Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯੁਹੋਸ਼ੁਆ – ਯਾਦ ਰਖਣਾ ਅਤੇ ਭੁਲਣਾ

ਜਦ ਮੈਂ ਪਹਿਲੀ  ਵਾਰ ਮਸੀਹ ਨੂੰ ਜਾਣਿਆ, ਮੇਰਾ ਇੱਕ ਮਿੱਤਰ ਸੀ ਜੋ ਕਿ ਇੱਕ ਨਵਾਂ  ਵਿਸ਼ਵਾਸੀ ਸੀ, ਮੇਰੀ ਤਰਾਂ। ਅਸੀਂ ਯੀਸ਼ੁ ਦੇ ਨਾਲ ਚਲਣ ਦੀ ਖੁਸ਼ੀ ਨੂੰ ਸਾਂਝਾ ਕੀਤਾ ਹੈ। ਅਸੀਂ ਦੋਵਾਂ ਨੇ ਲੋਕਾਂ ਨੂੰ ਮਸੀਹ ਵਿਚ ਲਿਆਂਦਾ। ਅਸੀਂ ਵੇਖਿਆ ਕਿ ਪ੍ਰਮੇਸ਼ਰ ਨੇ ਸਾਡੀਆਂ ਜਰੂਰਤਾਂ ਨੂੰ ਪੂਰੀਆਂ ਕੀਤਾ। ਅਸੀਂ ਇਕਠੇ ਬੈਠ ਕੇ ਘੰਟਿਆ ਤੱਕ ਪ੍ਰਾਥਨਾ ਕੀਤੀ। ਉਨ੍ਹਾਂ ਪ੍ਰਾਥਨਾਵਾਂ ਦੇ ਉਤਰਾਂ ਨੂੰ ਵੇਖ ਕੇ ਬੜੀ ਖੁਸ਼ੀ ਮਿਲਦੀ ਸੀ।

ਪਰ ਮੇਰੇ ਮਿੱਤਰ ਦੇ ਵਿਚ ਇੱਕ ਗੱਲ ਹੈ ਕਿ ਉਹ ਭੁੱਲ ਜਾਂਦਾ ਹੈ ਜੋ ਪ੍ਰਮੇਸ਼ਰ ਨੇ ਕੀਤਾ।ਪ੍ਰਮੇਸ਼ਰ ਨੇ ਸਾਡੀ ਇੱਕ ਪ੍ਰਾਥਨਾ ਦਾ ਬਹੁਤ ਹੀ ਚਮਤਕਾਰੀ ਢੰਗ ਦੇ ਨਾਲ ਉੱਤਰ  ਦਿੱਤਾ ਅਤੇ ਉਸ ਤੋਂ ਇੱਕ ਹਫਤੇ ਬਾਅਦ ਹੀ ਮੇਰਾ ਮਿੱਤਰ ਪ੍ਰਮੇਸ਼ਰ ਤੇ ਸ਼ੱਕ ਕਰਨ ਲੱਗ ਜਾਂਦਾ। ਉਹ ਕਹਿਣਾ ਸ਼ੁਰੂ ਕਰ ਦਿੰਦਾ, “ਪ੍ਰਮੇਸ਼ਰ ਕਿਥੇ ਹੈ? ਉਹ ਮੇਰੀ ਪ੍ਰਵਾਹ ਨਹੀ ਕਰਦਾ ਹੈ, ਅਤੇ ਉਹ ਮੇਰੀਆਂ ਪ੍ਰਾਥਨਾਵਾਂ ਦੇ ਉੱਤਰ  ਨਹੀ ਦਿੰਦਾ ਹੈ।” ਮੈਨੂੰ ਮੇਰੇ ਮਿੱਤਰ ਨੂੰ ਲਗਾਤਾਰ ਯਾਦ ਕਰਵਾਉਣਾ ਪੈਂਦਾ ਸੀ ਕਿ ਪ੍ਰਮੇਸ਼ਰ ਨੂੰ ਉਸਦੀ ਪ੍ਰਵਾਹ ਹੈ ਤੇ ਉਹ ਉਸਦੀ ਬਹੁਤ ਹੀ ਜਿਆਦਾ ਚਿੰਤਾ ਕਰਦਾ ਹੈ ਅਤੇ ਉਸ ਨੇ ਉਸ ਨੂੰ ਬਚਾਇਆ ਹੈ ਅਤੇ ਉਸ ਨੂੰ ਮਾਫ਼ ਕੀਤਾ ਹੈ। ਅਤੇ ਉਸਦੀਆਂ ਕਯੀ ਪ੍ਰਾਥਨਾਵਾਂ ਦਾ ਉਤਰ ਉਸ ਨੇ ਦਿੱਤਾ ਹੈ।

ਸਾਡੇ ਮਨੁਖੀ ਸੁਭਾਅ ਦੇ ਅੰਦਰ ਕੁਝ ਹੈ ਜੋ ਕਿ ਸਾਨੂੰ ਬਹੁਤ ਹੀ ਜਲਦੀ ਭੁਲਾ ਦਿੰਦਾ ਹੈ ਜੋ ਕਿ ਪ੍ਰਮੇਸ਼ਰ ਨੇ ਸਾਡੇ ਵਾਸਤੇ ਕੀਤਾ ਹੈ। ਸ਼ੈਤਾਨ ਸਾਡੇ ਜੀਵਨ ਦੀ ਇਸ ਕਮੀ ਨੂੰ  ਚੰਗੀ ਤਰਾਂ ਜਾਣਦਾ ਹੈ ਅਤੇ ਉਹ ਬਹੁਤ ਹੀ ਜਲਦੀ ਇਸਦਾ ਫਾਇਦਾ ਲੈਣ ਦੀ ਕੋਸ਼ਿਸ ਕਰਦਾ ਹੈ। ਸਿੱਟੇ ਵਜੋਂ ਸਾਨੂੰ ਵੀ ਇੱਕ ਜਾਗਦੇ ਰਹਿਣ ਵਾਲਾ ਫੈਂਸਲਾ ਕਰਨਾ ਪੈਂਦਾ ਹੈ ਕਿ ਅਸੀਂ ਉਸ ਕੋਲ ਵਾਪਿਸ ਜਾਈਏ, ਅਤੇ ਪ੍ਰਮੇਸ਼ਰ ਦੀਆਂ ਉਨ੍ਹਾਂ ਸਭ ਗੱਲਾਂ ਨੂੰ ਯਾਦ ਰਖੀਏ ਜੋ ਕਿ ਉਸ ਨੇ ਸਾਡੇ ਜੀਵਨ ਵਿਚ ਸਾਡੇ  ਵਾਸਤੇ  ਕੀਤੀਆਂ ਹਨ।

ਪ੍ਰਮੇਸ਼ਰ ਮਨੁਖ ਦੀ ਇਸ ਕਮਜੋਰੀ ਨੂੰ ਜਾਣਦਾ ਹੈ। ਇਸ ਲਈ ਉਸ ਨੇ ਯੁਹੋਸ਼ੁਆ ਨੂੰ ਕਿਹਾ, “ਆਪਣੇ ਲੋਕਾਂ ਵਿਚੋਂ ਬਾਰ੍ਹਾਂ ਲੋਕਾਂ ਨੂੰ ਚੁਣ ਲੈ, ਹਰ ਇੱਕ ਗੋਤ ਵਿਚੋਂ ਇੱਕ ਨੂੰ, ਅਤੇ ਉਨ੍ਹਾਂ ਨੂੰ ਕਹੀ ਕਿ ਉਹ ਜਰਦਨ  ਦੇ ਵਿਚਕਾਰ ਤੋਂ ਜਿਥੇ ਯਾਜਕ ਖੜੇ ਸਨ, ਬਾਰ੍ਹਾਂ ਪਥਰ ਚੁੱਕ ਲੈਣ, ਅਤੇ ਉਨ੍ਹਾਂ ਨੂੰ ਉਥੇ ਰਖ ਦੇਣ ਜਿਥੇ ਅੱਜ ਰਾਤ ਤੁਸੀਂ ਠਹਿਰੋ।” (ਯੁਹੋਸ਼ੁਆ) ਨੇ ਉਨ੍ਹਾਂ ਨੂੰ ਕਿਹਾ, “ਪ੍ਰਮੇਸ਼ਰ ਦੇ ਵਾਚਾ ਦੇ ਸੰਦੂਕ ਦੇ ਪਿਛੇ ਜਾਉ ਅਤੇ ਜਰਦਨ  ਦੇ ਵਿਚਕਾਰ ਜਾਉ। ਤੁਹਾਡੇ ਵਿਚੋਂ ਹਰ ਇੱਕ ਇੱਕ ਪਥਰ ਆਪਣੇ ਮੋਢਿਆਂ ਦੇ ਉੱਪਰ ਉਠਾਵੇ, ਇਸਰਾਇਲ ਦੀਆਂ ਗੋਤਾਂ ਦੇ ਅਨੁਸਾਰ ਅਤੇ ਇਹ ਤੁਹਾਡੇ ਵਿਚ ਇੱਕ ਚਿੰਨ ਠਹਿਰੇ। ਭਵਿਖ ਵਿਚ ਜਦ ਤੁਹਾਡੇ ਬਚੇ ਤੁਹਾਡੇ ਤੋਂ ਪੁਛਣ, ‘ਇਨ੍ਹਾਂ ਪਥਰਾਂ ਦਾ ਕਿ ਅਰਥ ਹੈ?’ ਉਨ੍ਹਾਂ ਨੂੰ ਦਸਣਾ ਕਿ ਜਰਦਨ  ਦੇ ਪਾਣੀ ਦਾ ਵਹਾ ਪ੍ਰਮੇਸ਼ਰ ਦੇ ਵਾਚਾ ਦੇ ਸੰਦੂਕ ਦੇ ਸਾਹਮਣੇ ਰੁੱਕ ਗਿਆ ਸੀ। ਜਦ ਇਹ ਜਰਦਨ  ਦੇ ਦਰਿਆ ਦੇ ਵਿਚੋਂ ਦੀ ਗੁਜਰਿਆ ਤਾਂ ਜਰਦਨ  ਦਾ ਪਾਣੀ ਦੋ ਫਾੜ ਹੋ ਗਿਆ ਸੀ। ਇਹ ਪਥਰ ਇਸਰਾਇਲ ਦੇ ਲੋਕਾਂ ਦੇ ਵਾਸਤੇ ਸਦਾ ਲਈ ਚਿਨ੍ਹ ਠਹਿਰਣ” (ਯੁਹੋਸ਼ੁਆ ੪:੨-੭)

ਯੁਹੋਸ਼ੁਆ ਅਤੇ ਉਨ੍ਹਾਂ ਲੋਕਾਂ ਦੇ ਵਾਸਤੇ ਇਹ ਇੱਕ ਵਿਸ਼ਵਾਸ ਦੀ ਗੱਲ ਸੀ ਕਿ ਉਹ  ਜਰਦਨ  ਦਰਿਆ ਦੇ ਵਿਚਕਾਰ ਜਾਣ ਅਤੇ ਉਹ ਉਥੋਂ ਪਥਰ ਚੁੱਕ ਕੇ ਲੈ ਕੇ ਆਉਣ। ਪ੍ਰਮੇਸ਼ਰ ਨੇ ਦਰਿਆ ਨੂੰ ਦੋਫਾੜ ਕਰ ਦਿੱਤਾ। ਪਰ ਇਹ ਪਾਣੀ ਕਦੋ ਤੱਕ ਦੋਫਾੜ ਰਹੀ ਸਕਦਾ ਸੀ? ਇਸਦੇ ਵਾਸਤੇ ਉਨ੍ਹੇ ਹੀ ਵਿਸ਼ਵਾਸ ਦੀ ਲੋੜ ਸੀ ਕਿ ਉਹ ਪ੍ਰਮੇਸ਼ਰ ਦੀ ਯਾਦਗਰੀ ਵਾਸਤੇ ਪਾਣੀ ਨੂੰ  ਦੋਫਾੜ  ਕਰ ਦਿੱਤਾ, ਜਿਨ੍ਹਾਂ ਉਨ੍ਹਾਂ ਨੇ ਪਹਿਲਾਂ ਵਿਸ਼ਵਾਸ ਕੀਤਾ ਸੀ ਜਦ ਪ੍ਰਮੇਸ਼ਰ ਨੇ ਪਹਿਲਾਂ ਪਾਣੀ ਦੋਫਾੜ ਕੀਤਾ ਸੀ। ਉਹ ਦਰਿਆ ਦੇ ਵਿਚ  ਦੁਬਾਰਾ ਤੋਂ ਗਏ ਇਹ ਵਿਸ਼ਵਾਸ ਕਰਦੇ ਹੋਏ ਕਿ ਪ੍ਰਮੇਸ਼ਰ ਉਨ੍ਹਾਂ ਨੂੰ ਪਾਣੀ ਵਿਚ ਫਿਰ ਤੋਂ ਡੁੱਬਣ ਨਹੀ ਦੇਵੇਗਾ ਜਦ ਉਹ ਦਰਿਆ ਦੇ ਵਿਚਕਾਰ ਦੁਬਾਰਾ ਤੋਂ ਜਾਣਗੇ।

ਇਹੋ ਜਿਹਾ ਯਾਦਗਰੀ ਦਾ ਕੰਮ ਪ੍ਰਮੇਸ਼ਰ ਦੇ ਲਈ ਜਰੂਰੀ ਸੀ। ਅਤੇ ਇਸ ਲਈ ਇਹ ਵਿਸ਼ਵਾਸੀ ਲਈ ਵੀ ਬਹੁਤ ਜਰੂਰੀ ਹੈ। ਇਹ ਜਰੂਰੀ ਸੀ ਵਿਸ਼ਵਾਸੀ ਦੇ ਵਾਸਤੇ ਕਿ ਉਹ ਲਗਾਤਾਰ ਇਸ ਗੱਲ ਦੇ ਉੱਪਰ ਧਿਆਨ ਕਰੇ ਕਿ ਕਿਵੇਂ ਪ੍ਰਮੇਸ਼ਰ ਨੇ ਉਨ੍ਹਾਂ ਵਾਸਤੇ ਮਹਾਨ ਕੰਮ ਕੀਤੇ ਸਨ। ਇਹੋ ਜਿਹੀ ਪ੍ਰਸੰਸਾ ਬਹੁਤ ਜਿਆਦਾ ਸਤੁਤਿ ਅਤੇ ਧੰਨਵਾਦ ਲੈ ਕੇ ਆਉਂਦੀ ਹੈ।ਸਤੁਤੀ ਇਸ ਗੱਲ ਵਾਸਤੇ ਕਿ ਪ੍ਰਮੇਸ਼ਰ ਕੌਣ ਹੈ  ਅਤੇ ਧਨਵਾਦ ਇਸ ਗੱਲ ਵਾਸਤੇ ਕਿ ਉਸ ਨੇ ਕੀ ਕੀ ਕੰਮ ਕੀਤੇ ਹਨ। ਇਹ ਪਥਰ ਉਨ੍ਹਾਂ ਨੂੰ ਯਾਦ ਕਰਵਾਉਣਗੇ ਕਿ ਪ੍ਰਮੇਸ਼ਰ ਨੇ ਦਰਿਆ ਨੂੰ ਦੋਫਾੜ ਕੀਤਾ। ਜਦ ਉਹ ਦੇਸ਼ ਵਿਚ ਆਰਾਮ ਦੇ ਨਾਲ ਰਹਿੰਦੇ ਸਨ, ਇਹ ਕੁਝ ਸੀ ਜੋ ਕਿ ਯਾਦ ਕਰਵਾਉਣ ਵਾਲੀ ਗੱਲ ਸੀ ਕਿ ਪ੍ਰਮੇਸ਼ਰ ਨੇ ਕਿਵੇਂ ਉਨ੍ਹਾਂ ਦੀਆਂ ਪ੍ਰਾਥਨਾਵਾਂ ਦੇ ਉੱਤਰ  ਦਿੱਤੇ ਸਨ।

ਪਰ ਇਹ ਪਥਰ ਸਿਰਫ ਉਨ੍ਹਾਂ ਵਾਸਤੇ ਹੀ ਨਹੀ ਸਨ, ਜਿਨ੍ਹਾਂ ਨੇ ਪ੍ਰਮੇਸ਼ਰ ਦੇ ਮਹਾਨ ਕੰਮ ਨੂੰ ਵੇਖਿਆ ਸੀ, ਕਿ ਕਿਵੇਂ ਉਸ ਨੇ ਜਰਦਨ  ਦਰਿਆ ਨੂੰ ਖੋਲ ਦਿੱਤਾ ਸੀ, ਪਰ ਇਹ ਉਨ੍ਹਾਂ ਦੇ ਬਚਿਆਂ ਲਈ ਵੀ ਇੱਕ ਯਾਦਗਾਰੀ ਸੀ। ਇਹ ਸਾਡੇ ਲਈ ਸੌਖਾ  ਨਹੀ ਹੈ ਕਿ ਅਸੀਂ ਭੁੱਲ ਜਾਈਏ ਕਿ ਪ੍ਰਮੇਸ਼ਰ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਹੈ, ਪਰ ਸਾਡੇ ਬਚਿਆਂ ਲਈ ਤਾਂ ਇਹ ਹੋਰ ਵੀ ਅਸਾਨ  ਹੈ ਕਿ ਉਹ ਪ੍ਰਮੇਸ਼ਰ ਦੇ ਕੀਤੇ ਕੰਮਾਂ ਨੂੰ ਭੁੱਲ ਜਾਣ। ਹਰ ਇੱਕ ਪੀੜੀ ਨੂੰ ਪ੍ਰਮੇਸ਼ਰ ਤੋਂ ਇੱਕ ਤਾਜਾ ਛੁਹੇ ਜਾਣ ਦੀ ਜਰੂਰਤ ਹੁੰਦੀ ਹੈ। ਸਾਡੇ ਬਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਮੇਸਰ ਪ੍ਰਾਥਨਾਵਾਂ ਦੇ ਉੱਤਰ ਦਿੰਦਾ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸਦੀ ਮਹਾਨਤਾ ਨੂੰ ਅਸੀਂ ਵਿਸ਼ਵਾਸ ਦੇ ਦੁਆਰਾ ਸਮਝ ਸਕਦੇ ਹਾਂ।

ਜਦ ਮੈਂ ਪਹਿਲੀ  ਵਾਰ ਮਸੀਹ ਨੂੰ ਜਾਣਿਆ ਤਾਂ ਇੱਕ ਬਜੁਰਗ ਮਸੀਹੀ ਵਿਅਕਤੀ ਨੇ ਮੈਨੂੰ ਕਿਹਾ, “ ਪਹਿਲੇ ਮਹਾਨ ਲੋਕਾਂ ਦੀਆਂ ਜੀਵਨੀਆਂ ਨੂੰ ਪੜ। ਜਿਹਦੇ ਪਿਛਲੇ ਸਮੇਂ ਦੇ ਵਿਚ ਹੋਏ ਹਨ।” ਇਹ ਇੱਕ ਸਭ ਤੋਂ ਵਧੀਆ ਸਲਾਹ ਸੀ ਜੋ ਕਿ ਮੈਨੂੰ ਦਿੱਤੀ ਗਈ ਸੀ ਜਦ ਮੈਂ ਨਵਾਂ ਵਿਸ਼ਵਾਸੀ ਸਾਂ। ਮੈਂ ਪ੍ਰਮੇਸ਼ਰ ਦੇ ਨਾਲ ਆਪਣੇ ਸਫਰ ਵਿਚ ਨਵਾਂ ਸੀ, ਮੈਨੂੰ ਇਹ ਜਾਨਣ ਦੀ ਲੋੜ ਸੀ ਕਿ ਜਿਸ ਪ੍ਰਮੇਸ਼ਰ ਨੇ ਮੈਨੂੰ ਮਾਫ਼ ਕੀਤਾ ਸੀ, ਅਤੇ ਮੈਨੂੰ ਬਚਾਇਆ ਸੀ, ਉਹ ਲੰਬੇ ਸਮੇਂ ਤੋਂ ਇਹ ਕਰਦਾ  ਆ ਰਿਹਾ ਹੈ। ਉਹ ਲੋਕਾਂ ਨੂੰ ਬਦਲਦਾ ਆ ਰਿਹਾ ਹੈ।ਮੈਨੂੰ ਇੱਕ ਯਾਦ ਕਰਨ ਦੀ ਲੋੜ ਸੀ ਕਿ ਉਸਨੇ ਕੀ ਕੀ ਕੀਤਾ ਹੈ।

 

ਅੱਜ ਤੁਹਾਡੀ ਯਾਦਗਰੀ ਦੀ ਥਾਂ ਕਿਥੇ ਹੈ? ਕੀ ਤੁਸੀਂ ਕਦੇ ਸਮਾਂ ਕਢਿਆ ਹੈ ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਸੋਚੋ ਜੋ ਪ੍ਰਮੇਸ਼ਰ ਦੇ ਤੁਹਾਡੇ ਜੀਵਨ ਵਿਚ ਕੀਤੀਆਂ ਹਨ? ਸ਼ਾਇਦ ਤੁਹਾਨੂੰ ਆਪਣੀ ਯਾਦ ਵਿਚੋਂ ਕੁਝ ਪਥਰਾਂ ਨੂੰ ਇਕਠੇ ਕਰਨਾ ਚਾਹੀਦਾ ਹੈ ਅਤੇ ਕੁਝ ਸਮਾਂ ਅੱਜ ਪ੍ਰਮੇਸ਼ਰ ਦਾ ਧਨਵਾਦ ਕਰਨਾ ਚਾਹੀਦਾ ਹੈ ਅਤੇ ਉਸ ਦੀ ਅਰਾਧਨਾ ਕਰਨੀ ਚਾਹੀਦੀ ਹੈ। ਉਸਦੀ ਵਫਾਦਾਰੀ ਬਹੁਤ ਮਹਾਨ ਹੈ।

ਯਾਕੂਬ 1:19-25

19 ਇਹ ਤਾਂ ਤੁਸੀਂ ਜਾਣਦੇ ਹੋ, ਹੇ ਮੇਰੇ ਪਿਆਰੇ ਭਰਾਵੋ। ਪਰ ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ। 20 ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ। 21 ਇਸ ਕਾਰਨ ਤੁਸੀਂ ਹਰ ਪਰਕਾਰ ਦੇ ਗੰਦ ਮੰਦ ਅਤੇ ਬਦੀ ਦੀ ਵਾਫ਼ਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸੱਕਦਾ ਹੈ ਨਰਮਾਈ ਨਾਲ ਕਬੂਲ ਕਰ ਲਓ। 22 ਪਰ ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ। 23 ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੈ ਅਤੇ ਓਸ ਉੱਤੇ ਅਮਲ ਕਰਨ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। 24 ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚਲਿਆ ਗਿਆ ਅਤੇ ਓਸੇ ਵੇਲੇ ਭੁੱਲ ਗਿਆ ਜੋ ਮੈਂ ਕਿਹੋ ਜਿਹਾ ਸਾਂ। 25 ਪਰ ਜਿਹ ਨੇ ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ ਨੂੰ ਗੌਹ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧੰਨ ਹੋਵੇਗਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ