ਰੋਜਾਨਾਂ ਦਾ ਭਗਤੀ ਦਾ ਵੀਡੀਓ
ਯੁਹੋਸ਼ੁ ਜੰਗ ਦੀ ਤਿਆਰੀ ਕਰਦਾ ਹੈ.
ਪ੍ਰਮੇਸ਼ਰ ਨਹੀ ਚਾਹੁੰਦਾ ਸੀ ਕਿ ਯੁਹੋਸ਼ੁ ਕਦੇ ਵੀ ਉਨ੍ਹਾਂ ਮਹਾਨ ਗੱਲਾਂ ਨੂੰ ਭੁੱਲੇ ਜੋ ਕਿ ਉਸ ਨੇ ਕੀਤੀਆਂ ਸਨ. ਉਹ ਯੁਹੋਸ਼ੁ ਨੂੰ ਇਹ ਵੀ ਸਿਖਾਉਣਾ ਚਾਹੁੰਦਾ ਸੀ ਕਿ ਅਸੀਂ ਕੱਲ ਦੀਆਂ ਜਿੱਤਾ ਦੇ ਨਹੀ ਜੀ ਸਕਦੇ ਹਾਂ. ਉਸ ਨੂੰ ਹਰ ਰੋਜ ਪ੍ਰਮੇਸ਼ਰ ਦਾ ਸਾਹਮਣਾ ਕਰਨ ਦੀ ਲੋੜ ਸੀ. ਇਹ ਜਰੂਰੀ ਸੀ ਕਿ ਉਹ ਹਰ ਰੋਜ ਪ੍ਰਮੇਸ਼ਰ ਦੀਆਂ ਰਹਿਮਤਾਂ ਦਾ ਸਵਾਦ ਚਖੇ. ਪ੍ਰਮੇਸ਼ਰ ਨੇ ਜਰਦਨ ਦਰਿਆ ਖੋਲ ਦਿੱਤਾ ਅਤੇ ਇਸਰਾਇਲੀ ਲੋਕਾਂ ਨੂੰ ਅਨੁਮਤੀ ਦਿੱਤੀ ਕਿ ਉਹ ਵਾਇਦੇ ਦੇ ਦੇਸ ਦੇ ਵਿਚ ਜਾਣ. ਉਸ ਨੇ ਚਿੰਨ, ਚਮਤਕਾਰ ਕਿਤੇ ਸਨ. ਫਿਰ ਵੀ, ਯੁਹੋਸ਼ੁ ਅਤੇ ਇਸਰਾਇਲੀ ਲੋਕਾਂ ਨੂੰ ਕਯੀ ਜੰਗਾਂ ਲੜਨੀਆਂ ਪੈਣੀਆਂ ਸਨ ਅਤੇ ਦੁਸ਼ਮਨ ਨੂੰ ਜਿੱਤਣਾ ਪੈਣਾ ਸੀ.
ਇਸ ਲਈ ਇਹ ਯੁਹੋਸ਼ੁ ਦੇ ਲਈ ਜਰੂਰੀ ਸੀ ਕਿ ਉਹ ਪ੍ਰਮੇਸ਼ਰ ਦੇ ਨਾਲ ਤਾਜਾ ਮਿਲਣੀ ਕਰੇ. ਇਹ ਇੱਕ ਇਹੋ ਜਿਹਾ ਪਲ ਸੀ ਜਿਸਦੀ ਆਸ ਨਹੀ ਸੀ. ਪ੍ਰਮੇਸ਼ਰ ਨੇ ਆਪਣੇ ਆਪ ਨੂੰ ਯੁਹੋਸ਼ੁ ਦੇ ਉੱਪਰ ਪ੍ਰਗਟ ਕੀਤਾ. ਬਾਈਬਲ ਦਸਦੀ ਹੈ, “ਹੁਣ ਯੁਹੋਸ਼ੁ ਯ੍ਰੀਹੋ ਦੇ ਨੇੜੇ ਸੀ ਅਤੇ ਉਸ ਨੇ ਵੇਖਿਆ ਕਿ ਇੱਕ ਮਨੁਖ ਉਸ ਦੇ ਸਾਹਮਣੇ ਹਥ ਵਿਚ ਤਲਵਾਰ ਲਈ ਖੜਾ ਸੀ. ਯੁਹੋਸ਼ੁ ਉਸ ਦੇ ਕੋਲ ਗਿਆ ਅਤੇ ਉਸ ਨੂੰ ਕਹਿਣ ਲੱਗਾ, “ਕੀ ਤੂੰ ਸਾਡੇ ਵੱਲ ਹੈ ਜਾਂ ਸਾਡੇ ਦੁਸ਼ਮਨਾਂ ਦੇ ਵੱਲ.”
:ਕਿਸੇ ਵੱਲ ਵੀ ਨਹੀ” ਉਸ ਨੇ ਕਿਹਾ. “ਪਰ ਮੈਂ ਯਹੋਵਾਹ ਦੀ ਸੈਨਾਂ ਦਾ ਸਰਦਾਰ ਹਾਂ. ਅਤੇ ਮੈਂ ਹੁਣ ਆਇਆ ਹਾਂ.” ਫਿਰ ਯੁਹੋਸ਼ੁ ਉਸ ਅੱਗੇ ਮੁੰਹ ਭਰ ਡਿੱਗ ਪਿਆ ਅਤੇ ਅਤੇ ਉਸ ਨੂੰ ਕਹਿਣ ਲੱਗਾ, “ ਮੇਰ ਏਪ੍ਰਬ੍ਹੁ ਦੇ ਕੋਲ ਆਪਣੇ ਦਾਸ ਵਾਸਤੇ ਕੀ ਸੰਦੇਸ਼ ਹੈ?”
ਪ੍ਰਭੁ ਦੀ ਸੈਨਾ ਦੇ ਸਰਦਾਰ ਨੇ ਕਿਹਾ, “ਆਪਣੀ ਜੁੱਤੀ ਉਤਾਰ ਦੇ, ਕਿਉਂਕਿ ਜਿਸ ਜਗ੍ਹਾ ਦੇ ਉੱਪਰ ਤੂੰ ਖੜਾ ਹੈ, ਇਹ ਪਵਿੱਤਰ ਜਗ੍ਹਾ ਹੈ.” ਅਤੇ ਯੁਹੋਸ਼ੁ ਨੇ ਇਵੇਂ ਹੀ ਕੀਤਾ. (ਯੁਹੋਸ਼ੁ ੫:੧੩-੧੫)
ਬਹੁਤ ਸਾਰੇ ਸਬਕ ਸਨ ਜੋ ਯੁਹੋਸ਼ੁ ਨੂੰ ਸਿਖਨੇ ਪੈਣੇ ਸਨ ਇਸ ਤੋਂ ਪਹਿਲਾਂ ਕਿ ਪ੍ਰਮੇਸ਼ਰ ਉਸ ਨੂੰ ਇਸਤੇਮਾਲ ਕਰ ਸਕੇ. ਸਭ ਤੋਂ ਪਹਿਲਾਂ, ਉਸ ਨੂੰ ਸਿਖਣਾ ਪੈਣਾ ਸੀ ਕਿ ਉਹ ਹਰ ਲੜਾਈ ਦੇ ਵਿਚ ਪ੍ਰਮੇਸ਼ਰ ਦੇ ਉੱਪਰ ਭਰੋਸਾ ਕਰੇ. ਉਹ ਕੱਲ ਦੀਆਂ ਜਿੱਤਾਂ ਦੇ ਉੱਪਰ ਭਰੋਸਾ ਨਹੀ ਸੀ ਕਰ ਸਕਦਾ. ਉਸ ਨੂੰ ਹਰ ਰੋਜ ਪ੍ਰਮੇਸ਼ਰ ਦੀ ਤਾਜਾ ਲੋੜ ਸੀ.
ਦੂਸਰਾ ਯੁਹੋਸ਼ੁ ਨੂੰ ਇਹ ਸਿਖਣਾ ਪੈਣਾ ਸੀ ਕਿ ਇੱਕ ਹੀ ਤਰੀਕਾ ਹੈ ਜਿਸਦੇ ਦੁਆਰਾ ਉਹ ਪ੍ਰਮੇਸ਼ਰ ਦੇ ਲੋਕਾਂ ਦੀ ਅਗੁਵਾਈ ਕਰ ਸਕਦਾ ਹੈ ਉਹ ਹੈ ਕਿ ਪ੍ਰਮੇਸ਼ਰ ਦੀ ਸੈਨਾ ਦੇ ਸਰਦਾਰ ਦੀ ਅਗੁਵਾਈ ਦੇ ਵਿਚ ਜਾਵੇ. ਆਤਮਿਕ ਆਗੂ ਮਹਾਨ ਚੇਲੇ ਹੁੰਦੇ ਹਨ. ਉਸ ਨੂੰ ਜਾਨਣਾ ਪੈਣਾ ਸੀ ਕਿ ਉਹ ਅਖੀਰਲਾ ਵਿਅਕਤੀ ਨਹੀ ਹੈ. ਉਹ ਅਖੀਰਲਾ ਅਧਿਕਾਰ ਨਹੀ ਹੈ, ਉਹ ਨੂੰ ਸਰਦਾਰਾਂ ਦੇ ਸਰਦਾਰ ਅਤੇ ਰਾਜਿਆਂ ਦੇ ਰਾਜੇ ਦੇ ਸਾਹਮਣੇ ਝੁਕਨਾ ਪੈਣਾ ਸੀ. ਮੇਰਾ ਇਹ ਸੁਭਾਗ ਰਿਹਾ ਹੈ ਕਿ ਮੈਂ ਆਪਣੇ ਜੀਵਨ ਦੇ ਵਿਚ ਕੁਝ ਜਰਨਲਾਂ ਨੂੰ ਜਾਣਦਾ ਸੀ. ਇੱਕ ਗੱਲ ਹੈ ਜੋ ਕਿ ਮੈਂ ਸੈਨਾਂ ਦੇ ਆਗੂਆਂ ਦੇ ਬਾਰੇ ਜਾਣਦਾ ਹਾਂ. ਉਹ ਇਸ ਤਰੀਕੇ ਦੇ ਨਾਲ ਪੈਦਾ ਨਹੀ ਸੀ ਹੋਏ. ਇੱਕ ਸਮੇਂ ਤੇ ਉਹ ਸਭ ਬਹੁਤ ਵਧੀਆ ਚੇਲੇ ਸਨ. ਉਨ੍ਹਾਂ ਨੂੰ ਉਨ੍ਹਾਂ ਦੀਆਂ ਪਦਵੀਆਂ ਵਿਰਾਸਤ ਦੇ ਵਿਚ ਨਹੀ ਮਿਲੀਆਂ. ਉਹ ਰੈਂਕਾਂ ਦੇ ਨਾਲ ਆਈਆਂ. ਜੇ ਇਹ ਸੰਸਾਰ ਦੇ ਵਿਚ ਸਚ ਹੈ ਤਾਂ ਇਹ ਆਤਮਿਕ ਸੰਸਾਰ ਦੇ ਵਿਚ ਕਿੰਨਾਂ ਸਚ ਹੋਵੇਗੀ. ਯੁਹੋਸ਼ੁ ਨੂੰ ਆਪਣੇ ਦਿਲ ਦੀ ਗਹਿਰਾਈ ਦੇ ਨਾਲ ਇਹ ਜਾਨਣਾ ਪੈਣਾ ਸੀ ਕਿ ਪ੍ਰਮੇਸ਼ਰ ਦੀ ਸੈਨਾਂ ਦਾ ਸਰਦਾਰ ਉਸਦਾ ਆਗੂ ਸੀ.
ਪਰ ਯੁਹੋਸ਼ੁ ਨੂੰ ਇਹ ਵੀ ਜਾਨਣਾ ਪੈਣਾ ਸੀ ਕਿ ਆਤਮਿਕ ਅਗੁਵਾਈ ਪਵਿੱਤਰ ਲੋਕਾਂ ਦੇ ਉੱਪਰ ਨਿਰਭਰ ਕਰਦੀ ਹੈ. ਵਚਨ ਦੇ ਵਿਚ ਪ੍ਰਮੇਸ਼ਰ ਦੇ ਮਹਾਨ ਦਾਸ ਅਤੇ ਦਾਸੀਆਂ ਦੇ ਬਾਰੇ ਵਿਚ ਪੜੋ. ਜਦ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਉਨਾਹਨ ਦੇ ਉਪਰ ਪ੍ਰਗਟ ਕੀਤਾ ਤਾਂ ਉਨ੍ਹਾਂ ਨੂੰ ਆਪਨੀ ਜੁੱਤੀ ਉਤਾਰਨੀ ਪਈ. ਕਿਉਂਕਿ ਉਹ ਪਵਿੱਤਰ ਭੂਮੀ ਦੇ ਉੱਪਰ ਖੜੇ ਸਨ. ਪ੍ਰਮੇਸ਼ਰ ਦੀ ਹਜੂਰੀ ਦੇ ਵਿਚ ਹੋਣ ਦਾ ਅਰਥ ਹੈ ਪਵਿੱਤਰਤਾ ਦੀ ਹਜੂਰੀ ਦੇ ਵਿਚ ਹੋਣਾ.
ਮੈਂ ਕਯੀ ਵਾਰ ਅਗੁਵਾਈ ਦੇ ਉੱਪਰ ਸੈਮੀਨਾਰ ਸੁਣੇ ਹਨ. ਪਰ ਬਹੁਤ ਘੱਟ ਮੈਂ ਉਨ੍ਹਾਂ ਸੈਮੀਨਾਰਾਂ ਦੇ ਵਿਚ ਪਵਿੱਤਰਤਾ ਦੀ ਗੱਲ ਸੁਣਦਾ ਹਾਂ. ਈਸ਼ਵਰੀ ਚਰਿੱਤਰ ਲੰਬੇ ਸਮੇਂ ਤੱਕ ਰਹਿਣ ਵਾਲੀ ਸਕਰਾਤਮਕ ਅਗੁਵਾਈ ਦੀ ਨੀਂਹ ਹੈ. ਜਦ ਯੁਹੋਸ਼ੁ ਨੇ ਮਹਿਸੂਸ ਕੀਤਾ ਕਿ ਉਹ ਇਸਰਾਇਲ ਦੇ ਪਵਿੱਤਰ ਜਨ ਦੀ ਹਜੂਰੀ ਦੇ ਵਿਚ ਖੜਾ ਹੈ ਤਾਂ ਉਹ ਡਰ ਦੇ ਨਾਲ ਅਤੇ ਆਦਰ ਦੇ ਨਾਲ ਮੁੰਹ ਭਰ ਹੋ ਗਿਆ.
ਪ੍ਰਮੇਸ਼ਰ ਦੇ ਅਗੁਵਾਈ ਦੇ ਤਰੀਕੇ ਨਹੀ ਬਦਲੇ ਹਨ. ਉਹ ਹਾਲੇ ਵੀ ਦੀਨ, ਪਵਿੱਤਰ ਲੋਕਾਂ ਦਾ ਇਸਤੇਮਾਲ ਕਰਦਾ ਹੈ. ਇਹੋ ਜਿਹੀਆਂ ਲੜਾਈਆਂ ਹਨ ਜਿੰਨਾਂ ਨੂੰ ਲੜਨਾ ਪੈਣਾ ਹੈ, ਜੰਗ ਹਨ ਜੋ ਕਰਨੇ ਪੈਣੇ ਹਨ, ਪਰ ਉਹ ਜਿੱਤਾਂ ਪਵਿੱਤਰਤਾ ਦੇ ਦੁਆਰਾ ਹੀ ਆਉਣਗੀਆਂ.
ਯਹੋਸ਼ੁਆ 5:13-15
13 ਜਦੋਂ ਯਹੋਸ਼ੁਆ ਯਰੀਹੋ ਦੇ ਨੇੜੇ ਸੀ ਤਾਂ ਉਸ ਨੇ ਉੱਪਰ ਵੱਲ ਨਜ਼ਰ ਮਾਰੀ ਅਤੇ ਆਪਣੇ ਸਾਹਮਣੇ ਇੱਕ ਆਦਮੀ ਨੂੰ ਖਲੋਤਿਆ ਵੇਖਿਆ। ਆਦਮੀ ਦੇ ਹੱਥ ਵਿੱਚ ਤਲਵਾਰ ਸੀ। ਯਹੋਸ਼ੁਆ ਉਸ ਆਦਮੀ ਕੋਲ ਗਿਆ ਅਤੇ ਪੁੱਛਿਆ, “ਕੀ ਤੂੰ ਸਾਡੇ ਲੋਕਾਂ ਦਾ ਮਿੱਤਰ ਹੈ ਜਾਂ ਸਾਡੇ ਦੁਸ਼ਮਣਾ ਵਿੱਚੋਂ ਹੈ?”
14 ਆਦਮੀ ਨੇ ਜਵਾਬ ਦਿੱਤਾ, “ਮੈਂ ਦੁਸ਼ਮਣ ਨਹੀਂ ਹਾਂ। ਮੈਂ ਯਹੋਵਾਹ ਦੀ ਫ਼ੌਜ ਦਾ ਕਮਾਂਡਰ ਹਾਂ। ਮੈਂ ਹੁਣੇ ਹੀ ਤੁਹਾਡੇ ਕੋਲ ਆਇਆ ਹਾਂ।”ਫ਼ੇਰ ਯਹੋਸ਼ੁਆ ਨੇ ਧਰਤੀ ਵੱਲ ਝੁਕ ਕੇ ਪ੍ਰਣਾਮ ਕੀਤਾ। ਉਸ ਨੇ ਅਜਿਹਾ ਆਦਰ ਪ੍ਰਗਟ ਕਰਨ ਲਈ ਕੀਤਾ ਉਸ ਨੇ ਪੁੱਛਿਆ, “ਮੈਂ ਤੁਹਾਡਾ ਸੇਵਕ ਹਾਂ। ਕੀ ਮੇਰੇ ਸੁਆਮੀ ਵੱਲੋਂ ਮੇਰੇ ਲਈ ਕੋਈ ਆਦੇਸ਼ ਹੈ?”15 ਯਹੋਵਾਹ ਦੀ ਫ਼ੌਜ ਦੇ ਕਮਾਂਡਰ ਨੇ ਜਵਾਬ ਦਿੱਤਾ, “ਆਪਣੀਆਂ ਜੁੱਤੀਆਂ ਉਤਾਰ ਲਵੋ। ਜਿਸ ਥਾਂ ਉੱਤੇ ਤੁਸੀਂ ਹੁਣ ਖਲੋਤੇ ਹੋਏ ਹੋ, ਉਹ ਪਵਿੱਤਰ ਹੈ।” ਇਸ ਲਈ ਯਹੋਸ਼ੁਆ ਨੇ ਉਸਦਾ ਹੁਕਮ ਮੰਨਿਆ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
