ਰੋਜਾਨਾਂ ਦਾ ਭਗਤੀ ਦਾ ਵੀਡੀਓ
ਮੁਖ ਚਰਵਾਹਾ
“ ਅਤੇ ਜਦ ਮੁਖ ਚਰਵਾਹਾ ਆਵੇਗਾ, ਤਾਂ ਤੁਸੀਂ ਇੱਕ ਇਹੋ ਜਿਹਾ ਮੁਕਤ ਪ੍ਰਾਪਤ ਕਰੋਗੇ ਜੋ ਕਦੇ ਵੀ ਫਿੱਕਾ ਨਹੀ ਪਵੇਗਾ” (੧ ਪਤਰਸ ੫:੪ ਨਵਾਂ ਸੰਸਕਰਨ)
ਇਸ ਤੋਂ ਪਹਿਲਾਂ ਕਿ ਮੇਰਾ ਅਤੇ ਮੇਰੀ ਪਤਨੀ ਦਾ ਵਿਆਹ ਹੋਇਆ ਮੈਂ ਉਸ ਨੂੰ ਕਿਹਾ, “ਮੈਂ ਤੈਨੂੰ ਇਹ ਵਾਇਦਾ ਨਹੀ ਕਰਦਾ ਹਾਂ ਕਿ ਅਸੀਂ ਬਹੁਤ ਅਮੀਰ ਹੋਵਾਂਗੇ ਪਰ ਮੈਂ ਇੱਕ ਵਾਇਦਾ ਤੇਰੇ ਨਾਲ ਜਰੁਰ ਕਰਦਾ ਹਾਂ ਕਿ ਸਦਾ ਜੀਵਨ ਬੋਰਿੰਗ ਨਹੀ ਹੋਵੇਗਾ.” ਅਤੇ ਸਚਮੁਚ ਹੀ ਇਹ ਬੋਰਿੰਗ ਨਹੀ ਰਿਹਾ ਹੈ. ਮਸੀਹ ਦੇ ਪਿਛੇ ਚਲਨਾ ਇੱਕ ਬਹੁਤ ਹੀ ਜਿਆਦਾਜੋਖਿਮ ਵਾਲਾ ਕੰਮ ਰਿਹਾ ਹੈ. ਅਤੇ ਇਸ ਵਿਚ ਇੱਕ ਤੋਂ ਬਾਅਦ ਦੂਸਰਾ ਜੋਖਿਮ ਰਿਹਾ ਹੈ. ਮੈਂ ਕਦੇ ਇਹ ਸੁਫਨਾ ਵੀ ਨਹੀ ਲਿਆ ਸੀ ਜੋ ਕੰਮ ਮੈਂ ਕੀਤੇ ਹਨ, ਜਾਂ ਜੋ ਚੀਜਾਂ ਮੈਂ ਵੇਖੀਆਂ ਹਨ. ਇਹ ਇੱਕ ਅਨੋਖਾ ਸਫਰ ਰਿਹਾ ਹੈ.
ਇੱਕ ਬਹੁਤ ਹੀ ਰੋਚਿਕ ਕੰਮ ਜੋ ਮੇਰੇ ਜੀਵਨ ਵਿਚ ਹੋਇਆ ਹੈ ਉਹ ਇਹ ਹੈ ਕਿ ਮੈਂ ਪ੍ਰਮੇਸ਼ਰ ਦੀ ਅਗੁਵਾਈ ਨੂੰ ਜਦ ਆਪਣੇ ਜੀਵਨ ਵਿਚ ਵੇਖਦਾ ਹਾਂ ਕਿ ਉਹ ਕਿੰਨ੍ਹੀ ਭਲਿਆਈ ਅਤੇ ਵਫਾਦਾਰੀ ਨਾਲ ਭਰੀ ਹੈ. ਉਹ ਮੈਨੂੰ ਨਾਸਤਿਕਤਾ ਅਤੇ ਕਾਮਰੇਡਾਂ ਨਾਲ ਭਰੇ ਹੋਏ ਦੇਸ਼ਾਂ ਵਿਚ ਲੈ ਕੇ ਗਿਆ ਅਤੇ ਇਹੋ ਜਿਹੇ ਦੇਸ਼ਾਂ ਵਿਚ ਲੈ ਕੇ ਗਿਆ ਜੋ ਕਿ ਯੁਧਾਂ ਦੇ ਨਾਲ ਟੁੱਟ ਗਏ ਹਨ ਅਤੇ ਇਹੋ ਜਿਹੇ ਲੋਕ ਜੋ ਕਿ ਧਰਮ ਦੇ ਕਾਲੇ ਬੱਦਲ ਹੇਠਾਂ ਹਨ. ਉਸ ਨੇ ਮੈਨੂੰ ਦੁਨੀਆਂ ਦੇ ਕੁਝ ਸਭ ਤੋਂ ਵੱਡੇ ਸਟੇਡੀਅਮਾਂ ਵਿਚ ਪ੍ਰਚਾਰ ਕੀਤਾ ਹੈ. ਅਤੇ ਮੈਂ ਮਸੀਹ ਦਾ ਪਿਆਰ ਸਾਂਝਾ ਉਨ੍ਹਾਂ ਲੋਕਾਂ ਨਾਲ ਕੀਤਾ ਹੈ ਜਿਨ੍ਹਾਂ ਨੂੰ ਮੁਕਤੀਦਾਤਾ ਦੀ ਲੋੜ ਹੈ. ਇਹ ਅਭੂਤ ਹੀ ਰੋਚਿਕ ਰਿਹਾ ਹੈ. – ਜੇ ਮੈਂ ਘੱਟ ਤੋਂ ਘੱਟ ਕਹਾਂ.
ਪਰ ਉਸ ਨੇ ਪੂਰੇ ਰਸਤੇ ਵਿਚ ਅਗੁਵਾਈ ਕੀਤੀ ਹੈ. ਮੈਂ ਕਦੇ ਵੀ ਕੋਈ ਖਾਸ ਯੋਜਨਾ ਨਹੀ ਬਣਾਈ ਸੀ ਕਿ ਮੈਂ ਇਨ੍ਹਾਂ ਦੇਸ਼ਾਂ ਦੇ ਵਿਚ ਜਾਂ ਕਬੀਲਿਆਂ ਦੇ ਕੋਲ ਜਾਵਾਂ. ਮੈਂ ਕੋਈ ਬੈਠ ਕੇ ਨਕਸ਼ੇ ਤਿਆਰ ਨਹੀ ਕੀਤੇ ਕਿ ਮੈਂ ਪੰਜ ਸਾਲ ਜਾਂ ਦਸ ਸਾਲ ਵਿਚ ਕੀ ਪ੍ਰਾਪਤੀ ਕਰਾਂਗਾ. ਮੈਂ ਤਾਂ ਹਰ ਰੋਜ ਬਹੁਤ ਹੀ ਸਧਾਰਨ ਤਰੀਕੇ ਦੇ ਨਾਲ ਪ੍ਰਮੇਸ਼ਰ ਦੇ ਸਿੰਘਾਸਨ ਦੇ ਅੱਗੇ ਗਿਆ ਅਤੇ ਮੈਂ ਆਪਣੇ ਆਪ ਨੂੰ ਉਸ ਦੇ ਹਥਾਂ ਵਿਚ ਸੋਨਪ ਦਿੱਤਾ ਅਤੇ ਉਸਦੀ ਅਗੁਵਾਈ ਨੂੰ ਖੋਜਿਆ. ਉਸਨੇ ਯੋਜਨਾ ਪੈਦਾ ਕੀਤੀ. ਉਸਨੇ ਮੈਨੂੰ ਜਿੱਤ ਦੇ ਰਾਹ ਤੇ ਚਲਾਇਆ. ਉਸ ਨੇ ਦਰਵਾਜਿਆਂ ਨੂੰ ਖੋਲਿਆ ਜੋ ਮੈਂ ਕਦੇ ਵੀ ਨਹੀ ਸੀ ਖੋਲ ਸਕਦਾ. ਉਹ ਮੇਰੇ ਲਈ ਇੱਕ ਚਰਵਾਹਾ ਬਣ ਕੇ ਗਿਆ.
ਅਸਲ ਵਿਚ ਬਾਈਬਲ ਦੇ ਵਿਚ ਪ੍ਰਮੇਸ਼ਰ ਨੂੰ ਇੱਕ ਨਾਮ ਦਿੱਤਾ ਗਿਆ ਹੈ ਅਤੇ ਉਹ ਹੈ “ਚਰਵਾਹਾ” ਜ੍ਬੁਰ ਲਿਖਣ ਵਾਲੇ ਨੇ ਕਿਹਾ, “ਯਹੋਵਾਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਗੱਲ ਦੀ ਘਟੀ ਨਹੀ ਹੋਵੇਗੀ” (ਜ੍ਬੁਰ ੨੩:੧) ਯੀਸ਼ੁ ਨੂੰ ਚੰਗਾ ਚਰਵਾਹਾ ਅਤੇ ਮੁਖ ਚਰਵਾਹਾ ਕਿਹਾ ਗਿਆ ਹੈ. “ਚਰਵਾਹਾ” ਸ਼ਬਦ ਪ੍ਰਮੇਸ਼ਰ ਦੇ ਪਿਆਰ ਅਤੇ ਫਿਕਰ ਅਤੇ ਸੁਰਖਿਆ ਦੇ ਗੁਣਾ ਨੂੰ ਵਿਖਾਉਂਦਾ ਹੈ. ਭੇਡਾਂ ਜਿਆਦਾ ਤਰ ਬੇਅਕਲ ਜਾਨਵਰ ਹੁੰਦੀਆਂ ਹਨ. ਉਹ ਬਹੁਤ ਅਸਾਨੀ ਦੇ ਨਾਲ ਰਾਹ ਤੋਂ ਖੁੰਝ ਜਾਂਦੀਆਂ ਹਨ ਅਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲੈਂਦੀਆਂ ਹਨ. ਉਨ੍ਹਾਂ ਨੂੰ ਹਰ ਰੋਜ ਅਗੁਵਾਈ ਦੀ ਲੋੜ ਹੁੰਦੀ ਹੈ. ਉਨਾਹਨ ਦੀ ਜਰੂਰਤ ਬਹੁਤ ਜਿਆਦਾ ਹੁੰਦੀ ਹੈ. ਉਨ੍ਹਾਂ ਨੂੰ ਹਰ ਰੋਜ ਪਾਣੀ ਦੀ ਲੋੜ ਹੁੰਦੀ ਹੈ. ਉਨ੍ਹਾਂ ਨੂੰ ਸੁਰਖਿਆ ਦੀ ਲੋੜ ਹੁੰਦੀ ਹੈ. ਉਨ੍ਹਾਂ ਨੂੰ ਅਗੁਵਾਈ ਦੀ ਲੋੜ ਹੁੰਦੀ ਹੈ.
ਅਸੀਂ ਭੇਡ ਹਾਂ ਅਤੇ ਯੀਸ਼ੁ ਸਦਾ ਮੁਖ ਚਰਵਾਹਾ ਹੈ. ਉਹ ਸਾਨੂੰ ਹਰੀਆਂ ਚਾਰਗਾਹਾਂ ਵਿਚ ਲੈ ਜਾਂਦਾ ਹੈ. ਉਸਦੀ ਯੋਜਨਾ ਸਾਡੇ ਜੀਵਨ ਵਾਸਤੇ ਚੰਗੀ ਹੈ. ਉਹ ਸਾਡੇ ਲਈ ਇੰਤਜਾਮ ਕਰਦਾ ਹੈ. ਜੜ ਅਸੀਂ ਭਟਕ ਜਾਂਦੇ ਹਾਂ ਤਾਂ ਉਹ ਬੜੇ ਆਰਾਮ ਦੇ ਨਾਲ ਸਾਨੂੰ ਸਹੀ ਰਾਹ ਤੇ ਲੈ ਆਉਂਦਾ ਹੈ. ਉਹ ਸਾਨੂੰ ਜਿਉਂਦੇ ਜਲ ਦੀਆਂ ਨਦੀਆਂ ਦੇ ਵਿਚ ਲੈ ਜਾਂਦਾ ਹੈ. ਅਤੇ ਉਹ ਸਾਡੇ ਦਿਲ ਦੀ ਪਿਆਸ ਬੁਝਾਉਂਦਾ ਹੈ. ਉਹ ਸਾਨੂੰ ਸਾਡੇ ਮੁਖ ਦੁਸ਼ਮਨ- ਸੈਤਾਨ ਤੋਂ ਬਚਾਉਂਦਾ ਹੈ.
ਇਹ ਅਭੂਤ ਹੀ ਚੰਗਾ ਹੈ ਕਿ ਅਸੀਂ ਜਾਣੀਏ ਕਿ ਯੀਸ਼ੁ ਮੁਖ ਚਰਵਾਹਾ ਹੈ. ਅਸੀਂ ਉਸਦੀ ਅਗੁਵਾਈ ਤੇ ਪੂਰੀ ਤਰਾਂ ਭਰੋਸਾ ਕਰ ਸਕਦੇ ਹਾਂ. ਮੈਂ ਤੁਹਾਡੇ ਨਾਲ ਇਮਾਨਦਾਰ ਰਹਿਣਾ ਚਾਹੁੰਦਾ ਹਾਂ, ਕਯੀ ਵਾਰ ਮੈਂ ਬਹੁਤ ਹੀ ਬੇਵਕੂਫ਼ ਪ੍ਰਤੀਤ ਹੁੰਦਾ ਹਾਂ. ਕਯੀ ਵਾਰ ਮੈਨੂੰ ਨਹੀ ਪਤਾ ਹੁੰਦਾ ਕਿ ਕੁਝ ਹਾਲਾਤਾਂ ਵਿਚ ਮੈਂ ਕੀ ਕਰਾਂ. ਮੇਰੇ ਜੀਵਨ ਦੇ ਵਾਸਤੇ ਮੇਰੇ ਕੋਲ ਹਰ ਵੇਲੇ ਬੁਧ ਅਤੇ ਸਮਝ ਨਹੀ ਹੁੰਦੀ ਹੈ.
ਪਰ ਮੇਰਾ ਇੱਕ ਚਰਵਾਹਾ ਹੈ. ਉਹ ਸਿਰਫ ਚੰਗਾ ਚਰਵਾਹਾ ਹੀ ਨਹੀ ਹੈ. ਪਰ ਉਹ ਮੁਖ ਚਰਵਾਹਾ ਹੈ. ਉਹ ਹੈ ਜੋ ਮੈਨੂੰ ਖਲੋਤੇ ਪਾਣੀਆਂ ਦੇ ਕੋਲ ਲੈ ਜਾਂਦਾ ਹੈ. ਜੋ ਕਿ ਸ਼ਾਂਤੀ ਦਾ ਸਥਾਨ ਹੈ. ਉਹ ਮੈਨੂੰ ਆਪਣੇ ਨਾਮ ਦੇ ਨਮਿੱਤ ਧਰਮ ਦੇ ਮਾਰਗਾਂ ਤੇ ਮੇਰੀ ਅਗੁਵਾਈ ਕਰਦਾ ਹੈ. ਜਦ ਮੇਰਾ ਕੋਈ ਨਹੀ ਹੁੰਦਾ ਹੈ ਤਾਂ ਉਹ ਮੈਨੂੰ ਬੁੱਧ ਬਖਸ਼ਦਾ ਹੈ. ਉਹ ਹੈ ਜੋ ਮੈਨੂੰ ਵੈਰੀ ਦੇ ਹਮਲਿਆਂ ਤੋਂ ਬਚਾਉਂਦਾ ਹੈ. ਹਰ ਰੋਜ ਜਦ ਮੈਂ ਉਸ ਨਾਲ ਹੁੰਦਾ ਹਾਂ, ਤਾਂ ਮੈਂ ਉਸਦੀ ਆਵਾਜ ਸੁਨ ਪਾਉਂਦਾ ਹਾਂ, ਅਤੇ ਉਸਦੀ ਅਗੁਵਾਈ ਦੇ ਪਿਛੇ ਚੱਲ ਪਾਉਂਦਾ ਹਾਂ. ਇਹ ਕਿਨ੍ਹਾਂ ਚੰਗਾ ਹੈ ਕਿ ਅਸੀਂ ਭਾਵੇਂ ਬੇਵਕੂਫ਼ ਭੇਡਾਂ ਹਾਂ ਪਰ ਸਾਡਾ ਇੱਕ ਚੰਗਾ ਚਰਵਾਹਾ ਹੈ.
ਅਗਰ ਤੁਸੀਂ ਆਪਣੇ ਜੀਵਨ ਵਿਚ ਜਿੱਤ ਚਾਹੁੰਦੇ ਹੋ, ਤਾਂ “ਮੁਖ ਚਰਵਾਹੇ” ਨੂੰ ਆਪਣੇ ਦਿਲ ਵਿਚ ਆਉਣ ਦਿਉ. ਅਤੇ ਅਨੋਖੇ ਚਰਵਾਹੇ ਨੂੰ ਆਪਣੇ ਜੀਵਨ ਵਿਚ ਰਖੋ.
1 ਪਤਰਸ 5:1-4
ਹੁਣ ਮੈਂ ਤੁਹਾਡੀ ਸੰਗਤ ਦੇ ਬਜ਼ੁਰਗਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ। ਮੈਂ ਖੁਦ ਇੱਕ ਬਜ਼ੁਰਗ ਹਾਂ ਅਤੇ ਮਸੀਹ ਦੇ ਤਸੀਹਿਆਂ ਦਾ ਗਵਾਹ ਹਾਂ। ਮੈਂ ਉਸ ਮਹਿਮਾ ਵਿੱਚ ਭਾਗ ਲਵਾਂਗਾ ਜਿਹੜੀ ਸਾਨੂੰ ਦਰਸ਼ਾਈ ਜਾਵੇਗੀ। 2 ਤੁਹਾਨੂੰ ਪਰਮੇਸ਼ੁਰ ਦੇ ਇੱਜੜ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਨੂੰ ਤੁਹਾਡੀ ਨਿਗਰਾਨੀ ਵਿੱਚ ਰੱਖ ਦਿੱਤਾ ਗਿਆ ਹੈ। ਤੁਹਾਨੂੰ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ ਇਸਤੇ ਸਵੈਂ ਇੱਛਾ ਪੂਰਵਕ ਨਜ਼ਰ ਰੱਖਣੀ ਚਾਹੀਦੀ ਹੈ, ਨਾ ਕਿ ਜਿਵੇਂ ਤੁਸੀਂ ਇਹ ਕਰਨ ਲਈ ਮਜ਼ਬੂਰ ਕੀਤੇ ਗਏ ਹੋਵੋਂ। ਤੁਹਾਨੂੰ ਇਹ ਕਰਨ ਲਈ ਉਤਸਾਹਤ ਹੋਣਾ ਚਾਹੀਦਾ ਹੈ, ਪਰ ਕਿਸੇ ਮਾਲੀ ਲਾਭ ਲਈ ਨਹੀਂ। 3 ਇਹ ਲੋਕ ਤੁਹਾਡੀ ਦੇਖਭਾਲ ਹੇਠਾਂ ਰੱਖੇ ਗਏ ਹਨ। ਇਸ ਲਈ ਜ਼ਾਲਮ ਹਾਕਮ ਵਾਂਗ ਨਾ ਬਣੋ ਸਗੋਂ ਇੱਜੜ ਲਈ ਇੱਕ ਉਦਾਹਰਣ ਦੀ ਤਰ੍ਹਾਂ ਹੋਵੋ। 4 ਅਤੇ ਜਦੋਂ ਮੁੱਖ ਆਜੜੀ ਆਵੇਗਾ, ਤੁਸੀਂ ਸ਼ਾਨਦਾਰ ਤਾਜ ਪ੍ਰਾਪਤ ਕਰੋਂਗੇ, ਜੋ ਆਪਣੀ ਸੁੰਦਰਤਾ ਨਹੀਂ ਗੁਆਉਂਦਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
