Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪ੍ਰਾਥਨਾ, ਘਮੰਡ ਅਤੇ ਦੀਨਤਾ

ਜਦ ਮੈਂ ਪੂਰੀ ਦੁਨੀਆਂ ਦੇ ਵਿਚ ਵਿਚਰਦਾ ਹਾਂ ਤਾਂ, ਮੈਨੂੰ ਲਗਾਤਾਰ ਇਹ ਸਵਾਲ ਪੁਛਿਆ ਜਾਣਦਾ ਹੈ, “ਮੈਂ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਾਥਨਾ ਕਿਵੇਂ ਕਰ ਸਕਦਾ ਹਾਂ?” ਇੱਕ ਵਾਰ ਚੇਲਿਆਂ ਨੇ ਵੀ ਯਿਸ਼ੂ ਨੂੰ ਇਹ ਹਿ ਸਵਾਲ ਪੁਛਿਆ, ਜਦ ਉਨ੍ਹਾਂ ਨੇ ਕਿਹਾ, “ਪ੍ਰਭੂ ਸਾਨੂੰ ਪ੍ਰਾਥਨਾ ਕਰਨਾ ਸਿਖਾਉ” ਇਹ ਸ਼ਾਯਦ ਸਭ ਤੋਂ ਵੱਡਾ ਸਵਾਲ ਹੈ ਮੈਂ ਉਸ ਪ੍ਰ੍ਮ੍ਸ਼ੇਰ ਦੇ ਨਾਲ ਕਿਵੇਂ ਗਲਬਾਤ ਕਰ ਸਕਦਾ ਹਾਂ ਜਿਸਨੇ ਪੂਰੇ ਬ੍ਰਹਿਮੰਡ ਨੂੰ ਬਣਾਇਆ? ਇਸ ਸਵਾਲ ਦਾ ਉੱਤਰ ਅਖੀਰ ਵਿਚ ਜੀਵਨ ਦੇ ਸਭ ਔਖੇ ਸਵਾਲਾਂ ਦਾ ਉੱਤਰ ਦੇ ਦੇਵੇਗਾ

ਯਿਸ਼ੂ ਨੇ ਚੇਲਿਆਂ ਨੂੰ ਬਹੁਤ ਸਾਰੀਆਂ ਗੱਲਾਂ ਦੀ ਸਿਖਿਆ ਦਿੱਤੀ ਪਰ ਉਨ੍ਹਾਂ ਦੇ ਸਭ ਤੋਂ ਉੱਪਰ ਸੂਚੀ ਵਿਚ ਇਹ ਗਲ ਸੀ, “ਪ੍ਰਾਥਨਾ ਕਿਵੇਂ ਕਰਨੀ ਹੈ” ਮਤੀ ੬ ਅਧਿਆਏ ਵਿਚ ਚੇਲਿਆਂ ਨੇ ਪ੍ਰਾਥਨਾ ਦੇ ਮਹਾਨ ਸਿਧਾਂਤਾਂ ਨੂੰ ਸਿਖਿਆ ੭ ਅਧਿਆਏ ਵਿਚ ਉਸ ਨੇ ਉਨ੍ਹਾਂ ਨੂੰ ਸਿਖਿਆ ਦਿੱਤੀ ਕਿ ਉਹ ਪ੍ਰਾਥਨਾ ਵਿਚ ਕਿਵੇਂ ਬਣੇ ਰਹਿ ਸਕਦੇ ਹਨ ਲੂਕਾ ੧੮ ਅਧਿਆਏ ਵਿਚ ਯਿਸ਼ੂ ਨੇ ਪ੍ਰਹਨਾ ਵਿਚ ਲੱਗੇ ਰਹਿਣ ਬਾਰੇ ਇੱਕ ਦ੍ਰਿਸ਼ਟਾਂਤ ਦਿੱਤਾ ਯੂਹੰਨਾ ੧੭ ਅਧਿਆਏ ਵਿਚ ਯਿਸ਼ੂ ਨੇ ਉਨ੍ਹਾਂ ਨੂੰ ਪ੍ਰਾਥਨਾ ਦੀ ਇੱਕ ਉਧਾਰਨ ਦਿੱਤੀ ਇੱਕ ਧਾਗਾ ਹੈ ਜੋ ਕਿ ਉਨ੍ਹਾਂ ਸਭ ਗੱਲਾਂ ਵਿਚ ਚਲਦਾ ਨਜਰ ਆਉਂਦਾ ਹੈ ਜੋ ਕਿ ਉਸਨੇ ਸਿਖਿਆ ਦਿੱਤੀ- ਪ੍ਰਾਥਨਾ ਇੱਕ ਦੀਨ ਦਿਲ ਦਾ ਪ੍ਰਗਟਾਵਾ ਹੈ ਸਾਚੀ ਪ੍ਰਾਥਨਾ ਦੀਨ ਮਨ ਦੇ ਦੁਆਰਾ ਹੁੰਦੀ ਹੈ ਨਾ ਕਿ ਘਮੰਡੀ ਦੇ ਦੁਆਰਾ

ਧਾਰਮਿਕ ਪ੍ਰਾਥਨਾ ਅਤੇ ਸਾਚੀ ਪ੍ਰਾਥਨਾ ਦੇ ਵਿਚ ਇੱਕ ਵੱਡਾ ਫਰਕ਼ ਹੈ ਪ੍ਰਥਾ ਹਿਰਦੇ ਦੀ ਇੱਕ ਸੋਚ ਹੈ ਜੋ ਕਹਿੰਦੀ ਹੈ ਕਿ  “ਹੇ ਪ੍ਰ੍ਮੇਸ਼ੇਰ ਮੈਨੂੰ ਤੁਹਾਡੀ ਬਹੁਤ ਹੀ ਜਿਆਦਾ ਜਰੂਰਤ ਹੈ ਮੈਂ ਤੇਰੇ ਬਿਨ੍ਹਾਂ ਕੁਝ ਵੀ ਨਹੀ ਕਰ ਸਕਦਾ ਹਾਂ” ਅਸਲ ਵਿਚ ਬਾਈਬਲ ਕਹਿੰਦੀ ਹੈ, “ਉਨ੍ਹਾਂ ਸਭ ਲੋਕਾਂ ਨੂੰ ਜੋ ਕਿ ਆਪਣੇ ਆਪ ਨੂੰ ਧਰਮੀ ਸਮਝਦੇ ਸਨ ਅਤੇ ਦੂਸਰੇ ਲੋਕਾਂ ਦੇ ਵੱਲ ਨੀਵੀਂ ਨਜਰ ਦੇ ਨਾਲ ਵੇਖਦੇ ਸਨ, ਯਿਸ਼ੂ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ ਅਤੇ ਕਿਹਾ।।।।” (ਲੂਕਾ ੧੮:੯) ਇਹ ਦ੍ਰਿਸ਼ਟਾਂਤ ਦੋ ਲੋਕਾਂ ਦੇ ਬਾਰੇ ਵਿਚ ਸੀ ਜੋ ਕਿ ਮੰਦਰ ਦੇ ਵਿਚ ਪ੍ਰਾਥਨਾ ਕਰਨ ਵਾਸਤੇ ਗਏ ਇੱਕ ਬਹੁਤ ਆਪਣੇ ਆਪ ਨੂੰ ਧਰਮੀ ਸਮਝਦਾ ਸੀ ਅਤੇ ਬਹੁਤ ਹੀ ਘਮੰਡੀ ਸੀ ਦੂਸਰਾ ਦੀਨ ਸੀ ਅਤੇ ਆਪਣੇ ਪਾਪਾਂ ਦੀ ਵਜ੍ਹਾ ਨਾਲ ਟੁੱਟਿਆ ਹੋਇਆ ਸੀ ਯਿਸ਼ੂ ਨੀ ਦੀਨ, ਅਤੇ ਟੁੱਟੇ ਹੋਏ ਵਿਅਕਤੀ ਨੂੰ ਕਿਹਾ, “ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹ ਵਿਅਕਤੀ ਆਪਣੇ ਘਰ ਦੂਸਰੇ ਨਾਲੋਂ ਧਰਮੀ ਠਹਿਰ ਕੇ ਗਿਆ ਕਿਉਂਕਿ ਜੋ ਕੋਈ ਆਪਣੇ ਆਪ ਨੂੰ ਉਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉਚਾ ਕੀਤਾ ਜਾਵੇਗਾ” (੧੪)

“ਪ੍ਰਾਥਨਾ ਕਿਵੇਂ ਕਰਨੀ ਹੈ” ਇਹ ਇਨ੍ਹੀ ਔਖੀ ਨਹੀ ਹੈ ਜਿਨ੍ਹੀ ਇਹ ਨਜਰ ਆਉਂਦੀ ਹੈ ਕੋਈ ਜਾਦੂ ਦਾ ਫਾਰਮੂਲਾ ਨਹੀ ਹੈ ਜੋ ਕਿ ਸਾਨੂੰ ਸਿਖਾਵੇ ਕਿ ਅਸੀਂ ਕਿਵੇਂ ਪ੍ਰਾਥਨਾ ਕਰ ਸਕਦੇ ਹਾਂ ਸਭ ਤੋਂ ਪਹਿਲੀ ਅਤੇ ਮੁਖ ਗੱਲ ਇਹ ਹੈ ਕਿ ਇੱਕ ਦਿਲ ਹੋਵੇ ਜੋ ਕਿ ਇਹ ਪੁਕਾਰੇ “ਮੈਨੂੰ ਤੇਰੀ ਲੋੜ ਹੈ” ਯਿਸ਼ੂ ਨੇ ਕਿਹਾ ਇਹੋ ਜਿਹਾ ਦਿਲ ਉਚਾ ਕੀਤਾ ਜਾਵੇਗਾ ਪਰ ਜਿਹੜਾ ਦਿਲ ਕਹਿੰਦਾ ਹੈ “ਮੈਂ ਠੀਕ ਹਾਂ” ਉਹ ਦੀਨ ਕੀਤਾ ਜਾਵੇਗਾ ਦੀਨਤਾ ਸ਼ਕਤੀਸਾਲੀ ਪ੍ਰਾਥਨਾ ਵਾਸਤੇ ਸਭ ਤੋਂ ਪਹਿਲੀ ਮੰਗ ਹੈ

ਅਕਸਰ ਹੀ ਮੈਂ ਇਹ ਵੇਖਿਆ ਹੈ ਕਿ ਸ਼ਕਤੀਸ਼ਾਲੀ ਪ੍ਰਾਥਨਾ ਕਮਜੋਰ, ਜਰੂਰਤਮੰਦ, ਅਤੇ ਦੁਖੀ ਲੋਕਾਂ ਵਿਚ ਪਾਈ ਜਾਂਦੀ ਹੈ ਜਦ ਮੈਂ ਪੂਰੇ ਸੰਸਾਰ ਦੇ ਵਿਚ ਵਿਚਰਦਾ ਹਾਂ, ਮੈਂ ਵੇਖਿਆ ਹੈ ਕਿ ਜਿਹੜੇ ਲੋਕ ਰਾਜਨੀਤਕ ਤੌਰ ਤੇ, ਸਮਾਜਿਕ ਤੌਰ ਤੇ ਅਤੇ ਵਿਅਕਤੀਗਤ ਤੌਰ ਤੇ ਦਬਾਏ ਜਾਂਦੇ ਹਨ, ਉਹ ਬਹੁਤ ਹਿ ਜਬਰਦਸਤ ਪ੍ਰਾਥਨਾ ਦੇ ਯੋਧੇ ਹੁੰਦੇ ਹਨ ਇਸ ਤਰਾਂ ਲਗਦਾ ਹੈ ਕਿ ਉਨ੍ਹਾਂ ਦਾ ਕੋਈ ਏਜੰਡਾ ਨਹੀ ਹੁੰਦਾ ਹੈ ਉਹ ਤਾਂ ਇੱਕ ਦੀਨ ਅਤੇ ਟੁੱਟੇ ਦਿਲ ਦੇ ਹੁੰਦੇ ਹਨ ਜਦ ਦੀਨ ਦਿਲ ਪ੍ਰ੍ਮੇਸ਼ੇਰ ਦੀ ਦੁਹਾਈ ਦਿੰਦੇ ਹਨ ਤਾਂ ਸਵਰਗ ਤੋਂ ਉੱਤਰ ਆਉਂਦੇ ਹਨ ਮੈਂ ਵੇਖਿਆ ਹੈ ਕਿ ਅਫ੍ਰੀਕਾ ਅਤੇ ਪੂਰਬੀ ਯੂਰੋਪ ਦੇ ਲੋਕਾਂ ਦੇ ਹੰਝੂਆਂ ਦੀ ਖੁਸਬੂ ਪ੍ਰ੍ਮੇਸ਼ੇਰ ਦੀ ਮਹਿਮਾ ਨੂੰ ਉਨ੍ਹਾਂ ਖੇਤਰਾਂ ਵਿਚ ਲੈ ਆਉਂਦੀ ਹੈ ਮੈਂ ਵੇਖਿਆ ਹੈ ਕਿ ਕੁਝ ਅੰਜਾਨ ਸਿਪਾਹੀ ਮਸੀਹ ਵਾਸਟੇ ਆਪਣੀਆਂ ਦੀਨ ਪ੍ਰਾਥਨਾਵਾਂ ਦੁਆਰਾ ਸਮਾਜਾਂ ਨੂੰ ਮਸੀਹ ਵਿਚ ਲੈ ਆਉਂਦੇ ਹਨ

ਜਿਵੇਂ ਕਿ ਦੀਨਤਾ ਇੱਕ ਪ੍ਰਾਥਨਾ ਦੇ ਯੋਧੇ ਦੀ ਇੱਕ ਬਹੁਤ ਹੀ ਵੱਡਾ ਗੁਣ ਹੈ ਇਸੇ ਤਰਾਂ ਇੱਕ ਚੀਜ ਹੈ ਜੋ ਕਿ ਪ੍ਰ੍ਮੇਸ਼ੇਰ ਦੇ ਲੋਕਾਂ ਦੀਆਂ ਪ੍ਰਾਥਨਾਵਾਂ ਦੇ ਵਿਚ ਰੁਕਾਵਟ ਦਾ ਕਾਰਣ ਬਣਦੀ ਹੈ  ਅਤੇ ਉਹ ਹੈ ਘਮੰਡ ਇਹ ਇੱਕ ਚੋਰ ਹੈ ਜੋ ਕਿ ਇੱਕ ਹੀ ਕੰਮ ਕਰਦਾ ਹੈ ਅਤੇ ਉਹ ਹੈ ਸਾਡੀ ਪ੍ਰਾਥਨਾ ਦੀ ਸਮਰਥ ਨੂੰ ਚੋਰੀ ਕਰਨਾ ਇਹ ਉਨ੍ਹਾਂ ਲੋਕਾਂ ਵਾਸਤੇ ਬਹੁਤ ਹੀ ਆਸਾਨ ਹੈ ਜੋ ਕਿ ਬਹੁਤ ਲੰਬੇ ਸਮੇਂ ਤੋਂ ਮਸੀਹ ਦੇ ਪਿਛੇ ਚੱਲ ਰਹੇ ਹਨ ਕਿ ਉਹ ਇਸ ਚੋਰ ਨੂੰ ਆਪਣੇ ਦਿਲ ਵਿਚ ਆਉਣ ਦੀ ਇਜਾਜਤ ਦੇ ਦੇਣ ਅਸੀਂ ਪਰਮੇਸਰ ਨੂੰ ਕੰਮ ਕਰਦੇ ਹੋਏ ਵੇਖਿਆ ਹੈ ਸਾਡੀ ਥੈਲੀ ਵਿਚ ਕੁਝ ਪ੍ਰ੍ਮੇਸ਼ੇਰ ਦੇ ਤਜਰਬੇ ਹਨ, ਪਰ ਪ੍ਰ੍ਮੇਸ਼ੇਰ ਦੇ ਰਾਜ ਵਿਚ ਕੋਈ ਵੀ ਗਿਆਨੀ ਨਹੀ ਹੈ ਇਹ ਸਧਾਰਨ ਅਤੇ ਦੀਨ ਲੋਕਾਂ ਦੇ ਦੁਆਰਾ ਹੈ

ਪ੍ਰਾਥਨਾ ਇੱਕ ਦੀਨ ਦਿਲ ਦਾ ਪ੍ਰਗਟਾਵਾ ਹੈ ਘਮੰਡ ਵਾਸਤੇ ਕੋਈ ਵੀ ਥਾਂ ਨਹੀ ਹੈ ਅਗਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਪ੍ਰਾਥਨਾ ਕਿਵੇਂ ਕਰਨੀ ਹੈ ਤਾਂ ਇੱਕ ਕੰਮ ਕਰੋ, ਆਪਣੇ ਮੂੰਹ ਭਰ ਹੋ ਕੇ ਕਹੋ, “ਮੇਰੀ ਮਦਦ ਕਰੋ”

ਲੂਕਾ 18: 9-14
9 ਉੱਥੇ ਕੁਝ ਲੋਕ ਸਨ ਜੋ ਆਪਣੇ-ਆਪ ਨੂੰ ਬਹੁਤ ਭਲਾ ਸਮਝਦੇ ਸਨ। ਉਹ ਬਾਕੀ ਲੋਕਾਂ ਨੂੰ ਆਪਣੇ ਨਾਲੋਂ ਹੀਣੇ ਮੰਨਦੇ ਸਨ। ਤਾਂ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ। 10 “ਇੱਕ ਵਾਰ ਇੱਕ ਫਰੀਸੀ ਅਤੇ ਇੱਕ ਮਸੂਲੀਆ ਸੀ। ਇੱਕ ਦਿਨ ਉਹ ਦੋਵੇ ਇਕੱਠੇ ਪ੍ਰਾਰਥਨਾ ਕਰਨ ਲਈ ਮੰਦਰ ਗਏ। 11 ਫਰੀਸੀ ਮਸੂਲੀਏ ਕੋਲੋਂ ਦੂਰ ਅਲੱਗ ਪ੍ਰਾਰਥਨਾ ਕਰਨ ਲਈ ਖੜ੍ਹਾ ਹੋਇਆ। ਜਦੋਂ ਫਰੀਸੀ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਨੇ ਆਖਿਆ, ‘ਹੇ ਪਰਮੇਸ਼ੁਰ! ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਂ ਬਾਕੀ ਲੋਕਾਂ ਵਾਂਗ ਭੈੜਾ ਨਹੀਂ ਹਾਂ। ਮੈਂ ਕੋਈ ਚੋਰ ਜਾਂ ਧੋਖੇਬਾਜ ਜਾਂ ਕੋਈ ਬਦਕਾਰ ਨਹੀਂ ਹਾਂ। ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਂ ਇਸ ਮਸੂਲੀਏ ਨਾਲੋਂ ਚੰਗਾ ਹਾਂ। 12 ਮੈਂ ਚੰਗਾ ਹਾਂ, ਮੈਂ ਹਫਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ।’
13 “ਮਸੂਲੀਆ ਇੱਕ ਖੂੰਜੇ ਵਿੱਚ ਖੜ੍ਹਾ ਹੋ ਗਿਆ, ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ, ਉਸ ਨੇ ਆਪਣਾ ਸਿਰ ਵੀ ਸਵਰਗ ਵੱਲ ਚੁੱਕਣ ਦੀ ਦਲੇਰੀ ਨਾ ਕੀਤੀ। ਉਸ ਨੇ ਪਰਮੇਸ਼ੁਰ ਅੱਗੇ ਆਪਣੇ-ਆਪ ਨੂੰ ਬੜਾ ਨਿਮਾਣਾ ਪ੍ਰਗਟ ਕੀਤਾ ਅਤੇ ਆਖਿਆ, ‘ਹੇ ਪਰਮੇਸ਼ੁਰ! ਮੇਰੇ ਤੇ ਮਿਹਰ ਕਰ! ਮੈਂ ਇੱਕ ਪਾਪੀ ਹਾਂ!’ 14 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਆਦਮੀ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਧਰਮੀ ਬਣਕੇ ਘਰ ਗਿਆ, ਪਰ ਫਰੀਸੀ ਜਿਸਨੇ ਆਪਣੇ-ਆਪ ਨੂੰ ਇੱਕ ਚੰਗਾ ਆਦਮੀ ਸਮਝਿਆ, ਧਰਮੀ ਨਹੀਂ ਸੀ। ਕੋਈ ਵੀ ਜੋ ਆਪਣੇ-ਆਪ ਨੂੰ ਉੱਚਾ ਚੁੱਕਦਾ ਹੈ ਨੀਵਾਂ ਕੀਤਾ ਜਾਵੇਗਾ ਅਤੇ ਜੋ ਵਿਅਕਤੀ ਆਪਣੇ-ਆਪ ਨੂੰ ਨਿਮ੍ਰ ਬਣਾਉਂਦਾ ਹੈ ਸੋ ਉੱਚਾ ਚੁੱਕਿਆ ਜਾਵੇਗਾ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ