ਰੋਜਾਨਾਂ ਦਾ ਭਗਤੀ ਦਾ ਵੀਡੀਓ
ਟੁੱਟੇ ਹੋਏ ਰਿਸ਼ਤੇ- ਪ੍ਰਾਥਨਾ ਲਈ ਰੁਕਾਵਟ।
ਮੇਰੀ ਪਤੀ ਅਤੇ ਮੈਂ ਕਯੀ ਸਾਲ ਪਹਿਲਾਂ ਇਹ ਫੈਸਲਾਂ ਲਿਆ ਸੀ ਕਿ ਅਸੀਂ ਕਦੇ ਵੀ ਬਿਸਤਰੇ ਤੇ ਰਾਤ ਨੂੰ ਸਨ ਵਾਸਤੇ ਨਹੀ ਜਾਵਾਂਗੇ ਜਦ ਤੱਕ ਅਸੀਂ ਆਪਣੀਆਂ ਅਸਹਿਮਤੀਆਂ ਬਾਰੇ ਗਲ ਨਾਲ ਨਾ ਕਰ ਲਈਏ। ਪਰ ਇਹੋ ਜਿਹੇ ਕਈ ਵਾਰ ਸਮੇਂ ਆਏ ਹਨ ਜਦ ਅਸੀਂ ਇਸ ਫੈਂਸਲੇ ਤੇ ਖਰੇ ਨਹੀ ਉੱਤਰੇ। ਸਾਡੇ ਵਿਆਹ ਦੇ ਸ਼ੁਰੁਆਤ ਦੇ ਵਿਚ ਸਾਡੇ ਵਿਚ ਕਿਸੇ ਮੁੱਦੇ ਨੂੰ ਲੈ ਕੇ ਅਸਿਹਮਤੀ ਸੀ। ਇਸ ਗਲ ਨੂੰ ਇਨ੍ਹੀ ਦੇਰ ਹੋ ਚੁੱਕੀ ਹੈ ਕਿ ਮੈਨੂੰ ਇਹ ਵੀ ਯਾਦ ਨਹੀ ਕਿ ਉਹ ਮੁਦਾ ਕੀ ਸੀ। ਪਰ ਮੈਨੂੰ ਇਨ੍ਹਾਂ ਯਾਦ ਹੈ ਕੀ ਮੈਂ ਇਸ ਗੱਲ ਨੂੰ ਬੜੇ ਜੋਰ ਦੇ ਕੇ ਮਨਿਆ ਸੀ ਕੀ ਉਹ ਗਲਤ ਹੈ ਅਤੇ ਮੈਂ ਠੀਕ ਹਾਂ। ਮੈਂ ਬਹੁਤ ਹੀ ਗੁੱਸੇ ਵਿਚ ਸੀ, ਜਦ ਮੈਂ ਉਸ ਰਾਤ ਸਨ ਵਾਸਤੇ ਗਿਆ।
ਮੇਰੇ ਨਾਲ ਬਹੁਤ ਹੀ ਅਜੀਬ ਗੱਲ ਹੋਈ ਜਦ ਮੈਂ ਸਨ ਦੀ ਕੋਸਿਸ਼ ਕੀਤੀ। ਹੁਣ ਮੈਨੂੰ ਯਾਦ ਹੈ ਕਿ ਮੈਂ ਇਸ ਗੱਲ ਦੇ ਪ੍ਰਤੀ ਕਾਇਲ ਸੀ ਕਿ ਉਹ ਗਲਤ ਹੈ ਅਤੇ ਮੈਂ ਠੀਕ ਹਾਂ। ਪਰ ਉਸ ਨੂੰ ਉਸੇ ਵੇਲੇ ਨੀਂਦ ਆ ਗਈ ਉਸ ਸ਼ਾਂਤੀ ਦੇ ਨਾਲ ਜਿਹਦੀ ਪ੍ਰ੍ਮੇਸ਼ੇਰ ਦੀ ਹੈ ਅਤੇ ਸਮਝ ਤੋਂ ਪਰੇ ਹੈ। ਅਤੇ ਮੈਂ ਘੰਟਿਆਂ ਤੱਕ ਉੱਸਲ ਵੱਟੇ ਲੈਂਦਾ ਰਿਹਾ। ਮੈਂ ਵਿਸ਼ਵਾਸ ਨਹੀ ਸੀ ਕਰ ਪਾ ਰਿਹਾ ਕਿ ਮੇਰੇ ਨਾਲ ਕੀ ਹੋ ਰਿਹਾ ਹੈ।
ਮੈਂ ਪ੍ਰ੍ਮੇਸ਼ੇਰ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। “ਇਹ ਠੀਕ ਨਹੀ ਹੈ” ਮੈਂ ਕਿਹਾ, “ਉਹ ਗਲਤ ਹੈ ਅਤੇ ਮੈਂ ਠੀਕ ਹਾਂ। ਉਸਦੇ ਅੰਦਰ ਏਨੀ ਸ਼ਾਂਤੀ ਕਿਉਂ ਹੈ ਅਤੇ ਮੈਂ ਇਨ੍ਹਾਂ ਪ੍ਰੇਸ਼ਾਨ ਕਿਉਂ ਮਹਿਸੂਸ ਕਰ ਰਿਹਾ ਹਾਂ?” ਮੈਂ ਪ੍ਰ੍ਮੇਸ਼ੇਰ ਨਾਲ ਬਹਿਸ ਕੀਤੀ ਕਿ ਹੋਣਾ ਇਸਦੇ ਉਲਟ ਚਾਹੀਦਾ ਹੈ। ਪਰ, ਜਦ ਮੈਂ ਥੱਕ ਗਿਆ ਅਤੇ ਮੈਂ ਹੋਰ ਬਹਿਸ ਨਹੀ ਕਰ ਪਾਇਆ ਤਾਂ ਪ੍ਰ੍ਮੇਸ਼ੇਰ ਨੇ ਮੇਰੇ ਦਿਲ ਨਾਲ ਗੱਲ ਕਰਨੀ ਸ਼ੁਰੂ ਕੀਤੀ।
“ਇਹ ਤੇਰੀ ਪਤਨੀ ਨਹੀ ਹੈ ਜੋ ਸਮਸਿਆ ਹੈ” ਮੈਨੂੰ ਇਵੇਂ ਲੱਗਾ ਕਿ ਪ੍ਰ੍ਮੇਸ਼ੇਰ ਮੈਨੂੰ ਕਹਿ ਰਿਹਾ ਸੀ, “ਸਮਸਿਆ ਤੇਰੇ ਸੁਭਾਅ ਵਿਚ ਹੈ”
ਮੈਂ ਟੁੱਟ ਗਿਆ। ਮੈਂ ਇਹ ਮਹਿਸੂਸ ਕੀਤਾ ਕਿ ਮੇਰੇ ਘਮੰਡ ਨੇ ਮੇਰੀ ਪਤਨੀ ਨਾਲ ਮੇਰੀ ਸੰਗਤੀ ਨੂੰ ਅਤੇ ਪ੍ਰ੍ਮੇਸ਼ੇਰ ਨਾਲ ਮੇਰੀ ਸੰਗਤੀ ਨੂੰ ਤੋੜ ਦਿੱਤਾ ਹੈ। ਉਸ ਰਾਤ ਮੈਂ ਬਹੁਤ ਵੱਡਾ ਸਬਕ ਸਿਖਿਆ- ਤੁਸੀਂ ਆਪਣੀ ਪਤਨੀ ਨਾਲ ਜੇ ਸੰਗਤੀ ਵਿਚ ਨਹੀ ਹੋ, ਜੇ ਤੁਹਾਡਾ ਰਿਸ਼ਤਾ ਤੁਹਾਡੀ ਪਤਨੀ ਨਾਲ ਸਹੀ ਨਹੀ ਹੈ ਤਾਂ ਤੁੱਸੀ ਪ੍ਰ੍ਮੇਸ਼ੇਰ ਨਾਲ ਵੀ ਸੰਗਤੀ ਨਹੀ ਰਖ ਸਕਦੇ ਹੋ। ਅਸਲ ਵਿਚ ਜੇ ਤੁਹਾਡੀ ਮਸੀਹ ਵਿਚ ਭੈਣ ਜਾਂ ਭਰਾ ਨਾਲ ਤੁਹਾਡੀ ਸੰਗਤੀ ਟੁੱਟੀ ਹੋਈ ਹੈ ਤਾਂ ਤੁਸੀਂ ਪ੍ਰ੍ਮੇਸ਼ੇਰ ਨਾਲ ਨਜਦੀਕੀ ਨਹੀ ਰਖ ਸਕਦੇ ਹੋ।
ਮੇਰੀ ਪ੍ਰ੍ਮੇਸ਼ੇਰ ਦੇ ਨਾਲ ਸ਼ਾਂਤੀ ਇਸ ਕਰਕੇ ਨਹੀ ਸੀ, ਕਿਉਂਕਿ ਮੇਰੀ ਪਤਨੀ ਨਾਲ ਮੇਰਾ ਮੇਲ ਨਹੀ ਸੀ। ਅਖੀਰ ਵਿਚ ਮੈਂ ਉਸ ਨੂੰ ਜਗਾਇਆ ਅਤੇ ਕਿਹਾ, “ਪਿਆਰੀ ਮੈਨੂੰ ਮਾਫ਼ ਕਰ ਦੇ, ਮੈਂ ਸੀ ਜੋ ਗਲਤ ਸੀ। ਪ੍ਲੀਜ ਮੈਨੂੰ ਮਾਫ਼ ਕਰ ਦੇਵੋ”
ਉਸਨੇ ਕਿਹਾ, “ਬਿਲਕੁਲ” ਅਤੇ ਉਹ ਉਸੇ ਵੇਲੇ ਫਿਰ ਸੋ ਗਈ। ਮੇਰੀ ਵੀ ਸ਼ਾਂਤੀ ਪ੍ਰ੍ਮੇਸ਼ੇਰ ਨਾਲ ਸ਼ਾਂਤੀ ਬਹਾਲ ਹੋ ਗਈ ਸੀ ਅਤੇ ਮੇਰੀ ਨਜਦੀਕੀ ਉਸ ਨਾਲ ਹੋ ਗਈ ਸੀ।
ਬਹੁਤ ਸਾਰੇ ਲੋਕ ਪ੍ਰਾਥਨਾ ਕਰਣ ਡੀ ਕੋਸਿਸ਼ ਕਰਦੇ ਹਨ। ਪਰ ਇਵੇਂ ਲਗਦਾ ਹੈ ਜਿਵੇਂ ਪ੍ਰ੍ਮੇਸ਼ੇਰ ਬਹੁਤ ਹੀ ਦੂਰ ਹੋਵੇ। ਪਰ ਅਕਸਰ ਹੀ ਇਹ ਸਾਡੇ ਟੁੱਟੇ ਹੋਏ ਰਿਸ਼ਤਿਆਂ ਡੀ ਵਜ੍ਹਾ ਨਾਲ ਹੁੰਦਾ ਹੈ। ਸਾਡਾ ਹੁਣ ਪ੍ਰ੍ਮੇਸ਼ੇਰ ਦੇ ਨਾਲ ਨਜਦੀਕੀ ਸਬੰਧ ਨਹੀ ਹੁੰਦਾ ਹੈ ਕਿਉਂਕਿ ਸਾਨੂੰ ਉਨ੍ਹਾਂ ਲੋਕਾਂ ਨਾਲ ਆਪਣੇ ਸਬੰਧਾ ਨੂੰ ਠੀਕ ਕਰਨਾ ਪੈਂਦਾ ਹੈ ਜਿਨ੍ਹਾਂ ਨੇ ਸਾਡੇ ਨਾਲ ਬੁਰਾ ਕੀਤਾ ਹੈ।
ਯਿਸ਼ੂ ਨੇ ਕਿਹਾ, “ਇਸ ਲਈ ਜੇਕਰ ਤੁਸੀਂ ਆਪਣੀ ਭੇਟ ਵੇਦੀ ਤੇ ਚੜਾਉਣ ਲਈ ਆਉਂਦੇ ਹੋ ਅਤੇ ਤੁਹਾਨੂੰ ਯਾਦ ਆਉਂਦਾ ਹੈ ਕਿ ਤੁਹਾਡੇ ਭਰਾ ਦੇ ਮਨ ਵਿਚ ਤੁਹਾਡੇ ਪ੍ਰਤੀ ਕੁਝ ਹੈ ਤਾਂ ਆਪਨੀ ਭੇਟ ਵੇਦੀ ਦੇ ਸਾਹਮਣੇ ਰਖ ਚਲਿਆ ਜਾ। ਪਹਿਲਾਂ ਜਾ ਅਤੇ ਆਪਣੇ ਭਰਾ ਦੇ ਨਾਲ ਮੇਲ ਕਰ ਕੇ ਆ, ਅਤੇ ਫਿਰ ਆ ਕੇ ਆਪਣੀ ਭੇਟ ਚੜਾ।” (ਮਤੀ ੫: ੨੩-੨੪) ਅਗਰ ਅਸੀਂ ਚਾਹੁੰਦੇ ਹਾਂ ਕਿ ਪ੍ਰ੍ਮੇਸ਼ੇਰ ਨਾਲ ਸਾਡੀ ਮਹਾਨ ਤਾਕਤ ਹੋਵੇ, ਤਾਂ ਸਾਡੇ ਭੈਣ ਭਰਾਵਾਂ ਨਾਲ ਸਾਨੂੰ ਸੰਗਤੀ ਕਰਨੀ ਪਵੇਗੀ।
ਇਸ ਤੋਂ ਪਹਿਲਾਂ ਕੇ ਤੁਸੀਂ ਪ੍ਰਾਥਨਾ ਦੀ ਕੋਠੜੀ ਵਿਚ ਜਾਉ, ਤੁਸੀਂ ਕਿਉਂ ਨਹੀ ਪਹਿਲਾਂ ਉਸ ਵਿਅਕਤੀ ਕੋਲ ਜਾਂਦੇ ਜਿਸ ਨਾਲ ਤੁਹਾਡਾ ਸਬੰਧ ਖਰਾਬ ਹੈ। ਹੋ ਸਕਦਾ ਹੈ ਕਿ ਤੁਹਾਡੀ ਪ੍ਰਾਥਨਾ ਡੀ ਕੋਠੜੀ ਵਿਚ ਇਸ ਦੇ ਦੁਆਰਾ ਸਭ ਕੁਝ ਬਦਲ ਜਾਵੇ।
1 ਪਤਰਸ 3 :5-12
5 ਅਤੀਤ ਵਿੱਚ, ਇਸੇ ਢੰਗ ਨਾਲ, ਪਵਿੱਤਰ ਔਰਤਾਂ, ਆਪਣੀ ਆਸ ਪਰਮੇਸ਼ੁਰ ਵਿੱਚ ਰੱਖਕੇ ਆਪਣੇ ਆਪ ਨੂੰ ਸੁੰਦਰ ਬਣਾਉਂਦੀਆਂ ਸਨ। ਉਨ੍ਹਾਂ ਨੇ ਆਪਣੇ ਪਤੀਆਂ ਦੇ ਅਧਿਕਾਰ ਨੂੰ ਸਵੀਕਾਰਿਆ ਸੀ। 6 ਮੈਂ ਸਾਰਾਹ ਵਰਗੀਆਂ ਔਰਤਾਂ ਬਾਰੇ ਗੱਲ ਕਰ ਰਿਹਾ ਹਾਂ ਜਿਸਨੇ ਆਪਣੇ ਪਤੀ ਅਬਰਾਹਾਮ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਉਸ ਨੂੰ ਮਾਲਕ ਬੁਲਾਇਆ। ਇਸੇ ਲਈ ਔਰਤੋ, ਜੇ ਤੁਸੀਂ ਵੀ ਉਹੀ ਕਰੋ ਜੋ ਸਹੀ ਹੈ ਅਤੇ ਕਾਸੇ ਤੋਂ ਵੀ ਭੈਭੀਤ ਨਾ ਹੋਵੋ, ਤਾਂ ਤੁਸੀਂ ਵੀ ਸਾਰਾਹ ਦੀਆਂ ਅਸਲੀ ਬੱਚੀਆਂ ਹੋਵੋਂਗੀਆਂ।
7 ਇਸੇ ਤਰ੍ਹਾਂ ਪਤੀਓ ਤੁਹਾਨੂੰ ਆਪਣੀਆਂ ਪਤਨੀਆਂ ਨਾਲ ਸਹਿਮਤੀ ਨਾਲ ਰਹਿਣਾ ਚਾਹੀਦਾ ਹੈ। ਤੁਹਾਨੂੰ ਪਤਨੀਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਕਿਉਂਕਿ ਉਹ ਤੁਹਾਡੇ ਨਾਲੋਂ ਕਮਜ਼ੋਰ ਹਨ। ਉਵੇਂ ਹੀ ਜਿਵੇਂ ਕਿ ਪਰਮੇਸ਼ੁਰ ਤੁਹਾਨੂੰ ਅਸੀਸ ਦਿੰਦਾ ਹੈ, ਉਹ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਦੀਆਂ ਅਸੀਸਾਂ ਦੇਵੇਗਾ।
ਨੇਕੀ ਲਈ ਦੁੱਖ ਭੋਗਣਾ
8 ਸਮਾਪਤ ਕਰਨ ਲਈ, ਮੈਂ ਤੁਹਾਨੂੰ ਦੱਸਦਾ ਹਾਂ, ਕਿ ਤੁਹਾਨੂੰ ਇੱਕ ਦੂਸਰੇ ਨਾਲ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ। ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇੱਕ ਦੂਸਰੇ ਨੂੰ ਭਰਾਵਾਂ ਅਤੇ ਭੈਣਾਂ ਵਾਂਗ ਪਿਆਰ ਕਰੋ। ਦਿਆਲੂ ਅਤੇ ਨਿਮ੍ਰ ਬਣੋ। 9 ਜਿਹੜਾ ਤੁਹਾਡੇ ਨਾਲ ਬੁਰਾ ਕਰਦਾ ਹੈ ਬਦਲੇ ਵਿੱਚ ਉਸ ਦੇ ਨਾਲ ਬੁਰਾ ਨਾ ਕਰੋ। ਜਾਂ ਜਿਹੜਾ ਤੁਹਾਨੂੰ ਮੰਦਾ ਬੋਲਦਾ ਹੈ ਬਦਲੇ ਵਿੱਚ ਉਸ ਨਾਲ ਮੰਦਾ ਨਾ ਬੋਲੋ। ਪਰ ਉਸ ਵਿਅਕਤੀ ਨੂੰ ਅਸੀਸ ਦਿਉ ਕਿਉਂਕਿ ਤੁਸੀਂ ਵੀ ਪਰਮੇਸ਼ੁਰ ਦੁਆਰਾ ਅਸੀਸਾਂ ਪ੍ਰਾਪਤ ਕਰਨ ਲਈ ਸੱਦੇ ਗਏ ਸੀ। 10 ਪੋਥੀਆਂ ਦਾ ਕਥਨ ਹੈ,
“ਉਹ ਵਿਅਕਤੀ ਜਿਹੜਾ ਇੱਕ ਖੁਸ਼ ਜੀਵਨ ਵਤੀਤ ਕਰਨਾ ਚਾਹੁੰਦਾ ਹੈ
ਅਤੇ ਚੰਗੇ ਦਿਨ ਬਿਤਾਉਣਾ ਚਾਹੁੰਦਾ ਹੈ,
ਉਸ ਨੂੰ ਮੰਦਾ ਬੋਲਣ ਤੋਂ ਆਪਣੀ ਜੀਭ ਨੂੰ ਰੋਕਣਾ ਚਾਹੀਦਾ ਹੈ
ਅਤੇ, ਝੂਠ ਬੋਲਣ ਤੋਂ ਆਪਣੇ ਬੁਲ੍ਹਾਂ ਨੂੰ ਰੋਕਣਾ ਚਾਹੀਦਾ।
11 ਉਸ ਨੂੰ ਸ਼ਾਂਤੀ ਲੱਭਣੀ ਚਾਹੀਦੀ ਹੈ
ਅਤੇ ਇਸ ਨੂੰ ਪ੍ਰਾਪਤ ਕਰਨ ਵਾਸਤੇ ਸਖਤ ਮਿਹਨਤ ਕਰਨੀ ਚਾਹੀਦੀ ਹੈ।
12 ਪ੍ਰਭੂ ਚੰਗੇ ਲੋਕਾਂ ਨੂੰ ਦੇਖਦਾ ਹੈ
ਅਤੇ ਪ੍ਰਭੂ ਉਨ੍ਹਾਂ ਦੀਆਂ ਪ੍ਰਾਰਥਨਾ ਨੂੰ ਸੁਣਦਾ ਹੈ;
ਪਰ ਪ੍ਰਭੂ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਬਦੀ ਕਰਦੇ ਹਨ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
