ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਾਉਦ ਅਤੇ ਯੋਨਾਥਨ – ਇੱਕ ਵਾਚਾ ਦਾ ਸਬੰਧ
ਇਹ ਇੱਕ ਮਹਾਨ ਪਲ ਸੀ ਅਤੇ ਮੈਂ ਇਹ ਕਦੇ ਨਹੀ ਭੁੱਲ ਸਕਦਾ ਹਾਂ. ਹਜਾਰਾਂ ਹੋਰ ਵੀ ਇਸੇ ਪਲ ਵਿਚੋਂ ਦੀ ਗੁਜਰ ਚੁੱਕੇ ਹਨ. ਫਿਰ ਵੀ, ਜਦ ਵੀ ਮੈਂ ਕਿਸੇ ਨੂੰ ਇਸ ਪਲ ਦੇ ਵਿਚੋਂ ਦੀ ਲੰਘਦੇ ਹੋਏ ਵੇਖਦਾ ਹਾਂ ਤਾਂ ਮੇਰੇ ਰੋੰਗਟੇ ਖੜੇ ਹੋ ਜਾਂਦੇ ਹਨ. ਇਸ ਮਹਾਨ ਘਟਨਾ ਦਾ ਅਰਥ ਇੱਕ ਗੁੰਦ ਹੈ ਜੋ ਕਿ ਸਮਾਜ ਨੂੰ ਇਕਠੇ ਰਖਦੀ ਹੈ. ਕੋਈ ਵੀ ਦੇਸ਼ ਜੋ ਲੰਬੇ ਸਮੇਂ ਤੱਕ ਰਿਹਾ ਹੈ ਇਸ ਤਜਰਬੇ ਦੇ ਗਹਿਰੇ ਅਰਥ ਨੂੰ ਭੁੱਲ ਨਹੀ ਸਕਦਾ ਹੈ. ਇਹ ਕਿਸੇ ਵੀ ਸੰਸਕ੍ਰਿਤੀ ਵਾਸਤੇ ਨੀਂਹ ਦਾ ਕੰਮ ਕਰਦ ਅਹੈ.
ਇਸ ਲਈ ਇਹ ਮਹਾਨ ਪਲ ਕੀ ਹੈ? ਇਹ ਉਹ ਪਲ ਹੈ ਜਦ ਇੱਕ ਆਦਮੀ ਅਤੇ ਔਰਤ ਆਪਣੇ ਪੂਰੇ ਜੀਵਨ ਦੇ ਵਿਚ ਇੱਕ ਦੂਸਰੇ ਦਾ ਸਾਥ ਦੇਣ ਦੀਆਂ ਕਸਮਾਂ ਖਾਂਦੇ ਹਨ. ਉਹ ਇੱਕ ਵਾਚਾ ਵਾਲੇ ਸਬੰਧ ਦੇ ਵਿਚ ਚਲੇ ਜਾਂਦੇ ਹਨ ਜਿਸ ਵਿਚ ਉਹ ਬਣੇ ਰਹਿੰਦੇ ਹਨ ਜਦ ਤੱਕ ਮੌਤ ਉਨ੍ਹਾਂ ਨੂੰ ਅੱਡ ਨਾ ਕਰ ਦੇਵੇ. ਅਸੀਂ ਇਸ ਨੂੰ ਨਿਕਾਹ ਦੀ ਰਸਮ ਕਹਿੰਦੇ ਹਾਂ. ਇਹ ਗਹਿਰੇ ਮਨੁਖੀ ਸਬੰਧ ਦਾ ਲੋਕਾਂ ਦੇ ਵਿਚ ਵਾਚਾ ਦਾ ਪ੍ਰਗਟਾਵਾ ਹੈ. ਇਹ ਉਹ ਹੈ ਜਦ ਆਦਮੀ ਅਤੇ ਔਰਤ ਉਸ ਵਾਚਾ ਦੇ ਵਿਚ ਚਲੇ ਜਾਂਦੇ ਹਨ ਅਤੇ ਇਹ ਰਿਸ਼ਤਾ ਇਨ੍ਹਾਂ ਗਹਿਰਾ ਹੈ ਕਿ ਪੋਲੁਸ ਇਸਦੀ ਤੁਲਨਾ ਮਸੀਹ ਅਤੇ ਕਲੀਸਿਯਾ ਦੇ ਨਾਲ ਕਰਦਾ ਹੈ.
ਪੁਰਾਣੇ ਸਮਿਆਂ ਵਿਚ ਅਕਸਰ ਹੀ ਲੋਕ ਜਾਂ ਲੋਕਾਂ ਦੇ ਝੁੰਡ ਵਾਚਾ ਵਾਲੇ ਸਬੰਧ ਵਿਚ ਸ਼ਾਮਿਲ ਹੁੰਦੇ ਸਨ. ਕਯੀ ਵਾਰ ਇਹ ਸਬੰਧ ਦੋ ਲੜਾਈ ਕਰਨ ਵਾਲੇ ਕਬੀਲਿਆਂ ਦੇ ਵਿਚ ਹੁੰਦੇ ਸਨ. ਕਯੀ ਵਾਰ ਦੋ ਲੋਕਾਂ ਦਾ ਜੀਵਨ ਆਪਸ ਵਿਚ ਜੁਦ ਜਾਂਦਾ ਸੀ. ਇਹੀ ਸਬੰਧ ਸੀ ਯੋਨਾਥਨ ਅਤੇ ਦਾਉਦ ਦਾ. ਜਦ ਦਾਉਦ ਨੇ ਗੋਲਿਆਥ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਪ੍ਰਮੇਸ਼ਰ ਨੇ ਜਿਵੇਂ ਇਨ੍ਹਾਂ ਦੋਹਾਂ ਦੇ ਦਿਲਾਂ ਨੂੰ ਆਪਸ ਵਿਚ ਜੋੜ ਦਿੱਤਾ ਸੀ.
ਬਾਈਬਲ ਬੜੀ ਸਫਾਈ ਨਾਲ ਦਸਦੀ ਹੈ ਕਿ ਦਾਉਦ ਅਤੇ ਯੋਨਾਥਨ ਦੇ ਨਾਲ ਕੀ ਹੋਇਆ ਸੀ. ਇਥੇ ਕਿਹਾ ਗਿਆ ਹੈ, “ਜਦ ਦਾਉਦ ਨੇ ਸਾਉਲ ਨਾਲ ਗੱਲਾਂ ਕਰ ਕੇ ਹਟ ਗਿਆ ਤਾਂ ਯੋਨਾਥਨ ਦਾਉਦ ਨਾਲ ਇੱਕ ਮਨ ਦਾ ਹੋ ਗਿਆ. ਉਹ ਉਸ ਨੂੰ ਆਪਣੇ ਆਪ ਦੀ ਤਰਾਂ ਪਿਆਰ ਕਰਨ ਲੱਗ ਪਿਆ. ਅਤੇ ਯੋਨਾਥਨ ਨੇ ਦਾਉਦ ਦੇ ਨਾਲ ਇੱਕ ਵਾਚਾ ਬਨ੍ਹੀਂ ਕਿਉਂਕਿ ਉਹ ਉਸ ਨੂੰ ਆਪਣੇ ਆਪ ਦੀ ਤਰਾਂ ਪਿਆਰ ਕਰਦਾ ਸੀ. ਯੋਨਾਥਨ ਨੇ ਆਪਣੀ ਪੌਸ਼ਾਕ ਜੋ ਉਸ ਨੇ ਪਹਿਨੀ ਹੋਈ ਸੀ ਲਾਹ ਕੇ ਦਾਉਦ ਨੂੰ ਦੇ ਦਿੱਤੀ. ਇਸ ਦੇ ਨਾਲ ਹੀ ਉਸ ਨੇ ਆਪਣਾ ਚੋਲਾ ਵੀ ਦੇ ਦਿੱਤਾ. ਅਤੇ ਉਸ ਨੇ ਇਸਦੇ ਨਾਲ ਆਪਣੀ ਤਲਵਾਰ ਅਤੇ ਆਪਣਾ ਤੀਰ ਅਤੇ ਆਪਣਾ ਕਮਰ ਕੱਸਾ ਵੀ ਉਸ ਨੂੰ ਦੇ ਦਿੱਤਾ.” (੧ ਸੈਮ ੧੮:੧,੩,੪)
ਜਵਾਨ ਦਾਉਦ ਨੂੰ ਯੋਨਾਥਨ ਦੇ ਵਿਚ ਇੱਕ ਮਿੱਤਰ ਤੋਂ ਵਧ ਕੇ ਕੁਝ ਮਿਲ ਗਿਆ. ਇਹ ਰਿਸ਼ਤਾ ਸਭ ਤੋਂ ਜਿਆਦਾ ਸ੍ਪਸ਼੍ਟਤਾ ਦੇ ਨਾਲ ਬਾਈਬਲ ਵਿਚ ਬਿਆਨ ਕੀਤਾ ਗਿਆ ਹੈ. ਇਸ ਰਿਸ਼ਤੇ ਦੇ ਬਹੁਤ ਸਾਰੇ ਗੁਣ ਸਨ ਜੋ ਕਿ ਇੱਕ ਮਜਬੂਤ ਮਿੱਤਰਤਾ ਵਾਸਤੇ ਨੀਂਹ ਹਨ. ਪਹਿਲੀ ਗੱਲ ਉਹ ਇੱਕ ਮਨ ਦੇ ਹੋ ਗਏ. ਇਹ ਅਕਸਰ ਨਹੀ ਹੁੰਦਾ ਹੈ ਜਦ ਪ੍ਰਮੇਸ਼ਰ ਦੋ ਦਿਲਾਂ ਨੂੰ ਇੱਕ ਕਰ ਦਿੰਦਾ ਹੈ. ਜੇਕਰ ਕਿਸੇ ਨੂੰ ਇਹੋ ਜਿਹਾ ਇੱਕ ਵੀ ਰਿਸ਼ਤਾ ਜੀਵਨ ਵਿਚ ਮਿਲ ਜਾਵੇ ਤਾਂ ਉਹ ਭਾਗਾਂ ਵਾਲਾ ਹੈ. ਦਾਉਦ ਅਤੇ ਯੋਨਾਥਨ ਆਪਸ ਵਿਚ ਜੁੜੇ ਹੋਏ ਸੀ ਅਤੇ ਉਹ ਆਤਮਾ ਦੇ ਵਿਚ ਇੱਕ ਸਨ. ਪ੍ਰਮੇਸ਼ਰ ਨੇ ਕਯੀ ਸਾਲ ਪਹਿਲਾਂ ਮੈਨੂੰ ਵੀ ਇੱਕ ਇਹੋ ਜਿਹਾ ਮਿੱਤਰ ਦਿੱਤਾ ਸੀ. ਉਹ ੨੦ ਸਾਲ ਪਹਿਲਾਂ ਇੱਕ ਗੱਡੀ ਦੇ ਐਕਸੀਡੈਂਟ ਦੇ ਵਿਚ ਮਾਰਿਆ ਗਿਆ ਪਰ ਮੈਂ ਕਦੇ ਵੀ ਉਸਦੇ ਪ੍ਰਭਾਵ ਨੂੰ ਆਪਣੇ ਜੀਵਨ ਵਿਚੋਂ ਨਹੀ ਭੁਲਾ ਪਾਇਆ ਹਾਂ.
ਜਦ ਪ੍ਰਾਚੀਨ ਲੋਕ ਕਿਸੇ ਵੀ ਵਿਚ ਦੇ ਵਿਚ ਪ੍ਰਵੇਸ਼ ਕਰਦੇ ਸਨ, ਉਹ ਹਥਿਆਰ ਜਾਂ ਕਿਸੇ ਕਪੜੇ ਦਾ ਅਦਨ ਪਦਾਨ ਕਰਦੇ ਸਨ. ਇਹੀ ਯੋਨਾਥਨ ਅਤੇ ਦਾਉਦ ਵਿਚ ਵੀ ਹੋਇਆ. ਉਹ ਕਪੜੇ ਉਨ੍ਹਾਂ ਦੀ ਨਿੱਜੀ ਸੰਪਤੀ ਨੂੰ ਵਿਖਾਉਂਦੀ ਸੀ. ਯੋਨਾਥਨ ਦਾਉਦ ਨੂੰ ਕਹਿ ਰਿਹਾ ਸੀ, “ਮੇਰੀ ਸਾਰੀ ਸੰਪਤੀ ਹੁਣ ਤੇਰੀ ਹੈ.” ਤਲਵਾਰ ਤਾਕਤ ਦੇ ਆਦਾਨ ਪ੍ਰਦਾਨ ਨੂੰ ਵਿਖਾਉਂਦੀ ਸੀ, ਯੋਨਾਥਨ ਦਾਉਦ ਨੂੰ ਕਹਿ ਰਿਹਾ ਸੀ ਕਿ ਸਾਉਲ ਦਾ ਪੁੱਤਰ ਹੋਣ ਦੇ ਨਾਤੇ ਜੋ ਤਾਕਤ ਉਸ ਕੋਲ ਸੀ ਉਹ ਵੀ ਹੁਣ ਉਸਦੀ ਸੀ.
ਦਾਉਦ ਅਤੇ ਯੋਨਾਥਨ ਦੇ ਵਾਚਾ ਦੇ ਰਿਸ਼ਤੇ ਦੀ ਜੋ ਤਸਵੀਰ ਹੈ ਮਸੀਹ ਅਤੇ ਉਸਦੀ ਕਲੀਸਿਯਾ ਦੇ ਆਪਸ ਦੇ ਵਿਚ ਰਿਸ਼ਤੇ ਨੂੰ ਬਹੁਤ ਹੀ ਸਪਸ਼ਟ ਦਿਖਾਈ ਦਿੰਦੀ ਹੈ. ਉਸ ਨੇ ਸਾਨੂੰ ਕਿਹਾ, “ਜੋ ਕੁਝ ਵੀ ਮੇਰਾ ਹੈ ਇਹ ਹੁਣ ਤੁਹਾਡਾ ਹੈ. ਮੇਰੀ ਸਾਰੀ ਤਾਕਤ ਤੁਹਾਡੀ ਹੈ.” ਜੋ ਮਸੀਹ ਨੇ ਵਾਚਾ ਸਾਡੇ ਨਾਲ ਬਨ੍ਹੀਂ ਹੈ ਉਸ ਦੀ ਵਜ੍ਹਾ ਦੇ ਨਾਲ ਸਾਡੇ ਕੋਲ ਇੱਕ ਮਹਾਨ ਮਿਰਾਸ ਹੈ. ਪ੍ਰਭੁ ਭੋਜ ਇਸ ਵਾਚਾ ਦਾ ਚਿੰਨ ਹੈ. ਜਦ ਵੀ ਅਸੀਂ ਇਸ ਮਹਾਨ ਯਾਦਗਾਰੀ ਦੇ ਚਿੰਨਾ ਦੀ ਰਸਮ ਦੇ ਵਿਚ ਸ਼ਾਮਿਲ ਹੁੰਦੇ ਹਾਂ, ਸਾਨੂੰ ਯਾਦ ਕਰਨਾ ਚਾਹੀਦਾ ਹੈ ਉਸ ਵਾਚਾ ਨੂੰ ਜੋ ਕਿ ਮਸੀਹ ਦੇ ਨਾਲ ਸਾਡੀ ਹੈ. ਅਸੀਂ ਇੱਕ ਸਭ ਤੋਂ ਗਹਿਰੇ ਰਿਸ਼ਤੇ ਦੇ ਵਿਚ ਸ਼ਾਮਿਲ ਹੋ ਆਗਏ ਹਾਂ ਜੋ ਕਿ ਮਨੁਖੀ ਇਤਹਾਸ ਦੇ ਵਿਚ ਸਭ ਤੋਂ ਗਹਿਰਾ ਰਿਸ਼ਤਾ ਹੈ. ਉਸ ਨੇ ਸਾਨੂੰ ਇੱਕ ਮਹਾਨ ਮਿਰਾਸ ਦੇ ਦਿੱਤੀ ਹੈ.
ਪਰ ਦਾਉਦ ਅਤੇ ਯੋਨਾਥਨ ਦੀ ਵਾਚਾ ਦੇ ਵਿਚ ਇੱਕ ਹੋਰ ਗੱਲ ਹੈ ਜੋ ਕਿ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ. ਜਦ ਦੋ ਪੁਰਾਣੇ ਪ੍ਰਾਚੀਨ ਲੋਕ ਇੱਕ ਵਾਚਾ ਦੇ ਵਿਚ ਜਾਂਦੇ ਸਨ, ਇਹ ਮੌਤ ਤੱਕ ਹੁੰਦਾ ਸੀ. ਯੀਸ਼ੁ ਨੇ ਸਾਡੇ ਨਾਲ ਇੱਕ ਵਾਚਾ ਬੰਨੀ ਹੈ. ਉਹ ਮੌਤ ਤੱਕ ਵਫਾਦਾਰ ਰਿਹਾ. ਸਾਨੂੰ ਵੀ ਮੌਤ ਤੱਕ ਵਫਾਦਾਰ ਰਹਿਣਾ ਚਾਹੀਦਾ ਹੈ. ਜਦ ਅਸੀਂ ਇੱਕ ਵਾਚਾ ਦੇ ਵਿਚ ਸ਼ਾਮਿਲ ਹੋ ਜਾਂਦੇ ਹਾਂ, ਫਿਰ ਕੋਈ ਵਾਪਸ ਮੁੜਨਾ ਨਹੀ ਹੈ. ਸਾਡੇ ਕੋਲ ਸਵਰਗੀ ਥਾਵਾਂ ਦੇ ਵਿਚ ਸਭ ਪਾਰਕਰ ਦਾ ਧੰਨ ਹੈ. ਪਰ ਸਾਡੀ ਇੱਕ ਜਿਮੇਵਾਰੀ ਬੰਦੀ ਹੈ ਕਿ ਅਸੀਂ ਮੌਤ ਤੱਕ ਉਸਦੇ ਪਿਛੇ ਚਲੀਏ.
ਦਾਉਦ ਅਤੇ ਯੋਨਾਥਨ ਦਾ ਵਾਚਾ ਵਾਲਾ ਸਬੰਧ ਸਾਨੂੰ ਜੀਵਨ ਬਾਰੇ ਬਹੁਤ ਸਿਖਾਉਂਦਾ ਹੈ ਅਤੇ ਮੌਤ ਦੇ ਬਾਰੇ ਦੇ ਵਿਚ ਵੀ.
੧ ਸਮੋਈਲ18:1-5
1 ਜਦੋਂ ਦਾਊਦ ਸ਼ਾਊਲ ਨਾਲ ਗੱਲ ਕਰ ਹਟਿਆ ਤਾਂ ਯੋਨਾਥਾਨ ਦਾਊਦ ਦੇ ਬਹੁਤ ਨੇੜੇ ਹੋ ਗਿਆ। ਯੋਨਾਥਾਨ ਦਾਊਦ ਨੂੰ ਓਨਾ ਹੀ ਪਿਆਰ ਕਰਦਾ ਸੀ ਜਿੰਨਾ ਕਿ ਉਹ ਆਪਣੇ-ਆਪ ਨੂੰ। 2 ਉਸ ਦਿਨ ਤੋਂ ਬਾਦ ਸ਼ਾਊਲ ਨੇ ਦਾਊਦ ਨੂੰ ਆਪਣੇ ਕੋਲ ਹੀ ਰੱਖਿਆ ਅਤੇ ਮੁੜ ਉਸਨੇ ਦਾਊਦ ਨੂੰ ਆਪਣੇ ਪਿਉ ਕੋਲ ਵਾਪਸ ਨਾ ਜਾਣ ਦਿੱਤਾ। 3 ਯੋਨਾਥਾਨ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ ਤਾਂ ਉਸਨੇ ਦਾਊਦ ਨਾਲ ਇੱਕ ਇਕਰਾਰਨਾਮਾ ਕੀਤਾ। ਯੋਨਾਥਾਨ ਨੇ ਜਿਹੜਾ ਚੋਲਾ ਪਾਇਆ ਹੋਇਆ ਸੀ ਉਹ ਦਾਊਦ ਨੂੰ ਦੇ ਦਿੱਤਾ। 4 ਯੋਨਾਥਾਨ ਨੇ ਉਸਨੂੰ ਆਪਣੀ ਵਰਦੀ ਵੀ ਦੇ ਦਿੱਤੀ। ਇਥੋਂ ਤੱਕ ਕਿ ਉਸਨੇ ਦਾਊਦ ਨੂੰ ਆਪਣੀ ਤਲਵਾਰ, ਧਨੁਸ਼ ਅਤੇ ਪੇਟੀ ਵੀ ਦੇ ਦਿੱਤੀ। 5 ਸ਼ਾਊਲ ਨੇ ਦਾਊਦ ਨੂੰ ਬਹੁਤ ਸਾਰੀਆਂ ਲੜਾਈਆਂ ਵਿੱਚ ਲੜਨ ਨੂੰ ਭੇਜਿਆ ਅਤੇ ਉਹ ਉਨ੍ਹਾਂ ਜੰਗਾਂ ਵਿੱਚ ਬੜਾ ਕਾਮਯਾਬ ਵੀ ਰਿਹਾ। ਫ਼ਿਰ ਸ਼ਾਊਲ ਨੇ ਉਸਨੂੰ ਸੈਨਾ ਦਾ ਸਰਦਾਰ ਬਣਾ ਦਿੱਤਾ। ਇਹ ਗੱਲ ਸਭ ਨੂੰ ਇਥੋਂ ਤੱਕ ਕਿ ਸ਼ਾਊਲ ਦੇ ਅਫ਼ਸਰਾਂ ਨੂੰ ਵੀ ਬੜੀ ਚੰਗੀ ਲਗੀ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
