Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਦਾਉਦ- ਪ੍ਰਮੇਸ਼ਰ ਦੇ ਦਿਲ ਦੇ ਕਰੀਬ

ਇੱਕ ਆਦਮਿਆ ਤੇ ਔਰਤ ਦਾ ਬਨਾ ਇਆ ਜਾਨਾ   ਸਧਾਰਨ ਤੌਰ ਤੇ ਦਿਲ ਦੇ ਮੁੱਦੇ ਤੇ ਪਹੁੰਚ ਜਾਂਦਾ ਹੈ. ਦਿਲ ਦੇ ਵਿਚੋਂ ਜਿੱਤ ਜਾਂ ਹਾਰ ਵਹਿੰਦੇ ਹਨ. ਇਹ ਦਿਨ ਹੀ ਹੈ ਜਿਸ ਦੇ ਵਿਚ ਅਸੀਂ ਦਿਸ਼ਾ ਨੂੰ ਪਾਉਂਦੇ ਹਾਂ ਜਾਣ ਫਿਰ ਅਸੀਂ ਧੋਖੇ ਦੇ ਵਿਚ ਵਹਿ ਜਾਂਦੇ ਹਾਂ. ਮੈਂ ਦੋ ਵਿਅਕਤੀਆਂ ਨੂੰ ਜਾਣਦਾ ਹਾਂ ਜਿੰਨਾਂ ਨੇ ਆਪਣੇ ਜੀਵਨ ਮਸੀਹ ਨੂੰ ਮੇਰੀ ਸੇਵਕਾਈ ਦੇ ਦੌਰਾਨ ਦਿੱਤੇ. ਇਹ ਦੋਵੇਂ ਪ੍ਰਮੇਸ਼ਰ ਦੇ ਲਈ ਜਲ ਰਹੇ ਸਨ. ਇੱਕ ਬਹੁਤ ਹੀ ਜਬਰਦਸਤ ਪ੍ਰਚਾਰਕ ਬਣ ਗਿਆ ਤੇ ਉਸ ਨੇ ਆਪਣੇ ਸਕੂਲ ਅਤੇ ਆਪਣੇ ਕਸਬੇ ਨੂੰ ਪ੍ਰਭਾਵਿਤ ਕੀਤਾ. ਦੂਸਰਾ ਇੱਕ ਜੋਸ਼ੀਲਾ ਪਾਸਟਰ ਬਣ ਗਿਆ. ਉਸ ਨੇ ਹਰ ਇੱਕ ਦੇ ਨਾਲ ਮਸੀਹ ਨੂੰ ਵੰਡਿਆ ਅਤੇ ਉਹ ਮਸੀਹ ਦੀ ਦੇਹ ਨੂੰ ਬਨਾ ਉਣ ਲੱਗ ਪਿਆ. ਜੋ ਜੋਸ਼ੀਲਾ ਪ੍ਰਚਾਰਕ ਸੀ ਉਹ ਹੁਣ ਸੇਵਕੀ ਦੇ ਕੋਨੇ ਤੇ ਲੱਗ ਗਿਆ ਹੈ ਅਤੇ ਜੋ ਪਾਸਟਰ ਸੀ ਉਹ ਹੁਣ ਮਸੀਹੀ ਸਮਾਜ ਦੇ ਵਿਚ ਇੱਕ ਇੱਜਤਦਾਰ ਵਿਅਕਤੀ ਹੈ.

ਕੀ ਹੋਇਆ? ਇਨ੍ਹਾਂ ਦੋ ਵਿਅਕਤੀਆਂ ਦੇ ਵਿਚ ਕੀ ਅੰਤਰ ਆ ਗਿਆ?  ਮੈਂ ਇਸ ਗੱਲ ਪ੍ਰਤੀ ਕਾਇਲ ਹਾਂ ਕਿ ਇਹ ਦੋਵੇਂ ਮਸੀਹ ਨੂੰ ਪਿਆਰ ਕਰਦੇ ਸਨ ਅਤੇ ਉਸ ਨੂੰ ਜਾਣਦੇ ਸਨ. ਪਰ ਦੋਵੇਂ ਆਪਣੇ ਜੀਵਨ ਦੇ ਵਿਚ ਇੱਕ ਇਹੋ ਜਿਹੀ ਜਗ੍ਹਾ ਤੇ ਪਹੁੰਚੇ ਜਿਥੇ ਉਨ੍ਹਾਂ ਨੇ ਕੁਝ ਮਹਤਵਪੂਰਣ ਫੈਂਸਲੇ ਲੈਣੇ ਸਨ. ਇੱਕ ਪ੍ਰਸਿਧੀ ਦੇ ਨਾਲ ਝੁਲਸ ਗਿਆ. ਪਰ ਦੂਸਰੇ ਦੀ ਇੱਕ ਹੀ ਚਾਹਤ ਸੀ ਅਤੇ ਉਹ ਸੀ ਪ੍ਰਮੇਸ਼ਰ ਨੂੰ ਖੁਸ਼ ਕਰਨਾ. ਇੱਕ ਨੇ ਆਪਣੇ ਦਿਲ ਨੂੰ ਆਪਣੇ ਸ਼ਰੀਰ ਦੇ ਮਗਰ ਲਾ ਲਿਆ ਅਤੇ ਦੂਸਰੇ ਨੇ ਆਪਣੇ ਦਿਲ ਨੂੰ ਪ੍ਰਮੇਸ਼ਰ ਤੇ ਲਾਇਆ ਅਤੇ ਉਸ ਨੇ ਆਪਣੇ ਸਰੀਰ ਨੂੰ ਸਲੀਬ ਦੇ ਉੱਪਰ ਚੜਾ ਦਿੱਤਾ. ਇੱਕ ਨੂੰ ਕਿਹਾ ਜਾ ਸਕਦਾ ਹੈ ਕਿ ਉਹ ਦਿਲ ਤੋਂ ਪ੍ਰਮੇਸ਼ਰ ਦੇ ਪਿਛੇ ਚਲਣ ਵਾਲਾ ਵਿਅਕਤੀ ਸੀ. ਅਤੇ ਦੂਸਰੇ ਨੂੰ ਅਸੀਂ ਇਤਹਾਸ ਦੀਆਂ ਪੁਸਤਕਾਂ ਦੇ ਵਿਚ ਵੇਖਾਂਗੇ ਕਿ ਉਹ ਇੱਕ ਇਹੋ ਜਿਹਾ ਬੰਦਾ ਸੀ ਜਿਸਨੇ ਆਪਣੇ ਪ੍ਰਮੇਸ਼ਰ ਵਾਸਤੇ ਦਿਲ ਨੂੰ ਸੰਸਾਰ ਦੇ ਵਾਸਤੇ ਦਿਲ ਵਿਚ ਤਬਦੀਲ ਕਰ ਦਿੱਤਾ.

ਇਹ ਜਰੂਰੀ ਹੈ ਕਿ ਅਸੀਂ ਪ੍ਰਮੇਸ਼ਰ ਦੇ ਵਾਸਤੇ ਇੱਕ ਦਿਲ ਨੂੰ ਤਿਆਰ ਕਰੀਏ, ਜੇਕਰ ਅਸੀਂ ਪ੍ਰਮੇਸ਼ਰ ਦੇ ਆਦਮੀ ਜਾਂ ਔਰਤ ਬਣਨਾ ਚਾਹੁੰਦੇ ਹਾਂ. ਦਾਉਦ ਨੂੰ ਪ੍ਰਮੇਸ਼ਰ ਦੇ ਦਿਲ ਦੇ ਸਭ ਤੋਂ ਕਰੀਬ ਵਿਅਕਤੀ ਕਿਹਾ ਗਿਆ. ਪਰ ਸ਼ਾਇਦ ਪਹਿਲਾਂ ਕਿ ਅਸੀਂ ਇਸ ਗੱਲ ਨੂੰ ਸਮਝੀਏ ਕਿ ਪ੍ਰਮੇਸ਼ਰ ਦੇ ਵਾਸਤੇ ਦਿਲ ਦਾ ਅਰਥ ਕੀ ਹੈ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਮਨੁਖੀ ਦਿਲ ਨੂੰ ਜਾਰੀ ਰਖਨਾ  ਕੀ ਹੈ. ਮਨੁਖ ਦਾ ਦਿਲ ਦਿਮਾਗ ਦੀ, ਭਾਵਨਾਵਾਂ ਦੀ, ਅਤੇ ਮਰਜੀ ਦਾ ਕੇਂਦਰ ਹੈ. ਇਹ ਸਾਡੇ ਅੰਦਰਲੇ ਮਨੁਖ ਦਾ ਕੇਂਦਰ ਹੈ. ਇਹ ਸਾਨੂੰ ਸਵਾਲ ਕਰਨ ਵਾਸਤੇ, ਮਹਿਸੂਸ ਕਰਨ ਵਾਸਤੇ ਅਤੇ ਚੁਣਨ ਵਾਸਤੇ ਪ੍ਰੇਰਦਾ ਹੈ.

ਪ੍ਰਮੇਸ਼ਰ ਨੇ ਦਾਉਦ ਨੂੰ ਚੁਣਿਆ ਕਿਉਂਕਿ ਉਸਦੇ ਦਿਲ ਦੀ ਗਹਿਰਾਈ ਦੇ ਵਿਚ ਉਸਨੇ ਪ੍ਰਮੇਸ਼ਰ ਦੇ ਉੱਪਰ ਮਨਨ ਕੀਤਾ ਸੀ, ਪ੍ਰਮੇਸ਼ਰ ਨੂੰ ਚਾਹਿਆ ਸੀ ਅਤੇ ਪ੍ਰਮੇਸ਼ਰ ਦੇ ਲਈ ਫੈਂਸਲਾ ਕੀਤਾ ਸੀ.  ਦੂਸਰੇ ਸ਼ਬਦਾਂ ਦੇ ਵਿਚ ਉਹ ਪ੍ਰਮੇਸ਼ਰ  ਦੇ ਦਿਲ ਦੇ ਅਨੁਸਾਰ ਵਿਅਕਤੀ ਸੀ. ਪ੍ਰਮੇਸ਼ਰ  ਨੇ ਦਾਉਦ ਨੂੰ ਜੋ ਕੁਝ ਉਸਦੇ ਦਿਲ ਵਿਚ ਸੀ, ਉਸਦੇ ਵਿਚਾਰ ਅਤੇ ਉਸਦੀਆਂ ਭਾਵਨਾਵਾਂ ਦੀ ਵਜ੍ਹਾ ਦੇ ਨਾਲ ਚੁਣਿਆ. ਪ੍ਰਮੇਸ਼ਰ ਬਦਲਿਆ ਨਹੀ ਹੈ. ਬਾਈਬਲ ਦਸਦੀ ਹੈ, “ਕਿਉਂਕਿ ਪ੍ਰਮੇਸ਼ਰ ਦੀਆਂ ਅਖਾਂ ਧਰਤੀ ਦੇ ਉੱਪਰ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ ਜਿਨ੍ਹਾਂ ਦੇ ਦਿਲ ਪੂਰੀ ਤਰਾਂ ਉਸਦੇ ਹਨ. “ (੨ ਇਤਹਾਸ ੧੬:੯)

ਪ੍ਰਮੇਸ਼ਰ ਇਸ ਪੀਡੀ ਦੇ ਵਿਚ ਇਹੋ ਜਿਹੇ ਲੋਕਾਂ ਨੂੰ ਲਭ ਰਿਹਾ ਹੈ ਜਿੰਨਾਂ ਦੇ ਦਿਲ ਉਸਦੇ ਅਨੁਸਾਰ ਹਨ. ਜੜ ਉਹ ਇਹੋ ਜਿਹੇ ਵਿਅਕਤੀ ਨੂੰ ਲਭ ਲੈਂਦਾ ਹੈ ਤਾਂ ਉਸਦੇ ਲਈ ਕੰਮ ਕਰੇਗਾ. ਇਹ ਇੱਕ ਵਚਿੱਤਰ ਵਾਇਦਾ ਹੈ. ਇਸ ਲਈ ਸਭ ਤੋਂ ਵੱਡਾ ਸਵਾਲ ਇਹ ਹੈ, ਇਸਦਾ ਕੀ ਅਰਥ ਹੈ, ਪ੍ਰਮੇਸ਼ਰ ਦੇ ਦਿਲ ਦੇ ਮੁਤਾਬਿਕ ਹੋਨਾ ? ਦਾਉਦ ਦਾ ਕਿਹੋ ਜਿਹਾ ਦਿਲ ਸੀ? ਜੜ ਅਸੀਂ ਜ੍ਬੂਰਾਂ ਨੂੰ ਪੜਦੇ ਹਾਂ, ਤਾਂ ਸਾਨੂੰ ਪਤਾ ਲਗਦਾ ਹੈ ਕਿ ਦਾਉਦ ਦੇ ਦਿਲ ਵਿਚ ਕੀ ਸੀ. ਇੱਕ ਗੱਲ ਜਿਹਡੀ ਜ੍ਬੂਰਾਂ ਦੇ ਵਿਚੋਂ ਉਛਲ ਕੇ ਸਾਡੇ ਸਾਹਮਣੇ ਆਉਂਦੀ ਹੈ, ਉਹ ਹੈ ਉਸਦਾ ਭਰੋਸਾ. ਦਾਉਦ ਨੇ ਪ੍ਰਮੇਸ਼ਰ ਤੇ ਭਰੋਸਾ ਕੀਤਾ – ਪ੍ਰਮੇਸ਼ਰ ਦੇ ਚਰਿੱਤਰ ਤੇ ਅਤੇ ਉਸਦੇ ਕੰਮਾਂ ਦੇ ਉੱਪਰ. ਉਸਦੇ ਅੰਦਰ ਇੱਕ ਮੁਢਲੀ ਗੱਲ ਸੀ ਕਿ ਪ੍ਰਮੇਸ਼ਰ ਭਲਾ ਹੈ, ਪਵਿੱਤਰ ਹੈ ਅਤੇ ਸਭ ਤੋਂ ਤਾਕਤਵਰ ਹੈ. ਉਹ ਜਾਣਦਾ ਸੀ ਕਿ ਉਹ ਪ੍ਰਮੇਸ਼ਰ ਦੇ ਉੱਪਰ ਭਰੋਸਾ ਕਰ ਸਕਦਾ ਹੈ.

ਦਾਉਦ ਨੇ ਸ਼ੁਰੂ ਕਿਥੋਂ ਕੀਤਾ? ਪਹਿਲਾ ਜੜ ਉਸਨੇ ਪ੍ਰਮੇਸ਼ਰ  ਦੇ ਵਚਨ ਉੱਪਰ ਮਨਨ ਕੀਤਾ. ਉਸਨੇ ਲਿਖਿਆ, “ਮੈਂ ਤੇਰੇ ਵਚਨ ਨੂੰ ਆਪਣੇ ਅੰਦਰ ਜਮਾ ਕਰ ਲਿਆ ਕਿ ਮੈਂ ਤੇਰੇ ਵਿਰੋਧ ਵਿਚ ਪਾਪ ਨਾ ਕਰਾਂ.” (ਜਬੂਰ ੧੧੯:੧੧) ਜਿੰਨਾਂ ਲੋਕਾਂ ਦੇ ਅੰਦਰ ਪ੍ਰਮੇਸ਼ਰ  ਦੇ ਪ੍ਰਤੀ ਵਿਸ਼ਵਾਸ ਹੁੰਦਾ ਹੈ ਉਹ ਲੋਕ ਉਹ ਹੁੰਦੇ ਹਨ ਜੋ ਕਿ ਪ੍ਰਮੇਸ਼ਰ  ਦੇ ਵਕਹਨ ਦੇ ਉੱਪਰ ਆਪਨਾ  ਦਿਲ ਲਾਉਂਦੇ ਹਨ. ਪ੍ਰਮੇਸ਼ਰ  ਦੇ ਵਚਨ ਦੇ ਮਨਨ ਤੋਂ ਬਾਅਦ ਉਸਦੇ ਅੰਦਰ ਵਿਸ਼ਵਾਸ ਕਰਨ ਵਾਲਾ ਦਿਲ ਆਇਆ. ਉਸ ਨੇ ਕਿਹਾ, “ਮੂਰਖ ਨੇ ਦਿਲ ਵਿਚ ਕਿਹਾ, ‘ਪ੍ਰਮੇਸ਼ਰ  ਨਹੀ ਹੈ’” (ਜਬੂਰ ੧੪:੧) ਦਾਉਦ ਜਾਣਦਾ ਸੀ ਕਿ ਵਿਸ਼ਵਾਸ ਨਾ  ਕਰਨਾ ਮੂਰਖਤਾ ਵਾਲੀ ਗੱਲ ਹੈ. ਉਸ ਨੇ ਆਪਣੇ ਜੀਵਨ ਵਿਚ ਇੱਕ ਸਿਆਣੀ ਚੋਣ ਕੀਤੀ, ਉਹ ਸੀ ਵਿਸ਼ਵਾਸ ਕਰਨਾ.

ਦਾਉਦ ਇਹ ਵੀ ਜਾਣਦਾ ਸੀ ਕਿ ਵਿਸ਼ਵਾਸ ਵਾਲੇ ਦਿਲ ਨੂੰ ਬਣਾਏ ਰਖਣ ਵਾਸਤੇ ਉਸਦਾ ਦਿਲ ਇਹੋ ਜਿਹਾ ਹੋਣਾ ਚਾਹੀਦਾ ਹੈ ਜੋ ਕਿ ਪ੍ਰਮੇਸ਼ਰ  ਦੇ ਉੱਪਰ ਭਰੋਸਾ ਕਰ ਸਕੇ. ਉਹ ਇਹੋ ਜਿਹੀਆਂ ਸਥਿਤੀਆਂ ਦੇ ਵਿਚ ਗਿਆ ਜਿਥੇ ਪ੍ਰਮੇਸ਼ਰ  ਦੇ ਉੱਪਰ ਭਰੋਸਾ ਕਰਨਾ ਸੀ ਜਾਣ ਮਰਨਾ ਸੀ. ਉਸ ਨੇ ਪ੍ਰਮੇਸ਼ਰ  ਨੂੰ ਕਿਹਾ, “ਕਿਉਂਕਿ ਤੂੰ ਹਿ ਮੇਰੀ ਸ਼ਰਨ ਦੀ ਥਾਂ ਹੈ, ਅਤੇ ਮੇਰੇ ਵੈਰੀ ਦੇ ਸਾਹਮਣੇ ਮੇਰਾ ਬਲ ਹੈਂ. ਮੈਂ ਹਮੇਸ਼ਾਂ ਤੱਕ ਤੇਰੇ ਡੇਰੇ ਦੇ ਵਿਚ ਰਹਾਂਗਾ, ਮੈਂ ਤੇਰੇ ਖੰਭਾਂ ਦੀ ਛਾਂ ਲਵਾਂਗਾ.” (ਜਬੂਰ ੬੧:੩,੪) ਦਾਉਦ ਨੇ ਪ੍ਰਮੇਸ਼ਰ ਦੇ ਉੱਪਰ ਨਿਰਭਰ ਕੀਤਾ.

ਪਰ ਅਖੀਰ ਦੇ ਵਿਚ ਦਾਉਦ ਦਾ ਪ੍ਰਮੇਸ਼ਰ ਦੇ ਉੱਪਰ ਭਰੋਸਾ ਉਸਦੀ ਇਸ ਕਾਇਲਤਾ ਦੇ ਵਿਚ ਸੀ ਕਿ ਪ੍ਰਮੇਸ਼ਰ “ਭਲਾ” ਹੈ. ਉਸ ਨੇ ਕਿਹਾ, “ਤੁਸੀਂ ਪ੍ਰਭੁ ਦੀ ਸੰਗਤ ਵਿਚ ਅਨੰਦ ਮਨਾਵੋ, ਤਾਂ ਕਿ ਉਹ ਤੁਹਾਡੇ ਦਿਲ ਦੀ ਇਛਾ ਪੂਰੀ ਕਰੇਗਾ.” (ਜਬੂਰ ੩੭:੪) ਇਹ ਉਸਦੇ ਦਿਮਾਗੀ ਗਿਆਂ ਦੇ ਵਿਚੋਂ, ਉਸਦੀਆਂ  ਗਹਿਰੀਆਂ ਭਾਵਨਾਵਾਂ ਦੇ ਵਿਚੋਂ, ਅਤੇ ਉਸਦੇ ਦਿਲ ਦੀਆਂ ਚੋਣਾਂ ਦੇ ਵਿਚੋਂ ਸੀ ਕਿ ਦਾਉਦ ਨੇ ਇਹ ਜਾਣਿਆ ਕਿ ਪ੍ਰਮੇਸ਼ਰ ਆਪਣੇ ਬਚਿਆਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਫਿਕਰ ਕਰਦਾ ਹੈ. ਇਸ ਲਈ ਉਹ ਵਿਸ਼ਵਾਸ ਨਾਲ ਕਹਿ ਸਕਦਾ ਸੀ, “ ਚਿੰਤਾਂ ਨਾ ਕਰੋ, ਪ੍ਰਮੇਸ਼ਰ ਵਿਚ ਅਨੰਦ ਕਰੋ, ਉਹ ਤੁਹਾਡੀ ਫਿਕਰ ਕਰੇਗਾ.”

ਅੱਜ ਤੁਹਾਡੇ ਦਿਲ ਵਿਚ ਕੀ ਹੈ? ਆਪਣੇ ਦਿਲ ਦੀ ਰਾਖੀ ਕਰੋ. ਇਸ ਵਿਚੋਂ ਜਿੱਤ ਜਾਂ ਹਾਰ ਵਹਿੰਦੇ ਹਨ.

ਜ਼ਬੂਰ 119: 9-16

ਇੱਕ ਨੌਜਵਾਨ ਬੰਦਾ, ਤੁਹਾਡੀਆਂ ਸਿੱਖਿਆਵਾਂ ਉੱਤੇ ਚੱਲਦਿਆਂ, ਸ਼ੁੱਧ ਜੀਵਨ ਕਿਵੇਂ ਜਿਉਂ ਸੱਕਦਾ ਹੈ10 ਮੈਂ ਪਰਮੇਸ਼ੁਰ ਦੀ ਸੱਚੇ ਦਿਲੋ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਹੇ ਪਰਮੇਸ਼ੁਰ, ਤੁਹਾਡੇ ਆਦੇਸ਼ਾ ਨੂੰ ਮੰਨਣ ਵਿੱਚ ਮੇਰੀ ਮਦਦ ਕਰੋ।11 ਮੈਂ ਤੁਹਾਡੀਆਂ ਸਿੱਖਿਆਵਾਂ ਦਾ ਅਧਿਐਨ ਬੜੇ ਧਿਆਨ ਨਾਲ ਕਰਦਾ ਹਾਂ।ਕਿਉ? ਤਾਂ ਜੋ ਮੈਂ ਤੁਹਾਡੇ ਵਿਰੁੱਧ ਗੁਨਾਹ ਨਾ ਕਰ ਸੱਕਾਂ।12 ਹੇ ਯਹੋਵਾਹ, ਤੂੰ ਧੰਨ ਹੈਂ, ਮੈਨੂੰ ਆਪਣੇ ਨੇਮ ਸਿੱਖਾ।13 ਮੈਂ ਤੁਹਾਡੇ ਸਿਆਣੇ ਨਿਆਂਿਆ ਬਾਰੇ ਗੱਲਾਂ ਕਰਾਂਗਾ।14 ਮੈਨੂੰ ਤੁਹਾਡੇ ਕਰਾਰ ਦਾ ਅਧਿਐਨ ਕਰਨਾ  ਸਭ ਕਾਸੇ ਨਾਲੋਂ ਵੱਧੇਰੇ ਚੰਗਾ ਲੱਗਦਾ ਹੈ।15 ਮੈਂ ਤੁਹਾਡੇ ਅਸੂਲਾਂ ਬਾਰੇ ਚਰਚਾ ਕਰਦਾ ਹਾਂ।ਮੈਂ ਤੁਹਾਡੀ ਜੀਵਨ ਜਾਂਚ ਉੱਤੇ ਚੱਲਦਾ ਹਾਂ16 ਮੈਨੂੰ ਤੁਹਾਡੇ ਨੇਮ ਪਸੰਦ ਹਨ।ਮੈਂ ਤੁਹਾਡੇ ਸ਼ਬਦ ਨਹੀਂ ਭੁੱਲਾਂਗਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ