ਰੋਜਾਨਾਂ ਦਾ ਭਗਤੀ ਦਾ ਵੀਡੀਓ
ਮੈਂ ਬੇਦਾਰੀ ਅਤੇ ਖੁਸ਼ਖਬਰੀ ਦੇ ਪਹਿਲੇ ਅਧਿਐਨ ਵਿੱਚ ਤੁਹਾਡਾ ਸਵਾਗਤ ਕਰਨਾ ਚਾਹੁੰਦਾ ਹਾਂ।
ਪਰਮੇਸ਼ਰ ਨੇ ਇੱਕ ਅਧਿਐਨ ਮੇਰੇ ਦਿਲ ਤੇ ਰੱਖਿਆ ਹੈ ਕਿਉਂਕਿ ਮੇਰੀ ਸੇਵਕਾਈ ਦੀ ਸ਼ੁਰੂਆਤ ਵਿੱਚ ਹੀ ਮੈਂ ਇੱਕ ਮਹਾਨਬੇਦਾਰੀ ਦਾ ਅਨੁਭਵ ਕੀਤਾ।
ਅਤੇ ਉਸ ਬੇਦਾਰੀ ਦੇ ਵਿੱਚ ਅਸੀਂ ਕਈ ਲੋਕਾਂ ਤੱਕ ਪਹੁੰਚ ਪਾਏ।
ਇਹ ਮੁਨਰੋ ਲੂਜੀਆਨਾ ਦੇ ਵਿੱਚ ਸੀ, ਜਿੱਥੇ ਇਹ ਇੱਕ ਛੋਟੀ ਜਿਹੀ ਚਰਚ ਜਿਸ ਦੇ ਵਿੱਚ ਬਹੁਤ ਹੀ ਥੋੜੇ ਲੋਕ ਸਨ, ਸ਼ੁਰੂਹੋਇਆ।
ਅਤੇ ਅਸੀਂ ਵੇਖਿਆ ਕਿ ਪਰਮੇਸ਼ਰ ਨੇ ਇਸ ਵਿੱਚ ਕੰਮ ਕੀਤਾ ਅਤੇ ਅਸੀਂ ਹਜਾਰਾਂ ਲੋਕਾਂ ਨੂੰ ਯਿਸੂ ਮਸੀਹ ਨੂੰ ਪ੍ਰਭੁ ਅਤੇਮੁਕਤੀਦਾਤਾ ਦੇ ਤੋਰ ਤੇ ਸਵੀਕਾਰ ਕਰਦੇ ਹੋਏ ਵੇਖਿਆ।
ਪਿਛਲੇ ਕਈ ਸਾਲਾਂ ਤੋਂ ਇਹ ਇੱਕ ਉਤੇਜ਼ਨਾ ਭਰਿਆ ਸਫਰ ਰਿਹਾ ਹੈ ਜਦ ਕਿ ਮੈਂ ਖੁਸ਼ਖਬਰੀ ਨੂੰ ਸੁਣਾਉਣ ਵਾਸਤੇ ਇੱਕਸੰਸਥਾ ਦਾ ਗਠਨ ਕੀਤਾ– ਮਸੀਹ ਦੇ ਲਈ ਲੋਕਾਂ ਤੱਕ ਪਹੁੰਚਣਾ।
ਅਤੇ ਪਰਮੇਸ਼ਰ ਨੇ ਇਹ ਮੇਰੇ ਦਿਲ ਵਿੱਚ ਪਾਇਆ ਕਿ ਮੈਂ ਮਸੀਹੀ ਸਮਾਜ਼ ਦੇ ਨਾਲ ਵੰਡਾ ਕਿ ਕਿਵੇਂ ਬੇਦਾਰੀ ਅਤੇਖੁਸ਼ਖਬਰੀ ਇਕੱਠੇ ਕੰਮ ਕਰਦੇ ਹਨ ਅਤੇ ਜਦ ਸਾਡੇ ਦਿਲ ਬੇਦਾਰ ਹੋ ਜਾਂਦੇ ਹਨ ਉਹ ਕਿਵੇਂ ਕੰਮ ਕਰਦਾ ਹੈ ਅਤੇ ਉਹਕਿਵਂ ਸਾਡੇ ਅੰਦਰ ਕੰਮ ਕਰਦਾ ਅਤੇ ਸਾਡੇ ਦੁਆਰਾ ਦੂਸਰੇ ਲੋਕਾਂ ਤੱਕ ਪਹੁੰਚਣ ਵਿੱਚ ਕੰਮ ਕਰਦਾ ਹੈ।
ਪਰ ਸਭ ਤੋਂ ਪਹਿਲਾਂ ਮੈਨੂੰ ਇਹ ਕਹਿਣ ਦਿਉ, ਜਦੋਂ ਕਿ ਅਸੀਂ ਸ਼ੁਰੂ ਕਰ ਰਹੇ ਹਾਂ, ਕਿ ਬੇਦਾਰੀ ਪਰਮੇਸ਼ਰ ਦਾ ਉਹ ਕੰਮ ਹੈਜੋ ਕਿ ਉਹ ਇੱਕ ਮਸੀਹੀ ਦੇ ਦਿਲ ਵਿੱਚ ਕਰਦਾ ਹੈ। ਖੁਸ਼ਖਬਰੀ ਪਰਮੇਸ਼ਰ ਦਾ ਉਹ ਕੰਮ ਹੈ ਜੋ ਕਿ ਪਰਮੇਸ਼ਰ ਇੱਕਮਸੀਹੀ ਦੀ ਜਿੰਦਗੀ ਦੇ ਦੁਆਰਾ ਕਰਦਾ ਹੈ ਕਿ ਉਹ ਦੂਸਰੇ ਲੋਕਾਂ ਤੱਕ ਪਹੁੰਚ ਸਕੇ।
ਪਰਮੇਸ਼ਰ ਸਾਡੇ ਅੰਦਰ ਕੰਮ ਕਰਨਾ ਚਾਹੁੰਦਾ ਹੈ ਤਾਂ ਕਿ ਉਹ ਸਾਡੇ ਦੁਆਰਾ ਕੰਮ ਕਰ ਸਕੇ।
ਹੁਣ ਬੇਦਾਰੀ ਬਹੁਤ ਹੀ ਜਰੂਰੀ ਹੈ ਕਿਉਂਕਿ ਬੇਦਾਰੀ ਪਰਮੇਸ਼ਰ ਦੀ ਹਜੂਰੂ ਜੋ ਸਾਡੇ ਅੰਦਰ ਹੈ ਉਸ ਦਾ ਅਹਿਸਾਸਕਰਵਾਉਂਦੀ ਹੈ।
ਇਹ ਜਦ ਅਸੀਂ ਉਸ ਨੂੰ ਜਾਣ ਰਹੇ ਹਾਂ… ਸੱਚਮੁੱਚ ਉਸ ਦੇ ਨਾਲ ਚੱਲ ਰਹੇ ਹਾਂ ਅਤੇ ਉਸ ਨੁੰ ਜਾਣ ਰਹੇ ਹਾਂ।
ਜਦ ਅਸੀਂ ਪਰਮੇਸ਼ਰ ਨੂੰ ਜਾਣਦੇ ਹਾਂ, ਤਾਂ ਸਾਡੇ ਦਿਲ ਵਿਚ ਵੀ ਉਹ ਆ ਜਾਂਦਾ ਹੈ ਜੋ ਕਿ ਉਸਦੇ ਦਿਲ ਵਿੱਚ ਹੈ।
ਅਤੇ ਇੱਕ ਚੀਜ ਜਿਸ ਨੂੰ ਤੁਸੀਂ ਜਾਣੋਗੇ ਜਦ ਤੁਸੀਂ ਪਰਮੇਸ਼ਰ ਨੂੰ ਜਾਣ ਜਾਂਦੇ ਹੋ ਕਿ ਤੁਸੀਂ ਪਰਮੇਸ਼ਰ ਦੇ ਗਿਆਨ ਦੇ ਵਿੱਚਵਧੋਗੇ, ਤੁਸੀਂ ਇਹ ਸਮਝੋਗੇ ਕਿ ਉਹ ਪਿਆਰ ਹੈ ਅਤੇ ਉਹ ਲੋਕਾਂ ਨੂੰ ਪਿਆਰ ਕਰਦਾ ਹੈ…. ਉਸਦਾ ਚਰਿੱਤਰ ਦਾ ਅਸਲ਼ੀਸੁਬਾ ਹੀ ਪਿਆਰ ਹੈ।
ਅੁਹ ਲੋਕਾਂ ਨੂੰ ਪਿਆਰ ਕਰਦਾ ਹੈ।
ੀeਸ ਲਈ ਜਦ ਤੁਸੀਂ ਬੇਦਾਰ ਹੋ ਜਾਂਦੇ ਹੋ ਜਦ ਤੁਸੀਂ ਉਸ ਨੂੰ ਜਾਣ ਜਾਂਦੇ ਹੋ, ਜਦ ਤੁਸੀਂ ਉਸ ਦੀ ਕਿਰਪਾ ਅਤੇਗਿਆਨ ਦੇ ਵਿੱਚ ਵੱਧਦੇ ਹੋ, ਫਿਰ ਤੁਸੀਂ ਉਸ ਤਰੀਕੇ ਨਾਲ ਪਿਆਰ ਕਰੋਗੇ ਜਿਵੇਂ ਉਹ ਕਰਦਾ ਹੈ।
ਤੁਸੀਂ ਲੋਕਾਂ ਨੂੰ ਪਿਆਰ ਕਰੋਗੇ।
ਮੇਰੇ ਆਪਣੇ ਜੀਵਨ ਦੇ ਵਿੱਚ, ਮੈਨੂੰ ਯਾਦ ਹੈ ਮੈਂ ਇਕ ਆਦਮੀ ਨੂੰ ਮਿਲਿਆ ਜਿਸਦਾ ਨਾਲ ਸੀ, ਲਿਉ ਹੰਫਰੀ।
ਉਹ ਨਿਉ ਅੋਰਲੀਨ ਦੇ ਵਿੱਚ ਫਰੈਂਚ ਲੋਕਾਂ ਦੀ ਬਸਤੀ ਵਿੱਚ ਰਹਿੰਦਾ ਸੀ– ਉਹ ਨਿਉ ਔਰਲੀਨ ਦੇ ਵਿੱਚ ਬਾਈਬਲਕਾਲਜ ਵਿੱਚ ਪੜ ਰਿਹਾ ਸੀ।
ਅਤੇ ਲਿਊ ਦਾ ਦਿਲ ਲੋਕਾਂ ਲਈ ਧੜਕਦਾ ਸੀ।
ਅਤੇ ਮੈਂ ਬੋਰਬਨ ਸਟਰੀਟ ਜੋ ਕਿ ਫਰੈਂਚ ਬਸਤੀ ਵਿੱਚ ਸੀ, ਜਾਂਦਾ ਸੀ ਅਤੇ ਮੈਂ ਲਿਉ ਨਾਲ ਕੰਮ ਕਰਿਆ ਕਰਦਾ ਸੀ ਅਤੇਪਰਮੇਸ਼ਰ ਨੇ ਮੇਰੇ ਦਿਲ ਨੂੰ ਬਹੁਤ ਗਹਿਰਾਈ ਨਾਲ ਛੂਹਿਆ ਕਿਉਂਕਿ ਮੈਂ ਲਿਉ ਨੂੰ ਇੱਕ ਇਹੋ ਜਿਹੇ ਆਦਮੀ ਦੇ ਤੋਰ ਤੇਵੇਖਿਆ ਸੀ ਜਿਸਦਾ ਦਿਲ ਪਰਮੇਸ਼ਰ ਲਈ ਅਤੇ ਉਸਦੇ ਲੋਕਾਂ ਲਈ ਸੀ।
ਮੈਨੂੰ ਯਾਦ ਹੈ ਅਸੀਂ ਸੜਕਾਂ ਤੇ ਪ੍ਰਚਾਰ ਕਰਨ ਲਈ ਜਾਣ ਤੋਂ ਪਹਿਲਾਂ ਪ੍ਰਾਥਨਾ ਕਰਿਆ ਕਰਦੇ ਸੀ।
ਅਤੇ ਲਿਉ ਉਨ੍ਹਾਂ ਲੋਕਾਂ ਦੀ ਪਰਵਾਹ ਕਰਦਾ ਸੀ ਜਿੰਨਾਂ ਦੀ ਕੋਈ ਪਰਵਾਹ ਨਹੀ ਕਰਦਾ ਸੀ। ਮੇਰਾ ਮਤਲਬ ਅਸੀਂ ਸੜਕਤੇ ਪ੍ਰਚਾਰ ਕਰਨ ਲਈ ਜਾਂਦੇ ਅਤੇ ਜਾਣ ਤੋਂ ਪਹਿਲਾਂ ਅਸੀਨ ਪ੍ਰਾਥਨਾ ਕਰਦਾ ਅਤੇ ਪਰਮੇਸ਼ਰ ਨੇ ਮੇਰੇ ਦਿਲ ਨੂੰ ਛੂਹਿਆਕਿਉਕਿ ਜਿਵੇਂ ਲਿਉ ਰੋਂਦਾ ਸੀ ਅਤੇ ਮੇਰਾ ਮਤਲਬ ਉਸਦੇ ਅੱਥਰੂ ਉਸਦੀਆਂ ਗੱਲਾਂ ਤੋਂ ਹੁੰਦੇ ਹੋਏ ਧਰਤੀ ਤੇ ਡਿੱਗਦੇ।
ਅਤੇ ਜਦ ਉਹ ਅੱਥਰੂ ਧਰਤੀ ਦੇ ਡਿੱਗਦੇ ਪਰਮੇਸ਼ਰ ਮੇਰੇ ਦਿਲ ਨੂੰ ਛੂੰਹਦਾ।
ਮੈਂ ਇੱਕ ਆਦਮੀ ਨੂੰ ਵੇਖਿਆ ਜੋ ਪਰਮੇਸ਼ਰ ਨੂੰ ਪਿਆਰ ਕਰਦਾ ਸੀ।
ਪਰਮੇਸ਼ਰ ਨੇ ਮੇਰੇ ਦਿਲ ਨੂੰ ਬੇਦਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਲੋਕਾਂ ਤੱਕ ਪਹੁੰਚਣ ਦਾ ਜਜਬਾ ਦਿੱਤਾ।
ਵਚਨ ਸੱਚਾ ਹੈ– ਉਹ ਕਦੇ ਨਹੀ ਬਦਲਦਾ– ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਇੰਨਾਂ ਪਿਆਰ ਕੀਤਾ– ਕਿa ਉਸਨੇਆਪਣਾ ਇਕਲੋਤਾ ਪੁੱਤਰ ਦੇ ਦਿੱਤਾ, ਕਿ ਜੋ ਕੋਈ ਉਸ ਤੇ ਵਿਸ਼ਵਾਸ ਕਰੇ ਉਹ ਸਦਾ ਦਾ ਜੀਵਨ ਪਾਵੇ।
.ਅਤੇ ਜਦ ਤੁਸੀਂ ਪਰਮੇਸ਼ਰ ਦੇ ਦਿਲ ਨੂੰ ਲੈ ਲੈਂਦੇ ਹੋ, ਤਾਂ ਤੁਹਾਡੇ ਅੰਦਰ ਪਿਆਰ ਦਾ ਦਿਲ ਆ ਜਾਂਦਾ ਹੈ.. ਤੁਸੀਂ ਲੋਕਾਂਨੂੰ ਪਿਆਰ ਕਰਨ ਲੱਗ ਜਾਂਦੇ ਹੋ।
ਭਹੁਤ ਥੋੜਾ ਸਮਾਂ ਪਹਿਲਾਂ,
ਮੈਨੂੰ ਸੇਵਕਾਈ ਦੇ ਵਿੱਚ ਆਏ ਨੂੰ ਚਾਲੀ ਕੁ ਸਾਲ ਹੋ ਗਏ ਹਨਮ ਅਤੇ ਮੈਂ ਕੁਝ ਲਿਖਾਰੀਆਂ ਦੇ ਨਾਲ ਮੀਟੀੰਗ ਦੇ ਵਿੱਚ ਸੀ
ਅਤੇ ਇਹ ਮਸੀਹੀ ਲਿਖਾਰੀ ਨਹੀ ਸਨ, ਅਤੇ ਉਨ੍ਹਾਂ ਵਿਚੋਂ ਕੁਝ ਚਿੜਾਉਣ ਵਾਲੇ ਸਨ। ਉਹ ਮਸੀਹੀਅਤ ਨੂੰ ਨਫਰਤ ਕਰਦੇਸਨ ਅਤੇ ਉਨਹਾਂ ਵਿਚੋਂ ਕੁਝ ਤਾਂ ਬਹੁਤ ਹੀ ਜਿਆਦਾ ਮੇਰੇ ਵਿਰੋਧ ਵਿਚ ਸਨ।
ਅਤੇ ਮੈਂ ਜਦ ਵਾਪਿਸ ਗਿਆ ਤਾਂ ਮੈਂ ਆਪਣੀ ਪਤਨੀ ਨੂੰ ਕਿਹਾ, ਮੈਂ ਕਿਹਾ, ਮੈਂ ਵਾਪਸ ਨਹੀ ਜਾ ਰਿਹਾ, ਉਸ ਨੇ ਕਿਹਾ, ਕਿਉਂ ਨਹੀ। ਮੈਂ ਕਿਹਾ ਮੈਨੂੰ ਇਹ ਲੋਕ ਪਸੰਦ ਨਹੀ ਹਨ।
ਅਤੇ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ, ਜਦ ਮੈਂ ਪ੍ਰਾਥਨਾ ਕਰ ਰਿਹਾ ਸੀ ਤਾਂ ਪਰਮੇਸ਼ਰ ਨੇ ਮੈਨੂੰ ਹਿਲਾ ਦਿੱਤਾ, ਉਸ ਨੇ ਕਿਹਾ, “ਪੁੱਤਰ ਸ਼ਿeਦ ਤੁੰ ਇੰਨ੍ਹਾਂ ਲੋਕਾਂ ਨੂੰ ਪਸੰਦ ਨਾ ਕਰੇਂ, ਪਰ ਮੈਂ ਇੰਨਾਂ ਨੂੰ ਪਿਆਰ ਕਰਦਾ ਹਾਂ। ਮੈਂ ਇੰਨਾਂ ਨੂੰ ਏਨਾ ਪਿਆਰਕਰਦਾ ਹਾਂ ਕਿ ਮੈਂ ਆਪਣਾ ਇਕਲੋਤਾ ਪੁੱਤਰ ਦੇ ਦਿੱਤਾ।“
ਅਤੇ ਤੁਸੀਂ ਵੇਖੋ, ਬੇਦਾਰੀ ਸਾਨੂੰ ਉਸ ਥਾਂ ਤੇ ਲੈ ਆਉਂਦੀ ਹੈ ਜਿੱਥੇ ਅਸੀਂ ਵਾਪਸ ਆਉਂਦੇ ਹਾਂ ਅਤੇ ਜਿੱਥੋਂ ਅਸੀ ਲੋਕਾਂ ਨੂੰਉਸ ਤਰੀਕੇ ਨਾਲ ਵੇਖ ਪਾਉਂਦੇ ਹਾਂ ਜਿਹੋ ਜਿਹੇ ਉਹ ਹਨ।
ਰਾਜਨੀਤਕ ਜਾਂ ਧਾਰਮਿਕ ਦੁਸ਼ਮਨਾਂ ਦੇ ਤੋਰ ਤੇ ਨਹੀ, ਅਸੀ ਉਨ੍ਹਾਂ ਨੂੰ ਲੋਕਾਂ ਦੇ ਤੋਰ ਤੇ ਵੇਖਦੇ ਹਾਂ ਜਿੰਨਾਂ ਨੂੰ ਪਰਮੇਸ਼ਰਪਿਆਰ ਕਰਦਾ ਹੈ।
ਅਤੇ ਇਸ ਲਈ ਬੇਦਾਰੀ ਸਾਨੂੰ ਵਾਪਸ ਉਸ ਥਾਂ ਤੇ ਲੈ ਜਾਂਦੀ ਹੈ ਜਿੱਥੇ ਅਸੀਂ ਲੋਕਾਂ ਨੂੰ ਉਸ ਤਰ੍ਹਾਂ ਪਿਆਰ ਕਰਦੇ ਹਾਂਜਿਵੇਂ ਪਰਮੇਸ਼ਰ ਕਰਦਾ ਹੈ। ਇਸ ਲਈ ਮੇਰੀ ਪ੍ਰਾਥਨਾ ਹੈ ਕਿ ਤੁਸੀਂ ਪਰਮੇਸ਼ਰ ਨੂੰ ਇਜ਼ਾਜ਼ਤ ਦਿਉਗੇ ਕਿ ਉਹ ਤੁਹਾਨੂੰਹਿਲਾਵੇ ਅਤੇ ਤੁਹਾਨੂੰ ਅੱਜ ਉਹ ਲੋਕਾਂ ਲਈ ਤਾਜ਼ਾ ਪਿਆਰ ਦੇਵੇ॥
ਰੋਮੀਆਂ ਨੂੰ 5 :1-11
ਜੇਕਰ ਅਸੀਂ ਆਪਣੀ ਨਿਹਚਾ ਕਾਰਣ ਧਰਮੀ ਬਣਾਏ ਗਏ ਹਾਂ, ਤਾਂ ਸਾਡੀ ਆਪਣੇ ਪ੍ਰਭੂ, ਯਿਸੂ ਮਸੀਹ, ਰਾਹੀਂ ਪਰਮੇਸ਼ੁਰ ਨਾਲ ਸ਼ਾਂਤੀ ਹੈ। 2 ਵਿਸ਼ਵਾਸ ਰਾਹੀਂ, ਮਸੀਹ ਨੂੰ ਸਾਡੇ ਅੰਦਰ ਇਸ ਕਿਰਪਾ ਰਾਹੀਂ ਲਿਆਂਦਾ ਗਿਆ ਹੈ। ਜਿਸ ਵਿੱਚ ਅਸੀਂ ਦ੍ਰਿੜਤਾ ਨਾਲ ਖਲੋਤੇ ਹਾਂ। ਅਸੀਂ ਆਪਣੀ ਆਸ ਵਿੱਚ ਵੀ ਖੁਸ਼ ਹੁੰਦੇ ਹਾਂ, ਕਿਉਂਕਿ ਅਸੀਂ ਵੀ ਪਰਮੇਸ਼ੁਰ ਦੀ ਮਹਿਮਾ ਵਿੱਚ ਸ਼ਰੀਕ ਹਾਂ। 3 ਸਿਰਫ਼ ਇਹੀ ਨਹੀਂ, ਅਸੀਂ ਆਪਣੇ ਕਸ਼ਟਾਂ ਵਿੱਚ ਵੀ ਖੁਸ਼ੀ ਅਨੁਭਵ ਕਰਦੇ ਹਾਂ। ਭਲਾ ਅਸੀਂ ਦੁੱਖਾਂ ਵਿੱਚ ਵੀ ਕਿਉਂ ਖੁਸ਼ ਹਾਂ? ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਮੁਸੀਬਤਾਂ ਸਾਨੂੰ ਹੋਰ ਸਹਿਜ ਬਣਾਉਂਦੀਆਂ ਹਨ। 4 ਇਹ ਸਬਰ ਸਾਨੂੰ ਮਜਬੂਤ ਨੈਤਿਕ ਬਲ ਦਿੰਦਾ ਹੈ। ਅਤੇ ਇਹ ਚਰਿਤਰ ਸਾਨੂੰ ਆਸ ਦਿੰਦਾ ਹੈ। 5 ਅਤੇ ਇਹ ਉਮੀਦ ਸਾਨੂੰ ਕਦੇ ਵੀ ਨਿਰਾਸ਼ ਨਹੀਂ ਕਰਦੀ। ਕਿਉਂਕਿ ਪਰਮੇਸ਼ੁਰ ਨੇ ਸਾਡੇ ਦਿਲਾਂ ਅੰਦਰ ਆਪਣੇ ਪਿਆਰ ਦਾ ਛਿੜਕਾ ਕੀਤਾ ਹੈ। ਉਸ ਨੇ ਆਪਣਾ ਪਿਆਰ ਪਵਿੱਤਰ ਆਤਮਾ ਰਾਹੀਂ ਸਾਨੂੰ ਦਿੱਤਾ ਹੈ। ਪਵਿੱਤਰ ਆਤਮਾ ਸਾਡੇ ਲਈ ਪਰਮੇਸ਼ੁਰ ਵੱਲੋਂ ਇੱਕ ਦਾਤ ਹੈ।
6 ਸਹੀ ਸਮੇਂ ਤੇ ਮਸੀਹ ਸਾਡੇ ਲਈ ਮਰਿਆ, ਜਦੋਂ ਅਜੇ ਅਸੀਂ ਕਮਜ਼ੋਰ ਅਤੇ ਪਰਮੇਸ਼ੁਰ ਦੇ ਖਿਲਾਫ਼ ਜਿਉਂ ਰਹੇ ਸਾਂ। 7 ਕੋਈ ਵੀ ਭਲੇ ਵਿਅਕਤੀ ਲਈ ਮਰਨ ਦਾ ਇੱਛੁਕ ਨਹੀਂ ਹੋਵੇਗਾ। ਜੇਕਰ ਇੱਕ ਵਿਅਕਤੀ ਬੜਾ ਹੀ ਭਲਾ ਹੈ ਤਾਂ ਫ਼ੇਰ ਕੋਈ ਵੀ ਉਸ ਲਈ ਮਰਨ ਦਾ ਇੱਛੁਕ ਹੋ ਸੱਕਦਾ। 8 ਪਰ ਮਸੀਹ ਸਾਡੇ ਲਈ ਮਰਿਆ ਜਦੋਂ ਹਾਲੇ ਅਸੀਂ ਪਾਪੀ ਸਾਂ। ਇੰਝ ਪਰਮੇਸ਼ੁਰ ਨੇ ਸਾਡੇ ਪ੍ਰਤੀ ਆਪਣਾ ਭਰਪੂਰ ਪਿਆਰ ਦਰਸਾਇਆ ਹੈ।
9 ਅਸੀਂ ਮਸੀਹ ਦੇ ਲਹੂ ਕਾਰਣ ਧਰਮੀ ਹੋਏ। ਤਾਂ ਫ਼ਿਰ ਅਸੀਂ ਮਸੀਹ ਦੁਆਰਾ ਜ਼ਰੂਰ ਪਰਮੇਸ਼ੁਰ ਦੀ ਕਰੋਪੀ ਤੋਂ ਬਚਾਏ ਜਾਵਾਂਗੇ। 10 ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਪਰਮੇਸ਼ੁਰ ਦੇ ਵੈਰੀ ਸੀ ਤਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਦੀ ਮੌਤ ਰਾਹੀਂ ਸਾਨੂੰ ਆਪਣੇ ਮਿੱਤਰ ਬਣਾਇਆ। ਇਸੇ ਲਈ ਹੁਣ ਅਸੀਂ ਪਰਮੇਸ਼ੁਰ ਦੇ ਮਿੱਤਰ ਹਾਂ। ਨਿਸ਼ਚਿਤ ਤੌਰ ਤੇ ਪਰਮੇਸ਼ੁਰ ਸਾਨੂੰ ਆਪਣੇ ਪੁੱਤਰ ਦੀ ਜ਼ਿੰਦਗੀ ਰਾਹੀਂ ਬਚਾਵੇਗਾ। 11 ਸਿਰਫ਼ ਇਹੀ ਨਹੀਂ ਸਗੋਂ ਅਸੀਂ ਪ੍ਰਭੂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਵਿੱਚ ਅਨੰਦ ਮਾਣਦੇ ਹਾਂ। ਯਿਸੂ ਜਿਸਨੇ ਸਾਨੂੰ ਪਰਮੇਸ਼ੁਰ ਦੇ ਦੋਸਤ ਬਣਾਇਆ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
