ਰੋਜਾਨਾਂ ਦਾ ਭਗਤੀ ਦਾ ਵੀਡੀਓ
ਪਵਿੱਤਰਤਾਈ ਦੇ ਪਿੱਛੇ ਚਲਨਾ
ਪਵਿੱਤਰਤਾਈ ਆਜਿਹਾ ਸ਼ਬਦ ਹੈ ਜਿਹਡ਼ਾ ਆਧੁਨਿਕ ਮਸੀਹਅਤ ਦੇ ਸ਼ਬਦਕੋਸ਼ ਤੋਂ ਗੂਆਚ ਗਿਆ ਹੈ, ਅਤੇ ਇਸਨੂੰ 20 ਵੀਂ ਸਦੀ ਦੇ ਵਿਸ਼ਵਾਸੀਆਂ ਵੱਲੋ ਸ਼ਾਇਦ ਹੀ ਸਮਝਿਆ ਜਾਂਦਾ ਹੋਵੇ। ਪਰ ਤਾਂ ਵੀ, ਪਵਿੱਤਰ ਸ਼ਾਸ਼ਤ੍ਰ ਨਿਸ਼ਚਿਤ ਤੌਰ ਤੇ ਇਹ ਕਹਿੰਦਾ ਹੈ ਕਿ, “ਸਭਨਾਂ ਦੇ ਨਾਲ ਮੇਲ ਰੱਖਣਾ ਦਾ ਪਿੱਛਾ ਕਰੋ ਅਤੇ ਪਵਿੱਤਰਤਾਈ ਦਾ ਜਿਹ ਦੇ ਬਿਨਾ ਕੋਈ ਪ੍ਰਭੁ ਨੂੰ ਨਾ ਵੇਖੇਗਾ”(ਇਬਰਾਨੀਆਂ 12:4)। ਦਿਲ ਅਤੇ ਜੀਵਨ ਦੀ ਪਵਿੱਤਰਤਾਈ ਤੋਂ ਬਗੈਰ ਪਰਮੇਸ਼ੁਰ ਨੂੰ ਵੇਖਣਾ ਅਸੰਭਵ ਗੱਲ ਹੈ। ਅਸੀ ਉਸ ਜਿੱਤ ਨੂੰ ਕਦੀ ਨਹੀ ਵੇਖਾਂਗੇ ਅਤੇ ਨਾ ਜਾਣਾਗੇਂ ਜਿਹਡ਼ੀ ਉਹ ਪਵਿੱਤਰਤਾਈ ਦੇ ਬਗੈਰ ਸਾਨੂੰ ਦਿੰਦਾ ਹੈ। ਅਸੀ ਪਰਮੇਸ਼ੁਰ ਦੀ ਮਹਿਮਾ ਬਗੈਰ ਪਵਿੱਤਰਤਾਈ ਦੇ ਨਹੀ ਜਾਣ ਸਕਦੇ ਹਾਂ। ਜੇ ਅਸੀ ਪਰਮੇਸ਼ੁਰ ਨੂੰ ਆਪਣੇ ਜੀਵਨ ਦੇ ਵਿੱਚ ਕੰਮ ਕਰਦੇ ਹੋਇਆ ਵੇਖਣ ਦੀ ਇੱਛਿਆਂ ਰੱਖਦੇ ਹਾਂ, ਤਾਂ ਸਾਨੂੰ ਬਡ਼ੀ ਮਿਹਨਤ ਦੇ ਨਾਲ ਪਵਿੱਤਰਤਾਈ ਦਾ ਪਿੱਛਾ ਕਰਨਾ ਚਾਹੀਦਾ ਹੈ।
ਪਵਿੱਤਰਤਾਈ ਕੀ ਹੈ ਅਤੇ ਅਸੀ ਇਸਨੂੰ ਕਿਵੇਂ ਪ੍ਰਾਪਤ ਕਰਦੇ ਹਾਂ? ਬਾਈਬਲ ਦੇ ਵਿੱਚ ਪਵਿੱਤਰਤਾਈ ਇੱਕ ਅਜਿਹੇ ਯੂਨਾਨੀ ਸ਼ਬਦ ਤੇਂ ਆਈ ਹੈ ਜਿਸਦਾ ਮੁਢਲਾ ਅਰਥ “ਇੱਕ ਅਜਿਹਾ ਜੀਵਨ ਜਿਹਡ਼ਾ ਪਰਮੇਸ਼ੁਰ ਲਈ ਅਲਗ ਕੀਤਾ ਗਿਆ ਹੈ” ਤੋਂ ਹੈ। ਇੱਕ ਵਿਅਕਤੀ ਆਪਣੇ ਜੀਵਨ ਅਤੇ ਵਿਵਹਾਰ ਦੇ ਵਿੱਚ ਕਦੀ ਵੀ ਪਵਿੱਤਰ ਨਹੀ ਹੋ ਸਕਦਾ ਜੇ ਉਹ ਇੱਕ ਪਾਸੇ ਤਾਂ ਆਪਣੇ ਹੱਥ ਵਿੱਚ ਪਰਮੇਸ਼ੁਰ ਨੂੰ ਰੱਖਣ ਦੀ ਕੋਸ਼ਿਸ਼ ਕਰੇ ਅਤੇ ਦੂਜੇ ਪਾਸੇ ਦੂਜੇ ਹੱਥ ਵਿੱਚ ਸੰਸਾਰ ਨੂੰ। ਇੱਕ ਪਵਿੱਤਰ ਜੀਵਨ ਉਹ ਜੀਵਨ ਹੈ ਜਿਸਨੇ ਆਪਣੇ ਆਪ ਨੂੰ ਪੂਰਨ ਪਰਮੇਸ਼ੁਰ ਨੂੰ ਸੌਂਪ ਦਿੱਤਾ ਹੈ। ਇਸ ਦਾ ਅਰਥ ਇਹ ਨਹੀ ਹੈ ਕਿ ਉਹ ਵਿਅਕਤੀ ਸਿੱਧ ਹੋ ਗਿਆ ਹੈ।
ਜੀਵਨ ਦੀ ਪਵਿੱਤਰਤਾਈ ਅਸਲ ਵਿੱਚ ਉਦੋਂ ਅਰੰਭ ਹੁੰਦੀ ਹੈ ਜਦੋਂ ਪਵਿੱਤਰਤਾਈ ਸਾਡੇ ਪਿੱਛੇ ਚਲ ਰਹੀ ਹੈ ਅਤੇ ਸਾਡਾ ਉਸਦੇ ਪਿੱਛੇ ਚਲਦੇ ਰਹਿਣ ਦੇ ਨਾਲ। ਪਵਿੱਤਰਤਾਈ ਅਜਿਹੀ ਪ੍ਰਕ੍ਰਿਆ ਹੈ ਜਿਹਡ਼ੀ ਸਾਡੇ ਤੌਬਾ ਕਰਨ ਦੇ ਵੇਲੇ ਅਰੰਭ ਹੁੰਦੀ ਹੈ। ਜਦੋਂ ਮਸੀਹ ਦੀ ਆਤਮਾ ਸਾਡੇ ਦਿਲਾਂ ਦੇ ਵਿੱਚ ਆਉਂਦੀ ਹੈ, ਤਾਂ ਉਸ ਵੇਲੇ ਪਵਿੱਤਰਤਾਈ ਸਾਡੇ ਦਿਲਾਂ ਦੇ ਵਿੱਚ ਆਉਂਦੀ ਹੈ ਕਿਉਂਕਿ ਉਸਦੀ ਆਤਮਾ ਤਾਂ ਪਵਿੱਤਰ ਆਤਮਾ ਹੈ। ਉਸ ਵੇਲੇ ਇਸ ਪਲਾਂ ਦੇ ਵਿੱਚ ਇੱਕ ਪ੍ਰਕ੍ਰਿਆ ਦਾ ਅਰੰਭ ਹੁੰਦਾ ਹੈ – ਮਸੀਹ ਦੇ ਸਰੂਪ ਦੇ ਵਾਂਙੂ ਬਨਣਾ। ਇਹ ਇੱਕ ਜੀਵਨ ਭਰ ਚਲਦੇ ਰਹਿਣ ਵਾਲੀ ਪ੍ਰਕ੍ਰਿਆ ਹੈ।
ਇਹ ਮਹੱਤਪੂਰਨ ਹੈ ਕਿ ਅਸੀ ਦੋ ਮੁਢਲੇ ਸਿਧਾਤਾਂ ਨੂੰ ਸਮਝ ਲਈਏ। ਪਹਿਲਾ, ਅਸੀ ਆਪਣੇ ਆਪ ਨੂੰ ਪਵਿੱਤਰ ਨਹੀ ਬਣਾ ਸਕਦੇ। ਇਹ ਸਾਡੇ ਜੀਵਨਾਂ ਦੇ ਵਿੱਚ ਪਵਿੱਤਰ ਆਤਮਾ ਦਾ ਗਹਿਰਾ ਕੰਮ ਹੈ। ਦੂਜੇ ਪਾਸੇ ਸਾਨੂੰ ਪਵਿੱਤਰਤਾਈ ਦੇ ਪਿੱਛੇ ਚਲਣਾ ਜਰੂਰੀ ਹੈ। ਸਾਨੂੰ ਇਸ ਗੱਲ ਦੀ ਭਾਲ ਕਰਨੀ ਜਰੂਰੀ ਹੈ ਕਿ ਪਵਿੱਤ੍ਰ ਆਤਮਾ ਦਾ ਕੰਮ ਸਾਨੂੰ ਮਸੀਹ ਦੇ ਸਰੂਪ ਦੇ ਵਾਂਙੂ ਬਣਾ ਦੇਵੇ। ਇਬਰਾਨੀਆਂ 12:14 ਦੇ ਵਿੱਚ ਜਿਸ ਯੂਨਾਨੀ ਸ਼ਬਦ ਦੀ ਵਰਤੋਂ ਹੋਈ ਹੈ ਉਹ ਕਹਿੰਦਾ ਹੈ ਕਿ, “ਸਾਨੂੰ ਸਾਰੇ ਮਨੁੱਖਾਂ ਦੇ ਸ਼ਾਂਤੀ ਅਤੇ ਪਵਿੱਤਰਤਾਈ ਦੇ ਨਾਲ ਮੇਲ ਰੱਖਣਾ” ਚਾਹੀਦਾ ਹੈ ਦੀ ਹੀ ਵਰਤੋਂ ਇੱਕ ਸ਼ਿਕਾਰ ਲੱਭਣ ਵਾਲੇ ਲਈ ਅਤੇ ਜਿਹਡ਼ਾ ਆਪਣੇ ਸ਼ਿਕਾਰ ਨੂੰ ਲੱਭ ਰਿਹਾ ਹੈ ਦੇ ਲਈ ਹੋਈ ਹੈ। ਸਾਨੂੰ, ਵੀ, ਇਸ ਤਰੀਕੇ ਦੇ ਨਾਲ ਪਵਿੱਤਰਤਾਈ ਦੇ ਪਿੱਛੇ ਚਲਣ ਲਈ ਉਤਸਾਹਿਤ ਕੀਤਾ ਗਿਆ ਹੈ – ਇਹ ਮਿਹਨਤ ਦੇ ਨਾਲ ਹੁੰਦਾ ਹੈ।
ਸਾਡੇ ਕੋਲ ਸਾਰੇ ਦੇ ਸਾਰੇ ਸਾਧਨ ਹਨ ਜਿਸ ਨਾਲ ਅਸੀ ਪਵਿੱਤਹ ਬਣ ਸਕਦੇ ਹਾਂ। ਸਾਡੇ ਵਿੱਚ ਵਾਸ ਕਰਦਾ ਹੋਇਆ ਪਵਿੱਤਰ ਆਤਮਾ ਹੈ, ਬਾਈਬਲ ਹੈ, ਸਲੀਬ ਦੇ ਉੱਤੇ ਮਸੀਹ ਦੀ ਜਿੱਤ ਹੈ, ਅਤੇ ਮਸੀਹੀ ਸੰਗਤੀ ਹੈ। ਫਿਰ ਸਾਨੂੰ ਕਿਉਂ ਪਵਿੱਤਰਤਾਈ ਦੇ ਪਿੱਛੇ ਚਲਨ ਦੀ ਲੋਡ਼ ਹੈ। ਇਹ ਸੋਹਣੇ ਸਾਧਨਾਂ ਨੂੰ ਬਸ ਇੰਝ ਹੀ ਨਹੀ ਲੈ ਲੈਣਾ ਚਾਹੀਦਾ। ਜੇ ਸਾਡੇ ਜੀਵਨਾਂ ਨੂੰ ਜਿੱਤ ਪ੍ਰਾਪਤ ਕਰਨ ਵਾਲਾ ਹੋਣਾ ਹੈ, ਤਾਂ ਫਿਰ ਸਾਨੂੰ ਪਵਿੱਤਰਤਾਈ ਦੇ ਪਿੱਛੇ ਜੋਸ਼ੀਲਾ ਹੋ ਕੇ ਚਲਨਾ ਜਰੂਰੀ ਹੈ। ਉਦਾਹਰਣ ਦੀ ਵਜੋਂ, ਸਲੀਬ ਦੇ ਉੱਤੇ ਮਸੀਹ ਦੀ ਮੌਤ ਦੇ ਕਾਰਨ, ਅਸੀ ਇੱਕ ਦੂਏ ਦੇ ਨਾਲ ਸੰਗਤੀ ਕਰ ਸਕਦੇ ਹਾਂ। ਪਰ ਤਾਂ ਵੀ, ਸਾਨੂੰ ਇੱਕ ਕਲੀਸੀਆ (ਵਿਸ਼ਵਾਸੀਆਂ ਦੀ ਸੰਗਤੀ) ਦੀ ਲੋਡ਼ ਹੈ ਜਿੱਥੇ ਅਸੀ ਇੱਕ ਦੂਏ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਅਤੇ ਆਪਣੇ ਵਿਸ਼ਵਾਸ ਦੇ ਵਿੱਚ ਵੱਧ ਸਕਦੇ ਹਾਂ। ਇਹ ਗੱਲ ਪਵਿੱਤਰਤਾਈ ਦੇ ਜੀਵਨ ਵਿੱਚ ਵੀ ਸੱਚੀ ਹੈ। ਪਵਿੱਤ੍ਰ ਆਤਮਾ ਦੇ ਸਾਜੇ ਵਿੱਚ ਵਾਸ ਕਰਨ ਦੇ ਕਾਰਨ, ਸਾਡੇ ਕੋਲ ਸਾਡੇ ਜੀਵਨ ਦੇ ਵਿੱਚ ਜਿੱਤ ਪ੍ਰਾਪਤ ਕਰਨ ਦੇ ਲਈ ਸਭ ਕੁਝ ਹੈ। ਪਰ ਤਾਂ ਵੀ, ਸਾਨੂੰ ਜਿੱਤ ਦੇ ਜੀਵਨ ਵਿੱਚ ਬਣੇ ਰਹਿਣ ਦੇ ਲਈ ਪਰਮੇਸ਼ੁਰ ਦੀ ਆਤਮਾ ਦੀ ਅਗੂਆਈ ਅਤੇ ਉਸਦੀ ਸਾਮਰਥੀ ਦੀ ਲੋਡ਼ ਹੁੰਦੀ ਹੈ
ਇੱਕ ਵਿਸ਼ਵਾਸੀ ਨੂੰ ਪਿੱਛੇ ਚਲਨ ਦੇ ਲਈ ਸੱਦਿਆ ਗਿਆ ਹੈ। ਜਦੋਂ ਅਸੀ ਆਪਣੇ ਜੀਵਨਾਂ ਦੇ ਵਿੱਚ ਪਵਿਤ੍ਰ ਆਤਮਾ ਦੀ ਅਗੂਆਈ ਦੇ ਪਿੱਛੇ (ਅਨੁਸਰਨ) ਚਲਦੇ ਹਾਂ, ਅਸੀ ਅਲੋਕਿਕ ਰੂਪ ਵਿਚ ਕੂਦਰਤੀ ਹੀ ਮਸੀਹ ਦੇ ਸਰੂਪ ਦੇ ਵਾਂਙੂ ਬਨਣ ਲਗ ਪਵਾਗੇਂ। ਇਹ ਹੈ ਇੱਕ ਵਿਸ਼ਵਸੀ ਦੀ ਜਿੱਤ ਦੀ ਰਣ ਨੀਤੀ। ਅਸੀ ਤਾਂ ਸਧਾਰਨ ਪਵਿਤ੍ਰ ਆਤਮਾ ਦੀ ਅਗੂਆਈ ਦੀ ਆਗਿਆ ਨੂੰ ਮੰਨ ਕੇ ਉਸਦੇ ਪਿੱਛੇ ਹੋਏ ਸਾਂ। ਅਸੀ ਉਸਦੀ ਅਗੂਆਈ ਦੀ ਪਿੱਚੇ ਚਲੇ ਸਾਂ। ਇਸ ਦਾ ਅੰਤਿਮ ਨਤੀਜਾ ਜੀਵਨ ਵਿੱਚ ਪਵਿੱਤਰਤਾਈ ਦਿਲ ਦੀ ਸ਼ੁਧਤਾ ਹੈ। ਸਾਡਾ ਵਿਵਹਾਰ ਅਜਿਹਾ ਬਣ ਜਾਂਦਾ ਹੈ ਜਿਹਡ਼ਾ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। ਮਸੀਹ ਜੀਵਨ ਉਦੋਂ ਅਰੰਭ ਹੁੰਦਾ ਹੈ ਜਦੋਂ ਪਵਿੱਤਰਤਾਈ ਸਾਡੇ ਪਿੱਛੇ ਚਲ ਰਹੇ ਹਾਂ, ਪਰ ਜਿੱਤ ਨੂੰ ਬਣਾਈ ਰੱਖਣਾ ਉਦੋਂ ਹੁੰਦਾ ਹੈ ਜਦੋਂ ਅਸੀ ਪਵਿੱਤਰਤਾਈ ਦੇ ਪਿੱਛੇ ਚਲ ਰਹੇ ਹਾਂ।
੧ ਪਤਰਸ 1:13-23
13 ਇਸ ਲਈ ਤੁਸੀਂ ਆਪਣੀ ਬੁੱਧ ਦਾ ਲੱਕ ਬੰਨ੍ਹ ਕੇ ਸੁਚੇਤ ਰਹੋ ਅਤੇ ਓਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਯਿਸੂ ਮਸੀਹ ਦੇ ਪਰਕਾਸ਼ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ। 14 ਅਤੇ ਆਗਿਆਕਾਰ ਬੱਚਿਆਂ ਵਾਂਙੁ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜੇਹੇ ਨਾ ਬਣੋ। 15 ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ ਤੁਸੀਂ ਆਪ ਭੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। 16 ਕਿਉਂ ਜੋ ਇਹ ਲਿਖਿਆ ਹੋਇਆ ਹੈ ਭਈ ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।
17 ਜੇ ਤੁਸੀਂ ਪਿਤਾ ਕਰਕੇ ਉਹ ਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨੁਸਾਰ ਬਿਨਾ ਪੱਖ ਪਾਤ ਨਿਆਉਂ ਕਰਦਾ ਹੈ ਤਾਂ ਆਪਣੀ ਮੁਸਾਫ਼ਰੀ ਦਾ ਸਮਾ ਭੈ ਨਾਲ ਬਤੀਤ ਕਰੋ। 18 ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਸੀਂ ਆਪਣੀ ਅਕਾਰਥ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚਲੀ ਆਈ ਹੈ ਨਿਸਤਾਰਾ ਪਾਇਆ ਸੋ ਨਾਸਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ। 19 ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੀ ਨਿਆਈਂ ਸੀ। 20 ਉਹ ਤਾਂ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਥਾਪਿਆ ਗਿਆ ਸੀ ਪਰ ਸਮਿਆਂ ਦੇ ਅੰਤ ਵਿੱਚ ਤੁਹਾਡੇ ਲਈ ਪਰਗਟ ਹੋਇਆ। 21 ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਉੱਤੇ ਨਿਹਚਾ ਰੱਖਦੇ ਹੋ ਜਿਨ੍ਹਾਂ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਹ ਨੂੰ ਮਹਿਮਾ ਦਿੱਤੀ ਤਾਂ ਜੋ ਤੁਹਾਡੀ ਨਿਹਚਾ ਅਤੇ ਆਸ ਪਰਮੇਸ਼ੁਰ ਉੱਤੇ ਹੋਵੇ। 22 ਤੁਸਾਂ ਜੋ ਸਤ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਰੱਪਣ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ ਹੈ ਤਾਂ ਤਨੋਂ ਮਨੋਂ ਹੋ ਕੇ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ। 23 ਕਿਉਂ ਜੋ ਤੁਸੀਂ ਨਾਸਵਾਨ ਤੁਖਮ ਤੋਂ ਨਹੀਂ ਸਗੋਂ ਅਵਨਾਸੀ ਤੋਂ ਪਰਮੇਸ਼ੁਰ ਦੇ ਬਚਨ ਰਾਹੀਂ ਜਿਹੜਾ ਜੀਉਂਦਾ ਅਤੇ ਇਸਥਿਰ ਹੈ ਨਵੇਂ ਸਿਰਿਓਂ ਜਨਮੇ ਹੋ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
