Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

੩੧ ਜੋਸ਼ ਰਹਿਤ ਲੋਕ

ਮੇਰਿਆ ਪਿੱਛਲਿਆ ਲੇਖਾਂ ਦੇ ਵਿੱਚ ਅਸੀ ਦੋ ਚਿੰਨ੍ਹ ਦੱਸੇ ਹਨ ਜੋ ਕਿ ਇਸ ਦੇਸ਼ ਦੇ ਵਿੱਚ ਬੇਦਾਰੀ ਦੀ ਇੱਕ ਵੱਡੀ ਜਰੂਰਤ ਨੂੰ ਦਰਸਾਉਦੇ ਹਨ, “ਪਰਾਥਨਾ ਰਹਿਤ ਕਤਾਰਾਂ” ਅਤੇ “ਸ਼ਕਤੀਹੀਨ ਲੋਕ”। ਇੱਕ ਹੋਰ ਚਿੰਨ੍ਹ ਹੈ ਜੋ ਇਸ ਪੀੜ੍ਹੀ ਦੇ ਵਿੱਚ ਸਾਡੀ ਆਤਮਿਕ ਜਾਗਰਤੀ ਦੀ ਲੋੜ ਂਨੂੰ ਦਰਸਾਉਦਾਂ ਹੈ ਅਤੇ ਉਹ ਹੈ “ਜੋਸ਼ ਰਹਿਤ ਲੋਕ”। ਜਦੋਂ ਕੋਈ ਪਰਾਥਨਾ ਨਹੀ ਹੁੰਦੀ ਹੈ ਤਾਂ ਸਾਡੇ ਜੀਵਨ ਵਿੱਚ ਕੋਈ ਤਾਕਤ ਨਹੀ ਹੁੰਦੀ ਅਤੇ ਜਦੋਂ ਸਾਡੇ ਜਵਿਨ ਵਿੱਚ ਕੋਈ ਆਤਮਿਕ ਤਾਕਤ ਨਹੀ ਹੁੰਦੀ ਹੈ ਤਾਂ ਅਸੀ ਮਸੀਹ ਦੇ ਜੋਸ਼ ਨੂੰ ਜੋ ਦੂਜਿਆ ਦੇ ਪ੍ਰਤੀ ਹੈ ਜਾਣ ਨਹੀ ਪਉਦੇ ਹਾਂ। ਸਮੂਏਲ ਜੋਰਡਿਕ ਨੇ ਇੱਕ ਵਾਰ ਕਿਹਾ, “ਪਰਾਥਨਾ ਵਰਗੀ ਕੋਈ ਤਾਕਤ ਨਹੀ ਹੈ ਇਹ ਆਮ ਇਨਸਾਨਾਂ ਨੂੰ ਸ਼ਕਤੀਸ਼ਾਲੀ ਬਣਾ ਦਿੰਦੀ ਹੈ। ਇਹ ਅੱਗ ਲੈ ਕੇ ਆਉਂਦੀ ਹੈ, ਇਹ ਬਾਰਿਸ਼ ਲੈ ਕੇ ਆਉਂਦੀ ਹੈ, ਇਹ ਜਿੰਦਗੀ ਲੈ ਕੇ ਆਉਦੀ ਹੈ ਅਤੇ ਇਹ ਪਰਮੇਸ਼ਵਰ ਨੂੰ ਲੈ ਕੇ ਆਉਦੀ ਹੈ”।

ਸ੍ਰੀਮਾਨ ਜੋਰਡਿਕ ਸਹੀ ਸਨ, ਜਦੋਂ ਪਰਮੇਸ਼ਵਰ ਆ ਕੇ ਆਪਣੇ ਲੋਕਾਂ ਨੂੰ ਮਿਲਦਾ ਹੈ ਤਾਂ ਅਸੀ ਜੋ ਉਸ ਦੇ ਦਿਲ ਦੇ ਵਿੱਚ ਹੈ ਉਸ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਾਂ, ਅਤੇ ਪਰਮੇਸ਼ਵਰ ਦੇ ਦਿਲ ਵਿੱਚ ਕੀ ਹੈ? ਬਾਈਬਲ ਦੱਸਦੀ ਹੈ, “ਜਦ ਉਸ ਨੇ ਭੀੜਾਂ ਨੂੰ ਦੇਖਿਆ ਤਾਂ ਉਸ ਦਾ ਦਿਲ ਉਹਨਾਂ ਪ੍ਰਤੀ ਤਰਸ ਦੇ ਨਾਲ ਭਰ ਗਿਆ” (ਮਤੀ ੯:੩੬)। ਯਿਸੂ ਦਾ ਦਿਲ ਭੀੜਾਂ ਦੇ ਪ੍ਰਤੀ ਟੁੱਟ ਜਾਦਾਂ ਸੀ,  ਜਿਹੜੀਆਂ ਜਿੰਦਗੀ ਦੇ ਵਿੱਚ ਚਰਵਾਹੇ ਤੋ ਬਿਨਾਂ ਸਨ। ਜਦ ਪਰਮੇਸ਼ਵਰ ਸਾਡੀਆਂ ਕਲੀਸ਼ੀਆਵਾਂ ਦੇ ਵਿਚ  ਸ਼ਕਤੀ ਦੇ ਨਾਲ ਆਵੇਗਾ ਤਾਂ ਸਾਡੀਆਂ ਜਿੰਦਗੀਆਂ ਇਸ ਮਰ ਰਹੇ ਤੇ ਗੁਵਾਚੇ ਹੋਏ ਸੰਸਾਰ ਦੇ ਪ੍ਰਤੀ ਯਿਸੂ ਦੇ ਦਿਲ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦੇਣਗੀਆਂ।

ਪੂਰਵੀ ਯੂਰਪ ਦੇ ਵਿੱਚ ਮਸੀਹੀ ਮਿੱਤਰਾਂ ਦਾ ਇੱਕ ਸਮੂਹ ਅਮਰੀਕਾ ਦੇ ਵਿੱਚ ਆਇਆ ਅਤੇ aੁਹ ਇੱਕ ਵੱਡੇ ਮਸੀਹੀ ਸੰਮੇਲਨ ਦੇ ਵਿੱਚ ਆਏ ਜਿੱਥੇ ਮੈ ਪਰਚਾਰ ਕਰ ਰਿਹਾ ਸੀ। ਮੈ ਥੋੜਾ ਡਰਿਆ ਹੋਈਆ ਸੀ ਕਿਉਕਿ ਮੈ ਨਹੀ ਸੀ ਜਾਣਦਾ ਕਿ ਅਮਰੀਕਾ ਦੀ ਅਰਾਧਨਾ ਦਾ ਤਰੀਕਾ ਕੀ ਹੈ ਅਤੇ ਉਹ ਇਸ ਸਭਾ ਦੇ ਪ੍ਰਤੀ ਕੀ ਪ੍ਰਤੀ-ਉੱਤਰ ਦੇਣਗੇ। ਸਿੱਟੇ ਵਜੋ ਮੈ ਆਪਣੇ ਅਰਾਧਨਾ ਦੇ ਤਰੀਕੇ ਪ੍ਰਤੀ ਜਾਗਰੂਕ ਹੋ ਗਿਆ। ਜਦੋ ਮੈ ਦੂਸਰੇ ਪਰਚਾਰਕਾਂ ਨੂੰ ਸੁਣਿਆ ਅਤੇ ਆਰਧਨਾ ਦੇ ਵਿੱਚ ਹਿੱਸਾ ਲਿਆ ਤਾਂ ਮੈ ਇਹ ਮਹਿਸੂਸ ਕੀਤਾ ਕਿ ਸਾਡੀ ਆਰਧਨਾ ਅਤੇ ਉਹਂਨਾਂ ਦੀ ਅਰਾਧਨਾ ਦੇ ਤਰੀਕੇ ਦੇ ਵਿੱਚ ਦੋ ਵੱਡੇ ਫਰਕ ਸਨ। ਸੰਮੇਲਨ ਦੇ ਵਿੱਚ ਜੋ ਪਰਚਾਰਕ ਸਨ ਉਹਨਾਂ ਦੇ ਪ੍ਰਤੀ-ਉੱਤਰ ਦੇ ਵਿੱਚ ਬਹੁਤ ਹਾਸਾ ਸੀ ਜੋ ਕਿ ਵਧੀਆ ਗੱਲ ਹੈ। ਸਾਡੇ ਦਿਲਾਂ ਵਿੱਚ ਅਨੰਦ ਆਉਦਾਂ ਹੈ ਜਦੋਂ ਸਾਡੇ ਦਿਲਾਂ ਵਿੱਚ ਅਜਾਦੀ ਹੁੰਦੀ ਹੈ।

ਪਰ ਇੱਕ ਗੱਲ ਸੀ ਜੋ ਕਿ ਇਸ ਸੰਮੇਲਨ ਦੀ ਅਰਾਧਨਾ ਦੇ ਵਿੱਚ ਨਹੀ ਸੀ ਅਤੇ ਉਹ ਸੀ ਰੋਣਾ। ਉੱਤਰੀ ਅਮਰੀਕਾ ਦੇ ਮਸੀਹ ਚੁੱਟਕਲੇ ਸੁਣਾਉਣ ਦੇ ਵਿੱਚ ਵਧੀਆ ਹਨ, ਪਰ ਉਹ ਰੂਹਾਂ ਦੇ ਵਾਸਤੇ ਰੋਣ ਵਿੱਚ ਬੜੇ ਭੈੜੇ ਹਨ। ਅਸੀ ਹੱਸਣਾ ਤਾਂ ਜਾਣਦੇ ਹਾਂ ਪਰ ਅਸੀ ਰੋਣਾ ਭੁੱਲ ਗਏ ਹਾਂ। ਕਿਤੇ ਨਾ ਕਿਤੇ  ਸਾਡੀ ਮਸੀਹੀ ਯਾਤਰਾ ਦੇ ਵਿੱਚ ਅਸੀ ਆਪਣੇ ਜੋਸ਼ ਨੂੰ ਗਵਾ ਬੈਠੇ ਹਾਂ ਅਤੇ ਖਾਸ ਕਰ ਸਾਡੇ ਰੂਹਾਂ ਦੇ ਪ੍ਰਤੀ ਜੋਸ਼ ਨੂੰ।  ਸਿੱਟੇ ਵਜੋਂ ਅੱਜ ਅਸੀ ਬੇਦਾਰੀ ਦੀ ਲੋੜ ਦੇ ਵਿੱਚ ਖੜੇ ਹਾਂ।

ਪਿਛਲੀ ਵਾਰ ਤੁਸੀ ਕਦੋ ਲੋਕਾਂ ਦੀ ਸਦੀਪਕ ਮੰਜਿਲ ਦੇ ਵਾਸਤੇ ਰੋਏ ਸੀ।

ਮੱਤੀ 14:13-20

13 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਉਸ ਥਾਂ ਤੋਂ ਇੱਕਲਾ ਬੇੜੀ ਉੱਤੇ ਬੈਠਕੇ ਇੱਕ ਇੱਕਾਂਤ ਥਾਂ ਨੂੰ ਚੱਲਾ ਗਿਆ। ਅਤੇ ਇਹ ਸੁਣਕੇ ਲੋਕ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ। 14 ਜਦੋਂ ਉਹ ਬੇੜੀ ਤੋਂ ਉਤਰਿਆ, ਉੱਥੇ ਉਸ ਨੇ ਬਹੁਤ ਵੱਡੀ ਭੀੜ ਵੇਖੀ। ਉਸ ਨੇ ਉਨ੍ਹਾਂ ਲਈ ਤਰਸ ਮਹਿਸੂਸ ਕੀਤਾ ਅਤੇ ਉਨ੍ਹਾਂ ਦੇ ਰੋਗੀ ਲੋਕਾਂ ਨੂੰ ਚੰਗਾ ਕੀਤਾ।15 ਜਦੋਂ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਕੋਲ ਆਕੇ ਕਿਹਾ, “ਇਹ ਉਜਾੜ ਥਾਂ ਹੈ ਅਤੇ ਹੁਣ ਕੁਵੇਲਾ ਹੋ ਗਿਆ ਹੈ ਲੋਕਾਂ ਨੂੰ ਭੇਜ ਦਿਉ ਤਾਂ ਜੋ ਉਹ ਪਿੰਡਾਂ ਨੂੰ ਜਾ ਸੱਕਣ। ਅਤੇ ਆਪਣੇ ਲਈ ਖਾਣਾ-ਦਾਣਾ ਮੁੱਲ ਲੈਣ।”16 ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਉਨ੍ਹਾਂ ਦੇ ਜਾਣ ਦੀ ਲੋੜ ਨਹੀਂ। ਤੁਸੀਂ ਉਨ੍ਹਾਂ ਨੂੰ ਖਾਣ ਨੂੰ ਦੇਵੋ।”17 ਚੇਲਿਆਂ ਨੇ ਕਿਹਾ, “ਪਰ ਏਥੇ ਸਾਡੇ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।”18 ਯਿਸੂ ਨੇ ਆਖਿਆ, “ਉਹ ਰੋਟੀਆਂ ਤੇ ਮੱਛੀਆਂ ਮੇਰੇ ਕੋਲ ਲਿਆਓ।” 19 ਫ਼ੇਰ ਯਿਸੂ ਨੇ ਭੀੜ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ: ਉਸ ਨੇ ਅਕਾਸ਼ ਵੱਲ ਵੇਖਿਆ ਅਤੇ ਭੋਜਨ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫ਼ਿਰ ਯਿਸੂ ਨੇ ਰੋਟੀਆਂ ਵੰਡਿਆਂ ਅਤੇ ਚੇਲਿਆਂ ਨੂੰ ਦੇ ਦਿੱਤੀਆਂ। ਅਤੇ ਚੇਲਿਆਂ ਨੇ ਉਹ ਰੋਟੀਆਂ ਲੋਕਾਂ ਵਿੱਚ ਵੰਡ ਦਿੱਤੀਆਂ। 20 ਸਭ ਲੋਕਾਂ ਨੇ ਰੱਜ ਕੇ ਖਾਧਾ, ਖਾਣ ਤੋਂ ਬਾਦ ਚੇਲਿਆਂ ਨੇ ਬਚੀਆਂ ਹੋਈਆਂ ਰੋਟੀਆਂ ਦੇ ਟੁਕੜਿਆਂ ਨਾਲ ਬਾਰ੍ਹਾਂ ਟੋਕਰੀਆਂ ਭਰੀਆਂ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ