ਰੋਜਾਨਾਂ ਦਾ ਭਗਤੀ ਦਾ ਵੀਡੀਓ
ਆਤਮਾ ਵਿੱਚ ਚਲਨਾ
ਕਿਸੇ ਨੇ ਇੰਝ ਕਿਹਾ ਹੈ, “ਮਸੀਹੀ ਜੀਵਨ ਦੇ ਵਿੱਚ ਇਹ ਮਹੱਤਪੂਰਨ ਨਹੀ ਹੈ ਕਿ ਤੁਸੀ ਕਿਵੇ ਛਾਲ ਮਾਰ ਸਕਦੇ ਹੋ, ਪਰ ਇਹ ਕਿ ਛਾਲ ਮਾਰਨ ਤੋਂ ਬਾਆਦ ਵਿੱਚ ਤੁਸੀ ਕਿਸੇ ਤਰ੍ਹਾਂ ਸਿੱਧੇ ਚਲ ਸਕਦੇ ਹੋ।” ਇਹ ਨਿਸ਼ਚਿਤ ਹੀ ਪਵਿਤ੍ਰ ਆਤਮਾ ਦੀ ਭਰਪੂਰੀ ਦੇ ਨਾਲ ਦੇ ਸਬੰਧਾਂ ਦੇ ਵਿੱਚ ਸੱਚੀ ਗੱਲ ਹੈ। ਮੈਂ ਇਹ ਸੁਣ ਰਿਹਾ ਹਾਂ ਕਿ ਕਈ ਲੋਕ ਅੱਜ ਪਵਿੱਤਰ ਆਤਮਾ ਦੀ ਭਰਪੂਰੀ ਦੇ ਕੀ ਅਰਥ ਹੁੰਦੇ ਹਨ ਦੇ ਉੱਤੇ ਬਹਿਸ ਬਾਜੀ ਕਰ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਦੋਵੇ ਪਾਸੇ ਚੰਗੇ ਅਤੇ ਵਿਸ਼ਵਾਸਯੋਗ ਲੋਕ ਹਨ। ਪਰ ਕਈ ਵਾਰੀ, ਮੈਂ ਇਹ ਸੋਚਦਾ ਹਾਂ ਕਿ ਅਸੀ ਸਾਰੇ ਦੇ ਸਾਰੇ ਤਰਕ ਨੂੰ ਗੂਆ ਦਿੱਤਾ ਹੈ ਕਿ ਪਰਮੇਸ਼ੁਰ ਨੇ ਸਾਨੂੰ ਇਹ ਕਿਹਾ ਕਿ ਪਵਿਤ੍ਰ ਆਤਮਾ ਦੇ ਨਾਲ ਭਰੋ। ਅਜਿਹਾ ਕੁਝ ਨਹੀ ਸੀ ਕਿ ਅਸੀ ਇਹ ਗੱਲ ਉੱਤੇ ਬਹਿਸ ਬਾਜੀ ਕਰਦੇ ਕਿ ਸਾਨੂੰ ਕਿੰਨੀ ਉੱਚੀ ਛਾਲ ਮਾਰਨ ਦੀ ਲੋਡ਼ ਹੈ, ਪ੍ਰੰਤੂ ਇਸਦੀ ਬਜਾਏ ਕਿ ਇਹ ਗੱਲ ਨੂੰ ਸਿਖਦੇ ਕਿ ਸਾਨੂੰ ਇਸ ਵਿੰਗੇ ਟੇਡੇ ਸੰਸਾਰ ਦੇ ਵਿੱਚ ਕਿਵੇ ਸਿੱਧੇ ਤਰੀਕੇ ਦੇ ਨਾਲ ਚਲਨਾ ਹੈ।
ਪੌਲੂਸ ਰਸੂਲ ਗਲਾਤੀਆਂ ਦੀ ਕਲੀਸੀਆ ਨੂੰ ਪਵਿਤ੍ਰ ਆਤਮਾ ਦੀ ਭਰਪੂਰੀ ਦੀ ਕੀ ਅਰਥ ਹੁੰਦਾ ਹੈ ਦੇ ਬਾਰੇ ਵਿੱਚ ਲਿਖਦਾ ਹੈ। ਉਹ ਪਵਿਤ੍ਰ ਆਤਮਾ ਦੇ ਨਾਲ ਭਰ ਹੋਏ ਜੀਵਨ ਦੇ ਗੁਣਾਂ ਦੇ ਬਾਰੇ ਵਿੱਚ ਲਿਖਦਾ ਹੈ ਜਦੋਂ ਉਹ ਆਤਮਾ ਦੇ ਫਲ ਦੇ ਬਾਰੇ ਵਿੱਚ ਲਿਖ ਰਿਹਾ ਹੈ। ਉਹ ਫਿਰ ਗਲਾਤੀਆਂ 5:16 ਦੇ ਵਿੱਚ ਇੰਝ ਕਹਿੰਦਾ ਹੈ, “ਪਰ ਮੈਂ ਆਖਦਾ ਹਾਂ, ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆਂ ਨਾ ਕਰੋਗੇ।” ਉਹ ਫਿਰ ਇਹ ਮਹਾਨ ਲੋਡ਼ ਦੇ ਉਹ ਇਹ ਕਹਿੰਦੇ ਹੋਇਆ ਫਿਰ ਜੋਰ ਦਿੰਦਾ ਹੈ ਕਿ, “ਜੋ ਅਸੀ ਆਤਮਾ ਦੁਆਰਾ ਜੀਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ” (ਗਲਾਤੀਆਂ 5:25)। ਉਹ ਜਾਣਦਾ ਸੀ ਕਿ ਸਾਡਾ ਚਲਣਾ ਸਾਡਾ ਗੱਲਾਂ ਕਰਨ ਤੋਂ ਵੱਧ ਮਹੱਤਪੂਰਨ ਗੱਲ ਹੈ। ਪਵਿਤ੍ਰ ਆਤਮਾ ਦੀ ਸਾਮਰਥ ਦੇ ਉੱਤੇ ਗੱਲਬਾਤ ਕਰਨ ਦੀ ਨਾ ਕੇਵਲ ਬਡ਼ੀ ਜਿਆਦਾ ਲੋਡ਼ ਹੈ, ਪਰ ਨਾਲ ਹੀ ਇੱਕ ਅਜਿਹੇ ਜੀਵਨ ਨੂੰ ਜੀਣਾ ਜਿਹਡ਼ਾ ਪਵਿਤ੍ਰ ਆਤਮਾ ਦੀ ਅਧੀਨਤਾ ਦੇ ਵਿੱਚ ਜੀਵਿਆ ਜਾਵੇ।
ਇਹ ਮੇਰਾ ਅਨੁਭਵ ਹੈ ਕਿ ਅੱਜ ਦੇ ਵਿਸ਼ਵਾਸੀ ਪਵਿਤ੍ਰ ਆਤਮਾ ਦੀ ਭਰਪੂਰੀ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਗੱਲਾਂ ਬਾਤਾਂ ਕਰਨੀਆਂ ਜਾਣਦੇ ਹਨ ਇਸਦੀ ਬਜਾਏ ਕਿ ਉਹ ਹਰ ਰੋਜ ਪਵਿਤ੍ਰ ਆਤਮਾ ਦੀ ਸਾਮਰਥ ਦੇ ਵਿੱਚ ਚਲਨ। ਇਹ ਬਡ਼ੀ ਹੀ ਰੋਚਕ ਗੱਲ ਹੈ ਜਦੋਂ ਪੈਲੂਸ ਨੇ ਅਫਸੀਆਂ ਦੀ ਕਲੀਸੀਆ ਨੂੰ ਇਹ ਗੱਲਾਂ ਲਿਖਿਆ ਤਾਂ ਉਹ ਪਵਿਤ੍ਰ ਆਤਮਾ ਦੀ ਭਰਪੂਰੀ ਦੀ ਤੁਲਨਾ ਮੈਂ ਦੇ ਨਾਲ ਮਤਵਾਲੇ ਹੋਣ ਦੇ ਨਾਲ ਕਰਦਾ ਹੈ। ਮੈਂ ਇਸ ਗੱਲ ਉੱਤੇ ਘੁਮੰਡ ਨਹੀ ਕਰਦਾ ਹਾਂ ਕਿ ਮੇਰੇ ਵਿਸ਼ਵਾਸ ਵਿੱਚ ਆਉਂਣ ਤੋਂ ਪਹਿਲਾ, ਮੈਂ ਕਈ ਘਟਨਾਵਾਂ ਦੇ ਉੱਤੇ ਮਤਵਾਲਾ ਹੋਇਆ ਹਾਂ। ਸਭਨਾਂ ਤੋਂ ਪਹਿਲਾਂ ਜਿਹਡ਼ੀ ਇੱਕ ਗੱਲ ਵਾਪਰੀ ਉਹ ਇਹ ਸੀ ਕਿ ਜਦੋਂ ਮੈਂ ਹਦੋਂ ਵੱਧ ਮਤਵਾਲਾ ਹੋ ਗਿਆ ਤਾਂ ਜਿਸ ਤਰੀਕੇ ਦੇ ਨਾਲ ਮੈਂ ਚਲਦਾ ਸਾਂ ਇਸਨੇ ਉਸਨੂੰ ਪ੍ਰਭਾਵਿਤ ਕੀਤਾ। ਮੈਂ ਸਿੱਧੇ ਤਰੀਕੇ ਦੇ ਨਾਲ ਨਹੀ ਚਲ ਰਿਹਾ ਸਾਂ ਭਾਵੇ ਮੈਂ ਚਲਨ ਦੇ ਲਈ ਕਿੰਨੀ ਵੀ ਕੋਸ਼ਿਸ ਹੀ ਕਿਉਂ ਨਹੀ ਕੀਤੀ ।
ਇੱਥੇ ਤੁਲਨਾ ਕਰਨ ਵਾਲੀ ਇੱਕ ਸਚਆਈ ਹੈ ਜਦੋਂ ਅਸੀ ਪਵਿਤ੍ਰ ਆਤਮਾ ਦੇ ਨਾਲ ਭਰੇ ਹੋਏ ਹੁੰਦੇ ਹਾਂ। ਅਸੀ ਆਤਮਿਕ ਤੌਰ ਤੇ ਸਿੱਧੇ ਚਲਦੇ ਹਾਂ, ਅਸੀ ਇਸਦੇ ਲਈ ਕੋਈ ਕੋਸ਼ਿਸ਼ ਨਹੀ ਕਰਨੀ ਪੈਂਦੀ ਹੈ। ਅਸੀ ਹੁਣ ਆਪਣੀ ਸਾਮਰਥ ਦੇ ਵਿੱਚ ਨਹੀ ਜੀ ਰਹੇ ਹਾਂ। ਅਸੀ ਪਵਿਤ੍ਰ ਆਤਮਾ ਦੇ ਪ੍ਰਭਾਵ ਦੇ ਹੇਠਾਂ ਚਲ ਰਹੇ ਹਾਂ। ਕੇਵਲ ਇਹ ਉਹ ਰਾਹ ਹੈ ਜਿਸ ਉੱਤੇ ਉਹ ਸਿੱਧਾ ਚਲਦਾ ਹੈ ਅਤੇ ਇਹ ਰਾਹ ਸਕਰਾ ਹੈ। ਉਹ ਪਵਿਤਰਤਾਈ ਅਤੇ ਸ਼ੁਧਤਾ ਦੇ ਰਾਹ ਉੱਤੇ ਚਲਦਾ ਹੈ । ਉਹ ਨਿਸ਼ਠਾ ਦੀ ਸਡ਼ਕ ਦੇ ਉੱਤੇ ਚਲਦਾ ਹੈ। ਜਦੋਂ ਅਸੀ ਪਵਿਤ੍ਰ ਆਤਮਾ ਦੀ ਅਧੀਨਤਾ ਦੇ ਵਿੱਚ ਹੁੰਦੇ ਹਾਂ, ਫਿਰ ਅਸੀ, ਵੀ, ਪਵਿਤਰਤਾਈ, ਸ਼ੁਧਤਾ ਅਤੇ ਨਿਸ਼ਠਾ ਵਿੱਚ ਚਲਾਂਗੇ ।
ਕਾਫੀ ਸਾਰੇ ਲੋਕ ਹਨ ਜਿਹਡ਼ੇ ਇੱਕ ਚੰਗੇ ਮਸੀਹੀ ਜੀਵਨ ਦਾ ਅਰੰਭ ਕਰਦੇ ਹਨ, ਪਰ ਚੰਗੀ ਤਰ੍ਹਾਂ ਇਸਨੂੰ ਖਤਮ ਨਹੀ ਕਰਦੇ ਹਨ। ਅਕਸਰ ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦੇ ਜੀਵਨ ਦੀ ਗਹਿਰੀ ਥਾਵਾਂ ਦੇ ਵਿੱਚੋ ਵਗਦੇ ਜੀਉਂਦੇ ਜਲ ਤੋਂ ਪਾਣੀ ਲੈਣਾ ਨਹੀ ਸਿੱਖਿਆ ਹੈ । ਸਾਨੂੰ ਸਾਡੇ ਜੀਵਨਾਂ ਦੇ ਲਈ ਲਗਾਤਾਰ ਰੋਜਾਨਾ ਪਵਿਤ੍ਰ ਆਤਮਾ ਦੀ ਭਰਪੂਰੀ ਦੀ ਲੋਚ ਕਰਨੀ ਚਾਹੀਦੀ ਹੈ। ਉਹ ਇਸਨੂੰ ਕਰਨ ਦੇ ਯੋਗ ਹੈ। ਉਹ ਸਾਨੂੰ ਅਜਿਹੇ ਜੀਵਨ ਨੂੰ ਜੀਣ ਦੀ ਸਾਮਰਥ ਦਿੰਦਾ ਹੈ ਜਿਹਡ਼ਾ ਸਾਨੂੰ ਜੀਣਾ ਚਾਹੀਦਾ ਹੈ। ਉਹ ਸਾਡੀ ਸਾਰੀ ਕਮਜੋਰੀ ਉੱਤੇ ਜਿੱਤ ਹਾਸਿਲ ਕਰਦਾ ਹੈ ਅਤੇ ਪਰਮੇਸ਼ੁਰ ਦੇ ਪਿੱਛੇ ਚਲਣ ਲਈ ਸਾਡੀ ਹਾਰਾਂ ਦੇ ਵਿੱਚ ਆਉਣ ਵਾਲੀ ਹਰੇਕ ਰੁਕਾਵਟ ਨੂੰ ਦੂਰ ਕਰਦਾ ਹੈ। ਉਹ ਸਾਡੀ ਜਿੱਤ ਦਾ ਸ੍ਰੇਤ ਹੈ। ਇਹ ਉਹੋ ਹੈ ਜਿਹਡ਼ਾ ਸਾਨੂੰ ਅੰਤ ਤੀਕ ਲੈਂ ਕੇ ਚਲੇਗਾ। ਉਹ ਸਾਨੂੰ ਉਸਨੂੰ ਖਤਮ ਕਰਨ ਦੇ ਯੋਗ ਬਣਾਉਦਾਂ ਹੈ ਜਿਹਡ਼ਾ ਉਸਨੇ ਸਾਡੇ ਵਿੱਚ ਅਰੰਭ ਕੀਤਾ ਹੈ।
ਅਸੀ ਆਪਣੇ ਮਸੀਹੀ ਜੀਵਨ ਵਿੱਚ ਸਾਰੀ ਦੀ ਸਾਰੀ ਸਾਮਰਥ ਦੇ ਲਈ ਪਵਿਤ੍ਰ ਆਤਮਾ ਦੇ ਉੱਤੇ ਪੂਰਨ ਰੂਪ ਵਿੱਚ ਨਿਰਭਰ ਹਾਂ। ਇਸ ਲਈ, ਸਾਨੂੰ ਜਦ ਅਸੀ ਉਸਦੇ ਪਿੱਛੇ ਰੋਜਾਨਾ ਚਲਦੇ ਹਾਂ ਤਾਂ ਉਸਦੇ ਉੱਤੇ ਪੂਰਨ ਨਿਰਭਰ ਹੋਣਾ ਚਾਹੀਦਾ ਹੈ। ਅਸੀ ਫਿਰ ਅਲੋਕਿਕ ਤੌਰ ਸਾਡੇ ਜੀਵਨ ਵਿੱਚ ਸ਼ੁਧਤਾ ਅਤੇ ਪਵਿਤਰਤਾਈ ਦੇ ਨਾਲ ਕੁਦਰਤੀ ਰੂਪ ਵਿੱਚ ਚਲਾਗੇਂ । ਅੱਜ, ਮੈਂ ਤੁਹਾਨੂੰ ਇਹ ਪ੍ਰਸ਼ਨ ਪੁਛਦਾ ਹਾਂ। ਨਹੀ, ਇਹ ਨਹੀ ਕਿ ਕਿਵੇਂ ਤੁਸੀਂ ਆਤਮਿਕ ਛਾਲ ਮਾਰੀ ਹੈ। ਪਰ ਇਹ ਕਿ ਕਿਵੇਂ ਤੁਸੀ ਸਿੱਧੇ ਹੋ ਕੇ ਚਲ ਰਹੇ ਹੋ? ਉਹ ਪ੍ਰਸ਼ਨ ਦਾ ਉੱਤਰ ਹਜਾਰਾਂ ਗੱਲਾਂ ਤੋਂ ਵੱਧ ਬੋਲਦਾ ਹੋ ਕਿ ਤੁਸੀ ਕਿੰਨ੍ਹਾਂ ਵੱਧ ਪਵਿਤ੍ਰ ਆਤਮਾ ਦੀ ਭਰਪੂਰੀ ਦੇ ਬਾਰੇ ਵਿੱਚ ਅਸਲ ਵਿੱਚ ਜਾਣਦੇ ਹੋ।
ਅਫ਼ਸੀਆਂ ਨੂੰ 5:1-10
ਤੁਸੀਂ ਪਰਮੇਸ਼ੁਰ ਦੇ ਉਹ ਬੱਚੇ ਹੋ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। 2 ਇਸ ਲਈ ਪਰਮੇਸ਼ੁਰ ਵਾਂਗ ਬਣਨ ਦੀ ਕੋਸ਼ਿਸ਼ ਕਰੋ। ਪ੍ਰੇਮ ਦਾ ਜੀਵਨ ਜੀਓ। ਹੋਰਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ। ਮਸੀਹ ਨੇ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕੀਤਾ ਸੀ। ਉਹ ਪਰਮੇਸ਼ੁਰ ਨੂੰ ਚੜ੍ਹਾਈ ਗਈ ਚੰਗੀ ਸੁਗੰਧ ਅਤੇ ਇੱਕ ਕੁਰਬਾਨੀ ਸੀ। 3 ਤੁਹਾਡੇ ਵਿੱਚ ਜਿਨਸੀ ਪਾਪ ਨਹੀਂ ਹੋਣਾ ਚਾਹੀਦਾ। ਤੁਹਾਡੇ ਵਿੱਚ ਕਿਸੇ ਵੀ ਕਿਸਮ ਦੀ ਅਸ਼ੁੱਧਤਾ ਜਾਂ ਲਾਲਸਾ ਨਹੀਂ ਹੋਣੀ ਚਾਹੀਦੀ। ਤੁਹਾਨੂੰ ਇਨ੍ਹਾਂ ਬੁਰੀਆਂ ਗੱਲਾਂ ਬਾਰੇ ਗੱਲ ਵੀ ਨਹੀਂ ਕਰਨੀ ਚਾਹੀਦੀ। ਕਿਉਂ? ਕਿਉਂ ਕਿ ਇਹ ਗੱਲਾਂ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਲਈ ਸਹੀ ਨਹੀਂ ਹਨ। 4 ਇਸ ਤੋਂ ਇਲਾਵਾ ਤੁਹਾਡੇ ਦਰਮਿਆਨ ਭੱਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਤੁਹਾਨੂੰ ਕਦੇ ਵੀ ਮੂਰੱਖਤਾ ਭਰੇ ਬੋਲ ਨਹੀਂ ਬੋਲਣੇ ਚਾਹੀਦੇ ਤੇ ਨਾਂ ਗੰਦੇ ਮਜ਼ਾਕ ਕਰਨੇ ਚਾਹੀਦੇ ਹਨ। ਇਹ ਗੱਲਾਂ ਤੁਹਾਡੇ ਲਈ ਸਹੀ ਨਹੀਂ ਹਨ। ਪਰਮੇਸ਼ੁਰ ਨੂੰ ਧੰਨਵਾਦ ਦੇਣਾ ਹੀ ਤੁਹਾਡੇ ਲਈ ਸਹੀ ਹੈ। 5 ਤੁਸੀਂ ਇਸ ਬਾਰੇ ਨਿਸ਼ਚਿਤ ਹੋ ਸੱਕਦੇ ਹੋ। ਇੱਕ ਵਿਅਕਤੀ ਜਿਹੜਾ ਜਿਨਸੀ ਪਾਪ ਕਰਦਾ ਹੈ ਜਾਂ ਉਹ ਜੋ ਪਾਪ ਕਰਦਾ ਜਾਂ ਲੋਭੀ ਵਪਾਰੀ ਹੈ ਉਸ ਨੂੰ ਪਰਮੇਸ਼ੁਰ ਅਤੇ ਮਸੀਹ ਦੇ ਰਾਜ ਵਿੱਚ ਕੋਈ ਜਗ਼੍ਹਾ ਨਹੀਂ ਮਿਲੇਗੀ ਇੱਕ ਵਿਅਕਤੀ ਜਿਹੜਾ ਹਮੇਸ਼ਾ ਆਪਣੇ ਲਈ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਚਾਹਨਾ ਰੱਖਦਾ ਮੂਰਤੀ ਉਪਾਸੱਕ ਹੈ। 6 ਕਦੇ ਵੀ ਕਿਸੇ ਵਿਅਕਤੀ ਨੂੰ ਉਸ ਦੀਆਂ ਖੋਖਲੀਆਂ ਗੱਲਾਂ ਨਾਲ ਆਪਣੇ ਆਪ ਨੂੰ ਗੁਮਰਾਹ ਨਾ ਕਰਨ ਦਿਓ। ਇਹ ਬਦਕਾਰੀਆਂ ਪਰਮੇਸ਼ੁਰ ਨੂੰ ਉਨ੍ਹਾਂ ਲੋਕਾਂ ਉੱਪਰ ਕਹਿਰਵਾਨ ਕਰਦੀਆਂ ਹਨ ਜਿਹੜੇ ਉਸਦੀ ਆਗਿਆ ਦਾ ਪਾਲਨ ਨਹੀਂ ਕਰਦੇ। 7 ਇਸ ਲਈ ਉਨ੍ਹਾਂ ਨਾਲ ਇਹੋ ਜਿਹੀਆਂ ਗੱਲਾਂ ਨਾ ਕਰੋ। 8 ਅਤੀਤ ਵਿੱਚ, ਤੁਸੀਂ ਹਨੇਰੇ ਨਾਲ ਘਿਰੇ ਹੋਏ ਸੀ। ਪਰ ਹੁਣ ਤੁਸੀਂ ਪ੍ਰਭੂ ਵਿੱਚਲੀ ਰੋਸ਼ਨੀ ਨਾਲ ਭਰੇ ਹੋਏ ਹੋ। ਇਸ ਲਈ ਉਨ੍ਹਾਂ ਲੋਕਾਂ ਵਾਂਗ ਰਹੋ ਜਿਹੜੇ ਰੌਸ਼ਨੀ ਨਾਲ ਸੰਬੰਧ ਰੱਖਦੇ ਹਨ। 9 ਰੌਸ਼ਨੀ ਚੰਗਿਆਈ, ਧਰਮੀ ਜੀਵਨ ਅਤੇ ਸੱਚ ਦਿੰਦੀ ਹੈ। 10 ਸਿੱਖਣ ਦੀ ਕੋਸ਼ਿਸ਼ ਕਰੋ ਕਿ ਪ੍ਰਭੂ ਨੂੰ ਕੀ ਪ੍ਰਸੰਨ ਕਰਦਾ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
