ਰੋਜਾਨਾਂ ਦਾ ਭਗਤੀ ਦਾ ਵੀਡੀਓ

ਰਸੂਲਾਂ ਦੇ ਕਰਤੱਬ 24:10-23
10 ਫ਼ੇਰ ਹਾਕਮ ਨੇ ਪੌਲੁਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਪੌਲੁਸ ਨੇ ਆਖਿਆ, “ਰਾਜਪਾਲ ਫ਼ੇਲਿਕੁਸ, ਮੈਨੂੰ ਪਤਾ ਹੈ ਕਿ ਤੂੰ ਬਹੁਤ ਸਾਲਾਂ ਤੋਂ ਇਸ ਦੇਸ਼ ਦੇ ਮੁਨਸਫ਼ ਹੈਂ, ਇਸ ਲਈ ਮੈਂ ਤੇਰੇ ਅੱਗੇ ਆਪਣੀ ਸਫ਼ਾਈ ਪੇਸ਼ ਕਰਨ ਲਈ ਖੁਸ਼ ਹਾਂ। 11 ਮੈਂ ਯਰੂਸ਼ਲਮ ਵਿੱਚ ਸਿਰਫ਼ ਬਾਰ੍ਹਾਂ ਦਿਨ ਪਹਿਲੇ ਉਪਾਸਨਾ ਕਰਨ ਗਿਆ ਤੁਸੀਂ ਇਹ ਜਾਣ ਸੱਕਦੇ ਹੋ ਕਿ ਇਹ ਗੱਲ ਸੱਚ ਹੈ। 12 ਇਹ ਯਹੂਦੀ ਜੋ ਮੈਨੂੰ ਦੋਸ਼ੀ ਠਹਿਰਾ ਰਹੇ ਹਨ ਇਨ੍ਹਾਂ ਨੇ ਮੈਨੂੰ ਕਦੇ ਵੀ ਕਿਸੇ ਨਾਲ ਮੰਦਰ ਵਿੱਚ ਵਿਵਾਦ ਕਰਦਿਆਂ, ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰਦਿਆਂ, ਪ੍ਰਾਰਥਨਾ ਸਥਾਨਾਂ ਵਿੱਚ ਜਾਂ ਕਿਸੇ ਸਥਾਨ ਤੇ ਕੁਝ ਕਰਦਿਆਂ ਨਹੀਂ ਵੇਖਿਆ। 13 ਇਹ ਜੋ ਹੁਣ ਮੇਰੇ ਸਿਰ ਦੋਸ਼ ਮੜ੍ਹ ਰਹੇ ਹਨ, ਇਹ ਸਾਬਿਤ ਨਹੀਂ ਕਰ ਸੱਕਦੇ।14 “ਪਰ ਮੈਂ ਤੁਹਾਡੇ ਸਾਹਮਣੇ ਸਵੀਕਾਰਦਾ ਹਾਂ; ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਪਾਸਨਾ, ਚੇਲੇ ਦੀ ਤਰ੍ਹਾਂ, ਯਿਸੂ ਦੇ ਤਰੀਕੇ ਨਾਲ, ਕਰਦਾ ਹਾਂ। ਉਹ ਆਖਦੇ ਹਨ ਕਿ ਯਿਸੂ ਦਾ ਰਾਹ ਸਹੀ ਰਾਹ ਨਹੀਂ ਹੈ। ਪਰ ਮੈਂ ਉਨ੍ਹਾਂ ਸਾਰੀਆਂ ਗੱਲਾਂ ਵਿੱਚ ਵਿਸ਼ਵਾਸ ਰੱਖਦਾ ਹਾਂ ਜੋ ਕਿ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਹਨ। 15 ਮੈਂ ਵੀ ਪਰਮੇਸ਼ੁਰ ਤੋਂ ਉਹੀ ਆਸ ਰੱਖਦਾ ਹਾਂ ਜਿਸਦੀ ਇਹ ਖੁਦ ਰੱਖਦੇ ਹਨ ਕਿ ਧਰਮੀ ਜਾਂ ਕੁਧਰਮੀ ਸਭ ਦਾ ਮੌਤ ਤੋਂ ਜੀ ਉੱਠਣਾ ਹੋਵੇਗਾ। 16 ਇਸ ਲਈ ਮੈਂ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਸਹੀ ਹੈ।17 “ਬਹੁਤ ਸਾਲ ਮੈਂ ਇੱਥੋਂ, ਯਰੂਸ਼ਲਮ ਤੋਂ ਦੂਰ ਰਿਹਾ ਹਾਂ। ਮੈਂ ਇੱਥੇ ਆਪਣੇ ਲੋਕਾਂ ਨੂੰ ਪੈਸੇ ਦੇਣ ਅਤੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਲਈ ਆਇਆ ਹਾਂ। 18 ਕੁਝ ਯਹੂਦੀਆਂ ਨੇ ਮੈਨੂੰ ਮੰਦਰ ਤੇ ਵੇਖਿਆ, ਜਦੋਂ ਅਜੇ ਮੈਂ ਸ਼ੁੱਧਤਾ ਦੀ ਰਸਮ ਪੂਰੀ ਕਰ ਰਿਹਾ ਸੀ। ਮੈਂ ਕੋਈ ਵੀ ਫ਼ਸਾਦ ਖੜ੍ਹਾ ਨਹੀਂ ਸੀ ਕੀਤਾ ਅਤੇ ਨਾ ਹੀ ਮੇਰੇ ਆਸ-ਪਾਸ ਭੀੜ ਇਕੱਠੀ ਹੋਈ ਸੀ। 19 ਪਰ ਉੱਥੇ ਕੁਝ ਯਹੂਦੀ ਅਸਿਯਾ ਤੋਂ ਸਨ। ਉਨ੍ਹਾਂ ਨੂੰ ਪਹਿਲਾਂ ਮੇਰੇ ਤੇ ਇਲਜ਼ਾਮ ਲਾਉਣ ਲਈ ਇੱਥੇ ਹੋਣਾ ਚਾਹੀਦਾ ਸੀ, ਜੇਕਰ ਸੱਚ ਮੁੱਚ ਹੀ ਮੈਂ ਕੁਝ ਵੀ ਗਲਤ ਕੀਤਾ ਹੈ। ਕਿਉਂਕਿ ਸਿਰਫ਼ ਉਹੀ ਉਸ ਵਕਤ ਉੱਥੇ ਮੌਜ਼ੂਦ ਸਨ। 20 ਇਨ੍ਹਾਂ ਯਹੂਦੀਆਂ ਨੂੰ ਇੱਥੇ ਪੁੱਛੋ ਕਿ ਭਲਾ ਉਨ੍ਹਾਂ ਨੇ ਯਰੂਸ਼ਲਮ ਵਿੱਚ ਜਦੋਂ ਮੈਂ ਸਭਾ ਦੇ ਅੱਗੇ ਹਾਜ਼ਰ ਸਾਂ ਤਾਂ ਕੀ ਮੇਰੇ ਵਿੱਚ ਕੋਈ ਬੁਰਿਆਈ ਵੇਖੀ ਸੀ? 21 ਉਹ ਮੇਰੇ ਉੱਤੇ ਸਿਰਫ਼ ਇੱਕੋ ਗੱਲ ਦਾ ਇਲਜ਼ਾਮ ਲਾ ਸੱਕਦੇ ਹਨ, ‘ਜੋ ਮੈਂ ਉਨ੍ਹਾਂ ਅੱਗੇ ਖਲੋਤਿਆਂ ਆਖਿਆ। ਤੁਸੀਂ ਅੱਜ ਮੇਰਾ ਨਿਆਂ ਕਰ ਰਹੇ ਹੋ ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਲੋਕਾਂ ਦਾ ਜੀ ਉੱਠਣਾ ਹੋਵੇਗਾ।’”22 ਫ਼ੇਲਿਕੁਸ ਜੋ ਕਿ ਖੁਦ ਇਸ ਯਿਸੂ ਦੇ ਰਾਹ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਜਾਣਦਾ ਸੀ ਉਸ ਨੇ ਕਾਰਵਾਈ ਰੋਕ ਦਿੱਤੀ ਤੇ ਕਿਹਾ, “ਮੈਂ ਇਸ ਮਾਮਲੇ ਦਾ ਫ਼ੈਸਲਾ ਉਦੋਂ ਕਰਾਂਗਾ ਜਦੋਂ ਸਰਦਾਰ ਲਿਸਿਯਾਸ ਇੱਥੇ ਆਵੇਗਾ।” 23 ਫ਼ਿਰ ਉਸ ਨੇ ਅਧਿਕਾਰੀ ਨੂੰ ਪੌਲੁਸ ਨੂੰ ਨਿਗਰਾਨੀ ਹੇਠ ਰੱਖਣ ਦਾ ਹੁਕਮ ਦਿੱਤਾ। ਪਰ ਉਸ ਨੂੰ ਥੋੜੀ ਅਜ਼ਾਦੀ ਦੇਣ ਲਈ ਕਿਹਾ ਅਤੇ ਉਸ ਦੇ ਮਿੱਤਰਾਂ ਨੂੰ ਉਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਦਿਓ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਮੈਂ ਤੁਹਾਡਾ ਸਵਾਗਤ ਫਿਰ ਤੋਂ ਬੇਦਾਰੀ ਅਤੇ ਖੁਸ਼ਖਬਰੀ ਦੇ ਦੂਸਰੇ ਹਫਤੇ ਦੇ ਪੰਜਵੇ ਦਿਨ ਦੇ ਅਧਿਐਨ ਦੇ ਵਿੱਚ ਕਰਨਾ ਚਾਹੁੰਦਾ ਹਾਂ।
ਅਸੀਂ ਖੁਸ਼ਖਬਰੀ ਦੇ ਸੰਦੇਸ ਦੇ ਬਾਰੇ ਵਿੱਚ ਗੱਲ ਕਰਾਂਗੇ ਕਿ ਬੇਦਾਰੀ ਅਤੇ ਖੁਸ਼ਖਬਰੀ ਕਿੰਨੀ ਜਿਆਦਾ ਮਹੱਤਵਪੂਰਣ ਹੈ।
ਹੁਣ ਬਾਈਬਲ ਗੱਲ ਕਰਦੀ ਹੈ ਕਿ ਇੱਕ ਮਹਾਨ ਆਤਮਿਕ ਯੁੱਧ ਹੋਣ ਵਾਲਾ ਹੈ।
ਅਤੇ ਜਦ ਤੁਸੀਂ ਪਰਮੇਸ਼ਰ ਦੀ ਮਰਜ਼ੀ ਨੂੰ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਇੱਕ ਯੁੱਧ ਹੁੰਦਾ ਹੈ ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਰ ਨੇ ਤੁਹਾਨੂੰ ਹਰ ਇੱਕ ਸੋਮਾ ਦਿੱਤਾ ਹੈ ਕਿ ਤੁਸੀਂ ਲੜਾਈ ਨੂੰ ਲੜੋ।
ਇੱਕ ਆਤਮਿਕ ਯੁੱਧ ਹੋਵੇਗਾ…
ਪਰਕਾਸ਼ ਦੀ ਪੋਥੀ ੧੨ ਦੀ ੧੧ ਆਇਤ ਦੇ ੁਵਿੱਚ ਬਾਈਬਲ ਗੱਲ ਕਰਦੀ ਹੈ ਕਿ ਪਰਮੇਸ਼ਰ ਦੇ ਲੋਕਾਂ ਦੀ ਅਤੇ ਸ਼ੈਤਾਨ ਦਾ ਵੱਡੀ ਲੜਾਈ ਹੋਣ ਵਾਲੀ ਹੈ। ਅਤੇ ਇਹ ਦੱਸਦਾ ਹੈ ਕਿ ਕਿਵੇਂ ਪਰਮੇਸ਼ਰ ਦੇ ਲੋਕਾਂ ਨੇ ਸ਼ੈਤਾਨ ਦੇ ਉੱੋਪਰ ਜਿੱਤ ਪ੍ਰਾਪਤ ਕੀਤੀ ਅਤੇ ਇਹ ਸਾਡੇ ਲਈ ਇੱਕ ਮਹਾਨ ਸਿੱਖਿਆ ਹੈ।
ਅਤੇ ਇਹ ਦੱਸਦਾ ਹੈ ਕਿ ਉੱਨ੍ਹਾਂ ਨੇ ਉਸ ਉੱਪਰ ਜਿੱਤ ਆਪਣੀ ਗਵਾਹੀ ਦੇ ਬਚਨ ਦੇ ਦੁਆਰਾ ਅਤੇ ਮੇਮਣੇ ਦੇ ਦੁਆਰਾ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੇ ਜੀਵਨ ਨੂੰ ਮੌਤ ਤੱਕ ਪਿਆਰ ਨਹੀ ਕੀਤਾ।
ਹੁਣ ਅਸੀਂ ਪਿਛਲੇ ਹਫਤੇ ਦੇ ਵਿੱਚ ਵੇਖਿਆ ਸੀ ਕਿ ਲੇਲੇ ਦਾ ਲਹੂ ਇਹ ਸਲੀਬ ਦਾ ਸੰਦੇਸ ਸੀ ਇਹ ਤਾਕਤਵਰ ਹੈ।
ਅਤੇ ਹੁਣ ਵਚਨ ਦੱਸਦਾ ਹੈ ਕਿ ਸਲੀਬ ਦੇ ਸੰਦੇਸ ਦੇ ਵਿੱਚ ਪਰਮੇਸ਼ਰ ਦੀ ਉਹੀ ਤਾਕਤ ਹੈ।
ਅਤੇ ਜਦ ਅਸੀਂ ਇਹ ਸਾਧਾਰਣ ਸੰਦੇਸ ਦਾ ਪ੍ਰਚਾਰ ਕਰਦੇ ਹਾਂ ਕਿ ਯਿਸੂ ਨੇ ਸਲੀਬ ਦੇ ਉੱਪਰ ਸਾਡੇ ਲਈ ਕੀ ਕੀਤਾ, ਸਾਡੇ ਲਈ ਇੱਕ ਵੱਡੀ ਤਾਕਤ ਆ ਜਾਂਦੀ ਹੈ।
ਪਰ ਇੱਕ ਹੋਰ ਗੱਲ ਹੈ – ਇੱਕ ਹਥਿਆਰ ਜੋ ਪਰਮੇਸ਼ਰ ਨੇ ਸਾਨੂੰ ਦੇ ਦਿੱਤਾ ਹੈ। ਇਹ ਹੈ ਸਾਡੇ ਜੀਵਨ ਦੀ ਗਵਾਹੀ।ਹੁਣ ਇਹ ਬਹੁਤ ਹੀ ਸਾਧਾਰਣ ਗੱਲ ਹੈ ਪਰ ਇਹ ਬਹੁਤ ਹੀ ਤਾਕਤਵਰ ਹੈ।ਹੁਣ ਮੈਂ ਸਭ ਥਾਵਾਂ ਤੇ ਖੋਜ ਲਿਆ ਹੈ ਜਿੱਥੇ ਵੀ ਮੈਂ ਜਾਂਦਾ ਹਾਂ ਕਿ ਜੇਕਰ ਤੁਸੀਂ ਮੇਰੇ ਖੁਸ਼ਖਬਰੀ ਦੇ ਪ੍ਰਚਾਰ ਨੂੰ ਸੁਣੋ, ਮੈਂ ਸ਼ਾਇਦ ਇੱਕ ਹਫਤੇ ਦੇ ਲਈ ਲਗਾਤਾਰ ਖੁਸ਼ਖਬਰੀ ਦਾ ਪ੍ਰਚਾਰ ਕਰਾਂਗਾ ਤਾਂ ਹਰ ਰੋਜ ਮੇਰੀ ਗਵਾਹੀ ਇਸ ਦੇ ਵਿੱਚ ਹੋਵੇਗੀ।
ਕਿਉਂਕਿ ਇਸ ਦੇ ਵਿੱਚ ਕੁਝ ਤਾਕਤਵਰ ਹੈ ਜੋ ਕਿ ਸਲੀਬ ਦੇ ਸੰਦੇਸ ਦੇ ਵਿੱਚ ਹੈ ਜੋ ਕਿ ਤੁਸੀਂ ਆਪਣੇ ਜੀਵਨ ਵਿੱਚ ਲਾਗੂ ਕਰ ਸਕਦੇ ਹੋ ਕਿ ਮਸੀਹ ਨੇ ਤੁਹਾਡੇ ਲਈ ਕੀ ਕੀਤਾ ਹੈ।
ਹੁਣ ਤੁਹਾਡੀ ਗਵਾਹੀ ਬਹੁਤ ਹੀ ਮਹੱਤਵਪੂਰਣ ਹੋ ਜਾਂਦਾ ਹੈ ਇਹ ਸੰਦੇਸ ਦਾ ਇੱਕ ਹਿੱਸਾ ਹੈ।
ਹੁਣ ਇਹ ਸਿਰਫ ਇਤਹਾਸਿਕ ਸੰਦੇਸ ਨਹੀ ਹੈ ਭਾਵੇਂ ਕਿ ਇਹ ਬਹੁਤ ਹੀ ਇਤਹਾਸਿਕ ਹੈ ਕਿ ਯਿਸੂ ਨੇ ਸਲੀਬ ਦੇ ਉੱਪਰ ਕੀ ਕੀਤਾ।
ਪਰ ਇਹ ਅੱਜ ਕਿਵੇਂ ਲਾਗੂ ਹੁੰਦਾ ਹੈ।
ਹੁਣ ਕੁਝ ਗੱਲਾਂ ਹਨ ਜੋ ਕਿ ਤੁਹਾਡੀ ਗਵਾਹੀ ਨੂੰ ਵੰਡਣ ਦੇ ਵਿੱਚ ਤੁਹਾਡੀ ਮਦਦ ਕਰਨਗੀਆਂ।
ਮੈਂ ਤੁਹਾਡੇ ਨਾਲ ਚਾਰ ਗੱਲਾਂ ਨੂੰ ਵੰਡਣਾਂ ਚਾਹੁੰਦਾ ਹਾਂ ਜੋ ਕਿ ਤੁਹਾਡੀ ਗਵਾਹੀ ਵਿੱਚ ਹੋਣੀਆਂ ਚਾਹੀਦੀਆਂ ਹਨ…,ਸਾਡੇ ਸਭ ਦੇ ਵਿੱਚ।
ਹੁਣ ਮੈਂ ਜਾਣਦਾ ਹਾਂ ਕੁਝ ਲੋਕ ਕਹਿਣਗੇ ਕਿ ਮੇਰੇ ਕੋਲ ਵਧੀਆ ਗਵਾਹੀ ਨਹੀ ਹੈ।
ਵੇਖੋ, ਜੇਕਰ ਯਿਸੂ ਨੇ ਤੁਹਾਡੇ ਪਾਪ ਮਾਫ ਕੀਤੇ ਹਨ ਤਾਂ ਤੁਹਾਡੇ ਕੋਲ ਵਧੀਆ ਗਵਾਹੀ ਹੈ। ਇਹ ਗੱਲ ਨਹੀ ਹੈ ਕਿ ਤੁਸੀਂ ਕਿੰਨੇ ਬੁਰੇ ਸੀ ਪਰ ਇਹ ਗੱਲ ਹੈ ਕਿ ਪਰਮੇਸ਼ਰ ਕਿੰਨਾਂ ਚੰਗਾ ਹੈ।
ਹੁਣ ਇੱਥੇ ਚਾਰ ਗੱਲਾਂ ਹਨ ਜੋ ਕਿ ਤਹਾਨੂੰ ਮਸੀਹ ਲਈ ਬਹੁਤ ਹੀ ਪ੍ਰਭਾਵਸ਼ਾਲੀ ਬਣਾਉਣਗੀਆਂ। ਤੁਹਾਨੂੰ ਇੰਨਾਂ ਗੱਲਾਂ ਨੂੰ ਦੱਸਣ ਵਿੱਚ ਬਹੁਤ ਹੀ ਸਪੱਸ਼ਟ ਹੋਣਾ ਚਾਹੀਦਾ ਹੈ।
ਸਭ ਤੋਂ ਪਹਿਲਾਂ ਦੱਸੋ ਕਿ ਮਸੀਹ ਵਿੱਚ ਆਉਣ ਤੋਂ ਪਹਿਲਾਂ ਤੁਹਾਡਾ ਜੀੜਨ ਕਿਹੋ ਜਿਹਾ ਸੀ।
ਮੈਂ ਆਪਣੀ ਉਦਹਾਰਣ ਦਿੰਦਾ ਹਾਂ।
ਮੇਰਾ ਪਾਲਣ ਪੋਸ਼ਣ ਮਸੀਹੀ ਘਰ ਵਿੱਚ ਨਹੀ ਹੋਇਆ ਸੀ। ਮੇਰਾ ਸਿਰਫ ਇੱਕ ਨਿਸ਼ਾਨਾ ਸੀ ਅਤੇ ਉਹ ਸੀ ਕਿ ਮੈਂ ਪ੍ਰਸਿੱਧ ਹੋਵਾਂ… ਮੈਂ ਫੁੱਟਬਾਲ ਖੇਡਦਾ ਸੀ, ਬਾਸਸਕਟਬਾਲ ਅਤੇ ਮੈਂ ਸਕੂਲ ਵਿੱਚ ਬਹੁਤ ਕੁਝ ਪ੍ਰਾਪਤ ਕੀਤਾ।
ਪਰ ਇੰਨਾਂ ਗੱਲਾਂ ਨੇ ਮੈਨੂੰ ਖਾਲੀ ਕਰ ਦਿੱਤਾ।ਇਹੀ ਸਭ ਕੁਝ ਸੀ – ਇਹ ਮੇਰੀ ਜਿੰਦਗੀ ਦਾ ਛੋਟe ਜਿਹਾ ਹਿੱਸਾ ਸੀ ਇਹ ਤੁਹਾਨੂੰ ਥੌੜਾ ਜਿਹਾ ਅੰਦਾਜਾ ਦਿੰਦਾ ਹੈ ਕਿ ਮੈਂ ਕਿੱਥੋਂ ਆਇਆਂ ਹਾਂ।
ਦੂਸਰੀ ਗੱਲ ਕਿ ਉਹ ਘਟਨਾ ਕੀ ਸੀ ਜੋ ਤੁਹਾਨੂੰ ਮਸੀ੍ਹ ਦੇ ਵਿੱਚ ਲੈ ਕੇ ਆਈ।
ਜਦ ਮੈਂ ਐਲ ਐਸ ਯੂ ਦੇ ੁਵੱਚ ਗਿਆ, ਮੈਂ ਇੱਕ ਲੜਕੀ ਦੇ ਨਾਲ ਬਾਹਰ ਜਾਣਾ ਚਾਹੁੰਦਾ ਸੀ ਅਤੇ ਉਸਦੇ ਪਿਤਾ ਨੇ ਮੈਨੂੰ ਬਹੁਤ ਹੀ ਉਤਸ਼ਾਹਿਤ ਕੀਤਾ ਕਿ ਮੈਂ ਚਰਚ ਦੇ ਵਿੱਚ ਜਾਵਾਂ ਜੇਕਰ ਮੈਂ ਉਨ੍ਹਾਂ ਦੀ ਬੇਟੀ ਨੂੰ ਮਿਲਣਾ ਚਾਹੁੰਦਾ ਹਾਂ।
ਇਸ ਲਈ ਮੈਂ ਚਰਚ ਦੇ ਵਿੱਚ ਗਿਆ ਅਤੇ ਉਸ ਰਾਤ ਇੱਕ ਜਵਾਨ ਲੜਕਾ ਯਿਸੂ ਮਸੀਹ ਦੇ ਬਾਰੇ ਗੱਲ ਕਰ ਰਿਹਾ ਸੀ।
ਅਤੇ ਇਹੀ ਕੁਝ ਗੱਲਾਂ ਜੋ ਮੈਨੂੰ ਮਸੀਹ ਦੇ ਵਿੱਚ ਲੈ ਕੇ ਆਈਆਂ।
ਤੀਸਰੀ ਗੱਲ ਹੈ ਕਿ ਤੁਹਾਡੀ ਮੁਕਤੀ ਦਾ ਅਨੁਭਵ ਕੀ ਸੀ – ਜਦ ਤੁਸੀਂ ਮਸੀਹ ਦੇ ਵਿੱਚ ਆਏ।
ਠੀਕ ਹੈ – ਆਉ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਨਾਲ ਕੀ ਹੋਇਆ?
ਅੁਸ ਰਾਤ ਮੈਂ ਜਵਾਨ ਆਦਮੀ ਨੂੰ ਸੁਣਿਆ, ਮੈਂ ਮਹਿਸੂਸ ਕੀਤਾ ਕਿ ਉਸ ਕੋਲ ਕੁਝ ਸੀ ਜੋ ਮੇਰੇ ਕੋਲ ਨਹੀ ਸੀ।
ਉਸਦੀ ਜਿੰਦਗੀ ਵਿੱਚ ਮਸੀਹ ਸੀ ਅਤੇ ਉਸ ਰਾਤ ਮੈਂ ਪਹਿਲੀ ਵਾਰ ਪ੍ਰਾਥਨਾ ਕੀਤੀ।
ਹੁਣ ਮੈਂ ਪ੍ਰਾਥਨਾ ਪਹਿਲਾਂ ਵੀ ਕੀਤੀ ਸੀ, ਹੇ ਪਰਮੇਸ਼ਰ ਮੇਰੀ ਮਦਦ ਇਸ ਵਿੱਚ ਕਰ ਉਸ ਵਿੱਚ ਕਰ ਪਰ ਪਹਿਲੀ ਵਾਰ ਮੈਂ ਪਰਮੇਸ਼ਰ ਨੂੰ ਜਾਣਿਆ। ਸੱਚਮੁੱਚ ਹੀ ਮੈਂ ਉਸ ਨੁੰ ਜਾਣਿਆ।
ਅਤੇ ਮੈਂ ਆਪਣਾ ਵਿਸ਼ਵਾਸ ਯਿਸੂ ਤੇ ਲਿਆਂਦਾ… ਮੈਂ ਉਸ ਨੂੰ ਸੱਦਾ ਦਿੱਤਾ ਕਿ ਉਹ ਮੇਰੇ ਜੀਵਨ ਦਾ ਕੰਟਰੋਲ ਲੈ ਲਵੇ… ਕਿ ਉਹ ਮੈਨੂੰ ਬਦਲੇ… ਅਤੇ ਉਸ ਰਾਤ ਯਿਸੂ ਮਸੀਹ ਮੇਰੇ ਦਿਲ ਵਿੱਚ ਆ ਗਿਆ। ਉਸ ਨੇ ਮੇਰੇ ਪਾਪਾਂ ਨੂੰ ਮਾਫ ਕਰ ਦਿੱਤਾ ਅਤੇ ਮੈਂ ਜਾਣਦਾ ਸੀ ਮੈਂ ਮਾਫ ਹੋ ਗਿਆ ਹਾਂ।
ਅਤੇ ਇਹ ਸੀ ਅਸਲ ਦੇ ਵਿੱਚ ਮੁਕਤੀ ਦਾ ਅਨੁਭਵ।ਹੁਣ ਚੋਥੀ ਗੱਲ… ਜੋ ਬਦਲਾਵ ਯਿਸੂ ਮੇਰੇ ਅੰਦਰ ਲੈ ਕੇ ਅਇਆ।
ਅੁਸ ਤੋਂ ਬਾਅਦ ਮੇਂ ਅਲੱਗ ਸੀ, ਮੈਂ ਇਹ ਨਹੀ ਕਹਿ ਰਿਹਾ ਕਿ ਮੈਂ ਸਿੱਧ ਹੋ ਗਿਆ ਜਾਂ ਮੈਂ ਪਰਮੇਸ਼ਰ ਦੇ ਵਿਰੋਧ ਕਦੇ ਕੋਈ ਗਲਤੀ ਨਹੀ ਕੀਤੀ। ਮੈਂ ਬਹੁਤ ਗਲਤੀਆਂ ਕੀਤੀਆਂ।
ਪਰ ਮੈਂ ਜਾਣਦਾ ਮੈਂ ਉਹੋ ਜਿਹਾ ਵਿਅਕਤੀ ਨਹੀ ਸੀ।
ਤੁਸੀਂ ਕਹੋਗੇ ਮੈਂ ਅਲੱਗ ਕਿਵੇਂ ਸੀ
ਸਭ ਤੋਂ ਪਹਿਲਾਂ ਮੇਰੇ ਕੋਲ ਮਕਸਦ ਸੀ… ਮੇਰਾ ਮਤਲਬ ਪਹਿਲੀ ਵਾਰ ਮੇਰੇ ਕੋਲ ਮਕਸਦ ਸੀ… ਤੁਸੀਂ ਸੋਚਦੁ ਹੋਵੋਗੇ ਮਹਾਨ ਪੜਾਈ ਕਰ ਲੈਣੀ ਜਾਂ ਇਹ ਸਭ ਕੁਝ!
ਫਰ ਮੈਂ ਜੀਵਨ ਦਾ ਅਸਲੀ ਮਕਸਦ ਜਾਣ ਲਿਆ…. ਅਤੇ ਮੈਨੂੰ ਅਰਥ ਮਿਲ ਗਿਆ, ਮੈਨੂੰ ਅਨੰਦ ਮਿਲ ਗਿਆ- ਪਰਮੇਸ਼ਰ ਨੇ ਮੇਰੇ ਸੁਬਾaੇ ਨੂੰ ਬਦਲ ਦਿੱਤਾ… ਲੋਕ ਜਿੰਨਾਂ ਦੇ ਪ੍ਰਤੀ ਮੈਂ ਈਰਖਾਲੂ ਸੀ, ਹੁਣ ਮੈਂ ਇਹੋ ਜਿਹਾ ਨਹੀ ਸੀ… ਮੈਂ ਲੋਕਾਂ ਨੂੰ ਉਸ ਤਰੀਕੇ ਨਾਲ ਵੇਖਣਾ ਸ਼ੁਰੂ ਕੀਤਾ ਜਿਵੇਂ ਪਰਮੇਸ਼ਰ ਮੈਨੂੰ ਵੇਖਦਾ ਸੀ, ਮੇਰਾ ਪੂਰਾ ਜੀਵਨ ਬਦਲ ਗਿਆ।
ਅਤੇ ਹੁਣ ਮੈਨ ਉਸ ਰਾਹ ਤੇ ੪੦ ਸਾਲ ਤੱਕ ਚੱਲ ਰਿਹਾ ਹਾਂ। ਮੈਂ ਇੱਕ ਦਿਨ ਵੀ ਉਸ ਫੈਂਸਲੇ ਤੋਂ ਨਹੀ ਪਛਤਾਇਆ।
੍ਹੁਣ ਇਹ ਹੈ ਇੰਨਾਂ ਸਧਾਰਣ ਹੈ ਇਹ!
ੀeਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਗਵਾਹੀ ਲਿਖੋ…
ੀeਸ ਤਰੀਕੇ ਨਾਲ ਚਾਰ ਗੱਲਾਂ ਪ੍ਰਭਾਵ ੩ ਅਤੇ ੪ ਤੇ ਹੋਵੋ।
ਥੁਹਾਡਾ ਮੁਕਤੀ ਦਾ ਅਸਲੀ ਅਨੁਭਵ ਅਤੇ ਬਦਲਾਵ ਜੋ ਮਸੀਹ ਮੇਰੇ ਜੀਵਨ ਵਿੱਚ ਲੈ ਕੇ ਆਇਆ।
ਕੋਈ ਕਹਿ ਸਕਦਾ ਹੈ, ਜਦ ਮੈਂ ੭ ਸਾਲ ਦਾ ਸੀ ਮੈਂ ਮਸੀਹ ਦੇ ਵਿੱਚ ਆਇਆ…. ਮੈਂ ਕੋਈ ਨਸ਼ੈ ਦਾ ਆਦੀ ਨਹੀ ਸੀ ਜਾਂ ਕੁਝ ਹੋਰ।
ਵੇਖੋ, ਤੁਹਾਡੇ ਪਾਪ ਮਾਫ ਕਰਨ ਤੇ ਵੀ ਉਨ੍ਹੀ ਹੀ ਕੀਮਤ ਦੇਣੀ ਪਈ ਜਿੰਨੀ ਇੱਕ ਨਸ਼ੇ ਦੇ ਆਦੀ ਨੂੰ ਮਾਫ ਕਰਨ ਤੇ ਲੱਗਦਾ ਹੈ{
ਤੁਸੀਂ ਵੇਖੋ ਅਸੀਂ ਸਭਨਾਂ ਨੇ ਪਾਪ ਕੀਤਾ ਹੈ… ਇਸ ਲਈ ਆਪਣੀ ਕਹਾਣੀ ਨੂੰ ਦੱਸੋ, ਸੱਚੇ ਬਣੋ, ਅਸਲ਼ੀ ਬਣੋ
ਅਤੇ ਵੰਡੋ ਮਸੀਹ ਨੇ ਤੁਹਾਡੇ ਜੀਵਨ ਵਿੱਚ ਕੀ ਕੀਤਾ ਹੈ ਅਤੇ ਉਹ ਬਦਲਾਵ ਜੋ ਕਿ ਉਹ ਲੈ ਕੇ ਆਇਆ ਅਤੇ ਅੱਜ ਵੀ ਲਿਆ ਰਿਹਾ ਹੈ।
ਤੁਹਾਡੀ ਗਵਾਹੀ ਵਿੱਚ ਤਾਕਤ ਹੈ।
ਤੁਹਾਡੀ ਗਵਾਹੀ ਜਰੂਰੀ ਹੈ ਅਤੇ ਪਰਮੇਸ਼ਰ ਤੁਹਾਡੀ ਗਵਾਹੀ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ।
ਇੰਨਾਂ ਚਾਰ ਗੱਲਾਂ ਨੂੰ ਲਿਖ ਲਵੋ। ਮਸੀਹ ਵਿੱਚ ਆਉਣ ਤੋਂ ਪਹਿਲਾਂ ਦਾ ਤੁਹਾਡਾ ਜੀਵਨ ੧ ਨੰਬਰ
੨ ਨੰਬਰ ਉਹ ਘਟਨਾ ਜੋ ਤੁਹਾਨੂੰ ਮਸੀਹ ਵਿੱਚ ਲਿਆਈ
ਨੰਬਰ ੩, ਤੁਹਾਡਾ ਮੁਕਤੀ ਦਾ ਅਨੁਭਵ
ਨੰਬਰ ੪ ਮਸੀਹ ਜੋ ਜੀਵਨ ਵਿਚ ਬਦਲਾਵ ਲੈ ਕੇ ਆਇਆ
ਪਰਮੇਸ਼ਰ ਉਸ ਨੂੰ ਵਰਤੇਗਾ ਅਤੇ ਤੁਸੀਂ ਵੇਖੋਗੇ ਕਿ ਲੋਕ ਤੁਹਾਡੀ ਗਵਾਹੀ ਨੂੰ ਛੂਹੇਗੀ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ