ਰੋਜਾਨਾਂ ਦਾ ਭਗਤੀ ਦਾ ਵੀਡੀਓ
ਪਹਾੜਾਂ ਤੇ ਦੋੜਨਾਂ
ਇਬ੍ਰਾਨੀਆਂ 12 : 1 – 3 ; ਫਿਲ 3 : 10
ਅੱਜ ਮੈਂ ਤੁਹਾਡੇ ਨਾਲ ਪਹਾੜਾਂ ਉੱਤੇ ਦੌੜਨ ਦੇ ਬਾਰੇ ਵਿੱਚ ਗੱਲ ਕਰਣਾ ਚਾਹੁੰਦਾ ਹਾਂ । ਇੱਕ ਸਭ ਤੋਂ ਔਖਾ ਕੰਮ ਜੋ ਤੁਸੀ ਕਰ ਸੱਕਦੇ ਹੋ ਉਹ ਹੈ ਪਹਾੜਾਂ ਉੱਤੇ ਦੌੜਨਾ , ਪਰ ਤੁਹਾਨੂੰ ਪਤਾ ਹੈ, ਮੈਂ ਕੀ ਪਾਇਆ ਹੈ ? ਇਹੀ ਉਹ ਜਗ੍ਹਾ ਹੈ ਇੱਥੋਂ ਸ਼ਕਤੀ ਆਉਂਦੀ ਹੈIਅਤੇ ਇਥੇ ਹੀ ਰੱਬ ਦੀ ਕ੍ਰਿਪਾ ਸੰਪੂਰਨ ਹੁੰਦੀ ਹੈ। ਜਿੱਥੇ ਅਸੀਂ ਯੀਸ਼ੁ ਵਰਗੇ ਬਣਦੇ ਹਾਂ , ਇਹ ਹੇਠਾਂ ਦੌੜਨਾ ਨਹੀਂ ਹੈ, ਪਰ ਪਹਾੜ ਦੇ ਉੱਤੇ ਦੌੜਨ ਦੇ ਦੁਆਰਾ ਹੀ ਅਸੀ ਬੇਦਾਰੀ ਅਤੇ ਜਾਗ੍ਰਤੀ ਦਾ ਅਨੁਭਵ ਕਰ ਸੱਕਦੇ ਹਾਂ । ਅਤੇ ਜਦੋਂ ਅਸੀ ਪਹਾੜ ਦੇ ਉੱਤੇ ਜਾਂਦੇ ਹਾਂ ਕਿਉਂਕਿ ਤੱਦ ਸਾਨੂੰ ਰੱਬ ਦੀ ਜ਼ਰੂਰਤ ਹੁੰਦੀ ਹੈ । ਉਦੋਂ ਅਸੀ ਰੱਬ ਨੂੰ ਬੁਲਾਉਂਦੇ ਹਾਂ ਅਤੇ ਕਹਿੰਦੇ ਹੋ , “ਹੇ ਰੱਬ ਮੈਨੂੰ ਤੁਹਾਡੀ ਜ਼ਰੂਰਤ ਹੈ”
ਇਬਰਾਨੀਆਂ 12 ਅਧਿਆਏ ਵਿੱਚ ਅਤੇ ਉਸਦੇ ਇੱਕ ਵਚਨ ਵਿੱਚ , ਇਹ ਕਹਿੰਦਾ ਹੈ , “ ਜੋ ਦੋੜ ਸਾਡੇ ਸਾਹਮਣੇ ਰੱਖੀ ਹੋਈ ਹੈ ਉਸਨੂੰ ਸਬਰ ਨਾਲ ਦੌੜੋ” ਅਤੇ ਫਿਰ ਦੋ ਵਚਨ ਵਿੱਚ ਕਹਿੰਦਾ ਹੈ , “ ਯੀਸ਼ੁ ਦੇ ਵੱਲ ਵੇਖਦੇ ਹੋਏ ਜੋ ਸਾਡੇ ਵਿਸ਼ਵਾਸ ਦਾ ਕਰਤਾ ਅਤੇ ਸਿੱਧ ਕਰਤਾ ਹੈ” ਅਤੇ ਫਿਰ ਤਿੰਨ ਵਚਨ ਵਿੱਚ ਇਹ ਸਾਨੂੰ ਦੱਸਦਾ ਹੈ ਕਿ ਅਸੀਂ ਯੀਸ਼ੁ ਮਸੀਹ ਦੇ ਵੱਲ ਵੇਖੀਏ ਅਤੇ ਉਸਦੇ ਜੀਵਨ ਦੇ ਇੱਕ ਹਿੱਸੇ ਨੂੰ ਵੇਖੀਏ। ਇਹ ਦੱਸਦਾ ਹੈ ਕਿ ਕਿਵੇਂ ਉਸਨੂੰ ਰੱਦ ਦਿੱਤਾ ਗਿਆ, ਉਸਨੂੰ ਸਤਾਇਆ ਗਿਆ ਅਤੇ ਉਸਨੂੰ ਸਲੀਬ ਉੱਤੇ ਕਿੱਲਾਂ ਦੇ ਨਾਲ ਗੜ ਦਿੱਤਾ ਗਿਆ, ਅਤੇ ਕਿਵੇਂ ਉਹ ਮਨੁੱਖ ਜਾਤੀ ਦੇ ਸਭ ਤੋਂ ਔਖੇ ਪਹਾੜ ਦੇ ਉੱਤੇ ਚੜ੍ਹਿਆ ਜਿਸ ਨੂੰ ਕਲਵਰੀ ਦਾ ਪਹਾੜ ਕਹਿੰਦੇ ਹਨ।
ਅਸੀ ਯਿਸ਼ੂ ਨੂੰ ਵੇਖਦੇ ਹਾਂ ਉਹ ਸਾਡੀ ਉਦਹਾਰਣ ਹੈ । ਜੇਕਰ ਅਸੀ ਯੀਸ਼ੁ ਵਰਗੇ ਬਣਨਾ ਹੈ , ਤਾਂ ਇਸਦਾ ਮਤਲੱਬ ਹੈ ਸਾਨੂੰ ਕੁੱਝ ਔਖੇ ਸਮੇਂ ਦਾ ਸਾਮਣਾ ਕਰਣਾ ਪਵੇਗਾ । ਇਹ ਗੁਲਾਬ ਦੀ ਪੰਖੜੀ ਨਹੀਂ ਹੋਣ ਜਾ ਰਹੀ ਹੈ। ਇਹ ਆਇਸਕਰੀਮ ਨਹੀਂ ਹੋਣ ਜਾ ਰਹੀ ਹੈ ਕਿ ਜੀਵਨ ਵਿੱਚ ਅਸੀ ਬਹੁਤ ਅੱਛਾ ਸਮਾਂ ਬਿਤਾਵਾਂਗੇ। ਕੁੱਝ ਔਖੇ ਸਮੇਂ ਆਣਗੇ । ਅਸਲ ਵਿੱਚ ਜਦੋਂ ਮੈਂ ਪਹਿਲੀ ਵਾਰ ਦੌੜਨਾ ਸ਼ੁਰੂ ਕੀਤਾ, ਮੈਨੂੰ ਯਾਦ ਹੈ ਮੈਂ ਆਪਣੇ ਇੱਕ ਦੋਸਤ ਦੇ ਨਾਲ ਦੋੜਨ ਲਈ ਜਾਂਦਾ ਸੀ । ਇੱਕ ਪਹਾੜੀ ਸੀ ਜਿਸਦੇ ਉੱਤੇ ਅਸੀ ਭੱਜਦੇ ਸੀ । ਅਤੇ ਕੁੱਝ ਸਮੇ ਬਾਅਦ ਅਸੀਂ ਉਸ ਪਹਾੜ ਨੂੰ ਨਾਮ ਦਿੱਤਾ । ਤੁਸੀ ਦੌੜਨ ਵਾਲਿਆਂ ਵਿੱਚ ਵੇਖੋਗੇ ਕਿ ਜੋ ਵੀ ਕੰਮ ਔਖਾ ਹੁੰਦੀ ਹੈ ਉਹ ਉਸਨੂੰ ਇਕ ਨਾਮ ਦਿੰਦੇ ਹਨ ।
ਬਾਸਟਨ ਵਿੱਚ ਬੋਸਟਨ ਮੈਰਾਥਨ ਵਿੱਚ ਇੱਕ ਪਹਾੜੀ ਹੈ ਜਿਸ ਨੂੰ ਦਿਲ ਤੋਡ਼ਨ ਵਾਲੀ ਪਹਾੜੀ ਕਹਿੰਦੇ ਹਨ । ਜਿਸ ਪਹਾੜ ਉੱਤੇ ਅਸੀ ਜਰਮਨੀ ਵਿੱਚ ਭੱਜਿਆ ਕਰਦੇ ਸੀ ਉਸ ਨੂੰ ਮੈਂ ਕਠਿਨਾਈ ਕਹਿੰਦਾ ਸੀ। ਕਿਉਂਕਿ ਇਹ ਇੰਨਾਂ ਔਖਾ ਸੀ ਅਤੇ ਇੰਨਾਂ ਲੰਮਾਂ ਸੀ ਕਿ ਤੁਸੀ ਇਸ ਉੱਤੇ ਚੜ੍ਹ ਨਹੀਂ ਸੱਕਦੇ ਸੀ । ਕੀ ਤੁਹਾਨੂੰ ਕੁੱਝ ਪਤਾ ਹੈ ? ਜਦੋਂ ਵੀ ਮੈਂ ਉਸ ਪਹਾੜ ਉੱਤੇ ਚੜ੍ਹਦਾ ਸੀ ਮੈਨੂੰ ਰੱਬ ਵੱਲ ਵੇਖਣਾ ਪੈਂਦਾ ਸੀ ਮੈਨੂੰ ਰੱਬ ਉੱਤੇ ਭਰੋਸਾ ਕਰਣਾ ਪੈਂਦਾ ਸੀ । ਰੱਬ ਮੈਨੂੰ ਸ਼ਕਤੀ ਦਿੰਦਾ ਸੀ ਕਿ ਮੈਂ ਪਹਾੜ ਉੱਤੇ ਚੜ੍ਹ ਸਕਾਂ , ਜਦੋਂ ਤੁਸੀ ਜੀਵਨ ਵਿੱਚ ਕਠਿਨਾਈ ਦਾ ਸਾਮਣਾ ਕਰਦੇ ਹੋ ਤਾਂ ਤੁਹਾਡੇ ਕੋਲ ਇਹ ਇੱਕ ਮੌਕਾ ਹੈ ਕਿ ਤੁਸੀ ਰੱਬ ਨੂੰ ਵੇਖ ਸੱਕਦੇ ਹੋ ਇਹ ਇੱਕ ਮੌਕਾ ਹੈ ਕਿ ਤੁਸੀ ਯੀਸ਼ੁ ਵਰਗਾ ਬਣ ਸੱਕਦੇ ਹੋ ।
ਪੌਲੁਸ ਕਹਿੰਦਾ ਹੈ , “ ਕਿ ਮੈਂ ਉਸਨੂੰ ਜਾਨ ਸਕਾਂ ਉਸਦੇ ਜੀ ਉੱਠਣ ਦੀ ਸ਼ਕਤੀ ਨੂੰ ਉਸਦੇ ਦੁਖਾਂ ਦੀ ਸਹਭਾਗਿਤਾ ਨੂੰ ਤਾਂਕਿ ਮੈਂ ਉਸਦੀ ਮੌਤ ਦੀ ਸਮਾਨਤਾ ਵਿੱਚ ਹੋ ਸਕਾਂ । ” ਅਕਸਰ ਹੀ ਅਸੀ ਔਖੇ ਸਮੇਂ ਵਿੱਚ ਯਿਸ਼ੂ ਵਰਗੇ ਬਣ ਪਾਉਂਦੇ ਹਾਂ ਜਦੋਂ ਅਸੀ ਦੁਖਾਂ ਦਾ ਸਾਮਣਾ ਕਰਦੇ ਹਾਂ ਜਦੋਂ ਅਸੀ ਪੀਡ਼ਾ ਦਾ ਸਾਮਣਾ ਕਰਦੇ ਹਾਂ ਅਤੇ ਅਸੀ ਉਨ੍ਹਾਂ ਔਖੇ ਸਮਿਆਂ ਵਿੱਚੋਂ ਗੁਜਰਦੇ ਹਾਂ । ਆਪਣੇ ਦੁਖਾਂ ਨੂੰ ਨਾ ਗਵਾਉ। ਆਪਣੇ ਗਮ ਨੂੰ ਨਾ ਗਵਾਉ । ਕਠਿਨਾਈ ਨੂੰ ਨਾ ਗਵਾਉ। ਕਠਿਨਾਈ ਪਹਾੜ ਨੂੰ ਨਾ ਗਵਾਉ ਪਰ ਉਹ ਤੁਹਾਨੂੰ ਯੀਸ਼ੁ ਵਰਗਾ ਬਣੇ ਦੇਣ ।
ਇਬਰਾਨੀਆਂ ਨੂੰ 12:1-3
ਸਾਡੇ ਆਲੇ-ਦੁਆਲੇ ਬਹੁਤ ਸਾਰੇ ਨਿਹਚਾਵਾਨ ਲੋਕ ਹਨ। ਉਨ੍ਹਾਂ ਦੀਆਂ ਜ਼ਿੰਦਗੀਆਂ ਸਾਨੂੰ ਦਸੱਦੀਆਂ ਹਨ ਕਿ ਨਿਹਚਾ ਦਾ ਕੀ ਅਰਥ ਹੈ। ਇਸ ਲਈ ਸਾਨੂੰ ਉਨ੍ਹਾਂ ਵਰਗਾ ਹੋਣਾ ਚਾਹੀਦਾ ਹੈ। ਸਾਨੂੰ ਵੀ ਉਹ ਦੌੜ ਲਾਉਣੀ ਚਾਹੀਦੀ ਹੈ ਜਿਹੜੀ ਸਾਡੇ ਸਾਹਮਣੇ ਹੈ ਅਤੇ ਕਦੇ ਵੀ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ। ਸਾਨੂੰ ਆਪਣੇ ਜੀਵਨ ਵਿੱਚੋਂ ਉਹ ਹਰ ਚੀਜ਼ ਜਿਹੜੀ ਸਾਨੂੰ ਰੋਕਦੀ ਹੋਵੇ ਦੂਰ ਕਰ ਦੇਣੀ ਚਾਹੀਦੀ ਹੈ। ਸਾਨੂੰ ਉਸ ਪਾਪ ਨੂੰ ਵੀ ਦੂਰ ਸੁੱਟ ਦੇਣਾ ਚਾਹੀਦਾ ਹੈ ਜਿਹੜਾ ਸਾਨੂੰ ਆਸਾਨੀ ਨਾਲ ਫ਼ੜ ਲੈਂਦਾ ਹੈ। 2 ਸਾਨੂੰ ਸਦਾ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਯਿਸੂ ਸਾਡੀ ਨਿਹਚਾ ਦਾ ਆਗੂ ਹੈ ਅਤੇ ਉਹੀ ਹੈ ਜੋ ਇਸ ਨੂੰ ਸੰਪੂਰਣ ਕਰਦਾ ਹੈ। ਉਸ ਨੇ ਸਲੀਬ ਉੱਤੇ ਮੌਤ ਦਾ ਸਾਹਮਣਾ ਕੀਤਾ। ਪਰ ਯਿਸੂ ਨੇ ਸਲੀਬ ਦੀ ਬੇਇੱਜ਼ਤੀ ਨੂੰ ਇਸ ਤਰ੍ਹਾਂ ਝੱਲਿਆ ਜਿਵੇਂ ਕਿ ਇਹ ਕੁਝ ਵੀ ਨਹੀਂ ਸੀ। ਉਸ ਨੇ ਅਜਿਹਾ ਉਸ ਹੁਲਾਸ ਲਈ ਕੀਤਾ ਜਿਹੜਾ ਪਰਮੇਸ਼ੁਰ ਨੇ ਉਸ ਦੇ ਸਾਹਮਣੇ ਰੱਖਿਆ ਸੀ। ਅਤੇ ਹੁਣ ਉਹ ਪਰਮੇਸ਼ੁਰ ਦੇ ਤਖਤ ਦੇ ਸੱਜੇ ਪਾਸੇ ਬੈਠਾ ਹੈ। 3 ਯਿਸੂ ਬਾਰੇ ਸੋਚੋ। ਜਦੋਂ ਗੁਨਾਹਗਾਰ ਲੋਕ ਉਸ ਦੇ ਖਿਲਾਫ਼ ਮੰਦੀਆਂ ਗੱਲਾਂ ਕਰ ਰਹੇ ਸਨ ਉਹ ਸਾਬਰ ਸੀ। ਉਸ ਬਾਰੇ ਸੋਚੋ ਤਾਂ ਜੋ ਤੁਸੀਂ ਵੀ ਸਬਰ ਵਾਲੇ ਬਣੋ ਅਤੇ ਕੋਸ਼ਿਸ਼ ਕਰਨੋ ਨਾ ਹਟੋ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
