Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪ੍ਰਮੇਸ਼ਰ ਦਾ ਪੁੱਤਰ

“ਸਿਰਫ ਕੌਣ ਸੰਸਾਰ ਤੇ ਜਿੱਤ ਪਾਉਂਦਾ ਹੈ, ਸਿਰਫ ਉਹੀ ਜੋ ਯੀਸ਼ੁ ਪ੍ਰਮੇਸ਼ਰ ਦੇ ਪੁੱਤਰ ਤੇ ਵਿਸ਼ਵਾਸ ਕਰਦਾ ਹੈ।” (੧ ਯੂਹੰਨਾ ੫:੫ ਨਵਾਂ ਸੰਸਕਰਨ)

ਇਹ ਬਹੁਤ ਹੀ ਵਚਿਤਰ ਸੀ ਕਿ ਅਸੀਂ ਮਸੀਹ ਦੇ ਵਿਚ ਭਰਾਵਾਂ ਦੇ ਤੌਰ ਤੇ ਖੜੇ ਸੀ। ਅਸੀਂ ਅਲੱਗ ਅਲੱਗ ਪਿਛੋਕੜ ਦੇ ਰਹਿਣ ਵਾਲੇ ਸੀ, ਅਤੇ ਸਾਡੇ ਵਿਚ ਕੁਝ ਵੀ ਇੱਕੋ ਜਿਹਾ ਨਹੀ ਹੋਣਾ ਚਾਹੀਦਾ ਸੀ। ਪਰ ਫਿਰ ਵੀ ਸਾਡੇ ਵਿਚ ਇੱਕ ਵਚਿੱਤਰ ਬੰਧਨ ਸੀ ਜਿਸਨੇ ਸਾਨੂੰ ਇੱਕ ਬਣਾ ਦਿੱਤਾ ਸੀ।

ਮੇਰੇ ਮਿੱਤਰ ਉਸ ਦੇਸ਼ ਵਿਚੋਂ ਆਏ ਸਨ, ਜਿਸਨੇ ਮਸੀਹੀ ਲੋਕਾਂ ਨੂੰ ਬਹੁਤ ਹੀ ਬੁਰੀ ਤਰਾਂ ਸਤਾਇਆ ਸੀ। ਉਸ ਦੇਸ਼ ਦੇ ਬਹੁਤ ਸਾਰੇ ਲੋਕ ਆਪਣੇ ਵਿਸ਼ਵਾਸ ਦੀ ਵਜ੍ਹਾ ਨਾਲ ਸ਼ਹੀਦ ਹੋ ਗਏ ਸਨ। ਅਸਲ ਵਿਚ, ਮੈਂ ਉਨ੍ਹਾਂ ਦਾ ਨਾਮ ਜਾਂ ਉਨ੍ਹਾਂ ਦੇ ਦੇਸ਼ ਦਾ ਨਾਮ ਵੀ ਨਹੀ ਲੈ ਸਕਦਾ ਹਾਂ। ਕਿਉਂਕਿ ਇਸਦੇ ਦੁਆਰਾ ਉਨ੍ਹਾਂ ਦਾ ਜੀਵਨ ਬਹੁਤ ਵੱਡੇ ਖਤਰੇ ਵਿਚ ਪੈ ਸਕਦਾ ਹੈ। ਇਸ ਸਿਖਿਆ ਦੇ ਲਈ ਆਉ ਅਸੀਂ ਉਸ ਨੂੰ “ਪੌਲ” ਕਹਿੰਦੇ ਹਾਂ।

“ਪੌਲ” ਦਾ ਪਾਲਣ ਪੋਸ਼ਣ ਇੱਕ ਬਹੁਤ ਹੀ ਧਾਰਮਿਕ ਅਤੇ ਕਟੜ ਮੁਸਲਮਾਨ ਕਲਰਕ ਦੇ ਘਰ ਹੋਇਆ ਸੀ। ਮੈਂ ਇੱਕ ਧਰਮ ਨਿਰਪੇਖ ਦੇਸ਼ ਦੇ ਵਿਚ ਵੱਡਾ ਹੋਇਆ ਸੀ। ਉਹ ਇੱਕ ਇਹੋ ਜਿਹੇ ਦੇਸ਼ ਵਿਚ ਵੱਡਾ ਹੋਇਆ ਜੋ ਮਸੀਹੀਅਤ ਨੂੰ ਨਫਰਤ ਕਰਦਾ ਸੀ, ਮੈਂ ਇੱਕ ਇਹੋ ਜਿਹੇ ਦੇਸ਼ ਵਿਚ ਵੱਡਾ ਹੋਇਆ ਜਿਸਦੀ ਮਹਾਨ ਮਸੀਹੀ ਵਿਰਾਸਤ ਹੈ। ਜਦ ਤੱਕ ਉਹ ਯੂਨੀਵਰਸਿਟੀ ਵਿਚ ਪੜਦਾ ਸੀ ਉਹ ਮਸੀਹ ਬਾਰੇ ਕੁਝ ਵੀ ਨਹੀ ਜਾਣਦਾ ਸੀ। ਮੈਂ ਯੀਸ਼ੁ ਬਾਰੇ ਜਾਣਦਾ ਸੀ ਪਰ ਮੈਂ ਯੀਸ਼ੁ ਨੂੰ ਉਸ ਸਮੇਂ ਤੱਕ ਨਹੀ ਜਾਣਦਾ ਸੀ ਜਦ ਤੱਕ ਕਿ ਮੈਂ ਯੂਨੀਵਰਸਿਟੀ ਦੇ ਵਿਚ ਵਿਦਆਰਥੀ ਸੀ।

“ਪੌਲ” ਅਤੇ ਮੈਂ ਅਸੀਂ ਬਹੁਤ ਹੀ ਅਲੱਗ ਸੀ। ਪਰ ਕੁਝ ਸੀ ਜਿਸਨੇ ਸਾਨੂੰ ਦੋਹਾਂ ਨੂੰ ਇੱਕ ਕਰ ਦਿੱਤਾ। ਅਸੀਂ ਦੋਵਾਂ ਨੇ ਮਸੀਹ ਨੂੰ ਪ੍ਰਭੁ ਅਤੇ ਮੁਕਤੀਦਾਤਾ ਦੇ ਤੌਰ ਤੇ ਮੰਨਿਆ। ਪਰ ਇਸ ਤੋਂ ਵੀ ਪਹਿਲਾਂ ਸਾਡੇ ਦੋਹਾਂ ਵਿਚ ਕੁਝ ਸੀ, “ਪੌਲ” ਆਪਣੇ ਆਪ ਵਿਚ ਬਹੁਤ ਹੀ ਨਿਰਾਸ਼ ਅਤੇ ਹਾਰਿਆ ਹੋਇਆ ਸੀ ਕਿਉਂਕਿ ਉਹ ਇਸਲਾਮ ਦੇ ਕਨੂਨਾਂ ਅਨੁਸਾਰ ਨਹੀ ਜੀ ਪਾ ਰਿਹਾ ਸੀ। ਮੈਂ ਵੀ ਨਿਰਾਸ਼੍ ਅਤੇ ਹਤਾਸ਼ ਸੀ ਕਿਉਂਕਿ ਮੈਂ ਵੀ ਬਾਈਬਲ ਦੇ ਸਤਰ ਦੇ ਅਨੁਸਾਰ ਨਹੀ ਜੀ ਪਾ ਰਿਹਾ ਸੀ। “ਪੌਲ” ਸਹੀ ਕਰਨਾ ਚਾਹੁੰਦਾ ਸੀ ਪਰ ਉਹ ਕਰ ਨਹੀ ਪਾ ਰਿਹਾ ਸੀ। ਮੈਂ ਵੀ ਸਹੀ ਢੰਗ ਨਾਲ ਜੀਣਾ ਚਾਹ ਰਿਹਾ ਸੀ ਪਰ ਰਹਿ ਨਹੀ ਪਾ ਰਿਹਾ ਸੀ। ਸਾਡੇ ਦੋਹਾਂ ਦੇ ਜੀਵਨ ਵਿਚ ਗੁਪਤ ਪਾਪ ਸਨ, ਜਿਨ੍ਹਾਂ ਬਾਰੇ ਕੋਈ ਵੀ ਨਹੀ ਜਾਣਦਾ ਸੀ। ਅਸੀਂ ਦੋਵੇਂ ਮਰਨਾ ਚਾਹੁੰਦੇ ਸਾਂ ਕਿਉਂਕਿ ਅਸੀਂ ਉਹ ਉਸ ਪ੍ਰਕਾਰ ਨਹੀ ਜੀ ਪਾ ਰਹੇ ਸਾਂ ਜਿਵੇਂ ਅਸੀਂ ਜਿਉਣਾ ਚਾਹੁੰਦੇ ਸਾਂ।

“ਪੌਲ” ਨੂੰ ਇੱਕ ਦਿਨ ਕਿਸੇ ਨੇ ਯੀਸ਼ੁ ਦੇ ਜੀਵਨ ਤੇ ਫਿਲਮ ਵੇਖਣ ਲਈ ਬੁਲਾਇਆ ਗਿਆ। ਜਦ ਅਸੀਂ ਇਸ ਨੂੰ ਵੇਖ ਲਿਆ, ਉਸ ਨੂੰ ਪਤਾ ਸੀ ਕਿ ਉਸ ਨੂੰ ਯੀਸ਼ੁ ਦੀ ਲੋੜ ਹੈ। ਉਸ ਨੇ ਪ੍ਰਾਥਨਾ ਕੀਤੀ ਅਤੇ ਯੀਸ਼ੁ ਮੇਸ਼ਰ ਦੇ ਪੁੱਤਰ ਤੇ ਵਿਸ਼ਵਾਸ ਕੀਤਾ। ਮੈਨੂੰ ਇੱਕ ਦਿਨ ਇੱਕ ਵਿਅਕਤੀ ਨੂੰ ਸੁਣਨ ਦਾ ਸੱਦਾ ਦਿੱਤਾ ਗਿਆ। ਉਸਦੇ ਸੰਦੇਸ਼ ਦੀ ਸਮਾਪਤੀ ਤੇ ਮੈਂ ਜਾਣਦਾ ਸੀ ਕਿ ਮੈਨੂੰ ਯੀਸ਼ੁ ਦੀ  ਆਪਣੇ ਦਿਲ ਅਤੇ ਜੀਵਨ ਵਿਚ ਲੋੜ ਹੈ। ਉਸ ਰਾਤ ਮੈਂ ਯੀਸ਼ੁ ਪ੍ਰਮੇਸ਼ਰ ਦੇ ਪੁੱਤਰ ਤੇ ਆਪਣੇ ਵਿਸ਼ਵਾਸ ਲਿਆਂਦਾ।

ਇਹ ਸਿਰਫ ਜੀਵਨ ਦਾ ਇੱਕ ਵਾਰ ਦਾ ਹੀ ਤਜਰਬਾ ਨਹੀ ਸੀ ਜਿਸ ਨੇ ਸਾਨੂੰ ਇੱਕ ਦੂਜੇ ਵਰਗੇ ਬਣਾ ਦਿੱਤਾ। ਅਸੀਂ ਦੋਵਾਂ ਨੇ ਯੀਸ਼ੁ ਤੇ  ਵਿਸ਼ਵਾਸ ਕੀਤਾ, ਪਰ ਇਸ ਲਈ ਨਹੀ ਕਿ ਉਹ ਕੋਈ ਨਬੀ ਜਾਣ ਕੋਈ ਮਹਾਨ ਆਗੂ ਸੀ ਪਰ ਇਸ ਲਈ ਕਿਉਂਕਿ ਉਹ ਪ੍ਰਮੇਸ਼ਰ ਦਾ ਪੁੱਤਰ ਹੈ। ਅਤੇ ਸਾਡੇ ਦੋਹਾਂ ਵਿਚੋਂ ਕੋਈ ਵੀ ਉਸ ਦਿਨ ਤੋਂ ਬਾਅਦ ਉਹੋ ਜਿਹਾ ਨਹੀ ਰਹਿ ਗਿਆ। ਅਸੀਂ ਪ੍ਰਮੇਸ਼ਰ ਦੇ ਪੁੱਤਰ ਵਿਚ ਜਿੱਤ ਨੂੰ ਵੇਖਿਆ। ਅਸੀਂ ਇਸਲਾਮ ਅਤੇ ਮਸੀਹੀਅਤ ਦੇ ਸਤਰ ਅਨੁਸਾਰ ਨਹੀ ਜੀ ਸਕਦੇ ਸੀ। ਪਰ ਯੀਸ਼ੁ ਪ੍ਰਮੇਸ਼ਰ ਦੇ ਪੁੱਤਰ ਨੇ ਸਾਨੂੰ ਸੰਸਾਰ ਦੀ ਦੁਸਟਤਾ ਦੇ ਉੱਪਰ ਜਿੱਤ ਪਾਉਣ ਦੀ ਤਾਕਤ ਦਿੱਤੀ। ਉਹ ਸਾਡੀ ਜਿੱਤ ਬਣ ਗਿਆ।

ਰਸੂਲ ਯੂਹੰਨਾ ਨੇ ਇਸ ਵਚਿੱਤਰ ਸਚਾਈ ਦਾ ਬਿਆਨ ਕਰਦਾ ਹੈ। ਉਸ ਨੇ ਕਿਹਾ, “ ਕੌਣ ਇਸ ਸੰਸਾਰ ਦੇ ਉੱਪਰ ਜਿੱਤ ਪਾ ਸਕਦਾ ਹੈ? ਸਿਰਫ ਉਹੀ ਜੋ ਪ੍ਰਮੇਸ਼ਰ ਦੇ ਪੁੱਤਰ ਉੱਪਰ ਵਿਸ਼ਵਾਸ ਕਰਦਾ ਹੈ” (੧ ਯੂਹੰਨਾ ੫:੫ ਨਵਾਂ ਸੰਸਕਰਨ)  ਸਾਡੀ ਜਿੱਤ ਸਾਡੀ ਯੋਗਤਾ ਜਾਂ ਤਾਕਤ ਵਿਚ ਨਹੀ ਹੈ, ਸਾਡੀ ਜਿੱਤ ਉਸ ਵੇਲੇ ਸਚਾਈ ਬਣ ਜਾਂਦੀ ਹੈ ਜਦ ਅਸੀਂ ਯੀਸ਼ੁ ਤੇ ਭਰੋਸਾ ਕਰਦੇ ਹਾਂ। ਉਹ ਇੱਕ ਧਾਰਮਿਕ ਆਗੂ ਜਾਂ ਨਬੀ ਤੋਂ ਮਹਾਨ ਹੈ। ਸਾਡੀ ਜਿੱਤ ਉਸ ਵੇਲੇ ਆਉਂਦੀ ਹੈ ਜਦ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਉਹ ਪ੍ਰਮੇਸ਼ਰ ਦਾ ਪੁੱਤਰ ਹੈ। ਅਗਰ ਯੀਸ਼ੁ ਸਚਮੁਚ ਹੀ ਉਹ ਹੈ ਜੋ ਉਹ ਕਹਿੰਦਾ ਹੈ ਕਿ ਉਹ ਹੈ ਤਾਂ ਉਸ ਵਾਸਤੇ ਕੁਝ ਵੀ ਅਸੰਭਵ ਨਹੀ ਹੈ। ਜਦ ਉਸਦਾ ਆਤਮਾ ਸਾਡੇ ਦਿਲਾਂ ਦੇ ਅੰਦਰ ਵਾਸ ਕਰਦਾ ਹੈ। ਤਾਂ ਅਸੀਂ ਜੇਤੂਆਂ ਤੋਂ ਵਧ ਕੇ ਹਾਂ। ਉਹ ਸਾਡੀ ਜਿੱਤ ਹੈ/ ਉਹ ਜਿਸਦਾ ਨਾਮ ਹੈ “ਪ੍ਰਮੇਸ਼ਰ ਦਾ ਪੁੱਤਰ।”

ਇੱਕ ਆਦਮੀ ਮਧ ਪੂਰਬੀ ਏਸੀਆ ਤੋਂ ਅਤੇ ਇੱਕ ਅਮਰੀਕਾ ਤੋਂ। ਉਨ੍ਹਾਂ ਦੋਹਾਂ ਵਿਚ ਕਿਨ੍ਹੀਆਂ ਗੱਲਾਂ ਇਕੋ ਵਰਗੀਆਂ ਹਨ। ਅਸੀਂ ਦੋਵੇਂ ਪ੍ਰਮੇਸ਼ਰ ਦੇ ਪੁੱਤਰ ਨੂੰ ਮਿਲੇ ਹਾਂ। ਧਰਤੀ ਉੱਤੇ ਇਸ ਤੋਂ ਵਧ ਕੋਈ ਬੰਧਨ ਨਹੀ ਹੈ ਅਤੇ ਨਾ ਹੀ ਜਿੱਤ ਦਾ ਕੋਈ ਇਹੋ ਜਿਹਾ ਸੋਮਾ ਹੈ।

1 ਯੂਹੰਨਾ 5:1-13

ਜਿਹੜੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਹੀ ਮਸੀਹ ਹੈ। ਉਹ ਪਰਮੇਸ਼ੁਰ ਦੇ ਬੱਚੇ ਹਨ। ਜਿਹੜਾ ਵਿਅਕਤੀ ਪਿਤਾ ਨੂੰ ਪਿਆਰ ਕਰਦਾ ਹੈ, ਉਹ ਉਸ ਦੇ ਬੱਚਿਆਂ ਨੂੰ ਵੀ ਪਿਆਰ ਕਰਦਾ ਹੈ। 2 ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ? ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ। 3 ਅਸਲ ਵਿੱਚ, ਪਰਮੇਸ਼ੁਰ ਨੂੰ ਪਿਆਰ ਕਰਨਾ ਹੀ ਉਸ ਦੇ ਹੁਕਮਾਂ ਨੂੰ ਮੰਨਣਾ ਹੈ। ਅਤੇ ਉਸ ਦੇ ਹੁਕਮਾਂ ਦਾ ਅਨੁਸਰਣ ਕਰਨਾ ਔਖਾ ਨਹੀਂ ਹੈ। 4 ਕਿਉਂਕਿ ਹਰ ਉਹ ਵਿਅਕਤੀ ਜਿਹੜਾ ਪਰਮੇਸ਼ੁਰ ਦਾ ਬੱਚਾ ਹੈ ਦੁਨੀਆਂ ਨੂੰ ਜਿੱਤ ਲੈਣ ਦੀ ਸ਼ਕਤੀ ਰੱਖਦਾ ਹੈ। 5 ਇਹ ਸਾਡੀ ਨਿਹਚਾ ਹੀ ਹੈ ਜਿਸਨੇ ਦੁਨੀਆਂ ਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ ਹੈ। ਇਸ ਲਈ ਉਹ ਵਿਅਕਤੀ ਕਿਹੜਾ ਹੈ ਜਿਹੜਾ ਦੁਨੀਆਂ ਨੂੰ ਜਿੱਤਦਾ ਹੈ? ਸਿਰਫ਼ ਉਹੀ ਵਿਅਕਤੀ ਜਿਹੜਾ ਇਹ ਵਿਸ਼ਵਾਸ ਰੱਖਦਾ ਹੈ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ।ਪਰਮੇਸ਼ੁਰ ਨੇ ਸਾਨੂੰ ਆਪਣੇ ਪੁੱਤਰ ਬਾਰੇ ਦੱਸਿਆ ਸੀ6 ਯਿਸੂ ਮਸੀਹ ਹੀ ਇੱਕ ਹੈ ਜਿਹੜਾ ਪਾਣੀ ਅਤੇ ਖੂਨ ਨਾਲ ਆਇਆ; ਉਹ ਸਿਰਫ਼ ਪਾਣੀ ਰਾਹੀਂ ਹੀ ਨਹੀਂ ਆਇਆ ਸਗੋਂ ਪਾਣੀ ਅਤੇ ਲਹੂ ਨਾਲ ਆਇਆ। ਅਤੇ ਆਤਮਾ ਸਾਨੂੰ ਦੱਸਦਾ ਹੈ ਕਿ ਇਹ ਸੱਚ ਹੈ। ਆਤਮਾ ਹੀ ਸੱਚ ਹੈ। 7 ਇਹ ਤਿੰਨ ਪ੍ਰਮਾਣ ਹਨ ਜਿਹੜੇ ਸਾਨੂੰ ਯਿਸੂ ਬਾਰੇ ਦੱਸਦੇ ਹਨ। 8 ਆਤਮਾ, ਪਾਣੀ ਅਤੇ ਖੂਨ ਇਹ ਤਿੰਨ ਪ੍ਰਮਾਣ ਇੱਕ ਦੂਸਰੇ ਨਾਲ ਮਿਲਦੇ ਹਨ।9 ਅਸੀਂ ਲੋਕਾਂ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਉਹ ਕੁਝ ਅਜਿਹਾ ਆਖਦੇ ਹਨ ਜੋ ਸੱਚ ਹੈ। ਪਰ ਜੋ ਪਰਮੇਸ਼ੁਰ ਆਖਦਾ ਹੈ ਉਹ ਵੱਧੇਰੇ ਮਹੱਤਵਪੂਰਣ ਹੈ। ਜੋ ਪਰਮੇਸ਼ੁਰ ਨੇ ਆਖਿਆ ਹੈ; ਉਸ ਨੇ ਆਪਣੇ ਪੁੱਤਰ ਬਾਰੇ ਸਾਨੂੰ ਸੱਚ ਦੱਸਿਆ। 10 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦਾ ਹੈ ਉਸ ਕੋਲ ਉਹ ਸੱਚ ਹੈ ਜੋ ਸਾਨੂੰ ਪਰਮੇਸ਼ੁਰ ਨੇ ਦੱਸਿਆ। ਜਿਹੜਾ ਵਿਅਕਤੀ ਪਰਮੇਸ਼ੁਰ ਦੀ ਗੱਲ ਉੱਪਰ ਵਿਸ਼ਵਾਸ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਝੂਠਾ ਸਿੱਧ ਕਰਦਾ ਹੈ। ਕਿਉਂਕਿ ਉਹ ਵਿਅਕਤੀ ਉਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ ਜਿਹੜੀ ਸਾਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਆਖੀ ਹੈ। 11 ਇਹੀ ਹੈ ਜੋ ਪਰਮੇਸ਼ੁਰ ਨੇ ਸਾਨੂੰ ਆਖਿਆ; ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ। ਅਤੇ ਇਹ ਸਦੀਪਕ ਜੀਵਨ ਉਸ ਦੇ ਪੁੱਤਰ ਵਿੱਚ ਹੈ। 12 ਜਿਸ ਵਿਅਕਤੀ ਕੋਲ ਪੁੱਤਰ ਹੈ ਉਸ ਕੋਲ ਸੱਚਾ ਜੀਵਨ ਹੈ। ਪਰ ਜਿਸ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ ਉਸ ਕੋਲ ਸੱਚਾ ਜੀਵਨ ਨਹੀਂ ਹੈ।ਹੁਣ ਸਦੀਪਕ ਜੀਵਨ ਸਾਡਾ ਹੈ13 ਮੈਂ ਇਹ ਖਤ ਤੁਹਾਨੂੰ ਲਿਖ ਰਿਹਾ ਹਾਂ ਜਿਹੜੇ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦੇ ਹੋ। ਇਹ ਮੈਂ ਇਸ ਲਈ ਲਿਖ ਰਿਹਾ ਹਾਂ ਤਾਂ ਤੁਹਾਨੂੰ ਪਤਾ ਲੱਗ ਸੱਕੇ ਕਿ ਸਦੀਪਕ ਜੀਵਨ ਤੁਹਾਡਾ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ