ਰੋਜਾਨਾਂ ਦਾ ਭਗਤੀ ਦਾ ਵੀਡੀਓ
ਨਾਗਾਲੈਂਡ ਦੇ ਵਿੱਚ ਬੇਦਾਰੀ
ਜੇਕਰ ਅੱਜ ਤੁਸੀਂ ਸਭ ਤੋਂ ਜਿਆਦਾ ਖੁਸ਼ਖਬਰੀ ਦੇ ਮਸੀਹੀ ਲੋਕਾਂ ਦਾ ਖੇਤਰ ਲੱਭਣਾ ਹੋਵੇ ਤਾਂ ਤੁਸੀਂ ਕੀ ਚੁਣੋਗੇ? ਤੁਸੀਂ ਹੈਰਾਨ ਹੋ ਜਾਵੋਗੇ ਕਿ ਉਹ ਭਾਰਤ ਦੇ ਉਤਰ ਪੂਰਬੀ ਹਿੱਸਾ ਅਧੁਨਿਕ ਇਤਿਹਾਸ ਦੇ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਮਸੀਹੀ ਲੋਕਾਂ ਦਾ ਗੜ ਬਣ ਗਿਆ ਹੈ। ਨਾਗਾਂਲੈਂਡ ਦੇ ਲੋਕ ਇਤਿਹਾਸਿਕ ਤੌਰ ਤੇ ਆਤਮਾਵਾਂ ਨੂੰ ਮੰਨਣ ਵਾਲੇ ਅਤੇ ਲੋਕਾਂ ਨੂੰ ਸ਼ਿਕਾਰ ਕਰ ਕੇ ਖਾਣ ਵਾਲੇ ਸਨ। ਨਾਗਾ ਲੋਕ ਮੰਗੋਲੀਆ ਦੇ ਉਹ ਲੋਕ ਹਨ ਜੋ ਕਿ ਭਾਰਤ ਅਤੇ ਬਰਮਾ ਦੀ ਸੀਮਾਂ ਤੇ ਰਹਿੰਦੇ ਹਨ। ੧੯੫੩ ਦੇ ਵਿੱਚ ਬੇਦਾਰੀ ਆਉਣ ਤੋਂ ਪਹਿਲਾਂ ਮਸੀਹੀ ਲੋਕ ਘਟ ਗਿਣਤੀ ਸਨ। ਉਸ ਸਮੇਂ ਰਾਜਨੀਤਕ ਤੌਰ ਤੇ ਬਹੁਤ ਹੀ ਪਰੇਸ਼ਾਨੀ ਸੀ। ਬਹੁਤ ਸਾਰੇ ਲੋਕ ਆਪਣੀ ਜਿੰਦਗੀ ਬਚਾਉਣ ਲਈ ਜੰਗਲਾਂ ਦੇ ਵਿੱਚ ਦੌੜ ਗਏ ਸਨ।
ਬੇਦਾਰੀ ਉਸ ਸਮੇਂ ਸ਼ੁਰੂ ਹੋਈ ਜਦ ਮਸੀਹੀ ਲੋਕਾਂ ਨੇ ਪਰਮੇਸ਼ਰ ਦਾ ਚਿਹਰਾ ਖੋਜਣਾ ਸ਼ੁਰੂ ਕੀਤਾ ਅਤੇ ਆਪਣੇ ਪਾਪਾਂ ਤੋਂ ਤੌਬਾ ਕਰਨੀ ਸ਼ੁਰੂ ਕੀਤੀ। ਬੇਦਾਰੀ ਦੀ ਅੱਗ ਜਲਦੀ ਖੁਸ਼ਖਬਰੀ ਦੀਆਂ ਲਾਟਾਂ ਬਣ ਕੇ ਜਲਣ ਲੱਗ ਪਈ ਅਤੇ ਬਹੁਤ ਸਾਰੇ ਨਾਗਾ ਲੋਕ ਮਸੀਹੀ ਦੇ ਵਿੱਚ ਆ ਗਏ। ੧੯੫੦ ਦੇ ਦਹਾਕੇ ਦੇ ਅੰਤ ਤੱਕ ਇਹ ਬੇਦਾਰੀ ਬਣੀ ਰਹੀ। ਫਿਰ ਬੇਦਾਰੀ ਦੇ ਬਹਾਅ ਦੇ ਵਿੱਚ ਰੋਕ ਲੱਗ ਗਈ ਸੀ। ੧੯੭੬ ਦੇ ਵਿੱਚ ਇੱਕ ਵਾਰ ਫਿਰ ਤੋਂ ਬੇਦਾਰੀ ਦੀ ਅੱਗ ਬਲਣ ਲੱਗ ਪਈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ੧੯੮੦ ਤੱਕ, ੮੦% ਲੋਕ ਮਸੀਹੀ ਬਣ ਗਏ ਸਨ।
ਪੂਰੇ ਸਕੂਲ ਮਸੀਹ ਦੇ ਵਿੱਚ ਆ ਗਏ। ਰਾਕ ਸੰਗੀਤ ਦੇ ਝੁੰਡ ਜਿੰਨਾਂ ਦਾ ਨਾਮ ਸੀ “ਲਹੂ ਅਤੇ ਗਰਜ਼ਣ” ਅਤੇ “ਲਹੂ ਚੂਸਣ ਵਾਲੇ” ਮਸੀਹ ਦੇ ਵਿੱਚ ਬਦਲ ਗਏ। ਉਹ ਖੁਸ਼ਖਬਰੀ ਦੇ ਸੰਗੀਤ ਦੇ ਝੁੰਡ ਬਣ ਗਏ ਅਤੇ ਉਨ੍ਹਾਂ ਦੇ ਨਾਮ ਸਨ “ਜਿਉਂਦੀ ਖੁਸ਼ਖਬਰੀ” ਅਤੇ “ਯਿਸੂ ਮਸੀਹ ਦਾ ਅੰਦੋਲਨ” ਆਦਿ। ਪ੍ਰਾਥਨਾ ਨੇ ਇਸ ਬੇਦਾਰੀ ਨੂੰ ਲਿਆਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ। ਛੋਟੀਆਂ ਪ੍ਰਾਥਨਾ ਦੀਆਂ ਇਮਾਰਤਾਂ ਬਹੁਤ ਸਾਰੀਆਂ ਚਰਚਾਂ ਦੇ ਸਾਹਮਣੇ ਬਣਾਈਆਂ ਗਈਆਂ। ਲੋਕ ਉਨ੍ਹਾਂ ਥਾਵਾਂ ਦੇ ਵਿੱਚ ਆ ਕੇ ਕਈ ਦਿਨਾਂ ਤੱਕ ਵਰਤ ਅਤੇ ਪ੍ਰਾਥਨਾ ਕਰਦੇ ਸਨ॥
ਮੈਂ ਨਾਗਾਲੈਂਡ ਦੇ ਵਿੱਚ ਜਵਾਨ ਬੈਪਟਿਸਟ ਲੀਡਰ ਨੂੰ ਪੁੱਛਿਆ ਕਿ ਉਹ ਮਸੀਹੀ ਲੋਕਾਂ ਦੇ ਵਿੱਚ ਅੱਜ ਸਭ ਤੋਂ ਵੱਡੀ ਜਰੂਰਤ ਕੀ ਵੇਖਦਾ ਹੈ। ਉਸ ਨੇ ਉੱਤਰ ਦਿੱਤਾ, “ਸਾਨੂੰ ਹੋਰ ਜਿਆਦਾ ਪਰਮੇਸ਼ਰ ਦੇ ਉੱਪਰ ਨਿਰਭਰ ਹੋਣ ਦੀ ਲੋੜ ਹੈ। ਉਹ ਹਰ ਗੱਲ ਵਿੱਚ ਸਾਡਾ ਖੜੇ ਰਹਿਣ ਵਾਲਾ ਸਥਾਨ ਹੋਣਾ ਚਾਹੀਦਾ ਹੈ। ਸਾਨੂੰ ਉਸ ਨੂੰ ਇਜਾਜਤ ਦੇਣੀ ਚਾਹੀਦੀ ਹੈ ਕਿ ਉਹ ਆਪਣਾ ਏਜੰਡਾ ਬਣਾਵੇ। ਪ੍ਰਾਥਨਾ ਪਰਮੇਸ਼ਰ ਦੇ ਨਾਲ ਅਤੇ ਉਸਦੀ ਮਰਜ਼ੀ ਦੇ ਨਾਲ ਸ਼ੁਰੂ ਹੁੰਦੀ ਹੈ”
ਸ਼ਾਇਦ ਅੱਜ ਤੁਹਾਨੂੰ ਅਤੇ ਮੈਨੂੰ ਵੀ ਇਹੀ ਸਿੱਖਣ ਦੀ ਲੋੜ ਹੈ। ਜੇਕਰ ਬੇਦਾਰੀ ਨੇ ਇਸ ਭੂਮੀ ਦੇ ਵਿੱਚ ਆਉਣਾ ਹੈ, ਤਾਂ ਪਰਮੇਸ਼ਰ ਸਾਡਾ ਸ਼ੁਰੂਆਤ ਦਾ ਸਥਾਨ ਹੋਣਾ ਚਾਹੀਦਾ ਹੈ। ਕੀ ਤੁਸੀਂ ਅੱਜ ਪਰਮੇਸ਼ਰ ਦਾ ਚਿਹਰਾ ਭਾਲਣ ਦੇ ਵਿੱਚ ਸਮਾਂ ਬਤੀਤ ਕਰੋਗੇ? ਯਿਸੂ ਨੇ ਕਿਹਾ, “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਲੱਭੋ ਤਾਂ ਤੁਹਾਨੂੰ ਲੱਭ ਜਾਵੇਗਾ, ਖਟਖਟਾਉ ਤਾਂ ਤੁਹਾਡੇ ਲਈ ਦਰਵਾਜ਼ਾ ਖੋਲਿਆ ਜਾਵੇਗਾ” ਤੁਸੀਂ ਅੱਜ ਹੀ “ਮੰਗਣਾ, ਲੱਭਣਾ ਅਤੇ ਖਟਖਟਾਉਣਾ ਸ਼ੁਰੂ ਕਿਉਂ ਨਹੀ ਕਰਦੇ?
ਜ਼ਬੂਰ 24 :5-10
5 ਚੰਗੇ ਬੰਦੇ ਯਹੋਵਾਹ ਤਾਈਂ ਹੋਰਾਂ ਨੂੰ ਅਸੀਸ ਦੇਣ ਲਈ ਆਖਦੇ ਹਨ।
ਉਹ ਲੋਕ ਆਪਣੇ ਪਰਮੇਸ਼ੁਰ, ਆਪਣੇ ਮੁਕਤੀਦਾਤਾ ਨੂੰ ਸ਼ੁਭ ਕਾਰਜ ਕਰਨ ਲਈ ਆਖਦੇ ਹਨ।
6 ਉਹ ਚੰਗੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ,
ਉਹ ਲੋਕ ਯਾਕੂਬ ਦੇ ਪਰਮੇਸ਼ੁਰ ਕੋਲ ਮਦਦ ਲਈ ਜਾਂਦੇ ਹਨ।
7 ਦਰਵਾਜਿਉ ਆਪਣੇ ਸਿਰ ਚੁੱਕੋ।
ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
ਤਾਂ ਜੋ ਮਹਿਮਾਮਈ ਰਾਜਾ ਅੰਦਰ ਆ ਸੱਕੇ।
8 ਉਹ ਤੇਜਸਵੀ ਰਾਜਾ ਕੌਣ ਹੈ?
ਯਹੋਵਾਹ ਸਰਬ ਸ਼ਕਤੀਮਾਨ ਉਹ ਰਾਜਾ ਹੈ।
ਉਹ ਤੇਜਸਵੀ ਰਾਜਾ ਹੈ। ਉਹੀ ਯੁੱਧ ਦਾ ਨਾਇੱਕ ਹੈ।
9 ਦਰਵਾਜਿਉ, ਆਪਣੇ ਸਿਰ ਚੁੱਕੋ।
ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
ਮਹਿਮਾਮਈ ਰਾਜਾ ਅੰਦਰ ਆਏਗਾ।
10 ਉਹ ਮਹਾਨ ਰਾਜਾ ਕੌਣ ਹੈ?
ਪਰਮੇਸ਼ੁਰ ਹੀ ਉਹ ਅੱਤ ਮਹਾਨ ਰਾਜਾ ਹੈ।
ਉਹ ਮਹਿਮਾਮਈ ਰਾਜਾ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
