Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯੁਹੋਸ਼ੁ – ਜਮੀਨ ਨੂੰ ਲੈਣਾ 

ਕਈ ਸਾਲ ਪਹਿਲਾਂ ਮੈਂ ਫਾਰਸ ਦੀ ਖਾੜੀ ਵਿਚ ਸੀ, ਜੋ ਕੀ ਮਧ ਪੂਰਬ ਦੇ ਵਿਚ ਹੈ ਅਤੇ ਇਹ ਇਸਲਾਮ ਦਾ ਕਿਲਾ ਹੈ. ਇੱਕ ਜਵਾਨ ਰਵਾਂਡਾ ਦਾ ਪ੍ਰਚਾਰਕ ਸੀ, ਜਿਸ ਨੇ ਸਭ ਇੰਤਜਾਮ ਕੀਤੇ ਸਨ. ਇਮਾਨਦਾਰੀ ਦੇ ਨਾਲ ਦੱਸਾਂ ਤਾਂ ਮੈਂ ਵਿਸ਼ਵਾਸ ਦੇ ਨਾਲ ਸੰਘਰਸ਼ ਕਰ ਰਿਹਾ ਸੀ. ਮੈਂ ਜੋਸਫ ਨੂੰ ਕਹਿੰਦਾ ਰਿਹਾ, “ਕੀ ਤੈਨੂੰ ਵਿਸ਼ਵਾਸ ਹੈ, ਉਹ ਸਾਨੂੰ ਉਥੇ ਪਰਚਾਰ ਕਰਨ ਦੀ ਇਜਾਜਤ ਦੇ ਦੇਣਗੇ?” ਜੋਸਫ ਆਪਣੇ ਪ੍ਰਤਿਉਤ੍ਤਰ ਦੇ ਉੱਪਰ ਬਣਿਆ ਰਿਹਾ.  “ਪ੍ਰਮੇਸ਼ਰ ਕੰਮ ਕਰੇਗਾ ਸੈਮੀ. ਲੋਕ ਮਸੀਹ ਦੇ ਵਿਚ ਆਉਣਗੇ.”

ਯਕੀਨ ਦੀ ਗੱਲ ਹੈ ਕੀ ਹਰ ਰੋਜ ਜਦ ਅਸੀਂ ਉਸ ਥਾਂ ਦੇ  ਵਿਚ ਸੀ, ਲੋਕ ਮਸੀਹ ਦੇ ਵਿਚ ਆ ਰਹੇ ਸਨ. ਅਸਲ ਵਿਚ ਇਹ ਇੱਕ ਬਹੁਤ ਵੱਡਾ ਮੌਕਾ ਸੀ ਜਿਸ ਦੇ ਵਿਚ ਮੈਂ ਖੁਸ਼ਖਬਰੀ ਦਾ ਪਰਚਾਰ ਕੀਤਾ, ਜਿਸਦੀ ਮੈਂ ਕਲਪਨਾ ਵੀ ਨਹੀ ਸੀ ਕਰ ਸਕਦਾ. ਮੈਂ ਆਪਣੇ ਆਪ ਨੂੰ ਇਹ ਵਾਰ ਵਾਰ ਪੁਛਦਾ ਰਿਹਾ, “ਕੀ ਇਹ ਸਚਮੁਚ ਹੋ ਰਿਹਾ ਹੈ.” ਉਨ੍ਹਾਂ ਸਭਾਵਾਂ ਦੀ ਸਮਾਪਤੀ ਕਰਨ ਤੋਂ ਬਾਅਦ ਮੈਂ ਆਪਣੇ ਆਪ ਦੇ ਵਿਚ ਸੋਚਿਆ, “ਇਹ ਮੌਕਾ ਬਹੁਤ ਸਮੇਂ ਤੋਂ ਸੀ, ਮੈਨੂੰ ਸਿਰਫ ਇਸਦੇ ਬਾਰੇ ਪਤਾ ਹੀ ਨਹੀ ਸੀ.” ਜਿਸ ਕਾਰਨ ਮੈਨੂੰ ਇਹ ਪਤਾ ਨਹੀ ਸੀ, ਉਹ ਇਹ ਸੀ, ਮੈਂ ਕਦੇ ਵੀ ਆਪਣਾ ਪੈਰ ਇਸ ਦੇਸ਼ ਦੇ ਵਿਚ ਨਹੀ ਸੀ ਪਾਇਆ. ਮੈਨੂੰ ਬਿਲਕੁਲ ਨਹੀ ਸੀ ਪਤਾ ਕੀ ਪ੍ਰਮੇਸ਼ਰ ਇਸ ਦੇਸ਼ ਦੇ ਵਿਚ ਕੀ ਕਰਨ ਵਾਲਾ ਸੀ. 

ਕਈ ਹਜਾਰ ਸਾਲ ਪਹਿਲਾਂ, ਪ੍ਰਮੇਸ਼ਰ ਨੇ ਯੁਹੋਸ਼ੁ ਨੂੰ ਕਿਹਾ, “ਮੈਂ ਉਹ ਥਾਂ ਤੈਨੂੰ ਦੇ ਦੇਵਾਂਗਾ, ਜਿਥੇ ਤੂੰ ਆਪਣਾ ਪੈਰ ਰਖੇਂਗਾ, ਜਿਵੇਂ ਮੈਂ ਮੂਸਾ ਦੇ ਨਾਲ ਵਿਦਾ ਕੀਤਾ ਹੈ.” (ਯੁਹੋਸ਼ੁ ੧:੩) ਪ੍ਰਮੇਸ਼ਰ ਨੇ ਅਬ੍ਰਾਹਮ ਦੇ ਨਾਲ ਵਾਇਦਾ ਕੀਤਾ ਸੀ, ਉਹ ਉਸ ਦੀਆਂ ਪੀੜੀਆਂ ਨੂੰ ਉਹ ਜਗ੍ਹਾ ਦੇਣ ਵਾਲਾ ਸੀ ਜਿਥੇ ਉਹ ਬਹੁਤ ਹੀ ਜਿਆਦਾ ਬਰਕਤ ਪਾਉਣਗੇ. ਸਮਾਂ ਆ ਗਿਆ ਸੀ ਕੀ ਉਹ ਉਸ ਜਮੀਨ ਦੇ ਵਿਚ ਜਾਂਦੇ. ਪ੍ਰਮੇਸ਼ਰ ਇਸਰਾਇਲ ਦੇ ਲੋਕਾਂ ਨੂੰ ਬਹੁਤ ਹੀ ਜਿਆਦਾ ਬਰਕਤ ਦੇਣਾ ਚਾਹੁੰਦਾ ਸੀ, ਪਰ ਇਸਦੇ ਲਈ ਇੱਕ ਸ਼ਰਤ ਸੀ. ਉਨ੍ਹਾਂ ਨੂੰ ਉਸ ਜਮੀਨ ਤੇ ਪੈਰ ਪਾਉਣਾ ਪੈਣਾ ਸੀ. ਇਹ ਜਮੀਨ ਦੂਰ ਤੋਂ ਹੀ ਜਿੱਤੀ ਨਹੀ ਸੀ ਜਾ ਸਕਦੀ. ਇਹ ਜਮੀਨੀ ਸੈਨਾ ਦੇ ਦੁਆਰਾ ਹੀ ਜਿੱਤੀ ਜਾ ਸਕਦੀ ਸੀ. 

ਬਹੁਤ ਸਾਰੇ ਲੋਕ “ਵਾਇਦੇ ਦੇ ਦੇਸ਼” ਦਾ ਆਤਮਿਕ ਅਰਥ ਕਢਦੇ ਹਨ. ਕਈ ਲੋਕ ਇਹ ਸੋਚਦੇ ਹਨ, ਯਰਦਨ ਦੇ ਪਾਰ ਜਾਣ ਦਾ ਅਰਥ ਹੈ ਸ੍ਵਰਗ ਵਿਚ ਜਾਣਾ. ਕਈ ਲੋਕ ਇਸ ਨੂੰ ਜਿੱਤ ਦੀ ਜਗ੍ਹਾ ਦਸਦੇ ਹਨ. ਮੈਂ ਸੋਚਦਾ ਹਨ ਕੀ ਇਹ ਸਭ ਗੱਲਾਂ ਵਾਜਿਬ ਹਨ. ਪਰ ਜੇਕਰ ਇਸਦੇ ਸਿਧੇ ਸ਼ਬਦਾਂ ਦੇ ਵਿਚ ਇਸ ਨੂੰ ਵੇਖੀਏ ਤਾਂ ਇਸਦਾ ਅਰਥ ਹੈ, “ਵਾਇਦੇ ਦਾ ਦੇਸ਼” ਮਤਲਬ ਉਹ ਦੇਸ਼ ਜਿਸਦਾ ਪ੍ਰਮੇਸ਼ਰ ਨੇ ਵਾਇਦਾ ਕੀਤਾ ਹੈ. ਇਹ ਉਹ ਜਗ੍ਹਾ ਹੈ ਜਿਸ ਨੂੰ ਪ੍ਰਮੇਸ਼ਰ ਦੀ ਮਹਿਮਾ ਵਾਸਤੇ ਜਿੱਤਣਾ ਹੈ. 

ਅਕਸਰ ਹੀ ਮੈਂ ਦੇਸ਼ਾਂ ਦੇ ਵਿਚ ਯਾਤਰਾ ਕਰਦਾ ਹਾਂ. ਮੈਂ ਸਮਾਂ ਕਢਦਾ ਹਾਂ ਕੀ ਮੈਂ ਤੁਰ ਕੇ ਪ੍ਰਾਥਨਾ ਕਰਨ ਅਤੇ ਉਸ ਦੇਸ਼ ਨੂੰ ਪ੍ਰਮੇਸ਼ਰ ਦੀ ਮਹਿਮਾ ਦੇ ਵਾਸਤੇ ਘੋਸ਼ਿਤ ਕਰਾਂ. ਪਿਛਲੇ ਕਈ ਸਾਲਾਂ ਦੇ ਵਿਚ ਮੈਂ ਇਸ ਗੱਲ ਤੋਂ ਕਾਇਲ ਹਨ ਕੀ ਕੋਈ ਵੀ ਜਗ੍ਹਾ ਪ੍ਰਮੇਸ਼ਰ ਦੇ ਵਾਸਤੇ ਔਖੀ ਨਹੀ ਹੈ. ਵਚਨ ਦੇ ਵਿਚ ਕਈ ਇਹੋ ਜਿਹੇ ਸਿਧਾਂਤ ਹਨ ਜੋ ਸਾਨੂੰ ਦਸਦੇ ਹਨ ਕੀ ਅਸੀਂ ਕਿਵੇਂ ਔਖੇ ਥਾਵਾਂ ਨੂੰ ਪ੍ਰਮੇਸ਼ਰ ਦੀ ਮਹਿਮਾ ਦੇ ਵਾਸਤੇ ਜਿੱਤ ਸਕਦੇ ਹਾਂ. 

ਸਭ ਤੋਂ ਪਹਿਲੀ ਗੱਲ ਹੈ, ਇਸਰਾਇਲ ਨੇ ਉਸ ਦੇਸ਼ ਤੇ ਕਬਜਾ ਕੀਤਾ ਕਿਉਂਕਿ ਪ੍ਰਮੇਸ਼ਰ ਨੇ ਉਨ੍ਹਾਂ ਨੂੰ ਵਾਇਦਾ ਦਿੱਤਾ ਸੀ. (ਯੁਹੋਸ਼ੁ ੧:੫) ਜੇਕਰ ਪ੍ਰਮੇਸ਼ਰ ਨੇ ਵਾਇਦਾ ਕੀਤਾ ਹੈ, ਤਾਂ ਉਹ ਇਸ ਨੂੰ ਪੂਰਾ ਕਰਨ ਵਾਸਤੇ ਇੰਤਜਾਮ ਵੀ ਕਰੇਗਾ. ਜੇਕਰ “ਪ੍ਰਮੇਸ਼ਰ ਸਾਡੇ ਵੱਲ ਹੈ ਤਾਂ ਸਾਡੇ ਵਿਰੋਧ ਵਿਚ ਕੌਣ ਹੋ ਸਕਦਾ ਹੈ?” 

ਪ੍ਰਮੇਸ਼ਰ ਨੇ ਸਾਫ਼ ਨਿਰਦੇਸ਼ ਵੀ ਦਿੱਤੇ ਸਨ ਕੇ ਆਤਮਿਕ ਯੁਧ ਨੂੰ ਜਿੱਤਨ ਵਾਸਤੇ ਕਿਹੜੇ ਕਿਹੜੇ ਸਿਧਾਂਤਾਂ ਦੀ ਲੋੜ ਪਵੇਗੀ. ਉਨ੍ਹਾਂ ਨੂੰ ਸਿਰਫ ਇੱਕ ਹੀ ਕੰਮ ਕਰਨ ਦੀ ਲੋੜ ਸੀ ਅਤੇ ਉਹ ਸੀ, ਪੜੋ, ਮਨਨ ਕਰੋ ਅਤੇ ਉਨ੍ਹਾਂ ਸਿਧਾਂਤਾ ਨੂੰ ਪੂਰਾ ਕਰੋ. (ਯੁਹੋਸ਼ੁ ੧:੮) ਪਵਿੱਤਰ ਵਚਨ ਉਨ੍ਹਾਂ ਦੀ ਜਿੱਤ ਅਤੇ ਕਾਮਯਾਬੀ ਲਈ ਅਗੁਵਾਈ ਸੀ. ਉਨ੍ਹਾਂ ਦੇ ਦੁਸ਼ਮਨ ਬੇਸ਼ਕ ਬਹੁਤ ਸਨ, ਪਰ ਉਹ ਪ੍ਰਮੇਸ਼ਰ ਤੇ ਜਿੱਤ ਨਹੀ ਸੀ ਪਾ ਸਕਦੇ. ਉਸਦੀ ਯੋਜਨਾਂ ਦੀਆਂ ਗੱਲਾਂ ਲੋਕਾਂ ਦੇ ਜੀਵਨ ਵਿਚ ਜਿੱਤ ਲੈ ਕੇ ਆਉਣਗੀਆਂ. 

ਪ੍ਰਮੇਸ਼ਰ ਨੇ ਉਨ੍ਹਾਂ ਨੂੰ ਸਾਫ਼ ਜਿਮ੍ਮੇੰਵਾਰੀਆਂ ਵੀ ਦਿੱਤੀਆਂ ਸਨ. ਪ੍ਰਮੇਸ਼ਰ ਉਨ੍ਹਾਂ ਨੂੰ ਜਿੱਤ ਦੇਵੇਗਾ, ਪਰ ਇਸਰਾਇਲ ਦੇ ਲੋਕਾਂ ਨੂੰ ਤਿਆਰ ਰਹਿਣ ਦੀ ਲੋੜ ਸੀ. (ਯੁਹੋਸ਼ੁ ੧:੧੦) ਕਈ ਲੋਕ ਇਹ ਸੋਚਦੇ ਹਨ, ਪ੍ਰਮੇਸ਼ਰ ਹੈ ਜੋ ਜਿੱਤ ਦਿੰਦਾ ਹੈ ਸੋ, ਵਿਸ਼ਵਾਸੀ ਲੋਕਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀ ਹੈ. ਇਹ ਸਚ ਨਹੀ ਹੈ. ਜਿੱਤ ੧੦੦% ਪ੍ਰਮੇਸ਼ਰ ਦੀ ਹੈ. ਪਰ ਇਸਰਾਇਲੀ ਲੋਕਾਂ ਨੂੰ ਜਾ ਕੇ ਆਪਣੇ  ਆਪ ਨੂੰ ਯੁਧ ਵਾਸਤੇ ਤਿਆਰ ਕਰਨਾ ਪੈਣਾ ਸੀ. ਉਨ੍ਹਾਂ ਨੂੰ ਵਿਸ਼ਵਾਸ ਦਾ ਇੱਕ ਕਦਮ ਉਠਾਉਣ ਦੀ ਲੋੜ ਸੀ ਕੇ ਉਹ ਯਰਦਨ ਦਰਿਆ ਨੂੰ ਪਾਰ ਕਰਨ. ਜਿਥੇ ਕੀਤੇ ਵੀ ਉਨ੍ਹਾਂ ਦੇ ਪੈਰ ਪੈਣਗੇ ਪ੍ਰਮੇਸ਼ਰ ਉਨ੍ਹਾਂ ਨੂੰ ਉਹ ਜਗ੍ਹਾ ਦੇ ਦੇਵੇਗਾ. ਪਰ ਪਹਿਲਾਂ ਉਨ੍ਹਾਂ ਨੂੰ ਉਥੇ ਜਾਣਾ ਪੈਣਾ ਸੀ. ਅਖੀਰ ਵਿਚ ਉਹ ਪ੍ਰਮੇਸ਼ਰ ਦੇ ਨਿਰਦੇਸ਼ਾਂ ਨੂੰ ਪੂਰਾ ਕਰਨਗੇ. ਜਦ ਵੀ ਇਸਰਾਇਲ ਦੇ ਲੋਕਾਂ ਨੇ ਉਹ ਕੀਤਾ ਜੋ ਪ੍ਰਮੇਸ਼ਰ ਨੇ ਕਿਹਾ ਸੀ, ਉਨ੍ਹਾਂ ਨੂੰ ਜਿੱਤ ਮਿਲੀ. ਜਦ ਉਨ੍ਹਾਂ ਨੇ ਹੁਕਮ ਨਹੀ ਮੰਨੇ ਤਾਂ ਉਹ ਮੂਧੇ ਮੁੰਹ ਡਿੱਗੇ. ਜਿੱਤ ਯ੍ਹੋਵਾਹ ਦੀ ਸੀ, ਪਰ ਉਨ੍ਹਾਂ ਨੂੰ ਉਸਦੇ ਹੁਕਮ ਦੇ ਅਧੀਨ ਲੜਨਾ ਪੈਣਾ ਸੀ. ਇਹ ਜਰੂਰੀ ਸੀ ਕੀ ਉਹ ਉਸਦੇ ਹੁਕਮਾਂ ਨੂੰ ਮੰਨਦੇ. 

ਕਈ ਦੇਸ਼ ਹਨ, ਸ਼ਹਿਰ ਹਨ, ਅਤੇ ਸਮਾਜ ਹਨ ਜਿੰਨਾਂ ਨੂੰ ਪ੍ਰਮੇਸ਼ਰ ਦੇ ਵਾਸਤੇ ਜਿੱਤਨ ਦੀ ਲੋੜ ਹੈ. ਉਹ ਦੀਨ ਲੋਕਾਂ ਨੂੰ ਲਭ ਰਿਹਾ ਹੈ, ਜੋ ਕੀ ਜੋਖਿਮ ਉਠਾਉਣ ਲਈ ਤਿਆਰ ਹਨ. ਉਹ ਵਿਸ਼ਵਾਸ ਕਰਨ ਵਾਲੇ ਲੋਕਾਂ ਨੂੰ ਚਾਹੁੰਦਾ ਹੈ. ਉਹ ਇਹੋ ਜਿਹੇ ਲੋਕਾਂ ਨੂੰ ਚਾਹੁੰਦਾ ਹੈ ਜੋ ਕੀ ਉਸ ਦੇ ਉੱਪਰ ਭਰੋਸਾ ਕਰਨਗੇ ਅਤੇ ਉਸਦੀ ਅਗੁਵਾਈ ਦੇ ਵਿਚ ਚਲਣਗੇ. ਉਹ ਬਾਕੀ ਸਭ ਕੁਝ ਕਰ ਦੇਵੇਗਾ. ਉਸਦੇ ਲਈ ਕੁਝ ਵੀ ਔਖਾ ਨਹੀ ਹੈ. 

 

ਬਿਵਸਥਾ ਸਾਰ 34:5-12

5 ਫ਼ੇਰ ਮੂਸਾ, ਯਹੋਵਾਹ ਦਾ ਸੇਵਕ, ਉੱਥੇ ਮੋਆਬ ਦੀ ਧਰਤੀ ਉੱਤੇ ਮਰ ਗਿਆ। ਯਹੋਵਾਹ ਨੇ ਮੂਸਾ ਨੂੰ ਦੱਸਿਆ ਸੀ ਕਿ ਇਹ ਗੱਲ ਵਾਪਰੇਗੀ। 6 ਯਹੋਵਾਹ ਨੇ ਮੂਸਾ ਨੂੰ ਮੋਆਬ ਵਿੱਚ ਦਫ਼ਨ ਕਰ ਦਿੱਤਾ। ਇਹ ਥਾਂ ਬੈਤ-ਪਓਰ ਦੇ ਸਾਹਮਣੇ ਦੀ ਵਾਦੀ ਅੰਦਰ ਸੀ। ਪਰ ਅੱਜ ਤੱਕ ਵੀ ਕੋਈ ਬੰਦਾ ਇਹ ਨਹੀਂ ਜਾਣਦਾ ਕਿ ਮੂਸਾ ਦੀ ਕਬਰ ਠੀਕ ਕਿਹੜੇ ਥਾਵੇਂ ਹੈ। 7 ਮੂਸਾ ਜਦੋਂ ਮਰਿਆ, ਉਹ 120 ਵਰ੍ਹਿਆ ਦਾ ਸੀ। ਉਹ ਪਹਿਲਾਂ ਵਾਂਗ ਹੀ ਤਕੜਾ ਸੀ ਅਤੇ ਉਸ ਦੀਆਂ ਅੱਖਾਂ ਦੀ ਦ੍ਰਿਸ਼ਟੀ ਚੰਗੀ ਸੀ। 8 ਇਸਰਾਏਲ ਦੇ ਲੋਕਾਂ ਨੇ 30 ਦਿਨ ਤੱਕ ਮੂਸਾ ਦਾ ਸੋਗ ਮਨਾਇਆ। ਉਹ ਸੋਗ ਦਾ ਸਮਾ ਖਤਮ ਹੋਣ ਤੱਕ ਮੋਆਬ ਵਿੱਚ ਯਰਦਨ ਵਾਦੀ ਵਿੱਚ ਹੀ ਰਹੇ।ਯਹੋਸ਼ੁਆ ਨਵਾਂ ਆਗੂ ਬਣਦਾ ਹੈ9 ਮੂਸਾ ਨੇ ਆਪਣੇ ਹੱਥ ਯਹੋਸ਼ੁਆ ਉੱਤੇ ਰੱਖ ਦਿੱਤੇ। ਫ਼ੇਰ ਯਹੋਸ਼ੁਆ ਨੂਨ ਦਾ ਪੁੱਤਰ ਸਿਆਣਪ ਨਾਲ ਭਰ ਗਿਆ। ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਸ਼ੁਆ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਬਾਰੇ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।10 ਇਸਰਾਏਲ, ਦੇ ਨਬੀਆਂ ਵਿੱਚੋਂ, ਹੋਰ ਕੋਈ ਵੀ ਮੂਸਾ ਵਰਗਾ ਨਹੀਂ ਸੀ: ਯਹੋਵਾਹ ਮੂਸਾ ਨੂੰ ਸਨਮੁਖੀ ਜਾਣਦਾ ਸੀ। 11 ਯਹੋਵਾਹ ਨੇ ਮੂਸਾ ਨੂੰ ਮਿਸਰ ਦੀ ਧਰਤੀ ਵਿੱਚ ਸ਼ਕਤੀਸ਼ਾਲੀ ਚਮਤਕਾਰ ਕਰਨ ਲਈ ਭੇਜਿਆ ਸੀ। ਫ਼ਿਰਊਨ, ਉਸ ਦੇ ਸਾਰੇ ਅਧਿਕਾਰੀਆਂ ਅਤੇ ਮਿਸਰ ਦੇ ਸਮੂਹ ਲੋਕਾਂ ਨੇ ਉਹ ਚਮਤਕਾਰ ਦੇਖੇ। 12 ਕਿਸੇ ਵੀ ਹੋਰ ਨਬੀ ਨੇ ਕਦੇ ਵੀ ਉਹ ਸਾਰੀਆਂ ਮਹਾਨ ਅਤੇ ਹੈਰਾਨਕੁਨ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਮੂਸਾ ਨੇ ਕੀਤੀਆਂ। ਇਸਰਾਏਲ ਦੇ ਸਮੂਹ ਲੋਕਾਂ ਨੇ ਉਹ ਸਾਰੀਆਂ ਗੱਲਾਂ ਦੇਖੀਆਂ ਜੋ ਮੂਸਾ ਨੇ ਕੀਤੀਆਂ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ