ਰੋਜਾਨਾਂ ਦਾ ਭਗਤੀ ਦਾ ਵੀਡੀਓ
ਸਰਬ ਸ਼ਕਤੀਮਾਨ ਪ੍ਰਮੇਸ਼ਰ
ਸਾਡੇ ਲਈ ਇੱਕ ਬਾਲਕ ਜੰਮਿਆ, ਸਾਨੂੰ ਇੱਕ ਪੁੱਤਰ ਦਿੱਤਾ ਗਿਆ, ਰਾਜ ਉਸਦੇ ਮੋਢਿਆਂ ਤੇ ਹੋਵੇਗਾ। ਉਸ ਨੂੰ ਅਚਰਜ ਸਾਲਾਹੁ, ਸਦੀਪਕ ਪਿਤਾ, ਅਤੇ ਸ਼ਾਂਤੀ ਦਾ ਰਾਜਕੁਮਾਰ ਜਿਹਾ ਜਾਵੇਗਾ।( ਯਸਾਯਾਹ ੯:੬)
ਕੋਈ ਤੀਹ ਸਾਲ ਪਹਿਲਾਂ, ਪੂਰਬੀ ਬਰਲਿਨ ਦੇ ਵਿਚ ਇੱਕ ਲੁਥ੍ਰਨ ਪਾਸਟਰ ਨੇ ਮੇਰੇ ਚਿਹਰੇ ਦੇ ਉੱਪਰ ਉਂਗਲੀ ਰਖ ਕੇ ਕਿਹਾ, “ਜਾਵਾਨ ਆਦਮੀ, ਅਗਲੇ ਸਾਲ ਪੂਰੇ ਸੰਸਾਰ ਤੋਂ ੧੦੦੦੦੦ ਕਾਮਰੇਡ ਜਵਾਨ ਬਰਲਿਨ ਵਿਚ ਇਕਠੇ ਹੋਣਗੇ। ਮੈਂ ਚਾਹੁੰਦਾ ਹਾਂ ਕਿ ਤੂੰ ਇਸ ਗੱਲ ਉੱਪਰ ਦੁਆ ਕਰੀਂ ਅਤੇ ਆਵੀਂ ਅਤੇ ਉਨ੍ਹਾਂ ਨੂੰ ਯੀਸ਼ੁ ਬਾਰੇ ਦੱਸੀਂ।”
ਮੈਂ ਇਸ ਵਿਅਕਤੀ ਦੀ ਚੁਣੋਤੀ ਤੋਂ ਹਿਲ ਗਿਆ। “ਕਾਮਰੇਡ ਇਸਦੀ ਕਦੇ ਆਗਿਆ ਨਹੀ ਦੇਣਗੇ” ਮੈਂ ਕਿਹਾ।
ਪਰ ਉਸਨੇ ਉਸੇ ਵੇਲੇ ਉਤ੍ਤਰ ਦਿੱਤਾ, “ਉਹ ਪ੍ਰਮੇਸ਼ਰ ਸਾਹਮਣੇ ਕੁਝ ਵੀ ਨਹੀ ਹਨ।” ਇਸ ਬਜੁਰਗ ਵਿਅਕਤੀ ਨੇ ਦ੍ਰਿੜ ਖਲੋ ਕੇ ਇਤਹਾਸ ਦੇ ਕੁਝ ਬੁਰੇ ਦਿਨਾਂ ਦਾ ਸਾਹਮਣਾ ਕੀਤਾ ਸੀ। ਇਸ ਨੇ ਇਹ ਕਹਿਣ ਤੋਂ ਮਨਾਂ ਕੀਤਾ ਸੀ, “ਹਿਟਲਰ ਜਿੰਦਾਬਾਦ” ਉਹ ਸਿਰਫ ਇ
ਹੀ ਕਹਿੰਦਾ ਸੀ, “ਯੀਸ਼ੁ ਜਿੰਦਾਬਾਦ” ਜਦ ਕਾਮਰੇਡਾਂ ਨੇ ਜਰਮਨੀ ਤੇ ਕਬਜਾ ਕੀਤਾ ਤਾਂ ਉਸ ਨੂੰ ਪ੍ਰਚਾਰ ਨਹੀ ਕੀਤਾ ਜਾਣ ਦਿੰਦਾ ਸੀ। ਇਸ ਬਜੁਰਗ ਸੰਤ ਨੇ ਹਾਰ ਮੰਨਣ ਤੋਂ ਇਨਕਾਰ ਕੀਤਾ। ਉਹ ਲੜਾਈ ਦਾ ਦ੍ਰਿੜਤਾ ਨਾਲ ਸਾਹਮਣਾ ਕੀਤਾ। ਕਿਉਂਕਿ ਉਹ ਜਾਣਦਾ ਸੀ ਕਿ ਪ੍ਰਮੇਸ਼ਰ ਸੰਰਥੀ ਪ੍ਰਮੇਸ਼ਰ ਹੈ ਅਤੇ ਜਿੱਤ ਵਿਸ਼ਵਾਸੀਆਂ ਦੀ ਹੈ।
ਮੈਂ ਅਖੀਰ ਵਿਚ ਇਸ ਬਜੁਰਗ ਵਿਅਕਤੀ ਦੀ ਚੁਣੋਤੀ ਲੈ ਲਈ। ਮੈਂ ਅਤੇ ਮੇਰੇ ਦੋ ਮਿੱਤਰ ਕਾਮਰੇਡਾਂ ਦੇ ਜਵਾਨਾਂ ਦੇ ਉਤਸਵ ਵਿਚ ਘੁਸ ਗਏ। ਕੋਈ ੨੦੦ ਤੋਂ ਵੀ ਵਧ ਨਾਸਤਕ ਜਵਾਨ ਲੋਕਾਂ ਨੇ ਮਸੀਹ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਪ੍ਰਮੇਸ਼ਰ ਦੇ ਰਾਜ ਵਿਚ ਜਨਮ ਲਿਆ। ਅਤੇ ਮੇਰੀ ਸੇਵਕਾਈ ਜੋ ਕਿ ਕਾਮਰੇਡਾਂ ਦੇ ਕਬਜੇ ਦੇ ਦੇਸ਼ਾਂ ਵਿਚ ਸੀ, ਉਸਦਾ ਜਨਮ ਹੋਇਆ। ਅਤੇ ਮੇਰੇ ਦਿਲ ਦੇ ਵਿਚ ਇਸ ਸਮਝ ਨੇ ਜਨਮ ਲਿਆ, ਕਿ ਪ੍ਰਮੇਸ਼ਰ “ ਸਰਬ ਸ਼ਕਤੀ ਮਾਨ ਪ੍ਰਮੇਸ਼ਰ” ਹੈ।
ਸਦੀਆਂ ਤੋਂ ਇਹੋ ਜਿਹੇ ਕਯੀ ਲੋਕ ਹੋਏ ਹਨ ਜਿਨ੍ਹਾਂ ਨੇ ਇਹ ਕਿਹਾ ਕਿ ਉਨ੍ਹਾਂ ਦਾ ਦੇਵਤਾ ਸਰਬਸ਼ਕਤੀਮਾਨ ਪ੍ਰਮੇਸ਼ਰ ਹੈ। ਮੂਰਤੀ ਪੂਜਕ ਰਾਜਿਆਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਦੇ ਕਾਰਨ ਮਾਰਿਆ ਅਤੇ ਉਨ੍ਹਾਂ ਦੇ ਨਾਲ ਉਹ ਲੜੇ। ਪਿਛਲੇ ਕੁਝ ਸਾਲਾਂ ਤੋਂ “ਅੱਲਾ” ਦੇ ਯੋਧੇ ਆਤਮਘਾਤੀ ਬੰਬ ਬਣ ਗਏ ਹਨ ਜੋ ਕਿ ਸੋਚਦੇ ਹਨ ਕਿ ਉਨ੍ਹਾਂ ਦਾ ਪ੍ਰਮੇਸ਼ਰ ਉਨ੍ਹਾਂ ਦੇ ਵਾਸਤੇ ਇੱਕ ਦਿਨ ਜਿੱਤ ਲੈ ਕੇ ਆਵੇਗਾ। ਉਹ ਅਜੋਕੇ ਯੁੱਗ ਦੇ ਅੱਤਵਾਦੀ ਬਣ ਗਏ ਹਨ। ਅਤੇ ਉਹ ਧਮਕੀ ਦਿੰਦੇ ਹਨ ਕਿ ਉਹ ਪਛਮੀ ਸਭਿਆਚਾਰ ਨੂੰ ਨਾਸ਼ ਕਰ ਦੇਣਗੇ। ਦੁਨੀਆਂ ਦੇ ਵਿਚ ਬਹੁਤ ਸਾਰੇ ਕਤਲੇਆਮ ਸਰਬ ਸ਼ਕਤੀਮਾਨ ਪ੍ਰਮੇਸ਼ਰ ਦੇ ਨਾਮ ਤੇ ਹੋਏ ਹਨ। ਜਾਲਿਮ ਯੁਧ ਧਾਰਮਿਕ ਯੁਧ ਸਨ।
ਇਸ ਅਲ੍ਯੀ ਅਸੀਂ ਇਹ ਕਿਵੇਂ ਜਾਣ ਸਕਦੇ ਹਾਂ, ਕਿ ਇੱਕੋ ਸਚਾ ਜਿਉਂਦਾ ਪ੍ਰਮੇਸ਼ਰ ਕੌਣ ਹੈ? ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਉਹ ਸਰਬਸ਼ਕਤੀਮਾਨ ਪ੍ਰਮੇਸ਼ਰ ਹੈ? ਇਨ੍ਹਾਂ ਸਭ ਸਵਾਲਾਂ ਦਾ ਜਵਾਬ ਨਬੀ ਯਸਾਯਾਹ ਦੀ ਪੁਸਤਕ ਵਿਚ ਪਾਇਆ ਜਾਂਦਾ ਹੈ। ਮਸੀਹ ਦੇ ਜਨਮ ਤੋਂ ਕਯੀ ਸਾਲ ਪਹਿਲਾਂ, ਯਾਸ੍ਯਾਹ ਨੇ ਮਸੀਹਾ ਦੇ ਆਉਣ ਦੀ ਭਵਿਖ ਬਾਣੀ ਕੀਤੀ। ਉਸਨੇ ਉਸਦੇ ਈਸ਼ਵਰੀ ਅਤੇ ਫਿਰ ਵੀ ਮਨੁਖੀ ਸੁਭਾਅ ਦੀ ਗੱਲ ਕੀਤੀ। ਇੱਕ ਨਾਮ ਜੋ ਕਿ ਮਸੀਹਾ ਨੂੰ ਦਿੱਤਾ ਗਿਆ ਉਹ ਸੀ, “ਸਰਬਸ਼ਕਤੀਮਾਨ ਪ੍ਰਮੇਸ਼ਰ “ ਇੱਕ ਹੀ ਨਾਮ ਹੈ ਪੂਰੇ ਇਤਹਾਸ ਦੇ ਵਿਚ ਜਿਸ ਨੇ ਇਸ ਭਵਿਖ ਬਾਣੀ ਨੂੰ ਪੂਰਿਆ ਕੀਤਾ। ਅਤੇ ਉਹ ਸੀ ਯੀਸ਼ੁ।
ਯਸਾਯਾਹ ਦੀ ਭਵਿਖ ਬਾਣੀ ਦੇ ਵਿਚ ਮਸੀਹਾ ਦੇ ਕਯੀ ਗੁਣ ਦੱਸੇ ਗਏ ਹਨ। ਜ੍ਸਿਦੇ ਦੁਆਰਾ ਅਸੀਂ ਇਹ ਵੇਖਦੇ ਹਾਂ ਕਿ ਉਹ ਸਰਬਸ਼ਕਤੀਮਾਨ ਪ੍ਰਮੇਸ਼ਰ ਹੈ। ਸਭ ਤੋਂ ਪਹਿਲਾਂ ਇਸ ਭਵਿਖ ਬਾਣੀ ਦੇ ਵਿਚ ਕੋਈ ਬਹੁਤ ਦੂਰ ਕਿਸੇ ਸੁਫਨੇ ਦੀ ਗੱਲ ਨਹੀ ਕੀਤੀ। ਯਸਾਯਾਹ ਨੇ ਇੱਕ ਇਤਹਾਸਿਕ ਪੁਰਸ਼ ਦੀ ਗੱਲ ਕੀਤੀ ਜੋ ਕਿ ਧਰਤੀ ਤੇ ਆਵੇਗਾ। ਅਤੇ ਇਸ ਪੁਰਸ਼ ਨੂੰ ਕਿਹਾ ਜਾਵੇਗਾ, “ਸਰਬਸ਼ਕਤੀਮਾਨ ਪ੍ਰਮੇਸ਼ਰ”
ਮੂਰਤੀ ਪੂਜਕ ਧਰਮ ਦਿਮਾਗੀ ਚਰਿਤਰਾਂ ਨੂੰ ਆਪਣਾ ਸਰਬਸ਼ਕਤੀਮਾਨ ਦੇਵਤਾ ਦਸਦੇ ਹਨ। ਪਰ ਉਹ ਇਤਹਾਸਿਕ ਲੋਕ ਨਹੀ ਸਨ ਅਤੇ ਉਨ੍ਹਾਂ ਨੂੰ ਤੁਸੀਂ ਇਤਹਾਸ ਦੇ ਪੰਨਿਆ ਤੇ ਨਹੀ ਪਾ ਸਕਦੇ ਹੋ। ਯਸਾਯਾਹ ਨੇ ਕਿਹਾ, “ਸਾਡੇ ਲਈ ਇੱਕ ਬਾਲਕ ਜੰਮਿਆ, ਸਾਨੂੰ ਇੱਕ ਪੁੱਤਰ ਦਿੱਤਾ ਗਿਆ।।।।” ਉਸਦੀ ਭਵਿਖ ਬਾਣੀ ਇੱਕ ਸਚੇ ਵਿਅਕਤੀ ਦੇ ਬਾਰੇ ਵਿਚ ਸੀ ਜੋ ਕਿ ਇਤਹਾਸ ਦੇ ਬਿਲਕੁਲ ਸਹੀ ਸਮੇਂ ਵਿਚ ਪੈਦਾ ਹੋਇਆ। “ਯੀਸ਼ੁ ਹੀ ਉਹ ਬਾਲਕ ਸੀ ਜੋ ਜੰਮਿਆ ਅਤੇ ਉਹੀ ਉਹ ਪੁੱਤਰ ਸੀ ਜੋ ਸਾਨੂੰ ਦਿੱਤਾ ਗਿਆ।” ਨਹੀ ਅਸੀਂ ਕੋਈ ਚਲਾਕੀ ਦੇ ਨਾਲ ਕੋਈ ਕਹਾਣੀ ਨਹੀ ਬਣਾਈ ਹੈ। ਸਾਡਾ ਵਿਸ਼ਵਾਸ ਇੱਕ ਇਤਹਾਸਿਕ ਵਿਅਕਤੀ ਦੇ ਉੱਪਰ ਹੈ, ਜਿਸਦਾ ਨਾਮ ਹੈ “ਯੀਸ਼ੁ”।
ਯਸਾਯਾਹ ਦੀ ਭਵਿਖ ਬਾਣੀ ਯੀਸ਼ੁ ਨੂੰ ਸਰਬਸ਼ਕਤੀਮਾਨ ਪ੍ਰਮੇਸ਼ਰ ਦਸਦੀ ਹੈ ਜਦ ਉਹ ਉਸਦੇ ਚਮਤਕਾਰੀ ਜਨਮ ਬਾਰੇ ਦਸਦੀ ਹੈ। ਪਰ ਉਸਦਾ ਅਲੋਕਿਕ ਜੀਵਨ ਇਹ ਵਿਖਾਉਂਦਾ ਹੈ ਕਿ ਉਹ ਕੋਈ ਆਮ ਆਦਮੀ ਨਹੀ ਸੀ। ਹਨ੍ਹੇਰੀ ਯੀਸ਼ੁ ਦੇ ਹੁਕਮ ਨੂੰ ਮੰਨਦੀ ਸੀ। ਲੰਗੜੇ ਉਸਦੇ ਹੁਕਮ ਤੇ ਚਲਦੇ ਸਨ, ਅੰਨ੍ਹੇ ਉਸਦੇ ਹੁਕਮ ਤੇ ਵੇਖਦੇ ਸਨ। ਉਹ ਮੁਰਦਿਆਂ ਨੂੰ ਇੱਕ ਸ਼ਬਦ ਬੋਲ ਕੇ ਜਿਉਂਦਿਆ ਕਰ ਦਿੰਦਾ ਸੀ। ਉਸਨੇ ਪਾਣੀ ਨੂੰ ਦਾਖਰਸ ਬਣਾ ਦਿੱਤਾ ਅਤੇ ਭੀੜ ਨੂੰ ਕੁਝ ਰੋਟੀਆਂ ਅਤੇ ਮਛੀਆਂ ਨਾਲ ਰਜਾ ਦਿੱਤਾ। ਇਹ ਉਸਦੇ ਕੰਮ ਨਹੀ ਸਨ ਜੋ ਕਿ ਕੋਈ ਮਹਾਨ ਧਾਰਮਿਕ ਆਗੂ ਜਾਂ ਕੋਈ ਨੈਤਿਕ ਆਗੂ ਸੀ। ਕਿਨ੍ਹੇ ਧਾਰਮਿਕ ਆਗੂਆਂ ਨੂੰ ਤੁਸੀਂ ਮਿਲੇ ਹੋ ਜਿਨ੍ਹਾਂ ਦੇ ਕੋਲ ਮੌਤ ਅਤੇ ਬੀਮਾਰੀ ਤੇ ਤਾਕਤ ਹੈ? ਇਹ “ਸਰਬਸ਼ਕਤੀਮਾਨ ਪ੍ਰਮੇਸ਼ਰ” ਦੇ ਕੰਮ ਸਨ।
ਪਰ ਇੱਕ ਹੋਰ ਚਰਿੱਤਰ ਯਸਾਯਾਹ ਦੀ ਭਵਿਖ ਬਾਣੀ ਵਿਚ ਪਾਇਆ ਜਾਂਦਾ ਹੈ। ਇਹ ਸ਼ਬਦ “ਸਰਬਸ਼ਕਤੀਮਾਨ ਪ੍ਰਮੇਸ਼ਰ” ਇਹ ਜੇਤੂ ਪ੍ਰਮੇਸ਼ਰ ਨੂੰ ਵਿਖਾਉਂਦੀ ਹੈ ਜੋ ਕਿ ਸਭ ਯੁਧਾਂ ਵਿਚ ਜਿੱਤ ਪਾਉਂਦਾ ਹੈ। ਉਸ ਵਿਚ ਕੋਈ ਹਾਰ ਨਹੀ ਹੈ। ਇਸ ਨਾਮ ਦਾ ਲਾਗੂ ਕਰਨਾ ਇਸ ਗੱਲ ਉੱਪਰ ਹੈ ਕਿ ਉਹ ਸਾਡਾ ਹੀਰੋ ਹਿਆ ਤੇ ਉਹੀ ਯੁਧ ਵਿਚ ਸਾਡੀ ਜਿੱਤ ਨੂੰ ਸੁਰਖਿਅਤ ਬਣਾਉਂਦਾ ਹੈ। ਉਸਦਾ ਪਿਆਰ ਮਨੁਖ ਦੀ ਨਫਰਤ ਤੇ ਜਿੱਤ ਪਾਉਂਦਾ ਹੈ। ਉਸਦੀ ਭਲਿਆਈ ਅਖੀਰ ਵਿਚ ਇਨਸਾਨ ਦੀ ਬੁਰਿਆਈ ਤੇ ਜਿੱਤ ਪਾਵੇਗੀ। ਉਸਨੇ ਹਰ ਇੱਕ ਵੈਰੀ ਦੇ ਉੱਪਰ ਜਿੱਤ ਪਾਈ ਹੈ। ਉਸਨੇ ਪਾਪ ਨੂੰ ਹਰਾਇਆ ਹੈ। ਉਸਨੇ ਨਰਕ ਨੂੰ ਹਰਾਇਆ ਹੈ। ਉਸਨੇ ਸ਼ੈਤਾਨ ਅਤੇ ਉਸਦੀ ਬੁਰਿਆਈ ਦੀਆਂ ਫੌਜਾਂ ਨੂੰ ਹਰਾਇਆ ਹੈ। ਇਸੇ ਲਈ ਬਾਈਬਲ ਕਹਿੰਦੀ ਹੈ ਕਿ ਅਸੀਂ “ ਮਸੀਹ ਦੁਆਰਾ ਜੇਤੂਆਂ ਤੋਂ ਵਧ ਕੇ ਹਾਂ
ਕੋਈ ਯੁਧ ਇਨ੍ਹਾਂ ਵੱਡਾ ਨਹੀ ਹੈ। ਕੋਈ ਦੁਸ਼ਮਨ ਇੱਡਾ ਵੱਡਾ ਨਹੀ ਹੈ, ਕੋਈ ਵੈਰੀ ਇਨਾਂ ਤਾਕਤਵਰ ਨਹੀ । ਯੀਸ਼ੁ “ਸਰਬਸ਼ਕਤੀਮਾਨ ਪ੍ਰਮੇਸ਼ਰ” ਹੈ। ਸਾਨੂੰ ਸਿਰਫ ਇੱਕ ਹੀ ਕੰਮ ਕਰਨ ਦੀ ਲੋੜ ਹੈ ਅਤੇ ਉਹ ਹੈ ਉਸ ਉੱਪਰ ਭਰੋਸਾ ਕਰਨ ਦੀ।
ਯਸਈਆਹ 9:1-7
1 ਪਿਛਲੇ ਸਮੇਂ ਵਿੱਚ, ਲੋਕ ਸੋਚਦੇ ਸਨ ਕਿ ਜ਼ੇਬੁਲੁਨ ਦਾ ਦੇਸ਼ ਅਤੇ ਨਾਫ਼ਤਾਲੀ ਦਾ ਦੇਸ਼ ਮਹੱਤਵਪੂਰਣ ਨਹੀਂ ਹਨ। ਪਰ ਬਾਅਦ ਵਿੱਚ, ਪਰਮੇਸ਼ੁਰ ਉਨ੍ਹਾਂ ਦੇ ਦਰਦ ਦਾ ਅੰਤ ਕਰ ਦੇਵੇਗਾ ਅਤੇ ਇਨ੍ਹਾਂ ਜ਼ਮੀਨਾਂ ਨੂੰ ਮਹੱਤਵਪੂਰਣ ਬਣਾਵੇਗਾ: ਸਮੁੰਦਰ ਦੇ ਕੰਢੇ ਦਾ ਦੇਸ਼, ਯੋਰਡਨ ਨਦੀ ਦਾ ਦੇਸ ਅਤੇ ਗਲੀਲੀ ਜਿੱਥੇ ਗ਼ੈਰ ਯਹੂਦੀ ਰਹਿੰਦੇ ਹਨ। 2 ਇਹ ਲੋਕ ਹਨੇਰੇ ਵਿੱਚ ਰਹਿੰਦੇ ਸਨ। ਪਰ ਹੁਣ ਉਹ ਇੱਕ ਮਹਾਨ ਰੌਸ਼ਨੀ ਵੇਖਣਗੇ। ਉਹ ਮੌਤ ਦੇ ਸਾੇ ਜਿੰਨੀ ਹਨੇਰੇ, ਸਬਾਨ ਵਿੱਚ ਰਹਿੰਦੇ ਸਨ ਪਰ ਹੁਣ, ਉਨ੍ਹਾਂ ਉੱਤੇ ‘ਮਹਾਨ ਰੌਸ਼ਨੀ’ ਲਿਸ਼ਕੇਗੀ। 3 ਹੇ ਪਰਮੇਸ਼ੁਰ, ਤੁਸੀਂ ਕੌਮ ਨੂੰ ਵਿਕਸਿਤ ਹੋਣ ਵਿੱਚ ਮਦਦ ਕਰੋਗੇ। ਤੁਸੀਂ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰੋਗੇ। ਅਤੇ ਲੋਕ ਆਪਣੀ ਪ੍ਰਸਂਨਤਾ ਤੁਹਾਡੇ ਸਾਮ੍ਹਣੇ ਪ੍ਰਗਟ ਕਰਨਗੇ। ਇਹ ਉਹੋ ਜਿਹੀ ਹੀ ਖੁਸ਼ੀ ਹੋਵੇਗੀ ਜਿਹੋ ਜਿਹੀ ਵਾਢੀਆਂ ਦੇ ਵੇਲੇ ਹੁੰਦੀ ਹੈ। ਇਹ ਉਸੇ ਤਰ੍ਹਾਂ ਦੀ ਖੁਸ਼ੀ ਹੋਵੇਗੀ ਜਿਹੋ ਜਿਹੀ ਲੋਕਾਂ ਨੂੰ ਉਦੋਂ ਮਿਲਦੀ ਹੈ ਜਦੋਂ ਉਹ ਜੰਗ ਵਿੱਚ ਜਿਤਿਆ ਮ੍ਮਾਲ ਦਾ ਹਿੱਸਾ ਪ੍ਰਾਪਤ ਕਰਦੇ ਹਨ।4 ਕਿਉਂ ਕਿ ਤੁਸੀਂ ਬਹੁਤ ਵਢ੍ਢਾ ਭਾਰ ਲਾਹ ਸੁੱਟੋਗੇ। ਤੁਸੀਂ ਲੋਕਾਂ ਦੀਆਂ ਪਿਠ੍ਠਾਂ ਉੱਤੋਂ ਭਾਰੇ ਸ਼ਤੀਰ ਦਾ ਬੋਝ ਉਤਾਰ ਦਿਓਗੇ। ਤੁਸੀਂ ਉਸ ਭਾਰੇ ਸ਼ਤੀਰ ਨੂੰ ਲਾਹ ਸੁੱਟੋਗੇ ਜਿਸ ਰਾਹੀਂ ਦੁਸ਼ਮਣ ਤੁਹਾਡੇ ਲੋਕਾਂ ਨੂੰ ਸਜ਼ਾ ਦਿੰਦਾ ਹੈ। ਇਹ ਸਮਾਂ ਉਹੋ ਜਿਹਾ ਹੋਵੇਗਾ ਜਿਸ ਸਮੇਂ ਕਿ ਤੁਸੀਂ ਮਿਦਯਾਨ ਨੂੰ ਹਰਾਇਆ ਸੀ। 5 ਜੰਗ ਲਈ ਉਠਿਆ ਹ੍ਹਰ ਬੂਟ ਅਤੇ ਖੂਨ ਨਾਲ ਰਂਗੀ ਹਰ ਵਰਦੀ ਤਬਾਹ ਕਰ ਦਿੱਤੀ ਜਾਵੇਗੀ। ਇਹ ਚੀਜ਼ਾਂ ਅੱਗ ਵਿੱਚ ਸੁੱਟ ਦਿੱਤੀਆਂ ਜਾਣਗੀਆਂ। 6 ਇਹ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਕਿਸੇ ਖਾਸ ਬੱਚੇ ਦਾ ਜਨਮ ਹੋਵੇਗਾ। ਪਰਮੇਸ਼ੁਰ ਸਾਨੂੰ ਇੱਕ ਪੁੱਤਰ ਦੇਵੇਗਾ। ਇਹ ਪੁੱਤਰ ਲੋਕਾਂ ਦੀ ਅਗਵਾਈ ਕਰਨ ਦਾ ਜਿਂਮਾ ਲਵੇਗਾ। ਉਸਦਾ ਨਾਮ ਹੋਵੇਗਾ, “ਅਦਭੁੱਤ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਉਹ ਪਿਤਾ ਜਿਹੜਾ ਸਦਾ ਜਿਉਂਦਾ ਹੈ, ਅਮਨ ਦਾ ਸਹਿਜ਼ਾਦਾ।” 7 ਉਸਦੇ ਰਾਜ ਵਿੱਚ ਸ਼ਾਂਤੀ ਅਤੇ ਸ਼ਕਤੀ ਹੋਵੇਗੀ। ਦਾਊਦ ਦੇ ਪਰਿਵਾਰ ਦੇ ਰਾਜੇ ਲਈ ਇਹ ਵਧਦੀ ਜਾਵੇਗੀ। ਇਹ ਰਾਜਾ ਨੇਕੀ ਅਤੇ ਨਿਰਪੱਖ ਨਿਆਂ ਨਾਲ ਸਦਾ-ਸਦਾ ਲਈ ਰਾਜ ਕਰੇਗਾ। ਸਰਬ ਸ਼ਕਤੀਮਾਨ ਯਹੋਵਾਹ ਆਪਣੇ ਲੋਕਾਂ ਲਈ ਬਹੁਤ ਤੀਬਰ ਪਿਆਰ ਰੱਖਦਾ ਹੈ ਅਤੇ ਇਹ ਤੀਬਰ ਪਿਆਰ ਹੀ ਇਸ ਨੂੰ ਸਫ਼ਲਤਾ ਪੂਰਵਕ ਸੰਪੰਨ ਕਰੇਗਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
