Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਮਸੀਹਾ

“ਅੱਜ ਦਾਉਦ ਦੇ ਸ਼ਹਿਰ ਵਿਚ ਤੁਆਹਦੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ। ਉਹ ਮਸੀਹ ਪ੍ਰਭੁ ਹੈ।” (ਲੁਕਾ ੨:੧੧)

ਇਹ ਮਨੁਖਤਾ ਦੇ ਇਤਹਾਸ ਦੇ ਵਿਚ ਇੱਕ ਅਸਧਾਰਣ ਘੜੀ ਹੋਵੇਗੀ- ਇੱਕ ਤਰਖਾਣ ਦਾ ਪੁੱਤਰ ਜਰ੍ੜਨ ਨਦੀ ਦੇ ਵਿਚ। ਇੱਕ ਜੰਗਲੀ ਜਿਹੇ ਨਜਰ ਆ ਰਹੇ “ਨਬੀ” ਨੇ ਨਾਸਰਤ ਦੇ ਇੱਕ ਜਾਵਾਂ ਨੂੰ ਬਪਤਿਸਮਾ ਦਿੱਤਾ ਅਤੇ ਇੱਕ ਅਲੋਕਿਕ ਨਜਾਰਾ ਉਥੇ ਹੋਇਆ। ਜਿਉਂਦੇ ਪ੍ਰਮੇਸ਼ਰ ਦਾ ਆਤਮਾ ਕਬੂਤਰ ਦੇ ਰੂਪ ਵਿਚ ਇੱਕ ਜਿਸ ਨੂੰ ਯੀਸ਼ੁ ਕਹਿੰਦੇ ਸਨ, ਉਸ ਉੱਪਰ ਉੱਤਰਿਆ।  ਫਿਰ ਪਿਤਾ, ਜਿਸ ਨੇ ਬ੍ਰਹਿਮੰਡ ਨੂੰ ਬਣਾਇਆ ਬੋਲਿਆ, “ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਵਿਚ ਮੈਂ ਬਹੁਤ ਖੁਸ਼ ਹਾਂ।”

ਇਹ ਘੜੀ ਦੋ ਗੱਲਾਂ ਦੀ ਵਜ੍ਹਾ ਨਾਲ ਵਚਿੱਤਰ ਸੀ। ਪਹਿਲੀ, ਪ੍ਰਮੇਸ਼ਰ ਨੇ ਆਪਣੀ ਸੰਪੂਰਨਤਾਈ ਨੂੰ ਪ੍ਰਗਟ ਕੀਤਾ- ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ। ਤ੍ਰਿਏਕ ਪ੍ਰਮੇਸ਼ਰ ਦਾ ਹਰ ਇੱਕ ਹਿੱਸਾ ਉਥੇ ਉਸ ਵੇਲੇ ਵੇਖਿਆ ਗਿਆ। ਅਤੇ ਕਿਉਂ ਉਸ ਵੇਲੇ ਇਹ ਪ੍ਰਕਾਸ਼ ਦਿੱਤਾ ਗਿਆ? ਕਿਉਂਕਿ ਇਹ ਉਹ ਘੜੀ ਸੀ ਜਿਸਦੀ ਪੂਰੀ ਸ੍ਰਿਸ਼ਟੀ ਇੰਤਜਾਰ ਕਰ ਰਹੀ ਸੀ। ਇਹ ਮਸੀਹਾ ਦਾ ਸਮਾਂ ਸੀ, ਮਸੀਹਾ ਨੇ ਪ੍ਰਗਟ ਹੋਣਾ ਸੀ। ਇਸ ਦਿਨ ਤੋਂ ਪਹਿਲਾਂ ਅਸੀਂ ਯੀਸ਼ੁ ਦੇ ਜੀਵਨ ਵਿਚ, ਅਸੀਂ ਉਸਦੀ ਸੇਵਕੀ ਦਾ ਕੋਈ ਵੀ ਰਿਕਾਰਡ ਨਹੀ ਵੇਖਦੇ ਹਾਂ। ਪਰ ਇਸ ਅਭਿਸ਼ੇਕ ਤੋਂ ਬਾਅਦ ਯੀਸ਼ੁ ਨੇ ਆਪਣੀ ਸੇਵਾ ਨੂੰ ਚਿਨ੍ਹਾਂ, ਚਮਤਕਾਰਾਂ, ਅਤੇ ਅਦੁਭ੍ਤ ਕੰਮਾਂ ਨਾਲ ਸ਼ੁਰੂ ਕੀਤਾ।

ਸ਼ੁਰੂ ਤੋਂ ਹੀ ਇੱਕ ਨਾਮ ਜੋ ਕਿ ਯੀਸ਼ੁ ਨੂੰ ਦਿੱਤਾ ਗਿਆ ਸੀ, ਉਹ ਸੀ, “ਮਸੀਹ।” ਇਹ ਯੂਨਾਨੀ ਭਾਸ਼ਾ ਦਾ ਸ਼ਬਦ ਸੀ ਜੋ ਕਿ “ਮਸੀਹਾ” ਵਾਸਤੇ ਵਰਤਿਆ ਜਾਂਦਾ ਹੈ, ਜਿਸਦਾ ਅਰਥ ਹੈ, ਅਭਿਸ਼ੇਕ ਪਾਇਆ ਹੋਇਆ। “ਮਸੀਹਾ” ਸੰਸਾਰ ਦਾ ਮੁਕਤੀਦਾਤਾ ਸੀ। ਤਿੰਨ ਤਰਾਂ ਦੇ ਲੋਕ ਸਨ ਜਿਨ੍ਹਾਂ ਦਾ ਅਭਿਸ਼ੇਕ ਕੀਤਾ ਜਾਂਦਾ ਸੀ, ਜਦ ਉਹ ਸਮਾਜ਼ ਦੇ ਵਿਚ ਕੋਈ ਦਫਤਰੀ ਜਗ੍ਹਾ ਲੈਂਦੇ ਸਨ- ਨਬੀ, ਰਾਜੇ ਅਤੇ ਯਾਜਕ। ਉਨ੍ਹਾਂ ਦੇ ਸਿਰ ਉੱਪਰ ਦੀ ਤੇਲ ਨੂੰ ਪਾਇਆ ਜਾਦਾ ਸੀ ਜੋ ਕਿ ਪਵਿਤ੍ਰੀਕਰਨ ਨੂੰ ਵਿਖਾਉਂਦਾ ਹੈ। ਉਨ੍ਹਾਂ ਨੂੰ ਇੱਕ ਖਾਸ ਕੰਮ ਵਾਸਤੇ ਅਲੱਗ ਕੀਤਾ ਜਾਂਦਾ ਸੀ ਜੋ ਕਿ ਪ੍ਰਮੇਸ਼ਰ ਨੇ ਉਨ੍ਹਾਂ ਲਈ ਚੁਣਿਆ ਹੁੰਦਾ ਸੀ। ਤੇਲ ਪਵਿੱਤਰ ਆਤਮਾ ਦੇ ਵਰਦਾਨਾਂ ਨੂੰ ਵਿਖਾਉਂਦਾ ਸੀ ਜੋ ਕਿ ਉਨ੍ਹਾਂ ਨੂੰ ਉਹ ਕੰਮ ਕਰਨ ਦੀ ਯੋਗਤਾ ਦਿੰਦਾ ਸੀ।

ਇੱਕ ਨਬੀ ਨੂੰ ਬੁਧ ਦੀ ਲੋੜ ਹੁੰਦੀ ਸੀ, ਕਿਉਂਕਿ ਕੋਈ ਵੀ ਵਿਅਕਤੀ ਪਵਿੱਤਰ ਆਤਮਾ ਦੀ ਪ੍ਰੇਰਨਾ ਤੋਂ ਬਿਨ੍ਹਾਂ ਭਵਿਖ ਦੇ ਬਾਰੇ ਨਹੀ ਸੀ ਦਸ ਸਕਦਾ। ਇਸ ਲਈ ਇੱਕ ਨਬੀ ਦਾ ਅਭਿਸ਼ੇਕ ਕੀਤਾ ਜਾਂਦਾ ਸੀ ਜੋ ਕਿ ਬੁਧ ਅਤੇ ਗਿਆਣ ਦੇ ਆਤਮਾ ਦੇ ਦੁਆਰਾ ਇਹ ਕੰਮ ਕਰਦਾ ਸੀ। ਯਾਜਕ ਨੂੰ ਕਿਰਪਾ ਅਤੇ ਪਵਿਤ੍ਰਤਾ ਦੀ ਲੋੜ ਹੁੰਦੀ ਸੀ, ਕਿਉਂਕਿ ਕੋਈ ਵੀ ਵਿਅਕਤੀ ਮਨੁਖਾਂ ਦੇ ਪਾਪਾਂ ਦੇ ਵਾਸਤੇ ਬਲਿਦਾਨ ਨਹੀ ਸੀ ਚੜਾ ਸਕਦਾ, ਜਾਂ ਫਿਰ ਉਹ ਪਵਿਤਰ ਕੰਮਾਂ ਵਿਚ ਹਿੱਸਾ ਨਹੀ ਸੀ ਲੈ ਸਕਦਾ।ਜਦ ਤੱਕ ਉਹ ਕਿਰਪਾ ਅਤੇ ਪਵਿਤ੍ਰਤਾ ਦੇ ਆਤਮਾ ਦੇ ਦੁਆਰਾ ਨਾ ਜੀ ਰਿਹਾ ਹੋਵੇ। ਰਾਜਾ ਨੂੰ ਪ੍ਰੇਰਨਾ ਅਤੇ ਅਗੁਵਾਈ ਦੀ ਲੋੜ ਹੁੰਦੀ ਸੀ ਕਿਉਂਕਿ ਕੋਈ ਵੀ ਵਿਅਕਤੀ ਧਰਮ ਅਤੇ ਕਨੂੰਨ ਨੂੰ ਪਿਤਾ ਦੀ ਪ੍ਰੇਰਨਾ ਤੋਂ ਬਿਨ੍ਹਾਂ ਲਾਗੂ ਨਹੀ ਸੀ ਕਰ ਸਕਦਾ। ਇਸ ਲਈ ਨਬੀਆਂ, ਰਾਜਿਆਂ ਅਤੇ ਯਾਜ੍ਕਾਂ ਦਾ ਅਭਿਸ਼ੇਕ ਤੇਲ ਨਾਲ ਹੁੰਦਾ ਸੀ।

ਯੀਸ਼ੁ ਨੂੰ ਉਸ ਇਤਹਾਸਿਕ ਦਿਨ ਅਭਿਸ਼ੇਕ ਕੀਤਾ ਗਿਆ, ਇੱਕ ਨਬੀ ਦੇ ਤੌਰ ਤੇ ਜੋ ਕਿ ਪ੍ਰਮੇਸ਼ਰ ਦਾ ਰਾਹ ਵਿਖਾ ਸਕੇ। ਇੱਕ ਯਾਜਕ ਦੇ ਤੌਰ ਤੇ, ਤਾਂ ਕਿ ਉਹ ਮਨੁਖਤਾ ਦੇ ਪਾਪਾਂ ਵਾਸਤੇ ਸਦੀਪਕ ਬਲਿਦਾਨ ਚੜਾ ਸਕੇ। ਅਤੇ ਇੱਕ ਰਾਜਾ ਦੇ ਤੌਰ ਤੇ, ਤਾਂ ਕਿ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰ ਸਕੇ। ਉਹ ਸਿਰਫ ਇਹੋ ਜਿਹਾ ਨਬੀ ਨਹੀ ਸੀ, ਜਿਸ ਨੇ ਪ੍ਰਮੇਸ਼ਰ ਵੱਲ ਜਾਂ ਦਾ ਰਾਹ ਵਿਖਿਆ, ਪਰ ਉਹ ਖੁਦ ਰਾਹ ਸੀ। ਉਹ ਇੱਕ ਯਾਜਕ ਨਹੀ ਸੀ ਜਿਸਨੇ ਲੋਕਾਂ ਦੇ ਲਈ ਬਲਿਦਾਨ ਨੂੰ ਚੜਾਏ, ਪਰ ਉਹ ਖੁਦ ਇੱਕ ਬਲਿਦਾਨ ਬਣ ਗਿਆ ਜੋ ਕਿ ਸੰਸਾਰ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ। ਉਹ ਸਿਰਫ ਇੱਕ ਇਹੋ ਜਿਹਾ ਰਾਜਾ ਨਹੀ ਸੀ ਜੋ ਕਿ ਲੋਕਾਂ ਦੀ ਅਗੁਵਾਈ ਕਰੇ, ਪਰ ਉਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੁ ਹੈ। ਉਹ “ਮਸੀਹਾ” ਸੀ- ਅਭਿਸ਼ੇਕ ਕੀਤਾ ਹੋਇਆ।

ਅਕਸਰ ਹੀ ਮੈਂ ਲੋਕਾਂ ਨੂੰ ਸੁਣਦਾ ਹਾਂ ਕਿ ਕਿਸ ਕੋਲ ਅਭਿਸ਼ੇਕ ਹੈ, ਆਓ ਮੈਂ ਉਹਨੂੰ ਕਹਿੰਦਾ ਹਾਂ ਜੋ ਯਿਹ੍ਸੁ ਨੂੰ ਜਾਣਦੇ ਹਨ, “ਅਗਰ ਤੁਹਾਡੇ ਦਿਲ ਵਿਚ ਮਸੀਹਾ ਰਹਿੰਦਾ ਹੈ, ਤਾਂ ਤੁਹਾਡੇ ਕੋਲ ਅਭਿਸ਼ੇਕ ਨਹੀ ਹੈ, ਪਰ ਵਿਵਰਣ ਦੇ ਤੌਰ ਤੇ ਤੁਹਾਡੇ ਜੀਵਨ ਵਿਚ “ਅਭਿਸ਼ੇਕ ਪਾਇਆ ਹੋਇਆ” ਹੈ। ਹਾਲੇਲ੍ਯੁਆਹ! ਕਿਹੋ ਜਿਹਾ ਮੁਕਤੀ ਦਾਤਾ!

ਲੂਕਾ 2:1-14

ਉਸ ਸਮੇਂ ਔਗੁਸਤੁਸ ਕੈਸਰ ਵੱਲੋਂ ਇਹ ਆਦੇਸ਼ ਹੋਇਆ ਕਿ ਸਾਰੇ ਰੋਮ ਵਾਸੀਆਂ ਨੂੰ ਮਰਦੁਮ-ਸ਼ੁਮਾਰੀ ਵਾਸਤੇ ਆਪਣੇ ਨਾਮ ਦਰਜ ਕਰਾਉਣੇ ਚਾਹੀਦੇ ਹਨ। 2 ਇਹ ਪਹਿਲੀ ਵਾਰੀ ਸੀ, ਜੋ ਮਰਦੁਮ-ਸ਼ੁਮਾਰੀ ਦੀਆਂ ਕਿਤਾਬਾਂ ਵਿੱਚ ਸਾਰੇ ਲੋਕਾਂ ਨੂੰ ਦਰਜ ਕੀਤਾ ਜਾਣਾ ਸੀ। ਇਹ ਉਸ ਸਮੇਂ ਕੀਤਾ ਗਿਆ ਸੀ ਜਦੋਂ ਸੂਰੀਆਂ ਦਾ ਰਾਜਪਾਲ ਕੁਰੇਨਯੁਸ ਸੀ। 3 ਇਸ ਲਈ ਹਰ ਕੋਈ ਆਪੋ-ਆਪਣੇ ਨਗਰ ਵਿੱਚ ਆਪਣਾ ਨਾਉਂ ਦਰਜ ਕਰਵਾਉਣ ਲਈ ਗਿਆ।

4 ਤਾਂ ਯੂਸੁਫ਼ ਗਲੀਲ ਦੇ ਸ਼ਹਿਰ ਨਾਸਰਤ ਤੋਂ ਵਿਦਾ ਹੋਇਆ। ਉਹ ਯਹੂਦਿਯਾ ਵਿੱਚ ਬੈਤਲਹਮ ਦੇ ਨਗਰ ਨੂੰ ਗਿਆ। ਇਹ ਨਗਰ ਦਾਊਦ ਦਾ ਨਗਰ ਕਹਾਉਂਦਾ ਸੀ। ਯੂਸੁਫ਼ ਉੱਥੇ ਇਸ ਲਈ ਗਿਆ ਕਿਉਂਕਿ ਉਹ ਦਾਊਦ ਦੇ ਘਰਾਣੇ ਵਿੱਚੋਂ ਸੀ। 5 ਤਾਂ ਉਹ ਵੀ ਮਰਿਯਮ ਨਾਲ ਆਪਣੇ ਨਾਮ ਦਰਜ ਕਰਵਾਉਣ ਗਿਆ ਕਿਉਂਕਿ ਮਰਿਯਮ ਉਸ ਨਾਲ ਵਿਆਹ ਲਈ ਮੰਗੀ ਹੋਈ ਸੀ ਪਰ ਹੁਣ ਮਰਿਯਮ ਗਰਭਵਤੀ ਸੀ। 6 ਜਦੋਂ ਯੂਸੁਫ਼ ਅਤੇ ਮਰਿਯਮ ਬੈਤਲਹਮ ਵਿੱਚ ਸਨ ਤਾਂ ਮਰਿਯਮ ਦਾ ਬੱਚਾ ਜਣਨ ਦਾ ਸਮੇਂ ਆ ਗਿਆ। 7 ਉਸ ਨੇ ਆਪਣੇ ਪਹਿਲੇ ਪੁੱਤਰ ਯਿਸੂ ਨੂੰ ਉੱਥੇ ਜਨਮ ਦਿੱਤਾ। ਪਰ ਉਸ ਘਰ ਵਿੱਚ ਉਨ੍ਹਾਂ ਦੇ ਰਹਿਣ ਲਈ ਕਾਫ਼ੀ ਜਗ੍ਹਾ ਨਹੀਂ ਸੀ, ਮਰਿਯਮ ਨੇ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਬਾਲਕ ਨੂੰ ਇੱਕ ਬਕਸੇ ਵਿੱਚ ਪਾਕੇ ਜਿੱਥੇ ਪਸ਼ੂਆਂ ਨੂੰ ਚਾਰਾ ਖੁਆਇਆ ਜਾਂਦਾ ਸੀ ਉੱਥੇ ਇੱਕ ਖੁਰਲੀ ਵਿੱਚ ਰੱਖਿਆ।8 ਉਸੇ ਰਾਤ, ਉਸ ਇਲਾਕੇ ਵਿੱਚ ਕੁਝ ਆਜੜੀ ਆਪਣੀਆਂ ਭੇਡਾਂ ਦੀ ਰਾਖੀ ਕਰ ਰਹੇ ਸਨ। 9 ਪ੍ਰਭੂ ਦਾ ਦੂਤ ਆਜੜੀਆਂ ਦੇ ਸਾਹਮਣੇ ਆਕੇ ਖੜ੍ਹਾ ਹੋ ਗਿਆ। ਪ੍ਰਭੂ ਦੀ ਮਹਿਮਾ ਉਨ੍ਹਾਂ ਦੇ ਚੁਫ਼ੇਰੇ ਚਮਕੀ ਤਾਂ ਆਜੜੀ ਬਹੁਤ ਡਰ ਗਏ। 10 ਦੂਤ ਨੇ ਉਨ੍ਹਾਂ ਨੂੰ ਆਖਿਆ, “ਡਰੋ ਨਹੀਂ, ਮੈਂ ਤੁਹਾਨੂੰ ਖੁਸ਼ਖਬਰੀ ਦੱਸ ਰਿਹਾ ਹਾਂ, ਜੋ ਸਾਰਿਆਂ ਲੋਕਾਂ ਨੂੰ ਬਹੁਤ ਪ੍ਰਸੰਨ ਕਰ ਦੇਵੇਗੀ। 11 ਖੁਸ਼ਖਬਰੀ ਇਹ ਹੈ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ, ਜੋ ਮਸੀਹਾ ਪ੍ਰਭੂ ਹੈ। 12 ਤੁਸੀਂ ਉਸਦੀ ਪਛਾਣ ਇਸ ਤਰ੍ਹਾਂ ਕਰ ਸੱਕਦੇ ਹੋ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਪਾਵੋਗੇ।”13 ਉੱਥੇ ਬਹੁਤ ਸਾਰੇ ਦੂਤਾਂ ਨੇ ਦੂਸਰੇ ਦੂਤ ਕੋਲ ਖੜ੍ਹੇ ਹੋਕੇ ਪ੍ਰਭੂ ਪਰਮੇਸ਼ੁਰ ਦੀ ਉਸਤਤਿ ਵਿੱਚ ਕਿਹਾ:14 “ਸਵਰਗ ਵਿੱਚ ਪਰਮੇਸ਼ੁਰ ਦੀ ਉਸਤਤਿ ਹੋਵੇ,

ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਜਿਨ੍ਹਾਂ ਤੋਂ ਉਹ ਪ੍ਰਸੰਨ ਹੈ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ