Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਗੁਪਤ ਗੱਲਾਂ
ਅਮਰੀਕਾ ਦੇ ਵਿੱਚ ਇੱਕ ਪ੍ਰਾਥਨਾ ਲਹਿਰ ਵੱਧ ਰਹੀ ਲੱਗਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਉਂ  ਆਤਮਿਕ ਅਤੇਨੈਤਿਕ ਵਾਤਾਵਰਣ ਹੋਰ ਵੀ ਘਟੀਆ ਹੁੰਦਾ ਜਾ ਰਿਹਾ ਹੈ? eੱਕ ਕਾਰਣ ਹੋ ਸਕਦਾ ਹੈ ਕਿ ਇਸਦਾ ਸਬੰਧ ਸਾਡੇ ਦਿਲ ਦੀਆਂਗੁਪਤ ਗੱਲਾਂ ਦੇ ਨਾਲ ਹੋਵੇ ਪ੍ਰਾਥਨਾ ਪਰਮੇਸ਼ਰ ਦੇ ਨਾਲ ਨਜਦੀਕੀ ਹੈ ਪ੍ਰਾਥਨਾ ਦੇ ਵਿੱਚ ਜਿਆਦਾ ਪ੍ਰਭਾਵਸ਼ਾਲੀ ਹੋਣ ਦੇਲਈ, ਤੁਹਾਡੇ ਵਿੱਚ ਅਤੇ ਪਰਮੇਸ਼ਰ ਦੀ ਨਜਦੀਕੀ ਸੰਗਤੀ ਦੇ ਵਿੱਚ ਕੁਝ ਵੀ ਖੜਾ ਨਹੀ ਹੋਣਾ ਚਾਹੀਦਾ ਹੈ
ਸੋਵੀਅਤ ਯੂਨੀਅਨ ਦੇ ਡਿੱਗਣ ਤੋਂ ਕੁਝ ਸਮਾਂ ਪਹਿਲਾਂ, ਮੈਂ ਯੂਕਰੇਨ ਦੇ ਪੰਜ ਸ਼ਹਿਰਾਂ ਦੇ ਵਿੱਚ ਪੂਰੇ ਸ਼ਹਿਰਾਂ ਦੇ ਵਿੱਚਖੁਸ਼ਖਬਰੀ ਦਾ ਪ੍ਰਚਾਰ ਕੀਤਾ ਅਸੀਂ ਉਨ੍ਹਾਂ ਵਿਚੋਂ ਹਰ ਇੱਕ ਦੇ ਵਿੱਚ ਬਾਰਿਸ਼ ਦਾ ਸਾਹਮਣਾ ਕੀਤਾ ਪੂਰਾ ਦਿਨ ਮੀਂਹ ਪੈਂਦਾ ਹੈ, ਅਤੇ ਅਸੀਂ ਪ੍ਰਾਥਨਾ ਕਰਦੇ ਸੀ ਕਿ ਪਰਮੇਸ਼ਰ ਬਾਰਿਸ਼ ਨੂੰ ਰੋਕੇ ਅਤੇ ਤਾਂ ਕਿ ਲੋਕ ਸਟੇਡੀਅਮ ਦੇ ਵਿੱਚ ਕੇ ਖੁਸ਼ਖਬਰੀ ਦਾਪ੍ਰਚਾਰ ਸੁਣ ਸਕਣ ਪਰਮੇਸ਼ਰ ਬਾਰਿਸ਼ ਨੂੰ ਰੋਕਣ ਲਈ ਕਿਸੇ ਮਜਬੂਰੀ ਦੇ ਵਿੱਚ ਨਹੀ ਸੀ, ਪਰ ਆਪਣੀ ਦਯਾ ਦੇ ਦੁਆਰਾਉਸ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਸਾਡੀ ਖੁਸ਼ਖਬਰੀ ਦੀਆਂ ਸਭਾਵਾਂ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ, ਪਰਮੇਸ਼ਰਨੇ ਹਰ ਇੱਕ ਸ਼ਹਿਰ ਵਿੱਚ ਬਾਰਿਸ਼ ਨੂੰ ਰੋਕ ਦਿੱਤਾ ਇਹ ਬਹੁਤ ਹੀ ਖੁਸ਼ੀ ਦੀ ਗੱਲ ਸੀ ਕਿ ਹਜਾਰਾਂ ਲੋਕਾਂ ਨੇ ਸੁਣਿਆ ਅਤੇਪਹਿਲੀ ਵਾਰ ਖੁਸ਼ਖਬਰੀ ਨੂੰ ਸੁਣਿਆ
ਇਸੇ ਸਮੇਂ ਯੁਕਰੇਨ ਅਤੇ ਰੋਮਾਨੀਆਂ ਦੇ ਵਿੱਚ ਦੀ ਯਾਤਰਾ ਕਰਦੇ ਹੋਏ ਮੈਂ ਕੁਝ ਬਹੁਤ ਹੀ ਸੁੰਦਰ ਗਲੀਚੀਆਂ ਨੂੰ ਬਹੁਤ ਹੀਸਸਤੇ ਵਿਚ ਲੱਭ ਲਿਆ ਮੈਂ ਇੱਕ ਯੁਕਰੇਨ ਦੇ ਵਿੱਚ ਖਰੀਦੀ ਅਤੇ ਇੱਕ ਰੋਮਾਨੀਆ ਦੇ ਵਿੱਚ ਪਰ ਜਦ ਮੈਂ ਰੋਮਾਨੀਆ ਤੋਂਬਾਹਰ ਜਾਣ ਦੀ ਕੋਸ਼ਿਸ ਕੀਤੀ ਤਾਂ ਬਾਰਡਰ ਤੇ ਸਿਪਾਹੀ ਨੇ ਮੈਨੂੰ ਕਿਹਾ ਕਿ ਮੈਂ ਯੁਕਰੇਨ ਵਾਲਾ ਗਲੀਚਾ ਤਾਂ ਬਾਹਰ ਲੈ ਕੇ ਜਾਸਕਦਾ ਹਾਂ ਪਰ ਮੈਂ ਰੋਮਾਨੀਆਂ ਵਾਲਾ ਗਲੀਚਾ ਨਹੀ ਲੈ ਕੇ ਜਾ ਸਕਦਾ ਹਾਂ ਇੱਕ ਮਿੱਤਰ ਨੇ ਕਿਹਾ, “ਸੈਮੀ ਅਸੀਂ ਗਲੀਚੇ ਦੇਬਾਹਰ ਜੋ ਟੈਗ ਲੱਗਾ ਹੈ ਉਸ ਨੂੰ ਹਟਾ ਸਕਦੇ ਹਾਂ ਅਤੇ ਉਸ ਨੂੰ ਅੰਤਰ ਦਾ ਪਤਾ ਨਹੀ ਚੱਲੇਗਾ ਫਿਰ ਤੂੰ ਯੂਕਰੇਨ ਵਾਲਾਗਲੀਚਾ ਇੱਥੇ ਛੱਡ ਕੇ ਜਾ ਸਕਦਾ ਹੈਂ ਅਤੇ ਰੋਮਾਨੀਆਂ ਦਾ ਗਲੀਚਾ ਆਪਣੇ ਨਾਲ ਲੈ ਕੇ ਜਾ ਸਕਦਾ ਹੈਮੈਨੂੰ ਮੰਨਣਾ ਪਵੇਗਾਕਿ ਮੈਂ ਇਹ ਕਰਨ ਬਾਰੇ ਸੋਚਿਆ ਸੀ

ਉਸੇ ਵੇਲੇ ਇੱਕ ਹੋਰ ਮਿੱਤਰ ਬੋਲ ਪਿਆਸੈਮੀ ਮੈਂ ਸੋਚਦਾ ਹਾਂ ਕਿ ਉਹ ਠੀਕ ਕਹਿ ਰਿਹਾ ਹੈ ਤੁਸੀਂ ਰੋਮਾਨੀਆਂ ਵਾਲਾਗਲੀਚਾ ਦੇਸ਼ ਤੋਂ ਬਾਹਰ ਲੈ ਕੇ ਜਾ ਸਕਦੇ ਹੋ ਪਰ ਅਗਲੀ ਵਾਰ ਤੂੰ ਪਰਮੇਸ਼ਰ ਨੂੰ ਬੰਦ ਕਰਨ ਦੇ ਬਾਰੇ ਕਿਹਾ ਤਾਂ ਉਹ ਇਹਨਹੀ ਕਰੇਗਾਕਾਇਲਤਾ ਨੇ ਮੇਰੇ ਦਿਲ ਨੂੰ ਫੜ ਲਿਆ ਮੈਂ ਪਰਮੇਸ਼ਰ ਦੇ ਨਾਲ ਨਜਦੀਕੀ ਅਤੇ ਸ਼ਕਤੀ ਨੂੰ ਇੱਕ ਪੁਰਾਣੇਗਲੀਚੇ ਦੇ ਨਾਲ ਬਦਲਣ ਜਾ ਰਿਹਾ ਸੀ ਇਹ ਕਿੰਨੀ ਵੱਡੀ ਦੁਰਘਟਨਾ ਹੁੰਦੀ ਸ਼ਾਇਦ ਇਸੇ ਲਈ ਪਰਮੇਸ਼ਰ ਨੇ ਤੁਹਾਡੀਆਂਕੁਝ ਪ੍ਰਾਥਨਾਵਾਂ ਦਾ ਉੱਤਰ ਨਹੀ ਦਿੱਤਾ ਹੈ ਸ਼ਇਦ ਇੱਕ ਪੁਰਾਣਾ ਗਲੀਚਾ ਤੁਹਾਡੇ ਦਿਲ ਦੇ ਕੋਲ ਛਿਪਿਆ ਪਿਆ ਹੈਇਸਦਾ ਪਰਮੇਸ਼ਰ ਦੇ ਅੱਗੇ ਇਕਰਾਰ ਕਰੋ ਅਤੇ ਇਸ ਤੋਂ ਛੁਟਕਾਰਾ ਪਾ ਲਵੋ ਯਾਕੂਬ ਦੀ ਪੁਸਤਕ ਦੇ ਵਿੱਚ ਲਿਖਿਆ ਹੈ, “ਧਰਮੀ ਜਨ ਦੀ ਪ੍ਰਾਥਨਾ ਬਹੁਤ ਹੀ ਤਾਕਤਵਰ ਅਤੇ ਅਸਰਦਾਰ ਹੁੰਦੀ ਹੈ” (ਯਾਕੂਬ :੧੬) ਜੇਕਰ ਤੁਸੀਂ ਪ੍ਰਾਥਨਾ ਦੇ ਵਿੱਚਸ਼ਕਤੀ ਨੂੰ ਲੱਭ ਰਹੇ ਹੋ, ਤਾਂ ਤੁਹਾਨੂੰ ਆਪਣੇ ਦਿਲ ਦੀਆਂ ਗੁਪਤ ਥਾਵਾਂ ਨੂੰ ਸਾਫ ਕਰਨਾ ਪਵੇਗਾ

1 ਇਤਹਾਸ 28 :1-10

2 ਦਾਊਦ ਪਾਤਸ਼ਾਹ ਨੇ ਖੜ੍ਹੇ ਹੋ ਕੇ ਆਖਿਆ, “ਹੇ ਮੇਰੇ ਭਾਈਓ ਅਤੇ ਮੇਰੇ ਲੋਕੋ! ਮੇਰੀ ਗੱਲ ਧਿਆਨ ਨਾਲ ਸੁਣੋ! ਮੈਂ ਦਿਲੋਂ ਯਹੋਵਾਹ ਦੇ ਨੇਮ ਦੇ ਸੰਦੂਕ ਲਈ ਅਸਥਾਨ ਬਨਵਾਉਣਾ ਚਾਹੁੰਦਾ ਸੀ, ਮੈਂ ਅਜਿਹਾ ਅਸਥਾਨ ਬਨਾਉਣਾ ਚਾਹੁੰਦਾ ਸੀ ਜੋ ਪਰਮੇਸ਼ੁਰ ਦੇ ਪੈਰ ਰੱਖਣ ਲਈ ਚੌਂਕੀ ਦਾ ਅਸਥਾਨ ਵੀ ਉੱਥੇ ਬਣਾਉਂਦਾ ਅਤੇ ਮੈਂ ਅਜਿਹਾ ਪਰਮੇਸ਼ੁਰ ਲਈ ਭਵਨ ਨਿਰਮਾਣ ਕਰਨ ਦੀ ਵਿਉਂਤ ਬਣਾਈ। 3 ਪਰ ਪਰਮੇਸ਼ੁਰ ਨੇ ਮੈਨੂੰ ਆਖਿਆ, ‘ਨਹੀਂ ਦਾਊਦ! ਤੂੰ ਮੇਰੇ ਨਾਉਂ ਲਈ ਘਰ ਨਹੀਂ ਬਣਾਵੇਂਗਾ। ਤੂੰ ਅਜਿਹਾ ਨਹੀਂ ਕਰ ਸੱਕਦਾ ਕਿਉਂ ਕਿ ਤੂੰ ਇੱਕ ਸਿਪਾਹੀ ਹੈਂ ਅਤੇ ਤੂੰ ਕਈ ਆਦਮੀਆਂ ਦੀ ਹਤਿਆ ਕੀਤੀ ਹੈ।’
4 “ਪਰਮੇਸ਼ੁਰ ਨੇ ਯਹੂਦਾਹ ਪਰਿਵਾਰ-ਸਮੂਹ ਨੂੰ ਹੋਰਨਾਂ ਪਰਿਵਾਰ-ਸਮੂਹਾਂ ਤੇ ਆਗੂ ਹੋਣ ਵਜੋਂ ਚੁਣਿਆ, ਅਤੇ ਯਹੂਦਾਹ ਵਿੱਚੋਂ ਉਸ ਨੇ ਮੇਰੇ ਪਿਤਾ ਦੇ ਪਰਿਵਾਰ ਨੂੰ ਚੁਣਿਆ ਅਤੇ ਮੇਰੇ ਪਰਿਵਾਰ ਵਿੱਚੋਂ ਉਸ ਨੇ ਮੈਨੂੰ ਇਸਰਾਏਲ ਦਾ ਰਾਜਾ ਹੋਣ ਲਈ ਚੁਣਿਆ। 5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰਾਂ ਦੀ ਦਾਤ ਬਖਸ਼ੀ ਹੈ। ਅਤੇ ਉਨ੍ਹਾਂ ਸਾਰੇ ਪੁੱਤਰਾਂ ਵਿੱਚੋਂ ਯਹੋਵਾਹ ਨੇ ਸੁਲੇਮਾਨ ਨੂੰ ਇਸਰਾਏਲ ਦਾ ਨਵਾਂ ਪਾਤਸ਼ਾਹ ਚੁਣਿਆ ਹੈ। ਪਰ ਸੱਚਮੁੱਚ ਹੀ ਇਸਰਾਏਲ ਯਹੋਵਾਹ ਦਾ ਰਾਜ ਹੈ। 6 ਯਹੋਵਾਹ ਨੇ ਮੈਨੂੰ ਆਖਿਆ, ‘ਦਾਊਦ! ਤੇਰਾ ਪੁੱਤਰ ਸੁਲੇਮਾਨ ਮੇਰੇ ਲਈ ਮੰਦਰ ਦਾ ਨਿਰਮਾਣ ਕਰੇਗਾ ਅਤੇ ਉਸ ਦੇ ਆਸ-ਪਾਸ ਦਾ ਖੇਤਰ ਉਸਾਰੇਗਾ। ਕਿਉਂ ਕਿ ਸੁਲੇਮਾਨ ਨੂੰ ਮੈਂ ਆਪਣਾ ਪੁੱਤਰ ਚੁਣਿਆ ਹੈ ਅਤੇ ਮੈਂ ਹੀ ਉਸਦਾ ਪਿਤਾ ਹਾਂ। 7 ਹੁਣ ਸੁਲੇਮਾਨ ਮੇਰੀਆਂ ਬਿਧੀਆਂ ਅਤੇ ਨਿਆਵਾਂ ਨੂੰ ਦਿਰੜਤਾ ਨਾਲ ਮੰਨੇਗਾ। ਜੇਕਰ ਉਸ ਨੇ ਅਜਿਹਾ ਕਰਨਾ ਜਾਰੀ ਰੱਖਿਆ, ਤਾਂ ਮੈਂ ਉਸ ਦੇ ਰਾਜ ਨੂੰ ਸਦਾ ਲਈ ਤਾਕਤਵਰ ਬਣਾ ਦਿਆਂਗਾ।’”
8 ਦਾਊਦ ਨੇ ਕਿਹਾ, “ਹੁਣ, ਸਾਰੇ ਇਸਰਾਏਲ ਦੀ ਹਾਜਰੀ ਵਿੱਚ, ਅਤੇ ਜਦ ਕਿ ਯਹੋਵਾਹ ਇਹ ਸੁਣ ਰਿਹਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਸਾਰੇ ਯਹੋਵਾਹ ਦੀਆਂ ਹਿਦਾਇਤਾਂ ਅਤੇ ਹੁਕਮਾਂ ਨੂੰ ਰੱਖਣ ਵਿੱਚ ਸਾਵਧਾਨ ਰਹਿਣਾ। ਫ਼ੇਰ ਤੁਹਾਡੇ ਕੋਲ ਇਸ ਚੰਗੀ ਜ਼ਮੀਨ ਨੂੰ ਰੱਖਣ ਅਤੇ ਫ਼ੇਰ ਅਗਾਂਹ ਇਸ ਨੂੰ ਤੁਹਾਡੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਹੱਕ ਹੋਵੇਗਾ।
9 “ਅਤੇ ਸੁਲੇਮਾਨ ਤੂੰ, ਮੇਰੇ ਪੁੱਤਰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ। ਤਹਿ ਦਿਲੋਂ ਅਤੇ ਇਛਿੱਤ ਮਨ ਨਾਲ ਉਸਦੀ ਸੇਵਾ ਕਰ, ਕਿਉਂ ਕਿ ਯਹੋਵਾਹ ਸਾਰਿਆਂ ਦੇ ਹਿਰਦਿਆਂ ਦੀ ਮਨਾਂ ਦੀ ਪਰੀਖਿਆ ਲੈਂਦਾ ਹੈ ਅਤੇ ਉਹ ਸਭ ਦੇ ਮਨਾਂ ਦਾ ਜਾਣੀ ਜਾਣ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਮਦਦ ਮੰਗੋਂਗੇ ਤਾਂ ਤੁਸੀਂ ਜਵਾਬ ਪਾਵੋਗੇ ਪਰ ਜੇਕਰ ਤੁਸੀਂ ਉਸਤੋਂ ਬੇਮੁਖ ਹੋਵੋਂਗੇ ਉਹ ਸਦਾ ਲਈ ਤੁਹਾਨੂੰ ਤਿਲਾਂਜਲੀ ਦੇਵੇਗਾ। 10 ਸੁਲੇਮਾਨ! ਤੂੰ ਇਹ ਯਾਦ ਰੱਖੀਂ ਹਮੇਸ਼ਾ ਵਾਸਤੇ ਕਿ ਯਹੋਵਾਹ ਨੇ ਤੈਨੂੰ ਚੁਣਿਆ ਹੈ ਤਾਂ ਜੋ ਤੂੰ ਪਵਿੱਤਰ ਅਸਥਾਨ ਦੇ ਲਈ ਇੱਕ ਮੰਦਰ ਬਣਾਵੇਂ ਸੋ ਇਸ ਲਈ ਤੂੰ ਹੁਣ ਉੱਠ, ਹਿੰਮਤ ਕਰ ਅਤੇ ਉਸ ਨੂੰ ਬਣਾ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ