ਰੋਜਾਨਾਂ ਦਾ ਭਗਤੀ ਦਾ ਵੀਡੀਓ
ਏਸਬਰੀ ਦੇ ਵਿੱਚ ਬੇਦਾਰੀ
ਮੈਂ ਸੰਸਾਰ ਦੇ ਦੇਸ਼ਾਂ ਦੇ ਵਿੱਚ ਬੇਦਾਰੀ ਦੇ ਵਿਖੇ ਲਿਖ ਰਿਹਾ ਹਾਂ- ਰੋਮਾਨੀਆਂ, ਪੂਰਬੀ ਯੂਰੋਪ ਵਰਗੀਆਂ ਥਾਵਾਂ ਦੇ ਬਾਰੇ ਵਿੱਚ, ਨਾਗਾਲੈਂਡ ਅਤੇ ਸਾਈਬੇਰੀਆ ਦੇ ਬਾਰੇ ਵਿੱਚ। ਪਰ ਤੁਸੀਂ ਸ਼ਾਇਦ ਇਹ ਪੁੱਛ ਰਹੇ ਹੋਵੋਗੇ ਕਿ ਕੀ ਇਹੋ ਜਿਹੀ ਆਤਮਿਕ ਜਾਗ੍ਰਤੀ ਉੱਤਰੀ ਅਮਰੀਕਾ ਜਾਂ ਪੂਰਬੀ ਯੂਰੋਪ ਦੇ ਵਿੱਚ ਸੰਭਵ ਹੈ। ਨਾ ਸਿਰਫ ਇਹ ਸੰਭਵ ਹੈ ਪਰ ਇਹ ਵਾਸਤਵ ਦੇ ਵਿੱਚ ਹੋਈ ਹੈ। ਅਸੀਂ ਬੇਦਾਰੀ ਦੀ ਛੂਹਣ ਨੂੰ ਉੱਤਰੀ ਅਮਰੀਕਾ ਅਤੇ ਪੱਛਮੀ ਯੂਰੋਪ ਦੇ ਵਿੱਚ ਪਿਛਲ਼ੇ ਕੁਝ ਦਹਾਕਿਆਂ ਦੇ ਵਿੱਚ ਅਨੁਭਵ ਕੀਤਾ ਹੈ।
੧੯੭੦ ਦੀ ਫਰਵਰੀ ਦੇ ਮਹੀਨੇ ਦੇ ਵਿੱਚ ਪਰਮੇਸ਼ਰ ਦੇ ਆਤਮਾ ਦੀ ਲਹਿਰ ਏਸਬਰੀ ਕਾਲਜ਼ ਅਤੇ ਸੈਮੀਨਰੀ ਦੇ ਵਿੱਚ ਹੋਈ ਸੀ ਜੋ ਕਿ ਵਿਲਮੋਰ ਕਨੱਟਕੀ ਦੇ ਪੇਂਡੂ ਇਲਾਕੇ ਦੇ ਵਿੱਚ ਸਥਿਤ ਹੈ। ਕਈ ਮਹੀਨੀਆਂ ਤੱਕ ਬਹੁਤ ਸਾਰੇ ਵਿਦਆਰਥੀ ਇੱਕ ਬੇਦਾਰੀ ਦੇ ਲਈ ਕੈਂਪਸ ਦੇ ਵਿੱਚ ਪ੍ਰਾਥਨਾ ਕਰ ਰਹੇ ਸਨ। ਜਦ ਵਿਦਆਰਥੀਆਂ ਨੇ ਪ੍ਰਾਥਨਾ ਕੀਤੀ ਤਾਂ ਉਮੀਦ ਦਾ ਆਤਮਾ ਵੱਧਦਾ ਗਿਆ। ਪਰ ਕਿਸੇ ਨੇ ਵੀ ਇਹ ਇੰਤਜਾਰ ਨਹੀ ਕੀਤਾ ਸੀ ਕਿ ਫਰਵਰੀ ੩, ੧੯੭੦ ਨੂੰ ਚੈਪਲ ਦੀ ਸਭਾ ਦੇ ਵਿੱਚ ਕੀ ਹੋ ਜਾਵੇਗਾ।
ਕਾਲਜ਼ ਦੇ ਡੀਨ ਨੇ ਪਰਮੇਸ਼ਰ ਤੋਂ ਇਹ ਮਹਿਸੂਸ ਕੀਤਾ ਕਿ ਚੈਪਲ ਦੇ ਵਿੱਚ ਜਿਵੇਂ ਯੋਜਨਾਂ ਸੀ ਉਵੇਂ ਪ੍ਰਚਾਰ ਨਾ ਕੀਤਾ ਜਾਵੇ ਪਰ ਉਸਨੇ ਸਭਾ ਨੂੰ ਗਵਾਹੀਆਂ ਦੇ ਲਈ ਖੋਲ ਦਿੱਤਾ। ਇੱਕ ਵਿਸ਼ੇਸ ਸਮੇਂ ਦੇ ਵਿੱਚ ਪਰਮੇਸ਼ਰ ਦੇ ਆਤਮਾ ਦਾ ਚਲਣ ਬਹੁਤ ਹੀ ਅਸਧਾਰਣ ਤਰੀਕੇ ਦੇ ਨਾਲ ਹੋਇਆ। ਚੈਪਲ ਦੀ ਸਭਾ ਜੋ ਕਿ ਇੱਕ ਘੰਟੇ ਤੋਂ ਵੀ ਘੱਟ ਚੱਲਦੀ ਹੈ ਉਹ ੧੮੫ ਘੰਟਿਆਂ ਤੱਕ ਬਿਨਾਂ ਰੁਕੇ ਹੋਏ ਚੱਲਦੀ ਗਈ। ਰਾਤ ਜਾਂ ਦਿਨ ਦੇ ਕਿਸੇ ਵੀ ਸਮੇਂ ਲੋਕ ਵੇਦੀ ਦੇ ਕੋਲ ਪਾਏ ਜਾਂਦੇ ਸਨ। ਲੋਕ ਆਪਣੇ ਪਾਪਾਂ ਦਾ ਇਕਰਾਰ ਕਰ ਰਹੇ ਸਨ ਅਤੇ ਆਪਣੇ ਟੁੱਟੇ ਹੋਏ ਰਿਸ਼ਤਿਆਂ ਨੂੰ ਜੋੜ ਰਹੇ ਸਨ।
ਇਹ ਗੱਲ ਜਲਦੀ ਹੀ ਦੂਸਰੇ ਮਸੀਹੀ ਅਦਾਰਿਆਂ ਤੱਕ ਵੀ ਪਹੁੰਚ ਗਈ ਕਿ ਏਸਬਰੀ ਦੇ ਵਿੱਚ ਕੀ ਹੋ ਰਿਹਾ ਹੈ। ਲੋਕ ਪੂਰੇ ਅਮਰੀਕਾ ਤੋਂ ਏਸਬਰੀ ਦੇ ਵਿੱਚ ਆਉਣਾ ਸ਼ੁਰੂ ਹੋ ਗਏ। ਏਸਬਰੀ ਤੋਂ ਵਿਦਆਰਥੀਆਂ ਦੀਆਂ ਟੀਮਾਂ ਦੂਸਰੇ ਕਾਲਜ਼ਾਂ ਅਤੇ ਸ਼ੈਮੀਨਰੀਆਂ ਦੇ ਵਿੱਚ ਭੇਜੀਆਂ ਗਈਆਂ। ਮੇਰਾ ਇੱਕ ਮਿੱਤਰ ਸਾਊਥ ਵੈਸਟਰਨ ਬੈਪਟਿਸਟ ਸੈਮੀਨਰੀ ਫੋਰਟ ਵਰਥ ਦੇ ਵਿੱਚ ਵਿਦਿਆਰਥੀ ਸੀ, ਜਦ ਏਸਬਰੀ ਤੋਂ ਵਿਦਿਆਰਥੀਆਂ ਨੇ ਆ ਕੇ ਆਪਣੀ ਗਵਾਹੀ ਨੂੰ ਸੁਣਾਇਆ। ਬਹੁਤ ਸਾਰੇ ਵਿਦਿਆਰਥੀ ਨੂੰ ਪਾਇਆ ਗਿਆ ਕਿ ਉਹ ਪਰਮੇਸ਼ਰ ਦੇ ਸਾਹਮਣੇ ਮੂੰਹ ਬਲ ਹੋ ਕੇ ਮਾਫੀ ਲਈ ਦੁਹਾਈ ਦੇਣ ਲੱਗ ਪਏ। ਮੇਰਾ ਮਿੱਤਰ ਵੀ ਉਨ੍ਹਾਂ ਦੇ ਵਿਚੋਂ ਇੱਕ ਸੀ।
ਮੈਨੂੰ ਮੌਕਾ ਮਿਲਿਆ ਕਿ ਮੈਂ ਉਸ ਕੈਂਪਸ ਦੇ ਵਿੱਚ ਪਰਮੇਸ਼ਰ ਦੀ ਇਸ ਲਹਿਰ ਤੋਂ ਕੁਝ ਹਫਤਿਆਂ ਬਾਅਦ ਪ੍ਰਚਾਰ ਕੀਤਾ। ਜਦ ਮੈਂ ਆਪਣੀ ਸੀਟ ਦੀ ਵੱਲ ਮੁੜ ਰਿਹਾ ਸੀ, ਮੈਂ ਕਿਸੇ ਨੂੰ ਆਪਣੇ ਪਿੱਛੇ ਇਹ ਬੋਲਦੇ ਹੋਏ ਸੁਣਿਆ। ਮੈਂ ਮੁੜਿਆ ਅਤੇ ਵੇਖਿਆ ਕਿ ਦੋ ਸੋ ਲੋਕ ਪਰਮੇਸ਼ਰ ਦੀ ਵੇਦੀ ਦੇ ਸਾਹਮਣੇ ਸਨ। ਇਹ ਬਹੁਤ ਹੀ ਪ੍ਰੇਰਣਾ ਦੇਣ ਵਾਲਾ ਸਮਾਂ ਸੀ। ਮੈਂ ਉਸ ਸਮੇਂ ਇਹ ਮਹਿਸੂਸ ਕੀਤਾ ਕਿ ਅਮਰੀਕਾ ਦੇ ਵਿੱਚ ਬੇਦਾਰੀ ਸੰਭਵ ਹੈ। ਪਰਮੇਸ਼ਰ ਯੋਗ ਅਤੇ ਬਹੁਤ ਹੀ ਇਛੁੱਕ ਹੈ। ਜੋ ਪ੍ਰਸ਼ਨ ਅੱਜ ਮੈਂ ਤੁਹਾਡੇ ਅੱਗੇ ਰੱਖ ਰਿਹਾ ਹਾਂ ਉਹ ਇਹ ਹੈ, “ਤੁਸੀਂ ਇੱਕ ਨੈਤਿਕ ਅਤੇ ਆਤਮਿਕ ਜਾਗ੍ਰਤੀ ਲਈ ਕਿੰਨੇ ਕੁ ਭੂੱਖੇ ਹੋ?” ਯਿਸੂ ਨੇ ਕਿਹਾ, ” ਧੰਨ ਹਨ ਉਹ ਜੋ ਧਰਮ ਦੇ ਭੁੱਖੇ ਅਤੇ ਪਿਆਸੇ ਹਨ, ਕਿਉਂਕਿ ਉਹ ਤ੍ਰਿਪਤ ਕੀਤੇ ਜਾਣਗੇ” (ਮਤੀ ੫:੬) ਬੇਦਾਰੀ ਦੇ ਹਾਲਾਤਾਂ ਦਾ ਭੂਂਗੋਲ ਨਾਲ ਕੋਈ ਸਬੰਧ ਨਹੀ ਹੈ, ਪਰ ਇਸਦਾ ਸਬੰਧ ਤੁਹਾਡੇ ਦਿਲ ਦੀ ਭੁੱਖ ਅਤੇ ਪਿਆਸ ਦੇ ਨਾਲ ਹੈ।
ਯਸਾਯਾਹ 55:1-6
“ਤੁਸੀਂ ਸਾਰੇ, ਪਿਆਸੇ ਲੋਕੋ, ਆਓ ਪਾਣੀ ਫ਼ਿਕਰ ਨਾ ਕਰੋ ਜੇ ਪੈਸਾ ਨਹੀਂ ਹੈ ਤੁਹਾਡੇ ਕੋਲ। ਆਓ, ਖਾਵੋ ਪੀਵੋ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇਤੁਹਾਨੂੰ ਪੈਸੇ ਦੀ ਲੋੜ ਨਹੀਂ, ਰੱਜ ਕੇ ਖਾਵੋ ਪੀਵੋ।ਭੋਜਨ ਤੇ ਮੈਅ ਦਾ ਕੋਈ ਮੁੱਲ ਨਹੀਂ2 ਪੈਸੇ ਨੂੰ ਓਸ ਚੀਜ਼ ਉੱਤੇ ਕਿਉਂ ਜ਼ਾਇਆ ਕਰਦੇ ਹੋ ਜਿਹੜੀ ਅਸਲੀ ਭੋਜਨ ਨਹੀਂ ਹੈ ਉਸ ਸ਼ੈਅ ਲਈ ਕਿਉਂ ਮਿਹਨਤ ਕਰਦੇ ਹੋ ਜਿਹੜੀ ਸੱਚਮੁੱਚ ਤੁਹਾਨੂੰ ਸੰਤੁਸ਼ਟ ਨਹੀਂ ਕਰਦੀ?ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਤੇ ਤੁਸੀਂ ਚੰਗਾ ਭੋਜਨ ਖਾਵੋਂਗੇ। ਤੁਸੀਂ ਉਸ ਭੋਜਨ ਦਾ ਆਨੰਦ ਮਾਣੋਗੇ ਜਿਹੜਾ ਤੁਹਾਡੀ ਰੂਹ ਨੂੰ ਸੰਤੁਸ਼ਟ ਕਰੇਗਾ।3 ਉਨ੍ਹਾਂ ਗੱਲਾਂ ਨੂੰ ਗੌਰ ਨਾਲ ਸੁਣੋ ਜੋ ਮੈਂ ਆਖਦਾ ਹਾਂ। ਮੇਰੀ ਗੱਲ ਸੁਣੋ ਤਾਂ ਜੋ ਤੁਹਾਡੀਆਂ ਰੂਹਾਂ ਜਿਉਂ ਸੱਕਣ।ਮੇਰੇ ਕੋਲ ਆਓ ਤੇ ਮੈਂ ਤੁਹਾਡੇ ਨਾਲ ਇੱਕ ਇਕਰਾਰਨਾਮਾ ਕਰਾਂਗਾ, ਜਿਹੜਾਸਦਸਦਾ ਰਹੇਗਾ। ਇਹ ਉਹੋ ਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਮੈਂ ਦਾਊਦ ਨਾਲ ਕੀਤਾ ਸੀ।ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਸਦਾ ਲਈ ਉਸਦਾ ਵਫ਼ਾਦਾਰ ਹੋਵਾਂਗਾ। ਤੇ ਤੁਸੀਂ ਉਸ ਇਕਰਾਰ ਉੱਤੇ ਯਕੀਨ ਕਰ ਸੱਕਦੇ ਹੋ4 ਮੈਂ ਸਾਰੀਆਂ ਕੌਮਾਂ ਵਾਸਤੇ ਦਾਊਦ ਨੂੰ ਆਪਣੀ ਸ਼ਕਤੀ ਦਾ ਗਵਾਹ ਬਣਾਇਆ ਸੀ। ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਉਹ ਹਾਕਮ ਅਤੇ ਬਹੁਤ ਸਾਰੀਆਂ ਕੌਮਾਂ ਦਾ ਨੇਤਾ ਬਣ ਜਾਵੇਗਾ।”5 ਇਹ ਕੌਮਾਂ ਉਨ੍ਹਾਂ ਥਾਵਾਂ ਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਪਰ ਤੁਸੀਂ ਉਨ੍ਹਾਂ ਕੌਮਾਂ ਨੂੰ ਸੱਦਾ ਦਿਓਗੇ।
ਉਹ ਕੌਮਾਂ ਤੁਹਾਨੂੰ ਨਹੀਂ ਜਾਣਦੀਆਂ ਪਰ ਉਹ ਤੁਹਾਡੇ ਵੱਲ ਭੱਜਦੀਆਂ ਆਉਣਗੀਆਂ।
ਅਜਿਹਾ ਵਾਪਰੇਗਾ ਕਿਉਂ ਕਿ ਇਹ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਰਜ਼ਾ ਹੈ।
ਇਹ ਇਸ ਲਈ ਵਾਪਰੇਗਾ ਕਿਉਂ ਕਿ ਇਸਰਾਏਲ ਦੇ ਪਵਿੱਤਰ ਪੁਰੱਖ ਨੇ ਤੁਹਾਨੂੰ ਆਦਰ ਅਤੇ ਪਰਤਾਪ ਦਿੱਤਾ ਹੈ।6 ਇਸ ਲਈ ਤੁਹਾਨੂੰ ਯਹੋਵਾਹ ਵੱਲ ਤੱਕਣਾ ਚਾਹੀਦਾ ਹੈ ਇਸਤੋਂ ਪਹਿਲਾਂ ਕਿ ਇਸ ਲਈ ਬਹੁਤ ਦੇਰ ਹੋ ਜਾਵੇ।
ਤੁਹਾਨੂੰ ਹੁਣੇ ਹੀ, ਉਸ ਨੂੰ ਸੱਦਾ ਦੇਣਾ ਚਾਹੀਦਾ ਜਦੋਂ ਕਿ ਉਹ ਨੇੜੇ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
