ਰੋਜਾਨਾਂ ਦਾ ਭਗਤੀ ਦਾ ਵੀਡੀਓ
ਯਹੋਵਾਹ ਰਾਫਾ (ਪ੍ਰਮੇਸ਼ਰ, ਸਾਨੂੰ ਚੰਗਾ ਕਰਨ ਵਾਲਾ)
“ਜੇਕਰ ਤੁਸੀਂ ਯਹੋਵਾਹ ਆਪਣੇ ਪ੍ਰਮੇਸ਼ਰ ਦੀ ਆਵਾਜ ਨੂੰ ਧਿਆਨ ਲਾ ਕੇ ਸੁਨੋ, ਅਤੇ ਉਹ ਕਰੋ ਜੋ ਉਸਦੀ ਨਜਰ ਵਿਚ ਸਹੀ ਹੈ ਅਤੇ ਉਸਦੇ ਹੁਕਮਾਂ ਨੂੰ ਸੁਨੋ ਅਤੇ ਉਨ੍ਹਾਂ ਹੁਕਮਾ ਨੂੰ ਪੂਰਿਆ ਕਰੋ, ਤਾਂ ਮੈਂ ਕੋਈ ਵੀ ਬੀਮਾਰੀ ਜੋ ਮਿਸਰੀਆਂ ਤੇ ਆਈ ਉਨ੍ਹਾਂ ਵਿਚੋਂ ਇੱਕ ਵੀ ਤੁਹਾਡੇ ਤੇ ਨਹੀ ਆਵੇਗੀ। ਕਿਉਂਕਿ ਮੈਂ ਤੁਹਾਡਾ ਪ੍ਰਮੇਸ਼ਰ ਚੰਗਾ ਕਰਨ ਵਾਲਾ ਪ੍ਰਮੇਸ਼ਰ ਹਾਂ” (ਕੂਚ ੧੫:੨੬)
`ਇਹ ਕਿਹਾ ਜਾਂਦਾ ਹੈ ਕਿ ਕਲੀਸਿਯਾ ਸੰਤਾਂ ਦਾ ਸ਼ੋ ਕੇਸ਼ ਨਹੀ ਹੈ ਬਲਿਕ ਇਹ ਪਾਪੀਆਂ ਵਾਸਤੇ ਹਸਪਤਾਲ ਹੈ। ਇਹ ਕਲੀਸਿਯਾ ਸ਼ਬਦ ਦੀ ਮਹਾਨ ਪਰਿਭਾਸ਼ਾ ਹੈ ਜੋ ਮੈਂ ਸੁਣੀ ਹੈ। ਜਦ ਇੱਕ ਵਿਅਕਤੀ ਮਸੀਹ ਦੇ ਕੋਲ ਆਉਂਦਾ ਹੈ ਤਾਂ ਇਸਦਾ ਅਰਥ ਇਹ ਨਹੀ ਕਿ ਉਸ ਨੂੰ ਸਭ ਕੁਝ ਮਿਲ ਗਿਆ, ਕਿ ਉਹ ਸਿੱਧ ਹੋ ਗਿਆ। ਇਸਦਾ ਸਧਾਰਨ ਤੌਰ ਤੇ ਅਰਥ ਹੈ ਕਿ ਉਹ ਆਪਣੇ ਆਪ ਵਿਚ ਬਿਲਕੁਲ ਖਤਮ ਹੋ ਗਏ। ਅਤੇ ਅਸੀਂ ਆਪਣੇ ਆਪ ਨੂੰ ਨਹੀ ਬਚਾ ਸਕਦੇ ਸਾਨੂੰ ਇਹ ਮੰਨਣਾ ਪੈਂਦਾ ਹੈ। ਸਾਨੂੰ ਮਸੀਹ ਤੇ ਵਿਸ਼ਵਾਸ ਕਰਨਾ ਪੈਂਦਾ ਹੈ ਕਿ ਉਹ ਸਾਨੂੰ ਸਾਡੇ ਪਾਪਾਂ ਤੋਂ ਮਾਫ਼ ਕਰਕੇ ਬਚਾ ਲਵੇ। ਜਦ ਮਾਫੀ ਸਾਡੇ ਦਿਲਾਂ ਤੇ ਲਾਗੂ ਹੋ ਜਾਂਦੀ ਹੈ, ਫਿਰ ਇੱਕ ਕੰਮ ਸ਼ੁਰੂ ਹੁੰਦਾ ਹੈ ਅਤੇ ਇਹ ਹੈ ਸਾਡੀਆਂ ਸੱਟਾਂ ਦਾ ਇਲਾਜ। ਉਹ ਸਾਡਾ ਸਭ ਤੋਂ ਵੱਡਾ ਡਾਕਟਰ ਬਣ ਜਾਦਾ ਹੈ ਅਤੇ ਜਦ ਅਸੀਂ ਗਿਰਜੇ ਵਿਚ ਜਾਣਾ ਸ਼ੁਰੂ ਕਰਦੇ ਹਾਂ, ਤਾਂ ਇਹ ਇਸ ਤਰਾਂ ਹੈ ਜਿਵੇਂ ਅਸੀਂ ਆਪਣਾ ਚੈਕ ਅਪ ਕਰਵਾਉਣ ਵਾਸਤੇ ਹਸਪਤਾਲ ਜਾਂਦੇ ਹਾਂ।
ਮੈਂ ਜਦ ੧੮ ਸਾਲ ਦਾ ਸੀ। ਅਗਲੇ ਕੁਝ ਸਾਲਾਂ ਵਿਚ ਮੈਂ ਉਸ ਕੁੜੀ ਨੂੰ ਮਿਲਿਆ ਜਿਸ ਨਾਲ ਮੈਂ ਵਿਆਹ ਕਰਨਾ ਸੀ। ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਸੀ। ਅਤੇ ਕਯੀ ਹੋਰ ਜਾਵਾਂ ਜੋੜਿਆ ਦੀ ਤਰਾਂ ਅਸੀਂ ਵੀ ਇੱਕ ਦੂਜੇ ਦੀਆਂ ਕਮੀਆਂ ਅਤੇ ਤਾਕਤਾਂ ਨੂੰ ਜਾਣਦੇ ਸੀ। ਪਰ ਵਿਆਹ ਤੋਂ ਕੁਝ ਸਾਲਾਂ ਬਾਅਦ ਅਸੀਂ ਵੇਖਿਆ ਕਿ ਅਸੀਂ ਇੱਕ ਦੂਸਰੇ ਨੂੰ ਚੋਟ ਪਹੁੰਚਾਉਣ। ਮੈਂ ਵੀ ਉਸ ਨੂੰ ਚੋਟ ਪਹੁੰਚਾਉਂਦਾ ਸੀ। ਮੈਨੂੰ ਗਲਤ ਨਾ ਸਮਝਨਾ। ਅਸੀਂ ਇੱਕ ਦੂਸਰੇ ਨੂੰ ਬਹੁਤ ਜਿਆਦਾ ਪਿਆਰ ਕਰਦੇ ਸੀ। ਆਮ ਤੌਰ ਤੇ ਤੁਸੀਂ ਜਿਨ੍ਹਾਂ ਨੂੰ ਸਭ ਤੋਂ ਜਿਆਦਾ ਪਿਆਰ ਕਰਦੇ ਹੋ, ਉਹ ਹੀ ਲੋਕ ਤੁਹਾਨੂੰ ਸਭ ਤੋਂ ਜਿਆਦਾ ਦੁਖ ਪਹੁਚਾਉਂਦੇ ਹਨ। ਪਰ ਸਾਡੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਸਾਡੀ ਜਿੰਦਗੀ ਵਿਚ ਸਮਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
ਮੈਂ ਜਰਮਨੀ ਦੇ ਵਿਚ ਇੱਕ ਪਾਸਟਰ ਸੀ, ਜਦ ਪ੍ਰਮੇਸ਼ਰ ਸਾਨੂੰ ਇੱਕ ਜਗ੍ਹਾ ਤੇ ਲੈ ਕੇ ਆਇਆ, ਜਿਥੇ ਸਾਨੂੰ ਸਾਡੀਆਂ ਹਾਰ ਅਤੇ ਚੋਟਾਂ ਦਾ ਸਾਹਮਣਾ ਕਰਨਾ ਪਿਆ। ਪ੍ਰਮੇਸ਼ਰ ਨੇ ਸਾਡੇ ਸਭ ਦੀਆਂ ਅਖਾਂ ਸਾਡੇ ਸੁਆਰਥ ਦੇ ਵੱਲ ਖੋਲੀਆਂ। ਸ਼ਰੀਰ ਅਜੇ ਵੀ ਸ਼ਰੀਰ ਹੈ। ਇਸਦੀ ਪ੍ਰਵਾਹ ਨਹੀ ਕਿ ਤੁਸੀਂ ਪ੍ਰਭੂ ਨੂੰ ਕਿਨ੍ਹਾਂ ਪਿਆਰ ਕਰਦੇ ਹੋ ਜਾਂ ਤੁਸੀਂ ਇੱਕ ਦੂਸਰੇ ਨੂੰ ਕਿਨ੍ਹਾਂ ਪਿਆਰ ਕਰਦੇ ਹੋ। ਮੇਰੇ ਵਿਆਹ ਦੇ ਵਿਚ ਇਹੋ ਜਿਹੇ ਸਮੇਂ ਸਨ, ਜਦ ਮੈਂ ਸ਼ਰੀਰ ਦੇ ਵਿਚ ਕੰਮ ਕੀਤਾ। ਅਤੇ ਮੇਰੀ ਪਤਨੀ ਨੇ ਵੀ ਉਹੀ ਕੰਮ ਕੀਤਾ। ਸਾਡੇ ਕੰਮਾਂ ਤੋਂ ਸਾਡੇ ਦਿਲਾਂ ਵਿਚ ਘਿਰੀਆਂ ਚੋਟਾਂ ਲੱਗੀਆਂ। ਜਦ ਅਸੀਂ ਇਹ ਅਹਿਸਾਸ ਕੀਤਾ ਕਿ ਅਸੀਂ ਇੱਕ ਦੂਸਰੇ ਦੇ ਨਾਲ ਕੀ ਕੀਤਾ ਹੈ ਤਾਂ ਅਸੀਂ ਇਹ ਸੋਚ ਕੇ ਹੈਰਾਂਨ ਹੋਏ ਕਿ ਕੀ ਸਾਡਾ ਵਿਆਹ ਹੁਣ ਚੰਗਾ ਹੋ ਸਕਦਾ ਹੈ ਜਾਂ ਨਹੀ।
ਅਸੀਂ ਆਪਣੇ ਗਿਰਜਾ ਦੇ ਕੁਝ ਆਗੂਆਂ ਦੇ ਕੋਲੋਂ ਸਮਾਂ ਲਿਆ ਕਿ ਅਸੀਂ ਇੱਕਲੇ ਰਹਿਣਾ ਚਾਹੁੰਦੇ ਹਾਂ। ਅਸੀਂ ਲਕਸਮਬਰਗ ਵਿਚ ਗਏ ਅਤੇ ਅਸੀਂ ਹਫਤੇ ਦੇ ਅਖੀਰਲੇ ਦਿਨ ਇੱਕ ਦੂਸਰੇ ਨੂੰ ਆਪਣਾ ਦਿਲ ਦੱਸਣ ਤੇ ਬਿਤਾਏ। ਮੈਂ ਪਹਿਲੀ ਰਾਤ ਨੂੰ ਕਦੇ ਨਹੀ ਭੁੱਲ ਸਕਦਾ। ਮੈਂ ਸਾਰੀ ਰਾਤ ਰੋਂਦਾ ਰਿਹਾ। ਕਿਉਂਕਿ ਮੈਂ ਵੇਖਿਆ ਕਿ ਮੈਂ ਆਪਣੀ ਪਤਨੀ ਨੂੰ ਕਿਨ੍ਹਾਂ ਜਿਆਦਾ ਚੋਟ ਦਿੱਤੀ ਹੈ ਅਤੇ ਮੈਂ ਕਿਨ੍ਹਾਂ ਜਿਆਦਾ ਪ੍ਰਮੇਸ਼ਰ ਨੂੰ ਚੋਟ ਦਿੱਤੀ ਹੈ। ਪਰ ਮੇਰੀ ਪਤਨੀ ਅਤੇ ਮੈਂ ਅਸੀਂ ਪ੍ਰਮੇਸ਼ਰ ਦੀ ਗਹਿਰਾਈ ਨੂੰ ਉਸ ਰਾਤ ਅਨੁਭਵ ਕੀਤਾ ਅਤੇ ਮੈਂ ਨਹੀ ਸੋਚਦਾ ਕਿ ਅਸੀਂ ਪਹਿਲਾਂ ਕਦੇ ਇਸ ਤਰਾਂ ਪ੍ਰਮੇਸ਼ਰ ਨੂੰ ਅਨੁਭਵ ਕੀਤਾ ਸੀ। ਅਸੀਂ ਪ੍ਰਮੇਸ਼ਰ ਨੂੰ “ਯਹੋਵਾਹ ਰਾਫਾ” ਦੇ ਤੌਰ ਤੇ ਜਾਣਿਆ। ਜਿਸਦਾ ਅਰਥ ਹੈ ਪ੍ਰਮੇਸ਼ਰ ਸਾਡਾ ਚੰਗਾ ਕਰਨਾ ਵਾਲਾ।
ਉਸ ਨੇ ਸਾਡੇ ਦਿਲ ਅਤੇ ਸਾਡੇ ਘਰ ਨੂੰ ਪਹਿਲੀ ਰਾਤ ਹੀ ਚੰਗਿਆ ਕਰਨਾ ਸ਼ੁਰੂ ਕਰ ਦਿੱਤਾ। ਜਦ ਅਸੀਂ ਪੂਰੀ ਤਰਾਂ ਉਸਦੇ ਨਾਲ ਇਮਾਨਦਾਰ ਸੀ, ਅਸੀਂ ਆਪਣੇ ਵਿਚਾਰਾਂ ਤੋਂ, ਆਪਣੀਆਂ ਸੋਚਾਂ ਤੋਂ, ਅਤੇ ਆਪਣੀਆਂ ਭਾਵਨਾਵਾਂ ਤੋਂ ਤੌਬਾ ਕੀਤੀ ਅਤੇ ਫਿਰ ਪ੍ਰਮੇਸ਼ਰ ਸਾਡਾ ਚੰਗਾ ਕਰਨ ਵਾਲਾ ਬਣ ਗਿਆ। ਉਸ ਨੇ ਸਾਡੇ ਦਿਲ ਨੂੰ ਚੰਗਾ ਕਰ ਦਿੱਤਾ। ਉਸਨੇ ਸਾਡੇ ਇੱਕ ਦੂਸਰੇ ਨਾਲ ਰਿਸ਼ਤਿਆਂ ਨੂੰ ਚੰਗਾ ਕਰ ਦਿੱਤਾ। ਉਸਦੀ ਚੰਗਿਆਈ ਦੀ ਮਰਹਮ ਉਸਨੇ ਸਾਡੇ ਵਿਆਹ ਦੇ ਜਖਮਾਂ ਤੇ ਲਗਾ ਦਿੱਤੀ। ਅਤੇ ਉਸਦਾ ਚੰਗਾ ਕਰਨ ਵਾਲਾ ਕੰਮ ਸ਼ੁਰੂ ਹੋ ਗਿਆ। ਮੈਂ ਨਹੀ ਸੋਚਦਾ ਕਿ ਜੋ ਮੈਂ ਅੱਜ ਕਰ ਰਿਹਾ ਹਾਂ ਇਹ ਕਰ ਰਿਹਾ ਹੁੰਦਾ ਜੇਕਰ ਮੈਂ ਪ੍ਰਮੇਸ਼ਰ ਨੂੰ ਯਹੋਵਾਹ ਰਾਫਾ ਦੇ ਰੂਪ ਅਨੁਭਵ ਨਾ ਕੀਤਾ ਹੁੰਦਾ।
ਇਸਰਾਇਲੀ ਲੋਕ ਪ੍ਰਮੇਸ਼ਰ ਨੂੰ ਯਹੋਵਾਹ ਰਾਫਾ ਦੇ ਰੂਪ ਵਿਚ ਉਸ ਸਮੇਂ ਜਾਣੇ ਜਦ ਉਹ ਮਿਸਰ ਦੀ ਗੁਲਮੀ ਦੇ ਵਿਚੋਂ ਬਾਹਰ ਆਏ। ਉਹ ੪੦੦ ਸਾਲਾਂ ਤੱਕ ਗੁਲਾਮ ਰਹੇ ਸਨ। ਪਰ ਪ੍ਰਮੇਸ਼ਰ ਨੇ ਆਪਣੇ ਸਮੇਂ ਵਿਚ ਅਤੇ ਆਪਣੀ ਤਾਕਤ ਦੇ ਦੁਆਰਾ, ਉਨ੍ਹਾਂ ਨੂੰ ਉਨ੍ਹਾਂ ਦੀ ਗੁਲਾਮੀ ਤੋਂ ਛੁਟਕਾਰਾ ਦੇ ਦਿੱਤਾ। ਲਾਲ ਸਮੁੰਦਰ ਪਾਰ ਕਰਨ ਤੋਂ ਬਾਅਦ ਵਿਚ, ਉਹ ਇੱਕ ਜਗ੍ਹਾ ਤੇ ਆਏ ਜਿਥੇ ਉਨ੍ਹਾਂ ਨੂੰ ਪਾਣੀ ਦੇ ਦੁਆਰਾ ਤਾਜਗੀ ਮਿਲੀ। ਪਰ ਪਾਣੀ ਕੜਵੇ ਸਨ, ਪ੍ਰਮੇਸ਼ਰ ਨੇ ਉਨ੍ਹਾਂ ਨੂੰ ਵਿਖਾਇਆ ਕਿ ਕਿਥੇ ਮਿਠਾ ਪਾਣੀ ਮਿਲ ਸਕਦਾ ਹੈ। ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ਜੇਕਰ ਤੁਸੀਂ ਯਹੋਵਾਹ ਆਪਣੇ ਪ੍ਰਮੇਸ਼ਰ ਦੀ ਆਵਾਜ ਨੂੰ ਧਿਆਨ ਲਾ ਕੇ ਸੁਨੋ, ਅਤੇ ਉਹ ਕਰੋ ਜੋ ਉਸਦੀ ਨਜਰ ਵਿਚ ਸਹੀ ਹੈ ਅਤੇ ਉਸਦੇ ਹੁਕਮਾਂ ਨੂੰ ਸੁਨੋ ਅਤੇ ਉਨ੍ਹਾਂ ਹੁਕਮਾ ਨੂੰ ਪੂਰਿਆ ਕਰੋ, ਤਾਂ ਮੈਂ ਕੋਈ ਵੀ ਬੀਮਾਰੀ ਜੋ ਮਿਸਰੀਆਂ ਤੇ ਆਈ ਉਨ੍ਹਾਂ ਵਿਚੋਂ ਇੱਕ ਵੀ ਤੁਹਾਡੇ ਤੇ ਨਹੀ ਆਵੇਗੀ। ਕਿਉਂਕਿ ਮੈਂ ਤੁਹਾਡਾ ਪ੍ਰਮੇਸ਼ਰ ਚੰਗਾ ਕਰਨ ਵਾਲਾ ਪ੍ਰਮੇਸ਼ਰ ਹਾਂ” (ਕੂਚ ੧੫:੨੬)
ਅਗਰ ਇਸਰਾਇਲੀ ਲੋਕ ਤੰਦ੍ਰੁਸ੍ਤੀਪੌਨਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਤਿੰਨ ਕੰਮ ਕਰਨੇ ਪੈਣੇ ਸਨ। ਪਹਿਲਾ, ਪ੍ਰਮੇਸ਼ਰ ਨੂੰ ਸੁਣਨਾ, ਦੂਸਰਾ ਉਹ ਕਰਨਾ ਜੋ ਸਹੀ ਹੈ। ਅਤੇ ਅਖੀਰ ਵਿਚ ਉਸਦੇ ਹੁਕਮਾਂ ਨੂੰ ਮੰਨਣਾ। ਇਹ ਤਿੰਨ ਗੱਲਾਂ ਉਨ੍ਹਾਂ ਨੂੰ ਪ੍ਰਮੇਸ਼ਰ ਦਾ ਚੰਗਾ ਕਰਨ ਵਾਲੇ ਦੇ ਆਤੁਰ ਤੇ ਤਜਰਬਾ ਕਰਨ ਵਾਲਾ ਬਣਾ ਦਿੰਦਿਆਂ। ਪ੍ਰਮੇਸ਼ਰ ਚਾਹੁੰਦਾ ਸੀ ਕਿ ਇਸਰਾਇਲੀ ਲੋਕ ਉਸ ਨੂੰ ਉਨ੍ਹਾਂ ਦਾ ਚੰਗਾ ਕਰਨ ਵਾਲੇ ਦੇ ਤੌਰ ਤੇ ਜਾਣਨ। ਜੋ ਕਿ ਤੰਦਰੁਸਤੀ ਦਾ ਸੋਮਾ ਹੈ। ਉਹ ਹਾਲੇ ਵੀ ਆਪਣੇ ਲੋਕਾਂ ਤੇ ਆਪਣੇ ਆਪ ਨੂੰ ਉਨ੍ਹਾਂ ਦੀ ਤੰਦਰੁਸਤੀ ਦੇ ਸੋਮੇ ਦੇ ਤੌਰ ਪ੍ਰਗਟ ਕਰਨਾ ਚਾਹੁੰਦਾ ਹੈ। ਉਹ ਹਾਲੇ ਵੀ ਆਪਣੇ ਆਪ ਨੂੰ ਨੂੰ ਉਸਦੇ ਬਚਿਆਂ ਤੇ ਉਨ੍ਹਾਂ ਦੀਆਂ ਚੋਟਾਂ ਨੂੰ ਚੰਗਾ ਕਰਨ ਵਾਲੇ ਦੇ ਤੌਰ ਤੇ ਪ੍ਰਗਟ ਕਰਨਾ ਚਾਹੁੰਦਾ ਹੈ। ਉਹ ਜੋ ਟੁੱਟੇ ਦਿਲਾਂ ਨੂੰ ਜੋੜ ਦਿੰਦਾ ਹੈ। ਅਤੇ ਜੋ ਆਪਣੀ ਈਸ਼ਵਰੀ ਮਰਹਮ ਨੂੰ ਸਾਡੇ ਜਖਮਾਂ ਤੇ ਲਾਉਂਦਾ ਹੈ।
ਉਹ ਯਹੋਵਾਹ ਰਾਫਾ ਹੈ। ਅਗਰ ਅੱਜ ਤੁਸੀਂ ਵੀ ਦੁਖੀ ਹੋ, ਤਾਂ ਤੁਸੀਂ ਵੀ ਇੱਕ ਇਹੋ ਜਿਹੀ ਜਗ੍ਹਾ ਤੇ ਹੋ ਕਿ ਤੁਸੀਂ ਪ੍ਰਮੇਸ਼ਰ ਨੂੰ ਯਹੋਵਾਹ ਰਾਫਾ ਦੇ ਤੌਰ ਤੇ ਜਾਣ ਲਵੋ। ਉਸ ਨੂੰ ਪੁਕਾਰੋ। ਉਹ ਸਿਰਫ ਚੰਗਾ ਡਾਕਟਰ ਹੀ ਨਹੀ ਹੈ, ਉਹ ਚੰਗਾ ਸੁਣਨ ਵਾਲਾ ਵੀ ਹੈ। ਉਹ ਤੁਹਾਡੇ ਦਿਲ ਦੀ ਪੁਕਾਰ ਨੂੰ ਸੁਣੇਗਾ। ਇਸਦੀ ਕੋਈ ਪ੍ਰਵਾਹ ਨਹੀ ਕਿ ਤੁਹਾਡੀ ਚੋਟ ਕਿਨ੍ਹੀ ਗਹਿਰੀ ਹੈ, ਯਹੋਵਾਹ ਰਾਫਾ ਤੁਹਾਡੇ ਦਿਲ ਦਾ ਇਲਾਜ ਕਰ ਕੇ ਉਸ ਨੂੰ ਚੰਗਿਆਂ ਕਰ ਸਕਦਾ ਹੈ। ਉਸ ਤੇ ਭਰੋਸਾ ਕਰੋ, ਕਿਉਂਕਿ ਉਹ ਯਹੋਵਾਹ ਰਾਫਾ ਹੈ।
ਖ਼ਰੋਜ15:22-26
ਮੂਸਾ ਇਸਰਾਏਲ ਦੇ ਲੋਕਾਂ ਨੂੰ ਲਾਲ ਸਾਗਰਾਂ ਤੋਂ ਪਰ੍ਹਾਂ ਸੂਰ ਦੇ ਮਾਰੂਥਲ ਅੰਦਰ ਲੈ ਗਿਆ। ਉਨ੍ਹਾਂ ਨੇ ਮਾਰੂਥਲ ਵਿੱਚ ਤਿੰਨ ਦਿਨ ਤੱਕ ਸਫ਼ਰ ਕੀਤਾ। ਲੋਕਾਂ ਨੂੰ ਕੋਈ ਪਾਣੀ ਨਹੀਂ ਮਿਲਿਆ। 23 ਤਿੰਨ ਦਿਨਾਂ ਮਗਰੋਆਂ ਲੋਕ ਮਾਰਾਹ ਆ ਗਏ। ਮਾਰਾਹ ਵਿੱਚ ਪਾਣੀ ਸੀ ਪਰ ਇਹ ਪੀਣ ਵਿੱਚ ਕੌੜਾ ਸੀ। (ਇਸੇ ਲਈ ਉਸ ਥਾਂ ਦਾ ਨਾਮ ਮਾਰਾਹ ਸੀ।) 24 ਲੋਕਾਂ ਨੇ ਮੂਸਾ ਅੱਗੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਆਖਿਆ, “ਹੁਣ ਅਸੀਂ ਕੀ ਪੀਵਾਂਗੇ?” 25 ਮੂਸਾ ਨੇ ਯਹੋਵਾਹ ਨੂੰ ਅਵਾਜ਼ ਦਿੱਤੀ। ਇਸ ਲਈ ਯਹੋਵਾਹ ਨੇ ਉਸਨੂੰ ਇੱਕ ਦਰਖਤ ਦਿਖਾਇਆ। ਮੂਸਾ ਨੇ ਦਰਖਤ ਨੂੰ ਪਾਣੀ ਵਿੱਚ ਸੁੱਟ ਦਿੱਤਾ। ਜਦੋਂ ਉਸਨੇ ਅਜਿਹਾ ਕੀਤਾ, ਪਾਣੀ ਪੀਣ ਦੇ ਯੋਗ ਹੋ ਗਿਆ। ਉਸ ਥਾਂ ਤੇ, ਯਹੋਵਾਹ ਨੇ ਲੋਕਾਂ ਦਾ ਨਿਰਣਾ ਕੀਤਾ ਅਤੇ ਉਨ੍ਹਾਂ ਨੂੰ ਇੱਕ ਕਾਨੂਨ ਦਿੱਤਾ।ਯਹੋਵਾਹ ਨੇ ਲੋਕਾਂ ਦਾ ਵਿਸ਼ਵਾਸ ਵੀ ਪਰਖਿਆ। 26 ਯਹੋਵਾਹ ਨੇ ਆਖਿਆ, “ਤੁਹਾਨੂੰ ਆਪਣੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਜ਼ਰੂਰ ਮੰਨਣਾ ਚਾਹੀਦਾ ਹੈ। ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਉਹ ਸਹੀ ਕਹਿੰਦਾ ਹੈ, ਜੇ ਤੁਸੀਂ ਯਹੋਵਾਹ ਦੇ ਸਾਰੇ ਹੁਕਮ ਤੇ ਕਾਨੂਨ ਮੰਨੋਗੇ ਤਾਂ ਤੁਸੀਂ ਮਿਸਰੀਆਂ ਦੀ ਤਰ੍ਹਾਂ ਬਿਮਾਰ ਨਹੀਂ ਹੋਵੋਂਗੇ। ਮੈਂ, ਯਹੋਵਾਹ, ਤੁਹਾਨੂੰ ਅਜਿਹੀ ਕੋਈ ਬਿਮਾਰੀ ਨਹੀਂ ਦਿਆਂਗਾ ਜਿਹੜੀ ਮੈਂ ਮਿਸਰੀਆਂ ਨੂੰ ਦਿੱਤੀ ਸੀ। ਮੈਂ ਯਹੋਵਾਹ ਹਾਂ। ਮੈਂ ਹੀ ਹਾਂ ਜਿਹੜਾ ਤੁਹਾਨੂੰ ਰਾਜ਼ੀ ਕਰਦਾ ਹੈ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
