Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਅਖੀਰਲਾ ਆਦਮ

ਇਸ ਲਈ ਇਹ ਲਿਖਿਆ ਹੋਇਆ ਹੈ, “ਪਹਿਲਾ ਆਦਮ ਜਿਉਂਦੀ ਜਾਨ ਬਣ ਗਿਆ; ਅਤੇ ਅਖੀਰਲਾ ਆਦਮ ਜੀਵਨ ਦੇਣ ਵਾਲਾ ਆਤਮਾ। (੧ ਕੁਰਿ ੧੫:੪੫ ਨਵਾਂ ਸੰਸਕਰਨ)

ਇਹ ਸਭ ਤੋਂ ਖਤਰਨਾਕ ਸਥਿਤੀ ਸੀ ਜੋ ਕਿ ਮੈਂ ਆਪਣੇ ਜੀਵਨ ਵਿਚ ਕਦੇ ਵੀ ਵੇਖੀ ਸੀ। ਮੈਂ ਇਹ ਸੁਫਨਾ ਵੀ ਨਹੀ ਲੈ ਸਕਦਾ ਕਿ ਇਨਸਾਨ ਇਨ੍ਹੇ ਭਿਆਨਕ ਕੰਮ ਵੀ ਕਰ ਸਕਦਾ ਹੈ। ਮੈਂ ਖਤਰੇ ਦੇ ਘਰ ਦੇ ਵਿਚੋਂ ਦੀ ਲੰਘਿਆ ਸੀ। ਕੁਝ ਮਹੀਨੇ ਪਹਿਲਾਂ ਇੱਕ ਕਬੀਲੇ ਦੇ ਲੋਕਾਂ ਨੇ ਅਫ੍ਰੀਕਾ ਦੇ ਦੇਸ਼ ਰਵਾਂਡਾ ਦੇ ਵਿਚ ਦੂਸਰੇ ਕਬੀਲੇ ਦੇ ਲੋਕਾਂ ਨੂੰ ਖਤਮ ਕਰਨ ਦੀ ਕੋਸਿਸ ਕੀਤੀ ਸੀ। ਅਗਰ ਪਤਨੀ ਹੁਤੁ ਕਬੀਲੇ ਦੀ ਸਿਆ ਤੇ ਉਸਦਾ ਪਤੀ ਜੇਕਰ ਤੂਤ੍ਸੀ ਕਬੀਲੇ ਦਾ ਸੀ ਤਾਂ ਉਹ ਉਸ ਨੂੰ ਫੋਜ਼ ਦੇ ਹਵਾਲੇ ਕਰ ਦਿੰਦੀ ਸੀ ਕਿ ਉਹ ਉਸ ਨੂੰ ਕਤਲ ਕਰ ਦੇਣ।  ਉਥੋਂ ਦੇ ਲੋਕਾਂ ਤੋਂ ਪਤਾ ਚਲਿਆ ਹੈ ਕਿ ਕੋਈ ੧੦ ਲਖ ਲੋਕ ਇੱਕ ਮਹੀਨੇ ਦੇ ਸਮੇਂ ਵਿਚ ਹੀ ਮਾਰੇ ਗਏ।

ਇੱਕ ਸ਼ਹਿਰ ਦੇ ਮੇਯਰ ਨੇ ਮੈਨੂੰ ਆਪਣੀ ਕਹਾਣੀ ਸੁਨਾਈ। “ਮੇਰੀ ਪਤਨੀ ਅਤੇ ਮੇਰੇ ੭ ਬੱਚੇ ਸਨ,” ਉਸ ਨੇ ਕਿਹਾ, ਜਦ ਇਹ ਹੁਕਮ ਦਿੱਤਾ ਗਿਆ ਕਿ ਤੂਤ੍ਸੀ ਲੋਕਾਂ ਨੂੰ ਮਾਰ ਦਿੱਤਾ ਜਾਵੇ ਤਾਂ ਮੇਰਾ ਇੱਕ ਗੁਆਂਢੀ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਤੁਸੀਂ ਇੱਕ ਥਾਂ ਤੇ ਛਿਪ ਨਹੀ ਪਾਓਗੇ। ਮੈਂ ਤੇਰੇ ੪ ਬਚਿਆ ਨੂੰ ਲਾ ਜਾ ਕੇ ਛਿਪਾ ਲੈਂਦਾ ਹਾਂ। ਤੂੰ ਅਤੇ ਤੇਰੀ ਪਤਨੀ ਆਏ ਤੁਹਾਡੇ ਦੂਸਰੇ ਤਿੰਨ ਬਚੇ  ਕਿਸੇ ਦੂਸਰੇ ਥਾਂ ਤੇ ਛਿਪ ਜਾਉ। ਮੈਂ ਸਹਿਮਤ ਹੋ ਗਿਆ। ਪਰ ਜਦ ਮੈਂ ਉਸ ਨੂੰ ਬਚੇ ਦੇ ਦਿੱਤੇ। ਉਸ ਨੇ ਫੋਜ਼ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਮੇਰੇ ਬਚਿਆ ਦਾ ਕਤਲ ਕਰ ਦਿੱਤਾ।”

ਮੈਂ ਉਸਦੀ ਗੱਲ ਸੁਣ ਕੇ ਪੂਰੀ ਤਰਾਂ ਹਿਲ ਗਿਆ। ਮੈਂ ਇਹ ਮੰਨ ਨਹੀ ਸੀ ਸਕਦਾ ਕਿ ਵੀਹਵੀਂ ਸਦੀ ਵਿਚ ਇੱਕ ਇਨਸਾਨ ਦੂਸਰੇ ਇਨਸਾਨ ਨਾਲ ਇਵੇਂ ਕਰ ਸਕਦਾ ਹੈ। ਮੈਂ ਆਪਣੇ ਆਪ ਨੂੰ ਸਵਾਲ ਪੁਛਿਆ, “ਇਤਹਾਸ ਦੇ ਇਸ ਸਮੇਂ ਵਿਚ ਇਹੋ ਜਿਹਾ ਕੰਮ ਕਿਵੇਂ ਹੋ ਸਕਦਾ ਹੈ?”

ਮੇਰੇ ਸਵਾਲ ਦਾ ਉਤ੍ਤਰ ਮੈਨੂੰ ਮਨੁਖ ਦੇ ਪਾਪ ਵਿਚ ਡਿੱਗਣ ਵੱਲ ਲੈ ਕੇ ਚਲਾ ਜਾਂਦਾ ਹੈ। ਬਾਈਬਲ ਦਸਦੀ ਹੈ ਕਿ ਇੱਕ ਵਿਅਕਤੀ ਦੇ ਪਾਪ ਦੀ ਵਜ੍ਹਾ ਦੇ ਨਾਲ, ਸਾਡੇ ਕੋਲ ਇੱਕ ਸੁਭਾ ਹੈ ਜੋ ਕਿ ਬੁਰਿਆਈ ਵੱਲ ਜਾਂਦਾ ਹੈ। ਆਦਮ, ਜੋ ਪਹਿਲਾ ਵਿਅਕਤੀ ਸੀ, ਉਸਨੇ ਇੱਕ ਬਹੁਤ ਹੀ ਗਲਤ ਚੋਣ ਕੀਤੀ। ਉਸਨੇ ਪ੍ਰਮੇਸ਼ਰ ਦੀ ਅਣ ਆਗਿਆਕਾਰੀ ਕੀਤੀ।ਉਸ ਦੇ ਦੁਆਰਾ ਆਉਣ ਵਾਲੀਆਂ ਪੀੜੀਆਂ ਤੇ ਬਹੁਤ ਵੱਡੀਆਂ ਦੁਰਘਟਨਾਵਾਂ ਹੋਈਆਂ। ਇਸ ਤੋਂ ਪਹਿਲਾਂ ਕਿ ਚੋਣ ਕੀਤੀ ਗਈ, ਮਨੁਖ ਅਤੇ ਉਸ ਦੇ ਆਲੇ ਦੁਆਲੇ ਦੇ  ਸੰਸਾਰ ਦੇ ਵਿਚ ਇੱਕ ਮੇਲ ਅਤੇ ਸ਼ਾਂਤੀ ਸੀ। ਉਸ ਤੋਂ ਬਾਅਦ ਲਾਲਚ, ਖੂਨ, ਵਿਭਚਾਰ ਅਤੇ ਹੋਰ ਕਯੀ ਹਨ੍ਹੇਰੇ ਕੰਮ ਆ ਗਏ ਜਿਨ੍ਹਾਂ ਨੇ ਇਨ੍ਹਾਂ ਲੋਕਾਂ ਦੇ ਜੀਵਨ ਨੂੰ ਭਰ ਦਿੱਤਾ।

ਸੰਖੇਪ ਵਿਚ ਆ ਦਮ ਨੇ ਸਭ ਕੁਝ ਗਵਾ ਦਿੱਤਾ। ਉਸ ਨੇ ਪਾਪ ਕੀਤਾ ਅਤੇ ਉਸ ਨੇ ਆਪਣਾ ਪਾਪੀ ਸੁਭਾਅ ਆਉਣ ਵਾਲੀਆਂ ਪੀੜੀਆਂ ਨੂੰ ਦੇ ਦਿੱਤਾ। ਇਹ ਪਾਪ ਦਾ ਸੁਭਾਅ ਆਉਣ ਵਾਲੀਆਂ ਪੀੜੀਆਂ ਦੇ ਡੀ ਐਨ ਏ ਤੇ ਲਿਖਿਆ ਹੋਇਆ ਸੀ। ਤੁਹਾਡੇ ਅਤੇ ਮੇਰੇ ਡੀ ਐਨ ਏ ਤੇ ਵੀ ਇਹ ਲਿਖਿਆ ਹੋਇਆ ਸੀ। ਇਸ ਦੇ ਦੁਆਰਾ ਅਸੀਂ ਆਸ ਰਹਿਤ ਅਤੇ ਮਦਦ ਰਹਿਤ ਹੋ ਗਏ। ਇਸ ਦੇ ਦੁਆਰਾ ਇਹੋ ਜਿਹੀਆਂ ਦੁਰਘਟਨਾਵਾਂ ਹੋਈਆਂ ਜੋ ਕਿ ਰਵਾਂਡਾ ਵਰਗੀ ਥਾਂ ਤੇ ੧੯੯੪ ਵਿਚ ਹੋਈਆਂ।

ਪਰ ਇੱਕ ਖੁਸ਼ਖਬਰੀ ਵੀ ਹੈ। ਬਾਈਬਲ ਸਿਰਫ ਪਹਿਲੇ ਆਦਮ ਬਾਰੇ ਹੀ ਨਹੀ ਦਸਦੀ ਹੈ। ਪਰ ਇਹ ਸਾਡੀਆਂ ਅਖਾਂ ਉਸ ਜਿੱਤ ਵੱਲ ਵੀ ਖੋਲਦੀ ਹੈ ਜੋ ਕਿ ਆਖਰੀ ਆਦਮ ਦੇ ਦੁਆਰਾ ਆਈ ਹੈ। ਰਸੂਲ ਪੋਲੁਸ ਯੀਸ਼ੁ ਨੂੰ ਆਖਰੀ ਆਦਮ ਦਾ ਨਾਮ ਦਿੰਦਾ ਹੈ। ਪਹਿਲੇ ਆਦਮ ਨੇ ਆਪਣਾ ਸਬੰਧ ਪ੍ਰਮੇਸ਼ਰ ਦੇ ਨਾਲ ਗਵਾ ਦਿੱਤਾ। ਪਰ ਆਖਰੀ ਆਦਮ ਨੇ ਇਹ ਦੁਬਾਰਾ ਸਾਡੇ ਲਈ ਪ੍ਰਾਪਤ ਕੀਤਾ। ਪਹਿਲੇ ਆਦਮ ਦਾ ਪ੍ਰਮੇਸ਼ਰ ਦੇ ਨਾਲੋਂ ਸਬੰਧ ਟੁੱਟ ਗਿਆ, ਪਰ “ਆਖਰੀ ਆਦਮ” ਨੇ ਸਾਡੇ ਦਿਲਾਂ ਅਤੇ ਜੀਵਨਾਂ ਨੂੰ ਦੁਬਾਰਾਂ ਤੋਂ ਜਿਲਾ ਦਿੱਤਾ। ਬਾਈਬਲ ਦਸਦੀ ਹੈ, “ਕਿਉਂਕਿ ਆਦਮ ਵਿਚ ਸਭੇ ਮਰਦੇ ਹਨ, ਪਰ ਇਸੇ ਤਰਾਂ ਮਸੀਹ ਯੀਸ਼ੁ ਵਿਚ ਸਾਰੇ ਜਿਉਂਦੇ ਕੀਤੇ ਜਾਂਦੇ ਹਨ। (੧ ਕੁਰਿ ੧੫:੨੮ ਪੁਰਾਣਾ ਸੰਸਕਰਨ)

“ਆਖਰੀ ਆਦਮ” ਇਹ ਨਾਮ ਸਾਡੇ ਦਿਲਾਂ ਵਿਚ ਇੱਕ ਮਹਾਨ ਆਸ ਅਤੇ ਉਤਸਾਹ ਨੂੰ ਲੈ ਕੇ ਆਉਂਦਾ ਹੈ। ਯੀਸ਼ੁ ਪ੍ਰਮੇਸ਼ਰ ਸੀ ਅਤੇ ਉਹ ਸਦਾ ਤੱਕ ਪ੍ਰਮੇਸ਼ਰ ਰਹੇਗਾ। ਪਰ ਇਹ ਨਾਮ “ਆਖਰੀ ਆਦਮ” ਇਹ ਮਸੀਹ ਦੀ  ਮਨੁਖਤਾ ਨੂੰ  ਵਿਖਾਉਂਦਾ ਹੈ। ਮਸੀਹ ਦੀ ਵਿਲਖਣ ਗੱਲ ਇਹ ਹੈ ਕਿ ਉਹ ਪ੍ਰਮੇਸ਼ਰ ਸੀ ਜੋ ਮਨੁਖ ਬਣ ਗਿਆ। ਉਸਦੇ ਵਰਗਾ ਕੋਈ ਹੋਰ ਮਨੁਖ ਨਾ ਕਦੇ ਹੋਇਆ ਹੈ ਅਤੇ ਨਾ ਹੀ ਕਦੇ ਹੋਵੇਗਾ। ਉਹ ਪ੍ਰਮੇਸ਼ਰ ਮਨੁਖ ਹੈ। ਉਹ ਬ੍ਰਹਿਮੰਡ ਨੂੰ ਬਣਾਉਣ ਵਾਲਾ ਹੈ ਅਤੇ ਉਹ “ਆਖਰੀ ਆਦਮ” ਹੈ/

ਯੀਸ਼ੁ ਧਰਤੀ ਤੇ ਆਇਆ ਅਤੇ ਉਸਨੇ ਆਪਣੇ ਆਪ ਨੂੰ ਮਨੁਖ ਦੇ ਤੌਰ ਤੇ ਸਾਡੇ ਤੇ ਪ੍ਰਗਟ ਕੀਤਾ। ਪਰ ਉਹ ਪਾਪ ਰਹਿਤ ਸੀ। ਜਦ ਉਹ ਵਿਸ਼ਵਾਸ ਦੇ ਦੁਆਰਾ ਸਾਡੇ ਦਿਲ ਵਿਚ ਵਾਸ ਕਰਦਾ ਹੈ ਤਾਂ ਉਸਦਾ ਜੀਵਨ ਦੇਣ ਵਾਲਾ ਆਤਮਾ ਸਾਨੂੰ ਜਿਉਂਦਿਆਂ ਕਰ ਕੇ ਸਾਨੂੰ ਨਵਾਂ ਦਿਲਾ ਤੇ ਨਵਾਂ ਸੁਭਾਅ ਦੇ ਦਿੰਦਾ ਹੈ। ਸਾਡੇ ਅੰਦਰ ਉਹ ਤਾਕਤ ਆ ਜਾਂਦੀ ਹੈ ਜੋ ਕਿ ਸਾਨੂੰ ਜੇਤੂ ਜੀਵਣ ਜੀਣ ਲਈ ਪ੍ਰੇਰਿਤ ਕਰਦੀ ਹੈ। ਸਾਨੂੰ ਪਾਪ ਦੀ ਗੁਲਾਮੀ ਵਿਚ ਰਹਿਣ ਦੀ  ਲੋੜ ਨਹੀ ਹੈਅਸੀਂ ਜੇਤੂਆਂ ਤੋਂ ਵਧ ਕੇ ਹਾਂ । ਸਾਨੂੰ ਸਿਰਫ ਇਸ ਨੂੰ ਵਿਸ਼ਵਾਸ ਅਤੇ ਪਵਿੱਤਰ ਆਤਮਾ ਜੋ ਸਾਡੇ ਅੰਦਰ ਵਾਸ ਕਰਦਾ ਹੈ ਉਸ ਦੁਆਰਾ ਇਸ ਨੂੰ ਲੈਣਾ ਹੈ। ਅੱਜ ਉਸ ਤੇ ਵਿਸ਼ਵਾਸ ਕਰੋ। ਉਹ ਤੁਹਾਡੀ ਜਿੱਤ ਦਾ ਸੋਮਾ ਹੈ।

1 ਕੁਰਿੰਥੀਆਂ ਨੂੰ 15: 20-26

0 ਪਰ ਇਹ ਸੱਚ ਹੈ ਕਿ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ; ਉਹ ਉਨ੍ਹਾਂ ਸਾਰੇ ਨਿਹਚਾਵਾਨਾਂ ਨਾਲੋਂ ਪਹਿਲਾਂ ਜਿਵਾਲਿਆ ਗਿਆ, ਜਿਹੜੇ ਮਰ ਚੁੱਕੇ ਹਨ। 21 ਉਵੇਂ ਹੀ ਜਿਵੇਂ ਲੋਕੀਂ ਇੱਕ ਆਦਮੀ ਦੇ ਪਾਪਾਂ ਕਾਰਣ ਮਰਦੇ ਹਨ, ਮੁਰਦੇ ਵੀ ਜ਼ਿੰਦਗੀ ਵੱਲ ਸਿਰਫ਼ ਇੱਕ ਆਦਮੀ ਦੇ ਕਾਰਣ ਜੀ ਉੱਠਦੇ ਹਨ। 22 ਆਦਮ ਦੇ ਕਾਰਣ ਅਸੀਂ ਸਾਰੇ ਮਰਦੇ ਹਾਂ। ਇਸੇ ਤਰ੍ਹਾਂ ਹੀ ਮਸੀਹ ਦੇ ਕਾਰਣ ਅਸੀਂ ਸਾਰੇ ਫ਼ੇਰ ਜਿਉਂਦੇ ਹੋਵਾਂਗੇ। 23 ਪਰ ਹਰੇਕ ਬੰਦਾ ਜੀਵਨ ਵੱਲ ਢੁਕਵੀਂ ਬਿਵਸਥਾ ਵਿੱਚ ਜੀ ਉੱਠੇਗਾ। ਸਭ ਤੋਂ ਪਹਿਲਾਂ ਜੀ ਉੱਠਣ ਵਾਲਾ ਮਸੀਹ ਸੀ। ਫ਼ੇਰ ਜਦੋਂ ਮਸੀਹ ਦੋਬਾਰਾ ਆਵੇਗਾ ਤਾਂ ਉਹ ਲੋਕ ਜਿਹੜੇ ਮਸੀਹ ਦੇ ਹਨ, ਪੁਨਰ ਜੀਵਨ ਪ੍ਰਾਪਤ ਕਰਨਗੇ। 24 ਫ਼ੇਰ ਅੰਤ ਆਵੇਗਾ। ਮਸੀਹ ਸਾਰੇ ਸ਼ਾਸਕਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਤਬਾਹ ਕਰ ਦੇਵੇਗਾ। ਫ਼ੇਰ ਮਸੀਹ ਪਰਮੇਸ਼ੁਰ ਪਿਤਾ ਨੂੰ ਰਾਜ ਸੌਂਪ ਦੇਵੇਗਾ।25 ਮਸੀਹ ਨੇ ਉਦੋਂ ਤੱਕ ਰਾਜੇ ਵਾਂਗ ਰਾਜ ਕਰਨਾ ਹੈ ਜਦੋਂ ਤੱਕ ਪਰਮੇਸ਼ੁਰ ਸਾਰੇ ਦੁਸ਼ਮਣਾ ਨੂੰ ਮਸੀਹ ਦੇ ਸ਼ਾਸਨ ਹੇਠ ਨਹੀਂ ਲੈ ਆਉਂਦਾ। 26 ਤਬਾਹ ਕੀਤੇ ਜਾਣ ਵਾਲਾ ਆਖਰੀ ਦੁਸ਼ਮਣ, ਮੌਤ ਹੋਵੇਗੀ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ