ਰੋਜਾਨਾਂ ਦਾ ਭਗਤੀ ਦਾ ਵੀਡੀਓ
ਵਿਸ਼ਵਾਸੀ ਵਿਚ ਪਾਪ- ਪ੍ਰਾਥਨਾ ਵਿਚ ਰੁਕਾਵਟ
ਜਦ ਮਸੀਹ ਮੇਰੀ ਜਿੰਦਗੀ ਵਿਚ ਆਇਆ, ਉਸਨੇ ਮੇਰੇ ਅੰਦਰ ਇਹ ਜਜ੍ਬਾ ਆ ਗਿਆ ਕਿ ਮੈਂ ਉਸ ਨੂੰ ਨਜਦੀਕੀ ਨਾਲ ਜਾਣਾ। ਮੈਂ ਆਪਣੇ ਮਿਤਰਾਂ ਨਾਲ ਰੋਜ ਮਿਲਦਾ ਸੀ ਅਤੇ ਉਨ੍ਹਾਂ ਨਾਲ ਵਚਨ ਨੂੰ ਪੜਦਾ ਸੀ ਅਤੇ ਪ੍ਰ੍ਮੇਸ਼ੇਰ ਦਾ ਚਿਹਰਾ ਲਭਦਾ ਸੀ। ਉਹ ਮੇਰੇ ਜੀਵਨ ਦੇ ਬਹੁਤ ਹੀ ਖੁਸ਼ੀ ਵਾਲੇ ਦਿਨ ਸਨ। ਉਨ੍ਹਾਂ ਪ੍ਰਾਥਨਾ ਸਭਾਵਾਂ ਦੀ ਖੁਸਬੂ ਮੈਂ ਹਾਲੇ ਵੀ ਲੈ ਸਕਦਾ ਹਾਂ ਹਾਲਾਂਕਿ ਇਨ੍ਹਾਂ ਗੱਲਾਂ ਨੂੰ ਕਯੀ ਦਹਾਕੇ ਹੋ ਗਏ ਹਨ ਜੋ ਕਿ ਪ੍ਰਾਥਨਾ ਦੇ ਦਿਨ ਸਨ।
ਮਸੀਹ ਵਿਚ ਆਉਣ ਤੋਂ ਕਯੀ ਸਾਲ ਬਾਅਦ ਮੈਂ ਲੁਜਿਆਨਾ ਯੂਨੀਵਰਸਿਟੀ ਨੂੰ ਛੱਡ ਦਿੱਤਾ ਕਿਉਂਕਿ ਮੈਂ ਇੱਕ ਮਸੀਹੀ ਸਕੂਲ ਵਿਚ ਦਾਖਲਾ ਲੈ ਲਿਆ ਸੀ। ਮੈਂ ਬਾਈਬਲ ਨੂੰ ਹੋਰ ਜਾਨਣਾ ਚਾਹੁੰਦਾ ਸੀ ਅਤੇ ਪ੍ਰ੍ਮੇਸ਼ੇਰ ਦੁਆਰਾ ਇਸਤੇਮਾਲ ਕੀਤਾ ਜਾਨਾ ਚਾਹੁੰਦਾ ਸੀ। ਨਵੇਂ ਸਕੂਲ ਵਿਚ ਜਿਥੇ ਮੈਂ ਪੜਦਾ ਸੀ ਉਥੇ ਇੱਕ ਕਨੂੰਨ ਸੀ ਜੋ ਕਿ ਨਕਲ ਮਾਰਨ ਦੇ ਬਾਰੇ ਵਿਚ ਸੀ। ਜੇ ਕੋਈ ਨਕਲ ਮਾਰਦਾ ਫੜਿਆ ਜਾਵੇ ਤਾਂ ਉਸ ਨੂੰ ਸਕੂਲ ਤੋਂ ਕਢਿਆ ਜਾ ਸਕਦਾ ਸੀ, ਮਸੀਹ ਵਿਚ ਆਉਣ ਤੋਂ ਪਹਿਲਾਂ ਮੈਂ ਕਯੀ ਵਾਰ ਨਕਲ ਮਾਰੀ ਸੀ। ਪਰ ਇਹ ਸਮਸਿਆ ਰੁਕ ਗਈ ਸੀ ਜਦ ਮੈਂ ਮਸੀਹ ਵਿਚ ਨਵੇਂ ਜੀਵਨ ਨੂੰ ਪਾ ਲਿਆ।
ਮਸੀਹੀ ਸਕੂਲ ਵਿਚ ਪੜਦਿਆਂ ਮੈਂ ਕਯੀ ਅਦੁਭਤ ਸਮੇਂ ਪ੍ਰਾਥਨਾ ਵਿਚ ਬਿਤਾਏ। ਮੈਂ ਅਕਸਰ ਹਿ ਪ੍ਰ੍ਮੇਸ਼ੇਰ ਨੂੰ ਪ੍ਰਾਥਨਾ ਦੇ ਖਾਸ ਸਮਿਆਂ ਵਿਚ ਮਿਲਦਾ ਸੀ। ਪਰ ਇੱਕ ਦਿਨ ਮੇਰਾ ਜੀਵ ਵਿਗਿਆਨ ਦਾ ਪੇਪਰ ਸੀ, ਮੈਂ ਪੇਪਰ ਲਈ ਬਹੁਤ ਹਿ ਮਿਹਨਤ ਕੀਤੀ ਸੀ। ਪਰ ਜਦ ਮੈਂ ਪੇਪਰ ਹਥ ਵਿਚ ਲਿਆ ਤਾਂ ਇੱਕ ਵੀ ਸਵਾਲ ਦਾ ਉੱਤਰ ਮੇਰੇ ਮਨ ਵਿਚ ਨਹੀ ਆ ਰਿਹਾ ਸੀ। ਮੈਂ ਉੱਤਰਾਂ ਨੂੰ ਜਾਣਦਾ ਸੀ, ਪਰ ਪਤਾ ਨਹੀ ਮੇਰੀ ਯਾਦ ਵਿਚ ਕੁਝ ਨਹੀ ਆ ਰਿਹਾ ਸੀ। ਮੇਰੇ ਇੱਕ ਮਿੱਤਰ ਨੇ ਮੇਰੇ ਇਸ ਦੁਚਿਤੇਪਨ ਨੂੰ ਵੇਖਿਆ, ਉਸਨੇ ਆਪਣੇ ਪੇਪਰ ਨੂੰ ਮੇਰੇ ਵੱਲ ਬਹੁਤ ਹੀ ਆਰਾਮ ਨਾਲ ਘੁਮਾ ਦਿੱਤਾ ਤਾਂ ਕਿ ਮੈਂ ਉਸਦੇ ਉੱਤਰਾਂ ਨੂੰ ਵੇਖ ਸਕਾਂ। ਮੈਂ ਜਦ ਵੇਖਿਆ ਕਿ ਉਸ ਨੇ ਕਿ ਲਿਖਿਆ ਹੈ ਤਾਂ ਮੈਂ ਤੁਰੰਤ ਹੀ ਉੱਤਰ ਲਿਖ ਦਿੱਤਾ। ਮੈਂ ਇਸ ਡਾ ਜਵਾਬ ਬੜੇ ਦਿਮਾਗੀ ਢੰਗ ਨਾਲ ਦਿੱਤਾ ਕਿ ਮੈਂ ਇਨ੍ਹੀ ਮਿਹਨਤ ਕੀਤੀ ਸੀ, ਇਸ ਲਈ ਇਸਦਾ ਉੱਤਰ ਕਿਸੇ ਵੀ ਤਰੀਕੇ ਨਾਲ ਜਾਨਣਾ ਜਰੂਰੀ ਸੀ। ਇਸਦੀ ਕੋਈ ਪ੍ਰਵਾਹ ਨਹੀ ਮੈਂ ਸੋਚਿਆ।
ਪਰ ਜਦ ਮੈਂ ਆਪਣੇ ਪ੍ਰਾਥਨਾ ਦੇ ਸਮੇਂ ਵਿਚ ਗਿਆ, ਮੈਨੂੰ ਇਸ ਤਰ੍ਹਾਂ ਲੱਗਾ ਕਿ ਪ੍ਰ੍ਮੇਸ਼ੇਰ ਤਾਂ ਕੀਤੇ ਵੀ ਨਜਰ ਨਹੀ ਆ ਰਿਹਾ ਸੀ। ਮੈਂ ਆਪਣੇ ਪ੍ਰਾਥਨਾ ਦੇ ਜੀਵਨ ਦੇ ਅਨੰਦ ਅਤੇ ਨਜਦੀਕੀ ਨੂੰ ਗੁਆ ਦਿੱਤਾ। ਮੈਂ ਪ੍ਰ੍ਮੇਸ਼ੇਰ ਦੇ ਨਾਲ ਸੰਗਰਸ਼ ਕੀਤਾ ਕਿ ਮੈਂ ਕੀ ਕੀਤਾ ਹੈ। ਮੈਨੂੰ ਲੱਗਾ ਕਿ ਉਹ ਮੈਨੂੰ ਕਹਿ ਰਿਹਾ ਹੈ, “ਜੇਕਰ ਤੂੰ ਮੇਰੇ ਨਾਲ ਨਜਦੀਕੀ ਚਾਹੁੰਦਾ ਹੈਂ ਤਾਂ ਤੈਨੂੰ ਜਾ ਕੇ ਆਪਣੇ ਪ੍ਰੋਫੈਸਰ ਨੂੰ ਦਸਣਾ ਪਵੇਗਾ ਕਿ ਤੂੰ ਪੇਪਰ ਵਿਚ ਨਕਲ ਮਾਰੀ ਹੈ”
ਮੈਂ ਪ੍ਰ੍ਮੇਸ਼ੇਰ ਦੇ ਨਾਲ ਬਹਿਸ ਕੀਤੀ, “ਤੂੰ ਸਮਝ ਨਹੀ ਪਾ ਰਿਹਾ ਹੈ। ਇਹ ਇੱਕ ਮਸੀਹੀ ਸਕੂਲ ਹੈ। ਮੈਨੂੰ ਉਹ ਸਕੂਲ ਵਿਚੋਂ ਕਢ ਦੇਣਗੇ ਜੇਕਰ ਮੈਂ ਜਾ ਕੇ ਇਹ ਦਸਦਾ ਹਾਂ।” ਸਵਰਗ ਚੁੱਪ ਹੋ ਗਿਆ ਅਤੇ ਪ੍ਰ੍ਮੇਸ਼ੇਰ ਦੀ ਹਜੂਰੀ ਮੇਰੇ ਤੋਂ ਦੂਰ ਲਗਣ ਲੱਗ ਪਈ। ਅਖੀਰ ਵਿਚ ਮੈਂ ਇਸ ਨੂੰ ਲੰਬੇ ਸਮੇਂ ਤੱਕ ਨਹੀ ਰਖ ਸਕਿਆ। ਮੈਂ ਚੰਗੇ ਨਾਮ ਤੋਂ ਜਿਆਦਾ ਪ੍ਰ੍ਮੇਸ਼ੇਰ ਨੂੰ ਚਾਹੁੰਦਾ ਸੀ। ਮੈਂ ਉਸ ਨੂੰ ਜਿਆਦਾ ਚਾਹੁੰਦਾ ਸੀ ਇਸ ਦੀ ਬਜਾਏ ਕਿ ਮੈਂ ਉਸ ਸਕੂਲ ਵਿਚ ਪੜਾਈ ਕਰਾਂ। ਮੈਂ ਪਿਤਾ ਦੇ ਨਾਲ ਹਰ ਚੀਜ ਤੋਂ ਜਿਆਦਾ ਸੰਗਤੀ ਚਾਹੁੰਦਾ ਸੀ। ਮੈਂ ਇਸ ਲਈ ਇਹ ਫੈਸਲਾਂ ਕੀਤਾ ਕਿ ਮੈਂ ਉਸ ਪ੍ਰੋਫੈਸਰ ਦੇ ਕੋਲ ਜਾਵਾਂਗਾ ਅਤੇ ਉਸ ਅੱਗੇ ਜਾ ਕੇ ਆਪਣੀ ਗਲਤੀ ਮੰਨਾਂਗਾ।
ਜਦ ਮੈਂ ਪ੍ਰੋਫੈਸਰ ਨੂੰ ਦਸਿਆ ਕਿ ਕੀ ਹੋਇਆ ਹੈ, ਉਸ ਨੇ ਕਿਹਾ, “ ਮੈਂ ਜਾਣਦਾ ਸੀ, ਮੈਂ ਵੇਖਿਆ ਸੀ, ਪਰ ਮੈਂ ਤੈਨੂੰ ਇੱਕ ਦੂਸਰਾ ਮੌਕਾ ਦੇਣ ਜਾ ਰਿਹਾ ਹਾਂ।” ਮੈਂ ਆਪਣੇ ਕਮਰੇ ਵਿਚ ਖੁਸ਼ੀ ਮਨਾਉਂਦਾ ਹੋਇਆ ਗਿਆ। ਮੈਂ ਆਪਣੇ ਮੁਕਤੀਦਾਤੇ ਦੀ ਮਾਫੀ ਅਤੇ ਸਫਾਈ ਨੂੰ ਵੇਖ ਲਿਆ ਸੀ। ਜਦ ਮੈਂ ਪ੍ਰਾਥਨਾ ਦੇ ਗੁਪਤ ਸਥਾਨ ਤੇ ਗਿਆ, ਮੈਂ ਪ੍ਰ੍ਮੇਸ਼ੇਰ ਦੀ ਹਜੂਰੀ ਦਾ ਫਿਰ ਤੋਂ ਤਜਰਬਾ ਕੀਤਾ।
ਜਦ ਮੈਂ ਉਸ ਤਜਰਬੇ ਵੱਲ ਵੇਖਦਾ ਹਾਂ। ਮੈਂ ਵੇਖਦਾ ਹਾਂ ਕਿ ਮੈਂ ਪ੍ਰ੍ਮੇਸ਼ੇਰ ਦੀ ਨਜਦੀਕੀ ਨੂੰ ਆਪਣੇ ਪੇਪਰਾਂ ਵਿਚ ਚੰਗੇ ਨੰਬਰਾਂ ਲਈ ਵਟਾ ਲਿਆ ਸੀ। ਮੈਂ ਡਰਦਾ ਹਾਂ ਕਿ ਬਹੁਤ ਸਾਰੇ ਵਿਸ਼ਵਾਸੀ ਲੋਕਾਂ ਦੇ ਦਿਲਾਂ ਵਿਚ ਵੀ ਇਵੇਂ ਹਿ ਹੁੰਡਾ ਹੈ। ਉਨ੍ਹਾਂ ਦੀ ਕਦੇ ਪ੍ਰ੍ਮੇਸ਼ੇਰ ਦੇ ਨਾਲ ਮਿਠੀ ਸੰਗਤੀ ਸੀ। ਪਰ ਉਨ੍ਹਾਂ ਗੁਆ ਦਿੱਤੀ ਹੈ। ਉਨ੍ਹਾਂ ਨੇ ਪਾਪ ਦੇ ਥੋੜੇ ਜਿਹੇ ਮਜੇ ਵਾਸਤੇ ਪ੍ਰ੍ਮੇਸ਼ੇਰ ਆਪਣੇ ਮੁਕਤੀਦਾਤਾ ਦੀ ਨਜਦੀਕੀ ਨੂੰ ਗੁਆ ਦਿੱਤਾ ਹੈ। ਪ੍ਰਮੇਸ਼ਰ ਪਵਿੱਤਰ ਹੈ। ਜਬੂਰ ੨੪ ਵਿਚ ਲਿਖਿਆ ਹੈ ਕਿ ਜਦ ਅਸੀਂ ਉਸਦੀ ਹਜੂਰੀ ਵਿਚ ਆਉਂਦੇ ਹਾਂ ਤਾਂ ਸਾਨੂੰ ਸਾਫ਼ ਦਿਲ ਅਤੇ ਸਾਫ਼ ਹਥਾਂ ਨਾਲ ਆਉਣਾ ਚਾਹੀਦਾ ਹੈ। ਤੁਸੀ ਪ੍ਰ੍ਮੇਸ਼ੇਰ ਨੂੰ ਗੰਦੇ ਹਥਾਂ ਨਾਲ ਨਹੀ ਫੜ ਸਕਦੇ ਹੋ। ਜਦ ਮੂਸਾ ਨੇ ਪ੍ਰਮੇਸ਼ਰ ਦਾ ਸਹਮਨਾ ਕੀਤਾ ਤਾਂ ਪ੍ਰ੍ਮ੍ਸ਼ੇਰ ਨੇ ਉਸ ਨੂੰ ਕਿਹਾ, ਕਿ ਉਹ ਆਪਣੇ ਪੈਰਾਂ ਦੀ ਜੁੱਤੀ ਉਤਾਰ ਦੇਵੇ। ਤੁਸੀਂ ਪਵਿੱਤਰ ਧਰਤੀ ਤੇ ਖਲੋਣ ਲਈ ਕੀ ਉਤਾਰੋਗੇ? ਜੋ ਵੀ ਇਹ ਹੋਵੇ, ਇਹ ਰਖਣ ਵਾਲੀ ਚੀਜ ਨਹੀ ਹੈ। ਸਭ ਤੋਂ ਅਨੰਦ ਵਾਲੀ ਗੱਲ ਹੈ ਪ੍ਰ੍ਮੇਸ਼ੇਰ ਦੀ ਨਜਦੀਕੀ। ਇਸਦੇ ਲਈ ਤੁਹਾਨੂੰ ਹਰ ਚੀਜ ਨੂੰ ਪਾਸੇ ਕਰਨ ਦੀ ਲੋੜ ਹੈ ਜੋ ਤੁਹਾਡੇ ਅਤੇ ਪਵਿੱਤਰ ਸਥਾਨ ਦੇ ਵਿਚ ਖੜੀ ਹੁੰਦੀ ਹੈ।
ਜ਼ਬੂਰ 24 :1-6
ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਮਲਕੀਅਤ ਹੈ।
ਦੁਨੀਆਂ ਤੇ ਇਸਦੇ ਸਾਰੇ ਲੋਕ ਉਸ ਦੇ ਹਨ।
2 ਯਹੋਵਾਹ ਨੇ ਧਰਤੀ ਨੂੰ ਪਾਣੀ ਉੱਤੇ ਸਾਜਿਆ।
ਉਸ ਨੇ ਇਸ ਨੂੰ ਦਰਿਆਵਾਂ ਉੱਤੇ ਸਾਜਿਆ।
3 ਯਹੋਵਾਹ ਦੇ ਪਰਬਤ ਉੱਤੇ ਕੌਣ ਚੜ੍ਹ ਸੱਕਦਾ ਹੈ।
ਕੌਣ ਖਲੋ ਸੱਕਦਾ ਹੈ ਤੇ ਯਹੋਵਾਹ ਦੇ ਪਵਿੱਤਰ ਮੰਦਰ ਵਿੱਚ ਉਪਾਸਨਾ ਕਰ ਸੱਕਦਾ ਹੈ?
4 ਕਿਹੜੇ ਲੋਕ ਗਿਰਜਾਘਰ ਤੱਕ ਜਾ ਸੱਕਦੇ ਹਨ?
ਪਵਿੱਤਰ ਹੱਥਾਂ ਅਤੇ ਜਿਨ੍ਹਾਂ ਦੇ ਦਿਲ ਸ਼ੁੱਧ ਹਨ।
ਉਹ ਲੋਕ ਜਿਨ੍ਹਾਂ ਨੇ ਮੰਦੇ ਕੰਮ ਨਹੀਂ ਕੀਤੇ ਹਨ, ਉਹ ਲੋਕ ਜਿਨ੍ਹਾ ਦੇ ਹਿਰਦੇ ਸ਼ੁੱਧ ਹਨ, ਉਹ ਲੋਕ ਜਿਨ੍ਹਾਂ ਨੇ ਝੂਠੀ ਸੌਂਹ ਖਾਣ ਲਈ ਮੇਰੇ ਨਾਂ ਦੀ ਵਰਤੋਂ ਨਹੀਂ ਕੀਤੀ
ਅਤੇ ਉਹ ਲੋਕ ਜਿਨ੍ਹਾਂ ਨੇ ਧੋਖਾ ਦੇਣ ਵਾਲੇ ਵਾਅਦੇ ਨਹੀਂ ਕੀਤੇ ਹਨ।
5 ਚੰਗੇ ਬੰਦੇ ਯਹੋਵਾਹ ਤਾਈਂ ਹੋਰਾਂ ਨੂੰ ਅਸੀਸ ਦੇਣ ਲਈ ਆਖਦੇ ਹਨ।
ਉਹ ਲੋਕ ਆਪਣੇ ਪਰਮੇਸ਼ੁਰ, ਆਪਣੇ ਮੁਕਤੀਦਾਤਾ ਨੂੰ ਸ਼ੁਭ ਕਾਰਜ ਕਰਨ ਲਈ ਆਖਦੇ ਹਨ।
6 ਉਹ ਚੰਗੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ,
ਉਹ ਲੋਕ ਯਾਕੂਬ ਦੇ ਪਰਮੇਸ਼ੁਰ ਕੋਲ ਮਦਦ ਲਈ ਜਾਂਦੇ ਹਨ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
