Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯਹੋਵਾਹ ਤਸਿਦਕੀਨੁ (ਪ੍ਰਮੇਸ਼ਰ ਸਾਡੀ ਧਾਰਮਿਕਤਾ)

ਉਨਾਂ ਦੇ ਦਿਨਾਂ ਦੇ ਵਿਚ ਯਹੂਦਾਹ ਬਚਾਇਆ ਜਾਵੇਗਾ, ਅਤੇ ਇਸਰਾਇਲ ਸੁਖ ਨਾਲ ਵੱਸੇਗਾ, ਅਤੇ ਉਹ ਦਾ ਇਹ ਨਾਮ ਹੋਵੇਗਾ, ਜਿਹ ਦੇ ਨਾਲ  ਉਹ ਪੁਕਾਰਿਆ ਜਾਵੇਗਾ, “ਯਹੋਵਾਹ ਸਾਡਾ ਧਰਮ” (ਯਿਰ ੨੩:੬ ਨਵਾਂ ਸੰਸਕਰਣ )

ਕਈ ਸਾਲ ਪਹਿਲਾਂ, ਮੈਂ ਸਕਾਟਲੈੰਡ ਦੇ ਬਾਹਰ ਵਾਰ ਸਮੁੰਦਰ ਦੇ ਕੰਢੇ ਤੇ ਇੱਕ ਸ਼ਹਿਰ ਵਿਚ ਪ੍ਰਚਾਰ ਕੀਤਾ। ਇਹ ਸ਼ਹਿਰ ਸਕਾਟਲੈੰਡ ਸ਼ੇਟ ਲੈੰਡ ਟਾਪੂ ਤੇ ਸੀ। ਸਾਡੀਆਂ ਬਹੁਤ ਹੀਅਦੁਭਤ ਸਭਾਵਾਂ ਹੋਈਆਂ। ਬਹੁਤ ਸਾਰੇ ਲੋਕਾਂ ਦੇ ਮਸੀਹ ਨੂੰ ਜਾਣਿਆਂ ਅਤੇ ਇਹ ਬਰਕਤ ਵਾਲਾ ਸਮਾਂ ਸੀ। ਪਰ ਜਦ ਮੈਂ ਅਤੇ ਮੇਰੀ ਪਤਨੀ ਹਵਾਈ ਅੱਡੇ ਤੇ ਪਹੁੰਚੇ, ਤਾਂ ਸਾਡੇ ਨਾਲ ਇੱਕ ਬਹੁਤ ਹੀਅਨੋਖਾ ਅਨੁਭਵ ਹੋਇਆ। ਹਵਾ ਬਹੁਤ ਹੀਤੇਜੀ ਨਾਲ ਵਹੀਰਹੀ ਸੀ। ਅਤੇ ਮੈਂ ਵੇਖਿਆ ਕਿ ਮੈਂ ਬਹੁਤ ਹੀਕਠਿਨਾਈ ਦੇ ਨਾਲ ਚਲ ਰਿਹਾ ਸੀ ਅਤੇ ਮੈਂ ਝੁਕਿਆ ਹੋਇਆ ਸੀ। ਅਤੇ ਮੈਂ ਆਪਣੀ ਪਤਨੀ ਵੱਲ ਵੇਖਿਆ ਉਹ ਵੀ ਝੁਕ ਕੇ ਤੁਰ ਰਹੀ ਸੀ। ਅਤੇ ਮੈਂ ਹਰ ਪਾਸੇ ਵੇਖਿਆ ਕਿ ਹਰ ਕੋਈ ਝੁਕ ਕੇ ਤੁਰ ਰਿਹਾ ਸੀ। ਹਵਾ ਸਾਡੇ ਸਭ ਦੇ ਉੱਪਰ ਵਹੀਰਹੀ ਸੀ। ਅਤੇ ਸਾਡੇ ਸਭ ਡੇ ਸਰੀਰ ਪਿਛਾਂਹ ਨੂੰ ਝੁਕੇ ਹੋਏ ਸਨ।

ਉਸ ਦਿਨ ਬਾਅਦ ਵਿਚ, ਮੈਂ ਕਸਰਤ ਕਰਨ ਵਾਸਤੇ ਗਿਆ। ਜਦ ਮੈਂ ਸ਼ਹਿਰ ਦੇ  ਵਿਚ ਘੁਮ ਰਿਹਾ ਸੀ। ਮੈਂ ਵੇਖਿਆ ਕਿ ਸ਼ਹਿਰ ਦਾ ਹਰ ਇੱਕ ਵਿਅਕਤੀ ਝੁਕ ਕੇ ਤੁਰ ਰਿਹਾ ਸੀ।, ਇਸ ਪਲ ਮੈਨੂੰ ਯਾਦ ਆਇਆ ਕਿ ਸਾਡੇ ਦਿਲਾਂ ਵਿਚ ਵੀ ਇੱਕ ਕੁੱਬ ਪਿਆ ਹੋਇਆ ਹੈ। ਹਰ ਇੱਕ ਵਿਅਕਤੀ ਜਿਸ ਨੇ ਇਸ ਧਰਤੀ ਤੇ ਪੈਰ ਰਖਿਆ ਹੈ ਅਤੇ ਇਥੇ ਹਵਾ ਨੂੰ ਆਪਣੇ ਅੰਦਰ ਲਿਆ ਹੈ,ਉਸ ਦੇ ਦਿਲ ਵਿਚ ਪਾਪ ਦੀ ਹਵਾ ਜਰੂਰ ਚੱਲੀ ਹੈ । ਇਹ ਬਹੁਤ ਹੀਤੇਜ ਹਵਾ ਹੈ। ਸਿੱਟੇ ਵਜੋਂ ਅਸੀਂ ਸਾਰੇ ਲੋਕ ਝੁਕ ਕੇ ਤੁਰ ਰਹੇ ਹਾਂ ਅਤੇ ਸਾਡੇ ਆਤਮਿਕ ਅਤੇ ਨੈਤਿਕ ਜੀਵਨ ਵਿਚ ਇੱਕ ਕੁੱਬ ਪਿਆ ਹੋਇਆ ਹੈ। ਸਾਡੀ ਸੁਭਾਵਿਕ ਆਦਤ ਹੈ ਕਿ ਅਸੀਂ ਪ੍ਰਮੇਸ਼ਰ ਦੇ ਹੁਕਮਾਂ ਨੂੰ ਨਾ ਮੰਨੀਏ। ਅਤੇ ਅਸੀਂ ਆਪਣੀ ਮਰਜੀ ਦੇ ਨਾਲ ਆਪਣੇ ਰਾਹਾਂ ਤੇ ਚਲਣਾ ਚਾਹੁੰਦਾ ਹੈ। ਅਤੇ ਅਸੀਂ ਆਪਣੀ ਮਰਜੀ ਪੂਰੀ ਕਰਦੇ ਹਾਂ। ਅਸੀਂ ਪਾਪ ਕਰਦੇ ਹਾਂ।

੨੦੦੦ ਸਾਲ ਪਹਿਲਾਂ ਇੱਕ ਰਾਜੇ ਨੂੰ ਇਸ ਧਰਤੀ ਤੇ ਭੇਜਿਆ ਗਿਆ ਸੀ। ਉਹ ਇੱਕ ਅਨੋਖਾ ਰਾਜਾ ਸੀ ਜੋ ਇਸ ਧਰਤੀ ਤੇ ਕਿਰਪਾ ਕਰਨ ਆਇਆ ਸੀ। ਉਹ ਇੱਕ ਰਾਜਾ ਸੀ ਜੋ ਦਾਸ ਬਣ ਗਿਆ। ਉਹ ਪ੍ਰਮੇਸ਼ਰ ਸੀ ਜੋ ਮਨੁਖ ਬਣ ਗਿਆ। ਬਾਈਬਲ ਉਸ ਨੂੰ ਦਸਦੀ ਹੈ  ਕਿ ਉਹ “ਪ੍ਰਮੇਸ਼ਰ ਦਾ ਪੁੱਤਰ” ਸੀ ਅਤੇ ਉਹ “ਮਨੁਖ ਦਾ ਪੁੱਤਰ” ਸੀ। ਉਸਦਾ ਨਾਮ ਇਮੇਨੁਅਲ ਸੀ, ਜਿਸਦਾ ਅਰਥ ਹੈ ਪ੍ਰਮੇਸ਼ਰ ਸਾਡੇ ਨਾਲ ਹੈ। ਉਹ ਇੱਕਲਾ ਵਿਅਕਤੀ ਹੋਇਆ ਹੈ ਪੂਰੀ ਦੁਨਿਆ ਤੇ ਜੋ ਬਿਨਾਂ ਕਿਸੇ ਕੁੱਬ ਦੇ ਧਰਤੀ ਤੇ ਤੁਰਿਆ ਹੈ।  ਉਸਦੇ ਆਤਮਿਕ ਅਤੇ ਨੈਤਿਕ ਜੀਵਨ ਵਿਚ ਕੋਈ ਕੁੱਬ ਨਹੀ ਸੀ। ਉਹ ਬਿਲਕੁਲ ਧਰਮੀ ਬਣ ਕੇ ਇਸ ਦੁਨੀਆਂ ਵਿਚ ਰਿਹਾ। ਉਹ ਪਾਪ ਦੀਆਂ ਹਵਾਂਵਾ ਦੇ ਵਿਰੋਧ ਵਿਚ ਸਿਧਾ ਖੜਾ ਰਿਹਾ, ਅਤੇ ਉਚਾ ਖੜਾ ਰਿਹਾ। ਫਿਰ ਵੀ ਉਹ ਪਾਪ ਤੋਂ ਰਹਿਤ ਰਿਹਾ। ਉਹ ਧਰਮੀ  ਦੇ ਤੌਰ ਤੇ ਚਲਿਆ। ਉਹ ਯਿਰ੍ਮਿਯਾਹ ਦੀ ਭਵਿਖਬਾਣੀ ਦਾ ਉੱਤਰ ਸੀ, ਜੋ ਉਸਨੇ ਲਿਖਿਆ ਕਿ ਰਾਜਾ ਭੇਜਿਆ ਜਾਵੇਗਾ, ਕਿ ਉਸਦਾ ਨਾਮ ਯਹੋਵਾਹ ਤਸਿਦਕੀਨੁ ਸਦਿਆ ਜਾਵੇਗਾ।

ਯਿਰ੍ਮਿਯਾਹ ਨੇ ਭਵਿਖਬਾਣੀ ਕੀਤੀ ਕਿ ਪ੍ਰਮੇਸ਼ਰ ਇਸਰਾਇਲ ਦੇ ਵਿਚ ਇੱਕ ਧਰਮੀ ਰਾਜਾ ਭੇਜੇਗਾ। ਜੋ ਪ੍ਪੋਰੇ ਨਿਆਂ ਅਤੇ ਧਰਮ ਦੇ ਨਾਲ ਰਾਜ ਕਰੇਗਾ। ਅਸਲ ਵਿਚ ਉਸਦਾ ਨਾਮ ਯਹੋਵਾਹ ਤਸਿਦਕੀਨੁ  ਬੁਲਾਇਆ ਜਾਵੇਗਾ।  ਜਾਂ ਫਿਰ “ਪ੍ਰਭੂ ਸਾਡੀ ਧਾਰਮਿਕਤਾ” ਹੈ। ਉਸ ਭਵਿਖਬਾਣੀ ਸਾਡੇ ਅਦੁਭਤ ਮੁਕਤੀਦਾਤਾ ਦੁਆਰਾ ਪੂਰੀ ਹੋਈ। ਉਹ ਹੀਇਕਾਲਾ ਵਿਅਕਤੀ ਇਸ ਦੁਨੀਆ ਦੇ ਵਿਚ ਹੋਇਆ ਹੋ ਜੋ ਕਿ ਬਿਨ੍ਹਾਂ ਕਿਸੇ ਪਾਪ ਦੇ ਕੁੱਬ ਦੇ ਇਸ ਧਰਤੀ ਤੇ ਚੱਲਿਆ ਹੈ।  ਉਹ ਪੂਰੀ ਤਰਾਂ ਧਰਮੀ ਰਾਜਾ ਹੈ।

ਪਰ ਯਿਸ਼ੂ ਬਾਰੇ ਕੁਝ ਹੋਰ ਵੀ ਬਹੁਤ ਅਨੋਖਾ ਹੈ। ਉਹ ਸਾਡੀ ਧਾਰਮਿਕਤਾ ਬਣ ਗਿਆ ਹੈ ਕਿਉਂਕਿ ਉਹ ਸਲੀਬ ਤੇ ਮਰਿਆ ਹੈ, ਕਿਉਂਕਿ ਉਹ ਮੌਤ ਤੱਕ ਧਾਰਮਿਕਤਾ ਨਾਲ ਚਲਦਾ ਰਿਹਾ। ਇਮਾਨਦਾਰੀ ਨਾਲ ਕਹਾਂ , ਮੇਰੀ ਧਾਰਮਿਕਤਾ ਮੇਰੀ ਭਲਿਆਈ ਅਤੇ ਮੇਰੇ “ਧਰਮ” ਦਾ ਨਤੀਜਾ ਨਹੀ ਹੈ। ਜਦ ਮੈਂ ਪ੍ਰਮੇਸ਼ਰ ਦੇ ਕੋਲ ਆਉਂਦਾ ਹਾਂ, ਤਾਂ ਮੈਂ ਇਸ ਅਧਾਰ ਤੇ ਉਸ ਕੋਲ ਆਉਂਦਾ ਹਾਂ ਕਿ ਉਹ ਯਹੋਵਾਹ ਤਸਿਦਕੀਨੁ ਹੈ। ਮੈਂ ਉਸ ਕੋਲ ਮਸੀਹ ਦੀ ਧਾਰਮਿਕਤਾ ਦੀ ਵਜ੍ਹਾ ਨਾਲ ਆਉਂਦਾ ਹਾਂ। ਉਹ ਮੇਰਾ ਧਰਮ ਹੈ।

ਹਲੇਲੁਯਾਹ! ਮੇਰੀ ਧਾਰਮਿਕਤਾ “ਫਟੇ ਪੁਰਾਣੇ” ਕਪੜਿਆ ਦੀ ਤਰਾਂ ਹੈ। ਇਹ ਵਚਨ ਕਹਿੰਦਾ ਹੈ। ਪਰ ਮੈਂ ਪ੍ਰਮੇਸ਼ਰ ਨੂੰ ਜਾਣ ਸਕਦਾ ਹਾਂ ਅਤੇ ਉਸ ਨੂੰ ਪਿਆਰ ਕਰ ਸਕਦਾ ਹਾਂ ਕਿਉਂਕਿ ਉਸਦਾ ਨਾਮ “ਯਹੋਵਾਹ ਤਸਿਦਕੀਨੁ” ਹੈ ਜਿਸਦਾ ਅਰਥ ਹੈ ਪ੍ਰਮੇਸ਼ਰ ਸਾਡੀ ਧਾਰਮਿਕਤਾ। ਅੱਜ ਉਸਦੇ ਸਾਹਮਣੇ ਝੁਕੋ, ਅਤੇ ਯਿਸ਼ੂ ਦਾ ਧਨਵਾਦ ਕਰੋ। ਉਹੀ ਇਕੱਲਾ ਕਾਰਨ ਹੈ ਕਿ ਤੁਸੀਂ ਉਸ ਬਿਲਕੁਲ ਪਵਿੱਤਰ ਪ੍ਰਮੇਸ਼ਰ ਦੀ ਹਜੂਰੀ ਵਿਚ ਜਾ ਸਕਦਾ ਹਾਂ। ਉਹ ਸਾਡੀ ਧਾਰਮਿਕਤਾ ਹੈ।

ਲੂਕਾ 11:32-44

32 “ਨਿਆਂ ਦੇ ਦਿਨ ਨੀਨਵਾਹ ਦੇ ਲੋਕ ਖੜ੍ਹੇ ਹੋਣਗੇ ਅਤੇ ਇਸ ਪੀੜ੍ਹੀ ਦੇ ਲੋਕਾਂ ਦੇ ਖਿਲਾਫ਼ ਬੋਲਣਗੇ। ਕਿਉਂ? ਕਿਉਂਕਿ ਜਦੋਂ ਉਨ੍ਹਾਂ ਨੇ ਯੂਨਾਹ ਦੇ ਪ੍ਰਚਾਰ ਸੁਣੇ ਤਾਂ ਉਨ੍ਹਾਂ ਨੇ ਆਪਣੇ ਹਿਰਦੇ ਬਦਲ ਲਏ ਸਨ। ਅਤੇ ਹੁਣ ਵੇਖੋ ਯੂਨਾਹ ਨਾਲੋਂ ਵੀ ਵੱਧੇਰੇ ਮਹਾਨ ਕੋਈ ਇੱਥੇ ਹੈ।ਦੁਨੀਆਂ ਲਈ ਰੌਸ਼ਨੀ ਬਣੋ

33 “ਕੋਈ ਵੀ ਦੀਵਾ ਜਗਾਕੇ ਉਸ ਨੂੰ ਛੁਪਾਉਂਦਾ ਨਹੀਂ ਜਾਂ ਭਾਂਡੇ ਥੱਲੇ ਨਹੀਂ ਰੱਖਦਾ, ਸਗੋਂ ਇਸ ਨੂੰ ਸ਼ਮਾਦਾਨ ਉੱਤੇ ਰੱਖਦਾ ਹੈ ਤਾਂ ਕਿ ਇਹ ਆਉਣ ਵਾਲੇ ਲੋਕਾਂ ਦੇ ਰਾਹ ਨੂੰ ਰੌਸ਼ਨ ਕਰੇ। 34 ਤੇਰੀ ਅੱਖ ਤੇਰੇ ਸਰੀਰ ਦਾ ਚਾਨਣ ਹੈ, ਇਸ ਲਈ ਜੇਕਰ ਤੇਰੀਆਂ ਅੱਖਾਂ ਚੰਗੀਆਂ ਹਨ, ਤਾਂ ਤੇਰਾ ਸਾਰਾ ਸਰੀਰ ਵੀ ਚਾਨਣ ਨਾਲ ਭਰਪੂਰ ਹੈ। ਪਰ ਜੇਕਰ ਤੇਰੀਂ ਅੱਖਾਂ ਵਿੱਚ ਖੋਟ ਹੈ ਤਾਂ ਤੇਰਾ ਸਰੀਰ ਵੀ ਹਨੇਰੇ ਨਾਲ ਭਰਪੂਰ ਹੈ। 35 ਇਸ ਲਈ ਸਾਵੱਧਾਨ ਰਹਿਣਾ, ਕਿਤੇ ਤੁਹਾਡੇ ਅੰਦਰ ਦਾ ਚਾਨਣ ਹਨੇਰਾ ਨਾ ਹੋ ਜਾਵੇ। 36 ਜੇਕਰ ਤੁਹਾਡਾ ਸਾਰਾ ਸਰੀਰ ਰੌਸ਼ਨੀ ਨਾਲ ਭਰਪੂਰ ਹੈ ਅਤੇ ਜੇ ਇਸਦਾ ਕੋਈ ਵੀ ਅੰਗ ਹਨੇਰੇ ਵਿੱਚ ਨਹੀਂ ਹੈ, ਫ਼ੇਰ ਸਾਰਾ ਸਰੀਰ ਰੌਸ਼ਨੀ ਨਾਲ ਭਰਪੂਰ ਹੋਵੇਗਾ, ਜਿਵੇਂ ਕਿ ਇੱਕ ਦੀਪਕ ਦੀ ਰੌਸ਼ਨੀ ਸਭ ਉੱਤੇ ਚਮਕਦੀ ਹੈ।”ਯਿਸੂ ਵੱਲੋਂ ਫ਼ਰੀਸੀਆਂ ਦੀ ਨਿੰਦਿਆ37 ਜਦੋਂ ਯਿਸੂ ਗੱਲ ਕਰ ਹਟਿਆ, ਇੱਕ ਫ਼ਰੀਸੀ ਨੇ ਉਸ ਨੂੰ ਆਪਣੇ ਨਾਲ ਭੋਜਨ ਕਰਨ ਲਈ ਬੇਨਤੀ ਕੀਤੀ। ਤਾਂ ਯਿਸੂ ਮੇਜ ਤੇ ਬੈਠ ਗਿਆ। 38 ਪਰ ਫ਼ਰੀਸੀ ਹੈਰਾਨ ਸੀ ਜਦੋਂ ਉਸ ਨੇ ਵੇਖਿਆ ਕਿ ਯਿਸੂ ਨੇ ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ ਸਨ। 39 ਪਰ ਪ੍ਰਭੂ ਨੇ ਉਸ ਨੂੰ ਕਿਹਾ, “ਤੁਸੀਂ ਫ਼ਰੀਸੀ ਆਪਣੇ ਪਿਆਲੇ ਅਤੇ ਥਾਲੀਆਂ ਬਾਹਰੋਂ ਹੀ ਸਾਫ਼ ਕਰਦੇ ਹੋ ਪਰ ਤੁਹਾਡਾ ਅੰਦਰ ਲਾਲਚ ਅਤੇ ਬਦੀ ਨਾਲ ਭਰਪੂਰ ਹੈ। 40 ਹੇ ਮੂਰੱਖੋ! ਕੀ ਜਿਸਨੇ ਬਾਹਰ ਨੂੰ ਬਣਾਇਆ, ਉਸ ਨੇ ਹੀ, ਅੰਦਰ ਨੂੰ ਨਹੀਂ ਬਣਾਇਆ? 41 ਇਸ ਲਈ ਜੋ ਕੁਝ ਵੀ ਅੰਦਰ ਹੈ, ਉਹ ਲੋੜਵੰਦ ਨੂੰ ਦਿਉ। ਫ਼ੇਰ ਤੁਹਾਡੇ ਲਈ ਸਭ ਕੁਝ ਸ਼ੁੱਧ ਹੋ ਜਾਵੇਗਾ।42 “ਫ਼ਰੀਸੀਓ ਤੁਹਾਡੇ ਤੇ ਲਾਹਨਤ ਹੈ ਕਿਉਂਕਿ ਤੁਸੀਂ ਆਪਣੇ ਪੁਦੀਨੇ, ਹਰਮਲ ਪਤੇ ਅਤੇ ਤੁਹਾਡੇ ਬਾਗ ਵਿੱਚ ਉੱਗੇ ਹੋਰ ਸਾਰੇ ਪੌਦਿਆਂ ਦਾ ਦਸਵੰਧ ਤਾਂ ਦਿੰਦੇ ਹੋ, ਪਰ ਤੁਸੀਂ ਨਿਆਂ ਅਤੇ ਪਰਮੇਸ਼ੁਰ ਦੇ ਪਿਆਰ ਨੂੰ ਟਾਲ ਦਿੰਦੇ ਹੋ। ਪਰ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਉਹ ਵੀ ਕਰਦੇ ਅਤੇ ਇਨ੍ਹਾਂ ਨੂੰ ਵੀ ਨਾ ਛੱਡਦੇ।43 “ਫ਼ਰੀਸੀਓ ਤੁਹਾਡੇ ਉੱਤੇ ਲਾਹਨਤ, ਕਿਉਂਕਿ ਤੁਸੀਂ ਪ੍ਰਾਰਥਨਾ ਸਥਾਨਾਂ ਵਿੱਚ ਮਹੱਤਵਪੂਰਣ ਜਗ੍ਹਾਵਾਂ ਅਤੇ ਬਜਾਰਾਂ ਵਿੱਚ ਸ਼ੁਭਕਾਮਨਾਵਾਂ ਚਾਹੁੰਦੇ ਹੋ। 44 ਤੁਹਾਡੇ ਉੱਤੇ ਲਾਹਨਤ, ਕਿਉਂਕਿ ਤੁਸੀਂ ਉਨ੍ਹਾਂ ਲੁਕੀਆਂ ਕਬਰਾਂ ਵਰਗੇ ਹੋ ਜਿਨ੍ਹਾਂ ਉੱਤੇ ਲੋਕੀ ਅਨਭੋਲ ਚੱਲਦੇ ਹਨ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ