Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪ੍ਰਮੇਸ਼ਰ ਆਪਣੇ ਲੋਕਾਂ ਨੂੰ ਅਗੁਵਾਈ ਲਈ ਬੁਲਾਉਂਦਾ ਹੈ।

ਸਾਉਲ ਨੂੰ ਪ੍ਰਮੇਸ਼ਰ ਦੇ ਜਨ ਦੇ ਤੌਰ ਤੇ ਰੱਦ ਦਿੱਤਾ ਗਿਆ ਸੀ, ਕਿ ਹੁਣ ਉਹ ਇਸਰਾਇਲ ਦੀ ਅਗੁਵਾਈ ਨਹੀ ਕਰ ਸਕਦਾ ਸੀ। ਉਸ ਨੂੰ ਰਾਜਾ ਬਣਾਇਆ ਗਿਆ ਸੀ ਅਤੇ ਇਹ ਸੀ ਉਸਦੇ ਦਿਲ ਦੀ ਦੀਨਤਾ ਦੇ ਕਾਰਨ। ਪ੍ਰ ਹੁਣ ਉਹ ਰੱਦ ਕੀਤੇ ਹੋਏ ਦੇ ਤੌਰ ਤੇ ਖੜਾ ਹੈ ਅਤੇ ਇਹ ਕਿਉਂ ਹੈ? ਉਸਦੇ ਘਮੰਡ ਦੀ ਵਜ੍ਹਾ ਦੇ ਨਾਲ। ਇਹ ਪ੍ਰਮੇਸ਼ਰ ਹੈ ਜੋ ਕਿ ਲੋਕਾਂ ਨੂੰ ਉਤਾਂਹ ਚੁੱਕਦਾ ਹੈ ਅਤੇ ਉਹ ਹੀ ਹੈ ਜੋ ਕਿ ਉਨ੍ਹਾਂ ਨੂੰ ਮਿੱਟੀ ਵਿਚ ਮਿਲਾ ਦਿੰਦਾ ਹੈ। ਉਹ ਉਨ੍ਹਾਂ ਲੋਕਾਂ ਨੂੰ ਉੱਪਰ ਚੁੱਕਦਾ ਹੈ ਜੋ ਕਿ ਉਸਦੇ ਪਿਛੇ ਚਲਨਾ ਚਾਹੁੰਦੇ ਹਨ ਅਤੇ ਉਹ ਉਨ੍ਹਾਂ ਘਮੰਡੀ ਲੋਕਾਂ ਨੂੰ ਹੇਠਾਂ ਸੁੱਟ ਦਿੰਦਾ ਹੈ ਜੋ ਕਿ “ਆਪਣੀ ਮਰਜੀ ਨੂੰ ਪੂਰਾ ਕਰਨਾ ਚਾਹੁੰਦੇ ਹਨ।”

ਜਦ ਪ੍ਰਮੇਸ਼ਰ ਨੇ ਸੈਮੁਅਲ ਨੂੰ ਦਸਿਆ, ਜੋ ਕਿ ਨਬੀ ਸੀ, ਕਿ ਸਾਉਲ ਨੂੰ ਰੱਦ ਦਿੱਤਾ ਗਿਆ ਹੈ, ਉਸ ਨੇ ਨੂੰ ਕਿਹਾ ਕਿ ਉਸ ਨੇ ਕਿਸੇ ਹੋਰ ਨੂੰ ਅਗੁਵਾਈ ਵਾਸਤੇ ਚੁਣਿਆ ਹੈ। ਪ੍ਰਮੇਸ਼ਰ ਨੇ ਸੈਮੁਅਲ ਨੂੰ ਕਿਹਾ, “ਤੂੰ ਸਾਉਲ ਵਾਸਤੇ ਕਦ ਤੱਕ ਸੋਗ ਕਰਦਾ ਰਹੇਂਗਾ, ਕਿਉਂਕਿ ਮੈਂ ਉਸ ਨੂੰ ਇਸਰਾਇਲ ਦਾ ਰਾਜਾ ਹੋਣ ਤੋਂ ਰੱਦ ਦਿੱਤਾ ਹੈ? ਆਪਣੇ ਸਿੰਗ ਨੂੰ ਤੇਲ ਨਾਲ ਭਰ, ਅਤੇ ਆਪਣੇ ਰਾਹ ਹੋ, ਕਿਉਂਕਿ ਮੈਂ ਤੈਨੂੰ ਬੈਥਲਹਮ ਦੇ ਜੱਸੀ ਦੇ ਕੋਲ ਭੇਜਣਾ ਹੈ। ਮੈਂ ਉਸ ਦੇ ਪੁੱਤਰਾਂ ਵਿਚੋਂ ਇੱਕ ਨੂੰ ਰਾਜਾ ਹੋਣ ਵਾਸਤੇ ਚੁਣਿਆ ਹੈ।” (੧ ਸੈਮ ੧੬:੧ ਨਵਾਂ ਸੰਸਕਰਨ) ਸਾਡੀ ਇੱਕ ਸੋਚ ਹੈ ਕਿ ਪ੍ਰਮੇਸ਼ਰ ਦਾ ਰਾਜ ਕੁਝ ਖਾਸ ਲੋਕਾਂ ਦੇ ਸਿਰ ਤੇ ਉਠਦਾ ਹੈ ਜਾਂ ਡਿੱਗ ਜਾਂਦਾ ਹੈ। ਪਰ ਪ੍ਰਮੇਸ਼ਰ ਆਪਣੇ ਲੋਕਾਂ ਨੂੰ ਇੱਕ ਝਪਕੀ ਦੇ ਵਿਚ ਹੀ ਖੜਾ ਕਰ ਸਕਦਾ ਹੈ। ਉਹ ਅਕਸਰ ਹੀ ਕਿਸੇ ਇੱਕ ਨੂੰ ਗੁਪਤ ਰੂਪ ਵਿਚ ਤਿਆਰ ਕਰ ਰਿਹਾ ਹੁੰਦਾ ਹੈ, ਜਦ ਕਿ ਕਿਸੇ ਨੂੰ ਉਸ ਬਾਰੇ ਪਤਾ ਵੀ ਨਹੀ ਹੁੰਦਾ ਹੈ। ਇਹੀ ਸਥਿਤੀ ਦਾਉਦ ਦੇ ਨਾਲ ਸੀ।

ਕਿਸੇ ਨੇ ਨਹੀ ਸੀ ਇਹ ਆਸ ਕੀਤੀ ਕਿ ਦਾਉਦ ਪ੍ਰਮੇਸ਼ਰ ਦਾ ਜਨ ਸੀ। ਉਹ ਕਿਸੇ ਹੋਰ ਨੂੰ ਲਭ ਰਹੇ ਸਨ ਜੋ ਕਿ “ਸਾਂਚੇ” ਦੇ ਵਿਚ ਢਲਦਾ ਹੋਵੇ। ਜੇਕਰ ਇਹ ਜੱਸੀ ਦਾ ਪੁੱਤਰ  ਸੀ, ਤਾਂ ਬੇਸ਼ਕ ਇਹ ਉਸਦਾ ਵੱਡਾ ਪੁੱਤਰ ਹੋਵੇਗਾ।

ਇਹ ਨਹੀ ਹੋਵੇਗਾ- ਉਹ ਨਹੀ ਹੋ ਸਕਦਾ ਸੀ- ਛੋਟਾ ਬਚਿਆਂ ਵਰਗਾ ਭਰਾ?! ਪਰਤ ਪ੍ਰਮੇਸ਼ਰ ਦੇ ਰਾਹ ਸਾਡੇ ਰਾਹਾਂ ਤੋਂ ਬਹੁਤ ਹੀ ਅਲੱਗ ਹਨ। ਉਸਨੇ ਸੈਮੁਅਲ ਨੂੰ ਕਿਹਾ, “ਉਸਦੇ ਕੱਦ ਕਾਠ ਨੂੰ ਜਾਂ ਉਸਦੇ ਸੋਹਣੇਪਨ ਨੂੰ ਨਾ ਵੇਖ, ਕਿਉਂਕਿ ਮੈਂ ਉਸ ਨੂੰ ਰੱਦ ਦਿੱਤਾ ਹੈ। ਪ੍ਰਮੇਸ਼ਰ ਉਨ੍ਹਾਂ ਚੀਜਾਂ ਵੱਲ ਨਹੀ ਵੇਖਦਾ ਹੈ ਜਿਨ੍ਹਾਂ ਵੱਲ ਆਦਮੀ ਵੇਖਦਾ ਹੈ। ਮਨੁਖ ਤਾਂ ਬਾਹਰੀ ਰੂਪ ਨੂੰ ਵੇਖਦਾ ਹੈ, ਪਰ  ਪ੍ਰਮੇਸ਼ਰ ਉਸ ਦੇ ਦਿਲ ਨੂੰ ਵੇਖਦਾ ਹੈ।”(੧ ਸੈਮ ੧੬:੭)

ਪ੍ਰਮੇਸ਼ਰ ਦਾ ਚੁਣਨ ਦਾ ਢੰਗ ਸੈਮੁਅਲ ਦੇ ਉੱਪਰ ਪ੍ਰਗਟ ਕੀਤਾ ਗਿਆ, “ਪਰ ਪ੍ਰਮੇਸ਼ਰ ਦਿਲ ਨੂੰ ਵੇਖਦਾ ਹੈ।” ਪ੍ਰਮੇਸ਼ਰ ਇੱਕ ਖਾਸ ਤਰਾਂ ਦੇ ਦਿਲ ਨੂੰ ਵੇਖ ਰਿਹਾ ਹੈ। ਉਹ ਜੱਸੀ ਦੇ ਵੱਡੇ ਪੁੱਤਰ ਵੱਲ ਨਹੀ ਵੇਖ ਰਿਹਾ ਸੀ, ਜੋ ਕਿ ਬਹੁਤ ਹੀ ਤਾਕਤਵਰ ਸੀ। ਉਹ ਉਸ ਦਿਲ ਵੱਲ ਵੇਖ ਰਿਹਾ ਸੀ ਜਿਸਦਾ ਦਿਲ ਸਹੀ ਸੀ। ਉਸਨੇ  ਕਿਹੋ ਜਿਹਾ ਦਿਲ ਦਾਉਦ ਵਿਚ ਵੇਖਿਆ, ਜੋ ਕਿ ਜੱਸੀ ਦਾ ਸਭ ਤੋਂ ਛੋਟਾ ਪੁੱਤਰ ਸੀ?

ਜਦ ਸੈਮੁਅਲ ਨੇ ਦਸਿਆ ਕਿ ਸਾਉਲ ਨੂੰ ਰੱਦ ਦਿੱਤਾ ਗਿਆ ਹੈ। ਉਸ ਨੇ ਇਹ ਵੀ ਇਸ਼ਾਰਾ ਕੀਤਾ ਕਿ ਪ੍ਰਮੇਸ਼ਰ ਨੇ ਆਪਣੇ ਰਾਜ ਵਾਸਤੇ ਕਿਹੋ ਜਿਹੇ ਵਿਅਕਤੀ ਨੂੰ ਚੁਣਿਆ ਹੈ ਜੋ ਕਿ ਉਸ ਦੇ ਰਾਜ ਦੀ ਅਗੁਵਾਈ ਕਰੇਗਾ। ਉਸ ਨੇ ਕਿਹਾ, “ਪਰ ਹੁਣ ਤੇਰਾ ਰਾਜ ਹਮੇਸ਼ਾਂ ਤੱਕ ਨਹੀ ਰਹੇਗਾ। ਪ੍ਰਭੁ ਆਪਣੀ ਮਨ ਪਸੰਦ ਦੇ ਕਿਸੇ ਦੂਸਰੇ ਆਦਮੀ ਨੂੰ ਆਪਣੇ ਲਈ ਚੁਨੇਗਾ, ਅਰ ਆਪਣੇ ਲੋਕਾਂ ਦਾ ਰਾਜ ਉਸ ਨੂੰ ਦੇਵੇਗਾ, ਕਿਉਂਕਿ ਤੂੰ ਪ੍ਰਮੇਸ਼ਰ ਦੇ ਹੁਕਮ ਨੂੰ ਨਹੀ ਮੰਨਿਆਂ।” (੧ ਸੈਮ ੧੩:੧੪)

ਇਹ ਗੱਲ ਮੈਨੂੰ ਹਮੇਸ਼ਾਂ ਪ੍ਰੇਸ਼ਾਨ ਕਰਦੀ ਹੈ ਕਿ ਆਦਮੀ ਪ੍ਰਮੇਸ਼ਰ ਦੇ ਰਾਜ ਵਿਚ ਖੜੇ ਹੁੰਦੇ ਹਨ ਜੋ ਕਿ ਅਕਸਰ ਹੀ ਸਚ ਮੁਚ ਹੀ ਕਮੀਨੇ ਹੁੰਦੇ ਹਨ। ਮੈਂ ਕਯੀ ਵਾਰ ਪੁਛਿਆ ਹੈ, “ਪ੍ਰਮੇਸ਼ਰ ਤੂੰ ਕਿਉਂ ਉਸ ਵਿਅਕਤੀ ਨੂੰ ਆਪਣੇ ਰਾਜ ਵਿਚ ਖੜਾ ਕੀਤਾ?” ਮੈਂ ਪੂਰੀ ਤਰਾਂ ਇਸਦਾ ਉੱਤਰ ਨਹੀ ਜਾਣਦਾ ਹਾਂ। ਪਰ ਮੈਂ ਇੱਕ ਸਿੱਟੇ ਤੇ ਪਹੁੰਚਾ ਹਾਂ। ਪਹਿਲੀ ਗੱਲ, ਹਰ ਕੋਈ ਜਿਹੜਾ ਅੱਜ ਮਸੀਹੀ ਸੇਵਕੀ ਵਿਚ ਹੈ, ਜਰੂਰੀ ਨਹੀ ਕਿ ਉਹ ਪ੍ਰਮੇਸ਼ਰ ਦੇ ਦੁਆਰਾ ਚੁਣਿਆ ਹੋਇਆ ਹੈ। ਮੈਂ ਇਹ ਵੇਖਿਆ ਹੈ ਕਿ ਕਯੀ ਲੋਕ ਧੋਖੇ ਦੇ ਦੁਆਰਾ ਅਗੁਵਾਈ ਦੇ ਵਿਚ ਆ ਗਏ ਹਨ, ਅਤੇ ਕਯੀ ਹਰ ਵੇਲੇ ਸਫਲਤਾ ਦੀ ਪੀੜੀ ਤੇ ਚੜਨ ਦੀ ਕੋਸਿਸ਼ ਦੇ ਵਿਚ ਦੇ ਵਿਚ ਇਥੇ ਆ ਪੁੱਜੇ ਹਨ। ਕਿਉਂਕਿ ਉਹ ਧਾਰਮਿਕ ਕਾਮਯਾਬੀ ਚਾਹੁੰਦੇ ਸਨ। ਦੂਸਰਿਆਂ ਨੇ ਆਪਣੀ ਅਗੁਵਾਈ ਦਾ ਰੋਲ ਕਿਸੇ ਪਰਿਵਾਰ ਦੇ ਮੈਂਬਰ ਜਾਂ ਸੰਸਥਾ ਦੀ ਤਰੱਕੀ ਤੋਂ ਪਾਇਆ ਹੈ।

ਪਰ ਜਦ ਪ੍ਰਮੇਸ਼ਰ ਖੜਾ ਕਰਦਾ ਹੈ, ਆਪਣੇ ਲੋਕਾਂ ਨੂੰ, ਇਹ ਉਹ ਵਿਅਕਤੀ ਹੁੰਦਾ ਹੈ, ਜਿਸਦਾ ਸਹੀ ਦਿਲ ਹੋਵੇ। ਇੱਕ ਦੀਨ ਦਿਲ। ਇੱਕ ਆਤਮਿਕ ਤੌਰ ਤੇ ਭੁਖਾ ਦਿਲ। ਇੱਕ ਇਹੋ ਜਿਹਾ ਦਿਲ ਜੋ ਕਿ ਪ੍ਰਮੇਸ਼ਰ ਨੂੰ ਜਾਨਣ ਵਾਸਤੇ ਅਤੇ ਉਸ ਨੂੰ ਪਿਆਰ ਕਰਨ ਵਾਸਤੇ ਪਿਆਸਾ ਹੈ। ਹੋਰ ਵੀ ਪ੍ਰਮੇਸ਼ਰ ਦੇ ਰਾਜ ਵਿਚ ਖੜੇ ਹੋਣਗੇ, ਅਤੇ ਉਹ ਚਮਕਦੇ ਤਰਾਰੇ ਹੋਣਗੇ, ਪਰ ਅੱਜ ਉਹ ਇਥੇ ਹਨ ਅਤੇ ਕੱਲ ਕੀਤੇ ਹੋਰ। ਪ੍ਰਮੇਸ਼ਰ ਦੇ ਲੋਕ ਇੱਕ ਲੰਬੇ ਸਮੇਂ ਤੱਕ ਰਹਿਣ ਵਾਲਾ ਪ੍ਰਭਾਵ ਆਪਣੇ ਲੋਕਾਂ ਤੇ ਛੱਡ ਕੇ ਜਾਣਗੇ। ਦਾਉਦ ਇਹੋ ਜਿਹਾ ਵਿਅਕਤੀ ਸੀ।

ਪ੍ਰਮੇਸ਼ਰ ਅੱਜ ਵੀ ਸਹੀ ਦਿਲ ਵਾਲੇ ਆਗੂਆਂ ਨੂੰ ਲਭ ਰਿਹਾ ਅਤੇ ਉਨ੍ਹਾਂ ਨੂੰ ਚੁਣ ਰਿਹਾ ਹੈ। ਤੁਹਾਡੇ ਅੰਦਰ ਉਸ ਨੂੰ ਕਿਹੋ ਜਿਹਾ ਦਿਲ ਮਿਲੇਗਾ?

1 ਇਤਹਾਸ 28: 2-9

2 ਦਾਊਦ ਪਾਤਸ਼ਾਹ ਨੇ ਖੜ੍ਹੇ ਹੋ ਕੇ ਆਖਿਆ, “ਹੇ ਮੇਰੇ ਭਾਈਓ ਅਤੇ ਮੇਰੇ ਲੋਕੋ! ਮੇਰੀ ਗੱਲ ਧਿਆਨ ਨਾਲ ਸੁਣੋ! ਮੈਂ ਦਿਲੋਂ ਯਹੋਵਾਹ ਦੇ ਨੇਮ ਦੇ ਸੰਦੂਕ ਲਈ ਅਸਥਾਨ ਬਨਵਾਉਣਾ ਚਾਹੁੰਦਾ ਸੀ, ਮੈਂ ਅਜਿਹਾ ਅਸਥਾਨ ਬਨਾਉਣਾ ਚਾਹੁੰਦਾ ਸੀ ਜੋ ਪਰਮੇਸ਼ੁਰ ਦੇ ਪੈਰ ਰੱਖਣ ਲਈ ਚੌਂਕੀ ਦਾ ਅਸਥਾਨ ਵੀ ਉੱਥੇ ਬਣਾਉਂਦਾ ਅਤੇ ਮੈਂ ਅਜਿਹਾ ਪਰਮੇਸ਼ੁਰ ਲਈ ਭਵਨ ਨਿਰਮਾਣ ਕਰਨ ਦੀ ਵਿਉਂਤ ਬਣਾਈ। 3 ਪਰ ਪਰਮੇਸ਼ੁਰ ਨੇ ਮੈਨੂੰ ਆਖਿਆ, ‘ਨਹੀਂ ਦਾਊਦ! ਤੂੰ ਮੇਰੇ ਨਾਉਂ ਲਈ ਘਰ ਨਹੀਂ ਬਣਾਵੇਂਗਾ। ਤੂੰ ਅਜਿਹਾ ਨਹੀਂ ਕਰ ਸੱਕਦਾ ਕਿਉਂ ਕਿ ਤੂੰ ਇੱਕ ਸਿਪਾਹੀ ਹੈਂ ਅਤੇ ਤੂੰ ਕਈ ਆਦਮੀਆਂ ਦੀ ਹਤਿਆ ਕੀਤੀ ਹੈ।’4 “ਪਰਮੇਸ਼ੁਰ ਨੇ ਯਹੂਦਾਹ ਪਰਿਵਾਰ-ਸਮੂਹ ਨੂੰ ਹੋਰਨਾਂ ਪਰਿਵਾਰ-ਸਮੂਹਾਂ ਤੇ ਆਗੂ ਹੋਣ ਵਜੋਂ ਚੁਣਿਆ, ਅਤੇ ਯਹੂਦਾਹ ਵਿੱਚੋਂ ਉਸ ਨੇ ਮੇਰੇ ਪਿਤਾ ਦੇ ਪਰਿਵਾਰ ਨੂੰ ਚੁਣਿਆ ਅਤੇ ਮੇਰੇ ਪਰਿਵਾਰ ਵਿੱਚੋਂ ਉਸ ਨੇ ਮੈਨੂੰ ਇਸਰਾਏਲ ਦਾ ਰਾਜਾ ਹੋਣ ਲਈ ਚੁਣਿਆ। 5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰਾਂ ਦੀ ਦਾਤ ਬਖਸ਼ੀ ਹੈ। ਅਤੇ ਉਨ੍ਹਾਂ ਸਾਰੇ ਪੁੱਤਰਾਂ ਵਿੱਚੋਂ ਯਹੋਵਾਹ ਨੇ ਸੁਲੇਮਾਨ ਨੂੰ ਇਸਰਾਏਲ ਦਾ ਨਵਾਂ ਪਾਤਸ਼ਾਹ ਚੁਣਿਆ ਹੈ। ਪਰ ਸੱਚਮੁੱਚ ਹੀ ਇਸਰਾਏਲ ਯਹੋਵਾਹ ਦਾ ਰਾਜ ਹੈ। 6 ਯਹੋਵਾਹ ਨੇ ਮੈਨੂੰ ਆਖਿਆ, ‘ਦਾਊਦ! ਤੇਰਾ ਪੁੱਤਰ ਸੁਲੇਮਾਨ ਮੇਰੇ ਲਈ ਮੰਦਰ ਦਾ ਨਿਰਮਾਣ ਕਰੇਗਾ ਅਤੇ ਉਸ ਦੇ ਆਸ-ਪਾਸ ਦਾ ਖੇਤਰ ਉਸਾਰੇਗਾ। ਕਿਉਂ ਕਿ ਸੁਲੇਮਾਨ ਨੂੰ ਮੈਂ ਆਪਣਾ ਪੁੱਤਰ ਚੁਣਿਆ ਹੈ ਅਤੇ ਮੈਂ ਹੀ ਉਸਦਾ ਪਿਤਾ ਹਾਂ। 7 ਹੁਣ ਸੁਲੇਮਾਨ ਮੇਰੀਆਂ ਬਿਧੀਆਂ ਅਤੇ ਨਿਆਵਾਂ ਨੂੰ ਦਿਰੜਤਾ ਨਾਲ ਮੰਨੇਗਾ। ਜੇਕਰ ਉਸ ਨੇ ਅਜਿਹਾ ਕਰਨਾ ਜਾਰੀ ਰੱਖਿਆ, ਤਾਂ ਮੈਂ ਉਸ ਦੇ ਰਾਜ ਨੂੰ ਸਦਾ ਲਈ ਤਾਕਤਵਰ ਬਣਾ ਦਿਆਂਗਾ।’”8 ਦਾਊਦ ਨੇ ਕਿਹਾ, “ਹੁਣ, ਸਾਰੇ ਇਸਰਾਏਲ ਦੀ ਹਾਜਰੀ ਵਿੱਚ, ਅਤੇ ਜਦ ਕਿ ਯਹੋਵਾਹ ਇਹ ਸੁਣ ਰਿਹਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਸਾਰੇ ਯਹੋਵਾਹ ਦੀਆਂ ਹਿਦਾਇਤਾਂ ਅਤੇ ਹੁਕਮਾਂ ਨੂੰ ਰੱਖਣ ਵਿੱਚ ਸਾਵਧਾਨ ਰਹਿਣਾ। ਫ਼ੇਰ ਤੁਹਾਡੇ ਕੋਲ ਇਸ ਚੰਗੀ ਜ਼ਮੀਨ ਨੂੰ ਰੱਖਣ ਅਤੇ ਫ਼ੇਰ ਅਗਾਂਹ ਇਸ ਨੂੰ ਤੁਹਾਡੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਹੱਕ ਹੋਵੇਗਾ।9 “ਅਤੇ ਸੁਲੇਮਾਨ ਤੂੰ, ਮੇਰੇ ਪੁੱਤਰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ। ਤਹਿ ਦਿਲੋਂ ਅਤੇ ਇਛਿੱਤ ਮਨ ਨਾਲ ਉਸਦੀ ਸੇਵਾ ਕਰ, ਕਿਉਂ ਕਿ ਯਹੋਵਾਹ ਸਾਰਿਆਂ ਦੇ ਹਿਰਦਿਆਂ ਦੀ ਮਨਾਂ ਦੀ ਪਰੀਖਿਆ ਲੈਂਦਾ ਹੈ ਅਤੇ ਉਹ ਸਭ ਦੇ ਮਨਾਂ ਦਾ ਜਾਣੀ ਜਾਣ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਮਦਦ ਮੰਗੋਂਗੇ ਤਾਂ ਤੁਸੀਂ ਜਵਾਬ ਪਾਵੋਗੇ ਪਰ ਜੇਕਰ ਤੁਸੀਂ ਉਸਤੋਂ ਬੇਮੁਖ ਹੋਵੋਂਗੇ ਉਹ ਸਦਾ ਲਈ ਤੁਹਾਨੂੰ ਤਿਲਾਂਜਲੀ ਦੇਵੇਗਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ