ਰੋਜਾਨਾਂ ਦਾ ਭਗਤੀ ਦਾ ਵੀਡੀਓ
੩੮ ਯੋਨ ਵੈਸਲੀ ਦੀ ਚਰਚ
ਕਿਸੇ ਨੇ ਇੱਕ ਵਾਰ ਕਿਹਾ, “ਕਲੀਸੀਆਂ ਸੰਤਾਂ ਦੇ ਵਾਸਤੇ ਸ਼ੌਅਕੇਸ ਨਹੀ ਹੈ, ਪਰ ਇਹ ਪਾਪੀਆਂ ਦੇ ਵਾਸਤੇ ਹਸਪਤਾਲ ਹੈ”। ਯੋਨ ਵੈਸਲੀ ਜੋ ਕਿ ਮੈਥੋਡਿਸਟ ਦਾ ਬਾਨੀ ਸੀ। ਉਸ ਦਾ ਯਕੀਨਣ ਇੱਕ ਦਰਸ਼ਨ ਸੀ। ਬਿਸ਼ਪ ਜੇ. ਸੀ. ਰਾਇਲ ਨੇ ਇੱਕ ਵਾਰ ਕਿਹਾ, “ਉਹ ਪਾਪ, ਸੰਸਾਰ, ਅਤੇ ਸ਼ੈਤਾਨ ਦੇ ਵਿਰੋਧ ਵਿੱਚ ਦਲੇਰ ਯੋਧਾ ਸੀ ਅਤੇ ਉਹ ਹਨੇਰੇ ਥਾਂ ਦੇ ਉੱਤੇ ਪ੍ਰਭੂ ਯਿਸੂ ਵਾਸਤੇ ਨਾ ਬੁਜਣ ਵਾਲੀ ਮਿਸ਼ਾਲ ਸੀ। ਉਸ ਨੇ ਬਾਈਬਲ ਦਾ ਆਦਰ ਕੀਤਾ ਉਹ ਪਾਪ ਦੇ ਉੱਤੇ ਰੋਇਆ ਅਤੇ ਉਸ ਨੇ ਮਸੀਹ ਦੇ ਲਹੂ ਤੋਂ ਬਹੁਤ ਕੁੱਝ ਕੀਤਾ। ਉਸ ਨੇ ਪਵਿੱਤਰਤਾ ਨੂੰ ਊਚਾ ਕੀਤਾ ਉਸ ਨੇ ਵਿਸ਼ਵਾਸ, ਤੋਬਾ ਅਤੇ ਪਰੀਵਰਤਨ ਦੇ ਬਾਰੇ ਵਿੱਚ ਪੂਰਨ ਸਿੱਖਿਆ ਦਿੱਤੀ।
ਮੈ ਕਾਇਲ ਹਾਂ ਕਿ ਅੱਜ ਸਾਨੂੰ ਹਨੇਰੇ ਦਿਨ ਦੇ ਵਿੱਚ ਵੈਸਲੀ ਵਰਗੇ ਇਨਸਾਨਾਂ ਦੀ ਲੋੜ ਹੈ। ਹਰ ਇੱਕ ਪੀੜ੍ਹੀ ਨੂੰ ਪਰਮੇਸਵਰ ਦੇ ਆਤਮਾ ਦੀ ਤਾਜਾ ਲਹਿਰ ਦੀ ਲੋੜ ਹੈ। ਇਸੇ ਕਰਕੇ ਮੈ ਉਸ ਚਰਚ ਜਾਣਾ ਚਹੁੰਦਾ ਸੀ ਜਿੱਥੇ ਵੈਸਲੀ ਨੇ ਪਰਚਾਰ ਕੀਤਾ ਜਦ ਮੈ ਲੰਡਨ ਦੇ ਵਿੱਚ ਯਾਤਰਾ ਕਰਨ ਲਈ ਗਿਆ। ਉਸ ਚਰਚ ਦੀ ਯਾਤਰਾ ਕਰਨ ਸਮੇ ਮੇਰੀ ਪਤਨੀ ਅਤੇ ਮੈ ਉਸ ਚਰਚ ਦੇ ਆਲੇ ਦੁਆਲੇ ਦਾ ਟੂਰ ਲਿਆ। ਗਾਇਡ ਨੇ ਸਾਨੂੰ ਦੱਸਿਆ ਕਿ ਕਿਵੇ ਇਹਨਾਂ ਕਤਾਰਾਂ ਦੇ ਵਿੱਚ ਹੋਰ ਵੀ ਕੁਰਸੀਆਂ ਲਗਾ ਦਿੱਤੀਆਂ ਜਾਦੀਆਂ ਸਨ ਤਾਂ ਕਿ ਦੋਹਾਂ ਪਾਸਿਆਂ ਤੋ ਜਿਹੜੀ ਵਾਧੂ ਦੀ ਭੀੜ ਹੁੰਦੀ ਸੀ ਉਹਨਾਂ ਦੇ ਬੈਠਣ ਲਈ ਜਗ੍ਹਾ ਹੋਵੇ ਅਤੇ ਵੈਸਲੀ ਦੇ ਦਿਨਾਂ ਵਿੱਚ ਪਰਮੇਸ਼ਵਰ ਦੇ ਅਨੋਖੇ ਕੰਮਾਂ ਦੀ ਗੱਲ ਕੀਤੀ ਅਤੇ ਕਿਵੇਂ ਹਜਾਰਾਂ ਲੋਕ ਮਸੀਹ ਦੇ ਵਿੱਚ ਆਏ ਇਸ ਦੇ ਬਾਰੇ ਦੱਸਿਆ।
ਫਿਰ ਉਸ ਨੇ ਕੁੱਝ ਕਿਹਾ ਜਿਸ ਨੇ ਮੇਰੇ ਦਿਲ ਨੂੰ ਤੋੜ ਦਿੱਤਾ “ਬੇਸ਼ੱਕ” ਉਸ ਨੇ ਕਿਹਾ, “ਅੱਜ ਇਹ ਅਲੱਗ ਹੈ ਅੱਜ ਬਹੁਤ ਸਾਰੇ ਮੁਸਲਮਾਨ ਅਤੇ ਹੋਰ ਧਾਰਮਿਕ ਝੁੰਡ ਨੇ ਜੋ ਇਸ ਗਵਾਢ ਦੇ ਵਿੱਚ ਰਹਿੰਦੇ ਹਨ। ਇਸ ਲਈ ਅੱਜ ਸਾਡੇ ਕੋਲ ਬਹੁਤ ਘੱਟ ਲੋਕ ਹਨ ਜਿਹੜੇ ਇਸ ਚਰਚ ਦੇ ਵਿੱਚ ਆਉਦੇ ਹਨ”। ਉਸ ਤੋ ਬਾਅਦ ਦੇ ਵਿੱਚ ਉਸ ਨੇ ਦੱਸਣਾ ਸ਼ੁਰੂ ਕੀਤਾ ਕਿ ਕਿਵੇਂ ਮਾਰਗਰੇਡ ਥੱਚਰ ਸਾਬਕਾ ਪਰਧਾਨ ਮੰਤਰੀ ਅਤੇ ਇਗਲੈਂਡ ਦੀ ਰਾਣੀ ਦੋਵੇ ਇਸ ਚਰਚ ਦੇ ਵਿੱਚ ਆਏ।
ਮੈ ਆਪਣੇ ਆਪ ਦੇ ਵਿੱਚ ਸੋਚਿਆ, “ਅੱਜ ਕਲੀਸੀਆ ਦੇ ਵਿੱਚ ਇਹ ਸਭ ਤੋਂ ਵੱਡੀ ਸਮੱਸਿਆ ਹੈ ਅਸੀ ਆਪਣੀ ਵਿਰਾਸਤ ਦੇ ਉੱਤੇ ਏਨਾਂ ਘਮੰਡ ਕਰਦੇ ਹਾਂ। ਅਸੀ ਅੱਜ ਚਰਚ ਨੂੰ ਪੂਰੇ ਸੰਸਾਰ ਦੇ ਵਿੱਚ ਇਕ ਸ਼ੌਅਕੇਸ ਬਣਾ ਦਿੱਤਾ ਹੈ, ਸਾਡੇ ਦਿਲ ਸਾਡੇ ਆਲੇ ਦੁਆਲੇ ਭੀੜਾਂ ਦੇ ਉੱਤੇ ਜਿਸ ਨੂੰ ਹਨੇਰਾਂ ਆਪਣੇ ਕਬਜੇ ਦੇ ਵਿੱਚ ਲੈ ਰਿਹਾ ਹੈ ਉਸ ਨੂੰ ਵੇਖ ਕੇ ਟੁੱਟਦੇ ਨਹੀ ਹਨ।
ਮੈ ਸੋਚਦਾ ਹਾਂ ਜੇਕਰ ਵੈਸਲੀ ਅੱਜ ਹੁੰਦਾ ਤਾਂ ਉਹ ਉਹਨਾਂ ਮੁਸਲਮਾਨਾਂ ਦੇ ਵਿੱਚ ਖੜਾ ਹੋ ਕੇ ਉਹਨਾ ਦੇ ਅੱਗੇ ਬੇਨਤੀ ਕਰਦਾ ਕਿ ਉਹ ਮਸੀਹ ਦੇ ਵਿੱਚ ਆ ਜਾਣ।
ਤੁਹਡਾ ਚਰਚ ਕਿਹੋ ਜਿਹਾ ਹੈ? ਕੀ ਅੱਜ ਸੰਤਾਂ ਦਾ ਸ਼ੋਅਕੇਸ ਹੈ ਜਾਂ ਇਹ ਪਾਪੀਆ ਦੇ ਵਾਸਤੇ ਇੱਕ ਹਸਪਤਾਲ ਹੈ? ਸ਼ਇਦ ਇਸ ਤੋ ਵੀ ਇੱਕ ਹੋਰ ਮਹੱਤਵਪੂਰਨ ਸਵਾਲ ਹੈ। ਤੁਹਡਾ ਦਿਲ ਕਿਹੋ ਜਿਹਾ ਹੈ? ਕੀ ਇਹ ਮਸੀਹ ਲਈ ਜੋ ਤੁਸੀ ਉਪਲੱਬਦੀਆਂ ਪਰਾਪਤ ਕੀਤੀਆਂ ਹਨ, ਉਹਨਾਂ ਦੇ ਲੈ ਕੇ ਘਮੰਡ ਦੇ ਨਾਲ ਭਰਿਆ ਹੋਇਆ ਹੈ ਜਾਂ ਇਹ ਤੁਹਾਡੇ ਆਲੇ ਦੁਆਲੇ ਦੇ ਮਰ ਰਹੇ ਅਤੇ ਗੁਆਚੇ ਹੋਏ ਸੰਸਾਰ ਨੂੰ ਲੈ ਕੇ ਅੱਥਰੂਆਂ ਦੇ ਨਾਲ ਭਰਿਆ ਹੋਇਆ ਹੈ?
ਇਸ ਪ੍ਰਸ਼ਨ ਦਾ ਉੱਤਰ ਸਾਡੀ ਬੇਦਾਰੀ ਦੀ ਜਰੂਰਤ ਦੇ ਬਾਰੇ ਕਈ ਗੱਲਾਂ ਕਰਦਾ ਹੈ।
ਪਰਕਾਸ਼ ਦੀ ਪੋਥੀ 3:14-22
14 “ਲਾਉਦਿਕੀਏ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:“ਉਹ ਇੱਕ ਜਿਹੜਾ “ਆਮੀਨ” ਹੈ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹੈ। ਉਹ ਵਫ਼ਾਦਾਰ ਅਤੇ ਸੱਚਾ ਗਵਾਹ ਹੈ। ਉਹ ਉਨ੍ਹਾਂ ਸਭ ਦੇਸ਼ਾਂ ਦਾ ਹਾਕਮ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ ਹੈ। ਉਹ ਇਹ ਗੱਲਾਂ ਆਖਦਾ ਹੈ।15 “ਮੈਂ ਤੁਹਾਡੀਆਂ ਕਰਨੀਆਂ ਨੂੰ ਜਾਣਦਾ ਹਾਂ। ਨਾ ਹੀ ਤੁਸੀਂ ਗਰਮ ਹੋ ਤੇ ਨਾ ਹੀ ਠੰਡੇ ਹੋ। ਮੈਂ ਇੱਛਾ ਕਰਦਾ ਹਾਂ ਕਿ ਜਾਂ ਤਾਂ ਤੁਸੀਂ ਠੰਡੇ ਸੀ ਜਾਂ ਗਰਮ। 16 ਪਰ ਤੁਸੀਂ ਸਿਰਫ਼ ਕੋਸੇ ਹੋ—ਨਾ ਗਰਮ ਨਾ ਸਰਦ। ਇਸ ਲਈ ਮੈਂ ਤੁਹਾਨੂੰ ਆਪਣੇ ਮੂੰਹ ਵਿੱਚੋਂ ਬਾਹਰ ਥੁੱਕਣ ਲਈ ਤਿਆਰ ਹਾਂ। 17 ਤੁਸੀਂ ਆਖਦੇ ਹੋ ਕਿ ਤੁਸੀਂ ਅਮੀਰ ਹੋ। ਤੁਸੀਂ ਸੋਚਦੇ ਹੋ ਕਿ ਤੁਸੀਂ ਅਮੀਰ ਬਣ ਗਏ ਹੋ ਅਤੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪਰ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਦੁੱਖੀ, ਮੰਦਭਾਗੇ, ਕੰਗਾਲ, ਅੰਨ੍ਹੇ ਅਤੇ ਨੰਗੇ ਹੋ। 18 ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਮੇਰੇ ਪਾਸੋਂ ਸੋਨਾ ਖਰੀਦੋ ਅੱਗ ਵਿੱਚ ਸ਼ੁੱਧ ਕੀਤਾ ਹੋਇਆ ਸੋਨਾ। ਫ਼ੇਰ ਤੁਸੀਂ ਸੱਚਮੁੱਚ ਅਮੀਰ ਹੋ ਸੱਕੋਂਗੇ। ਮੈਂ ਤੁਹਾਨੂੰ ਇਹ ਦੱਸਦਾ ਹਾਂ; ਉਹ ਕੱਪੜੇ ਖਰੀਦੋ ਜਿਹੜੇ ਸਫ਼ੇਦ ਹਨ। ਫ਼ੇਰ ਤੁਸੀਂ ਆਪਣਾ ਬੇਸ਼ਰਮੀ ਭਰਿਆ ਨੰਗ ਢੱਕ ਸੱਕੋਂਗੇ। ਮੈਂ ਤੁਹਾਨੂੰ ਇਹ ਵੀ ਆਖਦਾ ਹਾਂ ਕਿ ਆਪਣੀਆਂ ਅੱਖਾਂ ਵਿੱਚ ਪਾਉਣ ਲਈ ਦਵਾਈ ਖਰੀਦੋ। ਫ਼ੇਰ ਤੁਸੀਂ ਸੱਚਮੁੱਚ ਦੇਖ ਸੱਕੋਂਗੇ।
19 “ਮੈਂ ਉਨ੍ਹਾਂ ਲੋਕਾਂ ਨੂੰ ਝਿੜਕਦਾ ਅਤੇ ਅਨੁਸ਼ਾਸਿਤ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ। ਇਸ ਲਈ ਸਖਤ ਕੋਸ਼ਿਸ਼ ਕਰਨੀ ਅਰੰਭ ਕਰੋ। ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲੋ। 20 ਇਹ ਮੈਂ ਹਾਂ! ਮੈਂ ਦਰਵਾਜ਼ੇ ਤੇ ਖਲੋਤਾ ਹੋਇਆ ਦਸਤਕ ਦੇ ਰਿਹਾ ਹਾਂ। ਜੇਕਰ ਕੋਈ ਮੇਰੀ ਅਵਾਜ਼ ਸੁਣਕੇ ਦਰਵਾਜ਼ਾ ਖੋਲ੍ਹ ਦਿੰਦਾ ਹੈ, ਮੈਂ ਅੰਦਰ ਆਵਾਂਗਾ, ਅਤੇ ਅਸੀਂ ਇਕੱਠੇ ਖਾਵਾਂਗੇ। ਅਤੇ ਉਹ ਵਿਅਕਤੀ ਮੇਰੇ ਨਾਲ ਭੋਜਨ ਕਰੇਗਾ।21 “ਹਰ ਉਸ ਵਿਅਕਤੀ ਨੂੰ ਜਿਹੜਾ ਜਿੱਤ ਪ੍ਰਾਪਤ ਕਰਦਾ ਹੈ ਮੈਂ ਆਪਣੇ ਨਾਲ ਤਖਤ ਤੇ ਬਿਠਾਵਾਂਗਾ ਮੇਰੇ ਨਾਲ ਵੀ ਇਵੇਂ ਹੀ ਹੋਇਆ ਸੀ। ਮੈਂ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਪਿਤਾ ਨਾਲ ਉਸ ਦੇ ਤਖਤ ਤੇ ਬੈਠ ਗਿਆ। 22 ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸ ਰਿਹਾ ਹੈ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
