Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਜਿਉਂਦੇ ਜਲ ਦੇ ਦਰਿਆ।

ਜੋ ਕੋਈ ਮੇਰੇ ਤੇ ਵਿਸ਼ਵਾਸ ਕਰੇਗਾ, ਜਿਵੇਂ ਵਚਨ ਵਿਚ ਲਿਖਿਆ ਹੋਇਆ ਹੈ, “ਕਿ ਉਸਦੇ ਅੰਦਰੋਂ ਜੀਵਨ ਜਲ ਦੇ ਦਰਿਆ ਵਹੀਨਿਕਲਣਗੇ ਪਰ ਇਹ ਉਸਨੇ ਆਤਮਾ ਦੇ ਵਿਖੇ ਕਿਹਾ, ਕਿ ਜੋ ਉਸ ਤੇ ਵਿਸ਼ਵਾਸ ਕਰਨਗੇ ਉਹ ਉਸ ਨੂੰ ਪ੍ਰਾਪਤ ਕਰਨ ਵਾਲੇ ਸਨ ਕਿਉਂਕਿ ਹਾਲੇ ਆਤਮਾ ਦਿੱਤਾ ਨਹੀ ਗਿਆ ਸੀ, ਕਿਉਂਕਿ ਯਿਸ਼ੂ ਹਾਲੇ ਮਹਿਮਾ ਵਿਚ ਨਹੀ ਗਿਆ ਸੀ” (ਯੂਹੰਨਾ ੭:੩੮-੩੯)

 ਇਹ ਮੇਰੇ ਜੀਵਨ ਦਾ ਸਭ ਤੋਂ ਮਹਤਵਪੂਰਣ ਦਿਨ ਸੀ। ਇਹ ਉਹ ਘੜੀ ਸੀ ਕਿ ਜੋ ਮੇਰੇ ਜੀਵਨ ਦੇ ਵਾਸਤੇ ਇੱਕ ਨਵਾਂ ਕੰਮ ਸ਼ੁਰੂ ਕਰਨ ਵਾਲਾ ਸੀ। ਮੈਂ ਗਿਰਜਾ ਦੇ ਵਿਚ ਇੱਕ ਅਲਗ ਵਿਅਕਤੀ ਬਣ ਕੇ ਗਿਆ ਸੀ ਅਤੇ ਇੱਕ ਅਲਗ ਵਿਅਕਤੀ ਬਣ ਕੇ ਗਿਰਜਾ ਤੋਂ ਬਾਹਰ ਆਇਆ। ਮੈਂ ਉਸ ਇਮਾਰਤ ਦੇ ਵਿਚ ਇੱਕ ਇਹੋ ਜਿਹੇ ਵਿਅਕਤੀ ਦੇ ਤੌਰ ਤੇ ਗਿਆ ਸੀ ਜੋ ਕਿ ਇੱਕ ਖਾਲੀ  ਰੇਗਿਸਥਾਨ ਦੇ ਵਿਚ ਪਿਆਸ ਦੇ ਨਾਲ ਮਰ ਰਿਹਾ ਸੀ। ਪਰ ਮੈਂ ਵੱਡੇ ਦਰਿਆ ਦੇ ਝਰਨਿਆਂ ਦੇ ਨਾਲ ਭਰ ਕੇ ਜਾ ਰਿਹਾ ਸੀ। ਸਧਾਰਨ ਤੌਰ ਤੇ ਇਹ ਉਹ ਦਿਨ ਸੀ ਜਿਸ ਦਿਨ ਮੈਂ ਯਿਸ਼ੂ ਨੂੰ ਪ੍ਰਭੁ ਅਤੇ ਮੁਕਤੀਦਾਤਾ ਦੇ ਤੌਰ ਤੇ ਜਾਣ ਲਿਆ।

ਮੈਂ ਪਿਛਲੇ ੩੬ ਸਲਾਂ ਦੇ ਵਿਚ “ਜਿਉਂਦੇ ਜਲ ਦੇ ਦਰਿਆ” ਬਾਰੇ ਬਹੁਤ ਸਾਰੀਆਂ ਗੱਲਾਂ ਸਿਖਿਆਂ ਹਨ। ਸਭ ਤੋਂ ਪਹਿਲੀ ਗੱਲ, ਕਿ ਇਹ ਦਰਿਆ ਸਾਡੇ ਅੰਦਰ ਵਗਦਾ ਹੈ। ਉਸਦੇ ਪਿਆਰ, ਅਨੰਦ ਅਤੇ ਸ਼ਾਂਤੀ ਖੋਖਲੇ ਨਹੀ ਹਨ। ਉਹ ਗਹਿਰੇ ਵਹਿੰਦੇ ਹਨ। ਉਹ ਇੱਕ ਚੰਗੀ ਭਵਨਾਂ ਤੋਂ ਕੀਤੇ ਚੰਗੇ ਹਨ ਅਤੇ ਖੁਸ਼ੀ ਦੇ ਇੱਕ ਪਲ ਤੋਂ ਕੀਤੇ ਵਧੀਆ ਹਨ। ਪਵਿੱਤਰ ਆਤਮਾ ਹਾਜਿਰ ਹੈ ਅਤੇ ਉਹ ਮੁਸ਼ਕਿਲ ਸਥਿਤੀਆਂ ਵਿਚ ਵੀ ਕੰਮ ਕਰਦਾ ਹੈ। ਉਹ ਸਾਨੂੰ ਆਪਣੀ ਸ਼ਾਂਤੀ ਦੇ ਨਾਲ ਅਤੇ ਅਨੰਦ ਦੇ ਨਾਲ ਪ੍ਰੇਸ਼ਿਆਨੀਆਂ ਦੇ ਵਿਚਕਾਰ ਸਾਨੂੰ ਭਰਦਾ ਹੈ।

ਯਿਸ਼ੂ ਨੇ ਕਿਹਾ, ਇਹ “ਦਰਿਆ” ਸਾਡੇ ਅੰਦਰੋਂ ਵਹੇਗਾ। ਇਸਦਾ ਅਰਥ ਹੈ ਕਿ ਨਾ ਸਿਰਫ ਇਹ ਗਹਿਰਾ ਹੈ ਬਲਕਿ ਇਹ ਬਾਹਰ ਨੂੰ ਵਹਿੰਦਾ ਹੈ। ਪਵਿੱਤਰ ਆਤਮਾ ਦੀ ਹਜੂਰੀ ਸਾਨੂੰ ਸਿਰਫ ਸ਼ਾਂਤੀ ਅਤੇ ਪਿਆਰ ਅਤੇ ਅਨੰਦ ਨਾਲ ਹੀਨਹੀ ਭਰਦਾ ਹੈ, ਪਰ ਇਸਦੇ ਦੁਆਰਾ ਪ੍ਰਮੇਸ਼ਰ ਸਾਡੇ ਜੀਵਨ ਨੂੰ ਛੂਹ ਲੈਂਦਾ ਹੈ। ਮੈਂ ਇੱਕ ਵਾਰ ਇੱਕ ਵਿਅਕਤੀ ਨੂੰ ਮਿਲਿਆ ਜੋ ਕਿ ਅਫ੍ਰੀਕਾ ਦੇ ਵਿਚ ਕੈਂਸਰ ਤੋਂ ਪੀੜਤ ਸੀ, ਉਸਦੇ ਕੋਲ ਜੀਨ ਵਾਸਤੇ ਸਿਰਫ ਦੋ ਹਫਤੇ ਸਨ, ਪਰ ਉਸਦਾ ਦਿਲ ਅਨੰਦ ਅਤੇ ਸ਼ਾਂਤੀ ਦੇ ਨਾਲ ਭਰਿਆ ਹੋਇਆ ਸੀ। ਉਸਦੇ ਅੰਦਰ ਇੱਕ ਇਹੋ ਜਿਹੀ ਦਿਲੇਰੀ ਸੀ ਜੋ ਕਿ ਬਹੁਤ ਹੀਹੈਰਾਨੀਜਨਕ ਸੀ। ਇਹ ਜਿਉਂਦੇ ਜਲ ਦੇ ਦਰਿਆ ਤੋਂ ਆਯੀ ਸੀ। ਇਹ ਦਰਿਆ ਉਸ ਸਮੇਂ ਵੀ ਵਹੀਰਿਹਾ ਸੀ ਜਦ ਉਹ ਮੌਤ ਦੇ ਕੰਢੇ ਤੇ ਖੜਾ ਸੀ। ਉਹ ਤਾਂ ਸਿਰਫ ਵਹੀਰਹੇ ਸਨ।

ਤੁਸੀਂ ਸੋਚ ਰਹੇ ਹੋਵੋਗੇ, “ਇਹ ਸੁਣਨ ਵਿਚ ਵਧੀਆ ਲਗਦਾ ਹੈ ਪਰ ਇਹ ਮੇਰੇ ਮਸੀਹੀ ਤਜਰਬੇ ਦੀ ਸਚਾਈ ਨਹੀ ਹੈ”

ਅਗਰ ਇਹ ਗੱਲ ਹੈ ਤਾਂ ਦੋ ਕਾਰਨ ਹੋ ਸਕਦੇ ਹਨ। ਜਾਂ ਤਾਂ ਤੁਸੀਂ ਕਦੇ ਮਸੀਹ ਨੂੰ ਆਪਣੇ ਜੀਵਨ ਵਿਚ ਸਵੀਕਾਰ ਨਹੀ ਕੀਤਾ ਕਿ ਉਹ ਤੁਹਾਡੇ ਜੀਵਨ ਵਿਚ ਆਵੇ ਅਤੇ ਤੁਹਾਨੂੰ ਬਚਾਵੇ। ਜਾਣ ਫਿਰ ਤੁਸੀਂ ਆਪਣੇ ਜੀਵਨ ਦੀਆਂ ਰੁਕਾਵਟਾਂ ਨੂੰ ਅਨੁਮਤੀ ਦਿੱਤੀ ਕਿ ਉਹ ਇਸ ਵਹਿਣ ਨੂੰ ਰੋਕ ਸਕਣ। ਅਗਰ ਤੁਸੀਂ ਕਦੇ ਵੀ ਮਸੀਹ ਨੂੰ ਸਵੀਕਾਰ ਨਹੀ ਕੀਤਾ ਤਾਂ ਤੁਸੀਂ ਹੁਣੇ ਹੀਇਹ ਕੰਮ ਕਰ ਸਕਦੇ ਤੁਸੀਂ ਉਸ ਨੂੰ ਪੁਕਾਰ ਸਕਦੇ ਹੋ, ਉਹ ਤੁਹਾਡੇ ਦੀਨ, ਪਛਤਾਵਾ ਕਰਨ ਵਾਲੇ ਦਿਲ ਵਿਚ ਆ ਜਾਵੇਗਾ।

ਜੇ ਤੁਸੀਂ ਪਹਿਲਾਂ ਹੀਮਸੀਹ ਤੇ ਵਿਸ਼ਵਾਸ ਕਰ ਲਿਆ ਹੈ ਤਾਂ ਤੁਹਾਨੂੰ ਉਨ੍ਹਾਂ ਰੁਕਾਵਟਾਂ ਨੂੰ ਦੁਰ ਕਰਨਾ ਪਵੇਗਾ ਜੋ ਉਸ ਦਰਿਆ ਨੂੰ ਤੁਹਾਡੇ ਦਿਲ ਵਿਚ ਵਹਿਣ ਤੋਂ ਰੋਕਦੀ ਹੈ। ਇਹ ਹੋ ਸਕਦਾ ਹੈ ਕੋਈ ਸ਼ਬਦ ਜਾਣ ਕੋਈ ਕੰਮ ਹੋਵੇ ਜੋ ਕਿ ਪਵਿੱਤਰ ਆਤਮਾ ਦੇ ਕੰਮ ਦੇ ਵਹਾ ਨੂੰ ਤੁਹਾਡੇ ਜੀਵਨ ਵਿਚ ਆਉਣ ਤੋਂ ਰੋਕ ਰਿਹਾ ਹੈ। ਇਹ ਹੋ ਸਕਦਾ ਹੈ ਕੜਵਾਹਟ ਹੋਵੇ ਜੋ ਕਿ ਪ੍ਰਮੇਸ਼ਰ ਦੇ ਅਨੰਦ ਨੂੰ ਤੁਹਾਡੇ ਜੀਵਨ ਵਿਚ ਵਹਿਣ ਤੋਂ ਰੋਕ ਰਹੀ ਹੋਵੇ। ਇਹ ਹੋ ਸਕਦਾ ਹੈ ਕੋਈ ਇਹੋ ਜਿਹਾ ਪਾਪ ਹੋਵੇ ਜਿਸਦਾ ਅੰਗੀਕਾਰ ਨਾ ਕੀਤਾ ਹੋਵੇ ਜੋ ਕਿ ਤੁਹਾਨੂੰ ਪ੍ਰਮੇਸ਼ਰ ਦੀਆਂ ਗਹਿਰੀਆਂ ਬਰਕਤਾਂ ਤੋਂ ਰੋਕ ਰਿਹਾ ਹੋਵੇ।

ਇੱਕ ਤਰੀਕਾ ਹੈ ਜਿਸਦੇ ਦੁਆਰਾ ਤੁਸੀਂ ਆਪਣੇ ਆਤਮਾ ਵਿਚਲੀ ਰੁਕਾਵਟ ਨੂੰ ਹਟਾ ਸਕਦੇ ਹੋ। ਇਸਦਾ ਅੰਗੀਕਾਰ ਕਰੋ ਕਿ ਇਹ ਉਥੇ ਹੈ ਅਤੇ ਇਸ ਤੋਂ ਮੁੜ ਜਾਵੋ। ਪ੍ਰਮੇਸ਼ਰ ਤੁਹਾਡੇ ਦਿਲ ਨੂੰ ਸਾਫ਼ ਕਰੇਗਾ। ਅਤੇ “ਦਰਿਆ” ਵਹੀਨਿਕਲਣਗੇ। ਮਹਾਨ ਦਰਿਆ। ਉਨ੍ਹਾਂ ਨੂੰ ਵਹੀਲੈਣ ਦਿਉ। ਉਨ੍ਹਾਂ ਨੂੰ ਵਹੀਲੈਣ ਦਿਉ। ਉਨ੍ਹਾਂ ਨੂੰ ਵਹੀਲੈਣ ਦਿਉ।

ਪਰਕਾਸ਼ ਦੀ ਪੋਥੀ 22:1-5

1 ਓਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਙੁ ਉੱਜਲ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿਕਲਦੀ ਓਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। 2 ਓਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਓਹ ਆਪਣਾ ਫਲ ਮਹੀਨਾ ਮਹੀਨਾ ਦਿੰਦਾ ਹੈ ਅਤੇ ਓਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ। 3 ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਣ ਓਸ ਵਿੱਚ ਹੋਵੇਗਾ ਅਤੇ ਉਹ ਦੇ ਦਾਸ ਉਹ ਦੀ ਉਪਾਸਨਾ ਕਰਨਗੇ। 4 ਅਤੇ ਉਹ ਦਾ ਦਰਸ਼ਣ ਪਾਉਣਗੇ ਅਤੇ ਉਹ ਦਾ ਨਾਮ ਓਹਨਾਂ ਦੇ ਮੱਥਿਆਂ ਉੱਤੇ ਹੋਵੇਗਾ। 5 ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਓਹਨਾਂ ਨੂੰ ਦੀਵੇ ਦੀ ਲੋ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ ਕਿਉਂ ਜੋ ਪ੍ਰਭੁ ਪਰਮੇਸ਼ੁਰ ਓਹਨਾਂ ਨੂੰ ਚਾਨਣ ਕਰੇਗਾ, ਅਤੇ ਓਹ ਜੁੱਗੋ ਜੁੱਗ ਰਾਜ ਕਰਨਗੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ