Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯੁਹੋਸ਼ੁ- ਜਿੱਤ ਦੇ ਬਾਅਦ ਪਰਖ

ਮੇਰੀ ਇੱਕ ਕਮਜੋਰੀ ਹੈ ਅਤੇ ਉਹ ਹੈ ਪਰਖ ਕਰਨਾ. ਜਦ ਕੋਈ  ਮੈਨੂੰ ਕੋਈ ਗੱਲ ਦਸਦਾ ਹੈ =, ਮੈਂ ਉਸ ਦੀ ਗੱਲ ਦੇ ਉੱਪਰ ਪੂਰੀ ਤਰਾਂ ਯਕੀਨ ਕਰ ਲੈਂਦਾ ਹਾਂ. ਮੈਂ ਜੋ ਉਹ ਮੈਨੂੰ ਕਹਿ ਰਹੇ ਹੁੰਦੇ ਹਨ ਵਿਸ਼ਵਾਸ ਕਰ ਲੈਂਦਾ ਹਾਂ. ਪਰ ਫਿਰ ਵੀ, ਮੈਂ ਇਹ ਸਿਖ ਰਿਹਾ ਹਾਂ ਕਿ ਮੈਨੂੰ ਜਦ ਮੈਂ ਲੋਕਾਂ ਦੇ ਗੱਲਬਾਤ ਕਰਦਾ ਹਾਂ ਮੈਨੂੰ ਹੋਰ ਜਿਆਦਾ ਪਰਖ ਦੀ ਲੋੜ ਹੈ.

ਬਹੁਤ ਸਾਰੇ ਲੋਕ ਸੁਫਨੇ ਲੈਂਦੇ ਹਨ ਕਿ ਉਹ ਪ੍ਰਸ਼ਿਧ ਹੋਣ. ਪਰ ਫਿਰ ਵੀ, ਕਾਮਯਾਬੀ ਆਪਣੇ ਨਾਲ ਕੁਝ ਇਹੋ ਜਿਹੇ ਖਤਰੇ ਲੈ ਕੇ ਆਉਂਦੀ ਹੈ, ਜੋ ਕਿ ਬਹੁਤ ਖਤਰਨਾਕ ਹੁੰਦੇ ਹਨ. ਜਦ ਇੱਕ ਵਿਅਕਤੀ ਜਾਂ ਕੋਈ ਝੁੰਡ ਕਿਸੇ ਤਰਾਂ ਦੀ ਜਿੱਤ ਦਾ ਅਨੁਭਵ ਕਰਦਾ ਹੈ, ਇਵੇਂ ਲਗਦਾ ਹੈ ਕਿ ਹਰ ਕੋਈ ਸੰਸਾਰ ਦੇ ਵਿਚ ਉਸਦੀ ਜਿੱਤ ਦਾ ਇੱਕ ਹਿੱਸਾ ਚਾਹੁੰਦਾ ਹੈ. ਲੋਕ ਪ੍ਰਸਿਧ ਲੋਕਾਂ ਅਤੇ ਕਾਮਯਾਬ ਲੋਕਾਂ ਦੇ ਨਜਦੀਕੀ ਮਿੱਤਰ ਬਣਨਾ ਚਾਹੁੰਦੇ ਹਨ. ਇਮਾਨਦਾਰ, ਖੁਲਾਪਨ  ਅਤੇ ਪਾਰਦਰਸ਼ਿਤਾ ਦੀ ਜਗ੍ਹਾ ਤੇ ਚਾਪਲੂਸੀ ਰਿਸ਼ਤੇ ਬਣਾਉਣ ਦਾ ਤਰੀਕਾ ਬਣ ਜਾਂਦੀ ਹੈ.

ਜਦ ਇਸਰਾਇਲ ਦੀ ਸੰਤਾਨ ਨੇ ਆਈ ਦੇ ਲੋਕਾਂ ਨੂੰ ਹਰਾਇਆ ਤਾਂ ਯੁਹੋਸ਼ੁ ਉਨ੍ਹਾਂ ਨੂੰ ਬੁਨਿਆਦ ਦੇ ਉੱਪਰ ਲੈ ਗਿਆ. ਉਸ ਨੇ ਉਨ੍ਹਾਂ ਦੀ ਅਗੁਵਾਈ ਕੀਤੀ ਕਿ ਉਹ ਅਰਾਧਨਾ ਅਤੇ ਪ੍ਰਮੇਸ਼ਰ ਦੇ ਵਚਨ ਦੀ ਵਿਆਖਿਆ ਦੇ ਵੱਲ ਵਾਪਿਸ ਜਾਣ. ਪਰ ਦੁਸ਼ਮਨ ਹਮੇਸ਼ਾਂ ਸਾਡੇ ਤੇ ਹਮਲਾ ਕਰੇਗਾ ਜਦ ਅਸੀਂ ਸੋਚਦੇ ਹਾਂ ਕਿ ਅਸੀਂ ਮਜਬੂਤ ਹਾਂ ਸ਼ੈਤਾਨ ਸਾਡੇ ਤੇ ਹਮਲਾ ਕਰੇਗਾ. ਅਤੇ ਸ਼ੈਤਾਨ ਹਮੇਸ਼ਾਂ ਬਹੁਤ ਹੀ  ਚਲਾਕੀ ਦੇ ਨਾਲ ਸਾਡੇ ਤੇ ਹਮਲਾ ਕਰੇਗਾ.

ਇਸਰਾਇਲ ਦੇ ਵੈਰੀ ਸਨ ਜੋ ਕਿ ਪੂਰੀ ਤਰਾਂ ਉਨ੍ਹਾਂ ਦੇ ਖਿਲਾਫ਼ ਸਨ. ਵਚਨ ਦਸਦਾ ਹੈ, “ ਜਦ ਜਰ੍ੜਨ ਦੇ ਪਛਮ ਦੇ ਰਾਜਿਆਂ ਨੇ ਇਹ ਗੱਲਾਂ ਸੁਣੀਆਂ—- ਉਹ ਜਿਹਦੇ ਪਹਾੜੀ ਪ੍ਰੇਦੇਸ਼ ਦੇ ਵਿਚ ਸਨ, ਅਤੇ ਜਿਹਦੇ ਪਛਮੀ ਇਲਾਕੇ ਦੇ ਵਿਚ ਰਹਿੰਦੇ ਸਨ, ਅਤੇ ਸਮੁੰਦਰ ਦੇ ਕੰਢੇ ਰਹਿਣ ਵਾਲੇ ਲੋਕਾਂ ਨੇ ਜੋ ਕਿ ਲਬਨਾਨ  ਤੱਕ ਹੈ (ਹਿੱਤੀ ਰਾਜੇ, ਅਮੋਰੀ, ਕਨਾਨੀ, ਪ੍ਰਿਜੀ, ਹਵਿਤੀ ਅਤੇ ਯ੍ਬੁਸੀ ਰਾਜੇ) —-ਉਹ ਯੁਹੋਸ਼ੁ ਅਤੇ ਇਸਰਾਇਲ ਦੇ ਵਿਰੋਧ ਵਿਚ ਲੜਨ ਵਾਸਤੇ ਆਏ.” (ਯੁਹੋਸ਼ੁ ੯:੧,੨)  ਇਹ ਇਸਰਾਇਲ ਦੇ ਸਿਧੇ ਵੈਰੀ ਸਨ. ਇਸਰਾਇਲੀ ਲੋਕਾਂ ਦਾ ਮਹਾਨ ਇਤਹਾਸ ਸੀ ਕਿ ਉਨ੍ਹਾਂ ਨੇ ਤਾਕਤਵਰ ਲੋਕਾਂ ਨੂੰ ਹਰਾਇਆ ਸੀ. ਪ੍ਰਮੇਸ਼ਰ ਦੇ ਚਿਹਰੇ ਦੇ ਸਾਹਮਣੇ ਖੜੇ ਹੋਣ ਲਈ ਕੋਈ ਵੀ ਵੈਰੀ ਏਡਾ ਵੱਡਾ ਨਹੀ ਹੈ.

ਪਰ ਹੋਰ ਵੀ ਵੈਰੀ ਸਨ ਜੋ ਕਿ ਬਹੁਤ ਹੀ ਜਿਆਦਾ ਚਾਲਾਕ ਸਨ. ਵੈਰੀ ਨੇ ਫੈਂਸਲਾ ਕੀਤਾ ਕਿ ਉਹ ਜੰਗ ਦੇ ਹਥਿਆਰਾਂ ਦੀ ਥਾਂ ਤੇ ਚਾਪਲੂਸੀ ਨੂੰ ਇਸਤੇਮਾਲ ਕਰਨਗੇ. ਇਹ ਉਹ ਲੋਕ ਸਨ ਜਿੰਨਾਂ ਨੂੰ ਗ੍ਬੋਨੀ ਕਿਹਾ ਜਾਂਦਾ ਹੈ. ਉਹ ਜਾਣਦੇ ਸਨ ਕਿ ਉਹ ਪ੍ਰਮੇਸ਼ਰ ਦੇ ਲੋਕਾਂ ਦੇ ਸਾਹਮਣੇ ਖਲੋ ਨਹੀ ਸਕਦੇ ਹਨ. ਇਸ ਲਈ ਉਨ੍ਹਾਂ ਨੇ ਫੈਂਸਲਾ ਕੀਤਾ ਕਿ ਉਹ ਮਿਠੇ ਸ਼ਬਦਾਂ ਦੇ ਨਾਲ ਚਾਪਲੂਸੀ ਕਰ ਕੇ ਇਸਰਾਇਲ ਦੇ ਲੋਕਾਂ ਦੇ ਨਾਲ ਵਾਚਾ ਬੰਨਣਗੇ ਜਿਸ ਦੇ ਦੁਆਰਾ ਉਨ੍ਹਾਂ ਦੀ ਸੁਰਖਿਆ ਹੋਵੇਗੀ. ਉਨ੍ਹਾਂ ਨੇ ਯੁਹੋਸ਼ੁ ਅਤੇ ਇਸਰਾਇਲ ਦੇ ਲੋਕਾਂ ਨੂੰ ਕਿਹਾ, “ਤੁਹਾਡੇ ਦਾਸ ਬਹੁਤ ਦੂਰ ਤੋਂ ਯਹੋਵਾਹ ਤੁਹਾਡੇ ਪ੍ਰਮੇਸ਼ਰ ਦਾ ਜਸ ਸੁਣ ਕੇ ਆਏ ਹਨ.  ਕਿਉਂਕਿ ਅਸੀਂ ਉਸਦੇ ਵਿਖੇ ਸੁਣਿਆ ਹੈ, ਕਿ ਉਸ ਨੇ ਮਿਸਰ ਦੇ ਵਿਚ ਕੀ ਕੀਤਾ ਹੈ. ਅਤੇ ਅਸੀਂ ਉਹ ਸੁਣ ਚੁੱਕੇ ਹਾਂ ਜੋ ਉਸ ਨੇ ਯਰਦਨ ਦੇ ਪਾਰ ਦੇ ਦੋਹਾਂ ਅਮੋਰੀ ਰਾਜਿਆਂ, ਹਸਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ, ਜੋ ਅਸਤਾਰੋਥ ਦੇ ਵਿਚ ਰਹਿੰਦੇ ਹਨ, ਨਾਲ ਕੀ ਕੀਤਾ ਹੈ. ਸਾਡੇ ਬਜੁਰਗਾਂ ਨੇ ਸਾਨੂੰ ਇਹ ਸਲਾਹ ਦਿੱਤੀ ਹੈ ਹੈ ਕਿ ਅਸੀਂ ਆਪਣੇ ਰਾਹ ਲਈ ਭੋਜਨ ਲੈ ਕੇ ਤੁਹਾਡੇ ਕੋਲ ਆਈਏ. ਅਤੇ ਤੁਹਾਨੂੰ ਕਹੀਏ ਕਿ ਅਸੀਂ ਤੁਹਾਡੇ ਦਾਸ ਹਾਂ ਸਾਡੇ ਨਾਲ ਸੰਧੀ ਕਰ ਲਵੋ” (ਯੁਹੋਸ਼ੁ ੯:੯-੧੧)

ਇਸਦੀ ਬਜਾਇ ਕਿ ਉਹ ਪ੍ਰਮੇਸ਼ਰ ਨੂੰ ਖੋਜਦੇ ਅਤੇ ਉਸ  ਤੋਂ ਬੁਧ ਲੈਂਦੇ, ਯੁਹੋਸ਼ੁ ਅਤੇ ਉਸਦੇ ਆਦਮੀ ਗਿਬੋਨੀ ਲੋਕਾਂ ਦੇ ਨਾਲ ਵਾਚਾ ਦੇ ਚਲੇ ਗਏ. ਉਹ ਧੋਖਾ ਖਾ ਗਏ ਸਨ. ਹਾਲਾਂਕਿ, ਯੁਹੋਸ਼ੁ ਨੇ ਉਸੇ ਵੇਲੇ ਸਥਿਤੀ ਨੂੰ ਸੰਭਾਲ ਲਿਆ. ਇਥੇ ਕੁਝ ਗੱਲਾਂ ਹਨ ਜੋ ਕਿ ਸਿਖ ਸਕਦੇ ਹਾਂ ਕਿ ਯੁਹੋਸ਼ੁ ਨੇ ਇੰਨਾਂ ਹਾਲਾਤਾਂ ਦਾ ਕਿਵੇਂ ਸਾਹਮਣਾ ਕੀਤਾ.

ਪਹਿਲੀ ਗੱਲ ਜਿਵੇਂ ਹਿ ਉਸ ਨੇ ਪਹਿਚਾਣਿਆ ਕਿ ਕੀ ਹੋ ਗਿਆ ਹੈ, ਉਸ ਨੇ ਧੋਖਾ ਦੇਣ ਵਾਲਿਆਂ  ਨੂੰ ਡਾਂਟਿਆ. ਇੱਕ ਹੀ ਤਰੀਕਾ ਹੈ ਜਿਸਦੇ ਨਾਲ ਅਸੀਂ ਧੋਖੇ ਦਾ ਸਾਹਮਣਾ ਕਰ ਸਕਦੇ ਹਾਂ.- ਸਚਾਈ ਦੇ ਨਾਲ. ਬਹੁਤ ਸਾਰੇ ਮਸੀਹੀ ਲੋਕ ਧੋਖੇ ਦਾ ਸਾਹਮਣਾ ਕਰਨ ਤੋਂ ਡਰਦੇ ਹਨ. ਉਹ ਦੋੜ ਕੇ ਲੁਕ ਜਾਣਦੇ ਹਨ. ਅਗਰ ਅਸੀਂ ਉਹ ਬਣਨਾ ਚਾਹੁੰਦੇ ਹਾਂ ਜੋ ਕਿ ਪ੍ਰਮੇਸ਼ਰ ਸਾਨੂੰ ਬਣਾਉਣਾ ਚਾਹੁੰਦਾ ਹੈ ਤਾਂ ਸਾਨੂੰ ਝੂਠ ਦਾ ਸਾਹਮਣਾ ਸਚਾਈ ਦੇ ਨਾਲ ਕਰਨਾ ਚਾਹੀਦਾ ਹੈ.

ਦੂਸਰੀ ਗੱਲ, ਭਾਵੇਂ ਯੁਹੋਸ਼ੁ ਨੇ ਗਲਤੀ ਕਰ ਲਈ ਸੀ, ਉਸ ਨੇ ਬੋਲੀ ਦਾ ਆਖਰੀ ਹਿੱਸਾ ਆਪਣੇ ਪਾਸੇ ਵੱਲ ਰਖਿਆ. ਉਹ ਇੱਕ ਵਾਚਾ ਦੇ ਵਿਚ ਚਲਾ ਗਿਆ ਤੇ ਉਹ ਵਾਚਾ ਨੂੰ ਤੋੜਨਾ ਨਹੀ ਸੀ ਚਾਹੁੰਦਾ. ਹਾਲਾਂਕਿ ਗਿਬੋਨੀ ਲੋਕਾਂ ਨੇ ਉਨ੍ਹਾਂ ਦੇ ਨਾਲ ਝੂਠ ਬੋਲਿਆ ਸੀ. ਉਹ ਚਰਿੱਤਰ ਨੂੰ ਵਿਖਾਉਂਦਾ ਹੈ. ਇਸ ਨੇ ਯੁਹੋਸ਼ੁ ਨੂੰ ਮੌਕਾ ਦਿੱਤਾ ਕਿ ਉਹ ਹੋਰ ਵੀ ਮਸੀਹ ਵਰਗਾ ਬਣੇ. ਜਦ ਐਸਨ ਵਿਸ਼ਵਾਸ ਯੋਗ ਨਹੀ ਹੁੰਦੇ ਹਾਂ, ਪ੍ਰਮੇਸ਼ਰ ਆਪਣੇ ਵਚਨ ਦਾ ਸਚਾ ਰਹਿੰਦਾ ਹੈ ਅਤੇ ਯੁਹੋਸ਼ੁ ਨੇ ਇਵੇਂ ਹੀ ਕੀਤਾ.

ਅਖੀਰਲੀ ਗੱਲ, ਯੁਹੋਸ਼ੁ ਨੇ ਪ੍ਰਮੇਸ਼ਰ ਨੂੰ ਅਨੁਮਤੀ ਦਿੱਤੀ ਕਿ ਉਹ ਉਨ੍ਹਾਂ ਦੇ ਨਾਲ ਕੰਮ ਕਰੇ. ਉਹ ਲਕੜਾਂ ਕੱਟਣ ਵਾਲੇ ਬਣ ਗਏ. ਅਤੇ ਉਹ ਉਸ ਜਗ੍ਹਾ ਤੇ ਜਿਥੇ ਪ੍ਰਮੇਸ਼ਰ ਦੇ ਉਨ੍ਹਾਂ ਨੂੰ ਰਖਿਆ ਸੀ ਉਹ ਲੰਬੇ ਸਮੇਂ ਤੱਕ ਲਕੜਾਂ ਕੱਟਣ ਵਾਲੇ ਹੀ ਰਹੇ. ਇਹ ਪ੍ਰਮੇਸ਼ਰ ਦਾ ਅਨੁਸ਼ਾਸ਼ਨ ਸੀ ਜਿਸਦੀ ਉਸ ਵੇਲੇ ਲੋੜ ਸੀ.

ਅਸੀਂ, ਯੁਹੋਸੁ ਦੀ ਤਰਾਂ ਬਹੁਤ ਵਾਰ ਗਲਤੀਆਂ ਕਰਦੇ ਹਾਂ. ਪਰ ਸਾਨੂੰ ਵੀ ਉਹੀ ਕਰਨਾ ਸਿਖਣਾ ਚਾਹੀਦਾ ਹੈ ਜੋ ਕਿ ਯੁਹੋਸ਼ੁ ਨੇ ਕੀਤਾ ਕਿ ਅਸੀਂ ਜਿੱਤ ਵਿਚ ਜੀ ਸਕੀਏ ਅਤੇ ਚੱਲ ਸਕੀਏ. ਕਿਉਂਕਿ ਜਿੱਤ ਪ੍ਰਭੁ ਤੋਂ ਆਉਂਦੀ ਹੈ.

ਬਿਵਸਥਾ ਸਾਰ 1:26-46

26 “ਪਰ ਤੁਸੀਂ ਉਸ ਧਰਤੀ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ। ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨਣ ਤੋਂ ਇਨਕਾਰ ਕਰ ਦਿੱਤਾ। 27 ਤੁਸੀਂ ਆਪਣੇ ਤੰਬੂਆਂ ਅੰਦਰ ਚੱਲੇ ਗਏ ਅਤੇ ਸ਼ਿਕਾਇਤਾਂ ਕਰਨ ਲੱਗ ਪਏ। ਤੁਸੀਂ ਆਖਿਆ, ‘ਯਹੋਵਾਹ ਸਾਨੂੰ ਨਫ਼ਰਤ ਕਰਦਾ ਹੈ। ਉਹ ਸਾਨੂੰ ਮਿਸਰ ਦੀ ਧਰਤੀ ਤੋਂ ਸਿਰਫ਼ ਇਸ ਲਈ ਬਾਹਰ ਲੈ ਕੇ ਆਇਆ ਕਿ ਅਮੋਰੀ ਲੋਕ ਸਾਨੂੰ ਤਬਾਹ ਕਰ ਸੱਕਣ! 28 ਹੁਣ ਅਸੀਂ ਕਿੱਥੇ ਜਾ ਸੱਕਦੇ ਹਾਂ? ਸਾਡੇ ਰਿਸ਼ਤੇਦਾਰਾਂ (ਜਾਸੂਸਾਂ) ਨੇ ਸਾਨੂੰ ਇਹ ਆਖਕੇ ਭੈਭੀਤ ਕਰ ਦਿੱਤਾ: “ਓਥੋਂ ਦੇ ਲੋਕ ਸਾਡੇ ਨਾਲੋਂ ਵੱਡੇਰੇ ਅਤੇ ਲੰਮੇਰੇ ਹਨ! ਸ਼ਹਿਰ ਵੱਡੇ ਹਨ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਜਿੰਨੀਆਂ ਉੱਚੀਆਂ ਹਨ ਅਤੇ ਅਸੀਂ ਉੱਥੇ ਦੈਂਤ ਵੀ ਦੇਖੇ ਹਨ।”’ 29 “ਇਸ ਲਈ ਮੈਂ ਤੁਹਾਨੂੰ ਆਖਿਆ ਸੀ, ‘ਘਬਰਾਉ ਨਾ! ਉਨ੍ਹਾਂ ਲੋਕਾਂ ਤੋਂ ਭੈਭੀਤ ਨਾ ਹੋਵੋ! 30 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਉਨ੍ਹਾਂ ਨਾਲ ਤੁਹਾਡੇ ਲਈ ਲੜੇਗਾ। ਉਹ ਉਹੀ ਗੱਲਾਂ ਕਰੇਗਾ ਜਿਵੇਂ ਉਸ ਨੇ ਮਿਸਰ ਵਿੱਚ ਅਤੇ ਮਾਰੂਥਲ ਵਿੱਚ ਤੁਹਾਡੀਆਂ ਅੱਖਾਂ ਸਾਹਮਣੇ ਕੀਤੀਆਂ ਸਨ। 31 ਤੁਸੀਂ ਮਾਰੂਥਲ ਵਿੱਚ ਵੇਖਿਆ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਇੰਝ ਚੁੱਕਿਆ ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਚੁੱਕਦਾ ਅਤੇ ਤੁਹਾਨੂੰ ਇੱਥੇ ਸੁਰੱਖਿਆ ਨਾਲ ਲਿਆਂਦਾ।’ 32 “ਪਰ ਤੁਸੀਂ ਫ਼ੇਰ ਵੀ ਯਹੋਵਾਹ, ਆਪਣੇ ਪਰਮੇਸ਼ੁਰ, ਵਿੱਚ ਭਰੋਸਾ ਨਹੀਂ ਕੀਤਾ! 33 ਜਿੱਥੇ ਕਿਤੇ ਵੀ ਤੁਸੀਂ ਸਫ਼ਰ ਕੀਤਾ ਉਹ ਤੁਹਾਡੇ ਅੱਗੇ-ਅੱਗੇ ਗਿਆ ਅਤੇ ਤੁਹਾਡੇ ਡੇਰਾ ਲਾਉਣ ਦੀ ਜਗ਼੍ਹਾ ਲੱਭੀ ਤੁਹਾਨੂੰ ਰਸਤਾ ਵਿਖਾਉਣ ਲਈ ਕਿ ਤੁਸੀਂ ਕਿਸ ਰਾਹ ਜਾਣਾ ਸੀ ਉਹ ਰਾਤ ਵੇਲੇ ਅੱਗ ਵਿੱਚ ਅਤੇ ਦਿਨ ਵੇਲੇ ਬੱਦਲ ਵਿੱਚ ਗਿਆ। ਲੋਕਾਂ ਨੂੰ ਕਨਾਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ

34 “ਜੋ ਤੁਸੀਂ ਆਖਿਆ, ਉਸ ਨੂੰ ਯਹੋਵਾਹ ਨੇ ਸੁਣਿਆ, ਅਤੇ ਉਹ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਕਰੜੀ ਸੌਂਹ ਚੁੱਕੀ। ਉਸ ਨੇ ਆਖਿਆ, 35 ‘ਤੁਹਾਡੇ ਜਿਹੇ ਬੁਰੇ ਬੰਦਿਆਂ ਵਿੱਚੋਂ ਜਿਹੜੇ ਹੁਣ ਜੀਵਿਤ ਹੋ, ਕੋਈ ਵੀ ਉਸ ਚੰਗੀ ਧਰਤੀ ਵਿੱਚ ਨਹੀਂ ਜਾਵੇਗਾ ਜਿਸਦਾ ਮੈਂ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 36 ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਉਸ ਧਰਤੀ ਨੂੰ ਦੇਖੇਗਾ। ਮੈਂ ਕਾਲੇਬ ਨੂੰ ਅਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦੇਵਾਂਗਾ ਜਿਸ ਵਿੱਚ ਉਹ ਚੱਲਿਆ ਸੀ। ਕਿਉਂਕਿ ਕਾਲੇਬ ਨੇ ਉਹ ਸਭ ਕੁਝ ਕੀਤਾ ਜੋ ਮੈਂ ਉਸ ਨੂੰ ਕਰਨ ਲਈ ਕਿਹਾ ਸੀ।’ 37 “ਯਹੋਵਾਹ ਤੁਹਾਡੇ ਕਾਰਣ ਮੇਰੇ ਨਾਲ ਵੀ ਗੁੱਸੇ ਸੀ। ਉਸ ਨੇ ਮੈਨੂੰ ਆਖਿਆ, ‘ਮੂਸਾ, ਤੂੰ ਵੀ ਉਸ ਧਰਤੀ ਅੰਦਰ ਦਾਖਲ ਨਹੀਂ ਹੋ ਸੱਕਦਾ। 38 ਪਰ ਤੇਰਾ ਸਹਾਇਕ, ਨੂਨ ਦਾ ਪੁੱਤਰ ਯਹੋਸ਼ੁਆ, ਉਸ ਧਰਤੀ ਅੰਦਰ ਜਾਵੇਗਾ। ਯਹੋਸ਼ੁਆ ਨੂੰ ਹੌਂਸਲਾ ਦੇ, ਕਿਉਂਕਿ ਉਹ ਇਸਰਾਏਲ ਦੇ ਲੋਕਾਂ, ਦੀ ਉਸ ਧਰਤੀ ਨੂੰ ਆਪਣਾ ਬਨਾਉਣ ਵਿੱਚ ਅਗਵਾਈ ਕਰੇਗਾ। 39 ਤੁਸੀਂ ਆਖਿਆ ਸੀ ਕਿ ਤੁਹਾਡੇ ਨਿਆਣਿਆਂ ਨੂੰ ਦੁਸ਼ਮਣ ਲੈ ਜਾਣਗੇ ਪਰ ਉਹ ਬੱਚੇ ਉਸ ਧਰਤੀ ਵਿੱਚ ਦਾਖਲ ਹੋਣਗੇ। ਮੈਂ ਤੁਹਾਡੀਆਂ ਭੁੱਲਾਂ ਦਾ ਇਲਜ਼ਾਮ ਤੁਹਾਡੇ ਬੱਚਿਆਂ ਉੱਤੇ ਨਹੀਂ ਲਾਉਂਦਾ, ਕਿਉਂ ਜੋ ਉਹ ਹਾਲੇ ਕੀ ਸਹੀ ਹੈ ਅਤੇ ਕੀ ਗਲਤ ਹੈ ਤੋਂ ਅਨਜਾਣ ਹੈ। ਇਸ ਲਈ ਮੈਂ ਇਹ ਧਰਤੀ ਉਨ੍ਹਾਂ ਨੂੰ ਦੇਵਾਂਗਾ ਅਤੇ ਉਹ ਇਸ ਧਰਤੀ ਨੂੰ ਆਪਣੀ ਖੁਦ ਦੀ ਬਣਾ ਲੈਣਗੇ। 40 ਪਰ ਤੁਸੀਂ, ਤੁਹਾਨੂੰ ਵਾਪਸ ਪਰਤਨਾ ਪਵੇਗਾ ਅਤੇ ਉਸ ਮਾਰੂਥਲ ਵੱਲ ਜਾਣਾ ਪਵੇਗਾ ਜਿਹੜਾ ਲਾਲ ਸਾਗਰ ਵੱਲ ਜਾਂਦੇ ਰਸਤੇ ਉੱਤੇ ਹੈ।’ 41 “ਫ਼ੇਰ ਤੁਸੀਂ ਆਖਿਆ, ‘ਮੂਸਾ, ਅਸੀਂ ਯਹੋਵਾਹ ਦੇ ਖਿਲਾਫ਼ ਗੁਨਾਹ ਕੀਤਾ ਹੈ। ਪਰ ਹੁਣ ਅਸੀਂ ਜਾਵਾਂਗੇ ਅਤੇ ਲੜਾਂਗੇ ਜਿਹਾ ਕਿ ਯਹੋਵਾਹ, ਸਾਡੇ ਪਰਮੇਸ਼ੁਰ, ਨੇ ਪਹਿਲਾਂ ਆਦੇਸ਼ ਦਿੱਤਾ ਹੈ।’ “ਫ਼ੇਰ ਤੁਹਾਡੇ ਵਿੱਚੋਂ ਹਰੇਕ ਨੇ ਹਥਿਆਰ ਪਹਿਨ ਲਈ। ਤੁਸੀਂ ਸੋਚਿਆ ਸੀ ਕਿ ਪਹਾੜੀ ਪ੍ਰਦੇਸ਼ ਵੱਲ ਜਾਣਾ ਅਤੇ ਉਸ ਨੂੰ ਹਾਸਿਲ ਕਰਨਾ ਸੌਖਾ ਹੋਵੇਗਾ। 42 ਪਰ ਯਹੋਵਾਹ ਨੇ ਮੈਨੂੰ ਆਖਿਆ, ‘ਲੋਕਾਂ ਨੂੰ ਆਖ ਕਿ ਉਹ ਉੱਪਰ ਵੱਲ ਨਾ ਜਾਣ ਅਤੇ ਲੜਾਈ ਨਾ ਕਰਨ। ਕਿਉਂ? ਕਿਉਂਕਿ ਮੈਂ ਉਨ੍ਹਾਂ ਦੇ ਅੰਗ-ਸੰਗ ਨਹੀਂ ਹੋਵਾਂਗਾ ਅਤੇ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਹਰਾ ਦੇਣਗੇ!’ 43 “ਮੈਂ ਤੁਹਾਡੇ ਨਾਲ ਗੱਲ ਕੀਤੀ, ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਯਹੋਵਾਹ ਦੇ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਤੁਸੀਂ ਸੋਚਿਆ ਕਿ ਤੁਸੀਂ ਆਪਣੀ ਤਾਕਤ ਦੀ ਵਰਤੋਂ ਕਰ ਸੱਕੋਂਗੇ। ਇਸ ਲਈ ਤੁਸੀਂ ਪਹਾੜੀ ਪ੍ਰਦੇਸ਼ ਵੱਲ ਉਤਾਂਹ ਨੂੰ ਚੱਲੇ ਗਏ। 44 ਪਰ ਉੱਥੇ ਰਹਿਣ ਵਾਲੇ ਅਮੋਰੀ ਮਖਿਆਲ ਵਾਂਗ ਤੁਹਾਡੇ ਖਿਲਾਫ਼ ਲੜਾਈ ਕਰਨ ਲਈ ਬਾਹਰ ਨਿਕਲ ਆਏ ਅਤੇ ਸੇਈਰ ਤੋਂ ਹਾਰਮਾਹ ਤੀਕ ਤੁਹਾਡਾ ਪਿੱਛਾ ਕੀਤਾ। 45 ਫ਼ੇਰ ਤੁਸੀਂ ਵਾਪਸ ਆ ਗਏ ਅਤੇ ਯਹੋਵਾਹ ਅੱਗੇ ਸਹਾਇਤਾ ਲਈ ਰੋਏ ਕੁਰਲਾਏ। ਪਰ ਯਹੋਵਾਹ ਨੇ ਤੁਹਾਡੀ ਗੱਲ ਸੁਨਣ ਤੋਂ ਇਨਕਾਰ ਕਰ ਦਿੱਤਾ। 46 ਇਸ ਲਈ ਤੁਸੀਂ ਲੰਮਾ ਸਮਾਂ ਕਾਦੇਸ਼ ਵਿਖੇ ਟਿਕੇ ਰਹੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ