ਰੋਜਾਨਾਂ ਦਾ ਭਗਤੀ ਦਾ ਵੀਡੀਓ
ਸਵੇਰ ਦਾ ਚਮਕਣ ਵਾਲਾ ਤਾਰਾ.
“ਮੈਂ ਯੀਸ਼ੁ, ਨੇ ਆਪਣੇ ਦੂਤ ਨੂੰ ਤੇਰੇ ਕੋਲ ਕਲੀਸਿਯਾਵਾਂ ਦੇ ਉੱਪਰ ਗਵਾਹੀ ਦੇ ਲੈ ਭੇਜਿਆ ਹੈ. ਮੈਂਦਾਉਦ ਦੀ ਜੜ ਹਾਂ ਅਤੇ ਮੈਂ ਸਵੇਰ ਨੂੰ ਚਮਕਣ ਵਾਲਾ ਤਾਰਾ ਹਾਂ.” (ਪ੍ਰਕਾਸ਼ ਦੀ ਪੋਥੀ ੨੨:੧੬ ਨਵਾਂ ਸੰਸਕਰਨ)
ਇੱਕ ਮਹਾਨ ਸਬਕ ਹੈ ਜੋ ਕਿ ਮੈਂ ਆਪਣੇ ਪੂਰੇ ਮਸੀਹੀ ਜੀਵਨ ਵਿਚ ਸਿਖਿਆ ਹੈ ਅਤੇ ਉਹ ਹੈ ਕਿ ਚਮਕਦਾਰ ਤਾਰੇ ਹਮੇਸ਼ਾਂ ਹਨ੍ਹੇਰੀਆਂ ਰਾਤਾਂ ਦੇ ਸਮਾਪਤੀ ਤੇ ਹੀ ਹੀ ਚਮਕਦੇ ਹਨ। ਜਦ ਹਨ੍ਹੇਰਾ ਸਾਡੇ ਜੀਵਨ ਨੂੰ ਘੇਰ ਲੈਂਦਾ ਹੈ, ਸਾਡੇ ਪਰਿਵਾਰ ਨੂੰ ਅਤੇ ਸਾਡੇ ਦੇਸ਼ ਨੂੰ ਘੇਰ ਲੈਂਦਾ ਹੈ ਤਾਨਾ ਸੀ ਅਕਸਰ ਹੀ ਡਰ ਜਾਂਦੇ ਹਾਂ। ਨਿਰਾਸ਼ਾਂ ਸਾਡੇ ਦਿਲ ਨੂੰ ਘੇਰ ਲੈਂਦੀ ਹੈ। ਹਤਾਸ਼ਾ ਅਕਸਰ ਹੀ ਸਾਡਾ ਪਿਛਾ ਕਰਦੀ ਹੈ।ਪਰ ਅਸੀਂ ਕਦੇ ਨਾ ਭੁੱਲੀਏ ਕਿ ਜਦ ਯੀਸ਼ੁ ਦੀ ਮੌਤ ਹੋਈ ਤਾਂ ਚੇਲੇ ਪੂਰੀ ਤਰਾਂ ਪ੍ਰੇਸ਼ਾਨ ਹੋ ਗਏ ਸਨ। ਪਰ ਉਹ ਵਚਿੱਤਰ ਤਰੀਕੇ ਦੇ ਨਾਲ ਸਮਰਥ ਦੇ ਨਾਲ ਭਰ ਗਏ ਜਦ ਉਹ ਕਬਰ ਵਿਚੋਂ ਜਿਉਂਦਾ ਹੋ ਗਿਆ। ਯੀਸ਼ੁ ਦੀ ਮੌਤ ਤੋ ਬਿਨਾਂ ਜੀ ਉਠਣਾ ਨਹੀ ਹੋ ਸਕਦਾ ਸੀ।
ਇੱਕ ਨਾਮ ਹੈ ਜੋ ਕਿ ਯੀਸ਼ੁ ਨੂੰ ਦਿੱਤਾ ਗਿਆ ਹੈ ਅਤੇ ਉਹ ਹੈ, “ਸਵੇਰ ਦਾ ਚਮਕਦਾ ਹੋਇਆ ਤਾਰਾ”। ਦਿਨ ਦਾ ਜਲਾਲ ਸੂਰਜ ਦੇ ਚੜਨ ਵੇਲੇ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦ ਹਨ੍ਹੇਰੇ ਨੂੰ ਧਕੇਲ ਦਿੱਤਾ ਜਾਂਦਾ ਹੈ ਅਤੇ ਚਾਨਣ ਧਰਤੀ ਨੂੰ ਭਰ ਦਿੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦ ਸੂਰਜ ਚੜਦਾ ਹੈ ਅਤੇ ਉਸਦੀ ਰੋਸ਼ਨੀ ਦਾ ਚਮਕੀਲਾ ਪਨ ਮਨੁਖੀ ਅਖਾਂ ਤੇ ਪੈਂਦਾ ਹੈ। ਸੂਰਜ ਦਾ ਚੜਨਾ ਸ਼ਾਂਤੀ ਅਤੇ ਸੁੰਦਰਤਾ ਨਾਲ ਭਰਿਆ ਹੁੰਦਾ ਹੈ। ਯੀਸ਼ੁ ਉਹ “ਸਵੇਰ ਦਾ ਚਮਕਦਾ ਹੋਇਆ ਤਾਰਾ” ਹੈ ਜੋ ਕਿ ਸਾਡੇ ਦਿਲ ਨੂੰ ਚਾਨਣ ਨਾਲ ਭਰ ਦਿੰਦਾ ਹੈ। ਪ੍ਰਮੇਸ਼ਰ ਦੇ ਜਲਾਲ ਦੀ ਭਰਪੂਰੀ ਉਸ ਦੇ ਵਿਚ ਪ੍ਰਦਰਸ਼ਿਤ ਹੁੰਦੀ ਹੈ।
ਕਯੀ ਸਾਲ ਪਹਿਲਾ ਸਾਡਾ ਪੁੱਤਰ ਬੀਮਾਰ ਹੋ ਗਿਆ। ਮੈਂ ਅਤੇ ਮੇਰੀ ਪਤਨੀ ਉਸ ਵੇਲੇ ਜਰਮਨੀ ਵਿਚ ਰਹਿੰਦੇ ਸੀ। ਅਤੇ ਮੈਂ ਅਮਰੀਕਾ ਦੇ ਫੌਜੀਆਂ ਦੇ ਪਰਿਵਾਰਾਂ ਦੇ ਚਰਚ ਦਾ ਪਾਦਰੀ ਸੀ। ਮੇਰਾ ਦਿਲ ਮੇਰੇ ਪੁੱਤਰ ਨੂੰ ਦੁਖੀ ਹਾਲਤ ਵਿਚ ਵੇਖ ਕੇ ਟੁੱਟ ਗਿਆ। ਕਿਸੇ ਵੀ ਮਾਤਾ ਪਿਤਾ ਦੀ ਤਰਾਂ ਮੈਂ ਵੀ ਉਸ ਨੂੰ ਤੰਦਰੁਸਤ ਵੇਖਣਾ ਚਾਹੁੰਦਾ ਸੀ। ਇਹ ਮੇਰੇ ਅਤੇ ਮੇਰੀ ਪਤਨੀ ਲਈ ਬਹੁਤ ਹੀ ਔਖਾ ਸੀ। ਅਸੀਂ ਪ੍ਰਾਥਨਾ ਕੀਤੀ ਪਰ ਸਾਡੀ ਪ੍ਰਾਥਨਾ ਦਾ ਕੋਈ ਨਤੀਜਾ ਨਹੀ ਸੀ ਆ ਰਿਹਾ। ਇਹ ਇੱਕ ਹਨ੍ਹੇਰੀ ਰਾਤ ਸੀ।
ਉਸ ਸਮੇਂ ਦੇ ਦੌਰਾਨ ਪ੍ਰਮੇਸ਼ਰ ਨੇ ਮੇਰੇ ਅਤੇ ਮੇਰੀ ਪਤਨੀ ਦੇ ਜੀਵਨ ਵਿਚ ਬਹੁਤ ਹੀ ਗਹਿਰਾ ਕੰਮ ਕੀਤਾ। ਸਾਡੇ ਵਿਆਹ ਵਿਚ ਇੱਕ ਸਾਚੀ ਬੇਦਾਰੀ ਆ ਗਈ। ਉਸ ਸਮੇਂ ਇੱਕ ਮਸੀਹੀ ਗੀਤ ਸੀ ਜੋ ਕਿ ਬਹੁਤ ਹੀ ਮਸਹੂਰ ਸੀ ਅਤੇ ਮੈਂ ਉਸ ਨੂੰ ਅਕਸਰ ਸੁਣਦਾ ਹੁੰਦਾ ਸੀ। ਉਸਦੇ ਸ਼ਬਦ ਸਨ, “ਆਪਣੇ ਸਮੇਂ ਵਿਚ ਉਹ ਸਭ ਕੁਝ ਸੁੰਦਰ ਬਣਾ ਦਿੰਦਾ ਹੈ- ਆਪਣੇ ਸਮੇਂ ਵਿਚ” ਮੈਂ ਜਾਣਦਾ ਸੀ ਕਿ ਸਾਡੇ ਵਿਆਹੁਤਾ ਜੀਵਨ ਅਤੇ ਸਾਡੇ ਪਰਿਵਾਰ ਵਿਚ ਅਸੀਂ ਇੱਕ ਬਹੁਤ ਹੀ ਔਖੇ ਸਮੇਂ ਵਿਚੋਂ ਦੀ ਗੁਜਰ ਰਹੇ ਸਾਂ। ਪਰ ਆਸ ਮੇਰੇ ਅੰਦਰ ਬਣ ਰਹੀ ਸੀ। ਇਹ ਇੱਕ ਡਰਾਉਣਾ ਸੁਫਨਾ ਸੀ, ਪਰ ਜਲਦੀ ਹੀ “ਸਵੇਰ ਦਾ ਚਮਕਣ ਵਾਲਾ ਤਾਰਾ” ਸਾਡੇ ਜੀਵਨ ਵਿਚ ਚਮਕੇਗਾ।
ਅਤੇ ਉਹ ਚਮਕਿਆ। ਪ੍ਰਮੇਸ਼ਰ ਨੇ ਸਾਡੇ ਪੁੱਤਰ ਨੂੰ ਚੰਗਾ ਕੀਤਾ। ਪਰ ਸਭ ਤੋਂ ਉੱਪਰ ਉਸ ਨੇ ਸਾਡੇ ਵਿਆਹ ਨੂੰ ਚੰਗਾ ਕਰ ਦਿੱਤਾ। ਅਸੀਂ ਇੱਕ ਬਹੁਤ ਹਿਆ ਉਖੇ ਸਮੇਂ ਵਿਚੋਂ ਦੀ ਗੁਜਰੇ ਸੀ। ਪਰ ਮੈਂ ਅਕਸਰ ਹੀ ਇਹ ਕਿਹਾ ਹੈ , “ਮੈਂ ਨਹੀ ਸੋਚਦਾ ਕਿ ਅਸੀਂ ਅੱਜ ਇਹ ਸਭ ਕੁਝ ਕਰ ਰਹੇ ਹੁੰਦੇ ਜੇਕਰ ਮੈਂ ਅਤੇ ਮੇਰੀ ਪਤਨੀ ਉਸ ਸਮੇਂ ਵਿਚ ਦੀ ਨਾ ਗੁਜਰਦੇ। ਪ੍ਰਮੇਸ਼ਰ ਨੇ ਹਨ੍ਹੇਰੇ ਨੂੰ ਇਸਤੇਮਾਲ ਕੀਤਾ ਕਿ ਸਾਡੇ ਤੇ ਆਪਣੇ ਪੁੱਤਰ ਦੀ ਮਹਿਮਾ ਯੀਸ਼ੁ ਦੀ ਮਹਿਮਾ ਨੂੰ ਪ੍ਰਗਟ ਕਰੇ। ਮੈਂ ਯੀਸ਼ੁ ਨੂੰ “ਸਵੇਰ ਦੇ ਚਮਕਦੇ ਹੋਏ ਤਾਰੇ” ਦੇ ਤੌਰ ਤੇ ਹੋਰ ਵੀ ਜਿਆਦਾ ਸਲਾਹੁਣ ਅਤੇ ਪਿਆਰ ਕਰਨ ਲੱਗ ਪਿਆ।
ਉਸਦੀ ਮਹਿਮਾ ਦਾ ਪ੍ਰਕਾਸ਼ ਹਮੇਸ਼ਾਂ ਹਨ੍ਹੇਰੇ ਨੂੰ ਧਕੇਲ ਦਿੰਦਾ ਹੈ। ਉਸਦੀ ਪਵਿਤ੍ਰਤਾ ਦੀ ਮਹਿਮਾ ਹਮੇਸ਼ਾਂ ਹੀ ਬੁਰਿਆਈ ਨੂੰ ਪ੍ਰਗਟ ਕਰ ਦਿੰਦੀ ਹੈ। ਉਸਦੀ ਤਾਕਤ ਦੀ ਮਹਾਨਤਾ ਹਮੇਸ਼ਾਂ ਕਮਜੋਰ ਨੂੰ ਯੋਗ ਬਣਾ ਦਿੰਦੀ ਹੈ। ਉਸਦੇ ਪਿਆਰ ਦੀ ਮਹਾਨਤਾ ਹਮੇਸ਼ਾਂ ਸਾਡੇ ਲਈ ਵਧੀਆ ਰਖਦੀ ਹੈ। ਜਦ ਯੀਸ਼ੁ ਸਾਡੇ ਦਿਲ ਵਿਚ ਚਮਕਦਾ ਹੈ ਤਾਂ ਇੱਕ ਆਸ ਹੁੰਦੀ ਹੈ। ਇੱਕ ਅਨੰਦੁ ਹੁੰਦਾ ਹੈ। ਇੱਕ ਸੁੰਦਰਤਾ ਹੁੰਦਿਆ ਹੈ ਅਤੇ ਇੱਕ ਸੁਰਖਿਆ ਹੁੰਦੀ ਹੈ। ਉਸਦੀ ਮਹਿਮਾ ਵਰਗਾ ਕੁਝ ਵੀ ਨਹੀ ਹੈ। ਹਾਂ ਉਹ “ਸਵੇਰ ਦਾ ਚਮਕਣ ਵਾਲਾ ਤਾਰਾ” ਹੈ।
ਹੋ ਸਕਦਾ ਹੈ ਯੂਸੀ ਆਪਣੇ ਜੀਵਨ ਦੇ ਵਿਚ ਇੱਕ ਹਨ੍ਹੇਰੇ ਪਲ ਦੇ ਵਿਚੋਂ ਦੀ ਗੁਜਰ ਰਹੇ ਹੋਵੋ। ਹੋ ਸਕਦਾ ਹਾਲਤ ਤੁਹਾਡੇ ਤੇ ਹਾਵੀ ਹੋ ਰਹੇ ਹੋਣ। ਪਾਪ ਸ਼ਾਇਦ ਤੁਹਾਡਾ ਪਿਛਾ ਕਰ ਰਿਹਾ ਹੋਵੇ। ਬੀਮਾਰੀ ਸ਼ਾਇਦ ਤੁਹਾਨੂੰ ਨਾਸ਼ ਕਰ ਰਹੀ ਹੋਵੇ। ਹਾਲਤ ਸ਼ਾਇਦ ਤੁਹਾਨੂੰ ਡਰਾ ਰਹੇ ਹੋਣ। ਸ਼ਾਇਦ ਤੁਹਾਡੇ ਜਜਬਾਤ ਤੁਹਾਡੇ ਨਾਲ ਖੇਡ ਰਹੇ ਹੋਣ। ਪਰ ਅੱਜ ਤੁਹਾਡੇ ਲਈ ਆਸ ਹੈ। ਯਾਦ ਰਖੋ, “ਸਵੇਰ ਦਾ ਚਮਕਣ ਵਾਲਾ ਤਾਰਾ” ਹਮੇਸ਼ਾਂ ਹਨ੍ਹੇਰੇ ਨੂੰ ਦੂਰ ਕਰਦਾ ਹੈ। ਸੂਰਜ ਹਮੇਸ਼ਾਂ ਚਮਕਦਾ ਹੈ। ਇਹ ਕਦੇ ਨਹੀ ਹਾਰਦਾ ਹੈ। ਰਾਤ ਕਦੇ ਨਹੀ ਰਹਿੰਦੀ ਹੈ। ਸਵੇਰ ਆ ਰਹੀ ਹੈ। ਅਤੇ ਯੀਸ਼ੁ ਆਪਣੀ ਮਹਿਮਾ ਨਾਲ ਤੁਹਾਡੇ ਤੇ ਚਮਕੇਗਾ।
ਪਰਕਾਸ਼ ਦੀ ਪੋਥੀ 22 12-17
ਵੇਖ, ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ ਭਈ ਮੈਂ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤਿਹਾ ਉਹ ਨੂੰ ਬਦਲਾ ਦਿਆਂ। 13 ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ। 14 ਧੰਨ ਓਹ ਜਿਹੜੇ ਆਪਣੇ ਬਸਤ੍ਰ ਧੋ ਲੈਂਦੇ ਹਨ ਭਈ ਓਹਨਾਂ ਨੂੰ ਜੀਵਨ ਦੇ ਬਿਰਛ ਦੇ ਉੱਤੇ ਹੱਕ ਹੋਵੇ ਅਤੇ ਓਹ ਦਰਵੱਜਿਆਂ ਥਾਣੀਂ ਓਸ ਨਗਰੀ ਦੇ ਅੰਦਰ ਜਾਣ। 15 ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ। 16 ਮੈਂ ਯਿਸੂ ਨੇ ਕਲੀਸਿਯਾਂ ਦੇ ਲਈ ਇਨ੍ਹਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਘੱਲਿਆ ਹੈ। ਮੈਂ ਦਾਊਦ ਦੀ ਜੜ੍ਹ ਅਤੇ ਅੰਸ ਹਾਂ। ਮੈਂ ਸਵੇਰ ਦਾ ਉੱਜਲ ਤਾਰਾ ਹਾਂ। 17 ਆਤਮਾ ਅਤੇ ਲਾੜੀ ਆਖਦੀ ਹੈ, ਆਓ ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ। ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
