ਰੋਜਾਨਾਂ ਦਾ ਭਗਤੀ ਦਾ ਵੀਡੀਓ
ਰੋਮਾਨੀਆਂ ਦੇ ਵਿੱਚ ਗਿਰਫਤਾਰ ਕੀਤੇ ਜਾਣਾ
ਇੱਕ ਵਿਸ਼ਾ ਹੈ ਜਿਸ ਦੇ ਬਾਰੇ ਵਿੱਚ ਬਹੁਤ ਸਾਰੇ ਮਸੀਹੀ ਲੋਕ ਗੱਲ ਕਰਨਾ ਪਸੰਦ ਨਹੀ ਕਰਦੇ ਹਨ ਅਤੇ ਉਹ ਹੈ ਕਿ ਬੇਦਾਰੀ ਦੇ ਨਾਲ ਦੁੱਖਾਂ ਦੀ ਕੀ ਸਾਂਝ ਹੈ। ਪੱਛਮੀ ਸੰਸਾਰ ਦੇ ਵਿੱਚ ਇਸ ਤਰਾਂ ਲੱਗਦਾ ਹੈ ਕਿ ਅਸੀ ਇੱਕ ਵਿਸ਼ਵਾਸੀ ਦੇ ਜੀਵਨ ਵਿੱਚ ਦੁੱਖਾਂ ਦੇ ਅਰਥ ਂਨੂੰ ਗਵਾ ਦਿੱਤਾ ਹੈ। ਅਸੀ “ਤਾਕਤ ਦੇ ਧਰਮ” ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਸੀ ਸਲੀਬ ਦੇ ਰਾਹ ਨੂੰ ਤਿਆਗ ਦਿੱਤਾ ਹੈ। ਪਰ ਮਸੀਹ ਦਾ ਜੀ ਉੱਠਣਾ ਕਦੇ ਵੀ ਨਾ ਹੋ ਪਾਉਦਾ, ਜੇਕਰ ਮਸੀਹ ਰੋਮੀ ਜਾਲਮ ਸਲੀਬ ਦੇ ਉੱਤੇ ਦੁੱਖ ਉਠਾ ਕੇ ਨਾ ਮਰਦਾ।
ਮੈ ੧੯੮੮ ਦੇ ਵਿੱਚ ਇੱਕ ਸਬਕ ਸਿੱਖਿਆ ਸੀ, ਜਦ ਮੈ ਰੋਮਾਨੀਆਂ ਦੇ ਦੇਸ਼ ਵਿੱਚ ਪਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈ ਕਈ ਸਾਲਾਂ ਤੋ ਇਸ ਦੇਸ਼ ਦੇ ਵਿੱਚ ਯਾਤਰਾ ਕਰ ਰਿਹਾ ਸੀ। ਮੇਰੇ ਸੰਦੇਸ਼ਾਂ ਦਾ ਪ੍ਰਤੀ-ਉੱਤਰ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਸੀ। ਚਰਚਾਂ ਦੇ ਵਿੱਚ ਲੋਕਾਂ ਨੂੰ ਰੱਖਣ ਦੀ ਥਾਂ ਨਹੀ ਸੀ ਹੁੰਦੀ ਭੀੜਾਂ ਇੰਨੀਆਂ ਜਿਆਦਾ ਵੱਧ ਜਾਦੀਆਂ ਸਨ ਕਿ ਸਾਨੂੰ ਸੜਕਾ ਦੇ ਉੱਤੇ ਲੋਕਾਂ ਦੇ ਗੁੱਟ ਬਣਾaੁਣੇ ਪੈਦੇ ਸੀ। ਸੈਕੜੇ ਲੋਕ ਮਸੀਹ ਦੇ ਵਿੱਚ ਆਏ।
ਮੈਨੂੰ ਅਧਿਕਾਰੀਆਂ ਦੇ ਦੁਆਰਾ ਬਹੁਤ ਲੰਮੇ ਸਮੇ ਤੋ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਉਹ ਮੈਨੂੰ ਲਗਾਤਾਰ ਇਹ ਗੱਲ ਕਹਿੰਦੇ ਰਹਿੰਦੇ ਸਨ ਕਿ ਮੈਨੂੰ ਇਸ ਦੇਸ਼ ਦੇ ਵਿੱਚ ਵਾਪਸ ਨਹੀ ਆਉਣ ਦਿੱਤਾ ਜਾਵੇਗਾ। ਪਰ ਪਰਮੇਸ਼ਵਰ ਲਗਾਤਾਰ ਦਰਵਾਜਿਆਂ ਨੂੰ ਖੋਲਦਾ ਰਿਹਾ। ਅਗਸਤ ੧੯੮੯ ਦੇ ਵਿੱਚ ਮੈ ਰੋਮਾਨੀਆਂ ਦੇ ਵਿੱਚ ਇੱਕ ਰੇਲਗੱਡੀ ਦੇ ਦੁਆਰਾ ਪਰਵੇਸ਼ ਕਰ ਰਿਹਾ ਸੀ। ਜਦ ਸਿਪਾਹੀਆਂ ਨੇ ਮੈਨੂੰ ਬਾਹਰ ਖਿੱਚ ਲਿਆ ਅਤੇ ਮੈਨੂੰ ਗਿਰਫਤਾਰ ਕਰ ਲਿਆ।
ਮੈਨੂੰ ਨਹੀ ਸੀ ਪਤਾ ਕਿ ਮੇਰੇ ਨਾਲ ਕੀ ਹੋਣ ਵਾਲਾ ਹੈ। ਮੈਨੂੰ ਨਹੀ ਸੀ ਪਤਾ ਕਿ ਮੈਨੂੰ ਕੈਦ ਦੇ ਵਿੱਚ ਸੁੱਟਿਆ ਜਾਵੇਗਾ ਜਾਂ ਫਿਰ ਕਦੇ ਮੈ ਆਪਣੇ ਪਰਿਵਾਰ ਨੂੰ ਦੇਖ ਪਾਵਾਗਾਂ। ਮੈਨੂੰ ਇਸ ਗੱਲ ਦਾ ਪਤਾ ਸੀ ਕਿ ਮੈ ਫਿਰ ਕਦੇ ਰੋਮਾਨੀਆਂ ਦੇ ਵਿੱਚ ਪਰਚਾਰ ਨਹੀ ਕਰ ਪਾਵਾਗਾਂ। ਅਖੀਰ ਦੇ ਵਿੱਚ ਮੈਨੂੰ ਉਸ ਦੇਸ਼ ਦੇ ਵਿਚੋਂ ਦੀਪੋਟ ਕਰ ਦਿੱਤਾ ਗਿਆ ਅਤੇ ਮੈਨੂੰ ਇਹ ਗੱਲ ਕਹੀ ਗਈ ਕਿ ਮੈਨੂੰ ਰੋਮਾਨੀਆਂ ਦੇ ਵਿੱਚ ਕਦੇ ਵੀ ਆaੁਣ ਦੀ ਆਗਿਆ ਨਹੀ ਦਿੱਤੀ ਜਾਵੇਗੀ। ਇੱਕ ਰੋਮਾਨੀਆਂ ਦੇ ਮਸੀਹ ਮਿੱਤਰ ਮੈਨੂੰ ਨੇ ਇੱਕ ਨੋਟ ਪੱਛਮ ਦੇ ਵਿੱਚ ਭੇਜਿਆ ਜਿਸ ਦੇ ਉੱਤੇ ਇਹ ਲਿਖਿਆ ਸੀ, “ਪਰਮੇਸ਼ਵਰ ਦੀ ਮਹਿਮਾਂ ਵੱਡੇ ਦੁੱਖਾਂ ਤੋ ਬਾਅਦ ਆਉਦੀ ਹੈ, ਸੋ ਪਰਾਥਨਾ ਕਰਦੇ ਰਹੋ। ਮੈ ਕਦੇ ਵੀ ਉਸ ਨੋਟ ਨੂੰ ਨਹੀ ਭੁੱਲਿਆ ਹਾਂ।
ਇੱਕ ਸਾਲ ਬਾਅਦ ਰੋਮਾਨੀਆਂ ਦੇ ਵਿੱਚ ਇੱਕ ਅਮਦੋਲਨ ਛਿੱੜ ਗਿਆ ਅਤੇ ਮੈਨੂੰ ਉਸ ਦੇਸ਼ ਦੇ ਵਿੱਚ ਵਾਪਸ ਆਉਣ ਦੀ ਅਨੁਮਤੀ ਦਿੱਤੀ ਗਈ। ਉਸ ਸਮੇ ਤੋ ਬਾਅਦ ਮੈ ਰੋਮਾਨੀਆਂ ਦੇ ਮਹਾਨ ਸਟੇਡੀਅਮਾਂ ਵਿੱਚ ਕਈ ਵਾਰ ਪਰਚਾਰ ਕੀਤਾ ਹੈ ਅਤੇ ਮੈ ਪਰਮੇਸ਼ਵਰ ਦੀ ਮਹਿਮਾਂ ਦੇ ਦੁਆਰਾ ਹਜਾਰਾਂ ਲੋਕਾਂ ਨੂੰ ਪਰਮੇਸ਼ਵਰ ਦੇ ਵੱਲ ਮੁੜਦੇ ਦੇਖਿਆ ਹੈ। ਪਰ ਉਹ ਨੋਟ ਅੱਜ ਵੀ ਉਸੇ ਤਰਾਂ ਮੇਰੀ ਯਾਦਾਸ਼ਤ ਦੇ ਵਿੱਚ ਗੂੰਜਦਾ ਹੈ। “ਮਰਮੇਸ਼ਵਰ ਦੀ ਮਹਿਮਾ ਬਹੁਤ ਸਾਰੇ ਦੁੱਖ ਤੋ ਬਾਅਦ ਆਉਦੀ ਹੈ, ਪਰਾਥਨਾ ਕਰਦੇ ਰਹੋ”।
ਹਾਂ ਮਸੀਹ ਦੇ ਚੇਲੇ ਲਈ ਜੀ ਉੱਠਣ ਦੀ ਸ਼ਕਤੀ ਹੈ, ਪਰ ਉਸ ਸ਼ਕਤੀ ਦਾ ਰਾਹ ਦੁੱਖਾਂ ਦੇ ਰਾਹ ਦੇ ਵਿੱਚੋ ਦੀ ਹੋ ਕੇ ਲੰਘਦਾ ਹੈ। ਬਹੁਤ ਸਾਰੇ ਮਸੀਹੀ ਲੋਕ ਇੱਕ ਪਹਾੜ ਦੀ ਚੋਟੀ ਦੇ ਅਨੁਭਵ ਤੋ ਦੂਸਰੇ ਅਨੁਭਵ ਵੱਲ ਜਾਣਾ ਚਹੁੰਦੇ ਹਨ। ਪਰ ਉਹ ਇਹ ਗੱਲ ਭੁੱਲ ਜਾਦੇਂ ਹਨ ਕਿ ਅਗਲੇ ਪਹਾੜ ਦੀ ਚੋਟੀ ਤੇ ਜਾਣ ਵਾਸਤੇ ਉਹਨਾਂ ਨੂੰ ਦੁੱਖਾਂ ਦੀ ਖਾਈ ਦੇ ਵਿੱਚੋ ਦੀ ਹੋ ਕੇ ਜਾਣਾ ਪਵੇਗਾ।
ਜ਼ਬੂਰਾਂ ਨੂੰ ਲਿਖਣ ਵਾਲੇ ਨੇ ਕਿਸੇ ਵੀ ਵਾਦੀ ਦੇ ਵਿਚੋਂ ਦੀ ਜਦੋਂ ਅਸੀ ਯਾਤਰਾ ਕਰਦੇ ਹਾਂ ਤਾਂ ਉਸ ਦੇ ਲਈ ਉਸ ਨੇ ਇੱਕ ਵੱਡਾ ਵਾਇਦਾ ਦਿੱਤਾ ਹੈ। ਉਹ ਕਹਿੰਦਾ ਹੈ, “ਭਾਵੇਂ ਮੈ ਮੋਤ ਦੀ ਛਾਂ ਦੀ ਵਾਦੀ ਵਿੱਚੋਂ ਦੀ ਗੁਜਰਾਂ ਮੈ ਕਿਸੇ ਬੁਰਿਆਈ ਤੋ ਨਹੀ ਡਰਾਗਾਂ ਕਿਉਕਿ ਤੂੰ ਮੇਰੇ ਨਾਲ ਹੈ”। ਇੱਕ ਗੱਲ ਹੈ ਜਿਹੜੀ ਸਭ ਤੋ ਮਹੱਤਵਪੂਰਨ ਹੈ ਜਦੋ ਤੁਸੀ ਦੁੱਖਾਂ ਦੀ ਖਾਈ ਦੇ ਵਿਚੋਂ ਦੀ ਲੰਘਦੇ ਹੋ, ਤੁਸੀ ਜਾਣੋ ਕਿ ਉਹ ਤੁਹਾਡੇ ਨਾਲ ਹੈ।
ਜ਼ਬੂਰ 23:1-6
ਯਹੋਵਾਹ ਮੇਰਾ ਆਜੜੀ ਹੈ, ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।2 ਉਹ ਮੈਨੂੰ ਹਰਿਆਂ ਖੇਤਾਂ ਵਿੱਚ ਬੈਠ ਜਾਣ ਦਿੰਦਾ ਹੈ। ਉਹ ਪਾਣੀ ਦੇ ਸ਼ਾਂਤ ਤਲਾਵਾਂ ਦੇ ਪਾਸੀਂ ਮੇਰੀ ਅਗਵਾਈ ਕਰਦਾ ਹੈ।3 ਉਹ ਆਪਣੇ ਨਾਂ ਦੇ ਚੰਗੇ ਲਈ, ਮੇਰੀ ਰੂਹ ਨੂੰ ਤਾਜ਼ੀ ਊਰਜਾ ਦਿੰਦਾ ਹੈ। ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਚੰਗਾ ਹੈ ਉਹ ਚੰਗਿਆਈ ਦੇ ਰਾਹਾਂ ਤੇ ਮੇਰੀ ਅਗਵਾਈ ਕਰਦਾ ਹੈ।4 ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹ ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ। ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।5 ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਦੇ ਸਨਮੁੱਖ ਮੇਰਾ ਮੇਜ ਸਜਾਇਆ ਹੈ।ਤੁਸੀਂ ਮੇਰੇ ਸਿਰ ਉੱਤੇ ਤੇਲ ਪਾਇਆ ਹੈ ਮੇਰਾ ਭਰਿਆ ਪਿਆਲਾ ਛਲਕ ਰਿਹਾ ਹੈ।6 ਨੇਕੀ ਤੇ ਮਿਹਰ ਮੇਰੇ ਰਹਿੰਦੇ ਜੀਵਨ ਤੱਕ ਅੰਗ-ਸੰਗ ਹੋਵੇਗੀ। ਅਤੇ ਮੈਂ ਯਹੋਵਾਹ ਦੇ ਮੰਦਰ ਵਿੱਚ ਲੰਮੇ-ਲੰਮੇ ਸਮੇਂ ਲਈ ਬੈਠਾਂਗਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
