Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪਹਿਲੋਠਾ

ਉਹ ਦੇਹੀ ਅਰਥਾਤ ਕਲੀਸਿਯਾ ਦਾ ਸਿਰ ਹੈ। , ਉਹੋ ਆਦਿ ਹੈ, ਅਤੇ ਉਹੀ ਮੁਰਦਿਆਂ  ਵਿਚੋਂ ਪਹਿਲੋਠਾ ਹੈ। ਭਾਈ ਉਹ ਸਭ ਗੱਲਾਂ ਵਿਚ ਪ੍ਰਧਾਨ ਹੋਵੇ। (ਕੁਲ ੧;੧੮ ਪੁਰਾਣਾ ਸੰਸਕਰਣ)

ਕਯੀ ਸਾਲ ਪਹਿਲਾਂ ਮੈਂ ਜਿਹੜੇ ਚਰਚ ਵਿਚ ਪਾਸਟਰ ਸੀ, ਉਸ ਵਿਚ ਮੈਂ ਉਤਪਤ ਦੀ ਪੁਸਤਕ ਵਿਚੋਂ ਐਤਵਾਰ ਦੀ ਸਵੇਰ ਦੇ ਸਮੇਂ ਸਿਖਿਆ ਦਿੱਤੀ। ਅਤੇ ਉਸੇ ਹੀਸਮੇਂ ਮੈਂ ਐਤਵਾਰ ਦੀ ਸ਼ਾਮ ਨੂੰ ਪ੍ਰਕਾਸ਼ ਦੀ ਪੋਥੀ ਦੇ ਵਿਚੋਂ ਪ੍ਰਚਾਰ ਕਰਿਆ ਕਰਦਾ ਸੀ। ਜਦ ਮੈਂ ਵਚਨ ਨੂੰ ਪੜਦਾ ਸੀ ਤਾਂ ਇੱਕ ਗੱਲ ਮੇਰੇ ਮਨ ਵਿਚ ਦੀ ਨਿਕਲਦੀ ਸੀ ਜੋ ਕਿ ਦੋਵੇਂ ਬਾਈਬਲ ਦੇ ਸ਼ੁਰੂ ਦੇ ਵਿਚ ਅਤੇ ਬਾਈਬਲ ਦੇ ਅਖੀਰ ਦੇ ਵਿਚ ਸੀ। ਪ੍ਰਮੇਸ਼ਰ ਦਾ ਮਕਸਦ ਕਦੇ ਨਹੀ ਬਦਲਿਆ ਹੈ। ਸ਼ੁਰੂ ਵਿਚ ਪ੍ਰਮੇਸ਼ਰ ਦੀ ਇਹ ਚਾਹਤ ਸੀ ਕਿ ਪੂਰੀ ਦੁਨੀਆਂ ਦੇ ਲੋਕ ਉਸ ਨੂੰ ਜਾਣਨ ਅਤੇ ਉਸ ਨੂੰ ਪਿਆਰ ਕਰਨ। ਮਨੁਖੀ ਇਤਹਾਸ ਦੇ ਅੰਤ ਵਿਚ ਅਸੀਂ ਵੇਖਦੇ ਹਾਂ ਕਿ ਧਰਤੀ ਦੇ ਹਰ ਇੱਕ ਕੋਨੇ ਤੋਂ ਲੋਕ ਜੋ ਕਿ ਹਰ ਇੱਕ ਜੁਬਾਨ ਬੋਲਣ ਵਾਲੇ ਹਨ, ਹਰ ਇੱਕ ਜਾਤੀ ਅਤੇ ਕਬੀਲੇ ਦੇ ਹਨ ਉਹ ਪ੍ਰਮੇਸ਼ਰ ਦੇ ਸਿੰਘਾਸਣ ਦੇ ਦੁਆਲੇ ਇੱਕਠੇ ਹਨ। ਅਤੇ ਉਸਦੀ ਅਰਾਧਨਾ ਕਰ ਰਹੇ ਹਨ। ਉਸਦਾ ਮਕਸਦ ਪੂਰਾ ਹੋਇਆ ਹੈ। ਪਰ ਔਖੀ ਗੱਲ ਇਹ ਸੀ ਕਿ ਇਹ ਮਕਸਦ ਕਿਵੇਂ ਪੂਰਾ ਹੋਇਆ।

ਪ੍ਰਮੇਸ਼ਰ ਸਾਡੇ ਪਾਪਾਂ ਦੀ ਵਜ੍ਹਾ ਨਾਲ ਪੂਰੀ ਮਨੁਖ ਜਾਤੀ ਦਾ ਨਾਸ ਕਰ ਸਕਦਾ ਸੀ। ਪਰ ਉਸ ਨੇ ਇਵੇਂ ਨਹੀ ਕੀਤਾ। ਉਹ ਸਾਨੂੰ ਪਿਆਰ ਕਰਦਾ ਹੈ। ਅਤੇ ਵੇਖੋ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਉਸ ਸਾਨੂੰ ਇਨ੍ਹਾਂ ਪਿਆਰ ਰਕਦਾ ਹੈ ਕਿ ਉਹ ਆਪਣੇ ਆਪ ਨੂੰ ਸਾਡੇ ਨਾਲ ਪਹਿਚਾਣਦਾ ਹੈ। ਉਹ ਮਨੁਖੀ ਦੇਹ ਧਾਰਨ ਕਰ ਕੇ ਇਸ ਦੁਨੀਆਂ ਦੇ ਵਿਚ ਆਇਆ ਅਤੇ ਸਾਡੇ ਵਿਚ ਉਹ ਰਿਹਾ। ਉਸ ਨੇ ਇਸ ਤਰੀਕੇ ਨਾਲ ਜੀ ਕੇ ਵਿਖਾਇਆ  ਜਿਵੇਂ ਕਿਸੇ ਨੇ ਨਹੀ ਵਿਖਾਇਆ ਹੈ। ਉਸ ਨੇ ਇਵੇਂ ਪਿਆਰ ਕੀਤਾ ਜਿਵੇਂ ਕਿਸੇ ਵੀ ਮਨੁਖ ਨੇ ਨਹੀ ਕੀਤਾ। ਉਹ ਪਰਮੇਸਰ ਸੀ ਜੋ ਮਨੁਖ ਬਣ ਗਿਆ। ਉਹ ਕੁਆਰੀ ਔਰਤ ਦੇ ਦੁਆਰਾ ਪਵਿੱਤਰ ਆਤਮਾ ਦੇ ਦੁਆਰਾ ਪੈਦਾ ਹੋਇਆ। ਉਹ ਸਾਡੇ ਲਈ ਇਸ ਸੰਸਾਰ ਦੇ ਵਿਚ ਨਮੂਨਾ ਬਣ ਗਿਆ। ਉਹ ਮੌਤ ਦੇ ਉੱਪਰ ਸਾਡੇ ਲਈ ਮੁਕਤੀ ਬਣ ਗਿਆ। ਅਤੇ ਉਸ ਨੂੰ ਇੱਕ ਨਾਮ ਦਿੱਤਾ ਗਿਆ ਜੋ ਕਿ ਉਸ ਦੇ ਬਹੁਤ ਸਾਰੇ ਨਾਮਾਂ ਵਿਚੋਂ ਇੱਕ ਸੀ ਅਤੇ ਉਹ ਸੀ, ਪਹਿਲੋਠਾ।

ਬਾਈਬਲ ਯਿਸ਼ੂ ਨੂੰ ਪਹਿਲੋਠਾ ਬਹੁਤ ਸਾਰੀਆਂ ਥਾਵਾਂ ਤੇ ਕਹਿੰਦੀ ਹੈ। ਬਾਈਬਲ ਦਸਦੀ ਹੈ ਕਿ ਉਹ ਮੁਰਦਿਆਂ ਵਿਚੋਂ ਜੀ ਉਠਣ ਵਾਲਾ ਪਹਿਲੋਠਾ ਹੈ। ਉਹ ਸ੍ਰਿਸਟੀ ਦੇ ਵਿਚ ਪਹਿਲੋਠਾ ਹੈ। ਅਤੇ ਉਹ ਬਹੁਤ ਸਾਰੇ ਭਰਾਵਾਂ ਦੇ ਵਿਚ ਵੀ ਪਹਿਲੋਠਾ ਹੈ। ਇਥੇ ਇਹ ਜੋ ਸ਼ਬਦ ਹੈ ਪਹਿਲੋਠਾ ਇਸਦਾ ਅਰਥ ਇਹ ਨਹੀ ਹੈ ਕਿ ਉਹ ਸ੍ਰਿਸ਼ਟੀ ਦੇ ਵਿਚ ਸਭ ਤੋਂ ਪਹਿਲਾ ਹੈ। ਯਿਸ਼ੂ ਪ੍ਰਮੇਸ਼ਰ ਹੈ ਜੋ ਕਿ ਮਨੁਖ ਬਣ ਗਿਆ, ਇਸ ਲਈ ਕਿ ਉਹ ਜੋ ਹੈ। ਉਹ ਸਾਰੀ ਸ੍ਰਿਸ਼ਟੀ ਦੇ ਉੱਪਰ ਹੈ। ਉਹ ਕਲੀਸਿਯਾ ਦੇ ਉੱਪਰ ਹੈ ਅਤੇ ਉਹ ਸਦੀਪਕ ਕਾਲ ਦੇ ਵਿਚ ਵੀ ਸਭ ਤੋਂ ਉੱਪਰ ਹੈ।

ਅਸਲ ਵਿਚ ਕੁਲ੍ਸੀਆਂ ਦੀ ਪੁਸਤਕ ਵਿਚ ਲਿਖਿਆ ਹੈ, ਉਹ ਦੇਹੀ ਅਰਥਾਤ ਕਲੀਸਿਯਾ ਦਾ ਸਿਰ ਹੈ। , ਉਹੋ ਆਦਿ ਹੈ, ਅਤੇ ਉਹੀ ਮੁਰਦਿਆਂ  ਵਿਚੋਂ ਪਹਿਲੋਠਾ ਹੈ। ਭਾਈ ਉਹ ਸਭ ਗੱਲਾਂ ਵਿਚ ਪ੍ਰਧਾਨ ਹੋਵੇ। (ਕੁਲ ੧;੧੮ ਪੁਰਾਣਾ ਸੰਸਕਰਣ) ਦੋਆਇਤਾਂ ਪਹਿਲਾਂ ਲਿਖਿਆ ਹੈ ਕਿ ਯਿਸ਼ੂ ਸ੍ਰਿਸ਼ਟੀ ਕਰਨ ਵਾਲਾ ਹੈ। “ਕਿਉਂਕਿ ਧਰਤੀ ਉਤਲੀਆਂ ਸਭ ਵਸਤਾਂ ਉਸੇ ਦੇ ਦੁਆਰਾ ਉਤਪਨ ਹੋਈਆ। ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿਘਾਸਣ, ਕੀ ਰਿਆਸਤਾਂ, ਕੀ ਹਕੂਮਤਾਂ ਸਭ ਕੁਝ ਉਸੇ ਦੇ ਦੁਆਰਾ ਉਤਪਨ ਹੋਇਆ, ਉਹ ਸਭ ਤੋਂ ਪਹਿਲਾਂ ਅਤੇ ਸਭੋ ਕੁਝ ਉਸੇ ਵਿਚ  ਕਾਇਮ ਰਹਿੰਦਾ ਹੈ” (ਕੁਲ ੧:੧੬,੧੭)

ਹਾਲੇਲੁਯਾਹ! ਕਿਹੋ ਜਿਹਾ ਮੁਕਤੀਦਾਤਾ! ਜਦ ਅਸੀਂ ਯਿਸ਼ੂ ਦੇ ਅੱਗੇ ਝੁਕਦੇ ਹਾਂ, ਤਾਨਾ ਸੀ ਪ੍ਰਮੇਸ਼ਰ ਦੀ ਉਸ ਅਨੋਖੀ ਯੋਜਨਾ ਵਿਚ  ਸ਼ਾਮਿਲ ਹੋ ਜਾਂਦੇ ਹਾਂ ਜੋ ਸ਼ੁਰੂ ਤੋਂ ਸੀ। ਜਦ ਅਸੀਂ ਉਸ ਨੂੰ ਆਪਣੇ ਜੀਵਨ ਵਿਚ ਸ਼ਿਰੋਮਣੀ ਬਣਾ ਦਿੰਦੇ ਹਾਂ ਤਾਂ ਅਸੀਂ ਉਸਦੀ ਸਦੀਪਕ ਯੋਜਨਾ ਨੂੰ ਪੂਰਾ  ਕਰਦੇ ਹਾਂ। ਅਸੀਂ ਮੰਜਿਲ ਵਾਲੇ ਲੋਕ ਹਾਂ। ਅਸੀਂ ਸਦੀਪਕ ਮਕਸਦ ਵਾਲੇ ਲੋਕ ਹਾਂ। ਉਸਦਾ ਨਾਮ ਪਹਿਲੋਠਾ ਹੈ। ਜਦ ਅਸੀਂ ਇਹ ਸਮਝ ਜਾਂਦੇ ਹਾਂ ਕਿ ਇਸਦਾ ਕੀ ਅਰਥ ਹੈ ਤਾਂ ਅਸੀਂ ਆਪਣੇ ਜੀਵਨ ਦੀ ਯੋਜਨਾ ਨੂੰ ਜਾਣ ਲੈਂਦੇ ਹਾਂ।

ਕੁਲੁੱਸੀਆਂ ਨੂੰ 1:15-20

15 ਕੋਈ ਵੀ ਇਨਸਾਨ ਪਰਮੇਸ਼ੁਰ ਦਾ ਦੀਦਾਰ ਨਹੀਂ ਕਰ ਸੱਕਦਾ। ਪਰ ਯਿਸੂ ਬਿਲਕੁਲ ਪਰਮੇਸ਼ੁਰ ਵਰਗਾ ਹੈ। ਯਿਸੂ ਉਨ੍ਹਾਂ ਸਾਰੀਆਂ ਚੀਜ਼ਾਂ ਦਾn ਹਾਕਮ ਹੈ ਜੋ ਸਾਜੀਆਂ ਗਈਆਂ ਹਨ।16 ਸਵਰਗ ਵਿੱਚ ਜਾਂ ਧਰਤੀ ਉਤਲੀਆਂ ਚੀਜ਼ਾਂ,  ਪ੍ਰਤੱਖ ਚੀਜ਼ਾਂ ਜਾਂ ਅਪ੍ਰਤੱਖ ਚੀਜ਼ਾਂ, ਸਿੰਘਾਸਨ ਅਤੇ ਅਧਿਕਾਰ,

ਹਾਕਮ ਅਤੇ ਸ਼ਕਤੀਆਂ ਸਾਰੀਆਂ ਚੀਜ਼ਾਂ ਉਸੇ ਰਾਹੀਂਅਤੇ ਉਸੇ ਲਈ ਸਾਜੀਆਂ ਗਈਆਂ ਹਨ।17 ਕੋਈ ਵੀ ਚੀਜ਼ ਸਾਜੇ ਜਾਣ ਤੋਂ ਪਹਿਲਾਂ ਮਸੀਹ ਇੱਥੇ ਮੌਜੂਦ ਸੀ। ਅਤੇ ਉਸ ਦੇ ਕਾਰਣ ਸਾਰੀਆਂ ਚੀਜ਼ਾਂ ਦੀ ਹੋਂਦ ਹੈ।18 ਮਸੀਹ ਸਰੀਰ ਦਾ ਮੁਖੀ ਹੈ। ਜੋ ਕਿ ਕਲੀਸਿਯਾ ਹੈ।ਸਭ ਚੀਜ਼ਾਂ ਉਸ ਵੱਲੋਂ ਆਉਂਦੀਆਂ ਹਨ। ਅਤੇ ਉਹੀ ਪਹਿਲਾਂ ਹੈ ਜੋ ਕਿ ਮੁਰਦੇ ਤੋਂ ਜਿਵਾਲਿਆ ਗਿਆ ਸੀ,ਇਸ ਲਈ ਸਾਰੀਆਂ ਚੀਜ਼ਾਂ ਵਿੱਚੋਂ ਮਸੀਹ ਸਭ ਤੋਂ ਮੱਹਤਵਪੂਰਣ ਹੈ।

19 ਮਸੀਹ ਵਿੱਚ ਪੂਰੀ ਤਰ੍ਹਾਂ ਰਹਿਣ ਵਿੱਚ ਪਰਮੇਸ਼ੁਰ ਦੀ ਖੁਸ਼ੀ ਸੀ।20     ਮਸੀਹ ਰਾਹੀ ਪਰਮੇਸ਼ੁਰ ਸਾਰੀਆਂ ਚੀਜ਼ਾਂ, ਧਰਤੀ ਉੱਤੇ ਦੀਆਂ ਅਤੇ ਸਵਰਗ ਵਿੱਚ ਦੀਆਂ ਚੀਜ਼ਾਂ,ਫ਼ੇਰ ਆਪਣੇ ਵੱਲ ਵਾਪਸ ਲਿਆਉਣੀਆਂ ਚਾਹੁੰਦਾ ਸੀ।ਪਰਮੇਸ਼ੁਰ ਨੇ ਸ਼ਾਂਤੀ ਬਨਾਉਣ ਦੁਆਰਾ ਮਸੀਹ ਦੇ ਲਹੂ ਰਾਹੀਂ, ਜੋ ਸਲੀਬ ਉੱਤੇ ਡੁਲ੍ਹਿਆ ਸੀ, ਸਾਰੀਆਂ ਚੀਜ਼ਾਂ ਦਾ ਮੇਲ ਮਿਲਾਪ ਕਰਾ ਦਿੱਤਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ