Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਅਲ੍ਫਾ ਅਤੇ ਉਮੇਗਾ

“ਮੈਂ ਅਲਫਾ ਅਤੇ ਉਮੇਗਾ ਹਾਂ,” ਪ੍ਰਭੁ ਫਰਮਾਉਂਦਾ ਹੈ, “ਜੋ ਸੀ ਅਤੇ ਜੋ ਹੈ, ਅਤੇ ਜੋ ਆਉਣ ਵਾਲਾ ਹੈ, ਸਰਬਸ਼ਕਤੀ ਮਾਨ” (ਪ੍ਰਕਾਸ਼ ਦੀ ਪੋਥੀ ੧:੮ ਨਵਾਂ ਸੰਸਕਰਨ)

ਉਸ ਜਹਾਜ਼ ਦੀ ਯਾਤਰਾ ਮੇਰੇ ਦਿਮਾਗ ਵਿਚ ਪੂਰੀ ਜਿੰਦਗੀ  ਰਹੇਗੀ। ਇਹ ੧੯੮੮ ਦੇ ਗਰਮੀਆਂ ਦੇ ਦਿਨ ਸਨ। ਮੈਂ ਅਕਸਰ ਹੀ ਐਟਲਾਂਟਿਕ ਮਹਾਂਸਾਗਰ ਦੇ ਉਪਰ ਜਦ ਜਹਾਜ਼ ਲੰਘਦਾ ਹੈ ਤਾਂ ਮੈਂ ਸੋ ਜਾਂਦਾ ਹਾਂ। ਪਰ ਉਸ ਦਿਨ ਮੈਂ ਸੋ ਨਹੀ ਸਕਿਆ। ਮੇਰੀ ਸੀਟ ਜੋ ਕਿ ਖਿੜਕੀ ਦੇ ਨਾਲ ਸੀ ਉਹ ਮੇਰੇ ਲਈ ਪਵਿੱਤਰ ਸਥਾਨ ਬਣ ਗਈ। ਮੈਂ ਸ਼ਾਂਤ ਬੈਠ ਕੇ ਪ੍ਰਾਥਨਾ ਕਰ ਰਿਹਾ ਸੀ ਅਤੇ ਪ੍ਰਮੇਸ਼ਰ ਦੇ ਚਿਹਰੇ ਨੂੰ ਲਭ ਰਿਹਾ ਸੀ। ਮੈਂ ਸੰਸਾਰ ਦੇ ਇੱਕ ਆਤਮਿਕ ਤੌਰ ਤੇ ਹਨ੍ਹੇਰੇ ਦੇਸ਼ ਦੇ ਵੱਲ ਜਾ ਰਿਹਾ ਸੀ। ਰੋਮਾਨੀਆ ਦੇ ਵਿਚ।

ਨਿਕੋਲੋ ਕਿਸੁਕੋ, ਜੋ ਕਿ ਰੋਮਾਨੀਆ ਦਾ ਦੁਸਟ ਤਾਨਾਸ਼ਾਹ ਸੀ, ਉਸ ਨੇ ਮਸੀਹੀ ਲੋਕਾਂ ਨੂੰ ਬਹੁਤ ਸਤਾਇਆ ਸੀ, ਅਤੇ ਉਸ ਦੇਸ਼ ਵਿਚ ਹਾਲਤ ਬਹੁਤ ਹੀ ਬਦਤਰ ਹੋ ਰਹੇ ਸਨ। ਜਦ ਮੈਂ ਉਸ ਦਿਨ ਜਹਾਜ਼ ਦੇ ਉੱਪਰ ਪ੍ਰਾਥਨਾ ਕੀਤੀ, ਇੱਕ ਪੁਰਾਣਾ ਜਬੂਰ ਮੇਰੇ ਦਿਲ ਵਿਚ ਇਸ ਸਮੇਂ ਦੇ ਵਿਚ ਆ ਗਿਆ। – ਤੇਰੀ ਵਫਾਦਾਰੀ ਮਹਾਨ ਹੈ। ਮੇਰਾ ਇੱਕ ਮਿੱਤਰ ਮੈਨੂੰ ਜਰਮਨੀ ਦੇ ਹਵਾਈ ਅੱਡੇ ਤੇ ਮਿਲਿਆ ਜੋ ਕੀ ਮੁਨਿਕ ਦੇ ਵਿਚ ਹੈ। ਉਹ ਮੇਰੀ ਚਿੰਤਾ ਕਰ ਰਿਹਾ ਸੀ ਕਿਉਂਕਿ ਮੈਂ ਕਯੀ ਵਾਰ ਉਸ ਦੇਸ਼ ਦੇ ਵਿਚ ਯਾਤਰਾ ਕੀਤੀ ਸੀ।  ਉਸ ਨੂੰ ਮਹਿਸੂਸ ਹੋ ਰਿਹਾ ਸੀ ਕੀ  ਜੇਕਰ ਮੈਂ ਰੋਮਾਨਿਆ ਦੇ ਵ੍ਬਿਚ ਗਿਆ ਤਾਂ ਮੈਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪਰ ਮੈਂ ਆਪਣੇ ਸਫਰ ਦੇ ਬਾਰੇ ਵਿਚ ਬਹੁਤ ਯਕੀਨ ਰਖਦਾ ਸੀ। ਉਹ ਜ੍ਬੁਰ ਮੇਰੇ ਲਈ ਬਹੁਤ ਹੀ ਜਿਆਦਾ ਉਤਸ਼ਾਹ ਲੈ ਕੇ ਆਇਆ ਸੀ, ਕੀ ਮੈਨੂੰ ਚਿੰਤਾ ਕਰਨ ਦੀ ਲੋੜ ਨਹੀ ਸੀ।

ਪਰ ਜਦ ਅਗਲੀ ਰਾਤ ਮੇਰੀ ਟ੍ਰੇਨ ਰੋਮਾਨਿਆ ਦੀ ਸੀਮਾ ਦੇ ਉੱਪਰ ਪਹੁੰਚੀ ਤਾਂ ਮੈਨੂੰ ਸਿਪਾਹੀਆਂ ਨੇ ਰੇਲ ਵਿਚੋਂ ਬਾਹਰ ਕਢ ਲਿਆ। ਉਨ੍ਹਾਂ ਨੇ ਆਪਣੀਆ ਬੰਦੂਕਾਂ ਨਾਲ ਮੈਨੂੰ ਸਾਰੀ ਰਾਤ ਘੇਰ ਕੇ ਰਖਿਆ। ਮੈਂ ਨਹੀ ਸੀ ਜਾਣਦਾ ਕੀ ਹੋਣ ਵਾਲਾ ਹੈ। ਮੈਨੂੰ ਨਹੀ ਸੀ ਪਤਾ ਕੀ ਮੈਂ ਆਪਣੇ ਪਰਿਵਾਰ ਨੂੰ ਫਿਰ ਕਦੇ ਵੇਖ ਪਾਵਾਂਗਾ ਕੀ ਨਹੀ। ਮੈਂ ਨਹੀ ਸੀ ਜਾਣਦਾ ਕਿ ਮੈਂ ਕੈਦ ਵਿਚ ਜਾ ਰਿਹਾ ਸੀ। ਮੈਂ ਬਹੁਤ ਹੀ ਨਿਰਾਸ਼ ਸੀ। ਪਰ ਇਹ ਜਬੂਰ ਮੇਰੇ ਅੰਦਰ ਬਾਰ ਬਾਰ ਆਇਆ, “ਤੇਰੀ ਵਫਾਦਾਰੀ ਮਹਾਨ ਹੈ, ਤੇਰੀ ਵਫਾਦਾਰੀ ਮਹਾਨ ਹੈ” ਮੈਂ ਗੀਤ ਗਾ ਕੇ ਪ੍ਰਮੇਸ਼ਰ ਦੀ ਅਰਾਧਨਾ ਕਰਨੀ ਸ਼ੁਰੂ ਕਰ ਦਿੱਤੀ।

ਅਖੀਰ ਵਿਚ ਮੈਨੂੰ ਦੇਸ਼ ਵਿਚੋਂ ਬਾਹਰ ਕਢ ਦਿੱਤਾ ਗਿਆ। ਅਖੀਰਲੀ ਗੱਲ ਜੋ ਕਿ ਮੈਨੂੰ ਰੋਮਾਨੀਆਂ ਦੇ ਸਿਪਾਹੀਆਂ ਨੇ ਕਹੀ ਉਹ ਇਹ ਸੀ, “ਜਦ ਤੱਕ ਤੂੰ ਜਿਉਂਦਾ ਰਹੇਂਗਾ, ਤੂੰ ਮੁੜ ਕਦੇ ਵੀ ਰੋਮਾਨੀਆ ਦੀ ਧਰਤੀ ਤੇ ਆਪਣਾ ਪੈਰ ਨਹੀ ਰਖ ਸਕੇਂਗਾ।”ਮੇਰਾ ਦਿਲ ਟੁੱਟ ਗਿਆ ਜਦ ਉਨ੍ਹਾਂ ਨੇ ਮੈਨੂੰ ਪਛਮ ਵੱਲ ਜਾਣ ਵਾਲੀ ਟ੍ਰੇਨ ਤੇ ਬਿਠਾ ਦਿੱਤਾ। ਪਰ ਇਹ ਪੁਰਾਣਾ ਜਬੂਰ ਮੇਰੇ ਦਿਲ ਵਿਚ ਆਉਂਦਾ ਰਿਹਾ, “ ਤੇਰੀ ਵਫਾਦਾਰੀ ਮਹਾਨ ਹੈ।”

ਇੱਕ ਸਾਲ ਬਾਅਦ ਰੋਮਾਨੀਆ ਦੇ ਵਿਚ ਅੰਦੋਲਨ ਛਿੜ ਗਿਆ। ਜਤੇ ਕਿਸ੍ਕੂ ਦਾ ਦੁਸਟ ਰਾਜ ਖਤਮ ਹੋ ਗਿਆ। ਮੈਂ ਇਸ ਅੰਦੋਲਨ ਦੇ ਅਖੀਰ ਦੇ ਵਿਚ ਉਸ ਦੇਸ਼ ਵਿਚ ਵਾਪਿਸ ਗਿਆ। ਮੈਂ ਕਦੇ ਨਹੀ ਭੁਲਾਂਗਾ ਜਦ ਮੈਂ ਆਪਣਾ ਪੈਰ ਦੁਬਾਰਾ ਤੋਂ ਰੋਮਾਨੀਆਂ ਦੀ ਧਰਤੀ ਤੇ ਰਖਿਆ ਅਤੇ ਉਹ ਹੀ ਜਬੂਰ ਦੇ ਸ਼ਬਦ ਮੈਨੂੰ ਫਿਰ ਤੋਂ ਯਾਦ ਆਏ, “ਤੇਰੀ ਵਫਾਦਾਰੀ ਮਹਾਨ ਹੈ।”

ਮੈਂ ਉਸ ਰਾਤ ਪ੍ਰਮੇਸ਼ਰ ਦੇ ਬਾਰੇ ਵਿਚ ਇਸ ਸਚਾਈ ਨੂੰ ਜਾਣਿਆ। ਪ੍ਰਮੇਸ਼ਰ ਸਭ ਕੁਝ ਜਾਣਦਾ ਸੀ ਜੋ ਕਿ ਮੇਰੇ ਜੀਵਨ ਵਿਚ ਹੋਣ ਵਾਲਾ ਸੀ। ਉਸ ਨੂੰ ਮੇਰੀ ਗ੍ਰਿਫਤਾਰੀ ਬਾਰੇ ਪਤਾ ਸੀ। ਉਸ ਨੂੰ ਅੰਦੋਲਨ ਬਾਰੇ ਪਤਾ ਸੀ। ਉਸਦੀ ਯੋਜਨਾ ਮੇਰੀ ਯੋਜਨਾ ਤੋਂ ਵੱਡੀ ਸੀ। ਉਸ ਦੇ ਰਾਹ ਮੇਰੇ ਰਾਹਾਂ ਤੋਂ ਵੱਡੇ ਹਨ। ਉਹ ਸਦੀਪਕ ਹੈ। ਉਹ ਅੰਤ ਬਾਰੇ ਸ਼ੁਰੂ ਦੇ ਵਿਚ ਹੀ ਜਾਣਦਾ ਹੈ। ਕਿਉਂਕਿ ਉਹ ਆਦਿ ਤੋਂ ਹੈ ਅਤੇ ਅੰਤ ਤੋਂ ਬਾਅਦ ਵੀ ਉਹ ਹੈ।

ਇਸੇ ਲਈ ਬਾਈਬਲ ਦਸਦੀ ਹੈ ਕਿ ਯੀਸ਼ੁ “ਅਲ੍ਫਾ ਅਤੇ ਉਮੇਗਾ” ਹੈ। ਇਹ ਪ੍ਰਮੇਸ਼ਰ ਦਾ ਇਹੋ ਜਿਹਾ ਨਾਮ ਹੈ ਜਿਸ ਨੂੰ ਸਮਝਨਾ ਸਭ ਤੋਂ ਔਖਾ ਹੈ। ਯੀਸ਼ੁ ਸੀ, ਯੀਸ਼ੁ ਹੈ, ਅਤੇ ਯੀਸ਼ੁ ਆਉਣ ਵਾਲਾ ਹੈ। ਉਹ ਸਦੀਪਕ ਹੈ। ਉਸ ਦੇ ਨਾਮ ਨੂੰ ਸਮਝਨਾ ਔਖਾ ਹੈ ਕਿਉਂਕਿ ਅਸੀਂ ਸਮੇਂ  ਅਤੇ ਖੇਤਰ ਦੇ ਵਿਚ ਰਹਿੰਦੇ ਹਾਂ। ਪਰ ਉਹ ਸਾਡੇ ਸਮੇਂ ਅਤੇ ਖੇਤਰ ਤੋਂ ਬਾਅਦ ਹੈ। ਇਸ ਤੋਂ ਪਹਿਲਾਂ ਕਿ ਕੁਝ ਵੀ ਸੀ, ਉਹ ਸੀ। ਅਤੇ ਜਦ ਸੰਸਾਰ ਖਤਮ ਹੋ ਜਾਵੇ, ਉਹ ਉਥੇ ਹੀ ਹੋਵੇਗਾ।

ਉਹ ਆਦਿ ਹੈ ਅਤੇ ਅੰਤ ਹੈ। ਕਿਉਂਕਿ ਉਹ ਆਦਿ ਵਿਚ ਵਸਤੂਆਂ ਦੇ ਰਚੇ ਜਾਂ  ਤੋਂ ਪਹਿਲਾਂ ਸੀ। ਅਤੇ ਸਭ ਚੀਜਾਂ ਤੋਂ ਬਾਅਦ ਵੀ ਉਹ ਹੋਵੇਗਾ। ਉਸ ਨੂੰ ਸਮਝਨਾ ਬਹੁਤ ਹੀ ਔਖਾ ਹੈ। ਪਰ ਉਸਦੇ ਸੁਭਾਅ ਦੇ ਇਸ ਵਿਵਹਾਰਿਕ ਹਿੱਸੇ ਦਾ ਅਨੁਭਵ ਕਰਨਾ ਬਹੁਤ ਹੀ ਮਹਿਮਾ ਵਾਲਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਕਿਸੇ ਹਾਲਤ ਦੇ ਵਿਚ ਹੁੰਦੇ ਹਾਂ ਉਹ ਪਹਿਲਾਂ ਹੀ ਜਾਣਦਾ ਹੈ। ਉਹ ਸਭ ਕੁਝ ਸ਼ੁਰੂ ਹੋਣ ਤੋਂ ਪਹਿਲਾਂ ਉਥੇ ਸੀ ਅਤੇ ਸਦੀਆਂ ਪ੍ਰੀਖਿਆਵਾਂ ਅਤੇ ਜਿੱਤਾਂ ਦੇ ਬਾਅਦ ਵੀ ਉਹ ਹੋਵੇਗਾ। ਅਗੀ ਵਾਰ ਜਦ ਤੁਸੀਂ ਨਾ ਸਮਝੋ ਕਿ ਤੁਹਾਡੇ ਜੀਵਨ ਵਿਚ ਕੀ ਹੋ ਰਿਹਾ ਹੈ। ਤਾਂ ਸਿਰਫ ਯਾਦ ਕਰਨਾ, “ਤੇਰੀ ਵਫਾਦਾਰੀ ਮਹਾਨ ਹੈ”

ਪਰਕਾਸ਼ ਦੀ ਪੋਥੀ 1:4-8

ਯੂਹੰਨਾ ਵੱਲੋਂ,

ਅਸਿਯਾ ਦੇ ਸੂਬੇ ਵਿੱਚ ਸੱਤ ਕਲੀਸਿਯਾਵਾਂ ਨੂੰ:ਉਸ ਇੱਕ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ, ਜੋ ਹੈ, ਜੋ ਹਮੇਸ਼ਾ ਸੀ ਅਤੇ ਜੋ ਆ ਰਿਹਾ ਹੈ; ਅਤੇ ਉਸ ਦੇ ਤਖਤ ਦੇ ਅੱਗੇ ਦੇ ਸੱਤ ਆਤਮਿਆਂ ਵੱਲੋਂ ਅਤੇ ਯਿਸੂ ਮਸੀਹ ਵੱਲੋਂ। 5 ਯਿਸੂ ਇੱਕ ਵਫ਼ਾਦਾਰ ਗਵਾਹ ਹੈ ਉਹ ਉਨ੍ਹਾਂ ਵਿੱਚੋਂ ਪਹਿਲਾ ਸੀ ਜਿਨ੍ਹਾਂ ਨੂੰ ਮੌਤ ਤੋਂ ਜਿਵਾਲਿਆ ਗਿਆ ਸੀ। ਯਿਸੂ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ।ਯਿਸੂ ਹੀ ਹੈ ਜਿਸਨੇ ਸਾਨੂੰ ਪਿਆਰ ਕੀਤਾ ਅਤੇ ਉਸ ਦੇ ਲਹੂ ਰਾਹੀਂ ਸਾਨੂੰ ਆਪਣੇ ਪਾਪਾਂ ਤੋਂ ਮੁਕਤ ਕੀਤਾ। 6 ਯਿਸੂ ਨੇ ਸਾਨੂੰ ਆਪਣੀ ਮਿਹਨਤ ਨਾਲ ਬਣਾਇਆ ਹੈ। ਉਸ ਨੇ ਸਾਨੂੰ ਅਜਿਹੇ ਜਾਜਕ ਬਣਾਇਆ ਜਿਹੜੇ ਉਸ ਦੇ ਪਿਤਾ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਇੱਥੇ ਉਸ ਨੂੰ ਹਮੇਸ਼ਾ ਅਤੇ ਹਮੇਸ਼ਾ ਮਹਿਮਾ ਅਤੇ ਸ਼ਕਤੀ ਹੋਵੇ। ਆਮੀਨ।7 ਦੇਖੋ, ਯਿਸੂ ਬੱਦਲਾਂ ਦੇ ਸੰਗ ਆ ਰਿਹਾ ਹੈ। ਹਰ ਕੋਈ ਉਸ ਨੂੰ ਦੇਖੇਗਾ, ਉਹ ਵੀ ਵੇਖਣਗੇ ਜਿਨ੍ਹਾਂ ਨੇ ਉਸ ਨੂੰ ਛੇਕਿਆ [a] ਸੀ। ਧਰਤੀ ਦੇ ਸਾਰੇ ਲੋਕ ਉਸ ਦੇ ਕਾਰਣ ਉੱਚੀ-ਉੱਚੀ ਵਿਰਲਾਪ ਕਰਨਗੇ। ਹਾਂ, ਅਜਿਹਾ ਵਾਪਰੇਗਾ। ਆਮੀਨ।8 ਪ੍ਰਭੂ ਪਰਮੇਸ਼ੁਰ ਆਖਦਾ ਹੈ, “ਮੈਂ ਹੀ ਅਲਫ਼ਾ ਤੇ ਓਮੇਗਾ ਹਾਂ। ਮੈਂ ਹੀ ਉਹ ਹਾਂ ਜਿਹੜਾ ਹਮੇਸ਼ਾ ਸੀ ਅਤੇ ਜਿਹੜਾ ਆ ਰਿਹਾ ਹੈ। ਮੈਂ ਸਰਬਸ਼ਕਤੀਮਾਨ ਹਾਂ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ