ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਾਉਦ – ਨਿਰਾਸ਼ਾ ਦਾ ਸਾਹਮਣਾ
ਚਾਰਲਸ ਹੇਡਨ ਸ੍ਪ੍ਰ੍ਜਨ ਜੋ ਕਿ ਪਿਛਲੀ ਸਦੀ ਦਾ ਮਹਾਨ ਪ੍ਰਚਾਰਕ ਹੋਇਆ ਹੈ, ਉਸਨੇ ਇਹ ਗੱਲ ਕਹੀ ਕਿ ਉਹ ਅਕਸਰ ਹੀ ਨਿਰਾਸ਼ਾ ਦਾ ਸਾਹਮਣਾ ਕਰਦਾ ਹੈ. ਅਤੇ ਇਹ ਉਸ ਵੇਲੇ ਹੁੰਦੇ ਹੈ ਜਦ ਉਹ ਪ੍ਰਚਾਰ ਕਰਨ ਵਾਲਾ ਹੁੰਦਾ ਹੈ ਜਾਂ ਪਰਚਾਰ ਕਰਨ ਤੋਂ ਤੁਰੰਤ ਬਾਅਦ. ਮਹਾਨ ਜਿੱਤਾਂ ਤੋਂ ਬਾਅਦ ਕਯੀ ਵਾਰ ਅਕਸਰ ਹੀ ਅਸੀਂ ਨਿਰਾਸ਼ਾ ਦੇ ਪਲਾਂ ਦਾ ਸਾਹਮਣਾ ਕਰਦੇ ਹਾਂ. ਕੋਈ ਵੀ ਨਿਰਾਸ਼ਾ ਤੋਂ ਬਚ ਨਹੀ ਪਾਉਂਦਾ ਹੈ. ਇਹ ਜੀਵਨ ਦਾ ਹਿੱਸਾ ਹੈ. ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ “ਜਦ ਅਸੀਂ ਨਿਰਾਸ਼ਾ ਦਾ ਸਾਹਮਣਾ ਕਰਦੇ ਹਾਂ ਤਾਂ ਅਸੀਂ ਕੀ ਕਰੀਏ?”
ਅਕਸਰ ਹੀ ਨਿਰਾਸ਼ਾ ਦਾ ਸਾਹਮਣਾ ਕਰਨ ਦੇ ਦੋ ਤਰੀਕੇ ਹੁੰਦੇ ਹਨ. ਪਹਿਲਾ, ਅਸੀਂ ਪ੍ਰਮੇਸ਼ਰ ਦੇ ਕੋਲ ਜਾ ਸਕਦੇ ਹਾਂ ਅਤੇ “ ਆਪਣੀ ਸਾਰੀ ਚਿੰਤਾ ਉਸ ਉੱਪਰ ਸੁੱਟ ਦਿਉ ਕਿਉਂਕਿ ਉਹ ਤੁਹਾਡੀ ਚਿੰਤਾ ਕਰਦਾ ਹੈ.” (੧ ਪਤਰਸ ੫:੭ ਨਵਾਂ ਸੰਸਕਰਨ) ਜਾਂ ਫਿਰ ਤੁਸੀਂ ਆਪਣੇ ਆਪ ਨੂੰ ਨਿਰਾਸ਼ਾ ਦੀ ਗਹਿਰੀ ਖਾਈ ਵਿਚ ਲੈ ਕੇ ਜਾ ਸਕਦੇ ਹੋ ਅਤੇ ਉਹ ਤੁਹਾਡੇ ਲਈ ਨਿਰਾਸ਼ਾ ਬਣ ਜਾਂਦੀ ਹਿਆ ਤੇ ਅਖੀਰ ਵਿਚ ਤੁਸੀਂ ਉਸ ਤੋਂ ਪ੍ਰੇਰਿਤ ਹੋ ਕੇ ਗਲਤ ਫੈਂਸਲੇ ਕਰਦੇ ਹੋ. ਦੁਖ ਦੀ ਗੱਲ ਇਹ ਹੈ ਕਿ ਦਾਉਦ ਨੇ ਇਹ ਵਾਲਾ ਹਿੱਸਾ ਚੁਣਿਆ ਜਦ ਸਾਉਲ ਉਸ ਦੇ ਪਿਛੇ ਪਿਆ ਹੋਇਆ ਸੀ.
ਇੱਕ ਜਨਾ ਸੋਚ ਸਕਦਾ ਹੈ ਕਿ ਇਹ ਗੱਲ ਸਮਝ ਸਕਣ ਵਾਲੀ ਹੈ ਕਿ ਦਾਉਦ ਨਿਰਾਸ਼ ਹੋ ਗਿਆ ਹੋਵੇਗਾ ਅਤੇ ਇਸ ਲਈ ਉਸ ਨੇ ਇਹ ਫੈਂਸਲਾ ਲਿਆ. ਸਾਉਲ ਉਸ ਦੇ ਪਿਛੇ ਪਿਆ ਹੋਇਆ ਸੀ. ਦਾਉਦ ਦਾ ਜੀਵਨ ਲਗਾਤਾਰ ਖਤਰੇ ਵਿਚ ਸੀ. ਬਾਈਬਲ ਇਹ ਦਸਦੀ ਹੈ ਕਿ ਦਾਉਦ ਨੇ ਆਪਣੇ ਬਾਰੇ ਸੋਚਿਆ “ ਇਨ੍ਹਾਂ ਦਿਨਾਂ ਵਿਚੋਂ ਇੱਕ ਦਿਨ ਮੈਂ ਸਾਉਲ ਦੇ ਹਥੋਂ ਖਤਮ ਹੋ ਜਾਵਾਂਗਾ. ਸਭ ਤੋਂ ਵਧੀਆ ਕੰਮ ਜੋ ਮੈਂ ਕਰ ਸਕਦਾ ਹਾਂ ਉਹ ਇਹ ਹੈ ਕਿ ਮੈਂ ਆਪਣੇ ਆਪ ਨੂੰ ਫਲੀਸਤੀਆਂ ਦੇ ਹਥ ਵਿਚ ਦੇ ਦੇਵਾਂ. ਫਿਰ ਸਾਉਲ ਮੈਨੂੰ ਇਸਰਾਇਲ ਵਿਚ ਲਭਣਾ ਛੱਡ ਦੇਵੇਗਾ ਅਤੇ ਮੈਂ ਉਸ ਦੇ ਹਥ ਤੋਂ ਬਚ ਜਾਵਾਂਗਾ.” ( ੧ ਸੈਮ ੨੭:੧) ਕਿਉਂਕਿ ਦਾਉਦ ਨੇ ਇਸ ਤਰੀਕੇ ਨਾਲ ਸੋਚਿਆ ਉਸ ਨੇ ਕੁਝ ਗਲਤ ਚੋਣਾਂ ਕੀਤੀਆਂ. ਬਾਈਬਲ ਦਸਦੀ ਹੈ, “ਇਸ ਲਈ ਦਾਉਦ ਨੇ ੬੦੦ ਆਦਮੀਆਂ ਨੂੰ ਅਓਨੇ ਨਾਲ ਲਿਆ ਅਤੇ ਅਤੇ ਉਹ ਆਕੀਸ ਜੋ ਕਿ ਰਾਜਾ ਮਕੋ ਦਾ ਪੁੱਤਰ ਸੀ, ਉਹ ਗਾਥ ਦਾ ਰਾਜਾ ਸੀ.” (੨ ਆਇਤ)
ਅਸੀਂ ਦਾਉਦ ਦੇ ਇਸ ਗਲਤ ਫੈਂਸਲੇ ਤੋਂ ਕੁਝ ਮਹਤਵਪੂਰਣ ਸਬਕ ਸਿਖ ਸਕਦੇ ਹਾਂ. ਦਾਉਦ ਦੇ ਇਹ ਫੈਂਸਲਾ ਆਪਣੇ ਜਜਬਾਤੀ ਨਿਰਾਸ਼ਾ ਦੇ ਅਧਾਰ ਤੇ ਲਿਆ. ਉਹ ਨੀਵਾਂ ਅਤੇ ਬਾਹਰ ਕਢਿਆ ਹੋਇਆ ਮਹਿਸੂਸ ਕਰ ਰਿਹਾ ਸੀ. ਉਹ ਮਹਿਸੂਸ ਕਰ ਰਿਹਾ ਸੀ ਕਿ ਉਸ ਨੂੰ ਮਾਰ ਦਿੱਤਾ ਜਾਵੇਗਾ. ਇਹ ਕੀਤੇ ਵੀ ਨਹੀ ਪਾਇਆ ਜਾਂਦਾ ਕਿ ਪ੍ਰਮੇਸ਼ਰ ਚਾਹੁੰਦਾ ਸੀ ਕਿ ਸਾਉਲ ਉਸ ਨੂੰ ਮਾਰ ਦੇਵੇ. ਪਰ ਇਹ ਜਾਵਾਨ ਜਿਸ ਨੇ ਇੱਕ ਦੈਂਤ ਨੂੰ ਮਾਰਿਆ ਸੀ, ਹੁਣ ਉਹ ਖੁਦ ਹੀ ਆਪਣੇ ਅੰਦਰ ਇੱਕ ਦੈਂਤ ਨੂੰ ਮਹਿਸੂਸ ਕਰ ਰਿਹਾ ਸੀ. ਚਿੰਤਾ ਅਤੇ ਪਰੇਸ਼ਾਨੀ ਨੇ ਉਸ ਦੇ ਦਿਲ ਨੂੰ ਭਰ ਦਿੱਤਾ. ਉਹ ਆਸ ਰਹਿਤ ਅਤੇ ਮਦਦ ਰਹਿਤ ਮਹਿਸੂਸ ਕਰ ਰਿਹਾ ਸੀ.
ਜਦ ਸਾਡੇ ਦਿਲਾਂ ਵਿਚ ਪਰੇਸ਼ਾਨੀ ਹੁੰਦੀ ਅਤੇ ਸਦਾ ਦਿਲ ਘਬਰਾਇਆ ਹੁੰਦਾ ਹੈ, ਇਹ ਸਹੀ ਸਮਾਂ ਨਹੀ ਹੁੰਦਾ ਹੈ ਕਿ ਅਸੀਂ ਮਹਤਵਪੂਰਣ ਫੈਂਸਲੇ ਲਈਏ. ਤੁਹਾਨੂੰ “ਪ੍ਰਮੇਸ਼ਰ ਦੀ ਸ਼ਾਂਤੀ ਦੀ ਲੋੜ ਹੁੰਦੀ ਹੈ ਜੋ ਕਿ ਤੁਹਾਡੇ ਦਿਲਾਂ ਨੂੰ ਭਰ ਦੇਵੇ” (ਕੁਲ ੩:੧੫) ਇਸ ਦਾ ਅਰਥ ਹੈ ਕਿ ਪ੍ਰਮੇਸ਼ਰ ਦੀ ਸ਼ਾਂਤੀ ਸਾਡੀ ਅਗੁਵਾਈ ਕਰੇ ਕਿ ਅਸੀਂ ਸਹੀ ਫੈਂਸਲਾ ਲੈ ਸਕੀਏ. ਦਬਾਵ ਅਤੇ ਗੜਬੜੀ ਅਤੇ ਸ਼ੱਕ ਸਾਨੂੰ ਤਬਾਹੀ ਦੀ ਵੱਲ ਲੈ ਕੇ ਜਾਂਦੇ ਹਨ, ਪਰ ਪ੍ਰਮੇਸ਼ਰ ਦੀ ਸ਼ਾਂਤੀ ਸਾਨੂੰ ਜਿੱਤ ਅਤੇ ਵਿਸ਼ਵਾਸ ਦੇ ਵੱਲ ਲੈ ਕੇ ਜਾਂਦੀ ਹੈ, ਦਾਉਦ ਦੇ ਜੀਵਨ ਵਿਚ ਇਹ ਪਰੇਸ਼ਾਨੀ ਸੀ ਅਤੇ ਇਸ ਦੀ ਵਜ੍ਹਾ ਦੇ ਨਾਲ ਉਹ ਆਕੀਸ ਦੇ ਕੋਲ ਗਿਆ. ਸਿੱਟੇ ਵਜੋਂ ਉਹ ਇਸ ਤੋਂ ਵੀ ਔਖੀ ਸਥਿਤੀ ਵਿਚ ਪੈ ਗਿਆ ਜਿਸ ਵਿਚ ਉਹ ਪਹਿਲਾਂ ਸੀ.
ਦਾਉਦ ਨੇ ਇਸ ਸਥਿਤੀ ਦੇ ਵਾਸਤੇ ਪ੍ਰਮੇਸ਼ਰ ਦੇ ਨਾਲ ਗੱਲ ਨਹੀ ਕੀਤੀ. ਉਸ ਨੇ ਆਪਣੇ ਆਪ ਨਾਲ ਗੱਲ ਕੀਤੀ. ਜਦ ਤੁਸੀਂ ਨਿਰਾਸ਼ ਹੁੰਦੇ ਹੋ ਤਾਂ ਇਹ ਬਹੁਤ ਹੀ ਅਸਾਨ ਹੁੰਦਾ ਹੈ ਕਿ ਤੁਸੀਂ ਆਪ ਨੇ ਆਪ ਨੂੰ ਬਹੁਤ ਸਾਰੀਆਂ ਗੱਲਾਂ ਵਿਚ ਲੈ ਜਾਉ. ਦਾਉਦ ਦੀ ਰੀਤ ਇਹੋ ਜਿਹੀ ਸੀ, “ ਮੈਂ ਮਰਨ ਜਾ ਰਿਹਾ ਹਾਂ, ਸਾਉਲ ਮੈਨੂੰ ਮਾਰਨ ਵਾਲਾ ਹੈ. ਇਸ ਲਈ ਮੇਰੀ ਇੱਕ ਹੀ ਆਸ ਹੈ ਅਤੇ ਉਹ ਹੈ ਇਕ ਮੈਂ ਇਸ ਜਗ੍ਹਾ ਨੂੰ ਛਡ ਦੇਵਾਂ.” ਪ੍ਰਮੇਸ਼ਰ ਨੇ ਉਸ ਨੂੰ ਨਹੀ ਕਿਹਾ ਕਿ ਉਹ ਛੱਡ ਕੇ ਚਲਿਆ ਜਾਵੇ. ਉਸ ਦੀ ਚੋਣ ਵਿਚ ਕੀਤੇ ਵੀ ਪ੍ਰਮੇਸ਼ਰ ਦੀ ਅਗੁਵਾਈ ਨਜਰ ਨਹੀ ਆਉਂਦੀ ਹੈ. ਉਸ ਨੇ ਆਪਣੇ ਆਪ ਨਾਲ ਇਸ ਫੈਂਸਲੇ ਬਾਰੇ ਗੱਲ ਕੀਤੀ.
ਮਨੁਖੀ ਸੁਭਾਅ ਬਹੁਤ ਹੀ ਰੋਚਿਕ ਹੈ. ਜੇਕਰ ਅਸੀਂ ਕੁਝ ਚਾਹੁੰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਇਲ ਕਰ ਹੀ ਲੈਦੇ ਹਾਂ. ਪਰ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਜਿਹੜੀਆ ਚੀਜਾਂ ਨੂੰ ਹੁੰਦੇ ਹੋਏ ਨਹੀ ਵੇਖਣਾ ਚਾਹੁੰਦੇ ਹਾਂ, ਜਾਂ ਜੋ ਅਸੀਂ ਪਸੰਦ ਨਹੀ ਕਰਦੇ ਹਾਂ ਉਨ੍ਹਾਂ ਦੇ ਬਾਰੇ ਅਸੀਂ ਕਿਵੇਂ ਆਪਣੇ ਆਪ ਨੂੰ ਕਾਇਲ ਕਰ ਲੈਂਦੇ ਹਾਂ. ਅਸੀਂ ਇਹ ਵੇਖਦੇ ਹਾਂ ਕਿ ਅਸੀਂ ਆਪਣੇ ਕੰਮਾਂ ਨੂੰ ਗਲਤ ਬਣਾ ਦਿੰਦੇ ਹਾਂ ਅਤੇ ਅਖੀਰ ਵਿਚ ਦੂਸਰਿਆਂ ਦੇ ਵੀ.
ਨਿਰਾਸ਼ਾ ਸਾਡੇ ਜੀਵਨ ਦਾ ਹਿੱਸਾ ਹੈ. ਅਸੀਂ ਸਾਰੇ ਇਸਦਾ ਕੀਤੇ ਨਾ ਕੀਤੇ ਤਜਰਬਾ ਕਰਦੇ ਹਾਂ. ਸਾਨੂੰ ਇਸ ਗੱਲ ਦਾ ਯਕੀਨ ਬਣਾਉਣਾ ਚਾਹਿਦਾ ਹੈ ਕਿ ਅਸੀਂ ਮੁਖ ਫੈਂਸਲੇ ਨਿਰਾਸ਼ਾ ਦੇ ਅਧਾਰ ਤੇ ਨਾ ਲਈਏ. ਸਾਨੂੰ ਪ੍ਰਮੇਸ਼ਰ ਦੀ ਸ਼ਾਂਤੀ ਨੂੰ ਆਪਣੇ ਦਿਲਾਂ ਵਿਚ ਰਾਜ ਕਰਨ ਦੇਣਾ ਚਾਹਿਦਾ ਹੈ. ਉਨ੍ਹਾਂ ਨਿਰਾਸ਼ਾ ਦੇ ਸਮਿਆਂ ਵਿਚ ਸਾਨੂੰ ਪ੍ਰਮੇਸ਼ਰ ਦੇ ਚਿਹਰੇ ਨੂੰ ਅਗੁਵਾਈ ਵਾਸਤੇ ਲਭਣਾ ਚਾਹਿਦਾ ਹੈ. ਪ੍ਰਮੇਸ਼ਰ ਨੂੰ ਖੋਜੋ ਅਤੇ ਪ੍ਰਮੇਸ਼ਰ ਦੇ ਲੋਕਾਂ ਦੀ ਸਿਆਣੀ ਸਲਾਹ ਨੂੰ ਖੋਜੋ. ਹਾਲਤ ਅਕਸਰ ਹੀ ਸਾਡੀ ਨਿਰਾਸ਼ਾ ਦੇ ਮੁਖ ਸਰੋਤ ਹੁੰਦੇ ਹਨ. ਉਹ ਬਦਲ ਜਾਣਗੇ ਪਰ ਪ੍ਰਮੇਸ਼ਰ ਨਹੀ ਬਦਲੇਗਾ. ਪ੍ਰਮੇਸ਼ਰ ਦੀ ਇੰਤਜਾਰ ਕਰਨਾ ਸਿਖੋ. ਉਸ ਨੂੰ ਸਾਡੇ ਹਾਲਤ ਬਦਲਨੇ ਆਉਂਦੇ ਹਨ.
ਕੁਲੁੱਸੀਆਂ ਨੂੰ 3:12-17
12 ਕਿਉਂਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕੀ ਹੋ। ਉਸ ਨੇ ਤੁਹਾਨੂੰ ਪਵਿੱਤਰ ਬਣਾਇਆ ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ। ਇਸ ਲਈ ਹਮੇਸ਼ਾ ਹਮਦਰਦੀ, ਕਿਰਪਾ, ਨਿਮ੍ਰਤਾ, ਸੱਜਨਤਾ ਅਤੇ ਸਬਰ ਨਾਲ ਭਰਪੂਰ ਰਹੋ। 13 ਇੱਕ ਦੂਸਰੇ ਨਾਲ ਨਾਰਾਜ਼ ਨਾ ਹੋਵੋ, ਸਗੋਂ ਇੱਕ ਦੂਸਰੇ ਨੂੰ ਮਾਫ਼ ਕਰ ਦਿਉ। ਜੇ ਕੋਈ ਵਿਅਕਤੀ ਤੁਹਾਡੇ ਨਾਲ ਕੁਝ ਗਲਤ ਕਰਦਾ ਹੈ, ਉਸ ਨੂੰ ਮਾਫ਼ ਕਰ ਦਿਉ। ਤੁਹਾਨੂੰ ਹੋਰਨਾਂ ਨੂੰ ਉਵੇਂ ਮੁਆਫ਼ ਕਰ ਦੇਣਾ ਚਾਹੀਦਾ ਹੈ ਜਿਵੇਂ ਪ੍ਰਭੂ ਨੇ ਤੁਹਾਨੂੰ ਮੁਆਫ਼ ਕਰ ਦਿੱਤਾ। 14 ਇਹ ਸਾਰੀਆਂ ਗੱਲਾਂ ਕਰੋ; ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇੱਕ ਦੂਸਰੇ ਨੂੰ ਪਿਆਰ ਕਰੋ। ਪਿਆਰ ਹੀ ਉਹ ਤਾਕਤ ਹੈ ਜੋ ਤੁਹਾਨੂੰ ਸਾਰਿਆਂ ਨੂੰ ਸਹੀ ਏਕਤਾ ਵਿੱਚ ਬੰਨ੍ਹਦੀ ਹੈ। 15 ਜੋ ਸ਼ਾਂਤੀ ਮਸੀਹ ਤੁਹਾਨੂੰ ਦਿੰਦਾ ਹੈ ਉਸ ਨੂੰ ਆਪਣੇ ਉੱਤੇ ਰਾਜ ਕਰਨ ਦਿਉ। ਇਸ ਕਰਕੇ ਹੀ ਤੁਹਾਨੂੰ ਸਾਰਿਆਂ ਨੂੰ ਇੱਕ ਸਰੀਰ [b] ਵਿੱਚ ਇਕੱਠਾ ਕੀਤਾ ਗਿਆ ਹੈ। ਹਮੇਸ਼ਾ ਸ਼ੁਕਰਗੁਜ਼ਾਰ ਹੋਵੋ।16 ਆਪਣੇ ਅੰਦਰ ਮਸੀਹ ਦੀ ਸਿੱਖਿਆ ਨੂੰ ਅਮੀਰੀ ਨਾਲ ਵਸਣ ਦਿਉ। ਸਾਰੀ ਸਿਆਣਪ ਨੂੰ ਇੱਕ ਦੂਸਰੇ ਨੂੰ ਉਪਦੇਸ਼ ਦੇਣ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਬਨਾਉਣ ਲਈ ਵਰਤੋ। ਪਰਮੇਸ਼ੁਰ ਨੂੰ ਉਦਾਰ ਦਿਲਾਂ ਨਾਲ ਭਜਨ, ਸ਼ਬਦ ਅਤੇ ਆਤਮਕ ਗੀਤ ਗਾਓ। 17 ਜੋ ਕੁਝ ਵੀ ਤੁਸੀਂ ਆਖਦੇ ਹੋ ਅਤੇ ਜੋ ਕੁਝ ਵੀ ਤੁਸੀਂ ਕਰਦੇ ਹੋ, ਇਹ ਪ੍ਰਭੂ ਯਿਸੂ ਦੇ ਨਾਂ ਵਿੱਚ ਹੋਣ ਦਿਉ। ਸਾਰੀਆਂ ਗੱਲਾਂ ਵਿੱਚ, ਯਿਸੂ ਰਾਹੀਂ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰੋ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
