Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਅਫਸੀਆਂ :੨੧੨੨

ਅੱਜ ਸਾਡੇ ਪਾਠ ਦੇ ਸਮੇ ਦੇ ਵਿੱਚ ਮੈਂ ਤੁਹਾਡੇ ਨਾਲ ਵਿਆਹ ਦੇ ਵਿੱਚ ਝਗੜੇ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਹੁਣ ਮੈਂਜਾਣਦਾ ਹਾਂ ਕਿ ਜਦ ਤੁਹਾਡਾ ਵਿਆਹ ਹੋਇਆ, ਤੁਸੀਂ ਸੋਚਿਆ, ” ਸਭ ਕੁਝ ਹੁਣ ਬਹੁਤ ਵਧੀਆ ਹੋਣ ਵਾਲਾ ਹੈ। ਤੁਸੀਂਇੱਕ ਦੂਸਰੇ ਨੂੰ ਪਿਆਰ ਕਰਦੇ ਸੀ, ਅਤੇ ਤੁਸੀਂ ਇੱਕ ਦੂਸਰੇ ਦੇ ਲਈ ਸਭ ਤੋਂ ਵਧੀਆ ਕਰਨਾ ਚਾਹੁੰਦੇ ਸੀ ਕਿ ਤੁਸੀਂ ਇੱਕਦੂਸਰੇ ਨੂੰ ਪ੍ਰਭਾਵਿਤ ਕਰ ਸਕੋ। ਤੁਹਾਡੇ ਇਹੋ ਜਿਹੇ ਝਗੜੈ ਉਸ ਵੇਲੇ ਨਹੀ ਹੁੰਦੇ ਸੀ ਜਦ ਤੁਹਾਡਾ ਵਿਆਹ ਹੋਇਆ। ਫਿਰਜਦ ਤੁਸੀਂ ਰਿਸ਼ਤੇ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਝਗੜੇ ਪੈਦਾ ਹੋਣੇ ਸ਼ੁਰੂ ਹੋ ਗਏ। ਤੁਸੀਂ ਝਗੜਿਆਂ ਦਾ ਸਾਹਮਣਾ ਕਿਵੇਂ ਕਰਦੇਹੋ?

ਬਾਈਬਲ ਦੱਸਦੀ ਹੈ ਪਤਰਸ ਅਧਿਆਏ ਦੀ ਆਇਤ ਦੇ ਵਿੱਚ, ਕਿ ਸਾਨੂੰ ਸਾਡੀਆਂ ਪਤਨੀਆਂ ਦੇ ਨਾਲਸਮਝਦਾਰੀ ਦੇ ਨਾਲ ਰਹਿਣਾ ਚਾਹੀਦਾ ਹੈ ਕਿ ਉਹ ਵੀ ਤੁਹਾਡੇ ਨਾਲ ਜੀਵਨ ਦੀ ਕਿਰਪਾ ਦੇ ਸਾਂਝੇ ਵਾਰਿਸ ਹਨ। ਮੈਂ ਦੋਸਿਧਾਂਤਾ ਨੂੰ ਲੱਭਿਆ ਹੈ ਜੋ ਕਿ ਮੇਰੇ ਵਿਆਹ ਦੇ ਝਗੜਿਆ ਨੂੰ ਨਿਪਟਾਉਣ ਦੇ ਵਿੱਚ ਸਹਾਈ ਹੋਏ।

ਪਹਿਲੀ ਗੱਲ ਸੀ ਕਿ ਮੇਰੀ ਪਤਨੀ ਦੀ ਸੱਚਮੁੱਚ ਇੱਜਤ ਕਰਨੀ। ਬਹੁਤ ਵਾਰ ਕੀ ਹੁੰਦਾ ਹੈ ਕਿ ਇੱਕ ਆਦਮੀ ਹੋਣ ਦੇ ਨਾਤੇਅਸੀਂ ਸੋਚਦੇ ਹਾਂ ਕਿ ਅਸੀਂ ਸਹੀ ਹਾਂ।ਅਸੀਂ ਜਾਣਦੇ ਹਾਂ, ਅਸੀਂ ਸਮਝਦੇ ਹਾਂ। ਸਾਡੇ ਕੋਲ ਸਭ ਕੁਝ ਹੈ। ਜੇਕਰ ਅਸੀਂ ਆਪਣੇਨਾਲ ਇਮਾਨਦਾਰ ਹੋਈਏ ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਅਸੀਂ ਇੱਜਤ ਨਹੀ ਕਰਦੇ ਹਾਂ। ਅਸੀਂ ਆਪਣੀ ਪਤਨੀ ਦੇਵਿਚਾਰਾਂ ਨੂੰ ਉਨ੍ਹਾਂ ਉੱਚਾ ਨਹੀ ਰੱਖਦੇ ਹਾਂ ਜਿੰਨਾਂ ਸਾਨੂੰ ਰੱਖਣਾ ਚਾਹੀਦਾ ਹੈ। ਪਰ ਪਤਰਸ ਕਹਿੰਦਾ ਹੈ ਕਿ ਅਸੀਂ ਜੀਵਨਦੀ ਕਿਰਪਾ ਦੇ ਸਾਂਝੇ ਵਾਰਿਸ ਹਾਂ। ਇਸਦਾ ਕੀ ਅਰਥ ਹੈ? ਇਸਦਾ ਅਰਥ ਹੈ..ਸੁਣੋ.ਉਨ੍ਹਾਂ ਦੇ ਕੁਝ ਵਿਚਾਰ ਹਨ ਜੋਕਿ ਸਾਡੇ ਨਾਲੋਂ ਵਧੀਆ ਹਨ। ਉਨ੍ਹਾਂ ਦੇ ਕੋਲ ਜੀਵਨ ਦੀ ਕਿਰਪਾ ਹੈ। ਉਨ੍ਹਾਂ ਕੋਲ ਸਭ ਕੁਝ ਹੈ ਜੋ ਪਰਮੇਸ਼ਰ ਨੇ ਤੁਹਾਡੇਅੰਦਰ ਪਾਇਆ ਹੈ। ਪਰਮੇਸ਼ਰ ਨੇ ਉਨ੍ਹਾਂ ਅੰਦਰ ਵੀ ਪਾਇਆ ਹੈ।

ਤੁਹਾਨੂੰ ਜੋ ਉਹ ਕਹਿੰਦੀ ਹੈ ਉਸਦਾ ਆਦਰ ਕਰਨਾ ਚਾਹੀਦਾ ਹੈ। ਮੈਂ ਸੋਚਦਾ ਹਾਂ ਕਿ ਕਈ ਵਾਰ ਇੱਕ ਔਰਤ ਨੂੰ ਇਸਦੀਲੋੜ ਹੁੰਦੀ ਹੈ। ਮੈਂ ਜਾਣਦਾ ਹਾਂ ਕਿ ਮੇਰੇ ਵਿਆਹ ਦੀ ਸ਼ੁਰੂਆਤ ਦੇ ਵਿੱਚ ਹੀ ਮੇਰੇ ਲਈ ਇੱਕ ਵੱਡੀ ਸਮੱਸਿਆ ਸੀ ਕਿਉਂਕਿਮੈਂ ਸੋਚਦਾ ਸੀ ਕਿ ਮੈਨੂੰ ਸਭ ਕੁਝ ਪਤਾ ਹੈ। ਮੈਂ ਘਮੰਡੀ ਸੀ, ਮੈਂ ਹੰਕਾਰ ਕਰਦਾ ਸੀ। ਪਰਮੇਸ਼ਰ ਨੂੰ ਮੈਨੂੰ ਤੋੜਨਾ ਪਿਆ।ਪਰਮੇਸ਼ਰ ਨੇ ਮੈਨੂੰ ਵਿਖਾਇਆ ਕਿ ਮੈਂ ਆਪਣੀ ਪਤਨੀ ਦਾ ਆਦਰ ਨਹੀ ਕਰਦਾ ਸੀ।

ਅਸੀਂ ਉਹ ਆਇਤ ਲੈਂਦੇ ਹਾਂ, “ਪਤਨੀਉ ਆਪਣੇ ਪਤੀਆਂ ਦੇ ਅਧੀਨ ਹੋਵੋਪਰ ਇਸ ਤੋਂ ਪਹਿਲਾਂ ਕਿ ਅਫਸੀਆਂ ਵਿੱਚ ਉਹ ਕਹਿੰਦਾ ਹੈ, ” ਪਤਨੀਉ  ਆਪਣੇ ਪਤੀਆਂ ਦੇ ਅਧੀਨ ਹੋਵੋਇਹ ਕਹਿੰਦਾ ਹੈ, “ਮਸੀਹ ਦਾ ਆਦਰ ਕਰਦੇਹੋਏ ਇੱਕ ਦੂਸਰੇ ਦੇ ਅਧੀਨ ਹੋਣਾਇਹ ਸ਼ਬਦ ਅਧੀਨਤਾ ਦਾ ਅਰਥ ਹੈ ਆਦਰ ਦਾ ਰਵੱਈਆ। ਤੁਹਾਨੂੰ ਉਸਦਾ ਇਸਤਰੀਕੇ ਨਾਲ ਆਦਰ ਕਰਨਾ ਚਾਹੀਦਾ ਹੈ ਜਿਸ ਤਰੀਕੇ ਨਾਲ ਉਹ ਤੁਹਾਡਾ ਆਦਰ ਕਰਦੀ ਹੈ। ਪਰ ਤੁਹਾਨੂੰ ਉਸਦਾਆਦਰ ਕਰਨਾ ਚਾਹੀਦਾ ਹੈ। ਤੁਹਾਡੇ ਜੀਵਨ ਵਿੱਚ ਤੁਹਾਡੀ ਪਤਨੀ ਦੇ ਪ੍ਰਤੀ ਉਸ ਸਤਰ ਦਾ ਆਦਰ ਹੋਣਾ ਚਾਹੀਦਾ ਹੈ, ਉਸਦੇ ਵਿਚਾਰਾਂ ਦੇ ਲਈ।

ਦੂਸਰੀ ਗੱਲ ਹੈ ਉਸ ਨਾਲ ਸਮਝ ਨਾਲ ਵਿਵਹਾਰ ਕਰਨਾ। ਹੁਣ ਇਸਦਾ ਕੀ ਅਰਥ ਹੈ ਸਮਝ ਨਾਲ ਵਿਵਹਾਰ ਕਰਨਾ? ਕਈ ਵਾਰ ਅਸੀਂ ਆਦਮੀ ਅਤੇ ਔਰਤ ਹੋਣ ਦੇ ਨਾਤੇ ( ਜਿਵੇਂ ਆਦਮੀ ਔਰਤਾਂ ਦੇ ਨਾਲੋਂ ਬਹੁਤ ਹੀ ਅਲੱਗ ਹਨ) ਅਸੀਂਚੀਜਾਂ ਦਾ ਸਾਹਮਣਾ ਅਲੱਗ ਤਰੀਕੇ ਦੇ ਨਾਲ ਕਰਦੇ ਹਾਂ। ਕੀ ਹੁੰਦਾ ਹੈ ਕਿ ਅਸੀਂ ਨਹੀ ਸਮਝਦੇ ਹਾਂ ਕਿ ਇਹ ਸਾਡੇ ਲਈਬਹੁਤ ਹੀ ਅਸਾਨ ਹੈ ਅਤੇ ਸਾਨੂੰਮੇਰਾ ਅਰਥ ਹੈ ਇਸ ਤੇ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਔਰਤ ਅਲੱਗ ਤਰੀਕੇਨਾਲ ਸੋਚਦੀ ਹੈ। ਇੱਕ ਔਰਤ ਅਲੱਗ ਤਰੀਕੇ ਨਾਲ ਬਣੀ ਹੈ, ਉਹ ਅਲੱਗ ਤਰੀਕੇ ਨਾਲ ਸੋਚਦੀ ਹੈ। ਸਾਡੇ ਵਿਚੋਂ ਕਈਆਦਮੀਆਂ ਲਈ ਇਹ ਗੱਲ ਬਹੁਤ ਹੀ ਸਮਝਣੀ ਔਖੀ ਹੈ। ਪਰ ਸਾਨੂੰ ਆਪਣੇ ਆਪ ਨੂੰ ਇਸ ਦੇ ਲਈ ਦੇਣਾ ਚਾਹੀਦਾ ਹੈ।ਮੇਰਾ ਅਰਥ ਹੈ ਇਹ ਕੁਝ ਇਹੋ ਜਿਹਾ ਨਹੀ ਹੈ ਜਿਸਦੇ ਵਿੱਚ ਤੁਸੀਂ ਜਾਂਦੇ ਹੋ ਅਤੇ ਇਹ ਅਸਾਨੀ ਨਾਲ ਹੋ ਜਾਂਦਾ ਹੈ। ਇਹਕੁਝ ਹੈ ਜਿਸ ਉੱਪਰ ਸਾਨੂੰ ਧਿਆਨ ਦੇਣਾ ਪੈਂਦਾ ਹੈ, ਅਤੇ ਤੁਹਾਨੂੰ ਕਹਿਣਾ ਪੈਂਦਾ ਹੈ, “ਇਸਦਾ ਵਿਵਰਣ ਮੈਨੂੰ ਦਿਉ। ਮੇਰੀਮਦਦ ਕਰੋ ਕਿ ਮੈਂ ਸਮਝਾ ਕਿ ਤੁਸੀਂ ਇਸ ਤਰ੍ਹਾ ਦੇ ਨਾਲ ਕਿਉਂ ਮਹਿਸੂਸ ਕਰਦੇ ਹੋ? ੀਕਸ ਗੱਲ ਦੀ ਵਜ੍ਹਾ ਦੇ ਨਾਲ ਇਹਹੋ ਰਿਹਾ ਹੈ.?”

ਕਈ ਵਾਰ ਇਹ ਜਜਬਾਤ ਹੁੰਦੇ ਹਨ। ਕਈ ਵਾਰ ਇਹ ਭੂਤਕਾਲ ਦਾ ਕੁਝ ਹੁੰਦਾ ਹੈ। ਇਹ ਬਹੁਤ ਸਾਰੀਆਂ ਚੀਜਾਂ ਹੋਸਕਦੀਆਂ ਹਨ। ਕਿਸ ਨੂੰ ਪਤਾ ਹੈ? ਪਰ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਕੀ ਹੈ, ਖਾਸ ਤੌਰ ਤੇ ਜਦ ਇੱਕਝਗੜਾ ਹੁੰਦਾ ਹੈ। ਇਸਦੀ ਬਜਾਇ ਕਿ ਤੁਸੀਂ ਆਪਣੇ ਆਤਮਿਕ ਬਾਕਸਿੰਗ ਗਲੱਵ ਪਾ ਲਵੋ, ਇਸ ਗੱਲ ਨੂੰ ਸਮਝਣ ਦੀਕੋਸ਼ਿਸ ਕਰੋ ਕਿ ਉਹ ਕਿੱਥੋਂ ਰਹੀ ਹੈ। ਜੇਕਰ ਤੁਸੀਂ ਇਹ ਕਰੋਗੇ, ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਬਰਕਤਦੇਵੇਗਾ, ਅਤੇ ਪਰਮੇਸ਼ਰ ਤੁਹਾਨੂੰ ਯੋਗਤਾ ਦੇਵੇਗਾ ਕਿ ਤੁਸੀਂ ਉਨ੍ਹਾਂ ਸਮੱਸਿਆਵਾਂ ਦੇ ਵਿਚੋਂ ਦੀ ਕੰਮ ਕਰ ਸਕੋ। ਉਹ ਤੁਹਾਨੂੰਸਮਝ ਦੇਵੇਗਾ, ਉਹ ਤੁਹਾਨੂੰ ਇਹ ਵਿਖਾਵੇਗਾ ਕਿ ਕਿਵੇਂ ਤੁਸੀਂ ਆਪਣੀ ਪਤਨੀ ਨੂੰ ਪਿਆਰ ਕਰ ਸਕਦੇ ਹੋ ਜਿਵੇਂ ਮਸੀਹਕਲੀਸੀਆ ਨੂੰ ਪਿਆਰ ਕਰਦਾ ਹੈ।

ਅਫ਼ਸੀਆਂ ਨੂੰ 5 :22-23

22 ਪਤਨੀਓ, ਆਪਣੇ ਪਤੀਆਂ ਦੇ ਅਧਿਕਾਰਾਂ ਹੇਠਾਂ ਉਵੇਂ ਹੀ ਰਹੋ ਜਿਵੇਂ ਕਿ ਤੁਸੀਂ ਪ੍ਰਭੂ ਦੇ ਅਧਿਕਾਰ ਹੇਠਾਂ ਹੋ। 23 ਪਤੀ ਪਤਨੀ ਦਾ ਮੁਖੀਆ ਹੈ, ਜਿਵੇਂ ਕਿ ਮਸੀਹ ਕਲੀਸਿਯਾ ਦਾ ਮੁਖੀਆ ਹੈ। ਕਲੀਸਿਯਾ ਮਸੀਹ ਦਾ ਸਰੀਰ ਹੈ। ਮਸੀਹ ਸਰੀਰ ਦਾ ਰੱਖਿਅਕ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ