Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਵਲਦਿਮੀਰ ਦਾ ਤਰਸ

ਮੈ ਤਹਾਨੂੰ ਆਪਣੇ ਇੱਕ ਹੋਰ ਦੋਸਤ ਦੇ ਨਾਲ ਪਰਿਚੇ ਕਰਵਾਉਣਾ ਚਹੁੰਦਾ ਹਾਂ ਜਿਸ ਦਾ ਨਾਮ ਹੈ ਵਲਦਿਮੀਰ। ਮੈ ਉਸ ਨੂੰ ਜਦ ਪਹਿਲੀ ਵਾਰੀ ਮਿਲਿਆ ਤਾਂ ਉਹ ਇੱਕ ਨਵਾਂ ਮਸੀਹ ਸੀ। ਪਰ ਉਸ ਦੇ ਅੰਦਰ ਪਰਮੇਸ਼ਵਰ ਦੇ ਵਾਸਤੇ ਅਤੇ ਲੋਕਾਂ ਦੇ ਵਾਸਤੇ ਮਹਾਨ ਪ੍ਰੇਮ ਸੀ। ਵਲਦਿਮੀਰ ਦਾ ਲੋਕਾਂ ਦੇ ਪ੍ਰਤੀ ਤਰਸ ਮੇਰੇ ਵਾਸਤੇ ਇੱਕ ਲਗਾਤਾਰ ਚਨੌਤੀ ਰਿਹਾ ਹੈ। ਉਹ ਯਿਸੂ ਦਾ ਪ੍ਰੇਮ ਹਰ ਇੱਕ ਜਿਸ ਨੂੰ ਉਹ ਮਿਲਦਾ ਹੈ ਵੰਡਦਾ ਹੈ। ਉਹ ਜਵਾਨ ਲੋਕਾਂ ਦੇ ਸਮੂਹ ਨੂੰ ਕਿਸ਼ੀਨੇਵ ਮਾਲਦੋਵਾ ਦੇ ਵਿੱਚ ਤਿਆਰ ਕੀਤਾ ਕਿ ਉਹ ਖੂਸ਼ਖਬਰੀ ਦਾ ਪਰਚਾਰ ਸ਼ਹਿਰ ਦੇ ਵਿੱਚਕਾਰ ਇੱਕ ਸੈਂਟਰ ਦੇ ਵਿੱਚ ਕਰਨ।

ਕੁੱਝ ਸਮੇ ਬਾਅਦ ਉਸ ਦੀ ਸੈਤੀਂ ਸਾਲਾਂ ਦੀ ਪਤਨੀ ਨਿਤਾਸ਼ਾ ਦੀ ਮੌਤ ਹੋ ਗਈ। ਉਹ ਪਰਮੇਸ਼ਵਰ ਨੂੰ ਆਪਣੇ ਪੂਰੇ ਦਿਲ ਦੇ ਨਾਲ ਪਿਆਰ ਕਰਦੀ ਸੀ। ਵਲਦਿਮੀਰ ਦੇ ਨਾਲ ਜਨਵਰੀ ਦੇ ਵਿੱਚ ਸੀ ਜਦ ਮੈ ਸਾਇਬੇਰੀਆ ਦੇ ਵਿੱਚ ਖੂਸ਼ਖਬਰੀ ਦਾ ਪਰਚਾਰ ਉਹਨਾਂ ਸ਼ਹਿਰਾਂ ਦੇ ਵਿੱਚ ਕਰਨ ਵਾਸਤੇ ਗਿਆ। ਜਿਹਨਾਂ ਨੇ ਕਦੇ ਪਰਮੇਸ਼ਵਰ ਦੇ ਪ੍ਰੇਮ ਦੀ ਖੂਸ਼ਖਬਰੀ ਨੂੰ ਨਹੀ ਸੀ ਸੁਣਿਆ। ਮੈ ਵਲਦਿਮੀਰ ਨੂੰ ਪੁਛਿਆ ਕਿ ਉਸ ਦਾ ਕੀ ਹਾਲ ਹੈ, ਉਸ ਨੇ ਕਿਹਾ, “ਸੈਮੀ ਇਹ ਕਾਫੀ ਔਖਾ ਸੀ ਖਾਸਤੋਰ ਤੇ ਕ੍ਰਿਸਮਸ ਦੇ ਮੋਸਮ ਦੇ ਦੌਰਾਨ ਕਈ ਵਾਰ ਇੱਕਲਾਪਨ ਸਹਿਣ ਨਹੀ ਹੁੰਦਾ ਪਰ ਇੱਕ ਹੀ ਚੀਜ਼ ਹੈ ਜੋ ਮੈ ਕਰ ਸਕਦਾ ਉਹ ਹੈ ਪਰਮੇਸ਼ਵਰ ਦੇ ਨੇੜੇ ਜਾਣਾ, ਅਤੇ ਪਰਮੇਸ਼ਵਰ ਦਾ ਪ੍ਰੇਮ ਮੈਨੂੰ ਲਗਾਤਾਰ ਤਸੱਲੀ ਦਿੰਦਾ ਹੈ।

ਉਸੇ ਪ੍ਰੇਮ ਨੇ ਵਲਦਿਮੀਰ ਨੂੰ ਪ੍ਰੇਰਿਤ ਕੀਤਾ ਕਿ ਉਹ ਖੁਸ਼ਖਬਰੀ ਦਾ ਪਰਚਾਰ ਜਿਸ ਨੂੰ ਵੀ ਉਹ ਮਿਲੇ ਉਸ ਦੇ ਨਾਲ ਕਰੇ। ਜਦ ਅਸੀ ਸਾਇਬੇਰੀਆਂ ਦੇ ਸ਼ਹਿਰ ਤੋ ਦੂਸਰੇ ਦੀ ਵੱਲ ਜਾ ਰਹੇ ਸੀ ਤਾਂ ਵਲਦਿਮੀਰ ਨੇ ਜਹਾਜ ਦੇ ਉੱਤੇ ਮੁਕਤੀਦਾਤਾ ਦੇ ਪ੍ਰੇਮ ਦੇ ਬਾਰੇ ਹਰ ਇੱਕ ਨੂੰ ਗਵਾਹੀ ਦਿੱਤੀ। ਜਾਹਜ ਦੇ ਵਿੱਚ ਸੇਵਾ ਕਰਨ ਵਾਲੀ ਸਾਡੇ ਬਿੱਲਕੁਲ ਪਿੱਛੇ ਬੈਠੀ ਸੀ ਅਤੇ ਉਸ ਨੇ ਉਸ ਨੂੰ ਖੂਸ਼ਖਬਰੀ ਦੀ ਮਹਾਨ ਕਹਾਣੀ ਸੁਣਾਈ ਅਤੇ ਉਸ ਨੇ ਉਸਨੂੰ ਸਾਡੀਆਂ ਖੁਸ਼ਖਬਰੀ  ਦੀਆਂ ਸਭਾਵਾਂ ਜਿਸ ਸ਼ਹਿਰ ਦੀ ਵੱਲ ਅਸੀ ਯਾਤਰਾ ਕਰ ਰਹੇ ਸੀ ਉੱਥੇ ਹੋਣ ਵਾਲੀਆ ਸਨ, ਉੱਥੇ ਆਉਣ ਦਾ ਸੱਦਾ ਵੀ ਦਿੱਤਾ।

ਮੈ ਅਗਲੀ ਸ਼ਾਮ ਸਾਇਬੇਰੀਆ ਦੇ ਇੱਕ ਸ਼ਹਿਰ ਦੇ ਵਿੱਚ ਪਰਚਾਰ ਕੀਤਾ। ਬਹੁਤ ਸਾਰੇ ਲੋਕਾਂ ਨੇ ਆਪਣੇ ਦਿਲ ਮਸੀਹ ਨੂੰ ਦਿੱਤੇ ਅਤੇ ਜਦ ਸਭਾ ਖਤਮ ਹੋ ਗਈ ਤਾਂ ਵਲਦਿਮੀਰ ਇੱਕ ਔਰਤ ਨੂੰ ਲੈਕੇ ਆਇਆ। ਜੋ ਉਸ ਰਾਤ ਮਸੀਹ ਦੇ ਵੱਲ ਆਈ ਸੀ ਜਦ ਮੈ aੇਸ ਨੂੰ ਵੇਖਿਆ ਤਾਂ ਮੈ ਪਛਾਣਿਆ ਕਿ ਇਹ ਤਾਂ ਸਾਡੇ ਜਹਾਜ ਦੇ ਵਿੱਚ ਸੇਵਾ ਕਰਨ ਵਾਲੀ ਔਰਤ ਸੀ। ਅਸੀ ਇਕੱਠਿਆ ਉਸ ਦੇ ਉੱਤੇ ਖੂਸ਼ੀ ਮਨਾਈ ਜੋ ਪ੍ਰਭੂ ਨੇ ਕੀਤਾ ਸੀ।

ਉਸ ਰਾਤ ਮੈ ਆਪਣੇ ਬਿਸਤਰ ਦੇ ਉੱਤੇ ਬਹਿ ਕੇ ਵਲਦਿਮੀਰ ਦੇ ਬਾਰੇ ਸੋਚ ਰਿਹਾ ਸੀ. ਭਾਵੇ ਕਿ ਉਸ ਨੇ ਜੀਵਨ ਦੇ ਵਿੱਚ ਕਿੰਨੀਆਂ ਕਠਿਨਈਆ ਦਾ ਸਹਾਮਣਾ ਕੀਤਾ ਸੀ ਪਰ ਫਿਰ ਵੀ ਯਿਸੂ ਦੇ ਪ੍ਰੇਮ ਤੋ ਉਹ ਕਦੇ ਉੱਪਰ ਨਹੀ ਉੱਠ ਪਾਇਆ। ਉਹ ਉਸ ਦਾ ਪ੍ਰੇਮ ਵੰਡਣ ਵਾਸਤੇ ਮਜਬੂਰ ਹੈ ਅਤੇ ਇਹ ਹੀ ਤਾਂ ਬੇਦਾਰੀ ਹੈ ਸਧਾਰਨ ਅਤੇ ਪਵਿੱਤਰ ਕਿ ਅਸੀ ਪਰਮੇਸ਼ਵਰ ਦੇ ਨੇੜੇ ਜਾਇਏ ਅਤੇ ਉਸ ਦੇ ਪ੍ਰੇਮ ਦੇ ਵਿੱਚ ਚੱਲੀਏ। ਭਾਵੇਂ ਕਿੰਨੀਆਂ ਕਠਿਨਾਈਆ ਤੁਹਾਡੇ ਰਾਹ ਦੇ ਵਿੱਚ ਆਉਣ ਸਲੀਬ ਦੇ ਪਰਛਾਂਵੇ ਦੇ ਹੇਠਾਂ ਚਾਲਦੇ ਰਹੋ ਅਤੇ ਹਰ ਇੱਕ ਨੂੰ ਦੱਸੋ ਕਿ ਉਸ ਦਾ ਮਹਾਨ ਪ੍ਰੇਮ ਸਾਰਿਆ ਵਾਸਤੇ ਕੀ ਹੈ।

ਇੱਕ ਹੋਰ ਗੱਲ ਤੁਹਾਡੇ ਪ੍ਰਰੀਖਿਆਂ ਦੇ ਸਮੇ ਦੇ ਦੋਰਾਨ ਕੀ ਤੁਸੀ ਸਲੀਬ ਦੇ ਨੇੜੇ ਆਏ ਹੋ ਜਾਂ ਸਲੀਬ ਤੋ ਦੂਰ ਗਏ ਹੋ?

2 ਕੁਰਿੰਥੀਆਂ ਨੂੰ 1:5-7

5 ਅਸੀਂ ਮਸੀਹ ਦੇ ਬਹੁਤ ਕਸ਼ਟਾਂ ਵਿੱਚ ਭਾਗੀਦਾਰ ਬਣੇ। ਇਸੇ ਤਰ੍ਹਾਂ, ਅਸੀਂ ਵੀ ਮਸੀਹ ਰਾਹੀਂ ਵੱਧੇਰੇ ਸੁੱਖ ਪ੍ਰਾਪਤ ਕਰਦੇ ਹਾਂ। 6 ਜੇ ਸਾਨੂੰ ਦੁੱਖ ਤਕਲੀਫ਼ਾਂ ਮਿਲਦੀਆਂ ਹਨ ਤਾਂ ਇਹ ਸਾਡੇ ਸੁੱਖ ਅਤੇ ਮੁਕਤੀ ਲਈ ਹਨ। ਜੇ ਸਾਨੂੰ ਤੁਹਾਡੇ ਕੋਲੋਂ ਦਿਲਾਸਾ ਹੈ ਤਾਂ ਇਹ ਤੁਹਾਡੇ ਦਿਲਾਸੇ ਲਈ ਹੈ। ਇਹ ਸਾਨੂੰ ਸਾਡੇ ਕਸ਼ਟਾਂ ਵਿੱਚ ਵੀ ਸਹਿਨਸ਼ੀਲ ਬਣਾਉਂਦਾ ਹੈ। 7 ਤੁਹਾਡੇ ਲਈ ਸਾਡੇ ਕੋਲ ਬਹੁਤ ਮਜ਼ਬੂਤ ਆਸ਼ਾਵਾਂ ਹਨ। ਅਸੀਂ ਜਾਣਦੇ ਹਾਂ ਕਿ ਤੁਸੀਂ ਸਾਡੇ ਕਸ਼ਟਾਂ ਵਿੱਚ ਸ਼ਰੀਕ ਹੋ। ਅਸੀਂ ਇਹ ਵੀ ਜਾਣਦੇ ਹਾਂ, ਕਿ ਤੁਸੀਂ ਸਾਡੇ ਦਿਲਾਸਿਆਂ ਵਿੱਚ ਵੀ ਸ਼ਰੀਕ ਹੋ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ