Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਦਾਉਦ – ਤੁਹਾਡੇ ਜੀਵਨ ਦੇ ਦੈਂਤਾਂ ਨੂੰ ਹਰਾਉਣਾ

ਜਦ ਮੈਂ ਮਹਾਨ ਸਟੇਡਿਯਮ ਦੇ ਵਿਚ ਦੀ ਗਿਆ, ਮੈਂ ਬਹੁਤ ਹੀ ਭਾਵੁਕ ਹੋ ਗਿਆ. ਮੇਰਾ ਇੱਕ ਮਿੱਤਰ ਉਥੇ ਗਿਆ ਸੀ ਅਤੇ ਉਸ ਨੇ ਮੈਨੂੰ ਕਿਹਾ, “ਸੈਮੀ, ਯਾਦ ਰਖੀਂ ਕਿ ਇਹ ਪ੍ਰਮੇਸ਼ਰ ਹੈ ਜਿਸ ਨੇ ਤੈਨੂੰ ਜੀਵਨ ਦੇ ਇਸ ਹਿੱਸੇ ਵਿਚ ਲੈ ਕੇ ਆਂਦਾ ਹੈ. ਉਹ ਤੈਨੂੰ ਜਿੱਤ ਦੇਵੇਗਾ.” ਕਿਸੇ ਹੋਰ ਮਿੱਤਰ ਮੈਨੂੰ ਇੱਕ ਈ ਮੇਲ ਭੇਜਿਆ ਜਿਸ ਵਿਚ ਉਸ ਨੇ ਕਿਹਾ, “ ਅੱਗੇ ਜਾ ਅਤੇ ਪਿਛੇ ਵੇਖੀਂ. ਪ੍ਰਮੇਸ਼ਰ ਅੱਜ ਤੱਕ ਵਫਾਦਾਰ ਰਿਹਾ ਹੈ. ਉਹ ਫਿਰ ਤੋਂ ਵਫਾਦਾਰ ਰਹੇਗਾ.”

ਮੈਂ ਇੱਕ ਦੈਂਤ ਦਾ ਸਾਹਮਣਾ ਕਰ ਰਿਹਾ ਸਾਂ. ਮੈਂ ਮਾਰਾਕਾਨਾ ਦੇ ਵਿਚ ਖੜਾ ਹੋਣ ਵਾਲਾ ਸੀ, ਜੋ ਕਿ ਸੰਸਾਰ ਦਾ ਸਭ ਤੋਂ ਵੱਡਾ ਸਟੇਡਿਯਮ ਹੈ. ਕਿ ਮੈਂ ਉਥੇ ਪ੍ਰਭੁ ਯੀਸ਼ੁ ਮਸੀਹ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ. ਇਹ ਕੰਮ ਬਹੁਤ ਹੀ ਵੱਡਾ ਸੀ. ਕੋਈ ੫੦,੦੦੦ ਤੋਂ ਵਧ ਲੋਕ ਉਥੇ ਇਕਠੇ ਹੋਏ ਸਨ ਅਤੇ ਉਹ ਪ੍ਰਮੇਸ਼ਰ ਤੋਂ ਕੁਝ ਸੁਣਨ ਦੀ ਆਸ ਲੈ ਕੇ ਆਏ ਸਨ. ਉਨ੍ਹਾਂ ਵਿਚੋਂ ਆਧੇ ਲੋਕਾਂ ਦਾ ਪ੍ਰਮੇਸ਼ਰ ਦੇ ਨਾਲ ਕੋਈ ਸਬੰਧ ਨਹੀ ਸੀ. ਮੈਂ ਤੁਹਾਡੇ ਨਾਲ ਇਮਾਨਦਾਰ ਹੋਣਾ ਚਾਹੁੰਦਾ ਹਾਂ. ਮੇਰੇ ਕਲ ਉਹ ਵਿਸ਼ਵਾਸ ਨਹੀ ਸੀ, ਜਿਸ ਨੂੰ ਕਰਨ ਵਾਸਤੇ ਪ੍ਰਮੇਸ਼ਰ ਨੇ ਮੈਨੂੰ ਕਰਨ ਵਾਸਤੇ ਦਿੱਤਾ ਸੀ. ਪਰ ਮੇਰੇ ਕੋਲ ਕੀਮਤੀ ਪਤਨੀ ਸੀ ਅਤੇ ਮੇਰੇ ਕਯੀ ਮਿੱਤਰ ਸਨ ਜਿਨ੍ਹਾਂ ਨੇ ਮੇਰੇ ਲਈ ਪ੍ਰਾਥਨਾ ਕੀਤੀ ਸੀ. ਜਿਵੇਂ ਉਨ੍ਹਾਂ ਨੇ ਪ੍ਰਾਥਨਾ ਕੀਤੀ, ਪ੍ਰਮੇਸ਼ਰ ਨੇ ਮੈਨੂੰ ਹੋਂਸਲਾ ਅਤੇ ਤਾਕਤ ਦਿੱਤੀ.

ਮੈਂ ਜਦ ਉਸ ਸਭਾ ਵਿਚ ਜਾ ਰਿਹਾ ਸੀ ਮੈਂ ਕਯੀ ਪ੍ਰਕਾਰ ਦੇ ਸ਼ੱਕਾਂ ਦਾ ਸਾਹਮਣਾ ਕਰ ਰਿਹਾ ਸੀ. ਇਹ ਸਭਾ ਜੋ ਕਿ ਮਾਰਾਕਾਨਾ ਵਿਚ ਹੋ ਰਹੀ ਸੀ. ਮੈਂ ਪਿਛਲੇ ਹਫਤੇ ਆਪਣੀ ਆਵਾਜ ਨੂੰ ਲਗਭਗ ਗਵਾ ਦਿੱਤਾ ਸੀ. ਸਭਾ ਤੋਂ ਦੋ ਦਿਨ ਪਹਿਲਾਂ ਬਾਰਿਸ਼ ਹੋਈ ਸੀ. ਸ਼ੱਕਾਂ ਨੇ ਮੇਰੇ ਦਿਲ ਨੂੰ ਭਰ ਦਿੱਤਾ. ਮੈਂ ਤਾਂ ਇੱਕ ਛੋਟਾ ਜਿਹਾ ਪ੍ਰਚਾਰਕ ਹਾਂ. ਮੈਂ ਸੋਚਿਆ, “ਮੈਂ ਕੌਣ ਹਾਂ ਕਿ ਮੈਂ ਏਡੀ ਵੱਡੀ ਕੋਸਿਸ਼ ਕਰਾਂ ?” ਮੈਨੂੰ ਡਰ ਸੀ ਕਿ ਕੋਈ ਵੀ ਸਟੇਡਿਯਮ ਦੇ ਵਿਚ ਨਹੀ ਆਵੇਗਾ, ਅਤੇ ਮੈਂ ਸਟੇਡਿਯਮ ਦੇ ਵਿਚ ਇਸ ਵੱਡੇ ਕੰਮ ਨੂੰ ਕਰਨ ਵਾਸਤੇ ਖੜਾ ਨਹੀ ਹੋ ਪਾਵਾਂਗਾ, ਕਿ ਮੈਂ ਲੋਕਾਂ ਤੱਕ ਪਹੁੰਚ ਪਾਵਾਂ. ਸੰਖੇਪ ਵਿਚ ਮੈਂ ਆਪਣੇ ਜੀਵਨ ਦੇ ਸਭ ਤੋਂ ਵੱਡੇ ਦੈਂਤਾਂ ਦਾ ਸਾਹਮਣਾ ਕਰ ਰਿਹਾ ਸੀ. ਮੈਂ ਕੀ ਕਰਾਂਗਾ? ਮੈਂ ਕੀ ਕਰਾਂ?

ਮੇਰੇ ਦੈਂਤਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਜਾ ਤੁਹਾਡੇ ਦੈਂਤਾਂ ਦਾ ਸਾਹਮਣਾ ਕਰਨ ਤੋਂ ਲੰਬਾ ਸਮਾਂ ਪਹਿਲਾਂ, ਇੱਕ ਯਹੂਦੀ ਲੜਕਾ ਇੱਕ ਦੈਂਤ ਦੇ ਸਾਹਮਣੇ ਖੜਾ ਸੀ. ਇੱਕ ਅਸੰਭਵ ਕੰਮ. ਦੈਂਤ ਨੋ ਫੁੱਟ ਉਚਾ ਸੀ. ਹਰ ਕੋਈ ਡਰ ਰਿਹਾ ਸੀ ਜਦ ਉਸ ਇਸਰਾਇਲ ਦੇ ਯੋਧਿਆ ਨੂੰ ਚੁਣੋਤੀ ਦੇ ਰਿਹਾ ਸੀ. ਪਰ ਜਦ ਜਵਾਨ ਦਾਉਦ ਨੇ ਉਸ ਦੈਂਤ ਨੂੰ ਵੇਖਿਆ ਉਹ ਹੈਰਾਨ ਹੋ ਗਿਆ. ਉਹ ਉਸਦੇ ਕੱਦ ਨੂੰ ਵੇਖ ਕੇ ਹੈਰਾਨ ਨਹੀ ਹੋਇਆ. ਉਹ ਇਸਰਾਇਲੀ ਲੋਕਾਂ ਸਿਪਾਹੀਆਂ ਦੇ ਡਰਾਕਲ ਨਜਰੀਏ ਨੂੰ ਵੇਖ ਕੇ ਹੈਰਾਨ ਹੋ ਗਿਆ. ਕੀ ਉਹ ਪਿਛਲੇ ਸਮੇਂ ਨੂੰ ਭੁੱਲ ਗਏ ਹਨ? ਕੀ ਉਨ੍ਹਾਂ ਨੂੰ ਨਹੀ ਯਾਦ ਹੈ ਕਿ ਪ੍ਰਮੇਸ਼ਰ ਨੇ ਲਾਲ ਸਮੁੰਦਰ ਨੂੰ ਦੋਫਾਡ ਕੀਤਾ ਸੀ? ਇੱਕ ਦੈਂਤ ਨੂੰ ਮਾਰਨਾ ਇਸ ਗੱਲ ਅੱਗੇ ਕੁਝ ਵੀ ਨਹੀ ਸੀ ਲੋ ਪ੍ਰਮੇਸ਼ਰ ਨੇ ਜੋ ਪਿਛਲੇ ਸਮੇਂ ਵਿਚ ਕੀਤਾ ਸੀ.

ਦਾਉਦ ਨੇ ਪੰਜ ਪਥਰਾਂ ਨੂੰ ਲਿਆ. ਅਤੇ ਉਸਨੇ ਆਪਣੇ ਗੁਲੇਲ ਨੂੰ ਲਿਆ. ਅਤੇ ਉਸ ਨੇ ਦੈਂਤ ਦਾ ਸਾਹਮਣਾ ਕੀਤਾ. ਅਤੇ ਬਾਕੀ ਇਤਹਾਸ ਹੈ. ਉਸ ਨੇ ਯਹੋਵਾਹ ਦੇ ਨਾਮ ਵਿਚ ਅਤੇ ਉਸਦੀ ਤਾਕਤ ਦੇ ਦੁਆਰਾ ਉਸ ਦੈਂਤ ਨੂੰ ਮਾਰ ਮੁਕਾਇਆ. ਦਾਉਦ ਦੀ ਜਿੱਤ ਵਿਚੋਂ ਮਸੀਹ ਦੇ ਯੋਧੇ ਵਾਸਤੇ ਬਹੁਤ ਸਾਰੇ ਸਿਧਾਂਤ ਸਾਹਮਣੇ ਖੜੇ ਹੋ ਜਾਂਦੇ ਹਨ. ਸਭ ਤੋਂ ਮੁਖ ਤਾਂ ਇਹੀ ਹੈ ਕਿ ਪ੍ਰਮੇਸ਼ਰ ਦੇ ਵਾਸਤੇ ਕੋਈ ਵੀ ਦੈਂਤ ਏਡਾ ਵੱਡਾ ਨਹੀ ਹੈ. ਸਾਰੇ ਇਸਰਾਇਲ ਦੇ ਸਿਪਾਹੀਆਂ ਨੇ ਦੈਂਤ ਨੂੰ ਵੇਖਿਆ ਅਤੇ ਉਹ ਡਰ ਗਏ. ਪਰ ਦਾਉਦ ਨੇ ਪ੍ਰਮੇਸ਼ਰ ਨੂੰ ਵੇਖਿਆ ਅਤੇ ਉਹ ਜਿੱਤ ਪਾ ਗਿਆ. ਜਿੱਤ ਇਸਰਾਇਲ ਦੀ ਸੀ. ਉਨ੍ਹਾਂ ਨੇ ਆਪਣੀਆਂ ਅਖਾਂ ਗਲਤ ਥਾਂ ਤੇ ਲਾਈਆਂ ਹੋਈਆਂ ਸਨ. ਉਨ੍ਹਾਂ ਨੂੰ ਸਿਰਫ ਆਪਣੇ ਮੁਕਤੀਦਾਤਾ ਅਤੇ ਰਾਜਾ ਵੱਲ ਵੇਖਣ ਦੀ ਲੋੜ ਸੀ. ਦਾਉਦ ਨੇ ਆਪਣੀਆਂ ਅਖਾਂ ਸਹੀ ਥਾਂ ਤੇ ਲਾਈਆਂ ਸਨ ਅਤੇ ਉਸ ਨੇ ਜਿੱਤ ਨੂੰ ਪਾ ਲਿਆ.

ਦੋਸੋਰੇ ਸਿਪਾਹੀ ਵੀ ਜੰਗ ਦੇ ਵਿਚ ਰਹੇ ਸਨਾ ਤੇ ਉਨ੍ਹਾਂ ਨੂੰ ਜੰਗ ਦੇ ਤਰੀਕਿਆਂ ਦਾ ਵੀ ਪਤਾ ਸੀ. ਪਰ ਉਹ ਇਹ ਭੁਲ ਗਏ ਸਨ ਕਿ ਜਿੱਤ ਯਹੋਵਾਹ ਦੀ ਹੈ. ਇਹ “ਨਾ ਤਾਂ ਤਾਕਤ ਦੇ ਦੁਆਰਾ ਹੈ ਅਤੇ ਨਾ ਹੀ ਬਲ ਦੇ ਦੁਆਰਾ ਹੈ” ਪਰ ਇਹ ਪ੍ਰਮੇਸ਼ਰ ਦੇ ਆਤਮਾ ਦੇ ਦੁਆਰਾ ਹੈ. ਦਾਉਦ ਨੇ ਵੇਖਿਆ ਸੀ ਕਿ ਪ੍ਰ੍ਮੇਹ੍ਸਰ ਨੇ ਉਸ ਨੂੰ ਜੰਗਲੀ ਜਾਨਵਰਾਂ ਦੇ ਉੱਪਰ ਜਿੱਤ ਦਿੱਤੀ ਸੀ. ਜਿਹਦੇ ਪ੍ਰਮੇਸ਼ਰ ਨੇ ਪਿਛਲੇ ਸਮੇਂ ਵਿਚ ਉਸ ਨੂੰ ਜਿੱਤ ਦਿੱਤੀ ਸੀ ਉਹ ਹੀ ਹੁਣ ਵੀ ਉਸ ਨੂੰ ਜਿੱਤ ਦੇਣ ਵਾਲਾ ਸੀ. ਇਹ ਇਸ ਤਰਾਂ ਸੀ ਜਿਸ ਤਰਾਂ ਮੇਰੇ ਮਿੱਤਰ ਨੇ ਕਿਹਾ ਸੀ, “ਪਿਛੇ ਵੇਖਦਾ ਹੋਇਆ ਅੱਗੇ ਜਾ. ਪ੍ਰਮੇਸ਼ਰ ਪਹਿਲਾਂ ਵੀ ਵਫਾਦਾਰ ਰਿਹਾ ਹੈ ਅਤੇ ਉਹ ਫਿਰ ਵਫਾਦਾਰ ਰਹੇਗਾ.”

ਪਰ ਦਾਉਦ ਦੀ ਜਿੱਤ ਵਿਚ ਇੱਕ ਹੋਰ ਬਹੁਤ ਹੀ ਰੋਚਿਲ ਤਥ ਸਾਹਮਣੇ ਆਉਂਦਾ ਹੈ. ਸਾਉਲ ਚਾਹੁੰਦਾ ਸੀ ਕਿ ਦਾਉਦ ਯੋਧਿਆ ਵਾਲੇ ਵਸਤਰ ਪਹਿਨ ਕੇ ਜਾਵੇ. ਜਦ ਉਹ ਉਸ ਦੈਂਤ ਦੇ ਨਾਲ ਲੜਨ ਵਾਸਤੇ ਜਾਂਦਾ ਹੈ, ਪਰ ਦਾਉਦ ਨੇ ਤਲਵਾਰ ਨੂੰ ਵਸਤਰ ਦੇ ਉੱਪਰ ਪਾ ਕੇ ਤੁਰਨ ਦੀ ਕੋਸਿਸ਼ ਕੀਤੀ ਪਰ ਉਹ ਇਸ ਤਰਾਂ ਚਲਨਾ ਉਸਦੀ ਆਦਤ ਨਹੀ ਸੀ. ‘ਉਸ ਨੇ ਕਿਹਾ, ਮੈਂ ਇਨ੍ਹਾਂ ਵਿਚ ਨਹੀ ਜਾ ਸਕਦਾ ਹਾਂ’ ਉਸ ਨੇ ਸਾਉਲ ਨੂੰ ਕਿਹਾ, ‘ਕਿਉਂਕਿ ਮੈਨੂੰ ਇਨ੍ਹਾਂ ਦੀ ਆਦਤ ਨਹੀ ਹੈ.’ ਇਸ ਲਈ ਉਸ ਨੇ ਉਨ੍ਹਾਂ ਨੂੰ ਉਤਾਰ ਦਿੱਤਾ. ਫਿਰ ਉਸ ਨੇ ਆਪਣੀ ਲਾਠੀ ਆਪਣੇ ਹਥ ਵਿਚ ਲਈ. ਅਤੇ ਨਾਲੇ ਵਿਚੋਂ ਪੰਜ ਪਥਰ ਚੁਨੇ.  ਅਤੇ ਉਨ੍ਹਾਂ ਨੂੰ ਉਸ ਨੇ ਆਪਣੇ ਝੋਲੇ ਵਿਚ ਪਾ ਲਿਆ. ਅਤੇ ਆਪਣੇ ਹਥ ਵਿਚ ਗੁਲੇਲ ਲੈ ਕੇ ਉਹ ਪ੍ਲਿਸਤੀ ਦੇ ਸਾਹਮਣੇ ਗਿਆ. (੧ ਸੈਮ ੧੭:੩੯,੪੦)

ਦਾਉਦ ਇੱਕ ਸਿਆਣਾ ਜਵਾਨ ਲੜਕਾ ਸੀ. ਉਹ ਜਾਣਦਾ ਸੀ ਕਿ ਉਸ ਨੂੰ ਉਸੇ ਤਰੀਕੇ ਦੇ ਨਾਲ ਜੰਗ ਕਰਨੀ ਚਾਹੀਦੀ ਹੈ ਜਿਸ ਤਰਾਂ ਪ੍ਰਮੇਸ਼ਰ ਚਾਹੁੰਦਾ ਹੈ. ਪ੍ਰਮੇਸ਼ਰ ਨੇ ਦਾਉਦ ਦੇ ਅੰਦਰ ਖਾਸ ਪ੍ਰਤਿਭਾ ਪਾਈ ਸੀ. ਉਸ ਨੂੰ ਉਸ ਯੋਗਤਾ ਦੇ ਅਨੁਸਾਰ ਕੰਮ ਕਰਨਾ ਪੈਣਾ ਸੀ. ਉਹ ਸਾਉਲ ਜਾਂ ਕਿਸੇ ਹੋਰ ਸਾਉਲ ਦੇ ਵਿਅਕਤੀ ਵਰਗਾ ਨਹੀ ਸੀ ਬਣ ਸਕਦਾ. ਉਸ ਨੂੰ ਦਾਉਦ ਬਣਨ ਦੀ ਲੋੜ ਸੀ. ਪ੍ਰਮੇਸ਼ਰ ਫਿਰ ਉਸ ਨੂੰ ਵਚਿੱਤਰ ਢੰਗ ਨਾਲ ਵਰਤੇਗਾ. ਇਹੀ ਹੈ ਇਹ. ਇਹੀ ਹੈ ਦਿੰਤਾ ਨੂੰ ਹਰਾਉਣ ਦਾ ਤਰੀਕਾ. ਪ੍ਰਮੇਸ਼ਰ ਦੇ ਉੱਪਰ ਭਰੋਸਾ ਕਰੋ, ਪਿਛੇ ਵਿਖਦੇ ਹੋਏ ਅੱਗੇ ਵਧੋ. ਅਤੇ ਉਹ ਲੈ ਕੇ ਜੰਗ ਵਿਚ ਜੋ ਪ੍ਰਮੇਸ਼ਰ ਨੇ ਤੁਹਾਡੇ ਅੰਦਰ ਵਿਲਖਣ ਪਾਇਆ ਹੈ.

ਮੇਰੀ ਪਤਨੀ ਅਤੇ ਮੇਰੇ ਮਿੱਤਰਾ ਦੇ ਉਤਸਾਹ ਦੀ ਵਜ੍ਹਾ ਨਾਲ ਮੈਂ ਵੇਖਿਆ ਪ੍ਰਮੇਸ਼ਰ ਨੇ ਮੈਨੂੰ ਮਾਰਾਕਾਨਾ ਵਿਚ ਵਿਚ ਵੱਡੀ ਜਿੱਤ ਦਿੱਤੀ. ਮੈਨੂੰ ਬਿੱਲੀ ਗ੍ਰੈਹ੍ਮ ਬਣਨ ਦੀ ਲੋੜ ਨਹੀ ਸੀ. ਮੈਨੂੰ ਆਪਣਾ ਆਪ ਬਣਨ ਦੀ ਲੋੜ ਸੀ. ਪ੍ਰਮੇਸ਼ਰ ਨੇ ਮੈਨੂੰ ਉਸ ਦਿਨ ਵਾਸਤੇ ਤਿਆਰ ਕੀਤਾ ਸੀ. ਮੈਨੂੰ ਸਿਰਫ ਉਸਦੀ ਵਫਾਦਾਰੀ ਨੂੰ ਯਾਦ ਕਰ ਕੇ ਉਸ ਤੇ ਭਰੋਸਾ ਕਰਨ ਦੀ ਲੋੜ ਸੀ.  ਉਸ ਨੇ ਇੱਕ ਮਹਾਨ ਜਿੱਤ ਨੂੰ ਦਿੱਤਾ. ਕੋਈ ੨੫੦੦੦ ਤੋਂ ਵੀ ਵਧ ਲੋਕਾਂ ਨੇ ਖੁਸ਼ਖਬਰੀ ਦਾ ਪ੍ਰਤਿਉਤ੍ਤਰ ਦਿੱਤਾ. ਉਹ ਦੈਂਤ ਏਡਾ ਵੱਡਾ ਨਹੀ ਸੀ ਜਿਨ੍ਹਾਂ ਮੈਂ ਸੋਚਿਆ ਸੀ. ਜਾਂ ਫਿਰ ਪ੍ਰਮੇਸ਼ਰ ਏਡਾ ਵੱਡਾ ਸੀ ਜਿਨ੍ਹਾਂ ਵੱਡਾ ਮੈਂ ਜਾਣਦਾ ਸੀ.

1 ਸਮੂਏਲ 17:34-51

34 ਪਰ ਦਾਊਦ ਨੇ ਸ਼ਾਊਲ ਨੂੰ ਕਿਹਾ, “ਮੈਂ, ਤੁਹਾਡਾ ਸੇਵਕ ਆਪਣੇ ਪਿਉ ਦੀਆਂ ਭੇਡਾਂ ਚੁਰਾਉਂਦਾ ਸੀ ਤਾਂ ਇੱਕ ਸ਼ੇਰ ਅਤੇ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਭੇਡ ਲੈ ਗਿਆ। 35 ਮੈਂ ਉਨ੍ਹਾਂ ਜੰਗਲੀ ਜਾਨਵਰਾਂ ਦਾ ਪਿੱਛਾ ਕੀਤਾ ਅਤੇ ਉਸ ਉੱਤੇ ਹਮਲਾ ਕਰਕੇ ਉਸ ਦੇ ਮੂੰਹ ਵਿੱਚੋਂ ਭੇਡ ਕੱਢ ਲਿਆਇਆ। ਤਾਂ ਉਹ ਜੰਗਲੀ ਜਾਨਵਰ ਮੇਰੇ ਉੱਤੇ ਟੁੱਟ ਪਿਆ ਪਰ ਮੈਂ ਉਸ ਨੂੰ ਉਸ ਦੇ ਮੂੰਹ ਹੇਠਾਂ ਬਰਾਛਾਂ ਤੋਂ ਫ਼ੜਕੇ ਮਾਰਿਆ ਅਤੇ ਮੈਂ ਉਸ ਨੂੰ ਫ਼ੜਕੇ ਪਾੜ ਸੁੱਟਿਆ। 36 ਮੈਂ ਇੱਕ ਸ਼ੇਰ ਅਤੇ ਇੱਕ ਰਿੱਛ ਮਾਰਿਆ ਅਤੇ ਮੈਂ ਉਸ ਅਸੁੰਨਤੀ ਫ਼ਲਿਸਤੀ ਗੋਲਿਆਥ ਨੂੰ ਵੀ ਉਨ੍ਹਾਂ ਵਾਂਗ ਹੀ ਮਾਰ ਮੁਕਾਵਾਂਗਾ। ਗੋਲਿਆਥ ਜ਼ਰੂਰ ਮਰੇਗਾ ਕਿਉਂਕਿ ਉਸ ਨੇ ਜਿਉਂਦੇ ਪਰਮੇਸ਼ੁਰ ਦੀ ਸੈਨਾ ਦਾ ਮਖੌਲ ਉਡਾਇਆ ਹੈ। 37 ਯਹੋਵਾਹ ਨੇ ਮੇਰੀ ਸ਼ੇਰ ਅਤੇ ਰਿੱਛ ਤੋਂ ਰੱਖਿਆ ਕੀਤੀ ਤਾਂ ਉਹ ਮੇਰੀ ਇਸ ਫ਼ਲਿਸਤੀ ਤੋਂ ਵੀ ਰੱਖਿਆ ਕਰੇਗਾ।”ਸ਼ਾਊਲ ਨੇ ਦਾਊਦ ਨੂੰ ਕਿਹਾ, “ਜਾ ਫ਼ੇਰ, ਯਹੋਵਾਹ ਤੇਰੇ ਨਾਲ ਹੋਵੇ।” 38 ਤਾਂ ਸ਼ਾਊਲ ਨੇ ਆਪਣੇ ਵਸਤਰ-ਸ਼ਸਤਰ ਦਾਊਦ ਨੂੰ ਪਹਿਨਾਏ। ਸ਼ਾਊਲ ਨੇ ਉਸ ਦੇ ਸਿਰ ਉੱਤੇ ਪਿੱਤਲ ਦਾ ਟੋਪ ਪੁਆਇਆ ਅਤੇ ਉਸ ਦੇ ਸ਼ਰੀਰ ਉੱਤੇ ਜ਼ਰਾ-ਬਖਤਰ ਪੁਆਇਆ। 39 ਦਾਊਦ ਨੇ ਆਪਣੀ ਤਲਵਾਰ ਜ਼ਰਾ ਬਖਤਰ ਉੱਪਰ ਬੰਨ੍ਹੀ ਅਤੇ ਚੱਲਣ ਦਾ ਉਦਮ ਕੀਤਾ। ਦਾਊਦ ਨੇ ਸ਼ਾਊਲ ਦੇ ਵਸਤਰ-ਸ਼ਸਤਰ ਸਜਾਏ ਪਰ ਉਹ ਇਨ੍ਹਾਂ ਭਾਰੀਆਂ ਚੀਜ਼ਾਂ ਨੂੰ ਪਾਣ ਦਾ ਆਦੀ ਨਹੀਂ ਸੀ।ਦਾਊਦ ਨੇ ਸ਼ਾਊਲ ਨੂੰ ਕਿਹਾ, “ਇਨ੍ਹਾਂ ਨਾਲ ਤਾਂ ਮੇਰੇ ਕੋਲੋਂ ਨਹੀਂ ਤੁਰਿਆ ਜਾਂਦਾ ਕਿਉਂ ਜੋ ਮੈਂ ਇਨ੍ਹਾਂ ਦਾ ਆਦੀ ਨਹੀਂ ਹਾਂ।” ਤਾਂ ਦਾਊਦ ਨੇ ਉਹ ਸਭ ਕੁਝ ਉਤਾਰ ਦਿੱਤਾ। 40 ਦਾਊਦ ਨੇ ਆਪਣੀ ਡਾਂਗ ਹੱਥ ਵਿੱਚ ਫ਼ੜੀ ਅਤੇ ਉਸ ਨਦੀ ਕੋਲੋਂ ਪੰਜ ਚੀਕਨੇ ਪੱਥਰ ਚੁੱਕ ਲਏ। ਉਸ ਨੇ ਉਹ ਪੰਜ ਮੁਲਾਇਮ ਜਿਹੇ ਪੱਥਰ ਆਪਣੇ ਅਯਾਲੀ ਦੇ ਝੋਲੇ ਵਿੱਚ ਪਾ ਲਏ ਅਤੇ ਉਸਦੀ ਗੁਲੇਲ ਉਸ ਦੇ ਹੱਥ ਵਿੱਚ ਸੀ ਅਤੇ ਉਹ ਫ਼ਲਿਸਤੀ ਗੋਲਿਆਥ ਵੱਲ ਚੱਲਾ ਗਿਆ।ਦਾਊਦ ਦਾ ਗੋਲਿਆਥ ਨੂੰ ਮਾਰ ਸੁੱਟਣਾ

41 ਉਹ ਫ਼ਲਿਸਤੀ ਗੋਲਿਆਥ ਹੌਲੀ-ਹੌਲੀ ਚੱਲਦਾ ਦਾਊਦ ਦੇ ਨੇੜੇ ਹੁੰਦਾ ਗਿਆ। ਗੋਲਿਆਥ ਦਾ ਸਹਾਇਕ ਹੱਥ ਵਿੱਚ ਢਾਲ ਚੁੱਕੀ ਉਸ ਦੇ ਅੱਗੇ-ਅੱਗੇ ਚੱਲਦਾ ਆਉਂਦਾ ਸੀ। 42 ਗੋਲਿਆਥ ਨੇ ਦਾਊਦ ਵੱਲ ਵੇਖਿਆ ਅਤੇ ਹੱਸਿਆ ਉਸ ਨੇ ਵੇਖਿਆ ਕਿ ਉਹ ਸਿਰਫ਼ ਲਾਲ ਮੂੰਹ ਵਾਲਾ ਖੂਬਸੂਰਤ ਨੌਜੁਆਨ ਮੁੰਡਾ ਹੈ। 43 ਗੋਲਿਆਥ ਨੇ ਦਾਊਦ ਨੂੰ ਪੁੱਛਿਆ, “ਇਹ ਡਾਂਗ ਕਿਸ ਵਾਸਤੇ ਹੈ? ਕੀ ਤੂੰ ਮੈਨੂੰ ਇੱਥੋਂ ਇੱਕ ਕੁੱਤੇ ਵਾਂਗ ਭਜਾਉਣ ਲਈ ਮੇਰੇ ਪਿੱਛੇ ਆਇਆ ਹੈ?” ਫ਼ੇਰ ਗੋਲਿਆਥ ਨੇ ਦਾਊਦ ਨੂੰ ਆਪਣੇ ਫ਼ਲਿਸਤੀ ਦੇਵਤਿਆਂ ਦੇ ਨਾਵਾਂ ਉੱਤੇ ਗਾਲ੍ਹਾਂ ਕੱਢੀਆਂ। 44 ਤਦ ਉਸ ਨੇ ਦਾਊਦ ਨੂੰ ਆਖਿਆ, “ਇੱਧਰ ਆ ਜ਼ਰਾ, ਮੈਂ ਤੇਰਾ ਸ਼ਰੀਰ ਪਰਿੰਦਿਆਂ-ਦਰਿੰਦਿਆਂ ਨੂੰ ਪਾਵਾਂ।”

45 ਦਾਊਦ ਨੇ ਉਸ ਫ਼ਲਿਸਤੀ ਨੂੰ ਕਿਹਾ, “ਤੂੰ ਤਾ ਤਲਵਾਰ, ਢਾਲ ਅਤੇ ਬਰਛਾ ਲੈ ਕੇ ਮੇਰੇ ਵੱਲ ਆਉਂਦਾ ਹੈਂ। ਪਰ ਮੈਂ ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦੀ ਸੈਨਾ ਦੇ ਪਰਮੇਸ਼ੁਰ ਦੇ ਨਾਮ ਉੱਤੇ ਆ ਰਿਹਾ ਹਾਂ, ਜਿਸ ਬਾਰੇ ਤੂੰ ਮੰਦਾ ਬੋਲਿਆ ਹੈ। ਜਿਸ ਬਾਰੇ ਤੂੰ ਇੰਨਾ ਮੰਦਾ ਆਖਿਆ ਹੈ। 46 ਅਤੇ ਅੱਜ ਹੀ ਯਹੋਵਾਹ ਤੈਨੂੰ ਮੇਰੇ ਹੱਥ ਕਰ ਦੇਵੇਗਾ। ਮੈਂ ਤੈਨੂੰ ਮਾਰ ਸੁੱਟਾਂਗਾ। ਅੱਜ ਮੈਂ ਤੇਰੇ ਸ਼ਰੀਰ ਦੇ ਟੋਟੇ ਕਰਕੇ ਕਾਵਾਂ ਅਤੇ ਕੁੱਤਿਆਂ ਨੂੰ ਪਾਵਾਂਗਾ। ਮੈਂ ਤੇਰਾ ਸਿਰ ਵੱਢ ਸੁੱਟਾਂਗਾ ਅਤੇ ਉਸ ਨੂੰ ਪਰਿੰਦਿਆਂ-ਦਰਿੰਦਿਆਂ ਅੱਗੇ ਸੁੱਟਾਂਗਾ। ਅਤੇ ਅੱਜ ਹੀ ਫ਼ਲਿਸਤੀਆਂ ਦੇ ਦਲਾਂ ਦੀਆਂ ਲੋਥਾਂ ਪੌਣਾਂ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਨੂੰ ਦੇਵਾਂਗਾ ਤਾਂ ਜੋ ਸਾਰੀ ਦੁਨੀਆ ਜਾਣ ਜਾਵੇ ਕਿ ਸਿਰਾਏਲ ਵਿੱਚ ਇੱਕ ਪਰਮੇਸ਼ੁਰ ਹੈ। 47 ਅਤੇ ਇੱਥੇ ਹਾਜ਼ਰ ਸਾਰੇ ਲੋਕਾਂ ਨੂੰ ਵੀ ਇਹ ਖਬਰ ਹੋ ਜਾਵੇਗੀ ਕਿ ਯੁੱਧ ਦਾ ਸੁਆਮੀ ਤਾਂ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂਕਿ ਯੁੱਧ ਦਾ ਸੁਆਮੀ ਤਾਂ ਯਹੋਵਾਹ ਹੈ ਅਤੇ ਯਹੋਵਾਹ ਹੀ ਤੈਨੂੰ ਅਤੇ ਫ਼ਲਿਸਤੀਆਂ ਨੂੰ ਸਾਡੇ ਹੱਥ ਦੇਵੇਗਾ।”48 ਗੋਲਿਆਥ ਫ਼ਲਿਸਤੀ ਉੱਠਿਆ ਅਤੇ ਅੱਗੇ ਵੱਧਕੇ ਦਾਊਦ ਨਾਲ ਲੜਨ ਨੂੰ ਨੇੜੇ ਹੋਇਆ ਤਾਂ ਦਾਊਦ ਛੇਤੀ ਨਾਲ ਫ਼ਲਿਸਤੀ ਵੱਲ ਦੌੜਿਆ।49 ਦਾਊਦ ਨੇ ਝੱਟ ਆਪਣੇ ਝੋਲੇ ਵਿੱਚੋਂ ਪੱਥਰ ਕੱਢਿਆ ਅਤੇ ਉਸ ਨੂੰ ਆਪਣੀ ਗੁਲੇਲ ਵਿੱਚ ਰੱਖਕੇ ਗੁਲੇਲ ਚੱਲਾ ਦਿੱਤੀ। ਗੁਲੇਲ ਵਿੱਚੋਂ ਪੱਥਰ ਨਿਕਿਲਆ ਅਤੇ ਏਨ ਗੋਲਿਆਥ ਦੀਆਂ ਦੋਨਾਂ ਅੱਖਾਂ ਦੇ ਵਿੱਚਕਾਰ ਜਾਕੇ ਵੱਜਿਆ ਅਤੇ ਜਾ ਉਸ ਦੇ ਸਿਰ ਵਿੱਚ ਖੁੱਭ ਗਿਆ ਅਤੇ ਗੋਲਿਆਥ ਉੱਥੇ ਹੀ ਮੂੰਹ ਪਰਨੇ ਜ਼ਮੀਨ ਉੱਤੇ ਡਿੱਗ ਪਿਆ।50 ਇਉਂ ਦਾਊਦ ਨੇ ਫ਼ਲਿਸਤੀ ਨੂੰ ਖਾਲੀ ਇੱਕ ਗੁਲੇਲ ਉੱਤੇ ਇੱਕ ਪੱਥਰ ਨਾਲ ਹੀ ਹਾਰ ਦੇ ਦਿੱਤੀ। ਉਸ ਨੇ ਫ਼ਲਿਸਤੀ ਨੂੰ ਗੁਲੇਲ ਨਾਲ ਰੋੜਾ ਮਾਰਕੇ ਹੀ ਮਾਰ ਸੁੱਟਿਆ। ਦਾਊਦ ਕੋਲ ਕੋਈ ਤਲਵਾਰ ਨਹੀਂ ਸੀ। 51 ਇਸ ਲਈ ਦਾਊਦ ਭੱਜਕੇ ਫ਼ਲਿਸਤੀ ਦੇ ਉੱਪਰ ਚੜ੍ਹ ਖਲੋਤਾ ਅਤੇ ਉਸਦੀ ਤਲਵਾਰ ਫ਼ੜ੍ਹ ਕੇ ਮਿਆਨੋ ਖਿੱਚ ਲਈ ਅਤੇ ਉਸ ਨੂੰ ਜਾਨੋ ਮਾਰਕੇ ਉਸਦਾ ਸਿਰ ਤਲਵਾਰ ਨਾਲ ਵੱਢ ਸੁੱਟਿਆ। ਇਉਂ ਦਾਊਦ ਨੇ ਫ਼ਲਿਸਤੀ ਨੂੰ ਜਾਨੋਂ ਮਾਰਿਆ।ਜਦੋਂ ਬਾਕੀ ਫ਼ਲਿਸਤੀਆਂ ਨੇ ਵੇਖਿਆ ਕਿ ਉਨ੍ਹਾਂ ਦਾ ਨਾਇਕ ਮਾਰਿਆ ਗਿਆ ਹੈ ਤਾਂ ਉਹ ਉੱਥੋਂ ਭੱਜ ਗਏ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ