ਰੋਜਾਨਾਂ ਦਾ ਭਗਤੀ ਦਾ ਵੀਡੀਓ
੪੬ ਰੱਦੇ ਜਾਣ ਨੂੰ ਰੱਦਣਾ
ਮਸੀਹੀ ਤਜਰਬੇ ਦਾ ਇੱਕ ਸਭ ਤੋ ਵੱਡਾ ਡਰ ਹੁੰਦਾ ਹੈ ਰੱਦੇ ਜਾਣ ਦਾ ਡਰ ਆਓ ਅਸੀ ਇਸ ਦਾ ਸਹਾਮਣਾ ਕਰੀਏ। ਅਸੀ ਸਭ ਪਸੰਦ ਕੀਤੇ ਜਾਣਾ ਪਸੰਦ ਕਰਦੇ ਹਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਕੁੱਝ ਵੀ ਕਰਦੇ ਹਨ ਕਿ ਲੋਕ ਉਹਨਾਂ ਸਵੀਕਾਰ ਸਕਣ ਮੈ ਜਵਾਨ ਲੜਕਿਆ ਨੂੰ ਆਪਣੀ ਨੈਤਿਕਤਾ ਦੇ ਨਾਲ ਸਮਝੋਤੇ ਕਰਦੇ ਹੋਏ ਵੇਖਿਆ ਹੈ ਤਾਂ ਕਿ ਉਹ ਸਹਿਮਤੀ ਨੂੰ ਪਰਾਪਤ ਕਰ ਸਕਣ। ਮੈ ਲੜਕਿਆ ਨੂੰ ਵੇਖਿਆ ਹੈ ਕਿ ਉਹ ਇਹੋ ਜਿਹੀਆਂ ਆਦਤਾਂ ਦੇ ਆਦੀ ਹੋ ਜਾਦੇ ਹਨ। ਜੋ ਉਹਨਾਂ ਦੇ ਸ਼ਰੀਰਾਂ ਨੂੰ ਨਾਸ਼ ਕਰ ਦਿੰਦੀਆ ਹਨ ਕਿਉਕਿ ਉਹਨਾਂ ਨੂੰ ਰੱਦੇ ਜਾਣ ਦਾ ਡਰ ਸੀ। ਮੈ ਵਿਆਹਾਂ ਨੂੰ ਤਬਾਹ ਹੁੰਦੇ ਹੋਏ ਵੇਖਿਆ ਹੈ ਕਿਉਕਿ ਉਹਨਾਂ ਦੇ ਅੰਦਰ ਰੱਦੇ ਜਾਣ ਦਾ ਗਹਿਰਾ ਬੀਜ ਬੀਜਿਆ ਗਿਆ ਸੀ। ਰੱਦੇ ਜਾਣ ਦਾ ਡਰ ਦੇ ਵਿੱਚ ਯੋਗਤਾ ਹੁੰਦੀ ਹੈ ਕਿ ਉਹ ਮਸੀਹੀਅਤ ਆਤਮਿਕਤਾ ਨੂੰ ਲੰਗੜਾ ਕਰ ਸਕੇ।
ਮੈ ਆਪਣੀ ਜਿੰਦਗੀ ਦੇ ਵਿੱਚ ਰੱਦੇ ਜਾਣ ਦੇ ਡਰ ਦਾ ਇਲਾਜ ਪਰਾਪਤ ਕੀਤਾ, ਉਹ ਇਹ ਹੈ ਕਿ ਤੁਸੀ ਆਪਣੀ ਜਿੰਦਗੀ ਦੀ ਗਹਿਰਾਈ ਦੇ ਇਹ ਗੱਲ ਜਾਣੋ ਕਿ ਤੁਸੀ ਸੱਚੀ ਮੁੱਚੀ ਗ੍ਰਹਿਣ ਕੀਤੇ ਗਏ ਹੋ। ਇਹੀ ਇੱਕ ਤਰੀਕਾ ਹੈ ਜਿਸ ਦੇ ਦੁਆਰਾ ਸਾਡੇ ਵਿੱਚੋ ਕੋਈ ਸਵੀਕਾਰ ਕੀਤੇ ਜਾਣ ਵਾਲੀ ਭਾਵਨਾ ਨੂੰ ਪਰਾਪਤ ਕਰ ਸਕਦਾ ਹੈ। ਇਹ ਸਿਰਫ ਮਸੀਹ ਦੀ ਸਲੀਬ ਦੇ ਦੁਆਰਾ ਹੈ ਕਿ ਸਾਨੂੰ ਸਵੀਕਾਰ ਕੀਤੇ ਜਾਣ ਦਾ ਯਕੀਨ ਪਰਾਪਤ ਹੁੰਦਾ ਹੈ। ਯਿਸੂ ਮਸੀਹ ਸਲੀਬ ਦੇ ਉੱਤੇ ਸਾਨੂੰ ਮਾਫ ਕਰਨ ਲਈ ਮਰਿਆ ਤਾਂ ਕਿ ਉਹ ਸਾਨੂੰ ਪਰਮੇਸ਼ਵਰ ਦੇ ਸਹਾਮਣੇ ੧੦੦ ਪ੍ਰਤੀਸ਼ਤ ਸਵੀਕਾਰ ਕਰਾ ਸਕੇ। ਜੇਕਰ ਤੁਸੀ ਪਰਮੇਸ਼ਵਰ ਦੇ ਦੁਆਰਾ ਸਵੀਕਾਰ ਕੀਤੇ ਗਏ ਹੋ ਤਾਂ ਇਸ ਗੱਲ ਨੂੰ ਲਿਖ ਲਵੋ ਕਿ ਤੁਸੀ ਪੂਰੀ ਤਰਾਂ ਸਵੀਕਾਰ ਕੀਤਾ ਗਏ ਹੋ। ਇਸੇ ਕਰਕੇ ਇੱਕ ਗੀਤ ਲਿਖਣ ਵਾਲੇ ਲਿਖਿਆ, “ਕਿੱਡਾ ਬਰਕਤ ਭਰਿਆ ਯਕੀਨ ਹੈ ਕਿ ਯਿਸੂ ਮੇਰਾ ਹੈ ਉਹ ਇਹ ਦੇ ਵਿੱਚ ਕਿੰਨੀ ਇਸ਼ਵਰੀ ਮਹਿਮਾਂ ਦਾ ਪਹਿਲਾਂ ਤੋ ਸਵਾਦ ਹੈ”। ਹਾਂ ਇਹ ਬਹੁਤ ਹੀ ਮਹਿਮਾਂ ਵਾਲੀ ਗੱਲ ਹੈ ਜਿਸਨੇ ਤਹਾਨੂੰ ਬਣਾਇਆ ਹੈ ਉਸ ਦੇ ਦੁਆਰਾ ਤੁਸੀ ਸਵੀਕਾਰ ਕੀਤੇ ਜਾ ਸਕੋ। ਜੀ ਕੈਂਪਬਲ ਮੋਰਗਨ ਆਪਣੇ ਸਮੇ ਦਾ ਇੱਕ ਮਹਾਨ ਪਰਚਾਰਕ ਸੀ। ਆਪਣੀ ਸੇਵਕਾਈ ਦੇ ਸ਼ੁਰੂ ਦੇ ਵਿੱਚ ਉਸਨੇ ਇੱਕ ਕਲੀਸੀਆਂ ਦਾ ਪਾਸਟਰ ਹੋਣ ਦੀ ਬੁਲਾਹਟ ਨੂੰ ਮੁੱਖ ਰੱਖ ਕੇ ਪਰਚਾਰ ਕੀਤਾ ਅਤੇ ਕਲੀਸੀਆਂ ਨੇ ਉਸ ਨੂੰ ਰੱਦ ਦਿੱਤਾ। ਉਸ ਦੇ ਪਿਤਾ ਨੇ ਉਸ ਨੂੰ ਉਸੇ ਵੇਲੇ ਇੱਕ ਸੰਦੇਸ਼ ਭੇਜਿਆ ਅਤੇ ਉਸ ਨੂੰ ਕਿਹਾ “ਧਰਤੀ ਦੇ ਉੱਤੇ ਤੂੰ ਰੱਦਿਆ ਗਿਆ ਹੈ ਪਰ ਸਵਰਗ ਦੇ ਵਿੱਚ ਤੂੰ ਸਵੀਕਾਰ ਕੀਤਾ ਗਿਆ ਹੈ”। ਮੋਰਗਨ ਲਗਾਤਾਰ ਪਰਚਾਰ ਕਰਦਾ ਰਿਹਾ ਅਤੇ ਪਰਮੇਸ਼ਵਰ ਦੇ ਦੁਆਰਾ ਵੱਡੇ ਪੱਧਰ ਦੇ ਉੱਤੇ ਸਵੀਕਾਰ ਕੀਤਾ ਗਿਆ। ਰੱਦੇ ਜਾਣ ਦਾ ਡਰ ਹੁਣ ਉਸ ਂਨੂੰ ਲੰਗੜਾ ਨਹੀ ਸੀ ਕਰ ਸਕਦਾ। ਇਸ ਨੇ ਉਸ ਦਾ ਪਿੱਛਾ ਕੀਤਾ ਕਿ ਉਹ ਸਲੀਬ ਤਕ ਜਾਵੇ, ਜਿੱਥੇ ਉਹ ਸਵੀਕਾਰ ਕੀਤੇ ਜਾਣ ਦੇ ਸੱਚੇ ਸਰੋਤ ਂਨੂੰ ਪਰਾਪਤ ਕਰ ਸਕਦਾ ਹੈ। ਇਹ ਇਹੀ ਸਵੀਕਾਰ ਕੀਤੇ ਜਾਣਾ ਸੀ ਜੋ ਉਸ ਦੀ ਕਾਰਗੁਜ਼ਾਰੀ ਦੇ ਉੱਤੇ ਅਧਾਰਿਤ ਨਹੀ ਸੀ ਪਰ ਕਿਰਪਾ ਦੇ ਉੱਤੇ ਅਧਾਰਿਤ ਸੀ। ਕਿਰਪਾ ਨੇ ਉਸ ਨੂੰ ਇਹ ਯੋਗਤਾ ਦਿੱਤੀ ਕਿ ਉਹ ਦਲੇਰੀ ਦੇ ਨਾਲ ਖੜਾ ਹੋ ਕੇ ਪਰਮੇਸ਼ਵਰ ਦੇ ਵਚਨ ਦਾ ਪਰਚਾਰ ਕਰ ਸਕੇ।
ਪਰਮੇਸ਼ਵਰ ਦੀ ਤੁਹਾਡੇ ਜੀਵਨ ਦੇ ਲਈ ਇੱਕ ਯੋਜਨਾ ਹੈ ਮੈ ਆਸ ਕਰਦਾ ਹਾਂ ਕਿ ਤੁਸੀ ਰੱਦੇ ਜਾਣ ਦੇ ਚੌਰ ਨੂੰ ਇਹ ਅਨੁਮਤੀ ਨਹੀ ਦਿਓਗੇ ਕਿ ਪਰਮੇਸ਼ਵਰ ਦੀ ਉਸ ਦਲੇਰੀ ਨੂੰ ਜਿਹੜੀ ਉਸ ਨੇ ਤੁਹਾਡੇ ਦਿਲ ਵਿੱਚ ਪਾਈ ਹੈ ਚੋਰੀ ਕਰਨ ਦੀ ਇਜ਼ਾਜਤ ਦਿਓ। ਆਓ ਮੈ ਤਹਾਨੂੰ ਉਤਸ਼ਾਹਿਤ ਕਰਦਾ ਹਾਂ ਕਿ ਤੁਸੀ ਰੱਦੇ ਜਾਣ ਨੂੰ ਰੱਦ ਦਿਓ। ਮਸੀਹ ਦੇ ਵਿੱਚ ਵਿਸ਼ਵਾਸ ਸਾਡੇ ਸਵੀਕਾਰ ਕੀਤੇ ਜਾਣ ਦਾ ਅਧਾਰ ਹੈ। ਸਾਡੀਆਂ ਜਿੰਦਗੀਆਂ ਇਸ ਗੱਲ ਦੇ ਅਧਾਰ ਦੇ ਉੱਤੇ ਸਵੀਕਾਰ ਕੀਤੀਆਂ ਜਾਦੀਆਂ ਹਨ ਜੋ ਯਿਸੂ ਨੇ ਸਲੀਬ ਦੇ ਉੱਪਰ ਕੀਤਾ ਹੈ। ਮਸੀਹ ਦੇ ਉੱਤੇ ਵਿਸ਼ਵਾਸ ਕਰੋ ਤਾਂ ਵੇਖੋ ਦਲੇਰੀ ਤੁਹਾਡੇ ਦਿਲ ਦੇ ਵਿਚੋ ਵਹਿਣਾ ਸ਼ੁਰੂ ਕਰ ਦੇਵੇਗੀ।
1 ਪਤਰਸ 2:1-10
ਇਸ ਲਈ ਹੋਰਾਂ ਨੂੰ ਦੁੱਖ ਦੇਣ ਵਾਲੀ ਕੋਈ ਗੱਲ ਨਾ ਕਰੋ। ਝੂਠ ਨਾ ਬੋਲੋ, ਕਪਟੀ ਨਾ ਹੋਵੋ, ਦੂਸਰਿਆਂ ਤੇ ਈਰਖਾ ਨਾ ਕਰੋ, ਅਤੇ ਦੂਸਰਿਆਂ ਬਾਰੇ ਮੰਦੀਆਂ ਗੱਲਾਂ ਨਾ ਬੋਲੋ। ਇਹ ਸਾਰੀਆਂ ਗੱਲਾਂ ਆਪਣੇ ਜੀਵਨ ਵਿੱਚੋਂ ਕੱਢ ਦਿਉ। 2 ਨਵੇਂ ਜਨਮੇ ਬੱਚਿਆਂ ਵਰਗੇ ਹੋਵੋ ਅਤੇ ਸ਼ੁੱਧ ਆਤਮਕ ਦੁੱਧ ਦੀ ਇੱਛਾ ਕਰੋ ਜਿਹੜਾ ਤੁਹਾਨੂੰ ਮੁਕਤੀ ਦੇ ਰਾਹ ਵਿੱਚ ਵੱਧਣ ਲਈ ਮਦਦ ਕਰੇਗਾ। 3 ਤੁਸੀਂ ਪਹਿਲਾਂ ਹੀ ਪ੍ਰਭੂ ਦੀ ਚੰਗਿਆਈ ਦਾ ਸਵਾਦ ਚੱਖ ਲਿਆ ਹੈ।
4 ਪ੍ਰਭੂ ਉਹ “ਪੱਥਰ” ਹੈ ਜਿਹੜਾ ਜਿਉਂਦਾ ਹੈ। ਦੁਨੀਆਂ ਦੇ ਲੋਕਾਂ ਨੇ ਨਿਰਨਾ ਕੀਤਾ ਸੀ ਕਿ ਉਹ ਉਸ ਪੱਥਰ ਨੂੰ ਨਹੀਂ ਚਾਹੁੰਦੇ, ਪਰ ਉਹ ਅਜਿਹਾ ਪੱਥਰ ਸੀ ਜਿਸਦੀ ਪਰਮੇਸ਼ੁਰ ਨੇ ਚੋਣ ਕੀਤੀ ਸੀ। ਪਰਮੇਸ਼ੁਰ ਲਈ ਉਹ ਵੱਧੇਰੇ ਮੁੱਲਵਾਨ ਸੀ। ਇਸ ਲਈ ਉਸ ਵੱਲ ਆਓ। 5 ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗ ਹੋ। ਪਰਮੇਸ਼ੁਰ ਤੁਹਾਨੂੰ ਆਤਮਕ ਮੰਦਰ ਦੀ ਉਸਾਰੀ ਲਈ ਵਰਤ ਰਿਹਾ ਹੈ। ਅਤੇ ਤੁਸੀਂ ਉਸ ਮੰਦਰ ਵਿੱਚ ਪਵਿੱਤਰ ਜਾਜਕਾਂ ਵਾਂਗ ਸੇਵਾ ਕਰੋ, ਆਤਮਕ ਬਲੀਆਂ ਭੇਂਟ ਕਰਕੇ ਜਿਹੜੀਆਂ ਪਰਮੇਸ਼ੁਰ ਯਿਸੂ ਮਸੀਹ ਰਾਹੀਂ ਕਬੂਲ ਕਰਦਾ ਹੈ। 6 ਪੋਥੀ ਆਖਦੀ ਹੈ,
“ਦੇਖੋ, ਮੈਂ ਇੱਕ ਅਨਮੋਲ ਖੂੰਜੇ ਦਾ ਪੱਥਰ ਚੁਣਿਆ ਹੈ। ਅਤੇ ਮੈਂ ਉਸ ਪੱਥਰ ਨੂੰ ਸੀਯੋਨ ਵਿੱਚ ਰੱਖ ਦਿੱਤਾ ਹੈਜਿਹੜਾ ਵਿਅਕਤੀ ਉਸ ਵਿੱਚ ਭਰੋਸਾ ਰੱਖਦਾ ਹੈ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।”7 ਇਹ ਪੱਥਰ, ਤੁਹਾਡੇ ਲਈ ਬਹੁਤ ਅਨਮੋਲ ਹੈ, ਜਿਨ੍ਹਾਂ ਨੂੰ ਵਿਸ਼ਵਾਸ ਹੈ। ਪਰ ਜਿਹੜੇ ਲੋਕ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਲੋਕਾਂ ਲਈ ਉਹ ਪੱਥਰ ਹੈ;“ਜਿਸ ਪੱਥਰ ਨੂੰ ਉਸਾਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।”8 ਅਤੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ, ਉਹ ਹੈ:“ਇੱਕ ਪੱਥਰ ਜਿਹੜਾ ਲੋਕਾਂ ਲਈ ਠੋਕਰ ਖਾਣ ਦਾ ਕਾਰਣ ਬਣਦਾ ਹੈਅਤੇ ਇੱਕ ਪੱਥਰ ਜਿਹੜਾ ਲੋਕਾਂ ਨੂੰ ਡੇਗਣ ਦਾ ਕਾਰਣ ਬਣਦਾ ਹੈ।”ਲੋਕ ਇਸ ਲਈ ਠੋਕਰ ਖਾਕੇ ਡਿੱਗਦੇ ਹਨ ਕਿਉਂ ਕਿ ਉਹ ਉਸਦੀ ਅਵੱਗਿਆ ਕਰਦੇ ਹਨ ਜੋ ਪਰਮੇਸ਼ੁਰ ਆਖਦਾ ਹੈ। ਪਰਮੇਸ਼ੁਰ ਨੇ ਇਹ ਉਨ੍ਹਾਂ ਨਾਲ ਵਾਪਰਨ ਲਈ ਵਿਉਂਤਿਆ।9 ਪਰ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹੋ, ਰਾਜੇ ਦੇ ਜਾਜਕ ਅਤੇ ਇੱਕ ਪਵਿੱਤਰ ਕੌਮ ਹੋ। ਤੁਸੀਂ ਪਰਮੇਸ਼ੁਰ ਦੇ ਆਪਣੇ ਲੋਕ ਹੋ। ਤੁਸੀਂ ਉਸ ਦੁਆਰਾ ਲੋਕਾਂ ਨੂੰ ਉਸਦੀਆਂ ਹੈਰਾਨਕੁਨ ਕਰਨੀਆਂ ਬਾਰੇ ਦੱਸਣ ਲਈ ਚੁਣੇ ਗਏ ਹੋ। ਉਸ ਨੇ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੀ ਮਹਾਨ ਰੋਸ਼ਨੀ ਵੱਲ ਬੁਲਾਇਆ ਹੈ।10 ਇੱਕ ਸਮੇਂ, ਤੁਸੀਂ ਪਰਮੇਸ਼ੁਰ ਦੇ ਲੋਕ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ।
ਇੱਕ ਸਮੇਂ, ਤੁਸੀਂ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਨਹੀਂ ਕੀਤੀ ਸੀ, ਪਰ ਹੁਣ ਤੁਸੀਂ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕੀਤੀ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
