Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਮੂਸਾ – ਪ੍ਰਮੇਸ਼ਰ ਦਾ ਮਿੱਤਰ

ਜਦ ਮੇਰਾ ਜੀਵਨ ਖਤਮ ਹੋਵੇਗਾ , ਤੁਸੀਂ ਕਿਵੇਂ ਇਸ ਨੂੰ ਜਾਨਣਾ ਚਾਹੋਗੇ? ਤੁਸੀਂ ਕਿਹੜੀ  ਵਿਰਾਸਤ  ਛੱਡ ਕੇ ਜਾਣਾ ਚਾਹੁੰਦੇ ਹੋ? ਜੇਕਰ ਤੁਸੀਂ ਆਪਣੀ ਕਬਰ ਦੇ ਉੱਪਰ ਇੱਕ ਵਾਕ ਖੁਦਵਾਉਣਾ ਚਾਹੋ, ਤਾਂ ਤੁਸੀ ਆਪਣੇ ਜੀਵਨ ਦੀ ਵਿਆਖਿਆ ਕਿਵੇਂ ਕਰੋਗੇ? ਇਨ੍ਹਾਂ ਸਵਾਲਾ ਦੇ ਉੱਤਰ ਤੁਹਾਨੂੰ ਇਹ ਪਰਿਭਾਸਾ  ਦਿੰਦੇ ਹਨ ਕਿ ਤੁਸੀਂ ਕੌਣ ਹੋ.

ਮੂਸਾ ਨੂੰ ਬਾਈਬਲ ਦੇ ਬਹੁਤ ਸਾਰੇ ਤਰੀਕਿਆਂ ਦੇ ਨਾਲ ਬਿਆਨ ਕੀਤਾ ਗਿਆ. ਉਸ ਨੂੰ ਪ੍ਰਮੇਸ਼ਰ ਦਾ ਜਨ ਕਿਹਾ ਗਿਆ, ਇਸਰਾਇਲ ਦੇ ਵਿਚ ਪੈਦਾ ਹੋਣ ਵਾਲਾ ਸਭ ਤੋਂ ਵੱਡਾ ਨਬੀ ਕਿਹਾ ਗਿਆ ਅਤੇ ਪ੍ਰਭੁ ਦਾ ਦਾਸ ਕਿਹਾ ਗਿਆ. ਪਰ ਸਭ ਤੋਂ ਰੋਚਿਕ ਪਰਿਭਾਸਾ ਜੋ ਮੂਸਾ ਦੀ ਦਿੱਤੀ ਗਈ ਉਹ ਸੀ ਕਿ ਮੂਸਾ “ਪ੍ਰਮੇਸ਼ਰ ਦਾ ਮਿੱਤਰ ਸੀ” ਬਾਈਬਲ ਬਿਆਨ ਕਰਦੀ ਹੈ, “ਪ੍ਰਮੇਸ਼ਰ ਮੂਸਾ ਦੇ ਨਾਲ ਆਹਮੋ ਸਾਹਮਣੇ ਗੱਲ ਕਰਦਾ ਸੀ, ਜਿਵੇਂ ਇੱਕ ਮਿੱਤਰ ਆਪਣੇ ਮਿੱਤਰ ਦੇ ਨਾਲ ਗੱਲ ਕਰਦਾ ਹੋਵੇ.” (ਕੂਚ ੩੩:੧੧) ਮੂਸਾ ਪ੍ਰਮੇਸ਼ਰ ਦੇ ਨਾਲ ਗਹਿਰਾਈ ਵਾਲਾ ਸਬੰਧ ਬਣਾ ਕੇ ਰਖਦਾ ਸੀ – ਇੰਨਾਂ ਜਿਆਦਾ ਕਿ ਉਸ ਨੂੰ ਸਦਾ ਵਾਸਤੇ ਪ੍ਰਮੇਸ਼ਰ ਦਾ ਮਿੱਤਰ ਕਿਹਾ ਜਾਵੇਗਾ.

ਬਹੁਤ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਪ੍ਰਮੇਸ਼ਰ ਉੰਨਾਂ ਦਾ ਮਿੱਤਰ ਹੈ.  ਪਰ ਮੈਂ ਬਹੁਤ ਘੱਟ ਕਿਸੇ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ, “ਮੈਂ ਪ੍ਰਮੇਸ਼ਰ ਦਾ ਮਿੱਤਰ ਬਣਨਾ ਚਾਹੁੰਦਾ ਹਾਂ.” ਪ੍ਰਮੇਸ਼ਰ ਦਾ ਮਿੱਤਰ ਉਹ ਹੈ ਜੋ ਸੁਣਦਾ ਹੈ. ਅਤੇ ਪ੍ਰਮੇਸ਼ਰ ਦੀ ਆਵਾਜ ਨੂੰ ਪੂਰਾ ਕਰਦਾ ਹੈ. ਮੂਸਾ ਦੇ ਪ੍ਰਮੇਸ਼ਰ ਦੇ ਨਾਲ ਸਬੰਧ ਦੇ ਵਿਚ, ਉਹ ਸਾਰੀ ਗੱਲਬਾਤ ਨਹੀ ਸੀ ਕਰਦਾ. ਇਸ ਦੀ ਬਜਾਇ ਉਹ ਪ੍ਰਮੇਸ਼ਰ ਦੀ ਆਵਾਜ ਸੁਣਦਾ ਸੀ.

ਕਈ ਸਾਲ ਪਹਿਲਾਂ ਜਦ ਮੈਂ ਇਸਰਾਇਲ ਦੇ ਵਿਚ ਯਾਤਰਾ ਕਰ ਰਿਹਾ ਸੀ, ਇੱਕ ਯਹੂਦੀ ਵਿਸ਼ਵਾਸੀ ਨੇ ਮੈਨੂੰ ਕਿਹਾ, “ਬਹੁਤ ਸਾਰੇ ਲੋਕ ਮੇਰੇ ਦੇਸ਼ ਦੇ ਵਿਚ ਅਲੱਗ ਅਲੱਗ ਪ੍ਰੇਰਨਾ ਲੈ ਕੇ ਆਉਂਦੇ ਹਨ. ਉਹ ਟੂਰਿਸਟਾਂ ਦੇ ਤੌਰ ਤੇ ਆਉਂਦੇ ਹਨ ਜਾਂ ਉਹ ਆਉਂਦੇ ਹਨ ਕਿ  ਉਹ ਬਾਈਬਲ ਦੇ ਬਾਰੇ ਹੋਰ ਸਿਖ ਸਕਣ. ਪਰ ਬਹੁਤ ਘੱਟ ਲੋਕ ਇੱਕ ਦਿਲ ਦੇ ਨਾਲ ਆਉਂਦੇ ਹਨ ਕਿ ਉਹ ਪ੍ਰਮੇਸ਼ਰ ਦੇ ਬਾਰੇ ਹੋਰ ਜਾਣ ਸਕਣ.” ਉਸ ਨੇ ਕਿਹਾ, “ਮੈਂ ਉਹ ਵਿਅਕਤੀ ਬਣਨਾ ਚਾਹੁੰਦਾ ਹਾਂ ਜੋ ਕਿ ਪ੍ਰਮੇਸ਼ਰ ਦੇ ਦਿਲ ਨੂੰ ਜਾਣਦਾ ਹੋਵੇ. ਮੈਂ ਪ੍ਰਮੇਸ਼ਰ ਦਾ ਮਿੱਤਰ ਬਣਨਾ ਚਾਹੁੰਦਾ ਹਾਂ.”

ਜੇਤੂ ਪ੍ਰਮੇਸ਼ਰ ਦੇ ਲੋਕ ਉਹ ਹਨ ਜੋ ਕਿ ਪ੍ਰਮੇਸ਼ਰ ਦਾ ਮਿੱਤਰ ਹੈ. ਇੱਕ ਜਿਸ ਨੇ ਸਿਖ ਲਿਆ ਹੈ ਕਿ ਸੁਣਨਾ ਕਿਵੇਂ ਹੈ, ਅਤੇ ਉਹ ਪ੍ਰਮੇਸ਼ਰ ਦੇ ਨਾਲ ਨਜਦੀਕੀ ਦੇ ਨਾਲ ਗੱਲਬਾਤ ਕਰਨਾ ਜਾਣਦੇ ਹਨ. ਇਸ ਨਜਦੀਕੀ ਦੇ ਸਭ ਤੋਂ ਵੱਡੇ ਵੈਰੀ ਹਨ, ਰੁਝੇਵੇਂ ਅਤੇ ਬਹੁਤ ਸਾਰੀਆਂ ਜਿਮੇਵਾਰੀਆਂ. ਅਕਸਰ ਹੀ ਉਹ ਗੱਲਬਾਤ ਦੇ ਗਹਿਰੇ ਹਿੱਸੇ ਵਿਚੋਂ ਆਉਂਦੇ ਹਨ. ਪਰ, ਮੂਸਾ ਨੇ ਇਹ ਨਹੀ ਹੋਣ ਦਿੱਤਾ. ਉਹ ਇੱਕ ਬਹੁਤ ਹਿ ਰੁਝੇਵੇਂ ਵਾਲਾ ਵਿਅਕਤੀ ਸੀ. ਉਹ ੩੦੦੦੦੦੦ ਲੋਕਾਂ ਦੇ ਵਾਸਤੇ ਜਿਮੇਵਾਰ ਸੀ. ਉਸੇ ਉਸਦਾ ਬੋਝ ਸੀ ਕਿ ਉਹ ਉੰਨਾਂ ਨੂੰ ਖਿਲਾਵੇ, ਕਪੜੇ ਦੇਵੇ ਅਤੇ ਘਰ ਦੇਵੇ.

ਮੂਸਾ ਕਿਵੇਂ ਆਪਣੇ ਸਾਰੇ ਕੰਮ ਕਰਕੇ ਵੀ ਪ੍ਰਮੇਸ਼ਰ ਦੇ ਨਾਲ ਨਜਦੀਕੀ ਬਣਾ ਪਾਉਂਦਾ ਸੀ. ਕਿ ਉਹ “ਪ੍ਰਮੇਸ਼ਰ ਦਾ ਮਿੱਤਰ ਬਣ ਕੇ ਰਹੇ.” ਸਧਾਰਨ ਉਸ ਨੇ ਇੱਕ ਤੰਬੂ ਬਣਾਇਆ ਸੀ ਅਤੇ ਉਹ ਛਾਉਣੀ ਦੇ ਬਾਹਰ ਸੀ. ( ਛਾਉਣੀ ਉਹ ਖੇਤਰ ਸੀ ਜਿਥੇ ਲੋਕ ਰਹਿੰਦੇ ਸਨ) ਉਹ ਉਥੇ ਜਾ ਕੇ ਪ੍ਰਮੇਸ਼ਰ ਦੇ ਨਾਲ ਮਿਲਿਆ ਕਰਦਾ ਸੀ. ਇਹ ਜਗਾ ਇੰਨੀਂ ਇਕੱਲੀ ਸੀ ਕਿ ਉਹ ਪ੍ਰਮੇਸ਼ਰ ਦੀ ਨਜਦੀਕੀ ਦੇ ਵਿਚ ਸਮਾਂ ਬਿਤਾ ਪਾਉਂਦਾ ਸੀ. ਪ੍ਰਮੇਸ਼ਰ ਦਾ ਮਿੱਤਰ ਸਮਾਂ ਅਤੇ ਜਗ੍ਹਾ ਲਭ ਲੈਂਦਾ ਹੈ ਜਿਥੇ ਉਹ ਪ੍ਰਮੇਸ਼ਰ ਦੇ ਨਾਲ ਇਕੱਲੇ ਦੇ ਵਿਚ ਸਮਾਂ ਬਿਤਾਵੇ. ਅਤੇ ਪ੍ਰਮੇਸ਼ਰ ਦੇ ਦਿਲ ਨੂੰ ਸੁਣੇ. ਉਹ ਬਾਈਬਲ ਲੈ ਕੇ ਆਉਂਦਾ ਹੈ ਅਤੇ ਆਤਮਿਕ ਕੰਨਾ ਦੇ ਨਾਲ ਪ੍ਰਮੇਸ਼ਰ ਦੀ ਆਵਾਜ ਨੂੰ ਸੁਣਦਾ ਹੈ. ਅਤੇ ਪ੍ਰਮੇਸ਼ਰ ਉਸ ਦੇ ਉੱਪਰ ਦਿਲ ਦੀਆਂ ਗਹਿਰਾਈਆਂ ਦੇ ਨਾਲ ਭਰੋਸਾ ਕਰ ਸਕਦਾ ਹੈ.

ਪ੍ਰਮੇਸ਼ਰ ਦਾ ਮਿੱਤਰ ਉਹ ਨਹੀ ਹੈ ਕੋ ਕਿ ਜਲਦੀ ਦੇ ਨਾਲ ਪ੍ਰਮੇਸ਼ਰ ਦੀ ਹਜੂਰੀ ਦੇ ਵਿਚ ਜਾਂਦਾ ਹੈ ਅਤੇ ਜਲਦੀ ਦੇ ਨਾਲ ਪ੍ਰਮੇਸ਼ਰ ਦੀ ਹਜੂਰੀ ਦੇ ਵਿਚੋਂ ਬਾਹਰ ਨਿਕਲ ਜਾਂਦਾ ਹੈ. ਗੱਲਬਾਤ ਕਰਨ ਤੇ ਸਮਾਂ ਲਗਦਾ ਹੈ. ਮਾਰਟਿਨ ਲੂਥਰ ਕਿਹਾ ਕਰਦਾ ਸੀ, ਜਿੰਨਾਂ ਜਿਆਦਾ ਉਹ ਰੁਝ ਜਾਂਦਾ ਹੈ ਉੰਨਾਂ ਹੀ ਜਿਆਦਾ ਉਸ ਨੂੰ ਹੋਰ ਪ੍ਰਾਥਨਾ ਕਰਨ ਦੀ ਲੋੜ ਹੁੰਦੀ ਹੈ. ਸਾਡੇ ਵਿਚੋਂ  ਬਹੁਤ ਸਾਰੇ ਲੋਕ ਇਸਦੇ ਉਲਟ ਵਿਚ ਕੰਮ ਕਰਦੇ ਹਨ. ਜਦ ਸਾਡੇ ਤੇ ਭਾਰੀ ਜਿਮੇਵਾਰੀਆਂ ਪੈ ਜਾਂਦੀਆਂ ਹਨ. ਸਭ ਤੋਂ ਪਹਿਲਾ ਕੰਮ ਸਾਨੂੰ ਕਰਨ ਦੀ ਲੋੜ ਹੈ ਕਿ ਅਸੀਂ ਪ੍ਰਮੇਸ਼ਰ ਦੇ ਨਾਲ ਆਪਣੇ ਨਜਦੀਕੀ ਦੇ ਸਮੇਂ ਨੂੰ ਖਤਮ ਕਰ ਦਿੰਦੇ ਹਨ. ਪਰ ਜੇਕਰ ਅਸੀਂ ਪ੍ਰਮੇਸ਼ਰ ਦੇ ਦਾਸ ਅਤੇ ਦਾਸੀਆਂ ਬਣਦੇ ਹਾਂ, ਅਸੀਂ ਸਿਖਦੇ ਹਾਂ ਕਿ ਪ੍ਰਮੇਸ਼ਰ ਦੇ ਨਾਲ ਖਾਸ ਸਮਾਂ ਬਿਤਾਉਣ ਤੋਂ ਬਿਨਾਂ ਕੁਝ ਨਹੀ ਕਰ ਸਕਦੇ ਹਾਂ. ਅਸੀਂ ਮੁੜ ਤੋਂ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਕਰਦੇ ਹਾਂ. ਸਾਡੀ ਪ੍ਰਮੇਸ਼ਰ ਦੇ ਨਾਲ ਮਿੱਤਰਤਾ ਸਾਡੇ ਜੀਵਨ ਵਿਚ ਪਹਿਲੀ ਜਗ੍ਹਾ ਲੈਂਦੀ ਹੈ.

ਅਸੀਂ ਕਿਹੜੀ ਵਿਰਾਸਤ ਆਪਣੇ ਬਚਿਆ ਦੇ ਲਈ ਛੱਡ ਕੇ ਜਾਵਾਂਗੇ? ਇਹ ਨਿਰਭਰ ਕਰਦਾ ਹੈ ਕਿ ਮਹੱਤਵਪੂਰਨ ਕਿ ਹੈ. ਅਤੇ ਅਸੀਂ ਹਮੇਸ਼ਾਂ ਉਨ੍ਹਾਂ ਚੀਜਾਂ ਲਈ ਸਮਾਂ ਕਢਦੇ ਹਾਂ ਜੋ ਕਿ ਮਹੱਤਵਪੂਰਨ ਹਨ. ਤੁਹਾਡੇ ਲਈ ਇਹ ਕਿੰਨਾਂ ਜਰੂਰੀ ਹੈ ਕਿ ਤੁਸੀਂ ਪ੍ਰਮੇਸ਼ਰ ਦੇ ਮਿੱਤਰ ਬਣੋ?

ਕੂਚ 33: 7-11

7 ਮੂਸਾ ਡੇਰੇ ਤੋਂ ਥੋੜਾ ਜਿਹਾ ਬਾਹਰ ਇਸ ਤੰਬੂ ਕੋਲ ਜਾਂਦਾ ਹੁੰਦਾ ਸੀ। ਉਹ ਇਸ ਨੂੰ “ਮੰਡਲੀ ਵਾਲਾ ਤੰਬੂ” ਬੁਲਾਉਂਦਾ ਸੀ। ਜਿਹੜਾ ਵੀ ਬੰਦਾ ਯਹੋਵਾਹ ਤੋਂ ਕੁਝ ਪੁੱਛਣਾ ਚਾਹੁੰਦਾ ਸੀ ਉਹ ਡੇਰੇ ਤੋਂ ਬਾਹਰ ਇਸ ਮੰਡਲੀ ਵਾਲੇ ਤੰਬੂ ਕੋਲ ਜਾਂਦਾ ਸੀ। 8 ਕਿਸੇ ਵੀ ਵੇਲੇ ਜਦੋਂ ਮੂਸਾ ਬਾਹਰ ਆਕੇ ਤੰਬੂ ਵਿੱਚ ਜਾਂਦਾ ਸੀ, ਸਾਰੇ ਲੋਕ ਉਸ ਨੂੰ ਦੇਖਦੇ ਸਨ। ਲੋਕ ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖਲੋਤੇ ਰਹਿੰਦੇ ਸਨ ਅਤੇ ਮੂਸਾ ਨੂੰ ਉਦੋਂ ਤੱਕ ਦੇਖਦੇ ਰਹਿੰਦੇ ਸਨ ਜਦੋਂ ਤੱਕ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਨਹੀਂ ਹੋ ਜਾਂਦਾ ਸੀ। 9 ਜਦੋਂ ਵੀ ਮੂਸਾ ਇਸ ਤੰਬੂ ਵਿੱਚ ਜਾਂਦਾ ਸੀ, ਇੱਕ ਲੰਮਾ ਬੱਦਲ ਹੇਠਾ ਆਉਂਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਰੁਕ ਜਾਂਦਾ ਸੀ। ਅਤੇ ਯਹੋਵਾਹ ਮੂਸਾ ਨਾਲ ਗੱਲ ਕਰਦਾ ਹੁੰਦਾ ਸੀ। 10 ਇਸ ਲਈ ਜਦੋਂ ਵੀ ਲੋਕ ਤੰਬੂ ਦੇ ਦਰਵਾਜ਼ੇ ਉੱਤੇ ਬੱਦਲ ਨੂੰ ਦੇਖਦੇ ਸਨ, ਉਹ ਆਪਣੇ-ਆਪਣੇ ਤੰਬੂਆਂ ਦੇ ਦਰਵਾਜ਼ਿਆਂ ਤੇ ਜਾਂਦੇ ਸਨ ਅਤੇ ਪਰਮੇਸ਼ੁਰ ਦੀ ਉਪਾਸਨਾ ਲਈ ਮੱਥਾ ਟੇਕਦੇ ਸਨ।

11 ਇਸ ਤਰ੍ਹਾਂ ਨਾਲ ਯਹੋਵਾਹ ਮੂਸਾ ਨਾਲ ਆਮ੍ਹੋ-ਸਾਹਮਣੇ ਗੱਲ ਕਰਦਾ ਸੀ। ਯਹੋਵਾਹ ਮੂਸਾ ਨਾਲ ਉਸੇ ਤਰ੍ਹਾਂ ਗੱਲ ਕਰਦਾ ਸੀ ਜਿਵੇਂ ਕੋਈ ਆਦਮੀ ਆਪਣੇ ਕਿਸੇ ਮਿੱਤਰ ਨਾਲ ਗੱਲ ਕਰਦਾ ਹੈ। ਯਹੋਵਾਹ ਨਾਲ ਗੱਲਾਂ ਕਰਨ ਤੋਂ ਮਗਰੋਂ ਮੂਸਾ ਡੇਰੇ ਅੰਦਰ ਵਾਪਸ ਆ ਜਾਂਦਾ ਸੀ। ਪਰ ਉਸਦਾ ਸਹਾਇਕ ਹਮੇਸ਼ਾ ਤੰਬੂ ਵਿੱਚ ਠਹਿਰਦਾ ਸੀ। ਇਹ ਸਹਾਇਕ ਸੀ ਨੂਨ ਦਾ ਪੁੱਤਰ ਯਹੋਸ਼ੂਆ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ