Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯੀਸ਼ੁ

“ਫਿਰ ਤੁਸੀਂ ਜਾਂ ਲਵੋ, ਹੇ ਸਾਰੇ ਇਸਰਾਇਲ ਦੇ ਲੋਕੋ, ਇਹ ਸਿਰਫ ਯੀਸ਼ੁ ਮਸੀਹ ਦੇ ਦੁਆਰਾ ਜਿਸ ਨੂੰ ਤੁਸੀਂ ਸਲੀਬ ਤੇ ਚੜਾਇਆ ਪਰ ਪ੍ਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿਚੋਂ ਜਿਉਂਦਾ ਕਰ ਦਿੱਤਾ, ਉਸ ਨਾਮ ਵਿਚ ਅੱਜ ਇਹ ਮਨੁਖ ਨਰੋਆ ਖੜਾ ਹੈ। ਮੁਕਤੀ ਕਿਸੇ ਹੋਰ ਦੇ ਵਿਚ ਨਹੀ ਹੈ, ਕਿਉਂਕਿ ਸਵਰਗ ਦੇ ਹੇਠਾਂ ਮਨੁਖਾਂ ਦੇ ਵਿਚ ਕੋਈ ਦੂਸਰਾ ਨਾਮ ਨਹੀ ਹੈ ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ।” (ਰਸੂਲਾਂ ਦੇ ਕਰਤਵ ੪:੧੦,੧੨)

ਜਦ ਮੈਂ ਆਪਣਾ ਵਿਸ਼ਵਾਸ ਯੀਸ਼ੁ ਤੇ ਲਿਆਂਦਾ ਅਤੇ ਮੈਂ ਉਸ ਦੇ ਪਿਛੇ ਚਲਣ ਲੱਗ ਪਿਆ, ਮੇਰਾ ਦਿਲ ਉਸਦੇ ਪਿਆਰ ਦੇ ਨਾਲ ਜਲ ਰਿਹਾ ਸੀ। ਮੈਂ ਚਾਹੁੰਦਾ ਸੀ ਕਿ ਹਰ ਕੋਈ ਇਸ ਅਪਾਰ ਕਿਰਪਾ ਅਤੇ ਤਾਕਤ ਦਾ ਅਨੁਭਵ ਕਰੇ। ਮੈਂ ਉਨ੍ਹਾਂ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਜਿਥੇ ਮੈਂ ਪਹਿਲਾਂ ਜਾਇਆ ਕਰਦਾ ਸੀ। ਮੈਂ ਕਸੀ ਵੀ ਥਾਂ ਦੇ ਉੱਪਰ ਮਸੀਹ ਦੇ ਬਾਰੇ ਗੱਲ ਕਰਨ ਲਈ ਜਾਇਆ ਕਰਦਾ ਸੀ।

ਇੱਕ ਰਾਤ ਮੈਂ ਅਤੇ ਮੇਰੇ ਤਿੰਨ ਮਿੱਤਰ ਇੱਕ ਨਾਈਟ ਕਲੱਬ ਵਿਚ ਆਗਏ ਅਤੇ ਅਸੀਂ ਉਥੇ ਜਾ ਕੇ ਅਨੁਮ੍ਟੋ ਮੰਗੀ ਕਿ ਅਸੀਂ ਉਥੇ ਮਸੀਹ ਦੀ ਖੁਸ਼ਖਬਰੀ ਦਾ ਪ੍ਰਚਾਰ ਕਰ ਸਕੀਏ। ਸ਼ਰਾਬ ਪਿਆਉਣ ਵਾਲੇ ਨੇ ਸੋਚਿਆ ਕਿ ਅਸੀਂ ਉਥੇ ਪੀਂਦੇ ਰਹੇ ਹਾਂ ਇਸ ਲਈ ਉਹ ਸਾਨੂੰ ਅਨੁਮਤੀ ਨਹੀ ਸੀ ਦੇ ਰਿਹਾ। ਅਸੀਂ ਉਸ ਭਦਰ ਪੁਰਸ਼ ਨੂੰ ਯਕੀਨ ਦਵਾਇਆ ਕਿ ਅਸੀਂ ਪੀਤੀ ਨਹੀ ਹੈ। ਪਰ ਸਾਡੇ ਦਿਲ ਮਸੀਹ ਦੇ ਪਿਆਰ ਦੇ ਨਾਲ ਭਰੇ ਹੋਏ ਹਨ। ਉਸ ਨੇ ਸਾਨੂੰ ਕਿਹਾ ਕਿ ਸਾਨੂੰ ਕਲੱਬ ਦੇ ਮਲਿਕ ਦੇ ਨਾਲ ਗੱਲ ਕਰਨੀ ਪਵੇਗੀ ਅਤੇ ਉਸ ਨੇ ਸਾਨੂੰ ਉਸ ਦੇ ਦਫਤਰ ਦਾ ਰਾਹ ਦਿਖਾ ਦਿੱਤਾ।

ਹੈਰਾਨੀ  ਦੀ ਗੱਲ ਇਹ ਸੀ ਕਿ ਮਲਿਕ ਨੇ ਸਾਨੂੰ ਇੱਕ ਚੋਟੀ ਅਰਾਧਨਾ ਦੀ ਸਭਾ ਕਲੱਬ ਵਿਚ ਕਰਨ ਦੀ ਅਨੁਮਤੀ ਦੇ ਦਿੱਤੀ। ਅਸੀਂ ਬਹੁਤ ਹੀ ਖੁਸ਼ ਸੀ। ਨਵੇਂ ਵਿਸ਼ਵਾਸੀ ਹੋਣ ਦੇ ਤੌਰ ਤੇ ਇਸ ਮੌਕੇ ਤੋਂ ਬਹੁਤ ਹੀ ਖੁਸ਼ ਸੀ ਕਿ ਸਾਡੇ ਕੋਲ ਲੋਕਾਂ ਨੂੰ ਇਹ ਦਸਣ ਦਾ ਮੌਕਾ ਸੀ ਕਿ ਪ੍ਰਮੇਸ਼ਰ ਉਨ੍ਹਾਂ ਦੇ ਜੀਵਨ ਵਿਚ ਕੀ ਕਰ ਸਕਦਾ ਹੈ।  ਅਸੀਂ ਜਾਣਦੇ ਸੀ ਕਿ ਸਿਰਫ ਪ੍ਰਮੇਸ਼ਰ ਹੀ ਇਹੋ ਜਿਹਾ ਦਰਵਾਜਾ ਖੋਲ ਸਕਦਾ ਹੈ।

ਮੈਂ ਖੜਾ ਹੋਇਆ ਅਤੇ ਮੈਂ ਆਪਣੇ ਛੋਟੇ ਜਿਹੇ ਝੁੰਡ ਦੀ ਜਾਣਕਾਰੀ ਲੋਕਾਂ ਨਾਲ ਕਰਵਾਈ ਕਿ ਅਸੀਂ ਮਸੀਹ ਦੇ ਨਵੇਂ ਚੇਲੇ ਹਾਂ। “ਅਸੀਂ ਜਾਵਾਂ ਲੋਕਾ ਹਾਂ ਅਤੇ ਅਸੀਂ ਅੱਜ ਰਾਤ ਇਥੇ ਚੋਟੀ ਜਿਹੀ ਸਭਾ ਕਰਨੀ ਚਾਹੁੰਦੇ ਹਾਂ।” ਮੈਂ ਬੋਲਿਆ। ਪਰ ਕਿਸੇ ਨੇ ਵੀ ਧਿਆਨ ਨਾ ਦਿੱਤਾ। ਹਰ ਕੋਈ ਸ਼ਰਾਬ ਪੀ ਰਿਹਾ ਸੀ ਅਤੇ ਗੱਲਾਂ ਕਰ ਰਿਹਾ ਸੀ। ਫਿਰ ਮੈਂ ਜੋਰ ਨਾਲ ਕਿਹਾ, “ਅਤੇ ਅਸੀਂ ਅੱਜ ਰਾਤ ਤੁਹਾਨੂੰ ਯੀਸ਼ੁ ਦੇ ਬਾਰੇ ਦਸਣ ਲਈ ਆਏ ਹਾਂ।”

ਇਹ ਹਿਰਨੀ ਵਾਲੀ ਗੱਲ ਹੈ ਕਿ ਇਹੋ ਜਿਹੀ ਥਾਂ ਤੇ ਜਦ ਤੁਸੀਂ ਯੀਸ਼ੁ ਦਾ ਨਾਮ ਲਵੋਗੇ ਤਾਂ ਕੀ ਹੋਵੇਗਾ? ਹਰ ਇੱਕ ਨੇ ਆਪਣੀ ਸ਼ਰਾਬ ਦਾ ਗਲਾਸ ਹੇਠਾਂ ਰਖ ਦਿੱਤਾ ਅਤੇ ਹਰ ਕੋਈ ਸੋਚਣ ਲੱਗ ਪਿਆ, “ਇਹ ਇਥੇ ਕਿਵੇਂ ਵੜ ਗਿਆ?”

ਮੈਂ ਉਸੇ ਵੇਲੇ ਯੀਸ਼ੁ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਸ ਰਾਤ ਕੁਝ ਸਮਝਿਆ ਜੋ ਮੈਂ ਪਹਿਲਾਂ ਕਦੇ ਨਹੀ ਸਮਝਿਆ ਸੀ। “ਯੀਸ਼ੁ” ਨਾਮ ਦੇ ਵਿਚ ਵਚਿੱਤਰ ਤਾਕਤ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਯੀਸ਼ੁ ਦਾ ਨਾਮ ਤੁਹਾਡੇ ਲਈ ਕੀ ਕੀ ਕਰੇਗਾ। ਤੁਸੀਂ ਸੰਸਾਰ ਦੇ ਧਰਮ ਦੇ ਲੋਕਾਂ ਦੇ ਨਾਮ ਲੈ ਲੈ ਕੇ ਵੇਖੋ, ਪਰ ਕਿਸੇ ਨੂੰ ਕੋਈ ਪਰਵਾਹ ਨਹੀ ਹੋਵੇਗੀ। ਤੁਸੀਂ ਬੁਧ ਜਾਂ ਮੁਹੰਮਦ ਦਾ ਨਾਮ ਲੈ ਲਵੋ, ਕੋਈ ਕੁਝ ਨਹੀ ਕਹੇਗਾ। ਪਰ “ਯੀਸ਼ੁ” ਦਾ ਨਾਮ ਬੋਲ ਕੇ ਵੇਖੋ, ਫਿਰ ਵੇਖੋ ਕੀ ਕੁਝ ਹੁੰਦਾ ਹੈ। ਲੋਕ ਜਾਂ ਤਾਂ ਉਦਾਸ ਹੋ ਜਾਣਗੇ ਜਾਂ ਫਿਰ ਉਹ ਖੁਸ਼ ਹੋ ਜਾਣਗੇ।

ਯੀਸ਼ੁ ਦੇ ਨਾਮ ਵਿਚ ਅਨੋਖੇ ਕੰਮ ਕਰਨ ਦੀ ਤਾਕਤ ਹੈ। ਇਹ ਉਹ ਨਾਮ ਹੈ ਜੋ ਸਭ ਨਾਮਾਂ ਤੋਂ ਉਚਾ ਹੈ। ਇਹ ਉਹ ਨਾਮ ਹੈ ਜਿਸ ਅੱਗੇ ਹਰ ਇੱਕ ਗੋਡਾ ਝੁਕੇਗਾ ਅਤੇ ਹਰ ਜੀਭ ਇਹ ਅੰਗੀਕਾਰ ਕਰੇਗੀ ਕਿ ਉਹ ਹੀ ਪ੍ਰਭੁ ਹੈ। ਇਹ ਉਹ ਨਾਮ ਹੈ ਜਿਸ ਨੂੰ ਜੋ ਕੋਈ ਵੀ ਮਨੁਖ ਪੁਕਾਰਦਾ ਹੈ, ਉਹ ਫਿਰ ਉਹੋ ਜਿਹਾ ਨਹੀ ਰਹੀ ਜਾਂਦਾ।

ਮੇਰੇ ਨਾਈਟ ਕਲੱਬ ਦੇ ਤਜਰਬੇ ਤੋਂ ਕੁਝ ਸਮੇਂ ਬਾਅਦ ਹੀ, ਇੱਕ ਨਸ਼ੇ ਦੀ ਆਦੀ  ਔਰਤ  ਨੇ ਯੀਸ਼ੁ ਦੇ ਨਾਮ ਦੇ ਉੱਪਰ ਵਿਸ਼ਵਾਸ ਕਰ ਲਿਆ। ਉਹ ਆਪਣੀ ਆਦਤ ਦੀ ਵਜ੍ਹਾ ਦੇ ਨਾਲ ਇੱਕ ਆਸ ਰਹਿਤ ਜੀਵਨ ਜੀ ਰਹੀ ਸੀ। ਡਾਕਟਰਾਂ ਨੇ ਉਸ ਨੂੰ ਕੋਈ ਆਸ ਨਹੀ ਦਿੱਤੀ। ਮਨੋ ਚਿਕਤਸਾ ਨੇ ਉਸ ਨੂੰ ਕੋਈ ਆਸ ਨਹੀ ਦਿੱਤੀ। ਕਨੂੰਨ ਥੋਪਣ ਵਾਲੇ ਲੋਕਾਂ ਨੇ ਕਿਹਾ ਕਿ ਉਸ ਲਈ ਕੋਈ ਆਸ ਨਹੀ ਹੈ। ਪਰ ਜਦ ਉਸ ਨੇ ਯੀਸ਼ੁ ਦੇ ਨਾਮ ਨੂੰ ਪੁਕਾਰਿਆ ਤਾਂ ਉਹ ਉਹੋ ਜਿਹੀ ਨਹੀ ਰਹੀ ਗਈ।  ਉਹ ਪਾਪ ਦੀ ਗੁਲਾਮੀ ਅਤੇ ਨਸ਼ਿਆਂ ਦੀ ਗੁਲਾਮੀ ਤੋਂ ਯੀਸ਼ੁ ਦੇ ਤਾਕਤਵਰ ਨਾਮ ਵਿਚ ਛੁੱਟ ਗਈ।

ਕਿਸੇ ਹੋਰ ਨਾਮ ਵਿਚ ਮੁਕਤੀ ਨਹੀ ਹੈ। ਕਿਸੇ ਹੋਰ ਨਾਮ ਵਿਚ ਛੁਟਕਾਰਾ ਨਹੀ ਹੈ। ਮੁਕਤੀਦਾਤਾ ਨੂੰ ਇਹ ਨਾਮ “ਯੀਸ਼ੁ” ਦਿੱਤਾ ਗਿਆ। ਓਹ। ਕਿੰਨ੍ਹਾਂ ਅਨੋਖਾ ਅਤੇ ਤਾਕਤਵਰ ਨਾਮ ਹੈ ਇਹ! ਅੱਜ ਤੁਸੀਂ ਕਿਉਂ ਨਹੀ ਉਸਦੇ ਨਾਮ ਨੂੰ ਪੁਕਾਰਦੇ? ਯੀਸ਼ੁ ਦੇ ਨਾਮ ਵਿਚ ਜਿੱਤ ਹੈ।

ਰਸੂਲਾਂ ਦੇ ਕਰਤੱਬ 4: 4-13

4 ਪਰ ਉਨ੍ਹਾਂ ਵਿੱਚੋਂ, ਜਿਨ੍ਹਾਂ ਨੇ ਵਚਨ ਸੁਣਿਆ ਸੀ, ਬਹੁਤਿਆਂ ਨੇ ਉਨ੍ਹਾਂ ਤੇ ਵਿਸ਼ਵਾਸ ਕੀਤਾ। ਹੁਣ ਨਿਹਚਾਵਾਨਾਂ ਦੇ ਸਮੂਹ ਵਿੱਚ ਪੰਜ ਹਜ਼ਾਰ ਆਦਮੀ ਸਨ।5 ਅਗਲੇ ਦਿਨ ਯਹੂਦੀ ਆਗੂ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਯਰੂਸ਼ਲਮ ਵਿੱਚ ਇਕੱਠੇ ਹੋਏ। 6 ਅੰਨਾਸ ਸਰਦਾਰ ਜਾਜਕ, ਕਯਾਫ਼ਾ ਅਤੇ ਯੂਹੰਨਾ, ਸਿਕੰਦਰ ਅਤੇ ਜਿੰਨੇ ਵੀ ਹੋਰ ਸਰਦਾਰ ਜਾਜਕਾਂ ਦੇ ਪਰਿਵਾਰ ਵਿੱਚੋਂ ਸਨ, ਉਹ ਸਭ ਉੱਥੇ ਇੱਕਤਰ ਸੀ। 7 ਤਾਂ ਉਨ੍ਹਾਂ ਨੇ ਪਤਰਸ ਅਤੇ ਯੂਹਾਂਨਾ ਨੂੰ ਸਾਰਿਆਂ ਲੋਕਾਂ ਸਾਹਮਣੇ ਪੇਸ਼ ਕੀਤਾ ਅਤੇ ਪੁੱਛਿਆ, “ਕਿਸ ਸ਼ਕਤੀ ਜਾਂ ਕਿਸਦੇ ਨਾਂ ਤੇ ਤੁਸੀਂ ਇਹ ਕੀਤਾ?”8 ਤਦ ਪਤਰਸ, ਇੱਕਦੱਮ ਪਵਿੱਤਰ ਆਤਮਾ ਨਾਲ ਭਰਿਆ, ਉਨ੍ਹਾਂ ਨੂੰ ਕਹਿਣ ਲੱਗਾ, “ਹੇ ਕੌਮ ਦੇ ਆਗੂਓ ਅਤੇ ਲੋਕਾਂ ਦੇ ਬਜ਼ੁਰਗ ਆਗੂਓ। 9 ਕੀ ਤੁਸੀਂ ਸਾਨੂੰ ਇਸ ਲੰਗੜ੍ਹੇ ਆਦਮੀ ਤੇ ਕੀਤੇ ਇਸ ਭਲੇ ਕੰਮ ਲਈ, ਸਵਾਲ ਕਰ ਰਹੇ ਹੋ ਕਿ ਉਸ ਨੂੰ ਕਿਸ ਨੇ ਚੰਗਾ ਕੀਤਾ? 10 ਕਿਉਂਕਿ ਅਸੀਂ ਚਾਹੁੰਦੇ ਹਾ ਕਿ ਤੁਹਾਨੂੰ ਸਭ ਨੂੰ ਅਤੇ ਸਾਰੇ ਯਹੂਦੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੰਗੜਾ ਆਦਮੀ ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਠੀਕ ਹੋਇਆ ਹੈ। ਉਹੀ ਯਿਸੂ ਜਿਸ ਨੂੰ ਤੁਸੀਂ ਸੂਲੀ ਚਾੜ੍ਹਿਆ ਸੀ। ਪਰਮੇਸ਼ੁਰ ਨੇ ਉਸੇ ਨੂੰ ਮੁਰਦਿਆਂ ਚੋ ਜਿਵਾਇਆ ਹੈ। ਇਹ ਆਦਮੀ ਲੰਗੜਾ ਸੀ ਪਰ ਹੁਣ ਚੱਲ ਸੱਕਦਾ ਹੈ। ਹੁਣ ਉਹ ਯਿਸੂ ਦੀ ਸ਼ਕਤੀ ਨਾਲ ਤੁਹਾਡੇ ਸਾਹਮਣੇ ਖੜ੍ਹਾ ਹੋਣ ਦੇ ਯੋਗ ਹੈ। 11 ਯਿਸੂ, ਉਹੀ‘ਪੱਥਰ ਹੈ ਜਿਸ ਨੂੰ ਤੁਹਾਡੇ, ਰਾਜਾਂ ਦੁਆਰਾ ਰੱਦ ਕੀਤਾ ਗਿਆ ਸੀ ਪਰ ਉਹੀ ਪੱਥਰ ਹੁਣ ਖੂਜੇ ਦਾ ਪੱਥਰ ਹੋ ਗਿਆ ਹੈ।’12 ਯਿਸੂ ਹੀ ਅਜਿਹਾ ਹੈ ਜੋ ਲੋਕਾਂ ਨੂੰ ਬਚਾ ਸੱਕਦਾ ਹੈ। ਉਸਦਾ ਨਾਂ ਹੀ ਪੂਰੇ ਸੰਸਾਰ ਵਿੱਚ ਇੱਕਲੀ ਸ਼ਕਤੀ ਹੈ ਜੋ ਲੋਕਾਂ ਨੂੰ ਬਚਾ ਸੱਕਦੀ ਹੈ। ਸਾਨੂੰ ਉਸ ਦੇ ਨਾਂ ਰਾਹੀਂ ਬਚਾਇਆ ਜਾਣਾ ਚਾਹੀਦਾ ਹੈ।”13 ਯਹੂਦੀ ਆਗੂ ਸਮਝ ਗਏ ਕਿ ਪਤਰਸ ਅਤੇ ਯੂਹੰਨਾ ਕੋਲ ਕੋਈ ਵਿਸ਼ੇਸ਼ ਸਿੱਖਿਆ ਜਾਂ ਸਿਖਲਾਈ ਨਹੀਂ ਸੀ। ਪਰ ਉਹ ਇਹ ਵੀ ਜਾਣ ਗਏ ਕਿ ਉਹ ਖੁਲ੍ਹੇ ਆਮ ਬੋਲੇ ਸਨ। ਇਸ ਲਈ ਆਗੂ ਹੈਰਾਨ ਸਨ। ਉਹ ਜਾਣਦੇ ਸਨ ਕਿ ਪਤਰਸ ਅਤੇ ਯੂਹੰਨਾ ਯਿਸੂ ਦੇ ਨਾਲ ਸਨ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ