Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

੩੬ ਇੱਕ ਵਿਅਕਤੀ ਜਿਸ ਦਾ ਨਾਮ ਕੈਨ ਸੀ

ਮੈ ਨਹੀ ਜਾਣਦਾ ਕਿ ਤੁਹਾਡਾ ਕੋਈ ਖਾਸ ਮਿੱਤਰ ਹੈ। ਮੇਰੇ ਇੱਕ ਵਾਰ ਇੱਕ ਖਾਸ ਮਿੱਤਰ ਸੀ ਜਿਸ ਦਾ ਨਾਮ ਕੈਨ ਸੀ। ਅਸੀ ਜਦ ਪਹਿਲੀ ਵਾਰ ਮਿਲੇ ਉਦੋ ਹੀ ਇੱਕ ਦੂਸਰੇ ਦੇ ਮਿੱਤਰ ਬਣ ਗਏ। ਉਹ ਮਿਲਟਰੀ ਦੇ ਵਾਸਤੇ ਸਰਕਾਰੀ ਵਕੀਲ ਸੀ। ਅਸੀ ਅਕਸਰ ਹੀ ਇੱਕ ਦੂਜੇ ਦੇ ਮਜ਼ਾਕ ਕਰਿਆ ਕਰਦੇ ਸੀ। ਮੈ ਉਸ ਨੂੰ ਕਹਿੰਦਾ ਸੀ ਕਿ ਮੈ ਵੀ ਇੱਕ ਵਕੀਲ ਬਣਨਾ ਸੀ, “ਜਦੋਂ ਤਕ ਮੈ ਪਰਮੇਸ਼ਵਰ ਦੇ ਨਾਲ ਸਿੱਧਾ ਨਹੀ ਹੋ ਗਿਆ। ਕੈਨ ਉਸੇ ਵੇਲੇ ਵਾਪਸ ਮੈਨੂੰ ਕਹਿੰਦਾ ਸੀ, ਸੈਮੀ ਇਹ ਠੀਕ ਹੈ ਮੈ ਵੀ ਸੇਵਕਾਈ ਦੇ ੱਿਵਚ ਆਉਣਾ ਸੀ ਜਦ ਤਕ ਮੈ ਮਸੀਹ ਨਹੀ ਬਣ ਗਿਆ।

ਕੈਨ ਅਤੇ ਮੈ ਇਕੱਠੇ ਦੌੜਿਆ ਕਰਦੇ ਸੀ ਉਸ ਦਾ ਸ਼ਰੀਰ ਮੇਰੇ ਨਾਲੋ ਕਿਤੇ ਜਿਆਦਾ ਵਧੀਆ ਸੀ। ਅਸੀ ਅਕਸਰ ਹੀ ਬਹੁਤ ਹੀ ਔਖੀਆਂ ਪਹਾੜੀਆ ਤੇ ਚੜਿਆ ਕਰਦੇ ਸੀ। ਮੈ ਇਹਨਾਂ ਦਾ ਨਾਮ “ਔਖੀਆਂ” ਰੱਖਿਆ ਸੀ ਕਿਉਕਿ ਇੱਕ ਪਹਾੜ ਦੇ ਉੱਤੇ ਚੜਨਾ ਜਾਂ ਇੱਕ ਪਹਾੜ ਦੇ ਉੱਤੇ ਦੌੜਨਾ ਬਹੁਤ ਹੀ ਔਖਾ ਹੁੰਦਾ ਹੈ ਕੈਨ ਹਮੇਸ਼ਾ ਹੀ ਮੇਰੇ ਨਾਲੋ ਪਹਿਲਾਂ ਚੌਟੀ ਤੇ ਪਹੁੰਚ ਜਾਦਾਂ ਸੀ ਅਤੇ ਮੈ ਅਕਸਰ ਹੀ ਸੰਘਰਸ਼ ਕਰਦਾ ਹੋਇਆ ਜਾਦਾਂ ਸੀ। ਜਦੋਂ ਕੈਨ ਆਪਣੇ ਸੈਨਾ ਦੇ ਤਰੀਕੇ ਦੇ ਨਾਲ ਉੱਚੀ ਅਵਾਜ ਵਿੱਚ ਕਿਹਾ ਕਰਦਾ ਸੀ, “ਪਹਾੜ ਤੋ ਉੱਪਰ, ਪਹਾੜ ਤੋ ਅੱਗੇ, ਪਹਾੜ ਦੇ ਵਿੱਚੋਂ ਦੀ ਪਹਾੜ ਤੇ ਜਿੱਤ ਸੈਮੀ ਆ ਤੂੰ ਇਹ ਕਰ ਸਕਦਾ ਹੈ”।

ਕੈਨ ਮੇਰੀ ਤਰਾਂ ਸੁਪਨੇ ਲੈਣ ਵਾਲਾ ਮੇਰੀ ਤਰਾ ਯੋਜਨਾਵਾਂ ਬਣਾਉਣ ਵਾਲਾ ਸੀ ਅਸੀ ਅਕਸਰ ਹੀ ਸੁਪਨੇ ਲੈਦੇਂ ਸੀ ਅਸੀ ਸੰਸਾਰ ਤਕ ਮਸੀਹ ਲਈ ਪਹੁੰਚਾਗੇ। ਅਸੀ ਜਿਹੜੇ ਕੰਮ ਮੈ ਅੱਜ ਕਰ ਰਿਹਾ ਹਾਂ, ਇਹਨਾਂ ਸਾਰੀਆਂ ਚੀਜਾਂ ਦੇ ਸੁਪਨੇ ਲਏ ਸੀ।

ਫਿਰ ਮੈਨੂੰ ਮੇਰੇ ਇੱਕ ਦੂਸਰੇ ਮਿੱਤਰ ਤੌਂ ਫੋਨ ਆਇਆ ਉਸ ਨੇ ਕਿਹਾ, “ਸੈਮੀ ਬੈਠ ਜਾ ਕੁੱਝ ਹੈ ਜੋ ਮੈ ਤੈਨੂੰ ਦੱਸਣਾ ਹੈ ਕੈਨ ਦੀ ਮੌਤ ਹੁਣੇ-ਹੁਣੇ ਇੱਕ ਗੱਡੀ ਦੇ ਨਾਲ ਟਕਰਾਉਣ ਦੇ ਦੁਆਰਾ ਹੋ ਗਈ ਹੈ”।

ਮੈ ਵਿਸ਼ਵਾਸ ਨਹੀ ਕਰ ਪਾਇਆ ਕੈਨ ਬਹੁਤ ਜਵਾਨ ਸੀ, ਬਹੁਤ ਜਿਆਦਾ ਮਜ਼ਬੂਤ ਸੀ, ਉਸ ਦੇ ਕੋਲ ਇਨ੍ਹੀ ਯੋਗਤਾ ਸੀ, ਉਹ ਏਨਾਂ ਕੁੱਝ ਦੇਣ ਵਾਲਾ ਸੀ, ਮੈ ਹਿੱਲ ਗਿਆ। ਉਸਦੀ ਪਤਨੀ ਲਿਨ ਨੇ ਮੈਨੂੰ ਕਿਹਾ ਕਿ ਮੈ ਉਸ ਦੇ ਜਨਾਜੇ ਤੇ ਪਰਚਾਰ ਕਰਾਂ। ਮੈਨੂੰ ਨਹੀ ਸੀ ਪਤਾ ਕਿ ਉਸ ਦੀ ਪ੍ਰਭੂ ਤੋਂ ਡਰਨ ਵਾਲੀ ਪਤਨੀ ਅਤੇ ਉਸ ਦੀਆਂ ਚਾਰ ਬੇਟੀਆਂ ਨੂੰ ਕਿਹਾ। ਜਦ ਅਸੀ ਪਰਾਥਨਾ ਕੀਤੀ ਤਾਂ ਮੈਨੂੰ ਉਹ ਪਹਾੜ ਜਿਸ ਦਾ ਨਾਮ “ਔਖੀ” ਸੀ। ਇਹ  ਏਵੇ ਸੀ ਜਿਵੇ ਮੈਨੂੰ ਕੈਨ ਸਵਰਗ ਤੋਂ ਪੁਕਾਰ ਰਿਹਾ ਸੀ “ਮੈ ਜਾਣਦਾ ਹਾਂ ਕਿ ਮੈ ਤਾਂ ਚੌਟੀ ਤੇ ਪਹੁਚ ਗਿਆ ਮੈ ਜਾਣਦਾ ਹਾਂ ਕਿ ਮੈ ਤੈਨੂੰ ਇੱਕ ਪਹਾੜ ਦੇ ਉੱਤੇ ਚੜਨ ਲਈ ਛੱਡ ਕੇ ਆਇਆ ਹਾਂ ਪਰ ਤੂੰ ਕਰ ਸਕਦਾ ਹੈ ਪਹਾੜ ਦੇ ਉੱਪਰ, ਪਹਾੜ ਤੋ ਅੱਗੇ, ਪਹਾੜ ਦੇ ਵਿੱਚੋਂ ਦੀ, ਪਹਾੜ ਤੇ ਜਿੱਤ ਆਜਾ ਤੂੰ ਇਹ ਕਰ ਸਕਦਾ ਹੈ:।

ਉਸ ਦੀਆਂ ਚਾਰ ਜਵਾਨ ਬੇਟੀਆਂ ਆਪਣੇ ਪਿਤਾ ਦੇ ਜਨਾਜੇ ਦੇ ਵਿੱਚ ਖੜੇ ਹੋ ਕੇ  ਗਾਉਣ ਲੱਗੀਆਂ। ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਸਨ ਜਦ ਉਹ ਇਹ ਗਾ ਰਹੀਆਂ ਸਨ, “ਸਾਡਾ ਪ੍ਰਭੂ ਰਾਜ ਕਰਦਾ ਹੈ, ਸਾਡਾ ਪ੍ਰਭੂ ਰਾਜ ਕਰਦਾ ਹੈ”। ਮੇਰੇ ਕੋਲ ਕੈਨ ਦੀ ਮੌਤ ਦੇ ਵਾਸਤੇ ਸਾਰੇ ਉੱਤਰ ਨਹੀ ਹਨ। ਮੈ ਨਹੀ ਸਮਝਦਾ ਕਿ ਕਿਵੇਂ ਪਰਮੇਸ਼ਵਰ ਨੇ ਇਜਾਜਤ ਦਿੱਤੀ ਕਿ ਕੈਨ ਨੂੰ ਇਸ ਧਰਤੀ ਤੋਂ ਉਸ ਦੀ ਜੁਆਨੀ ਦੇ ਦਿਨਾਂ ਵਿੱਚ ਉਠਾ ਲਿਆ ਜਾਵੇ। ਪਰ ਮੈ ਇੱਕ ਵੱਡੀ ਸਚਿਆਈ ਨੂੰ ਸਮਝ ਪਾਇਆ ਹਾ ਜੋ ਕਿ ਕੈਨ ਦੀਆਂ ਬੇਟੀਆਂ ਦੇ ਦੁਅਰਾ ਗਾਈ ਗਈ ਸੀ, “ਸਾਡਾ ਪਰਮੇਸ਼ਵਰ ਰਾਜ ਕਰਦਾ ਹੈ ਉਹ ਪ੍ਰਭੂ ਹੈ। ਇਸ ਦਾ ਇਹ ਅਰਥ ਨਹੀ ਕਿ ਉਹ ਸਾਨੂੰ ਜਿੰਦਗੀ ਦੀਆ ਚੌਟਾਂ ਤੋ ਬਚਾ ਲਵੇਗਾ ਪਰ ਇਸ ਦਾ ਇਹ ਅਰਥ ਹੈ ਅਸੀ ਉਸ ਪਹਾੜ ਤੇ ਜਿਸਦਾ ਨਾਮ “ਔਖੀ” ਹੈ ਉਸ ਤੇ ਵੀ ਜੇਤੂਆ ਤੋਂ ਵੱਧ ਕੇ ਹਾਂ। ਯਾਦ ਰੱਖੋ ਬਾਈਬਲ ਕੀ ਕਹਿੰਦੀ ਹੈ “ਅਸੀ ਮਸੀਹ ਦੇ ਦੁਆਰਾ ਜਿਸ ਨੇ ਸਾਨੂੰ ਪ੍ਰੇਮ ਕੀਤਾ ਹੈ, ਜੇਤੂਆ ਤੋਂ ਵੱਧ ਕੇ ਹਾਂ।

ਰੋਮੀਆਂ ੮:੩੭, ਪਹਾੜ ਤੋ ਉੱਪਰ, ਪਹਾੜ ਦੇ ਅੱਗੇ, ਪਹਾੜ ਦੇ ਵਿੱਚੋਂ ਦੀ ਪਹਾੜ ਤੇ ਜਿੱਤ ਆ ਤੂੰ ਇਹ ਕਰ ਸਕਦਾ ਹੈ।

ਰੋਮੀਆਂ ਨੂੰ 8:31-39

31 ਇਸ ਲਈ ਹੁਣ ਅਸੀਂ ਇਨ੍ਹਾਂ ਗੱਲਾਂ ਬਾਰੇ ਕੀ ਆਖੀਏ? ਜੇਕਰ ਪਰਮੇਸ਼ੁਰ ਸਾਡੇ ਨਾਲ ਹੈ, ਫ਼ਿਰ ਸਾਨੂੰ ਕੌਣ ਹਰਾ ਸੱਕਦਾ ਹੈ। 32 ਪਰਮੇਸ਼ੁਰ ਸਾਡੇ ਲਈ ਕੁਝ ਵੀ ਕਰੇਗਾ, ਉਸ ਨੇ ਆਪਣੇ ਪੁੱਤਰ ਨੂੰ ਸਾਡੇ ਵਾਸਤੇ ਮੌਤ ਝੱਲਣ ਲਈ ਦੇ ਦਿੱਤਾ। ਇਸ ਲਈ ਪਰਮੇਸ਼ੁਰ ਨਿਸ਼ਚਿਤ ਹੀ ਮਸੀਹ ਨਾਲ ਸਾਨੂੰ ਸਭ ਕੁਝ ਦੇਵੇਗਾ। 33 ਜਿਸ ਨੂੰ ਪਰਮੇਸ਼ੁਰ ਨੇ ਖੁਦ ਚੁਣਿਆ ਹੈ ਭਲਾ ਉਨ੍ਹਾਂ ਉੱਤੇ ਦੋਸ਼ ਕੌਣ ਲਾ ਸੱਕਦਾ ਹੈ? ਕੋਈ ਨਹੀਂ। ਸਿਰਫ਼ ਇੱਕ ਪਰਮੇਸ਼ੁਰ ਹੀ ਹੈ ਜੋ ਆਪਣੇ ਲੋਕਾਂ ਨੂੰ ਧਰਮੀ ਬਣਾਉਂਦਾ ਹੈ। 34 ਕੌਣ ਪਰਮੇਸ਼ੁਰ ਦੇ ਆਪਣੇ ਲੋਕਾਂ ਨੂੰ ਅਪਰਾਧੀ ਹੋਣ ਦਾ ਨਿਆਂ ਕਰ ਸੱਕਦਾ ਹੈ? ਹੋਰ ਕੋਈ ਨਹੀਂ ਮਸੀਹ ਯਿਸੂ ਸਾਡੇ ਲਈ ਮਰਿਆ। ਸਿਰਫ਼ ਇਹੀ ਨਹੀਂ ਉਹ ਮੁਰਦਿਆਂ ਵਿੱਚੋਂ ਵੀ ਜਿਵਾਲਿਆ ਗਿਆ ਸੀ। ਹੁਣ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ ਅਤੇ ਸਾਡੇ ਲਈ ਬੇਨਤੀ ਕਰ ਰਿਹਾ ਹੈ। 35 ਕੀ ਕੋਈ ਚੀਜ਼ ਸਾਨੂੰ ਮਸੀਹ ਦੇ ਪਿਆਰ ਤੋਂ ਜੁਦਾ ਕਰ ਸੱਕਦੀ ਹੈ? ਨਹੀਂ। ਕੀ ਕਸ਼ਟ ਸਾਨੂੰ ਉਸਤੋਂ ਅਲੱਗ ਕਰ ਸੱਕਦੇ ਹਨ? ਨਹੀਂ। ਕੀ ਮੁਸ਼ਕਿਲਾਂ ਜਾਂ ਦੰਡ ਸਾਨੂੰ ਮਸੀਹ ਦੇ ਪ੍ਰੇਮ ਤੋਂ ਵੱਖ ਕਰ ਸੱਕਦੇ ਹਨ? ਨਿਸ਼ਚਿਤ ਹੀ ਨਹੀਂ। ਜੇਕਰ ਸਾਡੇ ਕੋਲ ਅੰਨ ਖਾਣ ਨੂੰ ਤੇ ਪਾਉਣ ਨੂੰ ਕੱਪੜੇ ਨਾ ਰਹੇ ਤਾਂ ਕੀ ਅਜਿਹੀਆਂ ਤੰਗੀਆਂ ਸਾਨੂੰ ਮਸੀਹ ਤੋਂ ਦੂਰ ਕਰ ਸੱਕਦੀਆਂ ਹਨ? ਨਹੀਂ! ਕੀ ਖਤਰਾ ਅਤੇ ਮੌਤ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰ ਸੱਕਦੇ ਹਨ? ਨਹੀਂ। 36 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ;“ਤੇਰੇ ਵਾਸਤੇ ਅਸੀਂ ਹਮੇਸ਼ਾ ਮੌਤ ਦੇ ਖਤਰੇ ਥੱਲੇ ਹਾਂ।

ਲੋਕਾਂ ਨੇ ਸਾਨੂੰ ਮਾਰੇ ਜਾਣ ਲਈ ਇੱਕ ਭੇਡ ਨਾਲੋਂ ਵੱਧ ਨਹੀਂ ਸਮਝਿਆ।”37 ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਪਰਮੇਸ਼ੁਰ ਰਾਹੀਂ ਸਾਡੀ ਇੱਕ ਮਹਾਨ ਜਿੱਤ ਹੈ, ਜਿਸਨੇ ਸਾਨੂੰ ਪਿਆਰ ਕੀਤਾ ਹੈ। 38-39 ਹਾਂ, ਮੈਨੂੰ ਯਕੀਨ ਹੈ ਕਿ ਕੁਝ ਵੀ ਸਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਅਲੱਗ ਨਹੀਂ ਕਰ ਸੱਕਦਾ। ਨਾ ਹੀ ਮੌਤ ਨਾ ਜੀਵਨ, ਨਾ ਹੀ ਦੁੱਖ ਅਤੇ ਰਾਜ ਕਰਨ ਵਾਲੇ ਆਤਮਾ, ਨਾ ਵਰਤਮਾਨ ਗੱਲਾਂ ਨਾ ਹੋਣ ਵਾਲੀਆਂ ਗੱਲਾਂ ਅਤੇ ਨਾ ਹੀ ਤਾਕਤਾਂ, ਕੋਈ ਵੀ ਸਾਨੂੰ ਉਸਤੋਂ ਜੁਦਾ ਨਹੀਂ ਕਰ ਸੱਕਦਾ। ਨਾ ਉਚਾਈਆਂ, ਜਾਂ ਡੂੰਘਾਈਆਂ ਤੇ ਨਾ ਹੀ ਸ੍ਰਿਸ਼ਟੀ ਦੀ ਕੋਈ ਹੋਰ ਚੀਜ਼ ਪਰਮੇਸ਼ੁਰ ਦੇ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਹੈ, ਸਾਨੂੰ ਅਲੱਗ ਕਰ ਸੱਕਦੀ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ