ਰੋਜਾਨਾਂ ਦਾ ਭਗਤੀ ਦਾ ਵੀਡੀਓ
ਯੁਹੋਸ਼ੁ – ਹਾਰ ਤੋਂ ਜਿੱਤ ਵੱਲ
ਕਯੀ ਸਾਲ ਪਹਿਲਾਂ, ਮੈਂ ਆਪਣੇ ਘਰੇਲੂ ਕਲੀਸਿਯਾ ਦੇ ਵਿਚ ਬੈਠਾ ਇਹ ਸੋਚ ਰਿਹਾ ਸੀ ਕਿ ਪ੍ਰਮੇਸ਼ਰ ਨੇ ਪਿਛਲੇ ਦੋ ਦਹਾਕਿਆਂ ਦੇ ਵਿਚ ਕੀ ਕੀ ਕੀਤਾ ਹੈ. ਮੈਂ ਆਪਣੇ ਆਪ ਨੂੰ ੧੯੮੦ ਦੇ ਵਿਚ ਇੱਕ ਮੇਰੇ ਮਸੀਹੀ ਜੀਵਨ ਅਤੇ ਮਸੀਹੀ ਸੇਵਕੀ ਦੇ ਵਿਚ ਇੱਕ ਬਹੁਤ ਵੱਡੇ ਸੰਘਰਸ ਦੇ ਵਿਚੋਂ ਦੀ ਲੰਘਿਆ. ਉਸ ਸਾਲ ਦੇ ਵਿਚ, ਪ੍ਰਮੇਸ਼ਰ ਨੇ ਮੈਨੂੰ ਵਿਖਾਇਆ ਕਿ ਮੈਂ ਕਿੰਨਾਂ ਘਮੰਡ ਦੇ ਨਾਲ ਭਰਿਆ ਹੋਇਆ ਹਾਂ ਅਤੇ ਮੈਂ ਮਸੀਹ ਵਰਗਾ ਨਹੀ ਹਾਂ. ਉਸ ਨੇ ਮੈਨੂੰ ਵਿਖਾਇਆ ਕਿ ਮੈਂ ਉਸ ਦੇ ਵਿਰੋਧ ਦੇ ਵਿਚ ਕਿੰਨੀ ਵਾਰ ਗਲਤੀਆਂ ਕੀਤੀਆਂ ਹਨ ਅਤੇ ਮੈਂ ਆਪਣੇ ਪਰਿਵਾਰ ਅਤੇ ਆਪਣੇ ਚਰਚ ਦੇ ਵਿਰੋਧ ਵਿਚ ਕਿੰਨੀਆਂ ਗਲਤੀਆਂ ਕੀਤੀਆਂ ਹਨ. ਮੈਂ ਇੰਨਾਂ ਨਿਰਾਸ਼ ਹੋ ਗਿਆ ਕਿ ਮੈਂ ਸੋਚਿਆ ਕਿ ਮੈਂ ਕਦੇ ਵੀ ਫਿਰ ਪ੍ਰਚਾਰ ਨਹੀ ਕਰਾਂਗਾ. ਪਰ ਮੇਰੇ ਦਿਲ ਵਿਚ ਇੱਕ ਗਹਿਰਾ ਟੁੱਟਾਪਨ ਅਤੇ ਅਤੇ ਇੱਕ ਗਹਿਰੀ ਤੌਬਾ ਹੋ ਰਹੀ ਸੀ, ਅਤੇ ਪ੍ਰਮੇਸ਼ਰ ਦੇ ਨਾਲ ਮੇਰੀ ਸੰਗਤੀ ਫਿਰ ਤੋਂ ਜੁੜ ਰਹੀ ਸੀ. ਅਤੇ ਇਹ ਸਭ ਉਸ ਸਮੇਂ ਦੇ ਦੌਰਾਨ ਹੋ ਰਿਹਾ ਸੀ. ਪਵਿੱਤਰ ਆਤਮਾ ਨੇ ਮੈਨੂੰ ਮੇਰੇ ਘਮੰਡ ਅਤੇ ਮੇਰੇ ਸੁਆਰਥ ਤੋਂ ਜਾਣੁ ਕਰਵਾਇਆ. ਉਸ ਨੇ ਮੈਨੂੰ ਮੇਰੇ ਆਪਣੇ ਆਪ ਵਿਚ ਅਖੀਰ ਦੇ ਉੱਪਰ ਲੈ ਆਂਦਾ ਅਤੇ ਮੈਨੂੰ ਮਸੀਹ ਦੇ ਜੀਵਨ ਦੇ ਨਾਲ ਭਰ ਦਿੱਤਾ.
ਇਸ ਹਾਰ ਦੇ ਵਿਚ, ਪ੍ਰਮੇਸ਼ਰ ਮੇਰੇ ਮਨ ਅਤੇ ਮੇਰੇ ਦਿਲ ਵਿਚ ਸ਼ਾਂਤੀ ਅਤੇ ਜਿੱਤ ਬੋਲਣ ਲੱਗ ਪਿਆ. ਉਸ ਨੇ ਮੈਨੂੰ ਉਨ੍ਹਾਂ ਵਾਅਦਿਆਂ ਤੋਂ ਜਾਣੁ ਕਰਵਾਇਆ ਜੋ ਕਿ ਉਸ ਨੇ ਮੈਨੂੰ ਕਯੀ ਸਾਲ ਪਹਿਲਾਂ ਦਿੱਤੇ ਸਨ. ਉਸ ਨੇ ਮੈਨੂੰ ਯਕੀਨ ਦਿਵਾਇਆ ਕਿ ਜੇਕਰ ਮੈਂ ਉਸ ਦੇ ਕੰਮ ਨੂੰ ਉਸ ਦੇ ਤਰੀਕੇ ਦੇ ਨਾਲ ਅਤੇ ਉਸਦੀ ਤਾਕਤ ਦੇ ਨਾਲ ਕਰਾਂਗਾ ਤਾਂ ਮੈਂ ਪਵਿੱਤਰ ਆਤਮਾ ਦੇ ਦੁਆਰਾ ਇਸ ਤਰੀਕੇ ਦੇ ਨਾਲ ਵਰਤਿਆ ਜਾਵਾਂਗਾ ਜਿਸ ਤਰਾਂ ਪਹਿਲਾਂ ਕਦੇ ਨਹੀ ਹੋਇਆ ਹੈ. ਜਿੰਨਾਂ ਜਿਆਦਾ ਪ੍ਰਭੁ ਨੇ ਮੈਨੂੰ ਯੋਗ ਬਣਾਇਆ ਉਨ੍ਹਾਂ ਹੀ ਮੈਂ ਆਪਣੇ ਆਪ ਨੂੰ ਉਸਦੇ ਹਥਾਂ ਦੇ ਵਿਚ ਪੂਰੀ ਤਰਾਂ ਸੋਂਪ ਦਿੱਤਾ.
ਲਗਭਗ ੨੦ ਸਾਲ ਬਾਅਦ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਸਤੇ ਇੱਕ ਇਹੋ ਜਿਹੇ ਦਰਵਾਜੇ ਦੇ ਸਾਮ੍ਹਣੇ ਖੜਾ ਸੀ ਜਿਸਦੀ ਮੈਂ ਕਦੇ ਕਲਪਨਾ ਵੀ ਨਹੀ ਕੀਤੀ ਸੀ. ਮੈਂ ਸੰਸਾਰ ਦੇ ਸਭ ਤੋਂ ਵੱਡੇ ਸਟੇਡਿਯਮ ਦੇ ਵਿਚ ਖਲੋ ਕੇ ਖੁਸ਼ਖਬਰੀ ਦਾ ਪ੍ਰਚਾਰ ਕਰਾਂਗਾ, ਅਤੇ ਪ੍ਰਮੇਸ਼ਰ ਦੇ ਪਿਆਰ ਅਤੇ ਮਾਫੀ ਦੀ ਖੁਸ਼ਖਬਰੀ ਬਾਰੇ ਦੱਸਾਂਗਾ. “ਕਿੰਨੀਂ ਅਨੋਖੀ ਕਿਰਪਾ- ਕਿੰਨਾਂ ਵਧੀਆ ਸੰਗੀਤ!” ਪ੍ਰਮੇਸ਼ਰ ਦੀ ਕਿਰਪਾ ਕਿਸੇ ਵੀ ਮਨੁਖੀ ਜਬਾਨ ਤੋਂ ਮਹਾਨ ਹੈ. ਉਹ ਯੋਗ ਹੈ ਕਿ ਉਹ ਸਾਡੀਆਂ ਹਾਰਨ ਨੂੰ ਲੈ ਕੇ ਉਨ੍ਹਾਂ ਨੂੰ ਜਿੱਤਾਂ ਵਿਚ ਤਬਦੀਲ ਕਰ ਦੇਵੇ. ਜਿਥੇ ਕੀਤੇ ਵੀ ਸਚੀ ਤੌਬਾ ਹੁੰਦੀ ਹੈ, ਉਥੇ ਬਹੁਤ ਜਿਆਦਾ ਕਿਰਪਾ ਵੀ ਹੁੰਦੀ ਹੈ. ਜਿਥੇ ਕਿਤੇ ਟੁੱਟਾਪਨ ਅਤੇ ਸਚੀ ਤੌਬਾ ਹੁੰਦੀ ਹੈ ਉਥੇ ਬਹੁਤ ਹੀ ਜਿਆਦਾ ਕਿਰਪਾ ਹੁੰਦੀ ਹੈ. ਜਿਥੇ ਕਿਤੇ ਟੁੱਟਾਪਨ ਅਤੇ ਕਾਇਲਤਾ ਹੁੰਦੀ ਹੈ ਉਥੇ ਬਹਾਲੀ ਅਤੇ ਚੰਗਾਈ ਆਉਂਦੀ ਹੈ. ਜਿਥੇ ਕਿਤੇ ਇਮਾਨਦਾਰੀ ਵਾਲਾ ਅੰਗੀਕਾਰ ਹੁੰਦਾ ਹੈ ਉਥੇ ਪੂਰਣ ਸਫਾਈ ਹੁੰਦੀ ਹੈ.
ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਹੈ ਕਿ ਕਿਵੇਂ ਪ੍ਰਮੇਸ਼ਰ ਸਾਡੇ ਹਾਲਾਤਾਂ ਨੂੰ ਬਦਲ ਦਿੰਦਾ ਹੈ ਜਦ ਅਸੀਂ ਪਾਰਦਰਸ਼ੀ ਅਤੇ ਤੌਬਾ ਕਰਨ ਵਾਲੇ ਹੁੰਦੇ ਹਾਂ. ਯੁਹੋਸ਼ੁਆ ਤੇ ਇਸਰਾਇਲ ਦੇ ਲੋਕਾਂ ਨੇ ਹਾਰ ਦਾ ਸਾਹਮਣਾ ਆਈ ਨਗਰ ਦੇ ਵਿਚ ਕੀਤਾ ਸੀ. ਉਨ੍ਹਾਂ ਵਿਚੋਂ ਇੱਕ ਜਿਸਦਾ ਨਾਮ ਆਕਾਨ ਸੀ ਉਹ ਪ੍ਰਮੇਸ਼ਰ ਦੇ ਵਚਨ ਦੇ ਪ੍ਰਤੀ ਅਨਾਗੀਆਕਾਰੀ ਸੀ ਅਤੇ ਇਸ ਦੇ ਨਾਲ ਹਾਰ ਆਈ ਸੀ. ਪਰ ਜਦ ਉਸਨੇ ਅੰਗੀਕਾਰ ਕੀਤਾ ਅਤੇ ਗਹਿਰੀ ਤੌਬਾ ਕੀਤੀ, ਤਦ ਪ੍ਰਮੇਸ਼ਰ ਇੱਕ ਵਾਰ ਫਿਰ ਯੁਹੋਸ਼ੁ ਦੇ ਨਾਲ ਬੋਲਿਆ. ਉਸ ਨੇ ਕਿਹਾ, “ਨਾ ਡਰ, ਨਿਰਾਸ਼ ਨਾ ਹੋ. ਆਪਣੀ ਸਾਰ ਸੈਨਾ ਨੂੰ ਨਾਲ ਲੈ ਕੇ ਜਾਹ ਅਤੇ ਆਈ ਨਗਰ ਤੇ ਹਮਲਾ ਕਰ. ਕਿਉਂਕਿ ਮੈਂ ਉਸ ਸ਼ਹਿਰ ਦੇ ਲੋਕਾਂ ਨੂੰ, ਉਸ ਸ਼ਹਿਰ ਦੇ ਰਾਜੇ ਨੂੰ ਅਤੇ ਉਸ ਸ਼ਹਿਰ ਨੂੰ ਅਤੇ ਉਸ ਜਮੀਨ ਨੂੰ ਤੇਰੇ ਹਥਾਂ ਦੇ ਵਿਚ ਕਰ ਦਿੱਤਾ ਹੈ.”( ਯੁਹੋਸ਼ੁ ੮:੧) ਪ੍ਰਮੇਸ਼ਰ ਨੇ ਹਾਲੇ ਯੁਹੋਸ਼ੁ ਦੇ ਨਾਲ ਆਪਣੇ ਕੰਮ ਨੂੰ ਪੂਰਾ ਨਹੀ ਸੀ ਕੀਤਾ. ਉਹ ਹਾਲੇ ਵੀ ਉਸ ਨੂੰ ਆਪਣੀ ਮਹਿਮਾ ਦੇ ਵਾਸਤੇ ਵਰਤਣਾ ਚਾਹੁੰਦਾ ਸੀ. ਉਸ ਦੀ ਯੋਜਨਾ ਹਾਲੇ ਬਦਲੀ ਨਹੀ ਹੈ.
ਇਸ ਅਧਿਆਏ ਦੇ ਵਿਚ ਬਹੁਤ ਸਾਰੇ ਇਹੋ ਜਿਹੇ ਰੋਚਿਕ ਸਿਧਾਂਤ ਪਾਏ ਜਾਂਦੇ ਹਨ ਜੋ ਕਿ ਸਾਨੂੰ ਹਾਰ ਦੇ ਵੱਲੋਂ ਜਿੱਤ ਵਾਲ ਜਾਣ ਵਿਚ ਸਾਡੀ ਅਗੁਵਾਈ ਕਰਦੇ ਹਨ. ਪਹਿਲੀ ਗੱਲ, ਪ੍ਰਮੇਸ਼ਰ ਦੇ ਵਾਇਦੇ ਪੱਕੇ ਹਨ. ਅਸੀਂ ਕਯੀ ਵਾਰ ਹਾਰ ਜਾਂਦੇ ਹਾਂ ਪਰ ਪ੍ਰਮੇਸ਼ਰ ਕਦੇ ਨਹੀ ਹਾਰਦਾ ਹੈ. ਉਸਦਾ ਵਚਨ ਉਸ ਸਮੇਂ ਵੀ ਸਚਾ ਹੈ ਜਦ ਅਸੀਂ ਸਚੇ ਨਹੀ ਹੁੰਦੇ ਹਾਂ. ਪ੍ਰਮੇਸ਼ਰ ਨੇ ਮੂਸਾ ਨੂੰ ਕਿਹਾ ਜਦ ਉਸ ਨੇ ਸੂਹ ਲੈਣ ਵਾਲਿਆਂ ਨੂੰ ਵਾਇਦੇ ਦੇ ਦੇਸ਼ ਦੇ ਵਿਚ ਭੇਜਿਆ, “ ਨਾ ਡਰ ਅਤੇ ਨਾ ਘਬਰਾ.” (ਬਿਵ ੧:੨੧) ਅਤੇ ਫਿਰ ਚਾਲੀ ਸਾਲ ਬਾਅਦ, ਮੂਸਾ ਨੇ ਇਹੀ ਪ੍ਰਮੇਸ਼ਰ ਦੇ ਵਾਇਦੇ ਨੂੰ ਯੁਹੋਸ਼ੁ ਨੂੰ ਦਿੱਤਾ ਜਦ ਉਹ ਆਗੂਪਨ ਦੀ ਜਿਮੇਵਾਰੀ ਉਸ ਨੂੰ ਦੇਣ ਜਾ ਰਿਹਾ ਸੀ. ਉਸ ਨੇ ਕਿਹਾ, “ ਨਾ ਡਰ ਅਤੇ ਨਾ ਘਬਰਾ.” (ਯੁਹੋਸ਼ੁ ੩੧:੮) ਅਤੇ ਹੁਣ ਯੁਹੋਸ਼ੁ ਜਦੋਂ ਇਸਰਾਇਲੀ ਲੋਕਾਂ ਨੂੰ ਇੱਕ ਵੱਡੀ ਹਾਰ ਦੇ ਵਿਚੋਂ ਚੁੱਕਣ ਜਾ ਰਿਹਾ ਸੀ. ਪ੍ਰਮੇਸ਼ਰ ਨੇ ਫਿਰ ਉਹੀ ਗੱਲ ਦੁਹਰਾਈ, “ਨਾ ਡਰ ਅਤੇ ਨਾ ਘਬਰਾ” ਜਦ ਸਾਡੇ ਕੋਲ ਕੁਝ ਵੀ ਨਹੀ ਹੁੰਦ ਅਹੈ ਜਿਸ ਨੂੰ ਅਸੀਂ ਫੜ ਕੇ ਰਖ ਸਕੀਏ ਤਾਂ ਸਾਨੂੰ ਕਦੇ ਵੀ ਪ੍ਰਮੇਸ਼ਰ ਦੇ ਵਾਅਦਿਆਂ ਨੂੰ ਨਹੀ ਭੁਲਣਾ ਚਾਹੀਦਾ ਹੈ. ਉਹ ਹਰ ਵੇਲੇ ਖੜੇ ਰਹਿੰਦੇ ਹਨ.
ਪਰ ਪ੍ਰਮੇਸ਼ਰ ਯੁਹੋਸ਼ੁ ਨੂੰ ਵਿਖਾਉਣਾ ਚਾਹੁੰਦਾ ਸੀ ਕਿ ਉਸਦੀ ਯੋਜਨਾ ਬਦਲੀ ਨਹੀ ਹੈ. ਜਿੱਤ ਪ੍ਰਮੇਸ਼ਰ ਦੀ ਬੁਧ ਅਤੇ ਅਤੇ ਉਸਦੀ ਸ਼ਕਤੀ ਨਾਲ ਆਉਂਦੀ ਹੈ ਨਾ ਕਿ ਮਨੁਖੀ ਸਮਰਥ ਦੇ ਨਾਲ. ਪ੍ਰਮੇਸ਼ਰ ਦੇ ਤਰੀਕੇ ਬਦਲ ਸਕਦੇ ਹਨ, ਪਰ ਉਸਦੇ ਜੰਗ ਜਿੱਤਣ ਦੇ ਬੁਨਿਆਦੀ ਸਿਧਾਂਤ ਉਹੀ ਰਹਿੰਦੇ ਹਨ. ਉਹ ਆਈ ਨੂੰ ਪ੍ਰਮੇਸ਼ਰ ਦੀ ਉਸੇ ਹੀ ਬੁਧ ਤੇ ਸਮਰਥ ਦੇ ਨਾਲ ਜਿੱਤਣ ਜਾ ਰਹੇ ਸਨ ਜਿਸ ਦੇ ਨਾਲ ਉਨ੍ਹਾਂ ਨੇ ਯ੍ਰੀਹੋ ਨੂੰ ਜਿੱਤਿਆ ਸੀ. ਪਰ ਹੁਣ ਉਹ ਸ਼ਹਿਰ ਦੇ ਚੋਹਾਂ ਪਾਸਿਆਂ ਦੇ ਵੱਲ ਚੱਕਰ ਨਹੀ ਸੀ ਲਾਉਣ ਵਾਲੇ, ਉਹ ਪ੍ਰਮੇਸ਼ਰ ਦਾ ਯ੍ਰਿਹੋ ਦੇ ਵਾਸਤੇ ਤਰੀਕਾ ਸੀ. ਪਰ ਪ੍ਰਮੇਸ਼ਰ ਹੁਣ ਇਸਰਾਇਲੀ ਲੋਕਾਂ ਨੂੰ ਆਈ ਨਗਰ ਦੇ ਉੱਪਰ ਅਚਾਨਕ ਹਮਲਾ ਕਰਵਾ ਕੇ ਇਸਰਾਇਲੀ ਲੋਕਾਂ ਦੀ ਅਗੁਵਾਈ ਕਰਨ ਜਾ ਰਿਹਾ ਸੀ. ਪ੍ਰਮੇਸ਼ਰ ਦੀ ਯੋਜਨਾਂ ਪੂਰੀ ਤਰਾਂ ਪ੍ਰਮੇਸ਼ਰ ਦੇ ਉੱਪਰ ਨਿਰਭਰ ਸੀ. ਯੋਜਨਾਂ ਕਦੇ ਨਹੀ ਬਦਲਦੀ ਹੈ. ਪਰ ਪ੍ਰਮੇਸ਼ਰ ਦੇ ਤਰੀਕੇ ਬਦਲ ਜਾਂਦੇ ਹਨ. ਜਿਸ ਜੰਗ ਵਿਚ ਪ੍ਰਮੇਸ਼ਰ ਸਾਡੀ ਅਗੁਵਾਈ ਕਰਦਾ ਹੈ ਉਸਦੇ ਵਿਚ ਲੜਨ ਵਾਸਤੇ ਪ੍ਰਮੇਸ਼ਰ ਦਾ ਤਰੀਕਾ ਅਲੱਗ ਹੁੰਦਾ ਹੈ. ਬਹੁਤ ਸਾਰੇ ਮਸੀਹੀ ਲੋਕ ਆਪਣੇ ਜੀਵਨ ਦੀਆਂ ਆਤਮਿਕ ਜੰਗਾਂ ਦੇ ਵਿਚ ਇਸ ਕਰਕੇ ਹਾਰ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਪ੍ਰਮੇਸ਼ਰ ਦੀ ਯੋਜਨਾਂ ਅਤੇ ਪ੍ਰਮੇਸ਼ਰ ਦੇ ਤਰੀਕੇ ਦੇ ਵਿਚਲਾ ਅੰਤਰ ਨਹੀ ਪਤਾ ਹੈ.
ਅਖੀਰ ਦੇ ਵਿਚ ਇਸਰਾਇਲੀ ਲੋਕਾਂ ਨੇ ਜਿੱਤ ਦਾ ਅਨੁਭਵ ਕੀਤਾ. ਯੁਹੋਸ਼ੁ ਲੋਕਾਂ ਨੂੰ ਵਾਪਸ ਪ੍ਰਮੇਸ਼ਰ ਦੇ ਵਚਨ ਦੇ ਵੱਲ ਲੈ ਕੇ ਆਇਆ. ਬਾਈਬਲ ਦਸਦੀ ਹੈ, “ ਬਾਅਦ ਵਿਚ ਯੁਹੋਸ਼ੁ ਨੇ ਬਿਵਸਥਾ ਦੇ ਬਚਨਾਂ ਨੂੰ ਪੜਿਆ, ਉਹ ਸਭ ਬਰਕਤਾਂ ਅਤੇ ਸਰਾਪ. ਜਿਵੇਂ ਕਿ ਬਿਵਸਥਾ ਦੀ ਪੁਸਤਕ ਵਿਚ ਲਿਖਿਆ ਸੀ.” (ਯੁਹੋਸ਼ੁ ੮:੩੪) ਯੁਹੋਸ਼ੁ ਨੇ ਇਹ ਸਬਕ ਸਿਖਿਆ ਤੇ ਉਸਨੇ ਚੰਗੀ ਤਰਾਂ ਇਹ ਸਬਕ ਸਿਖਿਆ. ਹਰ ਮਹਾਂ ਜਿੱਤ ਤੋਂ ਬਾਅਦ ਵਿਚ ਇੱਕ ਵੱਡਾ ਪਰਤਾਵਾ ਹੁੰਦਾ ਹੈ. ਇਸ ਲਈ, ਯੁਹੋਸ਼ੁ ਉਸੇ ਵੇਲੇ ਲੋਕਾਂ ਨੂੰ ਜਿੱਤ ਦੇ ਸਰੋਤ ਦੇ ਕੋਲ ਲੈ ਕੇ ਗਿਆ. ਉਸ ਨੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਪ੍ਰਮੇਸ਼ਰ ਨੇ ਉਨ੍ਹਾਂ ਨੂੰ ਕੀ ਕਿਹਾ ਹੈ. ਪ੍ਰਮੇਸ਼ਰ ਦਾ ਵਚਨ ਸਦਾ ਵਾਸਤੇ ਖੜਾ ਰਹਿੰਦਾ ਹੈ! ਪ੍ਰਭੁ ਦਾ ਨਾਮ ਧੰਨ ਹੋਵੇ!
ਬਿਵਸਥਾ ਸਾਰ1:19-21
19 “ਫ਼ੇਰ ਅਸਾਂ ਆਪਣੇ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨੀ। ਅਸਾਂ ਹੇਰੋਬ ਪਰਬਤ ਨੂੰ ਛੱਡ ਦਿੱਤਾ ਅਤੇ ਅਮੋਰੀ ਲੋਕਾਂ ਦੇ ਪਹਾੜੀ ਪ੍ਰਦੇਸ਼ ਵੱਲ ਚੱਲੇ ਗਏ। ਅਸੀਂ ਉਸ ਵੱਡੇ ਅਤੇ ਭਿਆਨਕ ਮਾਰੂਥਲ ਵਿੱਚੋਂ ਲੰਘੇ ਜਿਸ ਨੂੰ ਤੁਸੀਂ ਦੇਖਿਆ। ਅਸੀਂ ਕਾਦੇਸ਼ ਬਰਨੇਆ ਆ ਗਏ। 20 ਫ਼ੇਰ ਮੈਂ ਤੁਹਾਨੂੰ ਆਖਿਆ, ‘ਤੁਸੀਂ ਹੁਣ ਅਮੋਰੀ ਲੋਕਾਂ ਦੇ ਪਹਾੜੀ ਪ੍ਰਦੇਸ਼ ਵਿੱਚ ਆ ਪਹੁੰਚੇ ਹੋ। ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਇਹ ਧਰਤੀ ਦੇ ਦੇਵੇਗਾ। 21 ਵੇਖੋ! ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਧਰਤੀ ਦੇ ਰਿਹਾ ਹੈ! ਜਾਓ ਅਤੇ ਇਸ ਧਰਤੀ ਨੂੰ ਆਪਣੇ ਲਈ ਹਾਸਿਲ ਕਰ ਲਵੋ! ਯਹੋਵਾਹ, ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਕਰਨ ਲਈ ਆਖਿਆ ਹੈ। ਡਰੋ ਨਹੀਂ, ਅਤੇ ਕਿਸੇ ਗੱਲ ਦੀ ਚਿੰਤਾ ਨਾ ਕਰੋ।’
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
