ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਾਉਦ – ਮੁੜ ਰਿਹਾ
ਜਿੱਤ ਉਸ ਵੇਲੇ ਬਹੁਤ ਹੀ ਵਧੀਆ ਲਗਦੀ ਹੈ ਜਦ ਹਾਰ ਦਾ ਸਵਾਦ ਚਖਿਆ ਹੋਵੇ. ਨਿਰਾਸ਼ਾ ਸਾਡੀ ਵੈਰਨ ਨਹੀ ਰਹਿ ਸਕਦੀ ਹੈ. ਇਹ ਸਾਡੀ ਮਿੱਤਰ ਹੋ ਸਕਦੀ ਹੈ ਜੇਕਰ ਅਸੀਂ ਆਪਣੇ ਮਨਾਂ ਵਿਚ ਧਾਰ ਲਈਏ ਕਿ ਅਸੀਂ ਇਸ ਤੋਂ ਸਿਖਾਂਗੇ. ਹਰ ਕੋਈ ਹਾਰ ਦਾ ਸਾਹਮਣਾ ਕਰਦਾ ਹੈ, ਪਰ ਹਰ ਕੋਈ ਵਧੀਆ ਵਿਅਕਤੀ ਨਹੀ ਬਣਦਾ ਹੈ. ਹਾਰ ਤੁਹਾਨੂੰ ਵਧੀਆ ਵਿਅਕਤੀ ਬਣਾਉਂਦੀ ਹੈ ਜਾਣ ਕੜਵਾ ਵਿਅਕਤੀ.
ਮੈਂ ਜਿੱਤ ਦਾ ਤਜਰਬਾ ਉਸ ਵੇਲੇ ਕੀਤਾ ਜਦ ਮੈਂ ਮਸੀਹ ਬਣਿਆ ਸੀ ਅਤੇ ਇਸ ਨੂੰ ਦੋ ਸਾਲ ਹੋ ਚੁੱਕੇ ਸਨ. ਮੇਰਾ ਦਿਲ ਪ੍ਰਮੇਸ਼ਰ ਦੇ ਪਿਆਰ ਦੇ ਨਾਲ ਭਰਿਆ ਹੋਇਆ ਸੀ. ਮੈਂ ਚਾਹੁੰਦਾ ਸੀ ਕਿ ਹਰ ਕੋਈ ਉਸਦੇ ਪਿਆਰ ਦੇ ਬਾਰੇ ਵਿਚ ਜਾਣੇ. ਇਹ ਮੇਰੇ ਲਈ ਬਹੁਤ ਹੀ ਉਤੇਜਨਾ ਭਰਿਆ ਸਮਾਂ ਸੀ. ਪਰ ਫਿਰ ਵੀ, ਦੋ ਸਾਲ ਬਾਅਦ ਮੈਂ ਆਪਣੇ ਮਸੀਹੀ ਜੀਵਨ ਦੇ ਵਿਚ ਗਲਤੀਆਂ ਕਰਨ ਲੱਗ ਪਿਆ. ਇਹ ਛੋਟੀਆਂ ਗੱਲਾਂ ਨਾਲ ਸ਼ੁਰੂ ਹੋਇਆ, ਅਤੇ ਅਖੀਰ ਦੇ ਵਿਚ ਇਹ ਵੱਡੀਆਂ ਗੱਲਾਂ ਦੇ ਵੱਲ ਲੈ ਗਿਆ. ਮੈਂ ਵੇਖਿਆ ਕਿ ਮੈਨੂੰ ਪਾਪ ਦੀ ਮਾਰ ਪੈਣ ਲੱਗ ਪ੍ਯੀ. ਮੈਂ ਇਨ੍ਹਾਂ ਹਾਰਿਆ ਹੋਇਆ ਸੀ ਕਿ ਮੈਂ ਸੋਚਿਆ ਕਿ ਮੈਂ ਮੁੜ ਕਦੇ ਪ੍ਰਚਾਰ ਨਹੀ ਕਰ ਪਾਵਾਂਗਾ ਅਤੇ ਨਾ ਹਿ ਪ੍ਰਮੇਸ਼ਰ ਮੈਨੂੰ ਇਸਤੇਮਾਲ ਕਰ ਪਾਵੇਗਾ. ਫਿਰ ਪ੍ਰਮੇਸ਼ਰ ਮੇਰੇ ਜੀਵਨ ਵਿਚ ਇੱਕ ਪਰੇਸ਼ਾਨੀ ਲੈ ਕੇ ਆਇਆ. ਮੇਰੇ ਕੋਲ ਇੱਕ ਫੈਂਸਲਾ ਸੀ ਜੋ ਮੈਨੂੰ ਕਰਨਾ ਪੈਣਾ ਸੀ. ਮੈਂ ਉਸ ਉੱਪਰ ਭਰੋਸਾ ਕਰ ਸਕਦਾ ਸੀ ਅਤੇ ਉਸ ਵਿਚ ਸ਼ਾਂਤੀ ਅਤੇ ਬੇਦਾਰੀ ਪ੍ਰਾਪਤ ਕਰ ਸਕਦਾ ਸੀ. ਜਾਂ ਫਿਰ ਮੈਂ ਆਪਣੀ ਤਾਕਤ ਦੇ ਨਾਲ ਆਪਣੇ ਮਸੀਹੀ ਜੀਵਨ ਨੂੰ ਜੀ ਸਕਦਾ ਸੀ. ਮੈਂ ਦੂਸਰਾ ਹਿੱਸਾ ਚੁਣਿਆ, ਮੈਂ ਇਸ ਗੱਲ ਨੂੰ ਪਾਇਆ ਕਿ ਪ੍ਰਮੇਸ਼ਰ ਦਾ ਪਿਆਰ ਅਤੇ ਉਸਦੀ ਦਯਾ ਕਿੰਨੀ ਮਹਾਨ ਹੈ. ਉਸ ਨੇ ਮੈਨੂੰ ਬਹਾਲ ਕਰ ਦਿੱਤਾ ਅਤੇ ਮੈਨੂੰ ਇਹੋ ਜਿਹੀ ਜਿੱਤ ਦਿੱਤੀ ਜੋ ਕਿ ਮੇਰੀ ਸੋਚ ਤੋਂ ਕੀਤੇ ਵਧਕੇ ਸੀ.
ਦਾਉਦ ਹਾਰ ਦਾ ਤਜਰਬਾ ਕਰਨ ਤੋਂ ਬਾਅਦ ਇੱਕ ਵਧੀਆ ਇਨਸਾਨ ਬਣ ਗਿਆ. ਕਿਉਂਕਿ ਉਹ ਸਾਉਲ ਤੋਂ ਡਰਦਾ ਸੀ, ਉਹ ਨਿਰਾਸ਼ਾ ਦੀ ਭਾਵਨਾ ਦੇ ਵਿਚੋਂ ਦੀ ਨਿਕਲਿਆ. ਅਤੇ ਉਸਨੇ ਕੁਝ ਬੁਰੇ ਫੈਂਸਲੇ ਕੀਤੇ. ਉਨ੍ਹਾਂ ਫੈਂਸਲਿਆਂ ਦੀ ਵਜ੍ਹਾ ਨਾਲ ਉਸਦੇ ਪਰਿਵਾਰ ਦਾ ਨੁਕਸਾਨ ਹੋਇਆ ਅਤੇ ਉਸਦੇ ਕਸਬੇ ਦਾ ਜਿਥੇ ਉਹ ਰਹਿੰਦਾ ਸੀ ਅਮਲੇਕੀਆਂ ਦੇ ਦੁਆਰਾ ਨੁਕਸਾਨ ਹੋਇਆ. ਇਹ ਦਾਉਦ ਵਾਸਤੇ ਬਹੁਤ ਹਿ ਮਹੱਤਵਪੂਰਨ ਪਲ ਸੀ. ਉਹ ਇਸਦਾ ਸਾਹਮਣਾ ਕਿਵੇਂ ਕਰੇਗਾ? ਸਾਡੇ ਸਭ ਦੇ ਜੀਵਨ ਵਿਚ ਇਹੋ ਜਿਹੇ ਪਲ ਆਉਂਦੇ ਹਨ. ਅਸੀਂ ਦੁਰਘਟਨਾਵਾਂ ਦਾ, ਨਿਰਾਸ਼ਾ ਦਾ, ਅਤੇ ਹਾਰ ਤੱਕ ਦਾ ਸਾਹਮਣਾ ਕਰਦੇ ਹਾ. ਅਸੀਂ ਕਿਵੇਂ ਇਨ੍ਹਾਂ ਮੋਕਿਆਂ ਦਾ ਸਾਹਮਣਾ ਕਰਦੇ ਹਾਂ ਇਹ ਸਾਡੇ ਲਈ ਬਹੁਤ ਹਿ ਜਰੂਰੀ ਹੁੰਦਾ ਹੈ.
ਦਾਉਦ ਰਾਜਾ ਜਿਕ੍ਲਾਗ ਦੇ ਕੋਲ ਮੁੜ ਗਿਆ ਅਤੇ ਉਸ ਨੇ ਵੇਖਿਆ ਕਿ ਉਸਦੀਆਂ ਅਤੇ ਉਸਦੇ ਆਦਮਿਆਂ ਦੀਆਂ ਪਤਨੀਆਂ ਅਤੇ ਬਚਿਆਂ ਨੂੰ ਅਮਲੇਕੀਆਂ ਨੇ ਬੰਦੀ ਬਣਾ ਲਿਆ ਹੈ, ਅਤੇ ਉਨ੍ਹਾਂ ਦਾ ਸ਼ਹਿਰ ਪੂਰੀ ਤਰਾਂ ਤਬਾਹ ਹੋ ਗਿਆ ਹੈ. ਦਾਉਦ ਅਤੇ ਉਸਦੇ ਆਦਮੀ ਨਿਰਾਸ਼ ਹੋ ਗਏ. ਉਸ ਰੋਂਦੇ ਰਹੇ, ਰੋਂਦੇ ਰਹੇ, ਅਤੇ ਉਹ ਉਸ ਸਮੇਂ ਤੱਕ ਰੋਂਦੇ ਰਹੇ ਜਦ ਤੱਕ ਉਨ੍ਹਾਂ ਦੇ ਕੋਲ ਰੋਣ ਵਾਸਤੇ ਕੋਈ ਅਥਰੂ ਨਹੀ ਬਚ ਗਿਆ. ਉਹ ਆਪਣੇ ਦਿਲਾਂ ਦੇ ਵਿਚ ਦੁਖੀ ਹੋ ਗਏ ਅਤੇ ਇਹ ਬਹੁਤ ਹਿ ਜਿਆਦਾ ਸੀ.
ਬਾਈਬਲ ਦਸਦੀ ਹੈ, “ਅਤੇ ਦਾਉਦ ਨੇ ਪ੍ਰਭੁ ਤੋਂ ਪੁਛਿਆ, ‘ਕੀ ਮੈਂ ਇਨ੍ਹਾਂ ਲੁਟੇਰਿਆਂ ਦੇ ਪਿਛੇ ਜਾਵਾਂ? ਕੀ ਮੈਂ ਉਨ੍ਹਾਂ ਨੂੰ ਫੜ ਸਕਾਂਗਾ?’ ਪ੍ਰ੍ਬਾਹੁ ਨੇ ਉੱਤਰ ਦਿੱਤਾ, ‘ ਹਾਂ ਤੂੰ ਉਨ੍ਹਾਂ ਦੇ ਪਿਛੇ ਜਾਹ, ਤੂੰ ਉਨ੍ਹਾਂ ਨੂੰ ਫੜ ਲਵੇਂਗਾ ਅਤੇ ਬੰਦੀਆਂ ਨੂੰ ਛੁਡਾ ਲਵੇਂਗਾ.’” (੧ ਸੈਮ ੩੦:੮) ਜਦ ਦਾਉਦ ਆਪਣੀ ਜਿੰਦਗੀ ਦੇ ਇੱਕ ਮਹੱਤਵਪੂਰਨ ਚੁਰਾਹੇ ਤੇ ਆ ਗਿਆ, ਉਸ ਨੇ ਸਹੀ ਕੰਮ ਕੀਤਾ. ਉਸ ਨੇ “ਪ੍ਰਭੁ ਤੋਂ ਪੁਛਿਆ”. ਉਸ ਨੇ ਪਹਿਲਾਂ ਆਪਣੇ ਤਰੀਕੇ ਦੇ ਨਾਲ ਕੀਤਾ ਸੀ ਅਤੇ ਉਸ ਦੀ ਵਜ੍ਹਾ ਦੇ ਨਾਲ ਉਹ ਇਸ ਸਮਸਿਆ ਦੇ ਵਿਚ ਪੈ ਗਿਆ ਸੀ. ਹੁਣ ਉਸ ਨੂੰ ਪਤਾ ਸੀ ਕਿ ਉਸ ਨੂੰ ਪ੍ਰਭੁ ਤੇ ਨਿਰਭਰ ਕਰਨਾ ਐਨਾ ਹੈ. ਉਸ ਨੇ ਉਹੀ ਕੀਤਾ.
ਇਸਦੇ ਨਤੀਜੇ ਹੈਰਾਨੀਜਨਕ ਸਨ. ਵਚਨ ਦਸਦਾ ਹੈ, “ਦਾਉਦ ਨੇ ਆਪਣੀ ਹਰ ਚੀਜ ਅਤੇ ਆਪਣੇ ਹਰ ਜੀਅ ਨੂੰ ਅਰਥਾਤ ਆਪਣੀਆਂ ਦੋਹਾਂ ਪਤਨੀਆਂ ਸਮੇਤ ਅਮਲੇਕੀਆਂ ਦੇ ਹਥੋਂ ਛੁਡਾ ਲਿਆ. ਉਸ ਨੇ ਪਿਛੇ ਕੁਝ ਵੀ ਨਾ ਛੱਡਿਆ, ਉਸ ਨੇ ਆਪਣੇ ਸਭ ਆਦਮੀਆਂ ਦੀਆਂ ਪਤਨੀਆਂ, ਧਿਆਨ ਅਤੇ ਪੁੱਤਰ ਸਭ ਵੱਡੇ ਛੋਟੇ, ਉਨ੍ਹਾਂ ਦੇ ਮਾਲ ਮੱਤੇ ਸਮੇਤ ਅਮਲੇਕੀਆਂ ਕੋਲੋਂ ਵਾਪਿਸ ਲੈ ਲਏ.” (੧ ਸੈਮ ੩੦:੧੮-੧੯) ਇਹ ਦਾਉਦ ਵਾਸਤੇ ਮਹਾਨ ਸਬਕ ਸੀ ਅਤੇ ਸਾਡੇ ਵਾਸਤੇ ਵੀ.
ਹਾਰ ਵਿਸ਼ਵਾਸੀ ਦੇ ਜੀਵਨ ਦਾ ਅਖੀਰ ਨਹੀ ਹੈ. ਇਹ ਸਾਡੇ ਜਿੱਤ ਦੇ ਸਕੂਲ ਦੇ ਵਿਚ ਇੱਕ ਪ੍ਰੋਫੈਸਰ ਬਣ ਸਕਦੀ ਹੈ. ਪਰ ਪ੍ਰਮੇਸ਼ਰ ਸਾਡੇ ਜੀਵਨ ਵਿਚ ਸਾਨੂੰ ਇਹੋ ਜਿਹੇ ਮੋੜਾ ਦੇ ਉੱਪਰ ਲੈ ਕੇ ਆਉਂਦਾ ਹੈ ਜਿਥੇ ਸਾਨੂੰ ਬਹੁਤ ਹਿ ਮਹੱਤਵਪੂਰਨ ਫੈਂਸਲੇ ਕਰਨੇ ਪੈਂਦੇ ਹਨ. ਕੀ ਅਸੀਂ ਆਪਣੇ ਜੀਵਨ ਨੂੰ ਆਪਣੀ ਬੁਧ ਅਤੇ ਆਪਣੀ ਤਾਕਤ ਦੇ ਨਾਲ ਚਲਾਉਣ ਦੀ ਕੋਸ਼ਿਸ ਕਰਦੇ ਰਹਾਂਗੇ ਜਾਂ ਫਿਰ ਅਸੀਂ ਪ੍ਰਮੇਸ਼ਰ ਦੇ ਕੋਲੋਂ ਉਸਦੀ ਬੁਧ ਮੰਗਾਂਗੇ? ਜਦ ਅਸੀਂ ਉਸ ਕੋਲੋ ਮੰਗਦੇ ਹਾਂ, ਅਸੀਂ ਬਹਾਲੀ ਪਾਉਂਦੇ ਹਾਂ, ਨਵਾਂਪਨ ਪਾਉਂਦੇ ਹਾਂ ਅਤੇ ਬੇਦਾਰੀ ਨੂੰ ਆਪਣੇ ਜੀਵਨ ਵਿਚ ਪਾਉਂਦੇ ਹਾਂ. ਉਹ ਸਾਡੇ ਜੀਵਨ ਵਿਚ ਉਨ੍ਹਾਂ ਸਾਲਾਂ ਨੂੰ ਵੀ ਬਹਾਲ ਕਰ ਦੇਵੇਗਾ ਜੋ ਕਿ ਅਸੀਂ ਗਵਾਏ ਹਨ, ਉਹ ਮੌਕੇ ਜੋ ਅਸੀਂ ਖੋ ਦਿੱਤੇ ਹਨ. ਅਤੇ ਉਹ ਅਨੰਦੁ ਜੋ ਅਸੀਂ ਗਵਾ ਦਿੱਤਾ ਹੈ. ਕਿਰਪਾ- ਕਿਰਪਾ- ਮਹਾਨ ਕਿਰਪਾ. ਪ੍ਰਮੇਸ਼ਰ ਦੀ ਕਿਰਪਾ ਕਦੇ ਖਤਮ ਨਹੀ ਹੁੰਦੀ ਹੈ. ਉਸਦੀ ਕਿਰਪਾ ਦੇ ਦੁਆਰਾ ਅਸੀਂ ਇੱਕ ਵਾਰ ਫਿਰ ਤੋਂ ਜਿੱਤ ਵਿਚ ਚੱਲ ਸਕਦੇ ਹਾਂ.
ਮੈਂ ਵੇਖਿਆ ਕਿ ਮੇਰੇ ਜੀਵਨ ਵਿਚ ਪ੍ਰਮੇਸ਼ਰ ਨੇ ਆਪਣੀ ਕਿਰਪਾ ਨੂੰ ਲਾਗੂ ਕੀਤਾ. ਉਹ ਸਾਨੂੰ ਜਿੰਨਾਂ ਅਸੀਂ ਆਸ ਵੀ ਨਹੀ ਕਰਦੇ ਹਾਂ ਉਸ ਤੋਂ ਵਧ ਵਾਪਿਸ ਕਰਦਾ ਹੈ. ਪਰ ਸਾਨੂੰ ਉਸ ਦੇ ਉੱਪਰ ਨਿਰਭਰ ਹੋਣਾ ਚਾਹੀਦਾ ਹੈ. ਉਸਦੀ ਕਿਰਪਾ ਅਜਾਦ ਦਿਲਾਂ ਦੇ ਉੱਪਰ ਲਾਗੂ ਨਹੀ ਹੋ ਸਕਦੀ. ਇਹ ਸਿਰਫ ਦੀਨ ਦਿਲਾਂ ਦੇ ਉੱਪਰ, ਉਨ੍ਹਾਂ ਦਿਲਾਂ ਦੇ ਉੱਪਰ ਜੋ ਪ੍ਰਮੇਸ਼ਰ ਦੇ ਉੱਪਰ ਨਿਰਭਰ ਕਰਦੇ ਹਨ.
੧ ਸਮੋਈਲ 30:7-19
7 ਦਾਊਦ ਨੇ ਅਹੀਮਲਕ ਦੇ ਪੁੱਤਰ ਅਬਯਾਥਾਰ ਜਾਜਕ ਨੂੰ ਆਖਿਆ, “ਜਾ ਇੱਥੇ ਏਫ਼ੋਦ ਲੈ ਆ।” 8 ਫ਼ਿਰ ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਕਿ ਜਿਹੜੇ ਸਾਡੇ ਪਰਿਵਾਰਾਂ ਨੂੰ ਚੁੱਕੇ ਲੈ ਗਏ ਹਨ, ਕੀ ਮੈਂ ਉਨ੍ਹਾਂ ਦਾ ਪਿੱਛਾ ਕਰਾਂ? ਕੀ ਮੈਂ ਉਨ੍ਹਾਂ ਨੂੰ ਫ਼ੜ ਸਕਾਂਗਾ?”ਯਹੋਵਾਹ ਨੇ ਆਖਿਆ, “ਉਨ੍ਹਾਂ ਦਾ ਪਿੱਛਾ ਕਰ! ਤੂੰ ਉਨ੍ਹਾਂ ਨੂੰ ਫ਼ੜ ਲਵੇਂਗਾ ਅਤੇ ਆਪਣੇ ਪਰਿਵਾਰਾਂ ਨੂੰ ਬਚਾ ਲਵੇਂਗਾ।” 9 ਦਾਊਦ ਨੇ 600 ਮਨੁਖਾਂ ਨੂੰ ਆਪਣੇ ਨਾਲ ਲਿਆ ਅਤੇ ਬਸੋਰ ਦੀ ਖੱਡ ਤੱਕ ਆਏ ਅਤੇ 200 ਦੇ ਕਰੀਬ ਬੰਦੇ ਪਿਛੇ ਹੀ ਰਹੇ। ਉਹ ਪਿਛੇ ਇਸ ਲਈ ਰਹੇ ਕਿਉਂਕਿ ਉਹ ਬਹੁਤ ਕਮਜ਼ੋਰ ਹੋ ਗਏ ਸਨ ਇੰਨੇ ਥੱਕੇ ਹੋਏ ਸਨ ਕਿ ਚੱਲਣੋ ਅਸਮਰਥ ਸਨ। ਇਸ ਲਈ ਦਾਊਦ ਅਤੇ 400 ਆਦਮੀਆਂ ਨੇ ਅਮਾਲੇਕੀਆਂ ਦਾ ਪਿੱਛਾ ਕੀਤਾ। 10 11 ਦਾਊਦ ਦੇ ਆਦਮੀਆਂ ਨੂੰ ਪੈਲੀਆਂ ਵਿੱਚ ਇੱਕ ਮਿਸਰ ਦਾ ਆਦਮੀ ਮਿਲਿਆ। ਉਹ ਉਸਨੂੰ ਦਾਊਦ ਕੋਲ ਲੈ ਆਏ। ਉਨ੍ਹਾਂ ਨੇ ਉਸ ਆਦਮੀ ਨੂੰ ਖਾਣ ਲਈ ਕੁਝ ਖਾਣਾ ਅਤੇ ਪੀਣ ਲਈ ਪਾਣੀ ਦਿੱਤਾ।
12 ਉਨ੍ਹਾਂ ਨੇ ਉਸ ਮਿਸਰੀ ਨੂੰ ਇੱਕ ਅੰਜੀਰ ਦੀ ਪਿਂਨੀ ਅਤੇ ਦੋ ਗੁਛੇ ਸੌਗੀ ਦੇ ਦਿੱਤੇ। ਉਸਨੂੰ ਖਾਕੇ ਥੋੜੀ ਹੋਸ਼ ਆਈ। ਉਸਨੇ ਤਿੰਨ ਦਿਨਾਂ ਅਤੇ ਤਿੰਨ ਰਾਤਾਂ ਤੋਂ ਕੁਝ ਨਹੀਂ ਸੀ ਖਾਧਾ। 13 ਦਾਊਦ ਨੇ ਉਸ ਮਿਸਰੀ ਨੂੰ ਪੁਛਿਆ, “ਤੇਰਾ ਮਾਲਕ ਕੌਣ ਹੈ?” ਤੂੰ ਕਿਥੋਂ ਆਇਆ ਹੈਂ?”ਉਸ ਮਿਸਰੀ ਨੇ ਜਵਾਬ ਦਿੱਤਾ, “ਮੈਂ ਇੱਕ ਮਿਸਰੀ ਹਾਂ ਅਤੇ ਮੈਂ ਅਮਾਲੇਕੀ ਦਾ ਗੁਲਾਮ ਹਾਂ। ਤਿੰਨ ਦਿਨ ਪਹਿਲਾਂ ਮੈਂ ਬਿਮਾਰ ਹੋ ਗਿਆ ਤਾਂ ਮੇਰਾ ਮਾਲਿਕ ਮੈਨੂੰ ਛੱਡ ਗਿਆ। 14 ਅਸੀਂ ਕੇਰਤੀਆਂ ਦੇ ਦਖਣ ਅਤੇ ਯਹੂਦਾਹ ਦੇ ਦੇਸ਼ ਉੱਤੇ ਅਤੇ ਕਾਲੇਬ ਦੇ ਦਖਣ ਉੱਤੇ ਵੀ ਲੁੱਟ ਮਾਰ ਕੀਤੀ ਅਤੇ ਸਿਕਲਗ ਨੂੰ ਅਸੀਂ ਅੱਗ ਲਾਕੇ ਸਾੜ ਸੁਟਿਆ।” 15 ਦਾਊਦ ਨੇ ਮਿਸਰੀ ਨੂੰ ਆਖਿਆ, “ਭਲਾ ਤੂੰ ਮੈਨੂੰ ਉਹ ਰਾਹ ਦੱਸ ਸਕਦਾ ਹੈਂ ਜਿਧਰ ਉਹ ਸਾਡੇ ਟਬ੍ਬਰਾਂ ਨੂੰ ਲੈਕੇ ਗਿਆ ਹੈ?”ਮਿਸਰੀ ਨੇ ਕਿਹਾ, “ਮੇਰੇ ਨਾਲ ਪਰਮੇਸ਼ੁਰ ਦੀ ਸੌਂਹ ਚੁੱਕ ਕਿ ਫ਼ਿਰ ਤੂੰ ਮੈਨੂੰ ਮੇਰੇ ਮਾਲਕ ਦੇ ਹੱਥ ਨਹੀਂ ਸੌਂਪੇਂਗਾ ਅਤੇ ਨਾ ਹੀ ਮੈਨੂੰ ਜਾਨੋਂ ਮਾਰੇਂਗ਼ਾ ਤਾਂ ਮੈਂ ਤੈਨੂੰ ਉਥੇ ਪਹੁੰਚਾ ਦੇਵਾਂਗਾ।” 16 ਉਹ ਮਿਸਰ ਦਾ ਬੰਦਾ ਦਾਊਦ ਨੂੰ ਅਮਾਲੇਕੀਆਂ ਤੱਕ ਲੈ ਗਿਆ। ਉਹ ਜ਼ਮੀਨ ਉੱਤੇ ਬੈਠਕੇ ਖਾ-ਪੀ ਰਹੇ ਸਨ ਅਤੇ ਮੌਜ ਮਸਤੀ ਕਰ ਰਹੇ ਸਨ। ਉਹ ਜੋ ਕੁਝ ਫ਼ਲਿਸਤੀ ਅਤੇ ਯਹੂਦਾਹ ਦੇ ਦੇਸ਼ ਵਿੱਚੋਂ ਲੁੱਟਕੇ ਲਿਆਏ ਸਨ, ਉਸਦਾ ਜਸ਼ਨ ਮਨਾ ਰਹੇ ਸਨ। 17 ਦਾਊਦ ਨੇ ਨ੍ਹਾਂ ਉੱਪਰ ਜਾਕੇ ਹਮਲਾ ਬੋਲਿਆ ਅਤੇ ਉਨ੍ਹਾਂ ਨੂੰ ਮਾਰ ਸੁਟਿਆ। ਉਹ ਸਵੇਰ ਦੇ ਸੂਰਜ ਚਢ਼ਨ ਤੋਂ ਲੈਕੇ ਅਗਲੇ ਦਿਨ ਦੀ ਸ਼ਾਮ ਤੱਕ ਲੜਦੇ ਰਹੇ। ਇੱਕ ਵੀ ਅਮਾਲੇਕੀ ਬਚ ਨਾ ਸਕਿਆ ਸਿਰਫ਼ 400 ਜੁਆਨ ਊਠਾਂ ਉੱਤੇ ਚਢ਼ਕੇ ਭੱਜ ਨਿਕਲੇ। 18 ਤਦ ਦਾਊਦ ਸਭ ਕੁਝ ਵਾਪਸ ਲੈ ਆਇਆ ਜੋ ਕੁਝ ਅਮਾਲੇਈ ਉਨ੍ਹਾਂ ਦਾ ਲੁੱਟਕੇ ਲਿਆਏ ਸਨ ਸਮੇਤ ਆਪਣੀਆਂ ਦੋਨੋਂ ਬੀਵੀਆਂ ਦੇ। 19 ਕੁਝ ਵੀ ਉਨ੍ਹਾਂ ਦਾ ਸਮਾਨ ਨਾ ਗੁਆਚਿਆ ਨਾ ਘਟਿਆ। ਉਨ੍ਹਾਂ ਨੇ ਸਾਰੇ ਆਪਣੇ ਬੱਚੇ-ਬੁਢੇ, ਪੁੱਤਰ ਅਤੇ ਧੀਆਂ ਲਭ ਲਈ ਅਤੇ ਆਪਣੀਆਂ ਕੀਮਤੀ ਵਸਤਾਂ ਕੁਝ ਵੀ ਅਮਾਲੇਕੀਆਂ ਨੇ ਉਨ੍ਹਾਂ ਦਾ ਲੁਟਿਆ ਸੀ, ਉਹ ਸਭ ਵਾਪਸ ਲੈ ਆਏ। ਦਾਊਦ ਸਭ ਕੁਝ ਵਾਪਸ ਲੈ ਆਇਆ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
