ਰੋਜਾਨਾਂ ਦਾ ਭਗਤੀ ਦਾ ਵੀਡੀਓ
ਜਿਉਂਦਾ ਪ੍ਰਮੇਸ਼ਰ
“ਮੈਂ ਜਿਉਂਦਾ ਹਾਂ, ਵੇਖੋ ਮੈਂ ਮਰ ਗਿਆ ਸੀ, ਪਰ ਮੈਂ ਫਿਰ ਤੋਂ ਸਦਾ ਸਦਾ ਵਾਸਤੇ ਜਿਉਂਦਾ ਹਾਂ। ਅਤੇ ਮੇਰੇ ਕੋਲ ਪਤਾਲ ਅਤੇ ਮੌਤ ਦੀਆਂ ਕੁੰਜੀਆਂ ਹਨ।” (ਪ੍ਰਕਾਸ਼ ਦੀ ਪੋਥੀ ੧:੧੮)
ਸਤੰਬਰ ੨੦, ੨੦੦੧ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਰਜ ਬੁਸ਼ ਨੇ ਕਾਂਗਰਸ ਅਤੇ ਅਮਰੀਕਾ ਦੇ ਲੋਕਾਂ ਨੂੰ ਸੰਬੋਧਨ ਕੀਤਾ। ਉਸਨੇ ੧੦ ਦਿਨ ਪਹਿਲਾਂ ਦੀ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਕਿ ਉਨ੍ਹਾਂ ਦਾ ਕੀ ਪ੍ਰਤਿਉਤ੍ਤਰ ਹੈ ਇਸ ਤੋਂ ਜਾਨੁ ਕਰਵਾਇਆ।
ਆਪਣੀ ਗਲਬਾਤ ਦੇ ਵਿਚ ਰਾਸ਼ਟ੍ਰਪਤੀ ਬੁਸ਼ ਨੇ ਅਮਰੀਕਾ ਦੇ ਜਹਾਜ ਦੇ ਇੱਕ ਸਵਾਰ ਦੀ ਬਹਾਦਰੀ ਦੀ ਵੀ ਸਲਾਘਾ ਕੀਤੀ ਜਿਸਨੇ ਬਹੁਤ ਹੀ ਦਿਲੇਰੀ ਵਾਲਾ ਕੰਮ ਕੀਤਾ ਸਿਆ ਤੇ ਉਹ ਜਹਾਜ ਪੇਨਿਸ੍ਲੇਵਿਆ ਦੇ ਵਿਚ ਟਕਰਾ ਕੇ ਤਬਾਹ ਹੋ ਗਿਆ ਸੀ। ਟੋਡ ਬੀਮਰ ਉਹ ਵਿਅਕਤੀ ਸੀ ਜਿਸਨੇ ਅਗਵਾਕਾਰਾਂ ਦੇ ਨਾਲ ਹਥੋਪਾਈ ਕੀਤੀ ਅਤੇ ਜਹਾਜ਼ ਨੂੰ ਤਬਾਹ ਕਰਵਾ ਦਿੱਤਾ ਇਉਸਦੀ ਬਜਾਈ ਕਿ ਉਸਦਾ ਬੰਬ ਫਟਦਾ ਅਤੇ ਸੈਂਕੜੇ ਅਤੇ ਹਜਾਰਾਂ ਮਾਸੂਮ ਲੋਕ ਉਸ ਹਾਦਸੇ ਵਿਚ ਮਰ ਜਾਂਦੇ। ਫਿਰ ਰਾਸ਼ਟਰਪਤੀ ਨੇ ਬੀਮਰ ਦੀ ਵਿਧਵਾ ਨੂੰ ਵੀ ਪਹਿਚਾਣਿਆ ਜੋ ਕਿ ਉਥੇ ਹਾਜਿਰ ਸੀ।
ਲੀਸਾ ਬੀਮਰ ਦੀ ਬਾਅਦ ਵਿਚ “ਲੈਰੀ ਕਿੰਗ” ਦੇ ਦੁਆਰਾ ਇੰਟਰਵਿਯੂ ਲਈ ਗਈ। ਕਿੰਗ ਨੇ ਸ਼੍ਰੀਮਤੀ ਬੀਮਰ ਤੋਂ ਪੁਛਿਆ ਕਿ ਇਨ੍ਹਾਂ ਪਰਖ ਦੇ ਦਿਨਾਂ ਵਿਚ ਉਨ੍ਹਾਂ ਦੀ ਸਮਰਥ ਦਾ ਰਾਜ ਕਿ ਹੈ? ਉਸਨੇ ਉਸ ਨੂੰ ਆਪਣੇ ਅਤੇ ਅਪ੍ਬ੍ਨੇ ਪਤੀ ਦੇ ਵਿਸ਼ਵਾਸ ਦੇ ਬਾਰੇ ਦਸਿਆ। ਉਸਨੇ ਦਸਿਆ ਕਿ ਇੱਕ ਦਿਨ ਉਹ ਉਸ ਨੂੰ ਵੇਖੇਗੀ। ਉਹ ਜਾਣਦੀ ਸੀ ਕਿ ਉਹ ਸਵਰਗ ਦੇ ਵਿਚ ਹੈ ਅਤੇ ਉਹ ਵੀ ਪ੍ਰਭੁ ਯੀਸ਼ੁ ਦੇ ਉੱਪਰ ਵਿਸ਼ਵਾਸ ਦੇ ਕਾਰਨ ਸਵਰਗ ਵਿਚ ਜਾਵੇਗੀ।
ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਉਸਦੀ ਅੰਦਰਲੀ ਤਾਕਤ ਜੋ ਕਿ ਵਿਸ਼ਵਾਸ ਤੋਂ ਆਉਂਦੀ ਹੈ ਅਤੇ ਉਸਦਾ ਯਕੀਨ ਕਿ ਉਹ ਸਵਰਗ ਵਿਚ ਜਾਵੇਗੀ, ਸਮਝ ਨਹੀ ਆਉਂਦਾ ਹੈ। ਪਰ ਹਰ ਕੋਈ ਜੋ ਕਿ ਬਾਈਬਲ ਨੂੰ ਪੜਦਾ ਹੈ, ਉਹ ਜਾਣਦਾ ਹੈ ਕਿ ਲੀਸਾ ਬੀਮਰ ਦੀ ਤਾਕਤ ਕੀ ਹੈ, ਕਿਉਂਕਿ ਯੀਸ਼ੁ ਮਸੀਹ “ਜਿਉਂਦਾ” ਹੈ।
ਮਸੀਹ ਦੇ ਸਚੇ ਚੇਲਿਆਂ ਤੇ ਮੌਤ ਦਾ ਕੋਈ ਅਧਿਕਾਰ ਨਹੀ। ਇਸ ਨੇ ਮਸੀਹੀ ਤੋਂ ਆਪਣਾ ਕਬਜਾ ਗਵਾ ਦਿੱਤਾ ਹੈ। ਬਾਈਬਲ ਦਸਦੀ ਹੈ ਕਿ ਮਸੀਹ ਨੇ ਮੌਤ ਨੂੰ ਜਿੱਤ ਲਿਆ ਹੈ। ਉਹ ਮੌਤ ਦੇ ਆਹਮੋ ਸਾਹਮਣੇ ਆਇਆ ਅਤੇ ਉਸ ਨੇ ਮਨੁਖ ਦੇ ਸਭ ਤੋਂ ਵੱਡੇ ਦੁਸ਼ਮਨ ਨੂੰ ਹਰਾ ਦਿੱਤਾ। ਇਹ ਵੱਡੀ ਆਸ ਹੈ ਜੋ ਕਿ ਉਸ ਹਰ ਵਿਅਕਤੀ ਕੋਲ ਹੈ ਜਿਸਨੇ ਆਪਣਾ ਵਿਸ਼ਵਾਸ ਮਸੀਹ ਦੇ ਉੱਪਰ ਲੈ ਆਂਦਾ ਹੈ। ਉਹ ਜੇਤੂ ਹੈ। ਉਹ “ਜਿਉਂਦਾ” ਹੈ। ਇਹ ਉਹ ਸੀ ਜੋ ਮਰ ਗਿਆ ਸੀ, ਪਰ ਹੁਣ ਉਹ ਜਿਉਂਦਾ ਹੈ।
ਮੈਂ ਸੰਸਾਰ ਦੇ ਬਹੁਤ ਸਾਰੇ ਰਾਜਨੀਤਕ ਆਗੂਆਂ ਦੀ ਕਬਰ ਤੇ ਖੜਾ ਰਿਹਾ ਹੈ। ਮੈਂ ਧਾਰਮਿਕ ਆਗੂਆਂ ਦੀਆਂ ਕਬਰਾਂ ਨੂੰ ਵੇਖਿਆ ਹੈ। ਉਨ੍ਹਾਂ ਨੂੰ ਅਕਸਰ ਹੀ ਬਹੁਤ ਹੀ ਸਜਾ ਕੇ ਰਖਿਆ ਜਾਂਦਾ ਹੈ ਕਿਉਂਕਿ ਉਹ ਉਨ੍ਹਾਂ ਦੇ ਆਗੁਪਣ ਅਤੇ ਇਤਹਾਸ ਦੇ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਆਦਰ ਦੇਣਾ ਚਾਹੁੰਦੇ ਹਨ। ਪਰ ਇੱਕ ਕਬਰ ਹੈ ਜੋ ਕਿ ਖਾਲੀ ਹੈ। ਉਹ ਜਿਉਂਦਾ ਹੈ ਅਤੇ ਸਦਾ ਵਾਸਤੇ ਜਿਉਂਦਾ ਹੈ। ਜੋ ਉਸ ਵਿਚ ਭਰੋਸਾ ਕਰਦੇ ਹਨ ਉਹ ਸਦੀਪਕ ਜੀਵਨ ਪਾਉਂਦੇ ਹਨ।
ਇਸੇ ਕਰਕੇ ਲੀਸਾ ਬੀਮਰ ਇਨ੍ਹੀ ਦਿਲੇਰੀ ਵਾਲੀ ਗੱਲ ਕਹੀ ਸਕੀ। ਇਹ ਉਸਦੀ ਤਾਕਤ ਦਾ ਸੋਮਾ ਸੀ। ਉਸ ਉਸਨੂੰ ਜਾਣਦੀ ਹੈ ਜਿਸ ਦੇ ਕੋਲ “ਮੌਤ ਅਤੇ ਪਾਤਾਲ” ਦੀਆਂ ਕੁੰਜੀਆਂ ਹਨ। ਉਸਦਾ ਨਾਮ ਯੀਸ਼ੁ ਹੈ। ਉਸਦਾ ਨਾਮ “ਜਿਉਂਦਾ” ਹੈ। ਅਗਰ ਅੱਜ ਤੁਹਾਡੇ ਕੋਲ ਯਕੀਨ ਨਹੀ ਹੈ ਕਿ ਜੇਕਰ ਤੁਸੀਂ ਮਰ ਜਾਵੋ ਤਾਂ ਤੁਸੀਂ ਸਵਰਗ ਵਿਚ ਜਾਵੋਗੇ, ਤਾਂ ਤੁਹਾਨੂੰ ਆਪਣਾ ਵਿਸ਼ਵਾਸ “ਜਿਉਂਦੇ” ਉੱਪਰ ਰਖਣਾ ਚਾਹੀਦਾ ਹੈ। ਯੀਸ਼ੁ- ਨਾਮ ਨੂੰ ਪੁਕਾਰੋ। ਉਹ ਤੁਹਾਨੂੰ ਬਚਾਵੇਗਾ ਅਤੇ ਤੁਹਾਨੂੰ ਮਾਫ਼ ਕਰੇਗਾ। ਹੁਣੇ ਉਸ ਨੂੰ ਆਪਣੇ ਦਿਲ ਵਿਚ ਬੁਲਾਓ। ਉਹ ਤੁਆਹਦੇ ਜੀਵਨ ਨੂੰ ਬਦਲੇਗਾ ਅਤੇ ਤੁਹਾਨੂੰ ਸਦੀਪਕ ਜੀਵਨ ਦਾ ਯਕੀਨ ਦੇਵੇਗਾ।
ਅਗਰ ਤੁਸੀਂ ਇਹ ਪ੍ਰਾਥਨਾ ਕੀਤੀ ਹੈ। ਅਤੇ ਯਿਸੂ ਨੂੰ ਆਪਣੇ ਦਿਲ ਵਿਚ ਬੁਲਾਉ। ਅਤੇ ਉਹ ਤੁਹਾਡਾ ਜੀਵਨ ਬਦਲ ਦੇਵੇਗਾ, ਸਾਨੂੰ ਇਸ ਪਤੇ ਤੇ ਈ ਮੇਲ ਕਰੋ: info@sammytippit.org ਅਤੇ ਸਾਨੂੰ ਦੱਸੋ। ਅਸੀਂ ਤੁਹਾਡੇ ਲਈ ਪ੍ਰਾਥਨਾ ਕਰਾਂਗੇ।
ਪਰਕਾਸ਼ ਦੀ ਪੋਥੀ 1:12-20
12 ਮੈਂ ਮੁੜ ਕੇ ਦੇਖਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਜਦੋਂ ਮੈਂ ਮੁੜਿਆ, ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ। 13 ਇਨ੍ਹਾਂ ਸ਼ਮਾਦਾਨਾਂ ਵਿੱਚਕਾਰ ਮੈਂ ਕਿਸੇ ਨੂੰ ਖਲੋਤਿਆਂ ਦੇਖਿਆ ਜਿਹੜਾ “ਮਨੁੱਖ ਦੇ ਪੁੱਤਰ ਵਰਗਾ” ਸੀ। ਉਸ ਨੇ ਉਸ ਦੇ ਪੈਰਾਂ ਤੱਕ ਪਹੁੰਚਦਾ ਇੱਕ ਲੰਮਾ ਚੋਗਾ ਪਾਇਆ ਹੋਇਆ ਸੀ ਅਤੇ ਉਸਦੀ ਛਾਤੀ ਦੁਆਲੇ ਇੱਕ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ। 14 ਉਸਦਾ ਸਿਰ ਅਤੇ ਵਾਲ ਉੱਨ ਅਤੇ ਬਰਫ਼ ਵਾਂਗ ਚਿੱਟੇ ਸਨ। ਅਤੇ ਉਸਦੀਆਂ ਅੱਖਾਂ ਅੱਗ ਦੇ ਅੰਗਿਆਰਾਂ ਵਰਗੀਆਂ ਸਨ। 15 ਉਸ ਦੇ ਪੈਰ ਭੱਠੀ ਵਿੱਚ ਦਗਦੇ ਹੋਏ ਤਾਂਬੇ ਵਰਗੇ ਸਨ। ਉਸਦੀ ਅਵਾਜ਼ ਹੜ੍ਹ ਦੇ ਪਾਣੀ ਵਰਗੀ ਸੀ। 16 ਉਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਸਿਤਾਰੇ ਫ਼ੜੇ ਹੋਏ ਸਨ। ਉਸ ਦੇ ਮੁੱਖ ਵਿੱਚੋਂ ਤਿੱਖੀ ਦੋ ਧਾਰੀ ਤਲਵਾਰ ਨਿਕਲ ਰਹੀ ਸੀ। ਉਹ ਦੁਪਿਹਰ ਦੇ ਸੂਰਜ ਵਰਗਾ ਦਿਖਿਆ।
17 ਜਦੋਂ ਮੈਂ ਉਸ ਨੂੰ ਤੱਕਿਆ ਤਾਂ ਮੈਂ ਉਸ ਦੇ ਚਰਨਾਂ ਤੇ ਮੁਰਦਾ ਲਾਸ਼ ਵਾਂਗ ਢਹਿ ਪਿਆ। ਉਸ ਨੇ ਅਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਆਖਿਆ, “ਭੈਭੀਤ ਨਾ ਹੋਵੋ। ਮੈਂ ਹੀ ਪਹਿਲਾ ਤੇ ਅਖੀਰ ਹਾਂ। 18 ਮੈਂ ਹੀ ਹਾਂ ਜਿਹੜਾ ਜਿਉਂਦਾ ਹੈ। ਮੈਂ ਮਰ ਚੁੱਕਾ ਸੀ, ਪਰ ਦੇਖੋ, ਮੈਂ ਸਦਾ ਅਤੇ ਸਦਾ ਲਈ ਜੀਵਿਤ ਹਾਂ ਅਤੇ ਮੇਰੇ ਕੋਲ ਹੀ ਮੌਤ ਅਤੇ ਪਾਤਾਲ ਦੀਆਂ ਕੁੰਜੀਆਂ ਹਨ। 19 ਇਸ ਲਈ ਉਹੀ ਗੱਲਾਂ ਲਿਖੋ ਜਿਹੜੀਆਂ ਤੁਸੀਂ ਵੇਖੀਆਂ ਹਨ। ਉਹ ਗੱਲਾਂ ਜੋ ਹੁਣ ਵਾਪਰ ਰਹੀਆਂ ਹਨ ਅਤੇ ਜੋ ਗੱਲਾਂ ਭਵਿੱਖ ਵਿੱਚ ਵਾਪਰਨਗੀਆਂ। 20 ਉਨ੍ਹਾਂ ਸੱਤਾਂ ਤਾਰਿਆਂ ਦਾ ਜੋ ਤੁਸੀਂ ਮੇਰੇ ਹੱਥ ਵਿੱਚ ਵੇਖੇ ਅਤੇ ਉਨ੍ਹਾਂ ਸ਼ਮਾਦਾਨਾਂ ਦਾ ਜੋ ਤੁਸੀਂ ਵੇਖੇ ਲੁਕਿਆ ਹੋਇਆ ਮਤਲਬ ਇਹ ਹੈ; ਸੱਤ ਸ਼ਮਾਦਾਨ ਸੱਤ ਕਲੀਸਿਯਾਵਾਂ ਹਨ ਅਤੇ ਸੱਤ ਤਾਰੇ ਇਨ੍ਹਾਂ ਕਲੀਸਿਯਾਵਾਂ ਦੇ ਦੂਤ ਹਨ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
