ਰੋਜਾਨਾਂ ਦਾ ਭਗਤੀ ਦਾ ਵੀਡੀਓ
ਜਵਾਨ ਕਾਮਰੇਡਾਂ ਦੀ ਸਭਾਂ ਦੇ ਵਿੱਚ ਪਰਮੇਸ਼ਰ ਦੁਆਰਾ ਛੂਹਿਆ ਜਾਣਾ
੧੯੭੨ ਦੇ ਵਿੱਚ ਇੱਕ ਬਜੁਰਗ ਜਰਮਨ ਪਾਸਟਰ ਨੇ ਮੈਨੂੰ ਚੁਣੋਤੀ ਦਿੱਤੀ ਕਿ ਮੈਂ ੧ ਲੱਖ ਜਵਾਨ ਕਾਮਰੇਡ ਲੋਕਾਂ ਦੀ ਸਭਾ ਦੇ ਵਿੱਚ ਪੂਰਬੀ ਬਰਲਿਨ ਦੇ ਵਿੱਚ ਘੁਸਭੈਠ ਕਰਾਂ। ਇਹ ਇੱਕ ਖਤਰਨਾਕ ਮਿਸ਼ਨ ਸੀ ਅਤੇ ਇਹ ਅਸੰਭਵ ਲੱਗ ਰਿਹਾ ਸੀ। ਦੋ ਮਿੱਤਰ ਮੇਰੇ ਨਾਲ ਕਾਮਰੇਡਾਂ ਦੇ ਦੁਆਰਾ ਕਬਜ਼ਾ ਕੀਤੇ ਹੋਏ ਸ਼ਹਿਰ ਦੇ ਵੱਲ ਤੁਰ ਪਏ। ਸਾਨੂੰ ਨਹੀ ਸੀ ਪਤਾ ਕਿ ਅਸੀਂ ਆਪਣੇ ਮਿਸ਼ਨ ਨੂੰ ਕਿਵੇਂ ਪੂਰਾ ਕਰਾਂਗੇ, ਪਰ ਸਾਨੂੰ ਯਕੀਨ ਸੀ ਕਿ ਅਸੀਂ ਉਨ੍ਹਾਂ ਜਵਾਨ ਲੋਕਾਂ ਦੇ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰ ਪਾਵਾਂਗੇ।
ਜਦ ਅਸੀਂ ਪੂਰਬੀ ਬਰਨਿਲ ਦੇ ਵਿੱਚ ਪਹੁੰਚੇ ਤਾਂ ਅਸੀਂ ਅਲ਼ੈਗਜਰਪਲਾਟਜ਼ ਦੇ ਵਿੱਚ ਗਏ ਜਿੱਥੇ ਕਾਮਰੇਡ ਜਵਾਨ ਇਕੱਠੇ ਹੋਣ ਜਾ ਰਹੇ ਸਨ। ਇਹ ਦ੍ਰਿਸ਼ ਵਿਸ਼ਵਾਸ ਤੋਂ ਪਰੇ ਸੀ। ਮੈਂ ਇੰਨੇ ਸਾਰੇ ਲੋਕਾਂ ਨੂੰ ਆਪਣੇ ਪੂਰੇ ਜੀਵਨ ਵਿੱਚ ਕਦੇ ਨਹੀ ਵੇਖਿਆ ਸੀ। ਮੈਂ ਚੁੱਪਚਾਪ ਪ੍ਰਾਥਨਾ ਕੀਤੀ, “ਹੇ ਪਰਮੇਸ਼ਰ , ਉਹ ਕਿੰਨੇ ਜਿਆਦਾ ਹਨ ਅਤੇ ਅਸੀਂ ਕਿੰਨੇ ਥੋੜੇ ਹਾਂ। ਅਸੀਂ ਉਨ੍ਹਾਂ ਤੱਕ ਤੁਹਾਡੇ ਪਿਆਰ ਨਾਲ ਕਿਵੇਂ ਪਹੁੰਚ ਸਕਦੇ ਹਾਂ?” ਅਤੇ ਉਸੇ ਹੀ ਸਮੇਂ ਇੱਕ ਜਵਾਨ ਆਦਮੀ ਮੇਰੇ ਕੋਲ ਆਇਆ ਅਤੇ ਮੈਨੂੰ ਪੁੱਛਣ ਲੱਗਾ, “ਕੀ ਮੈਂ ਤੁਹਾਡਾ ਆਟੋਗਰਾਫ ਲੈ ਸਕਦਾ ਹਾਂ?” ਅਸੀਂ ਇਹ ਮਹਿਸੂਸ ਨਹੀ ਸੀ ਕੀਤਾ ਕਿ ਉਨ੍ਹਾਂ ਲਈ ਇੱਕ ਵਿਦੇਸ਼ੀ ਦਾ ਆਟੋਗਰਾਫ ਲੈਣਾ ਕਿੰਨਾਂ
ਮਹੱਤਵਪੂਰਣ ਹੈ। ਪਰ ਅਸੀਂ ਜਲਦੀ ਹੀ ਇਹ ਪਤਾ ਲਾਉਣ ਜਾ ਰਹੇ ਸੀ।
ਅਸੀਂ ਜਰਮਨ ਭਾਸ਼ਾ ਦੇ ਵਿੱਚ ਖੁਸ਼ਖਬਰੀ ਨੂੰ ਵੰਡਣਾ ਸਿੱਖਿਆ ਹੋਇਆ ਸੀ, ਅਤੇ ਅਸੀਂ ਉਨ੍ਹਾਂ ਦੇ ਗਲੇ ਦੇ ਰੁਮਾਲਾਂ ਦੇ ਉੱਪਰ ਖੁਸ਼ਖਬਰੀ ਦੇ ਪ੍ਰਚਾਰ ਨੂੰ ਲਿਖਣ ਲੱਗ ਪਏ ਅਤੇ ਅਤੇ ਅਸੀਂ ਆਪਣੇ ਨਾਮਾਂ ਦੇ ਨਾਲ ਦਸਤਖਤ ਕਰਨ ਲੱਗ ਪਏ। ਸੈਂਕੜੇ ਜਵਾਨ ਸਾਡੇ ਆਲੇ ਦੁਆਲੇ ਇਕੱਠੇ ਹੋ ਗਏ ਅਤੇ ਮੈਂ ਹੋਰ ਵੀ ਜਿਆਦਾ ਦਿਲੇਰ ਹੋ ਗਿਆ। ਮੈਂ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਭੀੜ ਇੰਨੀ ਜਿਆਦਾ ਹੋ ਗਈ ਕਿ ਇੱਕ ਜਵਾਨ ਕਾਮਰੇਡ ਨੇ ਹਰ ਇੱਕ ਨੂੰ ਕਿਹਾ ਕਿ ਉਹ ਬੈਠ ਜਾਣ ਤਾਂ ਕਿ ਲੋਕ ਮੈਨੂੰ ਸੁਣ ਸਕਣ। ਮੇਰੇ ਦੋ ਮਿੱਤਰ ਭੀੜ ਦੇ ਕੋਨੇ ਦੇ ਵਿੱਚ ਚਲੇ ਗਏ ਅਤੇ ਉਨ੍ਹਾਂ ਨੇ ਵੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਕੁਝ ਘੰਟਿਆਂ ਤੱਕ ਸੈਂਕੜੇ ਕਾਮਰੇਡ ਜਵਾਨਾਂ ਨੂੰ ਪ੍ਰਚਾਰ ਕਰਨ ਤੋਂ ਬਾਅਦ, ਮੈਂ ਥੱਕ ਗਿਆ ਸੀ। ਮੈਂ ਸੁਣਨ ਵਾਲਿਆਂ ਦੀ ਭੀੜ ਤੋਂ ਬਾਹਰ ਨਿਕਲ ਕੇ ਜਵਾਨਾਂ ਦੀ ਭੀੜ ਦੇ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ। ਜਦ ਮੈਂ ਉੱਥੇ ਤੁਰ ਰਿਹਾ ਸੀ ਤਾਂ ਪਰਮੇਸ਼ਰ ਨੇ ਮੇਰੇ ਦਿਲ ਨੂੰ ਤੋੜ ਦਿੱਤਾ। ਇਹ ਲੋਕਾਂ ਦੀ ਭੀੜ ਸੰਸਾਰ ਦੇ ਹਰ ਦੇਸ਼ ਦੇ ਵਿਚੋਂ ਸੀ। ਅਚਾਨਕ ਹੀ ਮੈਂ ਉਨ੍ਹਾਂ ਨੂੰ ਜ਼ਰਮਨ, ਰਸ਼ੀਅਨ, ਏਸ਼ੀਅਨ ਅਤੇ ਅਫਰੀਕਨ ਜਾਂ ਅਮਰੀਕਨਾਂ ਦੇ ਤੋਰ ਤੇ ਨਹੀ ਵੇਖ ਸਕਿਆ। ਮੈਂ ਉਸ ਅੰਨ੍ਹੇ ਵਿਅਕਤੀ ਵਰਗਾ ਸੀ ਜਿਸਨੂੰ ਯਿਸੂ ਨੇ ਛੂਹ ਲਿਆ ਅਤੇ ਚੰਗਾ ਕਰ ਦਿੱਤਾ। ਪਹਿਲਾਂ ਤਾਂ ਮੈਂ ਲੋਕਾਂ ਨੂੰ ਰੁੱਖਾਂ ਸੀ ਤਰ੍ਹਾਂ ਵੇਖਿਆ, ਸਿਰਫ ਚੀਜਾਂ ਦੇ ਤੌਰ ਤੇ। ਜਦ ਯਿਸੂ ਨੇ ਉਸ ਨੂੰ ਦੂਸਰੀ ਵਾਰ ਛੂਹ ਲਿਆ ਤਾਂ ਉਹ ਲੋਕਾਂ ਨੂੰ ਲੋਕਾਂ ਦੀ ਤਰ੍ਹਾਂ ਵੇਖਣ ਲੱਗ ਪਿਆ।
ਪਰਮੇਸ਼ਰ ਨੇ ਮੈਨੂੰ ਬਹੁਤ ਹੀ ਤਾਜ਼ਾ ਤਰੀਕੇ ਦੇ ਨਾਲ ਉਸ ਰਾਤ ਛੂਹਿਆ। ਮੈਂ ਲੋਕਾਂ ਨੂੰ ਲੋਕਾਂ ਦੀ ਤਰ੍ਹਾ ਵੇਖਣਾ ਸ਼ੁਰੂ ਕੀਤਾ ਜੋ ਕਿ ਪਰਮੇਸ਼ਰ ਦੇ ਸਰੂਪ ਤੇ ਬਣਾਏ ਗਏ ਹਨ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਪਾਪ ਦੇ ਵਿੱਚ ਵੇਖਿਆ ਅਤੇ ਵੇਖਿਆ ਕਿ ਉਨ੍ਹਾਂ ਨੂੰ ਮੁਕਤੀਦਾਤਾ ਦੀ ਲੋੜ ਹੈ। ਪਰਮੇਸ਼ਰ ਨੇ ਮੈਨੂੰ ਵੇਖਣ ਲਈ ਪਹਿਲਾਂ ਨਵੀਆਂ ਅੱਖਾਂ ਦਿੱਤੀਆਂ ਇਸ ਤੋਂ ਪਹਿਲਾਂ ਕਿ ਮੈਂ ਸੰਸਾਰ ਦੇ ਲੋਕਾਂ ਦੇ ਕੋਲ ਮਸੀਹ ਦਾ ਸੰਦੇਸ ਲੈ ਕੇ ਜਾ ਸਕਾਂ। ਉਸ ਕਾਮਰੇਡ ਜਾਵਾਨਾਂ ਦੇ ਨਾਲ ਸਮੇਂ ਨੇ ਮੇਰੀਆਂ ਅੱਖਾਂ ਨੂੰ ਇੱਕ ਸੰਸਾਰ ਦੇ ਲਈ ਖੋਲ ਦਿੱਤਾ ਜਿੰਨਾਂ ਨੂੰ ਯਿਸੂ ਦੀ ਬਹੁਤ ਜਿਆਦਾ ਲੋੜ ਹੈ। ਇਸੇ ਤਰ੍ਹਾਂ ਇਹੋ ਜਿਹੇ ਕਈ ਲੋਕ ਹੋਣਗੇ ਜਿੰਨਾਂ ਤੱਕ ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਲੈ ਕੇ ਜਾਣ ਦੀ ਲੋੜ ਹੈ। ਕੀ ਤੁਹਾਨੂੰ ਪਰਮੇਸ਼ਰ ਤੋਂ ਤਾਜ਼ਾ ਛੂਹਣ ਦੀ ਲੋੜ ਹੈ? ਸਿਰਫ ਉਹ ਹੀ ਤੁਹਾਨੂੰ ਯੋਗਤਾ ਦੇ ਸਕਦਾ ਹੈ ਕਿ ਤੁਸੀਂ ਲੋਕਾਂ ਨੂੰ ਉਸ ਪ੍ਰਕਾਰ ਵੇਖੋ ਜਿਹੋ ਜਿਹੇ ਉਹ ਹਨ।
ਯਸਾਯਾਹ 58:1-9
ਜਿਂਨੀ ਉੱਚੀ ਤੁਸੀਂ ਕਰ ਸੱਕਦੇ ਹੋ ਪੁਕਾਰ ਕਰੋ! ਆਪਣੇ-ਆਪ ਨੂੰ ਰੋਕੋ ਨਾ। ਤੁਰ੍ਹੀ ਦੀ ਤਰ੍ਹਾਂ ਉੱਚੀ ਅਵਾਜ਼ ਕਰੋ।ਲੋਕਾਂ ਨੂੰ ਉਨ੍ਹਾਂ ਮੰਦੇ ਕੰਮਾਂ ਬਾਰੇ ਦੱਸੋ, ਜੋ ਉਨ੍ਹਾਂ ਨੇ ਕੀਤੇ ਨੇ। ਯਾਕੂਬ ਦੇ ਪਰਿਵਾਰ ਨੂੰ ਉਸ ਦੇ ਪਾਪਾਂ ਬਾਰੇ ਦੱਸੋ।2 ਉਹ ਹਾਲੇ ਵੀ ਹਰ ਰੋਜ਼ ਮੈਨੂੰ ਭਾਲਣ ਲਈ ਆਉਂਦੇ ਹਨ।ਤੇ ਉਹ ਮੇਰੇ ਰਸਤਿਆਂ ਨੂੰ ਸਿਖਣ ਦਾ ਦਿਖਾਵਾ ਕਰਦੇ ਹਨ ਜਿਵੇਂ ਕਿ ਉਹ ਇੱਕ ਕੌਮ ਹੋਣ ਜੋ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨ ਕੇ ਸਹੀ ਢੰਗ ਨਾਲ ਰਹਿ ਰਹੀ ਹੋਵੇ।
ਉਹ ਮੈਨੂੰ ਉਨ੍ਹਾਂ ਦਾ ਨਿਆਂ ਕਰਨ ਲਈ ਆਖਦੇ ਹਨ।ਉਹ ਪਰਮੇਸ਼ੁਰ ਵੱਲ ਜਾਣ ਦੇ ਲਈ ਉਤਾਵਲੇ ਲੱਗਦੇ ਹਨ।3 ਹੁਣ ਉਹ ਲੋਕ ਆਖਦੇ ਹਨ, “ਅਸੀਂ ਤੁਹਾਡਾ ਆਦਰ ਕਰਨ ਲਈ ਵਰਤ ਰੱਖਦੇ ਹਾਂ। ਤੁਸੀਂ ਸਾਨੂੰ ਕਿਉਂ ਨਹੀਂ ਦੇਖਦੇ? ਅਸੀਂ ਤੁਹਾਡਾ ਆਦਰ ਕਰਨ ਲਈ ਆਪਣੇ ਸਰੀਰਾਂ ਨੂੰ ਕਸ਼ਟ ਦਿੰਦੇ ਹਾਂ। ਤੁਸੀਂ ਸਾਡੇ ਵੱਲ ਧਿਆਨ ਕਿਉਂ ਨਹੀਂ ਦਿੰਦੇ?”ਪਰ ਯਹੋਵਾਹ ਆਖਦਾ ਹੈ, “ਤੁਸੀਂ ਆਪਣੇ ਆਪ ਨੂੰ ਪ੍ਰਸੰਨ ਕਰਨ ਲਈ ਉਨ੍ਹਾਂ ਖਾਸ ਮੌਕਿਆਂ ਉੱਤੇ ਵਰਤ ਰੱਖਦੇ ਹੋ। ਅਤੇ ਤੁਸੀਂ ਆਪਣੇ ਸੇਵਕਾਂ ਨੂੰ ਸਤਾਉਂਦੇ ਅਤੇ ਤਸੀਹੇ ਦਿੰਦੇ ਹੋ ਨਾ ਕਿ ਆਪਣੇ ਸਰੀਰਾਂ ਨੂੰ। 4 ਤੁਸੀਂ ਭੁੱਖੇ ਹੁੰਦੇ ਹੋ, ਪਰ ਰੋਟੀ ਲਈ ਨਹੀਂ। ਤੁਸੀਂ ਭੁੱਖੇ ਹੁੰਦੇ ਹੋ ਲੜਨ ਝਗੜਨ ਲਈ, ਰੋਟੀ ਲਈ ਨਹੀਂ। ਤੁਸੀਂ ਆਪਣੇ ਮੰਦੇ ਹੱਥਾਂ ਨਾਲ ਲੋਕਾਂ ਨੂੰ ਦੁੱਖ ਦੇਣ ਦੇ ਭੁੱਖੇ ਹੁੰਦੇ ਹੋ। ਜਦੋਂ ਤੁਸੀਂ ਵਰਤ ਰੱਖਦੇ ਹੋ ਤਾਂ ਇਹ ਮੇਰੇ ਲਈ ਨਹੀਂ ਹੁੰਦਾ। ਤੁਸੀਂ ਮੇਰੀ ਉਸਤਤ ਕਰਨ ਲਈ ਆਪਣੀ ਅਵਾਜ਼ ਦੀ ਵਰਤੋਂ ਕਰਨੀ ਨਹੀਂ ਚਾਹੁੰਦੇ। 5 ਕੀ ਤੁਸੀਂ ਇਹ ਸੋਚਦੇ ਹੋ ਕਿ ਇਨ੍ਹਾਂ ਖਾਸ ਮੌਕਿਆਂ ਉੱਤੇ ਵਰਤ ਰੱਖ ਕੇ ਕਿ ਮੈਂ ਸਿਰਫ਼ ਲੋਕਾਂ ਨੂੰ ਆਪਣੇ ਸਰੀਰਾਂ ਨੂੰ ਕਸ਼ਟ ਦਿੰਦਿਆਂ ਹੀ ਦੇਖਣਾ ਚਾਹੁੰਦਾ ਹਾਂ? ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਇਹ ਚਾਹੁੰਦਾ ਹਾਂ ਕਿ ਲੋਕ ਮੁਰਦਾ ਪੌਦਿਆਂ ਵਾਂਗ ਆਪਣੇ ਸਿਰ ਝੁਕਾਉਣ ਅਤੇ ਗ਼ਮ ਦੇ ਵਸਤਰ ਪਾਉਣ? ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਚਾਹੁੰਦਾ ਹਾਂ ਕਿ ਲੋਕ ਰਾਖ ਉੱਤੇ ਬੈਠ ਕੇ ਉਦਾਸੀ ਪ੍ਰਗਟਾਉਣ। ਤੁਸੀਂ ਆਪਣੇ ਖਾਸ ਮੌਕਿਆਂ ਉੱਤੇ ਵਰਤ ਰੱਖ ਕੇ ਅਜਿਹਾ ਹੀ ਕਰਦੇ ਹੋ। ਕੀ ਤੁਸੀਂ ਸੋਚਦੇ ਹੋ ਇਹੀ ਹੈ ਜੋ ਯਹੋਵਾਹ ਚਾਹੁੰਦਾ ਹੈ?
6 “ਮੈਂ ਤੁਹਾਨੂੰ ਉਸ ਖਾਸ ਦਿਹਾੜੇ ਬਾਰੇ ਦੱਸਾਂਗਾ ਜੋ ਮੈਂ ਚਾਹੁੰਦਾ ਹਾਂ-ਲੋਕਾਂ ਨੂੰ ਮੁਕਤ ਕਰਨ ਵਾਲਾ ਦਿਹਾੜਾ। ਮੈਂ ਉਹ ਦਿਨ ਚਾਹੁੰਦਾ ਹਾਂ ਜਦੋਂ ਤੁਸੀਂ ਮੁਸੀਬਤ ਦੇ ਮਾਰੇ ਬੰਦਿਆਂ ਨੂੰ ਮੁਕਤ ਕਰੋ। ਮੈਂ ਉਹ ਦਿਹਾੜਾ ਚਾਹੁੰਦਾ ਹਾਂ ਜਦੋਂ ਤੁਸੀਂ ਉਨ੍ਹਾਂ ਦੇ ਮੋਢਿਆਂ ਤੋਂ ਭਾਰ ਲਾਹ ਦਿਓ। 7 ਮੈਂ ਚਾਹੁੰਦਾ ਹਾਂ ਕਿ ਤੁਸੀਂ ਭੁੱਖੇ ਲੋਕਾਂ ਨਾਲ ਆਪਣਾ ਭੋਜਨ ਸਾਂਝਾ ਕਰੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਦੀ ਤਲਾਸ਼ ਕਰੋ ਜਿਨ੍ਹਾਂ ਦੇ ਘਰ ਨਹੀਂ ਹਨ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਲਿਆਵੋ। ਜਦੋਂ ਤੁਸੀਂ ਕੋਈ ਅਜਿਹਾ ਬੰਦਾ ਦੇਖੋ ਜਿਸ ਕੋਲ ਕੱਪੜੇ ਨਹੀਂ ਹਨ-ਤਾਂ ਉਸ ਨੂੰ ਆਪਣੇ ਕੱਪੜੇ ਦਿਓ! ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਤੋਂ ਭੱਜੋ ਨਾ। ਉਹ ਤੁਹਾਡੇ ਵਰਗੇ ਹੀ ਹਨ।”8 ਜੇ ਤੁਸੀਂ ਇਹ ਗੱਲਾਂ ਕਰੋਗੇ, ਤੁਹਾਡੀ ਰੌਸ਼ਨੀ ਚਮਕਣ ਲੱਗ ਪਵੇਗੀ ਜਿਵੇਂ ਸਵੇਰੇ ਦੀ ਲੋਅ ਚਮਕਣ ਲਗਦੀ ਹੈ। ਫ਼ੇਰ ਤੁਹਾਡੇ ਜ਼ਖਮ ਭਰ ਜਾਣਗੇ। ਤੁਹਾਡੀ ਨੇਕੀ (ਪਰਮੇਸ਼ੁਰ) ਤੁਹਾਡੇ ਅੱਗੇ-ਅੱਗੇ ਤੁਰੇਗੀ ਅਤੇ ਯਹੋਵਾਹ ਦੀ ਸ਼ਾਨ ਤੁਹਾਡੇ ਪਿੱਛੇ-ਪਿੱਛੇ ਆਵੇਗੀ। 9 ਫ਼ੇਰ ਤੁਸੀਂ ਯਹੋਵਾਹ ਨੂੰ ਸਦ੍ਦੋਗੇ, ਅਤੇ ਯਹੋਵਾਹ ਤੁਹਾਨੂੰ ਉੱਤਰ ਦੇਵੇਗਾ। ਤੁਸੀਂ ਯਹੋਵਾਹ ਅੱਗੇ ਪੁਕਾਰ ਕਰੋਗੇ ਅਤੇ ਉਹ ਆਖੇਗਾ, “ਮੈਂ ਇੱਥੇ ਹਾਂ।”ਤੁਹਾਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਮਸੀਬਤਾਂ ਅਤੇ ਬੋਝ ਦੇਣ ਤੋਂ ਹਟ੍ਟ ਜਾਓ। ਤੁਹਾਨੂੰ ਕੌੜੇ ਬੋਲ ਬੋਲਣੇ ਛੱਡ ਦੇਣੇ ਚਾਹੀਦੇ ਹਨ ਅਤੇ ਲੋਕਾਂ ਉੱਤੇ ਇਲਜ਼ਾਮ ਧਰਨਾ ਛੱਡ ਦੇਣਾ ਚਾਹੀਦਾ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
