Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯੁਹੋਸ਼ੁਆ- ਜਿੱਤ ਤੋਂ ਬਾਅਦ ਹੁਣ ਕੀ?

ਸਾਡੇ ਜੀਵਨ ਇਹੋ ਜਿਹੇ ਸਮੇਂ ਹੁੰਦੇ ਹਨ ਜਦ ਪ੍ਰਮੇਸ਼ਰ ਸਾਨੂੰ ਜਿੱਤ ਦੀ ਮਿਠਾਸ ਦਾ ਸਵਾਦ ਚਖਾਉਂਦਾ ਹੈ. ਅਸੀਂ ਉਸਦੇ ਸੁਰਖਿਆ ਦੇ ਅਤੇ ਉਸਦੇ ਇੰਤਜਾਮ ਨੂੰ ਵੇਖ ਪਾਉਂਦੇ ਹਨ. ਇੱਕ ਨਿਸ਼ਾਨਾ ਪੂਰਾ ਕੀਤਾ ਜਾਂਦਾ ਹੈ. ਜਾਂ  ਇੱਕ ਪਾਪ ਦੇ ਉੱਪਰ ਜਿੱਤ ਪਾਈ ਜਾਂਦੀ ਹੈ. ਪਰ ਜਿੱਤ ਉਥੇ ਹੁੰਦੀ ਹੈ ਅਤੇ ਅਸੀਂ ਉਸ ਪਲ ਦਾ ਅਨੰਦੁ ਲੈਂਦੇ ਹਾਂ. ਫਿਰ ਸਵਾਲ ਖੜਾ ਹੁੰਦਾ ਹੈ, ਹੁਣ ਕੀ? ਅਸੀਂ ਹੁਣ ਇਥੋਂ ਕਿਥੇ ਜਾਵਾਂਗੇਅਸੀਂ ਜਿੱਤ ਵਿਚ ਕਿਵੇਂ ਚਲ ਸਕਦੇ ਹਾਂ? ਅਸੀਂ ਪ੍ਰਮੇਸ਼ਰ ਉੱਪਰ ਆਪਣੀ ਨਿਰਭਰਤਾ ਨੂੰ ਕਿਵੇਂ ਬਣਾ ਕੇ ਰਖ ਸਕਦੇ ਹਾਂ ਜੋ ਅਸੀਂ ਲੜਾਈ ਦੇ ਮੈਦਾਨ ਦੇ ਵਿਚ ਹੁਣੇ ਕੀਤੀ ਸੀ?

ਯੁਹੋਸ਼ੁਆ ਨੇ ਇਹ ਸਵਾਲ ਜਰੁਰ ਪੁਛੇ ਹੋਣਗੇ. ਉਸਨੇ ਯ੍ਰੀਹੋ ਦੇ ਵਿਚ ਇੱਕ ਵੱਡੀ ਜਿੱਤ ਦਾ ਅਨੁਭਵ ਕੀਤਾ ਸੀ. ਪਰ ਇਸ ਤੋਂ ਤੁਰੰਤ ਬਾਅਦ ਉਸ ਨੇਅਗ੍ਲੋਈ ਲੜਾਈ ਦੇ ਵਿਚ ਜੋ ਕਿ  ਆਈ ਨਗਰ ਵਿਚ ਹਾਰ ਦਾ ਅਨੁਭਵ ਕੀਤਾ. ਜਦ ਉਸਨੇ ਤੌਬਾ ਕੀਤੀ ਅਤੇ ਇਸਰਾਇਲੀ ਲੋਕਾਂ ਤੋਂ ਤੌਬਾ ਕਰਵਾਈ, ਉਸ ਨੇ ਫਿਰ ਜਾ ਕੇ ਆਈ ਨਗਰ ਤੇ ਕਬਜਾ ਕਰ ਲਿਆ. ਹੁਣ ਜਦ ਉਸਨੇ ਜਿੱਤ ਨੂੰ ਵੇਖ ਲਿਆ ਸੀ, ਹੁਣ ਉਹ ਅਲੱਗ ਕੀ ਕਰੇਗਾ, ਜੋ ਉਸਨੇ ਯ੍ਰੀਹੋ ਦੇ ਜਿੱਤਣ ਤੋਂ ਬਾਅਦ ਕੀਤਾ ਸੀ? ਉਹ ਇਸ ਗੱਲ ਨੂੰ ਜਾਣਦਾ ਹੋਵੇਗਾ ਕਿ ਇਹ ਇੱਕ ਮਹੱਤਵਪੂਰਨ ਪਲ ਹੈ. ਹਰ ਇੱਕ ਮਹਾਨ ਜਿੱਤ ਤੋਂ ਬਾਅਦ ਅਕਸਰ ਹਿ ਹਾਰ ਆਪਣਾ ਭੈੜਾ ਚਿਹਰਾ  ਵਿਖਾਉਂਦੀ ਹੈ. ਇਸ ਲਈ ਯੁਹੋਸ਼ੁ ਨੂੰ ਪਤਾ ਸੀ ਕਿ ਉਹ ਕੀ ਕਰੇਗਾ ਜਦ ਉਹ ਆਈ ਨਗਰ ਤੇ ਜਿੱਤ ਪਾ ਲੈਂਦਾ ਹੈ.

ਬਾਈਬਲ ਦਸਦੀ ਹੈ ਕਿ ਉਸਨੇ ਲੋਕਾਂ ਨੂੰ ਇਕਠਾ ਕੀਤਾ ਅਤੇ ਇੱਕ ਵੇਦੀ ਬਣਾਈ, “ਫਿਰ ਯੁਹੋਸ਼ੁਆ ਨੇ ਏਬਲ ਪਰਬਤ ਦੇ ਉੱਪਰ ਵੇਦੀ ਯਹੋਵਾਹ, ਇਸਰਾਇਲ ਦੇ ਪ੍ਰਮੇਸ਼ਰ ਦੇ ਲਈ ਬਣਾਈ.” (ਯੁਹੋਸ਼ੁਆ ੮:੩੦) ਸਭ ਤੋਂ ਪਹਿਲਾ ਕੰਮ ਜੋ ਉਸ ਨੇ ਜਿੱਤ ਤੋਂ ਬਾਅਦ ਕੀਤਾ, ਉਹ ਸੀ ਅਰਾਧਨਾ ਦਾ ਕੰਮ. ਯੁਹੋਸ਼ੁਆ ਜਾਣਦਾ ਸੀ ਕਿ ਉਸਦਾ ਧਿਆਨ ਜੋ ਕਿ ਯ੍ਰੀਹੋ ਦੀ ਜਿੱਤ ਅਤੇ ਆਈ ਦੀ ਜਿੱਤ ਦੇ ਦੁਰਾਨ ਸੀ, ਉਹ ਪ੍ਰਮੇਸ਼ਰ ਦੇ ਉੱਪਰ ਸੀ. ਇਸ ਲਈ ਉਸ ਨੇ ਉਸੇ ਵੇਲੇ ਲੋਕਾਂ ਦੀ ਅਗੁਵਾਈ ਕੀਤੀ ਕਿ ਉਹ ਉਨ੍ਹਾਂ ਦਾ ਧਿਆਨ ਵਾਪਸ ਪ੍ਰਮੇਸ਼ਰ ਉੱਪਰ ਲਗਾਵੇ. ਅਕਸਰ ਹਿ ਅਸੀਂ ਜਿੱਤ ਦੇਣ ਵਾਲੇ ਵੱਲੋਂ ਧਿਆਨ ਹਟਾ ਕੇ ਜਿੱਤ ਉੱਪਰ ਲਾ ਦਿੰਦੇ ਹਾਂ. ਹਰ ਵਿਸ਼ਵਾਸੀ ਦੀ ਜਿੰਦਗੀ ਵਿਚ ਜਿੱਤ ਦਾ ਸੋਮਾ ਅਤੇ ਜਿੱਤ ਦੇਣ ਵਾਲਾ ਪ੍ਰਮੇਸ਼ਰ ਹਿ ਹੈ, ਉਹ ਆਪ ਨਹੀ ਹੈ. ਸਾਨੂੰ ਧਿਆਨ ਰਖਣਾ ਚਾਹੀਦਾ ਹੈ ਕਿ ਅਸੀਂ ਜਿੱਤ ਵਿਚ ਣਾ ਉਲਝ ਜਾਈਏ, ਪਰ ਅਸੀਂ ਜੇਤੂ ਤੇ ਅਖਾਂ ਲਾ ਕੇ ਰਖੀਏ.

ਪ੍ਰਮੇਸ਼ਰ ਦੀ ਅਰਾਧਨਾ ਦਾ ਕੇਂਦਰ ਪ੍ਰਮੇਸ਼ਰ ਦਾ ਵਚਨ ਸੀ. ਬਾਈਬਲ ਦੇ ਅਨੁਸਾਰ. ਯੁਹੋਸ਼ੁਆ ਨੇ ਵਿਵਸਥਾ ਦੇ ਵਚਨਾ ਨੂੰ ਪੜਿਆ, ਬਰਕਤਾਂ ਅਤੇ ਸਰਾਪਾਂ ਨੂੰ ਪੜਿਆ, ਜਿਵੇਂ ਕਿ ਉਹ ਵਿਵਸਥਾ ਦੀ ਪੋਥੀ ਵਿਚ ਲਿਖੇ ਹੋਏ ਸਨ.” (ਯੁਹੋਸ਼ੁਆ ੮:੩੪) ਯੁਹੋਸ਼ੁਆ ਇਸਰਾਇਲੀ ਲੋਕਾਂ ਨੂੰ ਉਨ੍ਹਾਂ ਦੀਆਂ ਜੜਾਂ  ਵੱਲ ਲੈ ਕੇ ਗਿਆ. ਉਸ ਨੇ ਉਨ੍ਹਾਂ ਨੂੰ ਪੜ ਕੇ ਸੁਣਾਇਆ ਜੋ ਕਿ ਪ੍ਰਮੇਸ਼ਰ ਨੇ ਪਿਛਲੇ ਸਮੇਂ ਵਿਚ ਕਿਹਾ ਸੀ ਅਤੇ ਇਹ ਕਿ ਉਹ ਪ੍ਰਮੇਸ਼ਰ ਬਦਲਿਆ ਨਹੀ ਹੈ. ਉਸ ਨੇ ਉਨ੍ਹਾਂ ਨੂੰ “ਵਿਵਸਥਾ ਦੇ ਸਾਰੇ ਵਚਨ” ਪੜ ਕੇ ਸੁਨਾਏ. ਮੈਂ ਵੀ ਕਾਇਲ ਹਾਂ ਕਿ ਸਾਨੂੰ ਵੀ ਮਹਾਨ ਜਿੱਤਾਂ ਤੋਂ ਬਾਅਦ ਪ੍ਰਮੇਸ਼ਰ ਦੇ ਵਚਨ ਦੇ ਵੱਲ ਵੇਖਣਾ ਚਾਹੀਦਾ ਹੈ. ਪ੍ਰਮੇਸ਼ਰ ਦਾ ਵਚਨ ਸਾਨੂੰ ਜਿੱਤ ਦੇ ਰਾਹ ਤੇ ਲੈ ਕੇ ਚਲਦਾ ਹੈ. ਅਤੇ ਇਹੀ ਸਾਨੂੰ ਜਿੱਤ ਦੇ ਰਾਹ ਤੇ ਰਖਦਾ ਹੈ.

ਯੁਹੋਸ਼ੁਆ ਨੇ ਲੋਕਾਂ ਨੂੰ ਇਹ ਯਾਦ ਕਰਵਾਇਆ ਪ੍ਰਮੇਸ਼ਰ ਦੇ ਵਚਨ ਦੇ ਦੁਆਰਾ ਕੀ ਉਨ੍ਹਾਂ ਨੂੰ ਕਿਹੋ ਜਿਹੇ ਚੋਣ ਕਰਨੇ ਚਾਹੀਦੇ ਹਨ. ਬਰਕਤਾਂ ਸਨ ਜੋ ਕੀ ਅਸੀਂ ਲੈ ਸਕਦੇ ਹਾਂ ਅਤੇ ਕੁਝ ਸਰਾਪ ਹਨ ਜਿਨ੍ਹਾਂ ਦਾ ਅਨ੍ਨੁਭ੍ਵ ਕੀਤਾ ਜਾ ਸਕਦਾ ਹੈ. ਚੋਣ ਇਸਰਾਇਲੀ ਲੋਕਾਂ ਦੀ ਸੀ. ਜੇਕਰ ਉਹ ਆਪਣੀਆਂ ਅਖਾਂ ਪ੍ਰਮੇਸ਼ਰ ਦੇ ਉੱਪਰ ਟਿਕਾ ਕੇ ਰਖਣਗੇ ਅਤੇ ਉਸਦੇ ਵਚਨ ਦੀ ਪਾਲਣਾ ਕਰਨਗੇ ਤਾਂ   ਇਹ ਬਰਕਤਾਂ ਉਨ੍ਹਾਂ ਦੇ ਲਈ ਰਖੀਆਂ ਹਨ. ਪਰ ਜੇਕਰ ਉਹ ਆਪਣਾ ਧਿਆਨ ਪ੍ਰਮੇਸ਼ਰ ਤੋਂ ਹਟਾ ਦੇਣਗੇ ਤਾਂ ਉਨ੍ਹਾਂ ਦੇ ਲਈ ਭਵਿਖ ਦੇ ਵਿਚ ਸਰਾਪ ਰਖੇ ਹੋਏ ਹਨ. ਚੋਣ ਸਧਾਰਨ ਸੀ. ਪਰ ਉਨ੍ਹਾਂ ਦੀ ਜਿੱਤ ਦਾ ਅਨੁਭਵ ਉਨ੍ਹਾਂ ਨੂੰ ਸਰਾਪਾਂ ਤੋਂ ਰੋਕ ਨਹੀ ਸੀ ਸਕਦਾ ਜੋ ਕੀ ਭਵਿਖ ਵਿਚ ਆ ਸਕਦੇ ਸਨ. ਉਨ੍ਹਾਂ ਨੇ ਜਿੱਤ ਦਾ ਅਨੁਭਵ ਕੀਤਾ  ਪਰ ਉਨ੍ਹਾਂ ਦੇ ਲਈ ਜਰੂਰੀ ਸੀ ਕੀ ਉਹ ਜਿੱਤ ਵਿਚ ਚਲਣ.

ਯੁਹੋਸ਼ੁ ਦੇ ਬਾਰੇ ਵਿਚ ਇੱਕ ਹੋਰ ਗੱਲ ਸੀ ਜੋ ਕੀ, “ਜਿੱਤ ਤੋਂ ਇੱਕ ਦਿਨ ਬਾਅਦ” ਦੀ ਸੀ. ਉਸ ਨੇ ਨਾ ਸਿਰਫ ਪ੍ਰਮੇਸ਼ਰ ਦੀ ਅਰਾਧਨਾ ਕੀਤੀ, ਬਲਕਿ ਉਸਨੇ ਬੜੇ ਧਿਆਨ ਦੇ ਨਾਲ ਪ੍ਰਮੇਸ਼ਰ ਦੇ ਵਚਨ ਨੂੰ ਖੋਲਿਆ. ਉਸ ਨੇ ਉਨ੍ਹਾਂ ਵਚਨਾਂ ਨੂੰ ਨਹੀ ਲਿਆ ਜਿਨ੍ਹਾਂ ਨੂੰ ਸੁਣ ਕੇ ਲੋਕਾਂ ਨੂੰ ਚੰਗਾ ਲੱਗੇਗਾ. ਉਸ ਨੇ ਉਨ੍ਹਾਂ ਨੂੰ ਪੜ ਕੇ ਔਖੀਆਂ ਗੱਲਾਂ ਤੋਂ ਜਾਣੁੰ ਕਰਵਾਇਆ. ਬਾਈਬਲ ਦਸਦੀ ਹੈ, “ ਕੋਈ ਵੀ ਇਹੋ ਜਿਹਾ ਵਚਨ ਨਹੀ ਸੀ ਜੋ ਕੀ ਮੂਸਾ ਨੇ ਹੁਕਮ ਦਿੱਤਾ ਸੀ ਜੋ ਯੁਹੋਸ਼ੁ ਨੇ ਇਸਰਾਲੀ ਲੋਕਾਂ ਦੀ ਮੰਡਲੀ ਨੂੰ ਪੜ ਕੇ ਨਹੀ ਸੁਣਾਇਆ, ਔਰਤਾਂ ਅਤੇ ਬਚਿਆਂ ਨੂੰ ਅਤੇ ਉਨ੍ਹਾਂ ਵਿਦੇਸ਼ੀਆਂ ਨੂੰ ਵੀ ਜੋ ਕੀ ਉਨ੍ਹਾਂ ਦੇ ਵਿਚ ਰਹਿੰਦੇ ਸਨ. “ (ਯੁਹੋਸ਼ੁ ੮:੩੫) ਇਹ ਅਕਸਰ ਹੀ ਹੁੰਦਾ ਹੈ ਕੀ ਜਦ ਅਸੀਂ ਕਿਸੇ ਮਹਾਨ ਜਿੱਤ ਨੂੰ ਲੈ ਲੈਂਦੇ ਹਾਂ ਤਾਂ ਅਸੀਂ ਇੱਕ ਦੂਸਰੇ ਦੀ ਪਿਠ ਥਪਥ੍ਪਾਉਂਦੇ ਰਹਿੰਦੇ ਹਾਂ ਅਤੇ ਅਸੀਂ ਗੱਲ ਕਰਦੇ ਰਹਿੰਦੇ ਹਾਂ ਕੀ ਅਸੀਂ ਮਹਾਨ ਹਾਂ ਅਤੇ ਅਸੀਂ ਉਨ੍ਹਾਂ ਗੱਲਾਂ ਦੇ ਵਿਚ ਖੁਸ਼ ਹੁੰਦੇ ਰਹਿੰਦੇ ਹਾਂ ਜੋ ਕੀ ਅਸੀਂ ਕੀਤੀਆਂ ਹਨ. ਪਰ ਯੁਹੋਸ਼ੁ ਨੇ ਉਨ੍ਹਾਂ ਨੂੰ ਹਰ ਇੱਕ ਗੱਲ ਤੋਂ ਜਾਣੁ ਕਰਵਾਇਆ ਜੋ ਪ੍ਰਮੇਸ਼ਰ ਨੇ ਕਹੀ ਸੀ- ਮਹਾਨ ਬਰਕਤਾਂ ਬਾਰੇ ਅਤੇ ਖਤਰਨਾਕ ਸਰਾਪਾਂ ਦੇ ਬਾਰੇ ਵਿਚ ਵੀ. ਅਨੋਖੇ ਵਾਅਦਿਆਂ  ਦੇ ਬਾਰੇ ਵਿਚ ਅਤੇ ਪਵਿੱਤਰ ਨਿਆਂ ਦੇ ਬਾਰੇ ਵਿਚ. ਉਸ ਨੇ ਉਨ੍ਹਾਂ ਨੂੰ ਪੂਰੀ ਕਹਾਨੀ ਸੁਨਾਈ. ਇੱਕ ਹਿੱਸਾ ਨਹੀ. ਇਹੀ ਜੇਤੂ ਅਗੁਵਾਈ ਦਾ ਭੇਤ  ਹੈ.

 

ਯਹੋਸ਼ੁਆ 8:30-35

30 ਫ਼ਿਰ ਯਹੋਸ਼ੁਆ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਲਈ ਇੱਕ ਜਗਵੇਦੀ ਉਸਾਰੀ। ਉਸ ਨੇ ਉਹ ਜਗਵੇਦੀ ਏਬਾਲ ਪਹਾੜੀ ਉੱਤੇ ਉਸਾਰੀ। 31 ਯਹੋਵਾਹ ਦੇ ਸੇਵਕ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਦੱਸਿਆ ਸੀ ਕਿ ਜਗਵੇਦੀਆਂ ਕਿਵੇਂ ਬਨਾਉਣੀਆਂ ਹਨ। ਇਸ ਲਈ ਯਹੋਸ਼ੁਆ ਨੇ ਜਗਵੇਦੀ ਉਸੇ ਤਰ੍ਹਾਂ ਬਣਾਈ ਜਿਸ ਤਰ੍ਹਾਂ ਇਸ ਬਾਰੇ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੋਇਆ ਸੀ। ਜਗਵੇਦੀ ਅਨਘੜ ਪੱਥਰਾਂ ਦੀ ਬਣੀ ਹੋਈ ਸੀ। ਉਨ੍ਹਾਂ ਪੱਥਰਾਂ ਉੱਤੇ ਕਦੇ ਵੀ ਕਿਸੇ ਔਜ਼ਾਰ ਦੀ ਵਰਤੋਂ ਨਹੀਂ ਕੀਤੀ ਗਈ ਸੀ। ਉਹ ਉਸ ਜਗਵੇਦੀ ਉੱਤੇ ਯਹੋਵਾਹ ਨੂੰ ਹੋਮ ਦੀਆਂ ਭੇਟਾ ਚੜ੍ਹਾਉਂਦੇ ਸਨ। ਉਹ ਸੁੱਖ-ਸਾਂਦ ਦੀਆਂ ਭੇਟਾਂ ਵੀ ਚੜ੍ਹਾਉਂਦੇ ਸਨ। 32 ਉਸੇ ਥਾਂ, ਯਹੋਸ਼ੁਆ ਨੇ ਮੂਸਾ ਦੀ ਬਿਵਸਥਾ ਪੱਥਰਾਂ ਉੱਤੇ ਲਿਖੀ। ਉਸ ਨੇ ਅਜਿਹਾ ਉਦੋਂ ਕੀਤਾ ਜਦ ਸਾਰੇ ਇਸਰਾਏਲੀ ਵੇਖ ਰਹੇ ਸਨ। 33 ਬਜ਼ੁਰਗ, ਅਧਿਕਾਰੀ, ਜੱਜ ਅਤੇ ਇਸਰਾਏਲ ਦੇ ਸਾਰੇ ਲੋਕ ਪਵਿੱਤਰ ਸੰਦੂਕ ਦੇ ਆਲੇ-ਦੁਆਲੇ ਖੜ੍ਹੇ ਸਨ। ਉਹ ਉਨ੍ਹਾਂ ਲੇਵੀ ਜਾਜਕਾਂ ਦੇ ਸਾਹਮਣੇ ਖੜ੍ਹੇ ਸਨ ਜਿਹੜੇ ਯਹੋਵਾਹ ਦੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਚੁੱਕ ਕੇ ਲਿਆਏ ਸਨ। ਇਸਰਾਏਲ ਦੇ ਲੋਕ ਅਤੇ ਉਨ੍ਹਾਂ ਦੇ ਨਾਲ ਦੇ ਹੋਰ ਲੋਕ ਉੱਥੇ ਖੜੋਤੇ ਸਨ। ਅੱਧੇ ਲੋਕ ਏਬਾਲ ਪਹਾੜ ਦੇ ਸਾਹਮਣੇ ਖੜੋਤੇ ਸਨ ਅਤੇ ਦੂਸਰੇ ਅੱਧੇ ਲੋਕ ਗਰਿਜ਼ੀਮ ਪਹਾੜ ਦੇ ਸਾਹਮਣੇ ਖੜੋਤੇ ਸਨ। ਯਹੋਵਾਹ ਦੇ ਸੇਵਕ ਮੂਸਾ ਨੇ ਲੋਕਾਂ ਨੂੰ ਅਜਿਹਾ ਕਰਨ ਲਈ ਆਖਿਆ ਸੀ। ਮੂਸਾ ਨੇ ਉਨ੍ਹਾਂ ਨੂੰ ਅਜਿਹਾ ਉਹ ਅਸੀਸ ਲੈਣ ਲਈ ਕਰਨ ਨੂੰ ਆਖਿਆ ਸੀ। 34 ਫ਼ੇਰ ਯਹੋਸ਼ੁਆ ਨੇ ਨੇਮ ਦੇ ਸਾਰੇ ਸ਼ਬਦ ਪੜ੍ਹੇ। ਯਹੋਸ਼ੁਆ ਨੇ ਅਸੀਸਾ ਅਤੇ ਸਰਾਪਾ ਬਾਰੇ ਪੜ੍ਹਿਆ। ਉਸ ਨੇ ਹਰ ਗੱਲ ਉਸੇ ਤਰ੍ਹਾਂ ਪੜ੍ਹੀ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੀ ਹੋਈ ਸੀ। 35 ਇਸਰਾਏਲ ਦੇ ਸਾਰੇ ਲੋਕ ਉੱਥੇ ਇਕੱਠੇ ਹੋਏ ਸਨ। ਇਸਰਾਏਲ ਦੇ ਲੋਕਾਂ ਨਾਲ ਰਹਿਣ ਵਾਲੇ ਸਾਰੇ ਵਿਦੇਸ਼ੀ, ਔਰਤਾਂ ਅਤੇ ਬੱਚੇ ਉੱਥੇ ਸਨ। ਅਤੇ ਯਹੋਸ਼ੁਆ ਨੇ ਉਹ ਹਰ ਆਦੇਸ਼ ਪੜ੍ਹਿਆ ਜਿਹੜਾ ਮੂਸਾ ਨੇ ਦਿੱਤਾ ਸੀ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ