ਰੋਜਾਨਾਂ ਦਾ ਭਗਤੀ ਦਾ ਵੀਡੀਓ
ਬੇਦਾਰੀ ਦੀ ਜਰੂਰਤ
ਮੇਰੀ ਸੇਵਕਾਈ ਦਾ ਸਭ ਤੋਂ ਅਸਧਾਰਣ ਸਮਾਂ ਸਾਈਬੇਰੀਅਨ ਸ਼ਹਿਰ ਗਰੋਲਿਸਕ ਦੇ ਵਿੱਚ ਘਟਿਆ। ਸਿਰਫ ਕੁਝ ਮੁੱਠੀ ਭਰ ਲੋਕ ਹੀ ਕਾਮਰੇਡਾਂ ਦੇ ਤਸਦੱਦ ਤਸੀਹੀਆਂ ਤੋਂ ਬਚ ਪਾਏ। ਵਿਸ਼ਵਾਸੀਆਂ ਦੇ ਇੱਕ ਛੋਟੇ ਜਿਹੇ ਝੁੰਡ ਨੇ ਮੈਨੂੰ ਪੂਰੇ ਸ਼ਹਿਰ ਦੇ ਵਿੱਚ ਖੁਸ਼ਖਬਰੀ ਦਾ ਪਰਚਾਰ ਕਰਨ ਲਈ ਬੁਲਾਇਆ।
ਮੈਂ ਜੋ ਪ੍ਰਤੀਉੱਤਰ ਉਸ ਥਾਂ ਤੇ ਵੇਖਿਆ ਉਸ ਨੂੰ ਕਦੇ ਵੀ ਨਹੀ ਵੇਖਿਆ ਸੀ। ਸਟੇਡੀਅਮ ਦੇ ਵਿੱਚ ੯੦% ਲੋਕਾਂ ਨੇ ਪ੍ਰਤੀਉੇੱਤਰ ਦਿੱਤਾ, ਜੋ ਇਸ ਚਾਹਤ ਨੂੰ ਵਿਖਾ ਰਹੇ ਸਨ ਕਿ ਉਹ ਯਿਸੂ ਦੇ ਪਿੱਛੇ ਚੱਲਣਾ ਚਾਹੁੰਦੇ ਹਨ। ਮੈਂ ਹੈਰਾਨ ਹੋ ਗਿਆ। ਅਸੀਂ ਜਿਸ ਹੋਟਲ ਦੇ ਵਿੱਚ ਠਹਿਰੇ ਸੀ ਉਸ ਵਿੱਚ ਜਿੱਤ ਦੀ ਖੁਸ਼ੀ ਮਨਾਉਣ ਦਾ ਫੈਂਸਲਾ ਕੀਤਾ। ਪੂਰੀ ਟੀਮ ਇੱਕ ਖਾਸ ਕਮਰੇ ਦੇ ਵਿੱਚ ਆਖਰੀ ਭੋਜਨ ਲਈ ਇਕੱਠੀ ਹੋਈ ਅਤੇ ਆਪਸ ਦੇ ਵਿੱਚ ਵਿਚਾਰ ਸਾਂਝੇ ਕਰਨ ਦਾ ਵੀ ਇਹ ਸਮਾਂ ਸੀ।
ਉਸੇ ਸਮੇਂ ਦੇ ਦੋਰਾਨ ਮੇਰੀ ਪਤਨੀ ਮਾਸਕੋ ਦੀ ਇੱਕ ਵਿਦਆਰਥਣ ਦੇ ਨਾਲ ਮਸੀਹ ਦੇ ਪ੍ਰਚਾਰ ਨੂੰ ਸਾਂਝਾ ਕਰ ਰਹੀ ਸੀ। ਉਹ ਨਾਸਤਿਕ ਦੇ ਤੌਰ ਤੇ ਵੱਡੀ ਹੋਈ ਸੀ। ਪਰ ਉਹ ਮਸੀਹੀਅਤ ਦੇ ਬਾਰੇ ਦੇ ਵਿੱਚ ਸਚਿਆਈ ਨੂੰ ਜਾਨਣਾ ਚਾਹੁੰਦੀ ਸੀ। ਉਹ ਪੱਛਮੀ ਯੂਰੋਪ ਦੇ ਇੱਕ ਕਾਰੋਬਾਰੀ ਵਿਅਕਤੀ ਦੇ ਲਈ ਅਨੁਵਾਦ ਕਰਨ ਲਈ ਸ਼ਹਿਰ ਦੇ ਵਿੱਚ ਆਈ ਸੀ। ਮੇਰੀ ਪਤਨੀ ਨੇ ਉਨ੍ਹਾਂ ਦੋਹਾਂ ਨੂੰ ਅੰਤਿਮ ਦਿਨ ਦੀ ਖੁਸ਼ੀ ਮਨਾਉਣ ਵਾਲੇ ਭੋਜਨ ਦੇ ਲਈ ਸੱਦਾ ਦਿੱਤਾ ਸੀ। ਖਾਣਾ ਖਾਣ ਦੇ ਦੌਰਾਨ ਉਹ ਵਿਦਆਰਥਣ ਨੇ ਕਿਹਾ, ” ਮੈਂ ਇੱਕ ਨਾਸਤਿਕ ਦੇ ਤੌਰ ਤੇ ਵੱਡੀ ਹੋਈ ਸੀ, ਮੇਰੇ ਮਾਤਾ ਪਿਤਾ ਵੀ ਨਾਸਤਿਕ ਸਨ। ਮੇਰੇ ਸਕੂਲ ਅਤੇ ਸਰਕਾਰ ਨੇ ਮੈਨੂੰ ਸਿਖਾਇਆ ਕਿ ਕੋਈ ਪਰਮੇਸ਼ਰ ਨਹੀ ਹੈ। ਪਰ ਮੈਂ ਸੱਚ ਨੂੰ ਜਾਨਣਾ ਚਾਹੁੰਦੀ ਹਾਂ। ਕੀ ਕੋਈ ਪਰਮੇਸ਼ਰ ਹੈ?”
ਉਸਦੀ ਸਚਿਆਈ ਦੇ ਲਈ ਇਮਾਨਦਾਰ ਭੁੱਖ ਹਿਲਾ ਦੇਣ ਵਾਲੀ ਸੀ। ਉਸ ਸਮੇਂ ਦੇ ਦੌਰਾਨ ਪੱਛਮ ਦਾ ਕਾਰੋਬਾਰੀ ਵਿਅਕਤੀ ਬੋਲ ਪਿਆ। ਉਹ ਇੱਕ ਇਹੋ ਜਿਹੇ ਦੇਸ਼ ਦੇ ਵਿਚੋਂ ਆਇਆ ਸੀ ਜਿੱਥੇ ਮਸੀਹੀਅਤ ਦਾ, ਬੇਦਾਰੀ ਅਤੇ ਜਾਗ੍ਰਤੀ ਦਾ ਅਮੀਰ ਇਤਹਾਸ ਸੀ।”ਮੈਂ ਇੱਕ ਨਾਸਤਿਕ ਹਾਂ” ਉਸ ਨੇ ਬੋਲਿਆ, ” ਮੈਂ ਪਰਮੇਸ਼ਰ ਤੇ ਵਿਸ਼ਵਾਸ ਨਹੀ ਕਰਦਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਸਮਲੰਗੀ ਸੀ। ਉਸ ਤੋਂ ਵੀ ਅੱਗੇ, ਜੇਕਰ ਇੱਕ ਪਰਮੇਸ਼ਰ ਹੈ, ਅਤੇ ਮੈਂ ਫਿਰ ਵੀ ਉਸ ਨੂੰ ਰੱਦ ਦਿਆਂਗਾ, ਅਤੇ ਉਹ ਵੀ ਜਦ ਮੈਂ ਮਰ ਜਾਵਾਂਗਾ ਤਾਂ ਉਹ ਮੈਨੂੰ ਰੱਦ ਕਰ ਸਕਦਾ ਹੈ” ਮੈਂ ਵਿਸ਼ਵਾਸ ਨਹੀ ਕਰ ਪਾਇਆ ਕਿ ਮੈਂ ਕੀ ਸੁਣ ਰਿਹਾ ਹਾਂ।
ਉੱਥੇ ਇੱਕ ਲੜਕੀ ਬੈਠੀ ਸੀ ਜਿਸਦੀ ਸਰਕਾਰ ਨੇ ਉਸ ਦੇ ਦਿਮਾਗ ਨੂੰ ਨਾਸਤਿਕਤਾ ਦੇ ਨਾਲ ਸਾਫ ਕਰਨ ਦੀ ਕੋਸ਼ਿਸ ਕੀਤੀ, ਫਿਰ ਵੀ ਉਹ ਖੁਸ਼ਖਬਰੀ ਦੀ ਸਚਿਆਈ ਦੇ ਲਈ ਭੁੱਖੀ ਸੀ। ਦੂਸਰੇ ਪਾਸੇ, ਉੱਥੇ ਇੱਕ ਕਾਰੋਬਾਰੀ ਵਿਅਕਤੀ ਸੀ, ਜੋ ਕਿ ਇੱਕ ਇਹੋ ਜਿਹੇ ਦੇਸ਼ ਦੇ ਵਿਚੋਂ ਆਇਆ ਸੀ ਜਿਸਦਾ ਬਾਈਬਲ ਦਾ ਇਤਹਾਸ ਸੀ, ਅਤੇ ਉਸਦਾ ਦਿਲ ਪਰਮੇਸ਼ਰ ਦੀ ਨਿੰਦਾ ਦੇ ਨਾਲ ਭਰਿਆ ਹੋਇਆ ਸੀ। ਮੈਂ ਆਪਣੇ ਆਪ ਨੂੰ ਪੁੱਛਿਆ, ” ਇਹ ਕਿਵੇਂ ਹੋ ਗਿਆ? ਇੱਕ ਦੇਸ਼ ਜਿਸ ਨੂੰ ਦੁਸਟ ਰਾਜ ਕਿਹਾ ਜਾਂਦਾ ਹੈ ਉਹ ਖੁਸ਼ਖਬਰੀ ਲਈ ਇੰਨਾਂ ਖੁੱਲਾ ਹੈ? ਕਿਉਂ ਪੱਛਮੀ ਯੂਰੋਪ ਅਤੇ ਉੱਤਰੀ ਅਮਰੀਕਾ ਦੇ ਲੋਕ ਮਸੀਹੀਅਤ ਦੇ ਪ੍ਰਤੀ ਇੰਨੇ ਵਿਰੋਧ ਦੇ ਵਿਚ ਹਨ?” ਸ਼ਾਇਦ ਅਸੀਂ ਅਫਸੁਸ ਦੀ ਕਲੀਸੀਆ ਦੀ ਤਰ੍ਹਾਂ ਹਾਂ। ਬਾਈਬਲ ਦੱਸਦੀ ਹੈ, ““ “ਪਰ ਮੈਨੂੰ ਤੁਹਾਡੇ ਬਾਰੇ ਇਹ ਸ਼ਿਕਾਇਤ ਹੈ; ਤੁਸੀਂ ਉਹ ਪਿਆਰ ਛੱਡ ਦਿੱਤਾ ਹੈ ਜਿਹੜਾ ਸ਼ੁਰੂ ਵਿੱਚ ਸੀ। ਇਸ ਲਈ ਚੇਤੇ ਕਰੋ ਕਿ ਪਤਨ ਤੋਂ ਪਹਿਲਾਂ ਤੁਸੀਂ ਕਿੱਥੇ ਸੀ ਆਪਣੇ ਦਿਲਾਂ ਨੂੰ ਬਦਲੋ ਅਤੇ ਉਹੀ ਗੱਲਾਂ ਕਰੋ ਜਿਹੜੀਆਂ ਤੁਸੀਂ ਪਹਿਲਾਂ ਕਰਦੇ ਸੀ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਂਗੇ ਤਾਂ ਮੈਂ ਤੁਹਾਡੇ ਪਾਸ ਆਵਾਂਗਾ। ਮੈਂ ਤੁਹਾਡਾ ਸ਼ਮਾਦਾਨ ਤੁਹਾਡੇ ਪਾਸੋਂ ਲੈ ਜਾਵਾਂਗਾ”
ਇਸ ਵਚਨ ਦੇ ਉੱਪਰ ਮਨਨ ਕਰਨ ਦੇ ਦੁਆਰਾ ਮੈਂ ਇਸ ਸਿੱਟੇ ਤੇ ਪੁੱਜਾ ਹਾਂ। ਪੱਛਮ ਦੇ ਵਿੱਚ ਬੇਦਾਰੀ ਕੋਈ ਲਗਜਰੀ ਨਹੀ ਹੈ, ਇਹ ਸੰਪੂਰਣ ਜਰੂਰਤ ਹੈ।
ਪਰਕਾਸ਼ ਦੀ ਪੋਥੀ 2:1-7
“ਅਫ਼ਸੁਸ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:“ਉਹ ਇੱਕ ਜਿਸਦੇ ਸੱਜੇ ਹੱਥ ਵਿੱਚ ਸੱਤ ਤਾਰੇ ਹਨ ਅਤੇ ਸੋਨੇ ਦੇ ਸੱਤਾਂ ਸ਼ਮਾਦਾਨਾਂ ਵਿੱਚਕਾਰ ਚਲਦਾ ਹੈ, ਉਹ ਤੁਹਾਨੂੰ ਇਹ ਗੱਲਾਂ ਆਖ ਰਿਹਾ ਹੈ।2 “ਮੈਂ ਜਾਣਦਾ ਹਾਂ ਕਿ ਤੁਸੀਂ ਕੀ ਕਰਦੇ ਹੋ। ਤੁਸੀਂ ਬਹੁਤ ਸਖਤ ਕੰਮ ਕਰਦੇ ਹੋ ਅਤੇ ਕਦੇ ਹਾਰਦੇ ਨਹੀਂ। ਮੈਂ ਜਾਣਦਾ ਹਾਂ ਕਿ ਤੁਸੀਂ ਮੰਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦੇ। ਤੁਸੀਂ ਉਨ੍ਹਾਂ ਲੋਕਾਂ ਨੂੰ ਪਰੱਖ ਲਿਆ ਹੈ ਜਿਹੜੇ ਇਹ ਆਖਦੇ ਹਨ ਕਿ ਅਸੀਂ ਰਸੂਲ ਹਾਂ ਪਰ ਉਹ ਨਹੀਂ ਹਨ। ਤੁਸੀਂ ਦੇਖਿਆ ਕਿ ਉਹ ਝੂਠੇ ਹਨ। 3 ਤੁਸੀਂ ਕੋਸ਼ਿਸ਼ ਕਰਨਾ ਜਾਰੀ ਰੱਖੋ ਅਤੇ ਕਦੇ ਵੀ ਨਾ ਹਾਰੋ। ਤੁਸੀਂ ਮੇਰੇ ਨਾਮ ਤੇ (ਮੁਸ਼ਕਿਲਾਂ) ਸਹਿਨ ਕੀਤੀਆਂ। ਅਤੇ ਤੁਸੀਂ ਅਜਿਹਾ ਕਰਦਿਆਂ ਥੱਕੇ ਨਹੀਂ।4 “ਪਰ ਮੈਨੂੰ ਤੁਹਾਡੇ ਬਾਰੇ ਇਹ ਸ਼ਿਕਾਇਤ ਹੈ; ਤੁਸੀਂ ਉਹ ਪਿਆਰ ਛੱਡ ਦਿੱਤਾ ਹੈ ਜਿਹੜਾ ਸ਼ੁਰੂ ਵਿੱਚ ਸੀ। 5 ਇਸ ਲਈ ਚੇਤੇ ਕਰੋ ਕਿ ਪਤਨ ਤੋਂ ਪਹਿਲਾਂ ਤੁਸੀਂ ਕਿੱਥੇ ਸੀ ਆਪਣੇ ਦਿਲਾਂ ਨੂੰ ਬਦਲੋ ਅਤੇ ਉਹੀ ਗੱਲਾਂ ਕਰੋ ਜਿਹੜੀਆਂ ਤੁਸੀਂ ਪਹਿਲਾਂ ਕਰਦੇ ਸੀ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਂਗੇ ਤਾਂ ਮੈਂ ਤੁਹਾਡੇ ਪਾਸ ਆਵਾਂਗਾ। ਮੈਂ ਤੁਹਾਡਾ ਸ਼ਮਾਦਾਨ ਤੁਹਾਡੇ ਪਾਸੋਂ ਲੈ ਜਾਵਾਂਗਾ। 6 ਪਰ ਉੱਥੇ ਇੱਕ ਚੰਗੀ ਗੱਲ ਹੈ ਜੋ ਤੁਸੀਂ ਕਰਦੇ ਹੋ। ਤੁਸੀਂ ਉਨ੍ਹਾਂ ਗੱਲਾਂ ਨੂੰ ਨਫ਼ਰਤ ਕਰਦੇ ਹੋ ਜਿਹੜੀਆਂ ਨਿਕੁਲਾਈਆਂ ਕਰਦੇ ਹਨ। ਮੈਂ ਵੀ ਉਸ ਨੂੰ ਨਫ਼ਰਤ ਕਰਦਾ ਹਾਂ ਜੋ ਉਹ ਕਰਦੇ ਹਨ।7 “ਹਰ ਵਿਅਕਤੀ ਜਿਹੜਾ ਇਨ੍ਹਾਂ ਗੱਲਾਂ ਨੂੰ ਸੁਣਦਾ ਹੈ ਉਸ ਨੂੰ ਉਸ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ। ਜਿਹੜਾ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਸ ਨੂੰ ਮੈਂ ਜੀਵਨ ਦੇ ਰੁੱਖ ਤੋਂ ਫ਼ਲ ਖਾਣ ਦਾ ਹੱਕ ਦਿਆਂਗਾ। ਇਹ ਰੁੱਖ ਪਰਮੇਸ਼ੁਰ ਦੇ ਬਾਗ ਵਿੱਚ ਹੈ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ

