ਰੋਜਾਨਾਂ ਦਾ ਭਗਤੀ ਦਾ ਵੀਡੀਓ
ਅਜਿਹੀ ਪ੍ਰਾਰਥਨਾ ਜਿਹਡ਼ੀ ਦੇਸ਼ਾਂ ਨੂੰ ਪ੍ਰਭਾਵਿਤ ਕਰਦੀ ਹੈ
ਸੰਸਾਰ ਨੇ ਅੱਜੇ ਤੀਕ ਇਹ ਨਹੀ ਵੇਖਿਆ ਹੈ ਕਿ ਪਰਮੇਸ਼ੁਰ ਪ੍ਰਾਰਥਨਾ ਕਰਨ ਵਾਲੇ ਪੁਰਸ਼ਾਂ ਅਤੇ ਇਸਤਰੀਆਂ ਦੇ ਦੁਆਰਾ ਕੀ ਕੁੱਝ ਕਰ ਸਕਦਾ ਹੈ ਕੀ ਕੁੱਝ ਕਰੇਗਾ। ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਸੰਸਾਰ ਦੇ ਵਿੱਚ ਸਭ ਤੋਂ ਵੱਡੇ ਬਦਲਾਵ ਉਨ੍ਹਾਂ ਪੁਰਸ਼ਾਂ ਅਤੇ ਇਸਤਰੀਆਂ ਤੋਂ ਆਏ ਹਨ ਜਿਹਡ਼ੇ ਪ੍ਰਾਰਥਨਾ ਦੇ ਵਿੱਚ ਆਪਣੇ ਗੋਡਿਆਂ ਦੇ ਉੱਤੇ ਹਨ। ਪ੍ਰਾਰਥਨਾ ਉਨ੍ਹਾਂ ਲੋਕਾਂ ਨੂੰ ਬਦਲ ਦਿੰਦੀ ਹੈ ਜਿੰਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ ਗਈ ਹੈ ਅਤੇ ਜਿਹਡ਼ੇ ਲੋਕ ਪ੍ਰਾਰਥਨਾ ਕਰ ਰਹੇ ਹਨ। ਇਹ ਵਿੱਚ ਹਾਲਾਤਾਂ ਨੂੰ ਬਦਲਨ ਦੀ ਯੋਗਤਾ ਹੈ ਜਿਸ ਵਿੱਚ ਅਸੀ ਆਪਣੇ ਆਪ ਨੂੰ ਪਾਉਂਦੇ ਹਾਂ ਅਤੇ ਇੱਥੇ ਤੀਕ ਕਿ ਇਹ ਮਨੁੱਖੀ ਇਤਹਾਸ ਦੀ ਚਾਲ ਨੂੰ ਹੀ ਬਦਲ ਸਕਦੀ ਹੈ। ਇਹ ਮਨੁੱਖੀ ਸਰਕਾਰਾਂ ਦੇ ਹੱਥਾਂ ਵਿੱਚ ਪਰਮਾਣੂ ਹਥਿਆਰਾਂ ਤੋਂ ਵੀ ਕਿਤੇ ਜਿਆਦਾ ਸ਼ਕਤੀਸ਼ਾਲੀ ਹੈ ਅਤੇ ਸੰਸਾਰ ਦੀਆਂ ਸਾਰੀਆਂ ਸੇਨਾਵਾਂ ਤੋਂ ਜਿਆਦਾ ਯੋਗ ਹੈ।
ਪ੍ਰਾਰਥਨਾ ਸੁਰਗ ਵਿੱਚ ਸਭ ਤੋਂ ਉੱਚੀ ਥਾਂ ਦੇ ਵਿੱਚ ਅਤੇ ਧਰਤੀ ਦੇ ਉੱਤੇ ਸਭ ਤੋਂ ਨੀਵੇਂ ਪਾਪੀ ਦੇ ਕੋਲ ਪਹੁੰਚਦੀ ਹੈ। ਇਹ ਪਰਮੇਸ਼ੁਰ ਦੇ ਦਿਲ ਨੂੰ ਛੂਹੰਦੀ ਹੈ ਅਤੇ ਪੂਰਸ਼ਾਂ ਦੀ ਆਤਮਾਵਾਂ ਨੂੰ ਬਦਲ ਦਿੰਦੀ ਹੈ। ਇਹ ਪਰਮੇਸ਼ੁਰ ਦੇ ਸਿੰਘਾਸਨ ਦੇ ਕੋਲ ਪਹੁੰਚਦੀ ਹੈ ਅਤੇ ਧਰਤੀ ਦੇ ਹਨ੍ਹੇਰੇ ਵਾਲੇ ਕਿਨਾਰੇ ਤੀਕ ਉਤਰਦੀ ਹੈ। ਪ੍ਰਾਰਥਨਾਪਰਮੇਸ਼ੁਰ ਦਾ ਤੋਹਫਾ ਉਸਦੇ ਬੱਚਿਆਂ ਦੇ ਅਤੇ ਉਸਦੇ ਲੋਕਾਂ ਦਾ ਤੋਹਫਾ ਗੁਆਚੇ ਹੋਇਆ ਅਤੇ ਮਰ ਰਹੇ ਸੰਸਾਰ ਦੇ ਲਈ ਹੈ। ਦੇਸ਼ਾਂ ਨੂੰ ਬਦਲਨ ਦੇ ਲਈ ਪ੍ਰਾਰਥਨਾ ਨੂੰ ਛੱਡ ਕੇ ਹੋਰ ਕੋਈ ਵੀ ਤਰੀਕਾ ਨਹੀ ਹੈ। ਇਹ ਪਰਮੇਸ਼ੁਰ ਦੀ ਗੁਪਤ ਹਥਿਆਰ ਹੈ ਜਿਹਡ਼ਾ ਉਸਦੇ ਲੋਕਾਂ ਦੇ ਦਿਲਾਂ ਦੇ ਵਿੱਚ ਲੂਕਾਇਆ ਹੋਇਆ ਹੈ। ਬਾਈਬਲ ਦੇ ਵਿੱਚ, ਪ੍ਰਾਰਥਨਾ ਨੇ ਨਾ ਵਿਸ਼ਵਾਸ ਕੀਤੇ ਜਾਣ ਵਾਲੇ ਕੰਮਾਂ ਨੂੰ ਪੂਰਿਆਂ ਕੀਤਾ ਹੈ। ਇਹ ਜੰਗ ਨੂੰ ਰੋਕਦਾ ਹੈ, ਦਿਲਾਂ ਨੂੰ ਬਦਲਦਾ ਹੈ, ਬਾਰਿਸ਼ ਨੂੰ ਲਿਆਉਂਦਾ ਹੈ, ਅਕਾਲ ਪੈਂਦਾ ਕਰਦਾ ਹੈ, ਬੀਮਾਰਾਂ ਨੂੰ ਚੰਗਾ ਕਰਦਾ ਹੈ, ਬੇਦਾਰੀ ਨੂੰ ਲਿਆਉਂਦਾ ਹੈ, ਕਲੀਸਿਯਾ ਨੂੰ ਖੁਸ਼ਖਬਰੀ ਸੁਣਾਉਣ ਦੇ ਲਈ ਪ੍ਰੇਰਨਾ ਦਿੰਦਾ ਹੈ, ਦੇਸ਼ਾ ਨੂੰ ਪ੍ਰਭਾਵਿਤ ਕਰਦਾ ਹੈ, ਅਤੇ ਮੁਰਦਿਆਂ ਨੂੰ ਜਿੰਦਾ ਕਰਦਾ ਹੈ। ਪ੍ਰਾਰਥਨਾ ਉਨ੍ਹਾਂ ਦੇ ਲਈ ਸਾਮਰਥ ਦਾ ਸ੍ਰੋਤ ਹੈ ਜਿਹਡ਼ੇ ਮੁਕਤੀਦਾਤਾ ਨੂੰ ਜਾਣਦੇ ਅਤੇ ਉਸਨੂੰ ਪ੍ਰੇਮ ਕਰਦੇ ਹਨ।
ਨਾਸਤਿਕਵਾਦ ਦੇ ਹਨ੍ਹੇਰੇ ਭਰੇ ਦਿਨਾਂ ਦੇ ਵਿੱਚ ਰੋਮਾਨੀਆਂ ਦੇਸ਼ ਦੇ ਪੂਰਸ਼ਾਂ ਅਤੇ ਇਸਤਰੀਆਂ ਦੀ ਹਲੀਮਤਾ ਨਾਲ ਭਰੀ ਹੋਈ ਪ੍ਰਾਰਥਨਾਵਾਂ ਦੇ ਕਾਰਨ ਮੇਰਾ ਜੀਵਨ ਅਤੇ ਸੇਵਕਾਈ ਦਾ ਫਲਸਫਾ ਪੂਰੇ ਹਜੂਦੇ ਦੇ ਨਾਲ ਹਿਲ ਗਿਆ ਸੀ। ਮਸੀਹ ਦੇ ਪਿੱਛੇ ਚਲਨ ਵਾਲੇ ਉਨ੍ਹਾਂ ਪਿਆਰੇ ਵਿਸ਼ਵਾਸੀਆਂ ਵਿੱਚੋ ਥੋਡ਼ਿਆਂ ਕੋਲ ਹੀ ਬਾਈਬਲਾਂ ਸਨ। ਉੱਥੇ ਮਸੀਹ ਕਿਤਾਬਾਂ ਨੂੰ ਵੇਚਣ ਵਾਲੀ ਦੁਕਾਨਾਂ, ਰੇਡੀਉ ਸ਼ਟੇਸ਼ਨ, ਟੇਲੀਵਿਜਨ ਸ਼ਟੇਸ਼ਨ, ਜਾਂ ਇੰਟਰਨੇਟ ਦੇ ਦੁਆਰਾ ਰੋਜਾਨਾ ਬਾਈਬਲ ਉੱਤੇ ਧਿਆਨ ਲਾਉਣ ਵਾਲਾ ਕੁਝ ਵੀ ਨਹੀ ਸੀ, ਸਰਕਾਰ ਅਕਸਰ ਬਾਈਬਲ ਨੂੰ ਜ਼ਬਤ ਕਰ ਲੈਂਦੀ ਸੀ । ਅਗੁਵਾਂ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ ਸੀ। ਵਿਸ਼ਵਾਸੀਆਂ ਨੇ ਆਪਣੀ ਨੌਕਰੀਆਂ ਨੂੰ ਗੁਆ ਦਿੱਤਾ ਸੀ। ਇਹ ਬਡ਼ਾ ਬੁਰਾ ਸਮਾਂ ਸੀ। ਆਤਮਿਕ ਹਨ੍ਹੇਰੇ ਨੇ ਉਸ ਜਮੀਨ ਨੂੰ ਢੱਕ ਲਿਆ ਸੀ।
ਪਰ ਤਾਂ ਵੀ, ਇੱਕ ਗੱਲ ਅਜਿਹੀ ਸੀ ਜਿਸ ਨੂੰ ਸਰਕਾਰ ਲੋਕਾਂ ਦੇ ਕੋਲੋ ਨਹੀ ਲੈ ਸਕੀ ਸੀ – ਪ੍ਰਾਰਥਨਾ ਦੀ ਸ਼ਕਤੀ। ਮੈਂ ਰੋਮਾਨੀਆ ਦੇਸ਼ ਦੇ ਵਿੱਚ ਪਰਮੇਸ਼ੁਰ ਦੇ ਅਜਿਹੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਨੇ ਦੇਸ਼ ਨੂੰ ਹਨ੍ਹੇਰੇ ਤੋਂ ਚਾਨ੍ਹਣ ਦੇ ਵਿੱਚ ਲਿਆਉਣ ਦੇ ਲਈ ਪ੍ਰਾਰਥਨਾ ਕੀਤੀਆਂ ਸਨ। ਇਹ 20 ਵੀ ਸਦੀ ਦਾ ਸਭ ਤੋਂ ਵੱਡਾ ਅਚਰਜ ਭਰਿਆ ਕੰਮ ਹੋਇਆ ਸੀ। ਇਹ ਤਾਂ ਅਸਭੰਵ ਜਿਹੀ ਗੱਲ ਸੀ। ਪ੍ਰੰਤੂ ਉੱਥੇ ਵਿਸ਼ਵਾਸੀਆਂ ਵਿੱਚ ਇੱਕ ਵੱਡੀ ਆਸ ਸੀ – ਪਰਮੇਸ਼ੁਰ ਇੱਕ ਅਜਿਹਾ ਪਰਮੇਸ਼ੁਰ ਸੀ ਜਿਹਡ਼ਾ ਅਸਭੰਵ ਨੂੰ ਸਭੰਵ ਬਣਾਉਣ ਦੇ ਵਿੱਚ ਖਾਸ ਹੁਨਰ ਰੱਖਦਾ ਹੈ। ਉਨ੍ਹਾਂ ਨੇ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਨੂੰ ਛੱਡਣ ਤੋਂ ਮਨ੍ਹਾ ਕਰ ਦਿੱਤਾ।
ਰੋਮਾਨੀਆ ਦੇ ਇੱਕ ਪਾਸਟਰ ਨੇ ਆਪਣੀ ਕਲੀਸਿਯੀ ਦੇ ਲੋਕਾਂ ਨੂੰ ਇੱਕ ਅਜਿਹੇ ਤਰੀਕੇ ਦੇ ਨਾਲ ਪ੍ਰਾਰਥਨਾਕਰਨੀ ਸਿੱਖਾਈ। “ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋਂ ਕਿ ਉਹ ਇਸ ਦੇਸ਼ ਦੇ ਵੱਡੇ ਮੈਦਾਨ ਦੇ ਵਿੱਚ ਖੁਸ਼ਖਬਰੀ ਸੁਣਾਉਣ ਦੇ ਲਈ ਦਰਵਾਜਿਆਂ ਨੂੰ ਖੋਲੇ,” ਉਸਨੇ ਲੋਕਾਂ ਨੂੰ ਉਤਸਾਹਿਤ ਕੀਤਾ। “ਪ੍ਰਾਰਥਨਾ ਕਰੋ ਕਿ ਇੱਕ ਦਿਨ ਅਸੀ ਰੋਡਿਉ ਅਤੇ ਟੇਲੀਵਿਜਨ ਦੇ ਉੱਤੇ ਖੁਸ਼ਖਬਰੀ ਦੀ ਮੁਨਾਦੀ ਕਰਨ ਦੇ ਯੋਗ ਹੋ ਜਾਈਏ, ਇਸ ਲਈ ਕਿ ਅਸੀ ਉਸਦੇ ਨਾਮ ਨੂੰ ਅਖਬਾਰ ਵਿੱਚ ਐਲਾਨ ਕਰਨ ਦੇ ਯੋਗ ਹੋ ਜਾਈਏ।
ਕਾਫੀ ਸਾਰੇ ਲੋਕ ਇੱਸ ਪਾਸਟਰ ਦੀ ਅਜਿਹੀ ਗੱਲਾਂ ਦੇ ਉੱਤਰ ਵਿੱਚ ਜੁਆਬ ਰਹਿਤ ਸਨ। “ਪਾਸਟਰ,” ਉਨ੍ਹਾਂ ਨੇ ਕਿਹਾ। “ਤੁਸੀ ਜਾਣਦੇ ਹੋ ਕਿ ਅਸੀ ਇਸ ਤਰ੍ਹਾਂ ਨਹੀ ਕਰ ਸਕਦੇ ਹਾਂ। ਸਾਡੇ ਨਾਲ ਤਾਂ ਜਮੀਨ ਦੀ ਧੂਡ਼ ਦੇ ਵਾਂਙੂ ਵਿਵਹਾਰ ਕੀਤਾ ਜਾਂਦਾ ਹੈ। ਸਾਡੇ ਕੋਲ ਆਪਣੇ ਹੀ ਦੇਸ਼ ਦੇ ਵਿੱਚ ਕੋਈ ਅਧਿਕਾਰ ਨਹੀ ਹੈ। ਇਹ ਤਾਂ ਅਸਭੰਵ ਜਿਹੀ ਗੱਲ ਹੈ।”
ਪ੍ਰੰਤੂ ਇਸ ਧਰਮੀ ਪੁਰਸ਼ ਨੇ ਉਨ੍ਹਾਂ ਨੂੰ ਯਾਦ ਦਿਵਾਈਆ, “ਮਨੁੱਖਾ ਦੇ ਨਾਲ, ਇੱਹ ਅਸੰਭਵ ਹੈ। ਪ੍ਰੰਤੂ ਪਰਮੇਸ਼ੁਰ ਦੇ ਨਾਲ, ਹਰੇਕ ਗੱਲ ਸਭੰਵ ਹੈ।”
ਕਲੀਲਿਯਾ ਨੇ ਪ੍ਰਾਰਥਨਾ ਕੀਤੀਆਂ – ਅਤੇ ਕਰਦੇ ਗਏ – ਅਤੇ ਲਗਾਤਾਰ ਪ੍ਰਾਰਥਨਾ ਕਰਦੇ ਗਏ। ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਹਰੇਕ ਕਲਪਨਾ ਤੋਂ ਵੀ ਅੱਗੇ ਜਾ ਕੇ ਉੱਤਰ ਦਿੱਤਾ। ਉਹ ਬੁਰਾ ਤਾਨਾਸ਼ਾਹ, ਨਿਕੋਲ ਕਾਉਸਾਸੀਉ, ਨੂੰ ਸਰਕਾਰ ਤੋਂ ਲਾਹ ਦਿੱਤਾ ਗਿਆ ਅਤੇ ਦੇਸ਼ ਦੇ ਵਿੱਚ ਦਸੰਬਰ 1989 ਵਿੱਚ ਇੱਕ ਕ੍ਰਾਂਤੀ ਅਰੰਭ ਹੋਈ। ਹਜਾਰਾਂ ਦੀ ਗਿਣਤੀ ਦੇ ਵਿੱਚ ਲੋਕ ਦੇਸ਼ ਦੇ ਮੁੱਖ ਸ਼ਹਿਰਾਂ ਦੀਆਂ ਸਡ਼ਕਾਂ ਦੇ ਉੱਤੇ ਇੱਕਠੇ ਹੋ ਗਏ ਅਤੇ ਚਿਲਾਉਣ ਲੱਗੇ, “ਇੱਕਸਾਈਟ ਡੂਮਨਜ਼ਿਉ! ਇੱਕਸਾਈਟ ਡੂਮਨਜ਼ਿਉ!”, ਜਿਸਦਾ ਅਨੁਵਾਦ ਇੱਹ ਹੈ ਕਿ “ਪਰਮੇਸ਼ੁਰ ਹੈ! ਪਰਮੇਸ਼ੁਰ ਹੈ!” ਉਸ ਕ੍ਰਾਂਤੀ ਦਾ ਮੁੱਖ ਗੀਤ ਮਸੀਹ ਦੀ ਦੂਜੀ ਆਮਦ ਦੇ ਬਾਰੇ ਵਿੱਚ ਸੀ। ਇਸ ਦੇਸ਼ ਦੇ ਇਤਹਾਸ ਦੇ ਵਿੱਚ ਇਹ ਇੱਕ ਨਾ ਵਿਸ਼ਵਾਸ ਕੀਤਾ ਜਾਣ ਵਾਲੇ ਪਲਾਂ ਦਾ ਸਮਾਂ ਸੀ। ਇਹ ਅਜਿਹੇ ਪਲ ਸਨ ਜਿੰਨ੍ਹਾਂ ਦੇ ਵਿੱਚ ਕਈ ਸਾਲਾਂ ਦੀ ਪਰਮੇਸ਼ੁਰ ਦੇ ਲੋਕਾਂ ਦੀ ਪ੍ਰਾਰਥਨਾਵਾਂ ਨੇ ਪਰਮੇਸ਼ੁਰ ਦੇ ਸਿੰਘਾਸਨ ਦੇ ਕਮਰ ਨੂੰ ਭਰ ਲਿਆ ਸੀ। ਸੁਰਗ ਦੀ ਖਿਡ਼ਕੀਆਂ ਖੁਲ੍ਹ ਗਈਆਂ ਸਨ, ਅਤੇ ਪਰਮੇਸ਼ੁਰ ਨੇ ਆਪਣੀ ਆਸ਼ੀਸ਼ ਨੂੰ ਇਸ ਦੇਸ਼ ਦੇ ਉੱਤੇ ਉਂਡੇਲ ਦਿੱਤਾ ਸੀ, ਅਤੇ ਰੋਮਾਨਿਆਂ ਦੇ ਵਿੱਚ ਆਜਾਦੀ ਦੀਆਂ ਘੰਟੀਆਂ ਵੱਜਣ ਲਗ ਪਇਆ ਸਨ।
ਵਿਦਰੋਹ, ਲਡ਼ਾਈਆਂ ਅਤੇ ਅਕਾਲ ਦੇ ਕਾਰਨ ਅੱਜ ਕਈ ਦੇਸ਼ ਪਰੇਸ਼ਾਨ ਹਨ । ਸਾਨੂੰ ਅਜਿਹੇ ਪੁਰਸ਼ ਅਤੇ ਇਸਤਰੀਆਂ ਦੀ ਲੋਡ਼ ਹੈ ਜਿਹਡ਼ੇ ਉਸ ਵੇਲੇ ਤੀਕ ਪ੍ਰਾਰਥਨਾ ਕਰਨ ਜਦੋਂ ਤੀਕ ਦੇਸ਼ਾਂ ਦੇ ਵਿੱਚ ਪਰਮੇਸ਼ੁਰ ਦੀ ਮਹਿਮਾ ਨਹੀ ਆ ਜਾਂਦੀ ਹੈ। ਬਾਈਬਲ ਕਹਿੰਦੀ ਹੈ ਕਿ, “ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ ਤਾਂ ਅਕਾਸ਼ ਉੱਤੋਂ ਅੱਗ ਉੱਤਰੀ ਅਤੇ ਹੋਮ ਦੀ ਭੇਟ ਤੇ ਬਲੀਆਂ ਨੂੰ ਭਖ ਲਿਆ ਅਤੇ ਉਹ ਭਵਨ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ” (2 ਇਤਹਾਸ 7:1)। ਸੁਲੇਮਾਨ ਨੇ ਬਸ ਇੰਝ ਹੀ ਪ੍ਰਾਰਥਨਾ ਕਰਨੀ ਅਰੰਭ ਨਹੀ ਕੀਤੀ; ਉਸਨੇ ਪ੍ਰਾਰਥਨਾ ਨੂੰ ਖਤਮ ਵੀ ਕੀਤਾ। ਅਤੇ ਫਿਰ ਪਰਮੇਸ਼ੁਰ ਦੀ ਮਹਿਮਾ ਥੱਲੇ ਆ ਗਈ। ਅਜਿਹੇ ਇਸਤਰੀ ਅਤੇ ਪੁਰਸ਼ ਕਿੱਥੇ ਹਨ ਜਿਹਡ਼ੇ “ਪਰਮੇਸ਼ੁਰ ਦੀ ਮਹਿਮਾ ਨੂੰ ਉਸ ਵੇਲੇ ਤੀਕ ਲੱਭਣਗੇ ਜਦੋਂ ਤੀਕ ਇਹ ਦੇਸ਼ਾਂ ਦੇ ਉੱਤੇ ਥੱਲੇ” ਨਹੀ ਉਤਰ ਆਉਂਦੀ? ਪ੍ਰਾਰਥਨਾ ਦੇਸ਼ਾਂ ਨੂੰ ਬਦਲ ਦਿੰਦੀ ਹੈ। ਜੇ ਤੁਸੀ ਮੁਕਤੀਦਾਤਾ ਨੂੰ ਜਾਣਦੇ ਹੋ, ਤਾਂ ਤੁਸੀ ਪ੍ਰਾਰਥਨਾ ਕਰਨ ਦੇ ਇਸ ਮਹਾਨ ਮੌਕੇ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਤੁਸੀ ਦੇਸ਼ਾਂ ਨੂੰ ਪ੍ਰਭਾਵਿਤ ਕਰ ਸਕਦੇ ਹੋ।
2 ਇਤਹਾਸ 7:1-3
ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ ਤਾਂ ਅਕਾਸ਼ ਉੱਪਰੋਂ ਅੱਗ ਉੱਤਰੀ ਅਤੇ ਹੋਮ ਦੀ ਭੇਟ ਅਤੇ ਬਲੀਆਂ ਸਭ ਨੂੰ ਭਸਮ ਕਰ ਗਈ ਤੇ ਸਾਰਾ ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ। 2 ਜਾਜਕ ਯਹੋਵਾਹ ਦੇ ਮੰਦਰ ਅੰਦਰ ਨਾ ਜਾ ਸੱਕੇ ਕਿਉਂ ਕਿ ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰਪੂਰ ਸੀ। 3 ਇਸਰਾਏਲ ਦੇ ਸਾਰੇ ਲੋਕਾਂ ਨੇ ਅਕਾਸ਼ ਤੋਂ ਅੱਗ ਹੇਠਾਂ ਉਤਰਦੀ ਵੇਖੀ ਅਤੇ ਉਨ੍ਹਾਂ ਨੇ ਮੰਦਰ ਤੇ ਯਹੋਵਾਹ ਦਾ ਪਰਤਾਪ ਵੀ ਵੇਖਿਆ। ਉਨ੍ਹਾਂ ਨੇ ਧਰਤੀ ਉੱਪਰ ਮੱਥਾ ਟੇਕਿਆ ਤੇ ਯਹੋਵਾਹ ਦੀ ਉਪਾਸਨਾ ਕੀਤੀ ਤੇ ਉਸਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਇਹ ਭਜਨ ਗਾਇਆ ਕਿ
“ਯਹੋਵਾਹ ਮਹਾਨ ਹੈ
ਤੇ ਉਸਦੀ ਰਹਿਮਤ ਹਮੇਸ਼ਾ ਇਉਂ ਹੀ ਵਰਤਦੀ ਰਹੇੇ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
