ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਾਉਦ – ਪ੍ਰਮੇਸ਼ਰ ਦੀ ਪ੍ਰਗਟ ਹਜੂਰੀ
ਜਗ੍ਹਾ ਸੀ ਸਾਉਥ ਅਫ੍ਰੀਕਾ ਦੇ ਵਿਚ ਮੋਰਗਨ ਬੇ. ਸਮਾਂ ਸੀ: ਅਪਾਰ੍ਤ੍ਹਿਦ ਦੇ ਦਿਨ. ਪ੍ਰੋਗਰਾਮ ਸੀ: ਅਲੱਗ ਅਲੱਗ ਜਾਤੀਆਂ ਦੇ ਪਾਸਟਰ ਅਤੇ ਆਗੂ ਇਕਠੇ ਹੋਏ ਸਨ. ਵੇਲਾ: ਆਤਮਿਕ ਬੇਦਾਰੀ ਦੇ ਉੱਪਰ ਕਾਨਫਰੰਸ. ਜਿਸ ਦਿਨ ਮੈਂ ਇਨ੍ਹਾਂ ਆਗੂਆਂ ਦੇ ਨਾਲ ਗੱਲ ਕੀਤੀ ਉਸ ਦਿਨ ਕੁਝ ਵੀ ਅਜੀਬ ਨਹੀ ਸੀ. ਮੈਂ ਆਪਣੀ ਪੁਸਤਕ “ਪ੍ਰਾਥਨਾ ਦੀ ਤਾਕਤ” ਦੇ ਵਿਚ ਜੋ ਪ੍ਰਾਥਨਾ ਦੇ ਉੱਪਰ ਸਿਧਾਂਤ ਸਨ, ਉਨ੍ਹਾਂ ਦੇ ਵਿਚੋਂ ਸਿਖਿਆ ਦਿੱਤੀ. ਜਦ ਮੈਂ ਸਮਾਪਤੀ ਕੀਤੀ, ਇਨ੍ਹਾਂ ਆਗੂਆਂ ਨੇ ਇੱਕ ਆਤਮਿਕ ਭਜਨ ਗਾਉਣਾ ਸ਼ੁਰ੍ਤੁ ਕੀਤਾ. ਅਤੇ ਫਿਰ ਇਹ ਹੋ ਗਿਆ.
ਪ੍ਰਮੇਸ਼ਰ ਦੀ ਹਜੂਰੀ ਨਾਲ ਉਹ ਜਗ੍ਹਾ ਭਰ ਗਈ. ਜਿਵੇਂ ਲੋਕ ਪ੍ਰਮੇਸ਼ਰ ਦੀ ਹਜੂਰੀ ਦੇ ਨਾਲ ਛੁਏ ਗਏ ਉਹ ਗੋਡਿਆਂ ਭਰ ਪ੍ਰਮੇਸ਼ਰ ਦੀ ਹਜੂਰੀ ਨਾਲ ਪਿਘਲ ਗਏ. ਹੋਰ ਉਥੇ ਖੜੇ ਸਨ ਅਤੇ ਅਥਰੂ ਉਨ੍ਹਾਂ ਦੀਆਂ ਅਖਾਂ ਦੇ ਵਿਚੋਂ ਵਹਿ ਰਹੇ ਸਨ.ਕੁਝ ਨੇ ਪਾਪਾਂ ਦਾ ਅੰਗੀਕਾਰ ਕੀਤਾ ਤੇ ਕੁਝ ਨੇ ਮਾਫੀ ਦਾ ਅਨੁਭਵ ਕੀਤਾ. ਅਲਗ ਅਲਗ ਜਾਤੀਆਂ ਦੇ ਲੋਕਾਂ ਦੇ ਵਿਚ ਉਥੇ ਸੰਧੀ ਹੋ ਗਈ. ਅਸੀਂ ਕਾਫੀ ਘੰਟਿਆਂ ਤੱਕ ਅਸੀਂ ਇਸ ਆਤਮਿਕ ਦਸ਼ਾਂ ਦੇ ਵਿਚ ਰਹੇ. ਅਖੀਰ ਵਿਚ ਕਿਸੇ ਨੇ ਕਿਹਾ, ਰਾਤ ਦੇ ਖਾਨੇ ਦਾ ਸਮਾਂ ਹੋ ਗਿਆ, ਅਤੇ ਹੁਣ ਸਾਨੂੰ ਸਮਾਪਤੀ ਦੀ ਲੋੜ ਹੈ. ਪਰ ਕੋਈ ਜਗ੍ਹਾ ਛੱਡ ਕੇ ਨਾ ਗਿਆ. ਅਸੀਂ ਤੀਹ ਮਿੰਟਾਂ ਬਾਅਦ ਉਥੋਂ ਸਸ੍ਥਾਪ੍ਕ ਤੋਰ ਤੇ ਸਮਾਪਤੀ ਕਰ ਦਿੱਤੀ, ਪਰ ਕੋਈ ਵੀ ਉਹ ਜਗ੍ਹਾ ਛੱਡ ਕੇ ਨਾ ਗਿਆ. ਅਖੀਰ ਵਿਚ ਅਸੀਂ ਸਭਾ ਸਮਾਪਤ ਕਰ ਦਿੱਤੀ. ਪਰ ਹਰ ਕੋਈ ਪ੍ਰਮੇਸ਼ਰ ਦੇ ਪ੍ਰਤੀ ਇੱਜਤ ਅਤੇ ਇੱਕ ਦੂਜੇ ਦੇ ਪ੍ਰਤੀ ਪਿਆਰ ਦੇ ਨਾਲ ਉਥੋਂ ਗਿਆ.
ਜੋ ਉਸ ਦਿਨ ਹੋਇਆ ਉਸ ਦੀ ਨਕਲ ਨਹੀ ਕੀਤੀ ਜਾ ਸਕਦੀ. ਪ੍ਰਮੇਸ਼ਰ ਦਾ ਇਹੋ ਜਿਹਾ ਸਾਹਮਣਾ ਆਪਣੇ ਆਪ ਤਿਆਰ ਨਹੀ ਕੀਤਾ ਜਾ ਸਕਦਾ ਹੈ. ਇਹ ਸਿਰਫ ਹੇਠਾਂ ਭੇਜਿਆ ਜਾ ਸਕਦਾ ਹੈ. ਪਰ ਅਸੀਂ ਆਪਣੇ ਜੀਵਨ ਨੂੰ ਇਸ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਕਿ ਅਸੀਂ ਉਸਦੀ ਹਜੂਰੀ ਵਿਚ ਹਰ ਰੋਜ ਜੀ ਸਕਦੇ ਹਾਂ ਅਤੇ ਉਸਦੀ ਹਜੂਰੀ ਵਿਚ ਹਰ ਰੋਜ ਰਹਿ ਸਕਦੇ ਹਾਂ. ਅਸੀਂ ਉਸ ਨੂੰ ਜਾਣ ਸਕਦੇ ਹਾਨਾ ਤੇ ਸਚਮੁਚ ਜਾਣ ਸਕਦੇ ਹਾਂ. ਅਸੀਂ ਉਸਦੀ ਅਗੁਵਾਈ ਨੂੰ ਅਤੇ ਉਸਦੀ ਤਾਕਤ ਨੂੰ ਆਪਣੇ ਜੀਵਨ ਵਿਚ ਜਾਣ ਸਕਦੇ ਹਾਂ. ਬੇਦਾਰੀ ਦਾ ਅਰਥ ਹੈ ਕਿ ਇੱਕ ਜਿਉਂਦੇ ਅਤੇ ਜਬਰਦਸਤ ਸਬੰਧ ਵੱਲ ਮੁੜਨਾ. ਇਹ ਪ੍ਰਮੇਸ਼ਰ ਨੂੰ ਆਪਣੇ ਜੀਵਨ ਦੀਆਂ ਛੋਟੀਆਂ ਗੱਲਾਂ ਵਿਚ ਜਾਨਣਾ ਹੈ ਅਤੇ ਉਸਦੇ ਆਤਮਾ ਦੇ ਨਾਲ ਭਰਨਾ ਹੈ.
ਦਾਉਦ ਨੇ ਪ੍ਰਮੇਸ਼ਰ ਦੀ ਹਜੂਰੀ ਵਾਸਤੇ ਆਪਣੀ ਜਰੂਰਤ ਨੂੰ ਸਮਝਿਆ ਕਿ ਉਹ ਅਧਿਕਾਰ ਅਤੇ ਅਗੁਵਾਈ ਦੇ ਕਿਹੜੇ ਪਦ ਦੇ ਉੱਪਰ ਹੈ. ਉਸ ਨੂੰ ਉਨ੍ਹਾਂ ਯੁਧਾਂ ਵਾਸਤੇ ਜਿਹੜੀਆਂ ਉਸ ਨੇ ਲੜਨੀਆਂ ਸਨਾ ਤੇ ਜਿਹਦੇ ਫੈਂਸਲੇ ਉਸ ਨੇ ਕਰਨੇ ਸਨ, ਉਨ੍ਹਾਂ ਵਾਸਤੇ ਪ੍ਰਮੇਸ਼ਰ ਦੀ ਹਜੂਰੀ ਦੀ ਲੋੜ ਸੀ. ਇਹ ਬਹੁਤ ਹੀ ਸਮਝਣ ਵਾਲੀ ਗੱਲ ਹੈ ਕਿ ਉਸ ਨੇ ਜੋ ਕੁਝ ਵੀ ਕੀਤਾ ਉਸ ਵਿਚ ਪ੍ਰਮੇਸ਼ਰ ਦੀ ਹਜੂਰੀ ਸੀ. “ਵਾਚਾ ਦਾ ਸੰਦੂਕ” ਦਾਉਦ ਦੇ ਰਾਜ ਦੇ ਵਿਚ ਪ੍ਰਮੇਸ਼ਰ ਦੀ ਪ੍ਰਗਟ ਹਜੂਰੀ ਨੂੰ ਵਿਖਾਉਂਦਾ ਸੀ. ਇਸ ਦੇ ਵਿਚ ਦਯਾ ਦਾ ਸਿੰਘਾਸਨ ਸੀ ਅਤੇ ਇਸਦੇ ਉੱਪਰ ਦਯਾ ਦਾ ਸਿੰਘਾਸਨ ਸੀ. ਪਰ ਕਈ ਸਾਲ ਪਹਿਲਾਂ ਵਾਚਾ ਦੇ ਸੰਦੂਕ ਤੇ ਪ੍ਲਿਸ੍ਤੀਆਂ ਦਾ ਕਬਜਾ ਸੀ. ਦਾਉਦ ਦੀ ਇਹ ਗਹਿਰੀ ਇਛਾ ਸੀ ਕਿ ਪ੍ਰਮੇਸ਼ਰ ਦੀ ਹਜੂਰੀ ਇਸਰਾਇਲ ਦੇ ਵਿਚ ਵਾਪਿਸ ਆਵੇ.
ਅਗਲੇ ਹਫਤੇ ਅਸੀਂ ਵੇਖਾਂਗੇ ਕਿ ਦਾਉਦ ਨੇ ਵਾਚਾ ਦੇ ਸੰਦੂਕ ਨੂੰ ਕਿਵੇਂ ਸੰਭਾਲਿਆ. ਪਰ ਸਭ ਤੋਂ ਪਹਿਲਾਂ ਇਹ ਸਮਝਣ ਵਾਲੀ ਗੱਲ ਹੈ ਕਿ ਦਾਉਦ ਕਿੰਨਾਂ ਜਿਆਦਾ ਸਮਰਪਿਤ ਸੀ ਕਿ ਉਹ ਵਾਚਾ ਦੇ ਸੰਦੂਕ ਨੂੰ ਯਹੂਦੀ ਜੀਵਨ ਵਿਚ ਵਾਪਿਸ ਲੈ ਕੇ ਆਵੇ. ਪ੍ਰਮੇਸ਼ਰ ਨੇ ਸ਼ੁਰੂ ਵਿਚ ਇਸਰਾਇਲੀ ਲੋਕਾਂ ਨੂੰ ਕਿਹਾ ਸੀ, ਇਸਦੇ ਢਕਨ ਦੇ ਉੱਪਰ ਜੋ ਦੋ ਕਰੂਬ ਹਨ, ਜੋ ਕਿ ਵਾਚਾ ਦੇ ਸੰਦੂਕ ਦੇ ਉੱਪਰ ਉਹ =, ਮੈਂ ਤੁਹਾਨੂੰ ਮਿਲਿਆ ਕਰਾਂਗਾ ਅਤੇ ਇਸਰਾਇਲੀ ਲੋਕਾਂ ਲਈ ਆਪਣੇ ਹੁਕਮਾਂ ਨੂੰ ਦਸਿਆ ਕਰਾਂਗਾ.” (ਕੂਚ ੨੫:੨੨) ਦਾਉਦ ਜਾਣਦਾ ਸੀ ਕਿ ਪਿਛਲੇ ਸਮਿਆਂ ਦੇ ਵਿਚ ਪ੍ਰਮੇਸ਼ਰ ਇਸਰਾਇਲ ਦੇ ਲੋਕਾਂ ਦੇ ਨਾਲ ਮਿਲਿਆ ਕਰਦਾ ਸੀ ਅਤੇ ਉਹ ਉਨ੍ਹਾਂ ਨਾਲ ਫਿਰ ਤੋਂ ਮਿਲਣਾ ਚਾਹੁੰਦਾ ਸੀ.
ਦਾਉਦ ਦੇ ਜੀਵਨ ਦੇ ਦੌਰਾਨ ਪ੍ਰਮੇਸ਼ਰ ਦੀ ਹਜੂਰੀ ਆਮ ਲੋਕਾਂ ਵਿਚ ਆਈ ਸੀ. ਪੰਤੇਕੁਤਸ ਦੇ ਦਿਨ ਤੋਂ, ਪ੍ਰਮੇਸ਼ਰ ਦੀ ਹਜੂਰੀ ਪੂਰੇ ਬ੍ਰਹਿਮੰਡ ਵਿਚ ਆ ਗਈ ਹੈ. ਇਹ ਉਨ੍ਹਾਂ ਸਭ ਲੋਕਾਂ ਦੇ ਅੰਦਰ ਵਾਸ ਕਰਦੀ ਹੈ ਜੋ ਯੀਸ਼ੁ ਨੂੰ ਜਾਣਦੇ ਅਤੇ ਉਸ ਉੱਪਰ ਵਿਸ਼ਵਾਸ ਕਰਦੇ ਹਨ. ਪਰ ਮੈਂ ਇਸ ਗੱਲ ਪ੍ਰਤੀ ਕਾਇਲ ਹਾਂ ਕਿ ਸਾਨੂੰ ਉਹੀ ਚਾਹਤ ਸਾਡੇ ਦਿਲਾਂ ਵਿਚ ਚਾਹੀਦੀ ਹੈ ਜੋ ਕਿ ਦਾਉਦ ਦੇ ਅੰਦਰ ਸੀ. ਉਸਦੀ ਚਾਹਤ ਸੀ ਕਿ ਉਹ ਪ੍ਰਮੇਸ਼ਰ ਦੀ ਹਜੂਰੀ ਨੂੰ ਜਾਨੇ ਅਤੇ ਉਸ ਵਿਚ ਚੱਲੇ. ਇਹੀ ਚਾਹਤ ਨੂੰ ਮੂਸਾ ਨੇ ਬੋਲਿਆ ਜਦ ਉਸ ਨੇ ਕਿਹਾ, ਫਿਰ ਮੂਸਾ ਨੇ ਉਸ ਨੂੰ ਕਿਹਾ, “ਜੇਕਰ ਤੇਰੀ ਹਜੂਰੀ ਸਾਡੇ ਨਾਲ ਨਾ ਜਾਵੇ ਤਾਂ ਸਾਨੂੰ ਇਥੋਂ ਨਾ ਭੇਜ.” (ਕੂਚ ੩੩:੧੫) ਦਾਉਦ ਅਤੇ ਮੂਸਾ, ਜੋ ਕਿ ਇਸਰਾਇਲ ਦੇ ਦੋ ਮਹਾਨ ਆਗੂ ਹੋਏ ਹਨ, ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਪ੍ਰਮੇਸ਼ਰ ਦੀ ਪ੍ਰਗਟ ਹਜੂਰੀ ਦੀ ਲੋੜ ਹੈ ਜੇਕਰ ਉਹ ਉਨ੍ਹਾਂ ਦੇ ਲੋਕਾਂ ਦੀ ਅਗੁਵਾਈ ਕਰੇ.
ਅੱਜ ਇਹ ਕੋਈ ਅਲੱਗ ਨਹੀ ਹੈ. ਸਾਡੇ ਦਿਲਾਂ ਦੇ ਅੰਦਰ ਉਸ ਨੂੰ ਜਾਣਨ ਦੀ ਚਾਹਤ ਹੋਣੀ ਚਾਹੀਦੀ ਹੈ, ਉਸ ਨਾਲ ਸਾਨੂੰ ਚਲਨਾ ਚਾਹੀਦਾ ਹੈ, ਅਤੇ ਉਸਦੀ ਅਗੁਵਾਈ ਦੇ ਵਿਚ ਚਲਨਾ ਚਾਹੀਦਾ ਹੈ. ਸਾਡਾ ਵੀ ਇਹ ਸਮਰਪਣ ਹੋਣਾ ਚਾਹੀਦਾ ਹੈ ਕਿ ਉਸਦੀ ਹਜੂਰੀ ਸਾਡੇ ਜੀਵਨ ਦਾ ਕੇਂਦਰ ਹੋਵੇ. ਇਹ ਆਗੂ ਆਪਣੇ ਆਤਮਾ ਵਿਚ ਸਮ੍ਰਥੀ ਹੋਣਗੇ, ਪ੍ਰਮੇਸ਼ਰ ਦੇ ਲੋਕਾਂ ਵਿਚ ਉਹ ਦੀਨ ਲੋਕ ਹੋਣਗੇ. ਜੇਕਰ ਬੇਦਾਰੀ ਆਵੇਗੀ, ਫਿਰ ਪ੍ਰਮੇਸ਼ਰ ਦੇ ਆਦਮੀਆ ਤੇ ਔਰਤਾਂ ਇਹ ਜਾਣਨਗੇ ਕਿ ਉਨ੍ਹਾਂ ਨੂੰ ਉਸਦੀ ਤਾਕਤ ਅਤੇ ਹਜੂਰੀ ਨੂੰ ਜਾਣਨ ਦੀ ਲੋੜ ਹੈ.
ਕੂਚ 25:17-22
17 ਫ਼ੇਰ ਇੱਕ ਢੱਕਣ ਬਨਾਉਣ ਇਸ ਨੂੰ ਸ਼ੁੱਧ ਸੋਨੇ ਨਾਲ ਬਨਾਉਣਾ ਇਹ ਢਾਈ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਹੋਣਾ ਚਾਹੀਦਾ ਹੈ। 18 ਫ਼ੇਰ ਕੁੱਟੇ ਹੋਏ ਸੋਨੇ ਦੀ ਪੱਤਰੀਆਂ ਤੋਂ ਦੋ ਕਰੂਬੀ ਦੂਤ ਬਣਾਓ ਅਤੇ ਉਨ੍ਹਾਂ ਨੂੰ ਢੱਕਣ ਦੇ ਹਰ ਪਾਸੇ ਉੱਤੇ ਲਾਓ। 19 ਇੱਕ ਦੂਤ ਨੂੰ ਢੱਕਣ ਦੇ ਇੱਕ ਸਿਰੇ ਉੱਤੇ ਲਗਾਉ ਅਤੇ ਦੂਸਰੇ ਦੂਤ ਨੂੰ ਦੂਸਰੇ ਉੱਤੇ। ਇਨ੍ਹਾਂ ਦੋਹਾਂ ਦੂਤਾਂ ਨੂੰ ਢੱਕਣ ਨਾਲ ਇੱਕਮਿਕ ਕਰ ਦਿਉ। 20 ਇਨ੍ਹਾਂ ਦੂਤਾਂ ਦੇ ਖੰਭ ਅਕਾਸ਼ ਵੱਲ ਫ਼ੈਲੇ ਹੋਣੇ ਚਾਹੀਦੇ ਹਨ। ਦੂਤਾਂ ਨੇ ਸੰਦੂਕ ਨੂੰ ਆਪਣੀਆਂ ਖੰਭਾਂ ਨਾਲ ਕਜਿਆ ਹੋਣਾ ਚਾਹੀਦਾ ਹੈ। ਦੂਤਾਂ ਦਾ ਚਿਹਰਾ ਇੱਕ ਦੂਸਰੇ ਦੇ ਸਾਹਮਣੇ ਹੋਣਾ ਚਾਹੀਦਾ ਹੈ, ਢੱਕਣ ਵੱਲ ਦੇਖਦਿਆਂ ਹੋਇਆਂ।21 “ਮੈਂ ਤੁਹਾਨੂੰ ਇਕਰਾਰਨਾਮਾ ਦਿਆਂਗਾ। ਉਸ ਇਕਰਾਰਨਾਮੇ ਨੂੰ ਸੰਦੂਕ ਵਿੱਚ ਰੱਖ ਦਿਉ, ਅਤੇ ਸੰਦੂਕ ਉੱਪਰ ਢੱਕਣ ਰੱਖ ਦੇਣਾ। 22 ਜਦੋਂ ਮੈਂ ਤੈਨੂੰ ਮਿਲਾਂਗਾ, ਮੈਂ ਢੱਕਣ ਉੱਤੇ ਕਰੂਬੀ ਫ਼ਰਿਸ਼ਤਿਆਂ ਦੇ ਵਿੱਚਕਾਰੋਂ ਬੋਲਾਂਗਾ ਜਿਹੜੇ ਇਕਰਾਰਨਾਮੇ ਦੇ ਸੰਦੂਕ ਉੱਪਰ ਹਨ। ਉਸ ਥਾਂ ਤੋਂ ਮੈਂ ਇਸਰਾਏਲ ਦੇ ਲੋਕਾਂ ਨੂੰ ਆਪਣੇ ਸਾਰੇ ਹੁਕਮ ਸੁਣਾਵਾਂਗਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
