Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਦਾਉਦ – ਡਿੱਗਣ ਵਾਲੀ ਗਲਤੀ

ਇੱਕ ਸਭ ਤੋਂ ਵੱਡੀ ਘਟਨਾ ਜਿਸ ਨੂੰ ਮੈਂ ਪਿਛਲੇ ਕਯੀ ਸਾਲਾਂ ਵਿਚ ਵੇਖਦਾ ਆਇਆ ਹਾਂ ਉਹ ਹੈ ਪ੍ਰਮੇਸ਼ਰ ਦੇ ਮਹਾਨ ਲੋਕਾਂ ਦਾ ਨੈਤਿਕ ਤੌਰ ਦੇ ਉੱਪਰ ਡਿੱਗਣਾ. ਮੈਂ ਵੇਖਿਆ ਹੈ ਕਿ ਇਹੋ ਜਿਹੇ ਲੋਕ ਜੋ ਕਿ ਪ੍ਰਮੇਸ਼ਰ ਨੂੰ ਸਚਾ ਪਿਆਰ ਕਰਦੇ ਸਨ ਕਿਵੇਂ ਉਨ੍ਹਾਂ ਨੇ ਆਪਣੇ ਆਪ ਨੂੰ ਪਾਪ ਦੇ ਪ੍ਰਤੀ ਦੇ ਦਿੱਤਾ, ਜਿਸਦੀ ਉਨ੍ਹਾਂ ਦੇ ਕਦੇ ਕਲਪਨਾ ਵੀ ਨਹੀ ਕੀਤੀ ਸੀ. ਮੈਂ ਇਹੋ ਜਿਹੇ ਆਗੂਆਂ ਨੂੰ ਵੇਖਿਆ ਹੈ (ਜਿਨ੍ਹਾਂ ਨੇ ਹਜਾਰਾਂ ਨੂੰ ਪ੍ਰਚਾਰ ਕੀਤਾ ਹੈ) ਉਨ੍ਹਾਂ ਨੇ ਸਵਰਗ ਦੀਆਂ ਬਰਕਤਾਂ ਨੂੰ ਛੱਡ ਕੇ ਨਰਕ ਦੇ ਮਜੇ ਦੇ ਲਈ ਆਪਣੇ ਆਪ ਨੂੰ ਦੇ ਦਿੱਤਾ. ਪਰ ਹਰ ਇੱਕ ਕੇਸ ਦੇ ਵਿਚ ਉਨ੍ਹਾਂ ਦਾ ਉਨ੍ਹਾਂ ਦੇ ਪਰਿਵਾਰ ਜਾਂ ਉਨ੍ਹਾਂ ਦੇ ਪ੍ਰਮੇਸ਼ਰ ਦੇ ਨਾਲ ਰਿਸ਼ਤੇ ਦੇ ਵਿਚ ਕੋਈ ਗਲਤ ਕੰਮ ਹੋਇਆ ਸੀ ਜਿਸ ਦੀ ਵਜ੍ਹਾ ਦੇ ਨਾਲ ਉਹ ਡਿੱਗੇ.

ਇੱਕ ਪ੍ਰਮੇਸ਼ਰ  ਦੇ ਜਨ ਦਾ ਕਿਸੇ ਮਹਾਨ ਪ੍ਰਤਾਵ ਦੇ ਵਿਚ ਪੈਣਾ ਕਦੇ ਵੀ ਇੱਕ ਸੈਕਿੰਡ ਦੇ ਵਿਚ ਨਹੀ ਹੁੰਦਾ ਹੈ. ਆਮ ਤੌਰ ਤੇ ਇਹ ਇੱਕ ਬਹੁਤ ਹੀ ਹੋਲੀ ਗਤੀ ਵਾਲਾ ਕੰਮ ਹੁੰਦਾ ਹੈ. ਕਿਸੇ ਖਾਸ ਮੌਕੇ ਦੇ ਉੱਪਰ ਮਨੁਖ ਦੇ ਦਿਲ ਵਿਚ ਪਾਪ ਦਾ ਬੀਜ ਬੀਜਿਆ ਜਾਂਦਾ ਹੈ. ਜੇਕਰ ਉਹ ਉਸਦੇ ਨਾਲ ਉਸੇ ਵੇਲੇ ਨਾ ਨਜਿਠੇ ਤਾਂ ਉਹ ਜਦ ਫੜ ਲੈਂਦਾ ਹੈ ਅਤੇ ਉਹ ਹੌਲੀ ਹੌਲੀ ਵਧਦਾ ਜਾਂਦਾ ਹੈ ਜਦ ਤੱਕ ਉਹ ਪਾਪ ਇੱਕ ਵਿਸ਼ਵਾਸੀ ਦੀ ਜਿੰਦਗੀ ਦੇ ਵਿਚ ਇੱਕ ਵੱਡਾ ਸ੍ਕੰਦ੍ਲ ਨਹੀ ਬਣ ਜਾਂਦਾ ਹੈ. ਸ਼ੈਤਾਨ ਆਪਣੇ ਪਰਤਾਵੇ ਦੇ ਵਿਚ ਬਹੁਤ ਹੀ ਚਾਲਕ ਹੁੰਦਾ ਹੈ. ਉਹ ਆਪਣੇ ਬੀਜ ਨੂੰ ਜੋ ਵਿਨਾਸ਼ ਦਾ ਬੀਜ ਹੈ ਉਸ ਨੂੰ ਉਹ ਕਿਸੇ ਖਾਸ ਕਾਮਯਾਬੀ ਜਾਂ ਕਿਸੇ ਭਿਆਨਕ ਨਿਰਾਸ਼ਾ ਦੇ ਸਮੇਂ ਦੇ ਉੱਪਰ ਬੀਜਦਾ ਹੈ.

ਇਹੀ ਦਾਉਦ ਦੇ ਨਾਲ ਹੋਇਆ ਸੀ. ਉਸ ਨੇ ਤਜਰਬਾ ਕੀਤਾ ਸੀ ਕਿ ਉਸਦਾ ਲਿਆ ਹੋਇਆ ਸੁਫਨਾ ਪੂਰਾ ਹੋ ਗਿਆ ਸੀ. ਉਸ ਦੀ ਚਾਹਤ ਸੀ ਕਿ ਵਾਚਾ ਦਾ ਸੰਦੂਕ ਇਸਰਾਇਲਿਆਂ ਦੀ ਜਿੰਦਗੀ ਦੇ ਵਿਚ ਵਾਪਿਸ ਲਿਆਂਦਾ ਜਾਵੇ. ਉਹ ਜਾਣਦਾ ਸੀ ਕਿ ਵਾਚਾ ਦੇ ਸੰਦੂਕ ਦੇ ਵਿਚ ਪ੍ਰਮੇਸ਼ਰ ਦੀ ਪ੍ਰਗਟ ਹਜੂਰੀ  ਸੀ ਅਤੇ ਇਹ ਜਰੂਰੀ ਸੀ ਕਿ ਪ੍ਰਮੇਸ਼ਰ ਦੀ ਹਜੂਰੀ ਯਹੂਦੀ ਲੋਕਾਂ ਦੇ ਵਿਚਕਾਰ ਹੋਵੇ. ਇਸ ਲਈ ਉਸਨੇ ਵਾਚਾ ਦੇ ਸੰਦੂਕ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ ਜਦ ਉਹ ਰਾਜਾ ਬਣਿਆ. ਜਦ ਇਹ ਵਾਪਿਸ ਆਯੀ ਤਾਂ ਉਹ ਲੋਕਾਂ ਦੇ ਸਾਹਮਣੇ ਖੁਸ਼ੀ ਦੇ ਨਾਲ ਨਚਿਆ.

ਜਦ ਦਾਉਦ ਆਪਣੇ ਘਰ ਦੇ ਵਿਚ ਆਪਣੀ ਪਤਨੀ ਦੇ ਕੋਲ ਗਿਆ, ਤਾਂ ਉਸਨੇ ਆਪਣੇ ਜੀਵਨ ਦੇ ਇੱਕ ਬਹੁਤ ਹੀ ਜਰੂਰੀ ਪਲ ਦਾ ਸਾਹਮਣਾ ਕੀਤਾ. ਉਸਦੀ ਪਤਨੀ ਮਿਕੇਲ, ਵਾਚਾ ਦੇ ਸਾਹਮਣੇ ਜੋ ਬੇਸ਼ਰਮੀ ਦੇ ਨਾਲ ਉਹ ਨਚਿਆ ਸੀ ਉਸ ਤੋਂ ਅਭੂਤ ਹੀ ਪ੍ਰੇਸ਼ਾਨ ਸੀ. ਉਸਨੇ ਉਸ ਨੂੰ ਕਿਹਾ, “ਅੱਜ ਇਸਰਾਇਲ ਦਾ ਰਾਜਾ ਆਪਣਾ ਸ਼ਰੀਰ ਆਪਣੇ ਕਰਮਚਾਰੀਆਂ ਦੀਆਂ ਦਾਸੀਆਂ ਦੇ ਸਾਹਮਣੇ ਕਿਵੇਂ ਨੰਗਾ ਕੀਤੇ ਹੋਏ ਸੀ, ਜਿਵੇਂ ਕੋਈ ਨਿਕੰਮਾ ਆਪਣਾ ਸ਼ਰੀਰ ਨੰਗਾ ਕਰ ਕੇ ਰਖਦਾ ਹੈ. ਉਸ ਵੇਲੇ ਉਹ ਕਿੰਨਾ ਪ੍ਰਤਾਪੀ ਨਜਰ ਆ ਰਿਹਾ ਸੀ.” (੨ ਸੈਮ ੬:੨੦) ਉਸ ਦਿਨ ਮਿਕੇਲ ਦੇ ਦਿਲ ਦੇ ਵਿਚ ਇੱਕ ਘਮੰਡ ਅਤੇ ਕੜਵਾਹਟ ਦੀ ਜੜ ਪੈਦਾ ਹੋ ਗਈ ਸੀ. ਇਸਦੀ ਵਜ੍ਹਾ ਦੇ ਨਾਲ ਮਿਕੇਲ ਅਤੇ ਦਾਉਦ ਦੇ ਵਿਚ ਇੱਕ ਇਹੋ ਜਿਹਾ ਝਗੜਾ ਹੋਇਆ ਜੋ ਕਿ ਉਨ੍ਹਾਂ ਦੇ ਰਹਿੰਦੇ ਜੀਵਨ ਤੱਕ ਚੱਲਿਆ. ਬਾਈਬਲ ਦਸਦੀ ਹੈ, “ਅਤੇ ਮਿਕੇਲ ਸਾਉਲ ਦੀ ਪੁੱਤਰੀ ਦੇ ਉਸਦੀ ਮੌਤ ਦੇ ਦਿਨ ਤੱਕ ਕੋਈ ਸੰਤਾਨ ਨਹੀ ਹੋਈ.” (੨੩)

ਇਹ ਬਹੁਤ ਹੀ ਸੰਭਵ ਹੈ ਕਿ ਇਹ ਜੋ ਸਮਸਿਆ ਸੀ ਉਹ ਦਾਉਦ ਨੇ ਜੋ ਬੈਥ੍ਸ੍ਬਾ ਦੇ ਨਾਲ ਗੁਨਾਹ ਕੀਤਾ ਸੀ, ਉਸਦੀ ਜੜ ਸੀ. ਇਸ ਤਰਾਂ ਲਗਦਾ ਹੈ ਕਿ ਇਸ ਘਟਨਾ ਤੋਂ ਬਾਅਦ ਦਾਉਦ ਅਤੇ ਮਿਕੇਲ ਦੇ ਕੋਈ ਵੀ ਸ਼ਰੀਰਕ ਸਬੰਧ ਨਹੀ ਬਣੇ. ਇਹ ਕੋਈ ਸਫਾਈ ਨਹੀ ਹੈ ਜੋ ਕਿ ਦਾਉਦ ਬਾਅਦ ਵਿਚ ਕਰਨ ਵਾਲਾ ਸੀ. ਪਰ ਇਸ ਦੇ ਨਾਲ ਸਾਨੂੰ ਦਾਉਦ ਦੇ ਵਿਆਹੁਤਾ ਜੀਵਨ ਦੇ ਬਾਰੇ ਕੁਝ ਪਤਾ ਚਲਦਾ ਹੈ. ਵਿਭਚਾਰ ਅਕਸਰ ਹੀ ਪਤੀ ਅਤੇ ਪਤਨੀ ਦੇ ਵਿਚਕਾਰ ਮਤਭੇਦ ਦਾ ਫਲ ਨਹੀ ਹੁੰਦਾ ਹੈ. ਇਹ ਅਕਸਰ ਹੀ ਛੋਟੀਆਂ ਛੋਟੀਆਂ ਗੱਲਾਂ ਜੋ ਕਿ ਦਿਲ ਵਿਚ ਰਖੀਆਂ ਜਾਂਦੀਆਂ ਹਨ, ਉਨ੍ਹਾਂ ਤੋਂ ਸ਼ੁਰੂ ਹੁੰਦਾ ਹੈ. ਇਸਦੀ ਬਜਾਇ ਕਿ ਇਸ ਮੁੱਦੇ ਦਦੇ ਉੱਪਰ ਗੱਲ ਕੀਤੀ ਜਾਵੇ ਅਤੇ ਪ੍ਰਾਥਨਾ ਕੀਤੀ ਜਾਵੇ, ਦੋਵੇਂ ਧਿਰ ਆਪਣੇ ਅੰਦਰ ਭਾਵਨਾਵਾਂ ਨੂੰ ਦਬਾ ਕੇ ਰਖਦੇ ਹਨ. ਅਤੇ ਦੋਹਾਂ ਦੇ ਵਿਚ ਜੋ ਦੂਰੀ ਹੈ ਉਹ ਵਧਦੀ ਵਧਦੀ ਚਲੀ ਜਾਂਦੀ ਹੈ.

ਦਾਉਦ ਅਤੇ ਮਿਕੇਲ ਦੇ ਵਿਚ ਵੀ ਇਵੇਂ ਹੀ ਹੋਇਆ ਲਗਦਾ ਹੈ. ਕੋਈ ਵੀ ਚਿੰਨ ਨਹੀ ਨਜਰ ਆ ਰਿਹਾ ਹੈ ਜਿਥੇ ਦਾਉਦ ਨੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ ਕੀਤੀ. ਇਸ ਦੀ ਬਜਾਇ ਉਹ ਸਿਰਫ ਮਿਕੇਲ ਨੂੰ  ਉਸਦੇ ਘਮੰਡ ਦੇ ਵਾਸਤੇ ਝਿੜਕਦਾ ਹੈ. “ਯਹੋਵਾਹ ਜਿੰਨੇ ਤੇਰੇ ਪਿਤਾ ਅਤੇ ਤੇਰੇ ਸਾਰੇ ਘਰਾਨੇ ਦੇ ਬਦਲੇ ਮੈਨੂੰ ਚੁਣ ਕੇ ਆਪਣੀ ਪ੍ਰਜਾ ਇਸਰਾਇਲ ਦਾ ਪ੍ਰਧਾਨ ਹੋਣ ਲਈ ਠਹਿਰਾਇਆ ਹੈ, ਉਸ ਦੇ ਸਾਹਮਣੇ ਮੈਂ ਨਚਿਆ, ਅਤੇ ਮੈਂ ਯਹੋਵਾਹ ਦੇ ਸਾਹਮਣੇ ਇਸੇ ਤਰਾਂ ਨਚਿਆ ਕਰਾਂਗਾ. ਮੈਂ ਇਸ ਤੋਂ ਵੀ ਆਪਣੇ ਆਪ ਨੂੰ ਨੀਵਾਂ ਬਣਾਵਾਂਗਾ, ਅਤੇ ਆਪਣੀ ਦ੍ਰਿਸਟੀ ਵਿਚ ਮੈਂ ਨੀਵਾਂ ਬਣਾਂਗਾ, ਅਤੇ ਜਿੰਨਾਂ ਦਾਸੀਆਂ ਦੀ ਤੂੰ ਗੱਲ ਕੀਤੀ ਹੈ ਉਹ ਵੀ ਮੇਰਾ ਆਦਰ ਮਾਨ ਕਰਨਗੀਆਂ.” (੨੧ ਅਤੇ ੨੨)

ਮੇਰੀ ਚਿੰਤਾ ਇਸ ਘਟਨਾ ਨਾਲ ਇਹ ਨਹੀ ਹੈ ਕਿ ਕੌਣ ਗਲਤ ਸਿਆ ਤੇ ਕੌਣ ਸਹੀ ਸੀ. ਪਰ ਮਿਕੇਲਾ ਤੇ ਦਾਉਦ ਦੇ ਵਿਆਹ ਦੇ ਸਬੰਧ ਦੇ ਵਿਚ ਇਸ ਵੇਲੇ ਇੱਕ ਨਾ  ਸਹੀ ਹੋਣ ਵਾਲਾ ਝਗਡੇ ਨੇ ਜਨਮ ਲੈ ਲਿਆ. ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਸ ਝਗੜੇ ਨੇ ਬਾਅਦ ਵਿਚ ਦਾਉਦ ਨੇ ਜੋ ਬੈਥ੍ਸ੍ਬਾ ਦੇ ਨਾਲ ਪਾਪ ਕੀਤਾ ਉਸ ਵਿਚ ਅਹਿਮ ਭੂਮਿਕਾ ਨਿਭਾਈ. ਪ੍ਰਮੇਸ਼ਰ ਦੇ ਰਾਜ ਵਿਚ ਆਗੂ ਹੋਣ ਦੇ ਨਾਤੇ , ਸਾਨੂੰ ਇਸ ਗੱਲ ਦਾ ਧਿਆਨ ਰਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਦਿਲਾਂ ਵਿਚ ਨਾ ਸੁਲਝੇ ਹੋਏ ਝਗੜੇ ਨਾ ਰਖੀਏ. ਉਹ ਸਾਡੇ ਜੀਵਨ ਵਿਚ ਬਹੁਤ ਹੀ  ਘਾਤਕ ਸਿਧ ਹੋ ਸਕਦੇ ਹਨ.

੨ ਸਮੋਈਲ 6:16-23

16 ਉਸ ਵਕਤ ਸ਼ਾਊਲ ਦੀ ਧੀ ਮੀਕਲ ਬਾਰੀ ਵਿੱਚੋਂ ਇਹ ਸਭ ਵੇਖ ਰਹੀ ਸੀ, ਜਦ ਉਸਨੇ ਵੇਖਿਆ ਕਿ ਦਾਊਦ ਪਾਤਸ਼ਾਹ ਯਹੋਵਾਹ ਦੇ ਅੱਗੇ ਨੱਚਦਾ-ਟਪ੍ਪਦਾ ਆ ਰਿਹਾ ਹੈ ਤਾਂ ਉਹ ਦਾਊਦ ਦੀ ਅਜਿਹੀ ਹਰਕਤ ਤੇ ਬੜੀ ਦੁੱਖੀ ਹੋਈ ਉਸਨੂੰ ਜਾਪਿਆ ਕਿ ਉਹ ਆਪਣਾ ਮਜ਼ਾਕ ਆਪ ਬਣਾ ਰਿਹਾ ਹੈ। 17 ਦਾਊਦ ਨੇ ਪਵਿੱਤਰ ਸੰਦੂਕ ਲਈ ਤੰਬੂ ਲਾਇਆ ਅਤੇ ਇਸਰਾਏਲੀਆਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਤੰਬੂ ਦੇ ਹੇਠਾਂ ਜਾ ਟਿਕਾਇਆ। ਉਪਰੰਤ ਦਾਊਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜਾਈਆਂ। 18 ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜਾਉਣ ਤੋਂ ਬਾਅਦ ਦਾਊਦ ਨੇ ਸਰਬ ਸ਼ਕਤੀਮਾਨ ਯਹੋਵਾਹ ਦੇ ਨਾਉਂ ਤੇ ਲੋਕਾਂ ਨੂੰ ਅਸੀਸ ਦਿੱਤੀ। 19 ਦਾਊਦ ਨੇ ਲੋਕਾਂ ਨੂੰ ਪ੍ਰਸਾਦ ਵਜੋਂ ਭਾਵੇਂ ਉਹ ਮਰਦ ਸਨ ਭਾਵੇਂ ਔਰਤਾਂ ਸਭਨਾਂ ਨੂੰ ਰੋਟੀ, ਸੌਗੀ ਵਾਲਾ ਕੇਕ ਅਤੇ ਖਜੂਰੀ ਰੋਟੀ ਦਿੱਤੀ। ਉਪਰੰਤ ਸਭ ਇਸਰਾਏਲੀ ਘਰਾਂ ਨੂੰ ਪਰਤ ਗਏ। 20 ਤੱਦ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ ਤਾਂ ਪਰ ਸ਼ਾਊਲ ਦੀ ਧੀ ਮੀਕਲ ਦਾਊਦ ਨੂੰ ਮਿਲਣ ਲਈ ਨਿਕਲੀ ਅਤੇ ਬੋਲੀ, “ਇਸਰਾਏਲ ਦੇ ਪਾਤਸ਼ਾਹ ਨੇ ਅੱਜ ਆਪਣਾ ਸਨਮਾਨ ਗਵਾ ਲਿਆ ਕਿਉਂ ਕਿ ਉਸਨੇ ਅੱਜ ਆਪਣੇ ਨੌਕਰਾਂ ਦੀਆਂ ਕੁੜੀਆਂ ਦੀਆਂ ਅੱਖਾਂ ਦੇ ਸਾਮ੍ਹਣੇ ਆਪਣੇ-ਆਪ ਨੂੰ ਨੰਗਾ ਕੀਤਾ ਜਿਵੇਂ ਕੋਈ ਬੇਸ਼ਰਮ ਆਪਣੇ-ਆਪ ਨੂੰ ਲੋਕਾਂ ਸਾਮ੍ਹਣੇ ਨੰਗਾ ਕਰਦਾ ਹੈ।’ 21 ਤੱਦ ਦਾਊਦ ਨੇ ਮੀਕਲ ਨੂੰ ਕਿਹਾ, “ਯਹੋਵਾਹ ਨੇ ਮੈਨੂੰ ਤੇਰੇ ਪਿਉ ਅਤੇ ਉਸਦੇ ਸਾਰੇ ਘਰਾਣੇ ਦੇ ਅੱਗੇ ਚੁਣਿਆ ਹੈ। ਯਹੋਵਾਹ ਨੇ ਮੈਨੂੰ ਆਪਣੇ ਲੋਕਾਂ, ਇਸਰਾਏਲੀਆਂ ਦਾ ਆਗੂ ਬਣਾਇਆ ਹੈ ਸੋ ਮੈਂ ਤਾਂ ਯਹੋਵਾਹ ਦੇ ਅੱਗੇ ਇੰਝ ਹੀ ਨੱਚਾਂਗਾ ਅਤੇ ਜਸ਼ਨ ਮਨਾਵਾਂਗਾ। 22 ਸਗੋਁ ਮੈਂ ਤਾਂ ਇਸ ਨਾਲੋਂ ਵੀ ਵਧੇਰੇ ਸ਼ਰਮਨਾਕ ਹਰਕਤਾਂ ਕਰਾਂਗਾ। ਤੂੰ ਭਾਵੇਂ ਮੇਰੀ ਇੱਜ਼ਤ ਨਾ ਕਰ ਪਰ ਜਿਨ੍ਹਾਂ ਕੁੜੀਆਂ ਬਾਰੇ ਤੂੰ ਗੱਲ ਕਰ ਰਹੀ ਹੈ ਉਨ੍ਹਾਂ ਨੂੰ ਮੇਰੇ ਉੱਪਰ ਮਾਨ ਹੈ।’ 23 ਸ਼ਾਊਲ ਦੀ ਧੀ ਮੀਕਲ ਨੂੰ ਕਦੇ ਵੀ ਕੋਈ ਬੱਚਾ ਨਾ ਹੋਇਆ, ਉਹ ਬੇਔਲਾਦ ਹੀ ਮਰ ਗਈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ