ਰੋਜਾਨਾਂ ਦਾ ਭਗਤੀ ਦਾ ਵੀਡੀਓ

ਮੱਤੀ 5:13-16
13 “ਤੁਸੀਂ ਧਰਤੀ ਦੇ ਲੂਣ ਹੋ। ਪਰ ਜੇਕਰ ਲੂਣ ਬੇਸੁਆਦ ਹੋ ਜਾਵੇ, ਤਾਂ ਇਹ ਫ਼ੇਰ ਕਿਵੇਂ ਸਲੂਣਾ ਹੋ ਸੱਕਦਾ? ਇਹ ਬੇਕਾਰ ਹੈ। ਇਹ ਬਾਹਰ ਸੁੱਟਿਆ ਜਾਵੇ ਅਤੇ ਲੋਕਾਂ ਦੁਆਰਾ ਮਿੱਧਿਆ ਜਾਵੇ।14 “ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਤੇ ਬਣਿਆ ਹੋਇਆ ਹੈ ਉਸ ਨੂੰ ਲਕੋਇਆ ਨਹੀਂ ਜਾ ਸੱਕਦਾ। 15 ਲੋਕ ਦੀਵਾ ਜਗਾਕੇ ਕਟੋਰੇ ਹੇਠਾਂ ਨਹੀਂ ਰੱਖਦੇ ਉਹ ਇਸ ਨੂੰ ਸ਼ਮਾਦਾਨ ਉੱਤੇ ਰੱਖਦੇ ਹਨ ਤਾਂ ਜੋ ਇਹ ਘਰ ਵਿੱਚ ਰਹਿੰਦੇ ਸਭ ਲੋਕਾਂ ਨੂੰ ਚਾਨਣ ਦੇਵੇ। 16 ਇਸੇ ਤਰ੍ਹਾਂ ਹੀ, ਤੁਸੀਂ ਆਪਣਾ ਚਾਨਣ ਲੋਕਾਂ ਨੂੰ ਦੇਖਣ ਦਿਓ ਤਾਂ ਜੋ ਉਹ ਵੀ ਤੁਹਾਡੇ ਚੰਗੇ ਕੰਮ ਵੇਖ ਸੱਕਣ ਅਤੇ ਸਵਰਗ ਵਿੱਚ ਤੁਹਾਡੇ ਪਿਤਾ ਦੀ ਉਸਤਤਿ ਕਰ ਸੱਕਣ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਮੈਂ ਤੁਹਾਡਾ ਬੇਦਾਰੀ ਅਤੇ ਖੁਸ਼ਖਬਰੀ ਦੇ ਅੀਧਐਨ ਦੇ ਦਸਰੇ ਹਫਤੇ ਦੇ ਪਹਿਲੇ ਦਿਨ ਵਿੱਚ ਸਵਾਗਤ ਕਰਦਾ ਹਾਂ
ਅੱਜ ਅਸੀਂ ਚਾਨਣ ਦੇ ਬਾਰੇ ਗੱਲ ਕਰਾਂਗੇ ਕਿ ਉਹ ਹਨ੍ਹੇਰੇ ਨੂੰ ਕਿਵੇਂ ਧਕੇਲਦਾ ਹੈ
ਝਦ ਅਸੀਂ ਬੇਦਾਰੀ ਦੀ ਗੱਲ ਕਰਦੇ ਹਾਂ, ਬੇਦਾਰੀ ਪਰਮੇਸ਼ਰ ਦੀ ਮਹਿਮਾ ਦਾ ਪ੍ਰਗਟਾਵਾ ਹੈ, ਇਹ ਉਸਦਾ ਚਾਨਣ ਹੁੰਦਾ ਹੈ ਜੋ ਕਿ ਹਨ੍ਹੇਰੀਆਂ ਥਾਂਵਾਂ ਵਿੱਚ ਚਮਕਦਾ ਹੈ।
ਇਕ ਗੱਲ ਹੈ ਜੋ ਕਿ ਸਾਡੇ ਲਈ ਸਮਝਣੀ ਬਹੁਤ ਹੀ ਮਹੱਤਵਪੂਰਣ ਹੈ ਪਰਮੇਸ਼ਰ ਬੇਦਾਰੀ ਸਿਰਫ ਇਸ ਲਈ ਹੀ ਨਹੀ ਭੇਜਦਾ ਕਿ ਅਸੀਂ ਕਹੀਏ
ਬਾਈ ਮਜ਼ਾ ਆ ਗਿਆ!
ਇਹ ਬਹੁਤ ਹੀ ਮਜ਼ੇਦਾਰ ਹੈ ਹਾਲੇਲੁਯਾਹ! ਬੰਦਗੀ ਕਿੱਡੀ ਵਧੀਆ ਹੋਈ ਕਿ ਨਹੀ।
ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦ ਪਰਮੇਸ਼ਰ ਸਾਡੇ ਦਿਲ ਨੂੰ ਨਵਾਂ ਕਰਦਾ ਹੈ ਤਾਂ ਉਸ ਵਿੱਚ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ। ਦੂਸਰੇ ਮਸੀਹੀ ਲੋਕਾਂ ਦੇ ਨਾਲ ਵੀ ਸੰਗਤੀ ਬਹੁਤ ਜਬਰਦਸ਼ਤ ਹੁੰਦੀ ਹੈ ਜਦ ਪਰਮੇਸ਼ਰ ਸਾਡੇ ਦਿਲ ਬੇਦਾਰ ਕਰਦਾ ਹੈ।
ਪਰ ਪਰਮੇਸ਼ਰ ਕੀ ਕਰਦਾ ਹੈ ਜਦ ਉਹ ਸਾਨੂੰ ਬੇਦਾਰ ਕਰਦਾ ਹੈ ਉਹ ਸਾਨੂੰ ਉਸ ਅਸਲੀ ਮਕਸਦ ਦੇ ਵੱਲ ਲੈ ਜਾਂਦਾ ਹੈ ਜਿਸ ਲਈ ਉਸ ਨੇ ਸਾਨੂੰ ਬਚਾਇਆ ਹੈ।
ਅਤੇ ਉਹ ਮਕਸਦ ਹੈ ਹਨ੍ਹੇਰੇ ਨੂੰ ਧਕੇਲਣਾ ਅਤੇ ਹਨ੍ਹੇਰੇ ਸੰਸਾਰ ਦੇ ਵਿੱਚ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਚਾਨਣ ਲੈ ਕੇ ਜਾਣਾ।
੍ਹੁਣ ਜਦ ਤੁਸੀਂ ਆਪਣੀ ਹਰ ਰੋਜ ਦੇ ਅਧਿਐਨ ਵਿੱਚ ਪੜ ਰਹੇ ਹੋ , ਤੁਸੀਂ ਮੇਰੀ ਪੁਸਤਕ ਤੁਹਾਡੇ ਦਿਲ ਵਿੱਚ ਅੱਗ ਦੇ ਵਿੱਚ ਪੜਿਆ ਕਿ ਕਿਵੇਂ ਮੈਂ ਕਾਮਰੇਡਾਂ ਦੇ ਜਵਾਨਾਂ ਦੇ ਉਤਸਵ ਵਿੱਚ ਗਿਆ ਜਿੱਥੇ ਪੂਰੇ ਸੰਸਾਰ ਤੋਂ ਕਾਮਰੇਡ ਜਵਾਨ ਇਕੱਠੇ ਹੋਏ ਸਨ।
ਅਤੇ ਮੈਂ ਕੀ ਪਾਇਆ ਕਿ ਪਰਮੇਸ਼ਰ ਅਨੋਖੇ ਕੰਮ ਕਰਦਾ ਹੈ ਜਦ ਅਸੀਂ ਚਾਨਣ ਵਿੱਚ ਨੱਚਣ ਤੋਂ ਬਾਹਰ ਆਉਂਦੇ ਹਾਂ ਅਤੇ ਹਨ੍ਹੇਰੇ ਵਿੱਚ ਜਾ ਕੇ ਉਸ ਨੂੰ ਖੁਸ਼ਖਬਰੀ ਦੇ ਚਾਨਣ ਨਾਲ ਰੁਸ਼ਨਾਉਂਦੇ ਹਾਂ।
ਇਕ ਬਜੁਰਗ ਜਰਮਨ ਲੂਥਰਨ ਪਾਸਟਰ ਸੀ ਜਿਸ ਨੇ ਕਿਹਾ ਸੀ, …. ਇ ਹਿਟਲਰ ਦੇ ਸਮੇਂ ਦੇ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸ ਨੇ “ਹਿਟਲਰ ਦੀ ਜੈ ਹੋਵੇ” ਨਹੀ ਕਿਹਾ ਸੀ।
ਝਦ ਕਾਮਰੇਡ ਪੂਰਬੀ ਯੂਰੋਪ ਦੇ ਵਿੱਚ ਆ ਗਏ ਤਾਂ ਉਸ ਨੂੰ ਪ੍ਰਚਾਰ ਕਰਨ ਦੀ ਇਜ਼ਾਜ਼ਤ ਨਹੀ ਸੀ।
ਅਤੇ ਇਸ ਲਈ ਮੈਂ ਪੂਰਬੀ ਜਰਮਨੀ ਦੇ ਵਿੱਚ – ਪੂਰਬੀ ਬਰਲਿਨ ਦੇ ਵਿੱਚ ਗਿਆ ਅਤੇ ਇਸ ਬਜੁਰਗ ਪਾਸਟਰ ਨੂੰ ਮਿਲਿਆ ਅਤੇ ਮੈਂ ਕਦੇ ਨਹੀ ਭੁਲਾਂਗਾ ਜੋ ਉਸ ਨੇ ਮੈਨੁੰ ਕਿਹਾ, ਕਿਉਂੀਕ ਉਹ ਪਰਚਾਰ ਨਹੀ ਕਰ ਸਕਦਾ ਸੀ ਪਰ ਜਦ ਕੋਈ ਉਸ ਕੋਲ ਜਾਂਦਾ ਸੀ ਤਾਂ ਉਹ ਉਸ ਨੂੰ ਜਰੂਰ ਪਰਚਾਰ ਕਰਦਾ ਸੀ, ਅਤੇ ਹੁਣ ਉਹ ਮੈਨੂੰ ਪਰਚਾਰ ਕਰ ਰਿਹਾ ਸੀ।
ਅੁਸ ਨੇ ਕਿਹਾ, ਉਸ ਨੇ ਕਿਹਾ, ਮੈਂ ਤੈਨੂੰ ਦੱਸਦਾ ਹਾਂ ਕਿ ਅਗਲੇ ਸਾਲ ਇੱਥੇ ੧ ਲੱਖ ਕਾਮਰੇਡ ਜਵਾਨ ਲੋਕ ਇਕੱਠੇ ਹੋ ਰਹੇ ਹਨ ਜੋ ਕਿ ਪੂਰੇ ਸੰਸਾਰ ਦੇ ਵਿੱਚੋਂ ਆਉਣਗੇ ਕਿ ਉਨ੍ਹਾਂ ਨੂੰ ਸੰਸਾਰ ਵਿੱਚ ਨਾਸਤਿਕਤਾ ਅਤੇ ਕਮਉਨਿਜਮ ਫੈਲਾਉਣ ਦੀ ਸਿਖਲਾਈ ਦਿੱਤੀ ਜਾ ਸਕੇ।
ਮੈਂ ਚਾਹੂੰਦਾ ਹਾਂ ਕਿ ਤੂੰ ਆਉਣ ਬਾਰੇ ਪ੍ਰਾਥਨਾ ਕਰ ਅਤੇ ਉਨ੍ਹਾਂ ਨੂੰ ਯਿਸੂ ਦੇ ਬਾਰੇ ਦੱਸ।
ਮੈਂ ਕਿਹਾ ਇੱਕ ਮਿੰਟ ਇੰਤਜਾਰ ਕਰਨਾ ਉਹ ਮੈਨੂੰ ਇਵੇਂ ਕਦੇ ਵੀ ਨਹੀ ਕਰਨ ਦੇਣਗੇ।
ਉਸ ਨੇ ਕਿਹਾ, ਤੂੰ ਪ੍ਰਾਥਨਾ ਕਰ, ਮਨੁੱਖਾਂ ਲਈ ਇਹ ਅਸੰਭਵ ਹੈ ਪਰ ਪਰਮੇਸ਼ਰ ਲਈ ਸਭ ਕੁਝ ਸੰਭਵ ਹੈ
ਖੈਰ ਮੈਂ ਇਸ ਲਈ ਪ੍ਰਾਥਨਾ ਕੀਤੀ ਅਤੇ ਪਰਮੇਸ਼ਰ ਨੇ ਮੇਰੇ ਦਿਲ ਨਾਲ ਗੱਲ ਕੀਤੀ ਅਤੇ ਮੈਂ ਅਤੇ ਮੇਰੇ ਦੋ ਮਿੱਤਰ ਗਏ। ਅਤੇ ਅਸੀਂ ਅਨੋਖੇ ਕੰਮ ਉੱਥੇ ਹੁੰਦੇ ਹੋਏ ਵੇਖੇ… ਲੋਕ ਮੈਨੂੰ ਹਮੇਸ਼ਾਂ ਕਹਿੰਦੇ ਹਨ, ਤੇਰੀ ਪਰਚਾਰ ਦੀ ਸੇਵਕਾਈ ਪੂਰੀ ਦੁਨੀਆਂ ਵਿੱਚ ਕਿਵੇਂ ਫੈਲ ਗਈ।
ਇਹ ਸਭ ਜਾਵਨ ਕਾਮਰੇਡਾਂ ਦੇ ਉਤਸਵ ਤੋਂ ਸ਼ੁਰੂ ਹੋਇਆ।
ਅਸੀਂ ਇੱਧਰ ਉੱਧਰ ਘੁੰਮਦੇ ਸੀ ਅਤੇ ਕਹਿੰਦੇ ਸੀ ਪ੍ਰਭੂ ਅਸੀਂ ਇੱਥੇ ਹਾਂ, ਤੇਰੇ ਪੁੱਤਰ ਦਾ ਚਾਨਣ ਸਾਡੇ ਅਂੰਦਰ ਚਮਕ ਰਿਹਾ ਹੈ ਪਰ ਸਾਨੂੰ ਪਤਾ ਨਹੀ ਹੈ ਕਿ ਅਸੀਂ ਕੀ ਕਰੀਏ।
ਝਦ ਅਸੀਂ ਇੱਧਰ ਉੱਧਰ ਘੁੰਮ ਰਹੇ ਸੀ, ਲੋਕ ਦੱਸ ਸਕਦੇ ਸੀ ਕਿ ਅਸੀਂ ਪੱਛਮ ਦੇ ਹਾਂ ਅਸੀਂ ਉਨ੍ਹਾਂ ਵਰਗੇ ਨਹੀ ਹਾਂ। ਸ ਲਈ ਉਹ ਸਾਡੇ ਕੋਲ ਆਉਂਦੇ ਅਤੇ ਇੰਨਾਂ ਕਾਮਰੇਡ ਜਵਾਨ ਬੱਚਿਆਂ ਨੇ ਸਕਾਰਫ ਬੰਨੇ ਹੋਏ ਸਨ ਅਤੇ ਉਹ ਸਾਨੂੰ ਕਹਿੰਦੇ ਸਨ ਕਿ ਅਸੀਂ ਉਨ੍ਹਾਂ ਦੇ ਸਕਾਰਫਾਂ ਦੇ ਉੱਪਰ ਦਸਤਖਤ ਕਰ ਦੇਈਏ।
ਅਤੇ ਅਸੀਂ ਖੁਸ਼ਖਬਰੀ ਲਿਖ ਦਿੰਦੇ ਸੀ… ਮੇਰੇ ਇੱਕ ਮਿੱਤਰ ਨੇ ਲਿਖਿਆ”ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਅਤੇ ਉਸਦੀ ਤੁਹਾਡੇ ਜੀਵਨ ਲਈ ਇੱਕ ਯੋਜਨਾ ਹੈ” ਅਤੇ ਉਹ ਹੇਠਾਂ ਆਪਣੇ ਨਾਮ ਨੂੰ ਲਿਖ ਦਿੰਦਾ ਸੀ ਫਿਰ ਮੇਰਾ ਦੂਸਰਾ ਮਿੱਤਰ ਲ਼ਿਖਦਾ ਸੀ”ਪਰ ਅਸੀਂ ਸਭ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪਰਤਾਪ ਤੋਂ ਰਹਿਤ ਹਾਂ” ਅਤੇ ਉਹ ਹੇਠਾਂ ਆਪਣੇ ਦਸਤਖਤ ਕਰ ਦਿੰਦਾ ਸੀ ਅਤੇ ਮੈਂ ਲਿਖ ਦਿੰਦਾ ਸੀ, “ਪਰ ਯਿਸੂ ਮਸੀਹ ਮਨੁੱਖ ਦੇ ਪਾਪਾਂ ਲਈ ਪਰਮੇਸ਼ਰ ਦਾ ਪ੍ਰਯੋਜਨ ਹੈ” ਅਤੇ ਮੈਂ ਵੀ ਹੇਠਾਂ ਆਪਣਾ ਨਾਮ ਲਿਖ ਦਿੰਦਾ।ਸ ਤੋਂ ਪਹਿਲਾਂ ਕਿ ਅਸੀਂ ਜਾਣਦੇ ਸਾਡੇ ਆਲੇ ਦੁਆਲੇ ਸੈਂਕੜੇ ਜਵਾਨ ਇਕੱਠੇ ਹੋ ਗਏ ਅਤੇ ਅਸੀਂ ਤਾਂ ਹਾਲੇ ਸਕਾਰਫਾ ਤੇ ਦਸਤਖਤ ਹੀ ਕਰ ਰਹੇ ਸੀ ਅਤੇ ਫਿਰ ਮੈਂ ਹੋਰ ਦਿਲੇਰੀ ਕੀਤੀ ਅਤੇ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਕੋਲ ਕਹਾਣੀ ਸੁਣਾਉਣ ਦਾ ਪੂਰਾ ਸਮਾਂ ਨਹੀ ਹੈ… ਪਰ ਸ਼ਾਇਦ ਬਾਅਦ ਵਿੱਚ ਮੈਂ ਕੁਝ ਹੋਰ ਦੱਸਾਂਗਾ ਕਿ ਕੀ ਹੋਇਆ।
ਫਰ ਅਸੀਂ ਵੇਖਿਆ ਹਜਾਰਾਂ ਲੋਕਾਂ ਨੇ, ਸੱਚੀਂ ਹਜਾਰਾਂ ਲੋਕਾਂ ਨੇ ਖੁਸ਼ਖਬਰੀ ਦਾ ਪ੍ਰਚਾਰ ਸਣਿਆ। ਅਤੇ ਉਨ੍ਹਾਂ ਵਿਚੋਂ ਸੈਂਕੜੇ ਮਸੀਹ ਵਿੱਚ ਆਏ।
ਅਸਲ ਵਿੱਚ ਉਹ ਪੂਰੇ ਪੂਰਬੀ ਯੂਰੋਪ ਤੋਂ ਆਏ ਸਨ ਉਹ ਥਾਵਾਂ ਜਿੱਥੇ ਮਸੀਹੀ ਲੋਕਾਂ ਤੇ ਅੱਤਿਆਚਾਰ ਕੀਤਾ ਜਾਂਦਾ ਸੀ। ਇੰਨਾਂ ਵਿਚੋਂ ੯੫% ਜਵਾਨ ਲੋਕ ਆਪਣੇ ਮਸੀਹੀ ਸਮਰਪਣ ਵਿਚ ਬਣੇ ਰਹੇ।
ਅਸੀਂ ਉਨ੍ਹਾਂ ਦੇ ਸ਼ਹਿਰਾਂ ਵਿੱਚ ਜਾਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਮਿਲੇ ਅਤੇ ਅਸੀਂ ਪਾਇਆ ਕਿ ਉਹ ਕਲਸੀਆਵਾਂ ਦੇ ਵਿਚ ਸ਼ਾਮਿਲ ਹੋ ਗਏ ਸਨ ਅਤ ਉਨ੍ਹਾਂ ਕਲਸੀਆਵਾਂ ਨੇ ਮੈਨੂੰ ਪ੍ਰਚਾਰ ਕਰਨ ਲਈ ਸੱਦੇ ਦਿੱਤੇ।
ਅਤੇ ਇਸ ਤਰੀਕੇ ਨਾਲ ਸਾਡੀ ਸੇਵਕਾਈ ਪੂਰਬੀ ਯੂਰੋਪ ਦੇ ਵਿਚ ਸ਼ੁਰੂ ਹੋਈ।
ਇਹ ਸ਼ੁਰੂ ਹੋਈ ਉਸ ਥਾਂ ਤੋਂ ਨਿਕਲ ਕੇ ਜਿੱਥੇ ਚਾਨਣ ਸੀ; ਚਾਨਣ ਨਾਲ ਸੰਗਤੀ ਸੀ ਅਤੇ ਹਨ੍ਹੇਰੇ ਵਿੱਚ ਜਾਣ ਦੇ ਦੁਆਰਾ।
ਅੁਸ ਪਾਸਟਰ ਨੇ ਕੁਝ ਸਮਝਿਆ ਜੋ ਅੱਜ ਦੇ ਬਹੁਤੇ ਮਸੀਹੀ ਨਹੀ ਸਮਝਦੇ ਹਨ।
ਪਰਮੇਸ਼ਰ ਵੱਡੇ ਪੱਧਰ ਤੇ ਕੰਮ ਕਰਦਾ ਹੈ ਜਦ ਅਸੀਂ ਖੁਸ਼ਖਬਰੀ ਦਾ ਚਾਨਣ ਲੈ ਕੇ ਜਾਣ ਲਈ ਤਿਆਰ ਹੁੰਦੇ ਹਾਂ ਅਤੇ ਹਨ੍ਹੇਰੀਆਂ ਥਾਵਾਂ ਤੇ ਜਾਂਦੇ ਹਾਂ ਅਤੇ ਉਸ ਚਾਨਣ ਨੂੰ ਆਪਣੇ ਅੰਦਰ ਅਤੇ ਆਪਣੇ ਦੁਆਰਾ ਚਮਕਣ ਦਿੰਦੇ ਹਾਂ।
ਅਸੀਂ ਵੇਖਿਆ ਕਿ ਪਰਮੇਸ਼ਰ ਨੇ ਅਨੋਖੇ ਤਰੀਕੇ ਨਾਲ ਕੰਮ ਕੀਤਾ ਅਤੇ ਤੁਸੀ ਇਹ ਕਹਾਣੀ ਹੋਰ ਵੀ ਬਾਅਦ ਵਿੱਚ ਸੁਣੋਗੇ।
ਮੈਂ ਤੁਹਾਨੂੰ ਉਤਸ਼ਾਹਿਤ ਕਰਦਾ ਹਾਂ ਕਿ ਇਹ ਕਰੋ… ਪ੍ਰਾਥਨਾ ਕਰਨੀ ਸ਼ੂਰੂ ਕਰੋ ਅਤੇ ਕਹੋ ਪਰਮੇਸ਼ਰ ਮੇਰੇ ਸਮਾਜ ਵਿੱਚ ਸਭ ਤੋਂ ਜਿਆਦਾ ਹਨ੍ਹੇਰਾ ਕਿੱਥੇ ਹੈ।
ਮੇਰੇ ਪਰਿਵਾਰ ਵਿੱਚ ਸਭ ਤੋਂ ਜਿਆਦਾ ਹਨ੍ਹੇਰਾ ਕਿੱਥੇ ਹੈ… ਮੇਰੇ ਦੇਸ਼ ਵਿੱਚ ਸਭ ਤੋਂ ਜਿਆਦਾ ਹਨ੍ਹੇਰਾ ਕਿੱਥੇ ਹੈ?
ਪ੍ਰਭੂ ਕੀ ਤੂੰ ਮੈਨੂੰ ਉੱਥੇ ਨਹੀ ਭੇਜੇਂਗਾ ਕਿ ਮੈਂ ਲੋਕਾਂ ਤੱਕ ਯਿਸੂ ਮਸੀਹ ਲਈ ਪਹੁੰਚ ਸਕਾਂ।
ਪਰਮੇਸ਼ਰ ਤੁਹਾਨੂੰ ਲਵੇਗਾ ਅਤੇ ਤੁਹਾਨੂੰ ਹਨ੍ਹੇਰੀਆਂ ਥਾਵਾਂ ਵਿੱਚ ਵਰਤੇਗਾ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ